ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਤਮਿਲ ਨਾਡੂ ਦੇ ਥੂਥੁਕੁਡੀ (Thoothukudi) ਵਿੱਚ ਵਿਕਾਸ ਕਾਰਜਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 26 JUL 2025 11:03PM by PIB Chandigarh

ਵਣਕੱਮ! ਤਮਿਲ ਨਾਡੂ ਦੇ ਗਵਰਨਰ R. N. Ravi ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਕਿੰਜਰਾਪੂ ਰਾਮਮੋਹਨ ਨਾਇਡੂ ਜੀ, ਡਾ. ਐੱਲ. ਮੁਰੂਗਨ ਜੀ, ਤਮਿਲ ਨਾਡੂ ਦੇ ਮੰਤਰੀ ਤੰਗਮ ਤੇਨੱਰਸੁ ਜੀ, ਡਾ.T.R.B. ਰਾਜਾ ਜੀ, ਪੀ. ਗੀਤਾ ਜੀਵਨ ਜੀ, ਅਨੀਤਾ ਆਰ ਰਾਧਾਕ੍ਰਿਸ਼ਣਨ ਜੀ, ਸਾਂਸਦ ਕਨਿਮੋੱਲੀ ਜੀ, ਤਮਿਲ ਨਾਡੂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਸਾਡੇ MLA ਨਯਨਾਰ ਨਾਗੇਂਦ੍ਰਨ ਜੀ, ਅਤੇ ਤਮਿਲ ਨਾਡੂ ਦੇ ਮੇਰੇ ਭਰਾਵੋ ਅਤੇ ਭੈਣੋਂ!

ਅੱਜ ਕਾਰਗਿਲ ਵਿਜਯ ਦਿਵਸ ਹੈ। ਮੈਂ ਸਭ ਤੋਂ ਪਹਿਲਾਂ ਕਾਰਗਿਲ ਦੇ ਵੀਰਾਂ ਨੂੰ ਨਮਨ ਕਰਦਾ ਹਾਂ, ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ।

Friends,

ਮੇਰਾ ਸੁਭਾਗ ਹੈ ਕਿ ਚਾਰ ਦਿਨ ਦੇ ਵਿਦੇਸ਼ ਪ੍ਰਵਾਸ ਦੇ ਬਾਅਦ ਮੈਨੂੰ ਸਿੱਧਾ ਭਗਵਾਨ ਰਾਮੇਸ਼ਵਰ ਦੀ ਇਸ ਪਾਵਨ ਧਰਤੀ ‘ਤੇ ਆਉਣ ਦਾ ਮੌਕਾ ਮਿਲਿਆ। ਵਿਦੇਸ਼ ਪ੍ਰਵਾਸ ਦੇ ਦੌਰਾਨ ਭਾਰਤ ਅਤੇ ਇੰਗਲੈਂਡ ਦੇ ਦਰਮਿਆਨ ਇਤਿਹਾਸਕ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਹੈ। ਇਹ ਭਾਰਤ ‘ਤੇ ਦੁਨੀਆ ਦੇ ਵਧਦੇ ਭਰੋਸੇ ਅਤੇ ਭਾਰਤ ਦੇ ਨਵੇਂ ਆਤਮਵਿਸ਼ਵਾਸ ਦਾ ਪ੍ਰਤੀਕ ਹੈ। ਇਸੇ ਆਤਮਵਿਸ਼ਵਾਸ ਨਾਲ ਅਸੀਂ ਵਿਕਸਿਤ ਭਾਰਤ ਬਣਾਵਾਂਗੇ, ਵਿਕਸਿਤ ਤਮਿਲ ਨਾਡੂ ਬਣਾਵਾਂਗੇ। ਅੱਜ ਵੀ ਇੱਥੇ ਭਗਵਾਨ ਰਾਮੇਸ਼ਵਰ ਅਤੇ ਭਗਵਾਨ ਤਿਰੂਚੇਂਦੂਰ ਮੁਰੂਗਨ ਦੇ ਅਸ਼ੀਰਵਾਦ ਨਾਲ ਥੂਥੁਕੁਡੀ ਵਿੱਚ ਵਿਕਾਸ ਦਾ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ। 2014 ਵਿੱਚ ਤਮਿਲ ਨਾਡੂ ਨੂੰ development ਦੇ ਸ਼ਿਖਰ ‘ਤੇ ਲਿਜਾਣ ਦਾ ਜੋ ਮਿਸ਼ਨ ਸ਼ੁਰੂ ਹੋਇਆ ਸੀ, ਥੂਥੁਕੁਡੀ ਲਗਾਤਾਰ ਉਸ ਦਾ ਗਵਾਹ ਬਣ ਰਿਹਾ ਹੈ।

Friends,

ਪਿਛਲੇ ਵਰ੍ਹੇ ਫਰਵਰੀ ਵਿੱਚ ਮੈਂ ਇੱਥੇ ‘ਵੀ.ਓ. ਚਿਦੰਬਰਨਾਰ ਪੋਰਟ’ ਲਈ ‘ਆਉਟਰ ਹਾਰਬਰ ਕੰਟੇਨਰ ਟਰਮੀਨਲ’ ਦਾ ਉਦਘਾਟਨ ਕੀਤਾ ਸੀ। ਉਸ ਸਮੇਂ ਸੈਂਕੜੇ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ inauguration ਵੀ ਹੋਇਆ ਸੀ। ਸਤੰਬਰ ਵਿੱਚ ਮੈਂ ਨਵੇਂ ਥੂਥੁਕੁਡੀ ਇੰਟਰਨੈਸ਼ਨਲ ਕੰਟੇਨਰ ਟਰਮੀਨਲ ਦਾ ਉਦਘਾਟਨ ਕੀਤਾ ਸੀ। ਅੱਜ ਇੱਕ ਵਾਰ ਫਿਰ, ਇੱਥੇ forty eight hundred ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਹੋਇਆ ਹੈ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਏਅਰਪੋਰਟਸ, ਹਾਈਵੇਅਜ਼, ਪੋਰਟਸ ਅਤੇ ਰੇਲਵੇਅਜ਼ ਦੇ ਪ੍ਰੋਜੈਕਟਸ ਹਨ, ਅਤੇ ਪਾਵਰ ਸੈਕਟਰ ਨਾਲ ਜੁੜੇ ਅਹਿਮ initiative ਵੀ ਹਨ। ਮੈਂ ਆਪ ਸਾਰਿਆਂ ਨੂੰ, ਤਮਿਲ ਨਾਡੂ ਦੀ ਜਨਤਾ ਨੂੰ ਇਸ ਦੀ ਬਹੁਤ –ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

Infrastructure ਅਤੇ Energy ਇਹ ਕਿਸੇ ਵੀ ਸਟੇਟ ਦੇ development ਦੀ ਬੈਕਬੌਨ ਹੁੰਦੇ ਹਨ। ਇਨ੍ਹਾਂ 11 years ਵਿੱਚ ਇਨਫ੍ਰਾ ਅਤੇ ਐਨਰਜੀ ‘ਤੇ ਸਾਡਾ ਫੋਕਸ ਇਹ ਦੱਸਦਾ ਹੈ ਕਿ ਤਮਿਲ ਨਾਡੂ ਦਾ ਵਿਕਾਸ ਕਿੰਨੀ ਵੱਡੀ priority ਹੈ। ਅੱਜ ਦੇ ਸਾਰੇ ਪ੍ਰੋਜੈਕਟਸ ਵੀ ਥੂਥੁਕੁਡੀ ਅਤੇ ਤਮਿਲ ਨਾਡੂ ਨੂੰ ਕਨੈਕਟੀਵਿਟੀ, ਕਲੀਨ ਐਨਰਜੀ ਅਤੇ ਨਵੀਂ opportunities ਦਾ ਹੱਬ ਬਣਾਉਣਗੇ। 

ਸਾਥੀਓ, 

ਤਮਿਲ ਨਾਡੂ ਅਤੇ ਥੂਥੁਕੁਡੀ ਦੀ ਧਰਤੀ ਨੇ, ਇੱਥੋਂ ਦੇ ਲੋਕਾਂ ਨੇ ਸਦੀਆਂ ਤੋਂ ਸਮ੍ਰਿੱਧ ਅਤੇ ਸਸ਼ਕਤ ਭਾਰਤ ਲਈ ਆਪਣਾ ਯੋਗਦਾਨ ਦਿੱਤਾ ਹੈ। ਇਸੇ ਧਰਤੀ ‘ਤੇ ਵੀ.ਓ. ਚਿਦੰਬਰਮ ਪਿੱਲੈ ਜਿਹੇ ਵਿਜ਼ਨਰੀ ਪੈਦਾ ਹੋਏ। ਉਨ੍ਹਾਂ ਨੇ ਗੁਲਾਮੀ ਦੇ ਦੌਰ ਵਿੱਚ ਵੀ ਸਮੁੰਦਰ ਰਾਹੀਂ ਵਪਾਰ ਦੀ ਤਾਕਤ ਨੂੰ ਸਮਝਿਆ, ਉਨ੍ਹਾਂ ਨੇ ਸਮੁੰਦਰ ਵਿੱਚ ਸਵਦੇਸ਼ੀ ਜਹਾਜ਼ ਚਲਾ ਕੇ ਅੰਗ੍ਰੇਜ਼ਾਂ ਨੂੰ ਚੁਣੌਤੀ ਦਿੱਤੀ। ਇਸੇ ਧਰਤੀ ‘ਤੇ, ਵੀਰ-ਪਾਂਡਿਯਾ ਕੱਟਾ-ਬੋੱਮਨ ਅਤੇ ਅਲਾਗੁ ਮੁਥੁ ਕੋਨ(अळगु-मुथु कोन) ਵਰਗੇ ਮਹਾਪੁਰਖਾਂ ਨੇ ਸੁਤੰਤਰ ਅਤੇ ਸਮ੍ਰਿੱਧ ਭਾਰਤ ਦਾ ਸੁਪਨਾ ਬੁਣਿਆ ਸੀ। ਸੁਬ੍ਰਮਣਯਮ ਭਾਰਤੀ ਜਿਹੇ ਰਾਸ਼ਟਰ ਕਵੀ ਦਾ ਜਨਮ ਵੀ ਇੱਥੇ ਨੇੜੇ ਹੀ ਹੋਇਆ ਸੀ। ਤੁਸੀਂ ਸਾਰੇ ਜਾਣਦੇ ਹੋ, ਸੁਬ੍ਰਮਣਯਮ ਭਾਰਤੀ ਜੀ ਦਾ ਜਿੰਨਾ ਮਜ਼ਬੂਤ ਰਿਸ਼ਤਾ ਥੂਥੁਕੁਡੀ ਨਾਲ ਸੀ, ਉਨਾ ਹੀ ਮਜ਼ਬੂਤ ਰਿਸ਼ਤਾ ਮੇਰੇ ਸੰਸਦੀ ਖੇਤਰ ਮੇਰੀ ਕਾਸ਼ੀ ਨਾਲ ਵੀ ਹੈ। ਅਸੀਂ ਕਾਸ਼ੀ-ਤਮਿਲ ਸੰਗਮਮ ਜਿਹੇ ਆਯੋਜਨਾਂ ਦੇ ਜ਼ਰੀਏ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਲਗਾਤਾਰ ਮਜ਼ਬੂਤ ਕਰ ਰਹੇ ਹਾਂ।

Friends,

ਮੈਨੂੰ ਯਾਦ ਹੈ, ਪਿਛਲੇ ਵਰ੍ਹੇ ਹੀ ਮੈਂ ਥੂਥੁਕੁਡੀ ਦੇ ਪ੍ਰਸਿੱਧ ਪਰਲਸ, ਬਿਲ ਗੇਟਸ ਤੋਹਫੇ ਵਿੱਚ ਦਿੱਤੇ ਸਨ। ਉਹ ਪਰਲਸ ਉਨ੍ਹਾਂ ਨੂੰ ਬਹੁਤ ਪਸੰਦ ਆਏ ਸੀ। ਇੱਥੋਂ ਦੇ ਪਾਂਡਯਾ ਪਰਲਸ, ਇੱਕ ਸਮੇਂ ਪੂਰੀ ਦੁਨੀਆ ਵਿੱਚ ਭਾਰਤ ਦੀ economic power ਦਾ ਸਿੰਬਲ ਹੋਇਆ ਕਰਦੇ ਸੀ।

ਸਾਥੀਓ,

ਅੱਜ ਅਸੀਂ ਇੱਥੇ ਆਪਣੇ ਯਤਨਾਂ ਨਾਲ ਵਿਕਸਿਤ ਤਮਿਲ ਨਾਡੂ ਅਤੇ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਅੱਗੇ ਵਧਾ ਰਹੇ ਹਾਂ। ਬ੍ਰਿਟੇਨ ਅਤੇ ਭਾਰਤ ਦੇ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਹੈ। FTA ਵੀ ਇਸੇ ਵਿਜ਼ਨ ਨੂੰ ਗਤੀ ਦਿੰਦਾ ਹੈ। ਅੱਜ ਭਾਰਤ ਦੀ ਗ੍ਰੋਥ ਵਿੱਚ, ਦੁਨੀਆ ਆਪਣੀ ਗ੍ਰੋਥ ਦੇਖ ਰਹੀ ਹੈ। ਇਹ ਐਗਰੀਮੈਂਟ ਵੀ, ਭਾਰਤ ਦੀ ਅਰਥਵਿਵਸਥਾ ਨੂੰ ਨਵੀਂ ਮਜ਼ਬੂਤੀ ਦੇਵੇਗਾ। ਇਸ ਨਾਲ, ਦੁਨੀਆ ਦੀ ਤੀਸਰੀ ਵੱਡੀ ਇਕੌਨਮੀ ਬਣਨ ਦੀ ਸਾਡੀ ਰਫ਼ਤਾਰ ਹੋਰ ਤੇਜ਼ ਹੋਵੇਗੀ।

ਸਾਥੀਓ,

ਇਸ ਐੱਫਟੀਏ ਐਗਰੀਮੈਂਟ ਤੋਂ ਬਾਅਦ ਬ੍ਰਿਟੇਨ ਵਿੱਚ ਵਿਕਣ ਵਾਲੇ 99% ਭਾਰਤੀ ਪ੍ਰੋਡਕਟਸ ‘ਤੇ ਕੋਈ ਟੈਕਸ ਨਹੀਂ ਲਗੇਗਾ। ਬ੍ਰਿਟੇਨ ਵਿੱਚ ਭਾਰਤੀ ਚੀਜ਼ਾਂ ਸਸਤੀਆਂ ਹੋਣਗੀਆਂ ਤਾਂ ਉੱਥੇ ਡਿਮਾਂਡ ਵਧੇਗੀ ਅਤੇ ਇੱਥੇ ਭਾਰਤ ਵਿੱਚ ਉਨ੍ਹਾਂ ਵਸਤਾਂ ਦੇ ਨਿਰਮਾਣ ਦੇ ਲਈ ਜ਼ਿਆਦਾ ਮੌਕੇ ਬਣਨਗੇ।

ਸਾਥੀਓ,

ਭਾਰਤ-ਬ੍ਰਿਟੇਨ FTA ਨਾਲ, ਤਮਿਲ ਨਾਡੂ ਦੇ ਨੌਜਵਾਨਾਂ ਨੂੰ, ਸਾਡੇ ਛੋਟੇ ਉਦਯੋਗਾਂ, MSME ਨੂੰ , ਸਟਾਰਟਅੱਪਸ ਨੂੰ, ਸਭ ਤੋਂ ਵੱਧ ਲਾਭ ਹੋਵੇਗਾ। ਇਸ ਨਾਲ ਇੰਡਸਟ੍ਰੀ ਹੋਵੇ, ਸਾਡੇ ਮਛੁਆਰੇ ਭਰਾ-ਭੈਣਾਂ ਹੋਣ ਜਾਂ ਫਿਰ ਰਿਸਰਚ ਅਤੇ ਇਨੋਵੇਸ਼ਨ, ਸਾਰਿਆਂ ਲਈ ਫਾਇਦਾ ਹੀ ਫਾਇਦਾ ਹੈ।

ਸਾਥੀਓ,

ਅੱਜ ਭਾਰਤ ਸਰਕਾਰ ਦਾ ਮੇਕ ਇਨ ਇੰਡੀਆ ਅਤੇ ਮਿਸ਼ਨ ਮੈਨੂਫੈਕਚਰਿੰਗ ‘ਤੇ ਬਹੁਤ ਜ਼ੋਰ ਹੈ। ਤੁਸੀਂ ਸਾਰਿਆਂ ਨੇ ਹੁਣੇ ਆਪ੍ਰੇਸ਼ਨ ਸਿੰਦੂਰ ਦੇ ਦੌਰਾਨ ਮੇਕ ਇਨ ਇੰਡੀਆ ਦੀ ਤਾਕਤ ਦੇਖੀ ਹੈ। ਅੱਤਵਾਦ ਦੇ ਟਿਕਾਣਿਆਂ ਨੂੰ ਮਿੱਟੀ ਵਿੱਚ ਮਿਲਾਉਣ ਵਿੱਚ ਮੇਡ ਇਨ ਇੰਡੀਆ ਹਥਿਆਰਾਂ ਦੀ ਵੱਡੀ ਭੂਮਿਕਾ ਰਹੀ ਹੈ। ਭਾਰਤ ਵਿੱਚ ਬਣੇ ਹਥਿਆਰ ਅੱਜ ਵੀ ਅੱਤਵਾਦ ਦੇ ਆਕਾਵਾਂ ਦੀ ਨੀਂਦ ਉਡਾ ਰਹੇ ਹਨ। 

Friends,

ਤਮਿਲ ਨਾਡੂ ਦੇ potential ਦੇ ਪੂਰਾ ਇਸਤੇਮਾਲ ਲਈ ਭਾਰਤ ਸਰਕਾਰ ਤਮਿਲ ਨਾਡੂ ਦੇ ਇਨਫ੍ਰਾਸਟ੍ਰਕਚਕਰ ਨੂੰ ਆਧੁਨਿਕ ਬਣਾਉਣ ਦਾ ਯਤਨ ਕਰ ਰਹੀ ਹੈ। ਤਮਿਲ ਨਾਡੂ ਵਿੱਚ ਅਸੀਂ ਪੋਰਟ ਇਨਫ੍ਰਾਸਟ੍ਰਕਚਰ ਨੂੰ ਹਾਈਟੈੱਕ ਬਣਾ ਰਹੇ ਹਾਂ। ਨਾਲ ਹੀ, ਏਅਰਪੋਰਟ, ਹਾਈਵੇਅਜ਼ ਅਤੇ ਰੇਲਵੇਅਜ਼ ਨੂੰ ਵੀ ਆਪਸ ਵਿੱਚ integrate ਕਰ ਰਹੇ ਹਾਂ। ਅੱਜ ਥੂਥੁਕੁਡੀ ਏਅਰਪੋਰਟ ਦੇ ਨਵੇਂ ਐਡਵਾਂਸਡ ਟਰਮੀਨਲ ਦਾ ਲਾਂਚ ਇਸੇ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਹੈ। 450 ਕਰੋੜ ਰੁਪਏ ਦੀ ਕੌਸਟ ਨਾਲ ਬਣਿਆ ਇਹ ਟਰਮੀਨਲ ਹੁਣ ਹਰ ਸਾਲ 20 lakhs ਤੋਂ ਵੱਧ ਪੈਸੇਂਜਰਸ ਨੂੰ ਹੋਸਟ ਕਰੇਗਾ। ਪਹਿਲਾਂ ਇਹ ਸਲਾਨਾ capacity ਸਿਰਫ 3 lakhs ਪੈਸੇਂਜਰਸ ਦੀ ਸੀ।

ਸਾਥੀਓ,

ਨਵੇਂ ਟਰਮੀਨਲ ਦੇ ਬਾਅਦ ਦੇਸ਼ ਦੇ ਕਈ ਹੋਰ ਰੂਟਸ ਤੱਕ ਥੂਥੁਕੁਡੀ ਦੀ ਕਨੈਕਟੀਵਿਟੀ ਵਧੇਗੀ। ਤਮਿਲ ਨਾਡੂ ਵਿੱਚ ਕਾਰਪੋਰੇਟ ਟ੍ਰੈਵਲ, ਐਜੂਕੇਸ਼ਨ ਹੱਬਸ, ਹੈਲਥ ਇਨਫ੍ਰਾਸਟ੍ਰਕਚਰ ਨੂੰ ਇਸ ਤੋਂ ਵੱਧ ਫਾਇਦਾ ਹੋਵੇਗਾ। ਨਾਲ ਹੀ, ਇਸ ਇਲਾਕੇ ਦੇ ਟੂਰਿਜ਼ਮ ਪੋਟੈਂਸ਼ੀਅਲ ਨੂੰ ਵੀ ਨਵੀਂ ਐਨਰਜੀ ਮਿਲੇਗੀ।

ਸਾਥੀਓ,

ਅੱਜ ਅਸੀਂ ਤਮਿਲ ਨਾਡੂ ਦੇ ਦੋ ਮੇਜ਼ਰ ਰੋਡ ਪ੍ਰੋਜੈਕਟਸ ਨੂੰ ਵੀ ਜਨਤਾ ਨੂੰ ਸਮਰਪਿਤ ਕੀਤਾ ਹੈ। ਕਰੀਬ 2500 ਕਰੋੜ ਰੁਪਏ ਨਾਲ ਬਣੀਆਂ ਇਹ ਰੋਡਸ, ਦੋ ਮੇਜ਼ਰ ਡਿਵੈਲਪਮੈਂਟ ਏਰੀਆ ਨੂੰ ਚੇੱਨਈ ਨਾਲ ਜੋੜਨ ਜਾ ਰਹੀਆਂ ਹਨ। ਇਨ੍ਹਾਂ ਰੋਡਸ ਦੀ ਵਜ੍ਹਾ ਨਾਲ ਡੈਲਟਾ ਜ਼ਿਲ੍ਹਿਆਂ ਨਾਲ ਚੇੱਨਈ ਦੀ ਕਨੈਕਟੀਵਿਟੀ ਹੋਰ ਬਿਹਤਰ ਹੋਈ ਹੈ।

ਸਾਥੀਓ,

ਇਨ੍ਹਾਂ ਪ੍ਰੋਜੈਕਟਾਂ ਦੀ ਮਦਦ ਨਾਲ ਥੂਥੁਕੀਡੀ ਪੋਰਟ ਦੀ ਕਨੈਕਟੀਵਿਟੀ ਵੀ ਬਹੁਤ ਬਿਹਤਰ ਹੋਈ ਹੈ। ਇਹ ਰੋਡਸ, ਪੂਰੇ ਇਲਾਕੇ ਦੇ ਲਈ ease of living ਨੂੰ ਵੀ ਵਧਾਉਣਗੇ, ਨਾਲ ਹੀ, ਟ੍ਰੇਡ ਅਤੇ employment ਦੇ ਨਵੇਂ ਰਸਤੇ ਵੀ ਖੋਲ੍ਹਣਗੇ। - 

ਸਾਥੀਓ,

ਸਾਡੀ ਸਰਕਾਰ ਦੇਸ਼ ਦੀ ਰੇਲਵੇ ਇੰਡਸਟ੍ਰੀਅਲ ਗ੍ਰੋਥ ਅਤੇ ਆਤਮਨਿਰਭਰ ਭਾਰਤ ਦੀ ਲਾਈਫਲਾਈਨ ਮੰਨਦੀ ਹੈ। ਇਸ ਲਈ, ਬੀਤੇ ਇਲੈਵਨ ਈਅਰਸ ਵਿੱਚ ਦੇਸ਼ ਦੇ ਰੇਲਵੇ ਇਨਫ੍ਰਾਸਟ੍ਰਕਚਰ ਨੇ modernization ਦਾ ਦੌਰ ਦੇਖਿਆ ਹੈ। ਤਮਿਲ ਨਾਡੂ ਰੇਲਵੇ ਇਨਫ੍ਰਾਸਟ੍ਰਕਚਰ ਦੇ modernization ਕੈਂਪੇਨ ਦਾ ਪ੍ਰਮੁੱਖ ਸੈਂਟਰ ਹੈ। ਸਾਡੀ ਸਰਕਾਰ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਦੇ ਤਹਿਤ ਤਮਿਲ ਨਾਡੂ ਦੇ 77 ਸਟੇਸ਼ਨਾਂ ਦਾ re-development ਕਰ ਰਹੀ ਹੈ। ਆਧੁਨਿਕ ਵੰਦੇ ਭਾਰਤ ਟ੍ਰੇਨਾਂ ਰਾਹੀਂ ਤਮਿਲ ਨਾਡੂ ਦੇ ਲੋਕਾਂ ਨੂੰ ਨਵਾਂ ਐਕਸਪੀਰੀਅੰਸ ਮਿਲ ਰਿਹਾ ਹੈ। ਦੇਸ਼ ਦਾ ਪਹਿਲਾ ਅਤੇ ਅਨੋਖਾ ਵਰਟੀਕਲ ਲਿਫਟ ਰੇਲ ਬ੍ਰਿਜ, ਪੰਬਨ ਬ੍ਰਿਜ ਵੀ ਤਮਿਲ ਨਾਡੂ ਵਿੱਚ ਬਣੇ ਹਨ। ਪੰਬਨ ਬ੍ਰਿਜ ਤੋਂ Ease of Doing Business ਅਤੇ Ease of Travel, ਦੋਨੋਂ ਵਧੇ ਹਨ।

ਸਾਥੀਓ,

ਅੱਜ ਦੇਸ਼ ਵਿੱਚ ਮੈਗਾ ਅਤੇ ਮਾਡਰਨ ਇਨਫ੍ਰਾਸਟ੍ਰਕਚਰ ਡਿਵੈਲਪ ਕਰਨ ਦਾ ਮਹਾਅਭਿਯਾਨ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਸ਼ੁਰੂ ਹੋਇਆ ਜੰਮੂ-ਕਸ਼ਮੀਰ ਦਾ ਚਿਨਾਬ ਬ੍ਰਿਜ, ਇੰਜੀਨੀਅਰਿੰਗ ਮਾਰਵਲ ਹੈ। ਇਸ ਬ੍ਰਿਜ ਨੇ ਪਹਿਲੀ ਵਾਰ ਰੇਲਵੇ ਜਰੀਏ ਜੰਮੂ ਨੂੰ ਸ੍ਰੀਨਗਰ ਨਾਲ ਜੋੜ ਦਿੱਤਾ ਹੈ। ਇਸ ਤੋਂ ਇਲਾਵਾ ਦੇਸ਼ ਦਾ ਸਭ ਤੋਂ ਲੰਬਾ ਸੀ-ਬ੍ਰਿਜ ਅਟਲ ਸੇਤੂ ਬਣਿਆ ਹੈ, ਅਸਾਮ ਵਿੱਚ ਬੋਗੀਬੀਲ ਬ੍ਰਿਜ ਬਣਿਆ ਹੈ, 6 ਕਿਲੋਮੀਟਰ ਤੋਂ ਵੱਧ ਲੰਬੀ ਸੋਨਮਰਗ ਟਨਲ ਬਣੀ ਹੈ, ਅਜਿਹੇ ਕਿੰਨੇ ਹੀ ਪ੍ਰੋਜੈਕਟਸ ਭਾਰਤ ਸਰਕਾਰ ਨੇ, NDA ਸਰਕਾਰ ਨੇ ਪੂਰੇ ਕੀਤੇ ਹਨ। ਇਨ੍ਹਾਂ ਸਾਰਿਆਂ ਨਾਲ ਹਜ਼ਾਰਾਂ  ਦੀ ਸੰਖਿਆ ਵਿੱਚ Employment ਜੈਨਰੇਟ ਹੋਇਆ ਹੈ।

 

Friends,

ਅੱਜ ਵੀ, ਅਸੀਂ ਤਮਿਲ ਨਾਡੂ ਵਿੱਚ ਜਿਨ੍ਹਾਂ ਪ੍ਰੋਜੈਕਟਾਂ ਨੂੰ ਡੈਡੀਕੇਟ ਕੀਤਾ ਹੈ, ਉਨ੍ਹਾਂ ਨਾਲ ਦੱਖਣ ਤਮਿਲ ਨਾਡੂ ਦੇ ਲੱਖਾਂ ਲੋਕਾਂ ਨੂੰ ਲਾਭ ਮਿਲੇਗਾ। ਮਦੁਰਈ (ਮਦੂਰੈ) ਨਾਲ ਬੋਡਿ-ਨਾਯੱਕਨੂਰ ਇਸ ਲਾਈਨ ਦਾ ਇਲੈਕਟ੍ਰਿਫਿਕੇਸ਼ਨ ਹੋਣ ਦੇ ਬਾਅਦ ਹੁਣ ਇੱਥੇ ਵੰਦੇ ਭਾਰਤ ਜਿਹੀਆਂ ਟ੍ਰੇਨਾਂ ਚਲਾਉਣ ਦਾ ਰਸਤਾ ਖੁੱਲ੍ਹ ਗਿਆ ਹੈ। ਇਹ ਰੇਲਵੇ ਪ੍ਰੋਜੈਕਟਸ, ਤਮਿਲ ਨਾਡੂ ਦੀ ਸਪੀਡ ਨੂੰ ਅਤੇ ਇਸ ਦੇ ਡਿਵੈਲਪਮੈਂਟ ਸਕੇਲ ਦੋਨਾਂ ਨੂੰ ਇੱਕ ਨਵੀਂ ਸ਼ਕਤੀ ਦੇਣ ਜਾ ਰਹੇ ਹਨ। 

ਸਾਥੀਓ,

ਅੱਜ ਇੱਥੇ 2000 ਮੈਗਾਵਾਟ ਦੇ ਕੁਡਾਨਕੁਲਮ ਨਿਊਕਲੀਅਰ ਪਾਵਰ ਪ੍ਰੋਜੈਕਟ ਨਾਲ ਜੁੜੇ ਟ੍ਰਾਂਸਮਿਸ਼ਨ ਪ੍ਰੋਜੈਕਟ ਦੀ ਨੀਂਹ ਵੀ ਰੱਖੀ ਗਈ ਹੈ। ਕਰੀਬ 550 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਸਿਸਟਮ, ਆਉਣ ਵਾਲੇ ਵਰ੍ਹਿਆਂ ਵਿੱਚ ਦੇਸ਼ ਨੂੰ Clean Energy ਦੇਣ ਵਿੱਚ ਵੱਡੀ ਭੂਮਿਕਾ  ਨਿਭਾਉਣ ਵਾਲਾ ਹੈ। ਇਹ ਐਨਰਜੀ ਪ੍ਰੋਜੈਕਟ ਭਾਰਤ ਦੇ ਗਲੋਬਲ ਐਨਰਜੀ ਟਾਰਗੈੱਟਸ ਅਤੇ ਇਨਵਾਇਰਮੈਂਟਲ ਕਮਿਟਮੈਂਟਸ ਨੂੰ ਪੂਰਾ ਕਰਨ ਦਾ ਮਾਧਿਅਮ ਬਣੇਗਾ। ਜਦੋਂ ਇਲੈਕਟ੍ਰੀਸਿਟੀ ਪ੍ਰੋਡਕਸ਼ਨ ਵਧੇਗਾ, ਤਾਂ ਤਮਿਲ ਨਾਡੂ ਦੀ ਇੰਡਸਟ੍ਰੀ ਨੂੰ, ਡੋਮੈਸਟਿਕ ਯੂਜ਼ਰਸ ਨੂੰ ਵੀ ਇਸ ਨਾਲ ਵੱਡਾ ਲਾਭ ਹੋਵੇਗਾ।

 

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਤਮਿਲ ਨਾਡੂ ਵਿੱਚ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਵੀ ਤੇਜ਼ ਗਤੀ ਨਾਲ ਚੱਲ ਰਹੀ ਹੈ। ਹੁਣ ਤੱਕ ਸਰਕਾਰ ਨੂੰ ਕਰੀਬ 01 lakhs ਐਪਲੀਕੇਸ਼ਨਾਂ ਮਿਲ ਚੁੱਕੀਆਂ ਹਨ ਅਤੇ 40000 solar rooftop installations ਪੂਰੇ ਹੋ ਚੁੱਕੇ ਹਨ। ਇਹ ਯੋਜਨਾ ਨਾ ਸਿਰਫ਼ free ਅਤੇ clean ਬਿਜਲੀ ਦੇ ਰਹੀ ਹੈ ਸਗੋਂ ਹਜ਼ਾਰਾਂ ਦੀ ਸੰਖਿਆ ਵਿੱਚ green jobs ਵੀ ਪੈਦਾ ਕਰ ਰਹੀ ਹੈ।

ਸਾਥੀਓ,

ਤਮਿਲ ਨਾਡੂ ਦਾ development, developed ਤਮਿਲ ਨਾਡੂ ਦਾ ਸੁਪਨਾ ਇਹ ਸਾਡਾ core commitment ਹੈ। ਅਸੀਂ ਤਮਿਲ ਨਾਡੂ ਦੇ development ਨਾਲ ਜੁੜੀਆਂ ਪੌਲਿਸੀਜ਼ ਨੂੰ ਨਿਰੰਤਰ ਪ੍ਰਾਥਮਿਕਤਾ ਦਿੱਤੀ ਹੈ। ਪਿਛਲੇ ਇੱਕ ਦਹਾਕੇ ਵਿੱਚ ਕੇਂਦਰ ਸਰਕਾਰ ਨੇ devolution ਦੇ ਜ਼ਰੀਏ ਤਮਿਲ ਨਾਡੂ ਨੂੰ three lakhs ਕਰੋੜ ਰੁਪਏ ਭੇਜੇ ਹਨ। ਇਹ amount ਪਿਛਲੀ UPA ਸਰਕਾਰ ਦੁਆਰਾ ਭੇਜੀ ਗਈ ਰਾਸ਼ੀ ਦੀ ਤੁਲਨਾ ਵਿੱਚ more than three times ਹੈ। ਇਨ੍ਹਾਂ eleven years ਵਿੱਚ ਤਮਿਲ ਨਾਡੂ ਨੂੰ eleven new medical colleges ਮਿਲੇ ਹਨ। ਪਹਿਲੀ ਵਾਰ ਕੋਸਟਲ ਏਰੀਆਜ਼ ਵਿੱਚ ਫਿਸ਼ਰੀਜ਼ ਸੈਕਟਰ ਨਾਲ ਜੁੜੇ ਭਾਈਚਾਰਿਆਂ ਦੀ ਕਿਸੇ ਸਰਕਾਰ ਨੇ ਇੰਨੀ ਚਿੰਤਾ ਕੀਤੀ ਹੈ। Blue revolution ਰਾਹੀਂ ਅਸੀਂ ਕੋਸਟਲ economy ਨੂੰ ਵਿਸਤਾਰ ਦੇ ਰਹੇ ਹਾਂ।

ਸਾਥੀਓ,

ਅੱਜ ਥੂਥੁਕੁਡੀ ਦੀ ਇਹ ਧਰਤੀ, ਵਿਕਾਸ ਦੇ ਨਵੇਂ ਅਧਿਆਏ ਦੀ ਗਵਾਹ ਬਣ ਰਹੀ ਹੈ। ਕਨੈਕਟੀਵਿਟੀ, ਪਾਵਰ ਟ੍ਰਾਂਸਮਿਸ਼ਨ, ਇਨਫ੍ਰਾਸਟ੍ਰਕਚਰ ਦੇ ਇਹ ਸਾਰੇ ਪ੍ਰੋਜੈਕਟਸ ਵਿਕਸਿਤ ਤਮਿਲ ਨਾਡੂ –ਵਿਕਸਿਤ ਭਾਰਤ ਦਾ ਮਜ਼ਬੂਤ ਅਧਾਰ ਬਣਾਉਣ ਵਾਲੇ ਹਨ। ਮੈਂ ਇੱਕ ਵਾਰ ਫਿਰ, ਤਮਿਲ ਨਾਡੂ ਦੇ ਆਪਣੇ ਸਾਰੇ ਪਰਿਵਾਰਜਨਾਂ ਨੂੰ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ। ਮੇਰੀ ਇੱਕ ਹੋਰ ਪ੍ਰਾਰਥਨਾ ਹੈ, ਅੱਜ ਮੈਂ ਦੇਖ ਰਿਹਾ ਹਾਂ ਕਿ ਆਪ ਲੋਕਾਂ ਦਾ ਉਤਸ਼ਾਹ ਬਹੁਤ ਜ਼ਿਆਦਾ ਹੀ ਹੈ, ਇੱਕ ਕੰਮ ਕਰੋ ਆਪਣਾ mobile ਫੋਨ ਕੱਢੋ ਅਤੇ mobile ਫੋਨ ਦੀ flash light ਨਾਲ ਇਸ ਨਵੇਂ ਏਅਰਪੋਰਟ ਦਾ ਗੌਰਵ ਵਧਾਓ।

 

ਭਾਰਤ ਮਾਤਾ ਕੀ –ਜੈ।

ਭਾਰਤ ਮਾਤਾ ਕੀ –ਜੈ।

ਭਾਰਤ ਮਾਤਾ ਕੀ –ਜੈ।

ਬਹੁਤ-ਬਹੁਤ ਧੰਨਵਾਦ।

ਵਣਕੱਮ।

************

ਐੱਮਜੇਪੀਐੱਸ/ਐੱਸਟੀ/ਡੀਕੇ 


(Release ID: 2149099)