ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਰਕਾਰ ਨੇ ਅਧਿਕਾਰਤ ਫੈਕਟ ਚੈੱਕ ਯੂਨਿਟ ਰਾਹੀਂ ਭਾਰਤ ਅਤੇ ਹਥਿਆਰਬੰਦ ਸੈਨਾਵਾਂ ਦੇ ਖ਼ਿਲਾਫ਼ ਪਾਕਿਸਤਾਨੀ ਕੂੜ੍ਹਪ੍ਰਚਾਰ ਦਾ ਖੰਡਨ ਕੀਤਾ
ਪੀਆਈਬੀ ਦੀ ਫੈਕਟ ਚੈੱਕ ਯੂਨਿਟ ਨੇ ਆਪ੍ਰੇਸ਼ਨ ਸਿੰਦੂਰ ਦੇ ਦੌਰਾਨ ਜਾਅਲੀ ਖ਼ਬਰਾਂ, ਸੰਪਾਦਿਤ ਵੀਡੀਓਜ਼ ਦੀ ਪਹਿਚਾਣ ਕਰ ਕੇ ਉਨ੍ਹਾਂ ਨੂੰ ਰੋਕਣ ਅਤੇ ਪਾਕਿਸਤਾਨ ਦੇ ਭਾਰਤ ਵਿਰੋਧੀ ਕੂੜ੍ਹਪ੍ਰਚਾਰ ਦਾ ਤੁਰੰਤ ਖੰਡਨ ਕਰਨ ਲਈ 24 ਘੰਟੇ ਕੰਮ ਕੀਤਾ
ਸਰਕਾਰ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤ ਵਿਰੋਧੀ ਕੂੜ੍ਹਪ੍ਰਚਾਰ ਫੈਲਾਉਣ ਵਾਲੇ 1,400 ਤੋਂ ਵੱਧ ਯੂਆਰਐੱਲ ਬਲੌਕ ਕੀਤੇ
Posted On:
30 JUL 2025 4:46PM by PIB Chandigarh
ਸਰਕਾਰ ਉਪਲਬਧ ਕਾਨੂੰਨੀ ਅਤੇ ਸੰਸਥਾਗਤ ਵਿਧੀਆਂ ਰਾਹੀਂ ਜਾਅਲੀ ਅਤੇ ਗੁੰਮਰਾਹਕੁੰਨ ਸੂਚਨਾਵਾਂ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਕਦਮ ਚੁੱਕਦੀ ਹੈ। ਆਪ੍ਰੇਸ਼ਨ ਸਿੰਦੂਰ ਦੌਰਾਨ, ਇਹ ਦੇਖਿਆ ਗਿਆ ਕਿ ਵੱਡੇ ਪੈਮਾਨੇ 'ਤੇ ਜਾਅਲੀ ਖ਼ਬਰਾਂ, ਗਲਤ ਸੂਚਨਾਵਾਂ ਅਤੇ ਕੂੜ੍ਹਪ੍ਰਚਾਰ ਅਭਿਯਾਨ ਚਲਾਏ ਜਾ ਰਹੇ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤ ਤੋਂ ਬਾਹਰ ਦੇ ਸਨ। ਸਰਕਾਰ ਨੇ ਅਜਿਹੇ ਗਲਤ ਸੂਚਨਾ ਅਭਿਯਾਨਾਂ ਦਾ ਮੁਕਾਬਲਾ ਕਰਨ ਲਈ ਹੇਠ ਲਿਖੇ ਸਰਗਰਮ ਕਦਮ ਚੁੱਕੇ ਹਨ:
ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਨਾ: ਭਾਰਤ ਸਰਕਾਰ ਨੇ ਸਮੇਂ-ਸਮੇਂ 'ਤੇ ਮੀਡੀਆ ਬ੍ਰੀਫਿੰਗਸ ਆਯੋਜਿਤ ਕੀਤੀਆਂ ਅਤੇ ਮੀਡੀਆ ਅਤੇ ਨਾਗਰਿਕਾਂ ਨੂੰ ਲਗਾਤਾਰ ਜਾਗਰੂਕ ਬਣਾਈ ਰੱਖਿਆ। ਰੱਖਿਆ ਬਲਾਂ ਦੁਆਰਾ ਕੀਤੇ ਗਏ ਅਭਿਯਾਨਾਂ ਦਾ ਵੇਰਵਾ, ਪ੍ਰਾਸੰਗਿਕ ਆਡੀਓ-ਵਿਜ਼ੂਅਲ ਅਤੇ ਸੈਟੇਲਾਈਟ ਤਸਵੀਰਾਂ ਨਾਲ ਸਮਝਾਇਆ ਗਿਆ। ਇਨ੍ਹਾਂ ਬ੍ਰੀਫਿੰਗਸ ਤੋਂ ਪ੍ਰਮਾਣਿਕ ਜਾਣਕਾਰੀ ਪ੍ਰਾਪਤ ਹੋਈ।
ਅੰਤਰ-ਮੰਤਰਾਲਾ ਤਾਲਮੇਲ: ਆਪ੍ਰੇਸ਼ਨ ਸਿੰਦੂਰ ਦੇ ਦੌਰਾਨ, ਅੰਤਰ-ਅਨੁਸ਼ਾਸਨੀ ਅਤੇ ਅੰਤਰ-ਵਿਭਾਗੀ ਤਾਲਮੇਲ ਲਈ ਇੱਕ ਕੇਂਦਰੀਕ੍ਰਿਤ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਸੀ। ਇਹ ਕੰਟਰੋਲ ਰੂਮ 24 ਘੰਟੇ ਕੰਮ ਕਰਦਾ ਸੀ ਅਤੇ ਸਾਰੇ ਮੀਡੀਆ ਹਿਤਧਾਰਕਾਂ ਨੂੰ ਰੀਅਲ-ਟਾਈਮ ਸੂਚਨਾ ਪ੍ਰਸਾਰਿਤ ਕਰਨ ਵਿੱਚ ਸਹਾਇਤਾ ਕਰਦਾ ਸੀ। ਇਸ ਕੰਟਰੋਲ ਰੂਮ ਵਿੱਚ ਭਾਰਤੀ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ ਨੋਡਲ ਪ੍ਰਤੀਨਿਧੀ, ਵਿਭਿੰਨ ਸਰਕਾਰੀ ਮੀਡੀਆ ਇਕਾਈਆਂ ਦੇ ਅਧਿਕਾਰੀ ਅਤੇ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਦੇ ਅਧਿਕਾਰੀ ਸ਼ਾਮਲ ਸਨ। ਜਾਅਲੀ ਖ਼ਬਰਾਂ ਅਤੇ ਗਲਤ ਸੂਚਨਾਵਾਂ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲਸ ਅਤੇ ਪੋਸਟਾਂ ਦੀ ਪੂਰੀ ਸਰਗਰਮੀ ਨਾਲ ਪਹਿਚਾਣ ਕੀਤੀ ਗਈ।
ਤੱਥਾਂ ਦੀ ਜਾਂਚ
ਯੂਨਿਟ ਨੇ ਭਾਰਤ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਵਿਰੁੱਧ ਪਾਕਿਸਤਾਨੀ ਕੂੜ੍ਹਪ੍ਰਚਾਰ ਦਾ ਪਰਦਾਫਾਸ਼ ਕੀਤਾ ਅਤੇ ਅਜਿਹੀ ਸਮੱਗਰੀ ਨੂੰ ਨਕਾਰਨ ਵਾਲੀਆਂ ਕਈ ਪੋਸਟਾਂ ਦੇ ਤੱਥਾਂ ਦੀ ਪੜਤਾਲ ਕੀਤੀ। ਇਸ ਤੋਂ ਇਲਾਵਾ, ਆਪ੍ਰੇਸ਼ਨ ਸਿੰਦੂਰ ਨਾਲ ਸਬੰਧਿਤ ਗੁੰਮਰਾਹਕੁੰਨ ਸੂਚਨਾਵਾਂ ਜਾਂ ਜਾਅਲੀ ਖ਼ਬਰਾਂ ਨਾਲ ਸਬੰਧਿਤ ਲਿੰਕ, ਜਿਨ੍ਹਾਂ ਦੀ ਐੱਫਸੀਯੂ ਦੁਆਰਾ ਤੱਥ-ਜਾਂਚ ਕੀਤੀ ਗਈ ਸੀ, ਢੁਕਵੀਂ ਕਾਰਵਾਈ ਲਈ ਸਬੰਧਿਤ ਵਿਚੌਲਿਆਂ ਨਾਲ ਤੁਰੰਤ ਸਾਂਝੇ ਕੀਤੇ ਗਏ।
ਮੀਡੀਆ ਦੁਆਰਾ ਫੈਕਟ ਚੈੱਕ ਯੂਨਿਟ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਕੁਝ ਲੇਖਾਂ ਦੇ ਲਿੰਕ ਹੇਠਾਂ ਦਿੱਤੇ ਗਏ ਹਨ:
- ਭਾਰਤ ਦੇ ਐੱਫਸੀਯੂ ਨੇ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਪਾਕਿਸਤਾਨ ਦੇ ਡਿਜੀਟਲ ਕੂੜ੍ਹਪ੍ਰਚਾਰ ਦਾ ਜ਼ੋਰਦਾਰ ਖੰਡਨ ਕੀਤਾ
https://www.newindianexpress.com/nation/2025/May/10/indias-fcu-battles-pakistans-digital-propaganda-with-swift-rebuttals-following-operation-sindoo
- ਆਪ੍ਰੇਸ਼ਨ ਸਿੰਦੂਰ ਦੇ ਮੱਦੇਨਜ਼ਰ ਝੂਠੇ ਦਾਅਵਿਆਂ ਨੂੰ ਉਜਾਗਰ ਕਰਨ ਲਈ ਸਰਕਾਰੀ ਤੱਥ-ਜਾਂਚ ਇਕਾਈ ਸਰਗਰਮ ਹੋ ਗਈ ਹੈ।
https://www.livemint.com/industry/media/india-pib-govt-fact-checking-unit-operation-sindoori-misinformation-false-claims-11746770729519.html
ਭਾਰਤ ਪਾਕਿਸਤਾਨ ਦੇ ਕੂੜ੍ਹਪ੍ਰਚਾਰ ਅਭਿਯਾਨ ਨਾਲ ਕਿਵੇਂ ਲੜ ਰਿਹਾ ਹੈ
https://www.hindustantimes.com/india-news/how-india-is-fighting-pakistan-s-disinformation-campaign-101746644575505.html
ਬਲੌਕ ਕਰਨਾ
ਇਹ ਦੇਖਿਆ ਗਿਆ ਕਿ ਕੁਝ ਸੋਸ਼ਲ ਮੀਡੀਆ ਹੈਂਡਲ, ਜਿਨ੍ਹਾਂ ਵਿੱਚੋਂ ਕਈ ਭਾਰਤ ਦੇ ਬਾਹਰ ਤੋਂ ਸੰਚਾਲਿਤ ਹੋ ਰਹੇ ਸਨ, ਸਰਗਰਮ ਰੂਪ ਨਾਲ ਝੂਠੀ ਅਤੇ ਸੰਭਾਵੀ ਤੌਰ 'ਤੇ ਹਾਨੀਕਾਰਕ ਜਾਣਕਾਰੀ ਦਾ ਪ੍ਰਚਾਰ ਕਰ ਰਹੇ ਸਨ। ਸੂਚਨਾ ਟੈਕਨੋਲੋਜੀ ਐਕਟ, 2000 ਦੀ ਧਾਰਾ 69ਏ ਦੇ ਤਹਿਤ, ਸਰਕਾਰ ਨੇ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਭਾਰਤ ਦੀ ਰੱਖਿਆ, ਰਾਜ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਦੇ ਹਿਤ ਵਿੱਚ ਵੈੱਬਸਾਈਟਾਂ, ਸੋਸ਼ਲ ਮੀਡੀਆ ਹੈਂਡਲਾਂ ਅਤੇ ਪੋਸਟਾਂ ਨੂੰ ਬਲੌਕ ਕਰਨ ਲਈ ਜ਼ਰੂਰੀ ਆਦੇਸ਼ ਜਾਰੀ ਕੀਤੇ।
ਮੰਤਰਾਲੇ ਨੇ ਆਪ੍ਰੇਸ਼ਨ ਸਿੰਦੂਰ ਦੇ ਦੌਰਾਨ ਡਿਜੀਟਲ ਮੀਡੀਆ 'ਤੇ 1,400 ਤੋਂ ਵੱਧ ਯੂਆਰਐੱਲ ਬਲੌਕ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ। ਇਨ੍ਹਾਂ ਯੂਆਰਐੱਲ ਵਿੱਚ ਝੂਠੀ, ਗੁੰਮਰਾਹਕੁੰਨ, ਭਾਰਤ ਵਿਰੋਧੀ ਸਮਾਚਾਰ ਸਮੱਗਰੀ, ਮੁੱਖ ਤੌਰ 'ਤੇ ਪਾਕਿਸਤਾਨ ਸਥਿਤ ਸੋਸ਼ਲ ਮੀਡੀਆ ਅਕਾਊਂਟਸ ਤੋਂ ਸੰਪਰਦਾਇਕ ਰੂਪ ਨਾਲ ਸੰਵੇਦਨਸ਼ੀਲ ਸਮੱਗਰੀ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਖ਼ਿਲਾਫ਼ ਭੜਕਾਊ ਸਮੱਗਰੀ ਸ਼ਾਮਲ ਸੀ।
ਮੀਡੀਆ ਦੇ ਲਈ ਸਲਾਹ
26 ਅਪ੍ਰੈਲ 2025 ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸਾਰੇ ਮੀਡੀਆ ਚੈਨਲਾਂ ਨੂੰ ਰਾਸ਼ਟਰੀ ਸੁਰੱਖਿਆ ਦੇ ਹਿਤ ਵਿੱਚ ਰੱਖਿਆ ਅਭਿਯਾਨਾਂ ਅਤੇ ਸੁਰੱਖਿਆ ਬਲਾਂ ਦੀ ਆਵਾਜਾਈ ਦਾ ਲਾਈਵ ਕਵਰੇਜ ਦਿਖਾਉਣ ਤੋਂ ਪਰਹੇਜ਼ ਕਰਨ ਦੀ ਸਲਾਹ ਜਾਰੀ ਕੀਤੀ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ।
****
ਧਰਮੇਂਦਰ ਤਿਵਾਰੀ/ ਨਵੀਨ ਸ੍ਰੀਜਿਤ
(Release ID: 2150711)
Read this release in:
English
,
Urdu
,
Hindi
,
Marathi
,
Bengali-TR
,
Assamese
,
Bengali
,
Tamil
,
Telugu
,
Kannada
,
Malayalam