ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੌਸ਼ਲ-ਅਧਾਰਿਤ, ਸਮਾਵੇਸ਼ੀ ਸਿੱਖਿਆ ਦੇ ਲਈ ਪਰਿਵਰਤਨਕਾਰੀ ਯੋਜਨਾ ਪੀਆਰਐੱਸ 2024 ‘ਤੇ ਇੱਕ ਲੇਖ ਸਾਂਝਾ ਕੀਤਾ
Posted On:
30 JUL 2025 1:32PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟਿੱਪਣੀ ਕੀਤੀ ਕਿ ਭਾਰਤ ਅਸਲ ਸਿੱਖਿਆ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਨਾਮਾਂਕਨ ਤੋਂ ਪਰੇ ਆਪਣੀ ਸਿੱਖਿਆ ਪ੍ਰਣਾਲੀ ਨੂੰ ਮੁੜ-ਪਰਿਭਾਸ਼ਿਤ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਇੱਕ ਲੇਖ ਸਾਂਝਾ ਕਰਦੇ ਹੋਏ, ਪੀਆਰਐੱਸ 2024 ਦੀ ਸ਼ਲਾਘਾ ਕੀਤੀ, ਜੋ ਵਿਦਿਆਰਥੀਆਂ ਦੀ ਪ੍ਰਗਤੀ ਬਾਰੇ ਵਿਗਿਆਨਿਕ ਅੰਤਰਦ੍ਰਿਸ਼ਟੀ ਪ੍ਰਦਾਨ ਕਰਦਾ ਹੈ ਅਤੇ ਇੱਕ ਸਮਾਵੇਸ਼ੀ, ਕੌਸ਼ਲ-ਅਧਾਰਿਤ ਸਿੱਖਿਆ ਈਕੋਸਿਸਟਮ ਦੇ ਨਿਰਮਾਣ ਲਈ ਸਬੂਤ-ਅਧਾਰਿਤ, ਜ਼ਿਲ੍ਹਾ-ਪੱਧਰੀ ਕਾਰਵਾਈ ਦਾ ਰੋਡਮੈਪ ਪੇਸ਼ ਕਰਦਾ ਹੈ।
ਕੇਂਦਰੀ ਮੰਤਰੀ ਸ਼੍ਰੀ ਜਯੰਤ ਚੌਧਰੀ ਦੁਆਰਾ ਐਕਸ (X) ‘ਤੇ ਕੀਤੀ ਗਈ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਪੀਐੱਮਓ ਇੰਡੀਆ ਹੈਂਡਲ ਨੇ ਕਿਹਾ:
“ਭਾਰਤ ਆਪਣੀ ਸਿੱਖਿਆ ਪ੍ਰਣਾਲੀ ਨੂੰ ਨਾਮਾਂਕਨ ਤੋਂ ਪਰੇ ਅਸਲ ਸਿੱਖਿਆ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਮੁੜ-ਪਰਿਭਾਸ਼ਿਤ ਕਰ ਰਿਹਾ ਹੈ। ਆਪਣੇ ਨਵੀਨਤਮ ਵਿਚਾਰ ਵਿੱਚ, ਕੇਂਦਰੀ ਮੰਤਰੀ @jayantrid ਚਰਚਾ ਕਰਦੇ ਹਨ ਕਿ ਕਿਵੇਂ ਪੀਆਰਐੱਸ 2024 ਵਿਦਿਆਰਥੀਆਂ ਦੀ ਪ੍ਰਗਤੀ ਵਿੱਚ ਵਿਗਿਆਨਿਕ ਅੰਤਰਦ੍ਰਿਸ਼ਟੀ ਪ੍ਰਦਾਨ ਕਰਦਾ ਹੈ ਅਤੇ ਇੱਕ ਸਮਾਵੇਸ਼ੀ, ਕੌਸ਼ਲ-ਸਬੰਧੀ ਸਿੱਖਿਆ ਈਕੋਸਿਸਟਮ ਦੇ ਨਿਰਮਾਣ ਲਈ ਸਬੂਤ-ਅਧਾਰਿਤ, ਜ਼ਿਲ੍ਹਾ ਪੱਧਰੀ ਕਾਰਵਾਈ ਦਾ ਰੋਡਮੈਪ ਪੇਸ਼ ਕਰਦਾ ਹੈ।”
************
ਐੱਮਜੇਪੀਐੱਸ/ਐੱਸਆਰ
(Release ID: 2150222)
Read this release in:
English
,
Urdu
,
Marathi
,
Hindi
,
Assamese
,
Bengali
,
Bengali-TR
,
Manipuri
,
Gujarati
,
Odia
,
Tamil
,
Telugu
,
Kannada
,
Malayalam