ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

56ਵੇਂ ਆਈਐੱਫਐੱਫਆਈ ਸੰਚਾਲਨ ਕਮੇਟੀ ਦੀ ਪਹਿਲੀ ਬੈਠਕ ਮੁੰਬਈ ਵਿੱਚ ਆਯੋਜਿਤ


Posted On: 18 JUL 2025 4:51PM by PIB Chandigarh

56ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (IFFI), ਗੋਆ ਲਈ ਸੰਚਾਲਨ ਕਮੇਟੀ ਦੀ ਪਹਿਲੀ ਬੈਠਕ ਅੱਜ ਮੁੰਬਈ ਸਥਿਤ ਰਾਸ਼ਟਰੀ ਫਿਲਮ ਵਿਕਾਸ ਨਿਗਮ (National Film Development Corporation (NFDC) ਦੇ ਹੈੱਡਕੁਆਰਟਰ ਵਿੱਚ ਆਯੋਜਿਤ ਕੀਤੀ ਗਈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ, ਮਹੋਤਸਵ ਡਾਇਰੈਕਟ ਸ਼੍ਰੀ ਸ਼ੇਖਰ ਕਪੂਰ, ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਕਾਸ਼ ਮਗਦੁਮ, ਗੋਆ ਸਰਕਾਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਐੱਨਐੱਫਡੀਸੀ ਦੇ ਸੀਨੀਅਰ ਅਧਿਕਾਰੀ ਅਤੇ ਭਾਰਤੀ ਅਤੇ ਗਲੋਬਲ ਫਿਲਮ ਇੰਡਸਟ੍ਰੀ ਨਾਲ ਜੁੜੇ ਸੰਚਾਲਨ ਕਮੇਟੀ ਦੇ ਮੈਂਬਰਾਂ ਦੇ ਇੱਕ ਵੱਕਾਰੀ ਪੈਨਲ ਨੇ ਹਿੱਸਾ ਲਿਆ।

 

ਬੈਠਕ ਵਿੱਚ ਆਈਐੱਫਐੱਫਆਈ 2025 ਲਈ ਕਾਰਜਨੀਤੀ ਯੋਜਨਾ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਿਸ ਵਿੱਚ ਪ੍ਰੋਗਰਾਮਿੰਗ, ਆਉਟਰੀਚ, ਪ੍ਰਤਿਭਾਵਾਂ ਨੂੰ ਜੋੜਨ ਅਤੇ ਮਹੋਤਸਵ ਦੀ ਸਮਾਵੇਸ਼ਿਤਾ, ਆਲਮੀ ਸਥਿਤੀ ਅਤੇ ਜਨ ਸਹਿਭਾਗੀਦਾਰੀ ਨੂੰ ਵਧਾਉਣ ਦੇ ਉਦੇਸ਼ ਨਾਲ ਇਨੋਵੇਟਿਵ ਪਹਿਲਕਦਮੀਆਂ ‘ਤੇ ਵਿਸਤਾਰ ਨਾਲ ਚਰਚਾ ਹੋਈ। ਆਈਐੱਫਐੱਫਆਈ ਦਾ 56ਵਾਂ ਸੰਸਕਰਣ 20 ਤੋਂ 28 ਨਵੰਬਰ, 2025 ਤੱਕ ਗੋਆ ਵਿੱਚ ਆਯੋਜਿਤ ਕੀਤਾ ਜਾਵੇਗਾ। ਨੌਜਵਾਨਾਂ ‘ਤੇ ਨਵੇਂ ਸਿਰ੍ਹੇ ਤੋਂ ਧਿਆਨ ਕੇਂਦ੍ਰਿਤ ਕਰਦੇ ਹੋਏ, ਇਹ ਮਹੋਤਸਵ ਕਿਊਰੇਟਿਡ ਮਾਸਟਰਕਲਾਸ, ਉਦਯੋਗ ਵਰਕਸ਼ਾਪਸ ਅਤੇ ਨੈੱਟਵਰਕਿੰਗ ਪਲੈਟਫਾਰਮ ਰਾਹੀਂ ਸਟੂਡੈਂਟ ਫਿਲਮੇਕਰਸ ਅਤੇ ਯੰਗ ਕੰਟੈਂਟ ਕ੍ਰਿਏਟਰਸ ਦੇ ਲਈ ਨਵੇਂ ਮੌਕੇ ਸਾਹਮਣੇ ਲਿਆਏਗਾ, ਜੋ ਨਵੀਆਂ ਪ੍ਰਤਿਭਾਵਾਂ  ਨੂੰ ਆਲਮੀ ਮਾਰਗਦਰਸ਼ਕਾਂ ਨਾਲ ਜੋੜਣਗੇ।

 

ਆਈਐੱਫਐੱਫਆਈ ਦੇ ਨਾਲ-ਨਾਲ ਹਾਲ ਹੀ ਵਿੱਚ ਮੁੜ ਤੋਂ ਬ੍ਰਾਂਡ ਕੀਤੇ ਗਏ ਸਾਊਥ ਏਸ਼ੀਆ ਦੇ ਸਭ ਤੋਂ ਵੱਡੇ ਫਿਲਮ ਬਜ਼ਾਰ ਅਤੇ ਭਾਰਤੀ ਅੰਤਰਰਾਸ਼ਟਰੀ ਫਿਲਮ ਪਹੁੰਚ ਦੇ ਇੱਕ ਮਹੱਤਵਪੂਰਨ ਕੰਪੋਨੈਂਟ-ਵੇਵਸ ਫਿਲਮ ਬਜ਼ਾਰ ਦਾ ਵੀ ਆਯੋਜਨ ਹੋ ਰਿਹਾ ਹੈ। ਫਿਲਮ ਬਜ਼ਾਰ ਦੇ ਵੇਵਸ ਫਿਲਮ ਬਜ਼ਾਰ ਦੇ ਰੂਪ ਵਿੱਚ ਮੁੜ ਤੋਂ ਬ੍ਰਾਂਡਿੰਗ ‘ਤੇ ਸੰਚਾਲਨ ਕਮੇਟੀ ਦੁਆਰਾ ਚਰਚਾ ਕੀਤੀ ਗਈ ਅਤੇ ਉਸ ਦਾ ਸਮਰਥਨ ਕੀਤਾ ਗਿਆ। ਇਹ ਭਾਰਤ ਨੂੰ ਕੰਟੈਂਟ, ਸਿਰਜਣਸ਼ੀਲਤਾ ਅਤੇ ਸਹਿ-ਨਿਰਮਾਣ ਦੇ ਇੱਕ ਗਲੋਬਲ ਹੱਬ ਵਜੋਂ ਸਥਾਪਿਤ ਕਰਨ ਦੀ ਇੱਕ ਵਿਆਪਕ ਰਣਨੀਤਿਕ ਦ੍ਰਿਸ਼ਟੀ ਦਾ ਹਿੱਸਾ ਹੈ।

ਮਹੋਤਸਵ ਦੇ ਡਿਜ਼ਾਈਨ ਵਿੱਚ ਵਧੇਰੇ ਸਮਾਵੇਸ਼ਿਤਾ ਅਤੇ ਰਚਨਾਤਮਕ ਅੰਤਰਦ੍ਰਿਸ਼ਟੀ ਨੂੰ ਉਤਸ਼ਾਹਿਤ ਕਰਨ ਲਈ, ਸੰਚਾਲਨ ਕਮੇਟੀ ਦਾ ਜ਼ਿਕਰਯੋਗ ਤੌਰ ‘ਤੇ ਵਿਸਤਾਰ ਕੀਤਾ ਗਿਆ ਹੈ- ਮੈਂਬਰਾਂ ਦੀ ਸੰਖਿਆ 16 ਤੋਂ ਵਧਾ ਕੇ 31 ਕਰ ਦਿੱਤੀ ਗਈ ਹੈ –ਜੋ ਇਸ ਨੂੰ ਵਧੇਰੇ ਵਿਭਿੰਨ ਅਤੇ ਉਦਯੋਗ ਦੀ ਇੱਕ ਪ੍ਰਤੀਨਿਧੀ ਸੰਸਥਾ ਬਣਾਉਂਦਾ ਹੈ। ਕਮੇਟੀ ਵਿੱਚ ਅਨੁਪਮ ਖੇਰ, ਗੁਨੀਤ ਮੋਂਗਾ ਕਪੂਰ, ਸੁਹਾਸਿਨੀ ਮਣੀਰੱਤਨਮ, ਖੂਸ਼ਬੂ ਸੁੰਦਰ, ਪੰਕਜ ਪਰਾਸ਼ਰ ਅਤੇ ਪ੍ਰਸੂਨ ਜੋਸ਼ੀ ਜਿਹੇ ਵੱਡੇ ਨਾਮ ਸ਼ਾਮਲ ਹਨ, ਜੋ ਸਿਨੇਮਾ ਪ੍ਰੋਡਕਸ਼ਨ, ਮੀਡੀਆ ਅਤੇ ਸੱਭਿਆਚਾਰਕ ਖੇਤਰਾਂ ਦੇ ਪ੍ਰਸਿੱਧ ਮਾਹਰ ਹਨ। 

 ਆਈਐੱਫਐੱਫਆਈ 2025 ਰਚਨਾਤਮਕ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ, ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਸਟਾਰਟਅੱਪਸ ਦੀ ਸਹਾਇਤਾ ਕਰਨ ਅਤੇ ਸਿੰਗਲ ਵਿੰਡੋ ਸੁਵਿਧਾ ਅਤੇ ਪ੍ਰੋਤਸਾਹਨ-ਅਧਾਰਿਤ ਨੀਤੀਆਂ ਰਾਹੀਂ ਗਲੋਬਲ ਪ੍ਰੋਡਕਸ਼ਨਾਂ ਨੂੰ ਭਾਰਤ ਵਿੱਚ ਸ਼ੂਟਿੰਗ ਲਈ ਪ੍ਰੋਤਸਾਹਿਤ ਕਰਨ ਦੇ ਭਾਰਤ ਦੇ ਵਿਆਪਕ ਵਿਜ਼ਨ ਦੇ ਅਨੁਰੂਪ ਵੀ ਹੈ। ਆਪਣੇ ਮਹੱਤਵਅਕਾਂਖੀ ਪ੍ਰੋਗਰਾਮਾਂ, ਸਮਾਵੇਸ਼ੀ ਦ੍ਰਿਸ਼ਟੀਕੋਣ ਅਤੇ ਸਿਨੇਮੈਟਿਕ ਉਤਕ੍ਰਿਸ਼ਟਤਾ ਦੇ ਪ੍ਰਤੀ ਵਚਨਬੱਧਤਾ ਨਾਲ, ਆਈਐੱਫਐੱਫਆਈ ਦਾ 56ਵਾਂ ਸੰਸਕਰਣ ਇੱਕ ਇਤਿਹਾਸਕ ਮਹੋਤਸਵ-ਇੱਕ ਅਜਿਹਾ ਉਤਸਵ ਜੋ ਇੱਕ ਜੁੜੀ ਹੋਈ, ਰਚਨਾਤਮਕ ਅਤੇ ਸਹਿਯੋਗਾਤਮਕ ਵਿਸ਼ਵ ਵਿੱਚ ਸਿਨੇਮਾ ਦੇ ਉੱਭਰਦੇ ਅਰਥ ਨੂੰ ਦਰਸਾਉਂਦਾ ਹੈ –ਬਣਨ ਦੇ ਲਈ ਤਿਆਰ ਹੈ। 

***********

 ਸੱਯਦ ਰਬੀਹਾਸ਼ਮੀ/ਨਿਕਿਤਾ ਜੋਸ਼ੀ/ਸ੍ਰੀਯਾਂਕਾ ਚੈਟਰਜੀ/ਪ੍ਰੀਤੀ ਮਲੰਦਕਰ


(Release ID: 2146185)