ਸਹਿਕਾਰਤਾ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਦੇ ਜੈਪੁਰ ਵਿੱਚ 'ਸਹਿਕਾਰ ਅਤੇ ਰੋਜ਼ਗਾਰ ਉਤਸਵ' ਵਿੱਚ ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 8 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਦੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਰ ਪਿੰਡ, ਗ਼ਰੀਬ ਅਤੇ ਕਿਸਾਨ ਤੱਕ ਸਹਿਕਾਰਤਾ ਨੂੰ ਪਹੁੰਚਾਉਣ ਲਈ ਟੀਚੇ ਦੇ ਨਾਲ ਕੇਂਦਰ ਵਿੱਚ ਸੁਤੰਤਰ ਸਹਿਕਾਰਤਾ ਮੰਤਰਾਲਾ ਬਣਾਇਆ

ਬੀਤੇ ਚਾਰ ਵਰ੍ਹਿਆਂ ਵਿੱਚ ਸਹਿਕਾਰਤਾ ਮੰਤਰਾਲੇ ਦੀ 61 ਨਵੀਆਂ ਪਹਿਲਕਦਮੀਆਂ ਨਾਲ ਦੇਸ਼ ਦਾ ਸਹਿਕਾਰੀ ਖੇਤਰ ਮਜ਼ਬੂਤ ਹੋ ਰਿਹਾ ਹੈ

ਆਉਣ ਵਾਲੇ 100 ਸਾਲ ਸਹਿਕਾਰਤਾ ਦੇ 100 ਵਰ੍ਹੇ ਹੋਣਗੇ

ਸਹਿਕਾਰਤਾ ਦੇ ਮਾਧਿਅਮ ਨਾਲ ਊਂਟਾਂ ਦੀ ਨਿਸਲ ਦੀ ਸੁਰੱਖਿਆ ਅਤੇ ਊਂਟਨੀ ਦੇ ਦੁੱਧ ਦੇ ਔਸ਼ਧੀ ਗੁਣਾਂ ‘ਤੇ ਰਿਸਰਚ ਹੋ ਰਹੀ ਹੈ

ਦੇਸ਼ ਦੇ ਖੇਤੀਬਾੜੀ ਵਿਕਾਸ ਵਿੱਚ ਰਾਜਸਥਾਨ ਦਾ ਵੱਡਾ ਯੋਗਦਾਨ, ਗਵਾਰ, ਸਰ੍ਹੋਂ, ਬਾਜਰਾ, ਤਿਲਹਨ ਅਤੇ ਮਿਲਟਸ ਦੇ ਉਤਪਾਦਨ ਵਿੱਚ ਪਹਿਲਾ ਸਥਾਨ ਹੈ

ਮੋਦੀ ਸਰਕਾਰ ਨੇ ਦਲਹਨ, ਤਿਲਹਨ ਅਤੇ ਮੱਕਾ ਉਤਪਾਦਕ ਕਿਸਾਨਾਂ ਦੀ ਪੂਰੀ ਉਪਜ ਨੈਫੇਡ ਅਤੇ NCCF ਮਾਧਿਅਮ ਨਾਲ ਐਮਐਸਪੀ 'ਤੇ ਖਰੀਦਣ ਦੀ ਗਰੰਟੀ ਦਿੱਤੀ ਹੈ

ਕਦੇ ਰਾਜ ਸਥਾਨ ਪੇਪਰ ਲੀਕ ਤੋਂ ਪੀੜਤ ਸੀ, ਐੱਸਆਈਟੀ ਗਠਿਤ ਕਰਕੇ ਰਾਜਸਥਾਨ ਸਰਕਾਰ ਨੇ ਪੇਪਰ ਲੀਕ ਮਾਫੀਆ ਨੂੰ ਸਖ਼ਤ ਸੰਦੇਸ਼ ਦਿੱਤਾ

ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ 24 ਅੰਨ ਭੰਡਾਰਣ ਗੋਦਾਮ ਅਤੇ 64 ਮਿਲਟਸ ਆਊਟਲੇਟਸ ਦਾ ਵਰਚੁਅਲੀ ਉਦਘਾਟਨ, ਗੋਪਾਲ ਕ੍ਰੈਡਿਟ ਕਾਰਡ ਯੋਜਨਾਵਾਂ ਦੇ ਅਧੀਨ 1400 ਗਊਪਾਲਕਾਂ ਨੂੰ 12 ਕਰੋੜ ਰੁਪਏ ਦੇ ਕਰਜ਼ੇ ਅਤੇ 2300 ਤੋਂ ਵੱਧ ਦੁੱਧ ਉਤਪਾਦਕ ਕਮੇਟੀਆਂ ਨੂੰ ਮਾਈਕ੍ਰੋ ਏਟੀਐੱਮ ਵੰਡੇ ਗਏ

ਵ੍

Posted On: 17 JUL 2025 5:08PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਦੇ ਜੈਪੁਰ ਵਿੱਚ 'ਸਹਿਕਾਰ ਅਤੇ ਰੋਜ਼ਗਾਰ ਉਤਸਵ’ ਵਿੱਚ ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 8 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਦੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ, ਕੇਂਦਰੀ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਸ਼੍ਰੀਮਤੀ ਵਸੁੰਧਰਾ ਰਾਜੇ ਸਿੰਧੀਆ ਅਤੇ ਕੇਂਦਰੀ ਸਹਿਕਾਰਤਾ ਮੰਤਰਾਲੇ ਦੇ ਸਕੱਤਰ ਡਾ. ਆਸ਼ੀਸ਼ ਕੁਮਾਰ ਭੂਟਾਨੀ ਸਮੇਤ ਕਈ ਪਤਵੰਤੇ ਸੱਜਣ ਮੌਜੂਦ ਸਨ।

'ਸਹਿਕਾਰ ਅਤੇ ਰੋਜ਼ਗਾਰ ਉਤਸਵ' ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹਾ ਮਨਾਉਣ ਦੀ ਸ਼ੁਰੂਆਤ ਭਾਰਤ ਤੋਂ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਸੰਯੁਕਤ ਰਾਸ਼ਟਰ ਮਹਾਸਭਾ ਨੇ 2025 ਨੂੰ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ ਦਾ ਐਲਾਨ ਕੀਤਾ, ਤਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਹੀ ਇਸ ਦੇ ਪਹਿਲੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਸਹਿਕਾਰਤਾ ਵਰ੍ਹੇ ਦੇ ਜਸ਼ਨ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਅੱਜ 24 ਅਨਾਜ ਭੰਡਾਰਣ ਗੋਦਾਮ ਅਤੇ 64 ਮਿਲਟਸ ਆਊਟਲੇਟਸ ਦਾ ਵਰਚੁਅਲੀ ਉਦਘਾਟਨ, ਗੋਪਾਲ ਕ੍ਰੈਡਿਟ ਕਾਰਡ ਯੋਜਨਾ ਦੇ ਅਧੀਨ ਲੋਨ ਦੇਣ, ਡੇਅਰੀ ਉਤਪਾਦਕ ਸਭਾਵਾਂ ਨੂੰ ਮਾਈਕ੍ਰੋ ਏਟੀਐੱਮ ਵੰਡਣ, ਦੋ ਸ਼ਾਨਦਾਰ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (PACS) ਦਾ ਸਨਮਾਨ ਕੀਤਾ ਗਿਆ। ਨਾਲ ਹੀ ਵ੍ਹਾਈਟ ਰੈਵੋਲਿਊਸ਼ਨ 2.0 – ਪ੍ਰਾਇਮਰੀ ਡੇਅਰੀ ਕੋਆਪ੍ਰੇਟਿਵ ਸੋਸਾਇਟੀ (PDCS) ਔਨਲਾਈਨ ਰਜਿਸਟ੍ਰੇਸ਼ਨ ਪਲੈਟਫਾਰਮ ਦੀ ਸ਼ੁਰੂਆਤ ਅਤੇ ਪੰਡਿਤ ਦੀਨਦਿਆਲ ਉਪਾਧਿਆਏ ਗ਼ਰੀਬੀ ਮੁਕਤ ਗ੍ਰਾਮ ਅਭਿਆਨ ਦੇ ਤਹਿਤ ਸਫਲਤਾ ਦੀਆਂ ਕਹਾਣੀਆਂ ਦੇ ਸੰਗ੍ਰਹਿ ਅਤੇ ਵੰਦੇ ਗੰਗਾ ਜਲ ਸੁਰੱਖਿਆ ਅਭਿਯਾਨ ਦੇ ਤਹਿਤ ਸਫਲਤਾ ਦੀਆਂ ਕਹਾਣੀਆਂ ਵੀ ਰਿਲੀਜ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ, ਰਾਜਸਥਾਨ ਪੁਲਿਸ ਅਤੇ ਹਥਿਆਰਬੰਦ ਬਲਾਂ ਨੂੰ ਦਿੱਤੇ ਗਏ 100 ਨਵੇਂ ਵਾਹਨਾਂ ਨੂੰ ਝੰਡੀ ਵੀ ਦਿਖਾਈ ਗਈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਹਰ ਪਿੰਡ, ਗ਼ਰੀਬ ਅਤੇ ਕਿਸਾਨ ਤੱਕ ਸਹਿਕਾਰਤਾ ਨੂੰ  ਪਹੁੰਚਾਉਣ ਦੇ ਟੀਚੇ ਨਾਲ ਕੇਂਦਰ ਸਰਕਾਰ ਵਿੱਚ ਇੱਕ ਸੁਤੰਤਰ ਸਹਿਕਾਰਤਾ ਮੰਤਰਾਲਾ ਸਥਾਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ 98 ਪ੍ਰਤੀਸ਼ਤ ਗ੍ਰਾਮੀਣ ਖੇਤਰਾਂ ਵਿੱਚ ਸਹਿਕਾਰਤਾ ਦੀ ਸਰਗਰਮ ਭੂਮਿਕਾ ਹੈ ਅਤੇ ਅਗਲੇ 100 ਵਰ੍ਹੇ ਸਹਿਕਾਰਤਾ ਦੇ ਹੋਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਦੇ ਝੋਨੇ ਅਤੇ ਕਣਕ ਦੀ ਖਰੀਦ ਵਿੱਚ ਲਗਭਗ 20 ਪ੍ਰਤੀਸ਼ਤ ਯੋਗਦਾਨ ਸਹਿਕਾਰਤਾ ਦਾ ਹੈ, ਜਦਕਿ 35 ਪ੍ਰਤੀਸ਼ਤ ਖਾਦਾਂ ਅਤੇ 30 ਪ੍ਰਤੀਸ਼ਤ ਚੀਨੀ ਦਾ ਉਤਪਾਦਨ ਸਹਿਕਾਰਤਾ ਦੇ ਮਾਧਿਅਮ ਨਾਲ ਹੁੰਦਾ ਹੈ। 20 ਪ੍ਰਤੀਸ਼ਤ ਤੋਂ ਜ਼ਿਆਦਾ ਸਹੀ ਕੀਮਤ ਦੀਆਂ ਦੁਕਾਨਾਂ (ਫੇਅਰ ਪ੍ਰਾਈਸ ਸ਼ੌਪ) ਵੀ ਸਹਿਕਾਰਤਾ ਦੇ ਮਾਧਿਅਮ ਨਾਲ ਚੱਲਦੀਆਂ ਹਨ। ਉਨ੍ਹਾਂ ਨੇ ਕਿਹਾ ਕਿ 50 ਲੱਖ 50 ਹਜਾਰ ਸਹਿਕਾਰੀ ਸੰਸਥਾਵਾਂ ਦੇ ਮਾਧਿਅਮ ਨਾਲ 31 ਕਰੋੜ ਲੋਕ ਸਹਿਕਾਰਤਾ ਨਾਲ ਜੁੜੇ ਹਨ।

 

ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਚਾਰ ਸਾਲ ਦੇ ਅੰਦਰ ਅਸੀਂ 61 ਪਹਿਲਕਦਮੀਆਂ ਰਾਹੀਂ ਸਹਿਕਾਰਤਾ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋ ਲੱਖ ਨਵੇਂ PACS ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ, ਉਨ੍ਹਾਂ ਵਿੱਚੋਂ 40 ਹਜ਼ਾਰ ਪੈਕਸ ਬਣਾ ਦਿੱਤੇ ਗਏ ਹਨ। ਸਾਰੀਆਂ PACS ਦੇ ਕੰਪਿਊਟਰੀਕਰਣ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਸਾਰੇ ਰਾਜਾਂ ਨੇ ਪੈਕਸ ਦੇ ਮਾਡਲ ਬਾਇਲੌਜ਼ ਨੂੰ ਸਵੀਕਾਰ ਕਰ ਲਿਆ ਹੈ। ਗੋਦਾਮ ਵੀ ਬਣਾਏ ਜਾ ਰਹੇ ਹਨ। ਔਰਗੈਨਿਕ ਪ੍ਰੋਡਕਟਸ, ਐਕਸਪੋਰਟ ਅਤੇ ਬੀਜ ਪ੍ਰਮੋਸ਼ਨ ਲਈ ਨਵੀਂ ਸਹਿਕਾਰੀ ਸੰਸਥਾਵਾਂ ਬਣਾਈਆਂ ਗਈਆਂ ਹਨ। ਸ੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਨੈਫੇਡ ਅਤੇ ਐੱਨਸੀਸੀਐੱਫ ਐਪ ‘ਤੇ ਰਜਿਸਟ੍ਰੇਸ਼ਨ ਕਰਨ ਵਾਲੇ ਕਿਸਾਨਾਂ ਦੇ ਦਲਹਨ, ਤਿਲਹਨ ਅਤੇ ਮੱਕੀ ਦੀ ਖਰੀਦ ਦੇ ਘੱਟੋ-ਘੱਟ ਮੁੱਲ (ਐੱਮਐੱਸਪੀ) ‘ਤੇ ਕਰਨ ਦੀ ਗਰੰਟੀ ਦਿੱਤੀ ਹੈ ਅਤੇ ਜੇਕਰ ਮਾਰਕਿਟ ਵਿੱਚ ਮਿਲ ਰਹੀ ਕੀਮਤ ਐੱਮਐੱਸਪੀ ਤੋਂ ਵੱਧ ਹੈ ਤਾਂ ਕਿਸਾਨ ਆਪਣੀ ਪੈਦਾਵਾਰ ਮਾਰਕਿਟ ਵਿੱਚ ਵੇਚਣ ਲਈ ਆਜ਼ਾਦ ਹਨ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਰਾਜਸਥਾਨ ਦੇਸ਼ ਦੇ ਖੇਤੀਬਾੜੀ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ। ਦੇਸ਼ ਵਿੱਚ ਗਵਾਰ ਦਾ 90 ਪ੍ਰਤੀਸ਼ਤ ਤੋਂ ਵੱਧ ਉਤਪਾਦਨ ਰਾਜਸਥਾਨ ਵਿੱਚ ਹੋ ਰਿਹਾ ਹੈ। ਸਰ੍ਹੋਂ ਦਾ 46 ਪ੍ਰਤੀਸ਼ਤ, ਬਾਜਰੇ ਦਾ 44 ਪ੍ਰਤੀਸ਼ਤ, ਤਿਲਹਨ ਦਾ 22 ਪ੍ਰਤੀਸ਼ਤ ਅਤੇ ਮਿਲਟਸ ਦਾ 15 ਪ੍ਰਤੀਸ਼ਤ ਉਤਪਾਦਨ ਰਾਜਸਥਾਨ ਵਿੱਚ ਹੀ ਹੋ ਰਿਹਾ ਹੈ। ਇਨ੍ਹਾਂ  ਫਸਲਾਂ ਦੇ ਉਤਪਾਦਨ ਵਿੱਚ ਰਾਜਸਥਾਨ ਦੇਸ਼ ਵਿੱਚ ਪਹਿਲੇ ਨੰਬਰ 'ਤੇ ਹੈ। ਮੂੰਗਫਲੀ ਦਾ 18 ਪ੍ਰਤੀਸ਼ਤ ਉਤਪਾਦਨ ਰਾਜਸਥਾਨ ਵਿੱਚ ਹੋ ਰਿਹਾ ਹੈ ਅਤੇ ਇਸ ਦੇ ਉਤਪਾਦਨ ਵਿੱਚ ਉਹ ਦੇਸ਼ ਵਿੱਚ ਦੂਜੇ ਨੰਬਰ 'ਤੇ ਹੈ, ਦੂਜੇ ਪਾਸੇ ਜਵਾਰ, ਚਨਾ, ਦਲਹਨ, ਅਤੇ ਸੋਇਆਬੀਨ ਦੇ ਉਤਪਾਦਨ ਵਿੱਚ ਰਾਜਸਥਾਨ ਤੀਜੇ ਨੰਬਰ ‘ਤੇ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਬੀਤੇ 11 ਵਰ੍ਹਿਆਂ ਦੇ ਆਪਣੇ ਕਾਰਜਕਾਲ ਦੌਰਾਨ ਕਣਕ ਦੀ ਐੱਮਐੱਸਪੀ ਵਿੱਚ 73 ਪ੍ਰਤੀਸ਼ਤ, ਚਨੇ ਵਿੱਚ 82 ਪ੍ਰਤੀਸ਼ਤ, ਸਰ੍ਹੋਂ ਵਿੱਚ 95 ਪ੍ਰਤੀਸ਼ਤ ਅਤੇ ਮੂੰਗਫਲੀ ਦੀ ਐੱਮਐੱਸਪੀ ਵਿੱਚ 82 ਪ੍ਰਤੀਸ਼ਤ ਵਾਧਾ ਕੀਤਾ ਹੈ।

 

ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਰਾਜਸਥਾਨ ਨੂੰ ਪੂਰਾ ਦੇਸ਼ ਊਂਟਾਂ ਦੀ ਧਰਤੀ ਦੇ ਤੌਰ ‘ਤੇ ਜਾਣਦਾ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤ ਰਾਹੀਂ ਊਂਟਾਂ ਦੀ ਨਸਲ ਦੀ ਸੰਭਾਲ਼ ਅਤੇ ਊਂਟਨੀ ਦੇ ਦੁੱਧ ਦੇ ਔਸ਼ਧੀ ਗੁਣਾਂ ‘ਤੇ ਖੋਜ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਊਂਟਾਂ ਦੀ ਹੋਂਦ ‘ਤੇ ਕੋਈ ਖਤਰਾ ਨਹੀਂ ਰਹੇਗਾ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਜਸਥਾਨ ਦੀ ਮੌਜੂਦਾ ਸਰਕਾਰ ਨੇ ਬਹੁਤ ਘੱਟ ਸਮੇਂ ਵਿੱਚ ਢੇਰ ਸਾਰੇ ਕੰਮ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪੂਰਾ ਰਾਜ ਪੇਪਰ ਲੀਕ ਕੇਸਾਂ ਤੋਂ ਪੀੜਤ ਸੀ, ਪਰ ਰਾਜਸਥਾਨ ਸਰਕਾਰ ਨੇ ਐੱਸਆਈਟੀ ਗਠਿਤ ਕਰਕੇ ਪੇਪਰ ਲੀਕ ਮਾਫੀਆ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਉੱਧੇ ਹੀ, ਗਲੋਬਲ ਇਨਵੈਸਟਮੈਂਟ ਸਮਿਟ ਵਿੱਚ ਮੁੱਖ ਮੰਤਰੀ ਭਜਨ ਲਾਲ ਜੀ ਦੀ ਅਗਵਾਈ ਵਿੱਚ 35 ਲੱਖ ਕਰੋੜ ਰੂਪਏ ਦੇ ਐੱਮਓਯੂ ਕੀਤੇ ਗਏ ਅਤੇ 3 ਲੱਖ ਕਰੋੜ ਰੂਪਏ ਦੇ ਐੱਮਓਯੂ ‘ਤੇ ਕੰਮ ਵੀ ਸ਼ੁਰੂ ਹੋ ਰਿਹਾ ਹੈ। ਪੈਟਰੋਲ-ਡੀਜ਼ਲ ਦੇ ਵੈਟ ਵਿੱਚ ਕਟੌਤੀ ਕੀਤੀ, 450 ਰੁਪਏ ਵਿੱਚ ਐੱਲਪੀਜੀ ਸਿਲੰਡਰ ਦਿੱਤਾ ਗਿਆ। ਇਸ ਦੇ ਨਾਲ-ਨਾਲ ਰਾਮ ਜਲ ਸੇਤੁ ਲਿੰਕ ਪ੍ਰੋਜੈਕਟ, ਨਵਨੇਰਾ ਬੈਰਾਜ, ਤਾਜੇਵਾਲਾ ਬੈਰਾਜ ਤੋਂ ਪਾਣੀ ਲਿਆਉਣ ਲਈ ਯਮੁਨਾ ਦਾ ਡੀਪੀਆਰ ਮਨਜ਼ੂਰ ਕੀਤਾ ਗਿਆ ਅਤੇ ਬਹੁਤ ਸਾਰੇ ਪਿੰਡਾਂ ਵਿੱਚ ਜਲ ਜੀਵਨ ਮਿਸ਼ਨ ਦੇ ਤਹਿਤ ਹਰ ਘਰ ਨਲ ਤੋਂ ਜਲ ਦੀ ਸਪਲਾਈ ਸ਼ੁਰੂ ਕੀਤੀ ਗਈ।

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ 11 ਵਰ੍ਹਿਆਂ ਦੇ ਕਾਰਜਕਾਲ ਵਿੱਚ 60 ਕਰੋੜ ਗ਼ਰੀਬਾਂ ਲਈ ਘਰ, ਪਖਾਨੇ, ਬਿਜਲੀ, ਗੈਸ, ਪੰਜ ਕਿਲੋ ਮੁਫਤ ਅਨਾਜ ਅਤੇ ਪੰਜ ਲੱਖ ਰੁਪਏ ਤੱਕ ਦੇ ਇਲਾਜ ਅਤੇ ਮੁਫਤ ਦਵਾਈਆਂ ਦੀ ਵਿਵਸਥਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਰਾਜਸਥਾਨ ਵਿੱਚ ਬਹੁਤ ਵਧੀਆ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਨੇ ਸਹਿਕਾਰਤਾ ਮੰਤਰਾਲੇ ਦੀਆਂ ਸਾਰੀਆਂ ਪਹਿਲਕਦਮੀਆਂ ਨੂੰ ਲਾਗੂ ਕੀਤੇ ਜਾਣ ਵਿੱਚ ਰਾਜਸਥਾਨ ਨੂੰ ਦੇਸ਼ ਦੇ ਸ਼ਿਖਰਲੇ (ਉੱਚ) ਰਾਜਾਂ ਵਿੱਚ ਸ਼ਾਮਲ ਕੀਤਾ ਹੈ ਅਤੇ ਉਨ੍ਹਾਂ ਦੇ ਯਤਨਾਂ ਨਾਲ ਰਾਜਸਥਾਨ ਵਿੱਚ ਸਹਿਕਾਰਤਾ ਮਜ਼ਬੂਤ ​​ ਹੋਈ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਹੇਠ ਦੇਸ਼ 11ਵੇਂ ਸਥਾਨ ਤੋਂ ਛਾਲ ਮਾਰ ਕੇ ਹੁਣ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਮੋਦੀ ਜੀ ਨੇ 27 ਕਰੋੜ ਲੋਕਾਂ ਨੂੰ ਗ਼ਰੀਬੀ ਰੇਖਾ ਤੋਂ ਉੱਪਰ ਲਿਆਉਣ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਸਭ ਤੋਂ ਵੱਡਾ ਕੰਮ ਦੇਸ਼ ਨੂੰ ਸੁਰੱਖਿਅਤ ਕਰਨ ਦਾ ਕੀਤਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਦੇਸ਼ ਵਿੱਚ ਹਰ ਰੋਜ਼ ਅੱਤਵਾਦੀ ਹਮਲਿਆਂ ਤੋਂ ਪੀੜਤ ਸੀ। ਪਰ ਜਦੋਂ ਉੜੀ ਵਿੱਚ ਹਮਲਾ ਹੋਇਆ ਤਾਂ ਮੋਦੀ ਜੀ ਨੇ ਸਰਜੀਕਲ ਸਟ੍ਰਾਇਕ ਕੀਤੀ, ਜਦੋਂ ਪੁਲਵਾਮਾ ਵਿੱਚ ਹਮਲਾ ਹੋਇਆ ਤਾਂ ਉਨ੍ਹਾਂ ਨੇ ਹਵਾਈ ਹਮਲਾ ਕੀਤਾ ਅਤੇ ਪਹਿਲਗਾਮ ਵਿੱਚ ਹਮਲੇ ਦੇ ਜਵਾਬ ਵਿੱਚ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਦੇ ਘਰ ਵਿੱਚ ਵੜ ਕੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਉਡਾ ਦਿੱਤਾ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਨੂੰ ਇੱਕ ਸਖ਼ਤ ਸੰਦੇਸ਼ ਦਿੱਤਾ ਗਿਆ ਹੈ ਕਿ ਕੋਈ ਵੀ ਭਾਰਤ ਦੇ ਨਾਗਰਿਕਾਂ, ਭਾਰਤੀ ਫੌਜ ਅਤੇ ਭਾਰਤ ਦੀ ਸਰਹੱਦ ਨਾਲ ਛੇੜਖਾਨੀ ਨਾ ਕਰੇ, ਨਹੀਂ ਤਾਂ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ। ਮੋਦੀ ਜੀ ਨੇ ਇਹ ਸੁਨੇਹਾ ਦੇ ਕੇ ਇੱਕ ਖੁਸ਼ਹਾਲ, ਸੁਰੱਖਿਅਤ ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਕੰਮ ਕੀਤਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਰਾਜਸਥਾਨ ਸਰਕਾਰ ਮਿਲ ਕੇ ਰਾਜਸਥਾਨ ਵਿੱਚ ਸਹਿਕਾਰਤਾ ਅੰਦੋਲਨ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਉਮੀਦ ਜਤਾਈ ਕਿ ਸਾਲ 2047 ਵਿੱਚ, ਜਦੋਂ ਭਾਰਤ ਆਜ਼ਾਦੀ ਦੀ ਸ਼ਤਾਬਦੀ ਮਨਾਏਗਾ, ਉਸ ਸਮੇਂ ਰਾਜਸਥਾਨ ਦਾ ਸਹਿਕਾਰਤਾ ਖੇਤਰ ਪੂਰੇ ਦੇਸ਼ ਵਿੱਚ ਪਹਿਲੇ ਸਥਾਨ 'ਤੇ ਹੋਵੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਜਸਥਾਨ ਦੀ ਧਰਤੀ ਨੇ ਵੀਰ ਰਾਣਾ ਸਾਂਗਾ, ਮਹਾਰਾਣਾ ਪ੍ਰਤਾਪ, ਦੁਰਗਾਦਾਸ ਰਾਠੌਰ, ਪ੍ਰਿਥਵੀਰਾਜ ਚੌਹਾਨ, ਮਹਾਰਾਣੀ ਪਦਮਿਨੀ, ਪੰਨਾ ਢਾਈ ਅਤੇ ਭਾਮਾਸ਼ਾਹ ਵਰਗੇ ਦਾਨਵੀਰ ਲੋਕਾਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਵਿੱਚ ਰਾਜਸਥਾਨ ਦਾ ਮਹੱਤਵਪੂਰਨ ਯੋਗਦਾਨ ਹੈ ਅਤੇ ਇੱਥੋਂ ਵੱਡੀ ਗਿਣਤੀ ਵਿੱਚ ਲੋਕ ਸੈਨਾ ਵਿੱਚ ਜਾਂਦੇ ਹਨ। ਸ਼੍ਰੀ ਸ਼ਾਹ ਨੇ ਪਰਮਵੀਰ ਚੱਕਰ ਪੁਰਸਕਾਰ ਨਾਲ ਸਨਮਾਨਿਤ ਨਿਰਮਲ ਸਿੰਘ ਸੇਖੋਂ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਯਾਦ ਕਰਦਿਆਂ ਕਿਹਾ ਕਿ, ਨਿਰਮਲ ਸਿੰਘ ਸੇਖੋਂ ਨੇ ਆਪਣੀ ਮਾਤ੍ਰਭੂਮੀ ਦੀ ਰੱਖਿਆ ਲਈ ਅਦੁੱਤੀ ਬਹਾਦਰੀ ਅਤੇ ਕੁਰਬਾਨੀ ਦਾ ਪਰੀਚੈ ਦਿੱਤਾ।

*****

ਆਰਕੇ/ਵੀਵੀ/ਪੀਐੱਸ/ਪੀਆਰ


(Release ID: 2145689)