ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਅਖ਼ਬਾਰਾਂ, ਮੈਗਜ਼ੀਨਾਂ ਅਤੇ ਟੀਵੀ ਚੈਨਲਾਂ ਨੂੰ ਪ੍ਰਮਾਣਿਕ ਸਮਾਚਾਰ ਸਮੱਗਰੀ ਤੱਕ ਮੁਫ਼ਤ ਪਹੁੰਚ ਦੇ ਲਈ ਪੀਬੀ-ਸ਼ਬਦ ਪਲੈਟਫਾਰਮ ‘ਤੇ ਰਜਿਸਟ੍ਰੇਸ਼ਨ ਕਰਨ ਦੀ ਅਪੀਲ
Posted On:
23 JUL 2025 7:02PM by PIB Chandigarh
ਪ੍ਰਸਾਰ ਭਾਰਤੀ ਨੇ ਭਾਰਤ ਦੇ ਸਾਰੇ ਅਖ਼ਬਾਰਾਂ, ਮੈਗਜ਼ੀਨਾਂ ਅਤੇ ਟੀਵੀ ਚੈਨਲਾਂ ਨੂੰ ਆਪਣੇ ਨਿਊਜ਼ਵਾਇਰ ਪਲੈਟਫਾਰਮ, ਪ੍ਰਸਾਰ ਭਾਰਤੀ ਸ਼ੇਅਰਡ ਆਡੀਓ ਵਿਜ਼ੂਅਲਸ ਫਾਰ ਬ੍ਰੌਡਕਾਸਟ ਐਂਡ ਡਿਸੇਮੀਨੇਸ਼ਨ (ਪੀਬੀ-ਸ਼ਬਦ) ‘ਤੇ ਰਜਿਸਟ੍ਰੇਸ਼ਨ ਕਰਨ ਲਈ ਸੱਦਾ ਦਿੱਤਾ ਹੈ। ਇਸ ਨਾਲ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲੇ ਸਮਾਚਾਰ ਅਤੇ ਮਲਟੀਮੀਡੀਆ ਕੰਟੈਂਟ ਤੱਕ ਮੁਫ਼ਤ ਪਹੁੰਚ ਦੀ ਸੁਵਿਧਾ ਮਿਲੇਗੀ।
ਪੀਬੀ-ਸ਼ਬਦ ਨੂੰ ਮਾਰਚ 2024 ਵਿੱਚ ਲਾਂਚ ਕੀਤਾ ਗਿਆ। ਪੀ-ਸ਼ਬਦ ਹਰ ਵਰ੍ਹੇ 800 ਤੋਂ ਜ਼ਿਆਦਾ ਸਮਾਚਾਰ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਉਂਦਾ ਹੈ, ਜਿਨ੍ਹਾਂ ਵਿੱਚ 40 ਤੋਂ ਵੱਧ ਵਿਭਿੰਨ ਸ਼੍ਰੇਣੀਆਂ ਸ਼ਾਮਲ ਹਨ। ਇਸ ਪਲੈਟਫਾਰਮ ‘ਤੇ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਘਟਨਾਵਾਂ ਦੇ ਲਾਈਵ ਫੀਡ, ਵਿਜ਼ੂਅਲ ਕੰਟੈਂਟ ਦਾ ਇੱਕ ਸਮ੍ਰਿੱਧ ਸੰਗ੍ਰਹਿ ਅਤੇ ਨਿਯਮਿਤ ਤੌਰ ‘ਤੇ ਪ੍ਰਕਾਸ਼ਿਤ ਵਿਆਖਿਆਤਮਕ ਅਤੇ ਖੋਜ-ਅਧਾਰਿਤ ਲੇਖ ਵੀ ਸ਼ਾਮਲ ਹਨ। ਸਾਰੇ ਸਮੱਗਰੀ (ਕੰਟੈਂਟ) ਨੂੰ ਉਪਯੋਗ ਕੀਤੇ ਜਾਣ ਵਾਲੇ ਫਾਰਮੈਟ ਵਿੱਚ ਉਪਲਬਧ ਕਰਵਾਇਆ ਜਾਂਦਾ ਹੈ, ਜਿਸ ਨਾਲ ਮੀਡੀਆ ਸੰਗਠਨਾਂ ਅਤੇ ਕੰਟੈਂਟ ਕ੍ਰਿਏਟਰ ਦੇ ਲਈ ਪਹੁੰਚ ਅਸਾਨ ਹੋ ਜਾਂਦੀ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ ਦੀ ਪ੍ਰਧਾਨਗੀ ਵਿੱਚ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਪ੍ਰਾਮਾਣਿਕ ਅਤੇ ਸਮਝਣਯੋਗ ਜਾਣਕਾਰੀ ਦਾ ਵਿਆਪਕ ਪ੍ਰਸਾਰ ਯਕੀਨੀ ਬਣਾਉਣ ਲਈ ਸਾਰੇ ਭਰੋਸੇਯੋਗ ਮੀਡੀਆ ਸੰਗਠਨਾਂ ਨੂੰ ਇਸ ਵਿੱਚ ਸ਼ਾਮਲ ਕਰਨ ‘ਤੇ ਜ਼ੋਰ ਦਿੱਤਾ ਗਿਆ।
ਮੀਡੀਆ ਸੰਗਠਨ ਇਸ ਪਲੈਟਫਾਰਮ ਬਾਰੇ ਵਧੇਰੇ ਜਾਣਕਾਰੀ shabd.prasarbharati.org ‘ਤੇ ਪ੍ਰਾਪਤ ਕਰ ਸਕਦੇ ਹਨ ਅਤੇ ਅਧਿਕਾਰਤ ਬ੍ਰੋਸ਼ਰ ਇੱਥੇ ਦੇਖ ਸਕਦੇ ਹਨ:
https://shabd.prasarbharati.org/public/assets/E-brochure_SHABD_balanced%20final_web.pdf
ਰਜਿਸਟ੍ਰੇਸ਼ਨ ਮੁਫ਼ਤ ਹੈ ਅਤੇ shabd.prasarbharati.org/register ‘ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹੋ।
ਵਧੇਰੇ ਸਹਾਇਤਾ ਲਈ ਕਿਰਪਾ ਪੀਬੀ-ਸ਼ਭਦ ਦੀ ਸਹਾਇਕ ਡਾਇਰੈਕਟਰ ਸੁਸ਼੍ਰੀ ਜਯੰਤੀ ਝਾਅ ਨਾਲ ਸੰਪਰਕ ਕਰੋ:
ਈਮੇਲ: jha.jayanti16[at]gmail[dot]com
***************
ਧਰਮੇਂਦਰ ਤਿਵਾਰੀ/ਨਵੀਨ ਸ਼੍ਰੀਜੀਤ
(Release ID: 2147669)
Read this release in:
Odia
,
English
,
Urdu
,
Urdu
,
Hindi
,
Marathi
,
Manipuri
,
Assamese
,
Gujarati
,
Tamil
,
Telugu
,
Kannada
,
Malayalam