ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਯੂਆਈਡੀਏਆਈ ਨੇ ਮਾਤਾ-ਪਿਤਾ ਅਤੇ ਸਰਪ੍ਰਸਤਾਂ ਨੂੰ ਬੱਚਿਆਂ ਦੇ ਆਧਾਰ ਬਾਇਓਮੈਟ੍ਰਿਕਸ ਅਪਡੇਟ ਕਰਨ ਦੀ ਤਾਕੀਦ ਕੀਤੀ; 5 ਤੋਂ 7 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਮੁਫ਼ਤ
ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਤੋਂ ਸਕੂਲ ਪ੍ਰਵੇਸ਼, ਪ੍ਰਵੇਸ਼ ਪਰੀਖਿਆ, ਸਕੌਲਰਸ਼ਿਪਸ ਅਤੇ ਡਾਇਰੈਕਟ ਬੈਨੇਫਿਟ ਟ੍ਰਾਂਸਫਰ (ਡੀਬੀਟੀ) ਲਾਭਾਂ ਤੱਕ ਨਿਰਵਿਘਨ ਪਹੁੰਚ ਸੰਭਵ
Posted On:
15 JUL 2025 5:16PM by PIB Chandigarh
ਭਾਰਤੀ ਵਿਸ਼ਿਸ਼ਟ ਪਹਿਚਾਣ ਅਥਾਰਿਟੀ (ਯੂਆਈਡੀਏਆਈ) ਨੇ ਉਨ੍ਹਾਂ ਬੱਚਿਆਂ ਦੇ ਲਈ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ (ਐੱਮਬੀਯੂ) ਪੂਰਾ ਕਰਨ ‘ਤੇ ਜ਼ੋਰ ਦਿੱਤਾ ਹੈ, ਜੋ ਸੱਤ ਸਾਲ ਦੇ ਹੋ ਚੁੱਕੇ ਹਨ, ਲੇਕਿਨ ਹੁਣ ਤੱਕ ਆਧਾਰ ਵਿੱਚ ਆਪਣੇ ਬਾਇਓਮੈਟ੍ਰਿਕਸ ਅਪਡੇਟ ਨਹੀਂ ਕੀਤੇ ਹਨ। ਇਹ ਆਧਾਰ ਦੇ ਤਹਿਤ ਜ਼ਰੂਰੀ ਹੈ ਅਤੇ ਮਾਤਾ-ਪਿਤਾ ਜਾਂ ਸਰਪ੍ਰਸਤ ਕਿਸੇ ਵੀ ਆਧਾਰ ਸੇਵਾ ਕੇਂਦਰ ਜਾਂ ਨਾਮਜ਼ਦ ਆਧਾਰ ਕੇਂਦਰ ‘ਤੇ ਆਪਣੇ ਬੱਚੇ ਦਾ ਵੇਰਵਾ ਅਪਡੇਟ ਕਰ ਸਕਦੇ ਹਨ।
ਯੂਆਈਡੀਏਆਈ ਨੇ ਅਜਿਹੇ ਬੱਚਿਆਂ ਦੇ ਆਧਾਰ ਵਿੱਚ ਰਜਿਸਟਰਡ ਮੋਬਾਈਲ ਨੰਬਰਾਂ ‘ਤੇ ਐੱਮਬੀਯੂ ਪ੍ਰਕਿਰਿਆ ਪੂਰੀ ਕਰਨ ਦੇ ਲਈ ਐੱਸਐੱਮਐੱਸ ਸੰਦੇਸ਼ ਭੇਜਣਾ ਸ਼ੁਰੂ ਕਰ ਦਿੱਤਾ ਹੈ।
5 ਤੋਂ 7 ਸਾਲ ਦੀ ਉਮਰ ਦੇ ਬੱਚਿਆਂ ਦੇ ਆਧਾਰ ਬਾਇਓਮੈਟ੍ਰਿਕਸ ਮੁਫ਼ਤ ਅਪਡੇਟ ਕਰੋ
ਪੰਜ ਸਾਲ ਤੋਂ ਘੱਟ ਉਮਰ ਦਾ ਬੱਚਾ ਫੋਟੋਗ੍ਰਾਫ, ਨਾਂ, ਜਨਮ ਮਿਤੀ, ਲਿੰਗ, ਪਤਾ ਅਤੇ ਪ੍ਰਮਾਣ ਦੇ ਦਸਤਾਵੇਜ਼ ਪ੍ਰਦਾਨ ਕਰਕੇ ਆਧਾਰ ਦੇ ਲਈ ਨਾਮਾਂਕਣ ਕਰਵਾ ਸਕਦਾ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਆਧਾਰ ਨਾਮਾਂਕਣ ਦੇ ਲਈ ਉਨ੍ਹਾਂ ਦੇ ਫਿੰਗਰਪ੍ਰਿੰਟ ਅਤੇ ਆਈਰਿਸ ਬਾਇਓਮੈਟ੍ਰਿਕਸ (fingerprints and iris biometrics) ਨਹੀਂ ਲਏ ਜਾਂਦੇ ਕਿਉਂਕਿ ਉਸ ਉਮਰ ਤੱਕ ਉਹ ਸਿਆਣਾ ਨਹੀਂ ਹੁੰਦੇ।
ਇਸ ਲਈ ਵਰਤਮਾਨ ਨਿਯਮਾਂ ਦੇ ਅਨੁਸਾਰ ਬੱਚੇ ਦੇ ਪੰਜ ਸਾਲ ਦੀ ਉਮਰ ਪੂਰੀ ਹੋਣ ‘ਤੇ ਉਸ ਦੇ ਆਧਾਰ ਵਿੱਚ ਫਿੰਗਰਪ੍ਰਿੰਟ, ਆਈਰਿਸ ਅਤੇ ਫੋਟੋਗ੍ਰਾਫ ਲਾਜ਼ਮੀ ਤੌਰ ‘ਤੇ ਅਪਡੇਟ ਕੀਤੇ ਜਾਣੇ ਚਾਹੀਦੇ ਹਨ। ਇਸ ਨੂੰ ਪਹਿਲਾ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ (ਐੱਮਬੀਯੂ) ਕਿਹਾ ਜਾਂਦਾ ਹੈ। ਜੇਕਰ ਬੱਚਾ ਪੰਜ ਤੋ ਸੱਤ ਸਾਲ ਦੀ ਉਮਰ ਦੇ ਵਿੱਚ ਐੱਮਬੀਯੂ ਕਰਵਾਉਂਦਾ ਹੈ, ਤਾਂ ਇਹ ਮੁਫ਼ਤ ਹੈ। ਲੇਕਿਨ ਸੱਤ ਸਾਲ ਦੀ ਉਮਰ ਦੇ ਬਾਅਦ, ਕੇਵਲ 100 ਰੁਪਏ ਦੀ ਨਿਰਧਾਰਿਤ ਫੀਸ ਹੈ।
ਬੱਚਿਆਂ ਦੇ ਬਾਇਓਮੈਟ੍ਰਿਕ ਡੇਟਾ ਦੀ ਸਟੀਕਤਾ ਅਤੇ ਭਰੋਸੇਯੋਗਤਾ ਬਣਾਏ ਰੱਖਣ ਦੇ ਲਈ ਐੱਮਬੀਯੂ ਦਾ ਸਮਾਂ ‘ਤੇ ਪੂਰਾ ਹੋਣਾ ਇੱਕ ਲਾਜ਼ਮੀ ਜ਼ਰੂਰਤ ਹੈ। ਜੇਕਰ 7 ਸਾਲ ਦੀ ਉਮਰ ਦੇ ਬਾਅਦ ਵੀ ਐੱਮਬੀਯੂ ਪੂਰਾ ਨਹੀਂ ਕੀਤਾ ਜਾਂਦਾ ਹੈ, ਤਾਂ ਵਰਤਮਾਨ ਨਿਯਮਾਂ ਦੇ ਅਨੁਸਾਰ ਆਧਾਰ ਸੰਖਿਆ ਅਕਿਰਿਆਸ਼ੀਲ ਕੀਤੀ ਜਾ ਸਕਦੀ ਹੈ।
ਨਾਮਾਂਕਣ ਤੋਂ ਅਵਸਰ ਤੱਕ- ਆਧਾਰ ਹਰ ਕਦਮ ‘ਤੇ ਸਸ਼ਕਤ ਬਣਾਉਂਦਾ ਹੈ
ਅਪਡੇਟ ਕੀਤੇ ਗਏ ਬਾਇਓਮੈਟ੍ਰਿਕਸ ਵਾਲਾ ਆਧਾਰ ਜੀਵਨ ਨੂੰ ਅਸਾਨ ਬਣਾਉਂਦਾ ਹੈ ਅਤੇ ਸਕੂਲ ਵਿੱਚ ਪ੍ਰਵੇਸ਼, ਪ੍ਰਵੇਸ਼ ਪਰੀਖਿਆਵਾਂ ਦੇ ਲਈ ਰਜਿਸਟ੍ਰੇਸ਼ਨ, ਸਕੌਲਰਸ਼ਿਪ ਦਾ ਲਾਭ ਉਠਾਉਣ, ਡਾਇਰੈਕਟ ਬੈਨੇਫਿਟ ਟ੍ਰਾਂਸਫਰ (ਡੀਬੀਟੀ) ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਉਠਾਉਣ ਵਿੱਚ ਆਧਾਰ ਦੇ ਨਿਰਵਿਘਨ ਉਪਯੋਗ ਨੂੰ ਸੁਨਿਸ਼ਚਿਤ ਕਰਦਾ ਹੈ। ਮਾਤਾ-ਪਿਤਾ/ਸਰਪ੍ਰਸਤਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ/ਆਸ਼ਰਿਤਾਂ ਦੇ ਬਾਇਓਮੈਟ੍ਰਿਕਸ ਨੂੰ ਆਧਾਰ ਵਿੱਚ ਪ੍ਰਾਥਮਿਕਤਾ ਦੇ ਆਧਾਰ ‘ਤੇ ਅਪਡੇਟ ਕਰਨ।
*****
ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਥ/ਅਪਰਜਿਤ ਪ੍ਰਿਯਾਦਰਸ਼ਿਨੀ
(Release ID: 2145314)
Visitor Counter : 2
Read this release in:
Bengali-TR
,
English
,
Gujarati
,
Urdu
,
Marathi
,
Hindi
,
Bengali
,
Tamil
,
Telugu
,
Kannada
,
Malayalam