ਵਣਜ ਤੇ ਉਦਯੋਗ ਮੰਤਰਾਲਾ
ਸਟੇਟਮੈਂਟ
Posted On:
30 JUL 2025 8:29PM by PIB Chandigarh
ਸਰਕਾਰ ਨੇ ਦੁਵੱਲੇ ਵਪਾਰ ਦੇ ਵਿਸ਼ੇ ‘ਤੇ ਅਮਰੀਕੀ ਰਾਸ਼ਟਰਪਤੀ ਦੇ ਬਿਆਨ ‘ਤੇ ਗੌਰ ਕੀਤਾ। ਸਰਕਾਰ ਇਸ ਦੇ ਸੰਭਾਵੀ ਪ੍ਰਭਾਵਾਂ ਦਾ ਅਧਿਐਨ ਕਰ ਰਹੀ ਹੈ।
ਭਾਰਤ ਅਤੇ ਅਮਰੀਕਾ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਨਿਰਪੱਖ, ਸੰਤੁਲਿਤ ਅਤੇ ਰਸਮੀ ਤੌਰ ‘ਤੇ ਲਾਭਕਾਰੀ ਦੁਵੱਲੇ ਵਪਾਰ ਸਮਝੌਤੇ ‘ਤੇ ਗੱਲਬਾਤ ਕਰ ਰਹੇ ਹਨ। ਅਸੀਂ ਇਸ ਉਦੇਸ਼ ਲਈ ਪ੍ਰਤੀਬੱਧ ਹਾਂ।
ਸਰਕਾਰ ਭਾਰਤ ਦੇ ਕਿਸਾਨਾਂ, ਉੱਦਮੀਆਂ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (MSME) ਦੀ ਭਲਾਈ ਅਤੇ ਹਿਤਾਂ ਨੂੰ ਸਭ ਤੋਂ ਵੱਧ ਮਹੱਤਵ ਦਿੰਦੀ ਹੈ।
ਰਾਸ਼ਟਰਹਿਤ ਵਿੱਚ ਸਰਕਾਰ ਸਾਰੇ ਜ਼ਰੂਰੀ ਕਦਮ ਚੁੱਕੇਗੀ, ਜਿਵੇਂ ਕਿ ਹਾਲ ਹੀ ਵਿੱਚ ਬ੍ਰਿਟੇਨ ਦੇ ਨਾਲ ਹੋਏ ਸਮਝੌਤੇ (Comprehensive Economic and Trade Agreement) ਸਮੇਤ ਹੋਰ ਵਪਾਰ ਸਮਝੌਤਿਆਂ ਵਿੱਚ ਕੀਤਾ ਗਿਆ ਹੈ।
****
ਐੱਮਜੇਪੀਐੱਸ
(Release ID: 2150586)