ਵਿੱਤ ਮੰਤਰਾਲਾ
ਪੂਰੇ ਦੇਸ਼ ਵਿੱਚ ਚੱਲਣ ਵਾਲੇ ਵਿੱਤੀ ਸਮਾਵੇਸ਼ ਸੰਤ੍ਰਿਪਤਾ ਅਭਿਯਾਨ ਵਿੱਚ ਸ਼ਾਨਦਾਰ ਪ੍ਰਗਤੀ ਹੋਈ
1 ਜੁਲਾਈ 2025 ਤੋਂ ਦੇਸ਼ ਦੇ ਵਿਭਿੰਨ ਜ਼ਿਲ੍ਹਿਆਂ ਵਿੱਚ ਕੁੱਲ 43,447 ਕੈਂਪ ਲਗਾਏ ਗਏ
ਲਗਭਗ 1.4 ਲੱਖ ਨਵੇਂ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਖਾਤੇ ਖੋਲ੍ਹੇ ਗਏ; ਤਿੰਨ ਜਨ ਸੁਰਕਸ਼ਾ ਸਕੀਮਾਂ ਦੇ ਅਧੀਨ 5.4 ਲੱਖ ਤੋਂ ਵਧ ਨਵੀਆਂ ਭਰਤੀਆਂ ਹੋਈਆਂ
Posted On:
15 JUL 2025 8:03PM by PIB Chandigarh
ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐੱਮਜੇਡੀਵਾਈ), ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ), ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (ਪੀਐੱਮਐੱਸਬੀਵਾਈ), ਅਤੇ ਅਟਲ ਪੈਨਸ਼ਨ ਯੋਜਨਾ (ਏਪੀਵਾਈ) ਜਿਹੀਆਂ ਪ੍ਰਮੁੱਖ ਯੋਜਨਾਵਾਂ ਦੀ ਪਹੁੰਚ ਵਧਾਉਣ ਲਈ 1 ਜੁਲਾਈ 2025 ਤੋਂ 30 ਸਤੰਬਰ 2025 ਤੱਕ ਤਿੰਨ ਮਹੀਨੇ ਦਾ ਪੂਰੇ ਦੇਸ਼ ਵਿੱਚ ਚੱਲਣ ਵਾਲਾ ਸੰਤ੍ਰਿਪਤਾ ਅਭਿਯਾਨ ਸ਼ੁਰੂ ਕੀਤਾ ਹੈ। ਇਸ ਅਭਿਯਾਨ ਦਾ ਉਦੇਸ਼ ਸਾਰੀਆਂ ਗ੍ਰਾਮ ਪੰਚਾਇਤਾਂ (ਜੀਪੀ) ਅਤੇ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਵਿੱਚ ਵਿਆਪਕ ਕਵਰੇਜ ਪ੍ਰਾਪਤ ਕਰਨਾ ਹੈ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰੇਕ ਯੋਗ ਨਾਗਰਿਕ ਇਨ੍ਹਾਂ ਪਰਿਵਰਤਨਕਾਰੀ ਯੋਜਨਾਵਾਂ ਦਾ ਜ਼ਰੂਰੀ ਲਾਭ ਚੁੱਕ ਸਕਦਾ ਹੈ।
1 ਜੁਲਾਈ 2025 ਨੂੰ ਅਭਿਯਾਨ ਦੀ ਸ਼ੁਰੂਆਤ ਦੇ ਬਾਅਦ ਤੋਂ, ਪ੍ਰਮੁੱਖ ਯੋਜਨਾਵਾਂ ਦੇ ਅਧੀਨ ਲਾਭਪਾਤਰੀਆਂ ਦੇ ਦਾਖਲੇ ਨੂੰ ਅਸਾਨ ਬਣਾਉਣ ਅਤੇ ਵਿੱਤੀ ਸਾਖਰਤਾ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 43,447 ਕੈਂਪ ਆਯੋਜਿਤ ਕੀਤੇ ਗਏ। ਹੁਣ ਤੱਕ 31,305 ਕੈਂਪਾਂ ਦੀ ਪ੍ਰਗਤੀ ਰਿਪੋਰਟ ਤਿਆਰ ਕੀਤੀ ਜਾ ਚੁੱਕੀ ਹੈ।

ਬਲੋਦ ਗ੍ਰਾਮ ਪੰਚਾਇਤ, ਛੱਤੀਸਗੜ੍ਹ ਵਿੱਚ ਸਮਾਵੇਸ਼ੀ ਅਭਿਯਾਨ
ਕੀਤੀਆਂ ਗਈਆਂ ਪ੍ਰਮੁੱਖ ਗਤੀਵਿਧੀਆਂ:
• ਖਾਤੇ ਖੋਲ੍ਹਣੇ:
o ਨਵੇਂ ਪੀਐੱਮਜੇਡੀਵਾਈ ਖਾਤੇ: 1,39,291
• ਮੁੜ-ਤਸਦੀਕ ਖਾਤਿਆਂ ਲਈ ਨੋ ਯੋਰ ਕਸਟਮਰ (ਕੇਵਾਈਸੀ) ਵੇਰਵਿਆਂ ਦੀ ਮੁੜ-ਤਸਦੀਕ:
o ਪੀਐੱਮਜੇਡੀਵਾਈ ਖਾਤੇ: 96,383
o ਹੋਰ ਬਚਤ ਖਾਤੇ: 1,01,778
• ਨਾਮਜ਼ਦਗੀ ਵੇਰਵਿਆਂ ਦਾ ਅੱਪਡੇਟ:
o ਪੀਐੱਮਜੇਡੀਵਾਈ ਖਾਤੇ: 66,494
o ਹੋਰ ਖਾਤੇ: 63,489
• ਸਮਾਜਿਕ ਸੁਰੱਖਿਆ ਸਕੀਮਾਂ ਅਧੀਨ ਦਾਖ਼ਲਾ:
o ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ): 1,83,225
o ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (ਪੀਐੱਮਐੱਸਬੀਵਾਈ): 2,88,714
o ਅਟਲ ਪੈਨਸ਼ਨ ਯੋਜਨਾ (ਏਪੀਵਾਈ): 67,668
• ਪੀਐੱਮਜੇਜੇਬੀਵਾਈ ਅਤੇ ਪੀਐੱਮਐੱਸਬੀਵਾਈ ਅਧੀਨ ਨਿਪਟਾਏ ਗਏ ਦਾਅਵੇ: 1,665
• ਡਿਜੀਟਲ ਧੋਖਾਧੜੀ ਜਾਗਰੂਕਤਾ ‘ਤੇ ਵਿੱਤੀ ਸਾਖ਼ਰਤਾ ਪ੍ਰੋਗਰਾਮ, ਦਾਅਵਾ ਨਾ ਕੀਤੀਆਂ ਗਈਆਂ ਜਮ੍ਹਾਂ ਰਾਸ਼ੀਆਂ ਤੱਕ ਪਹੁੰਚ ਅਤੇ ਮੌਜੂਦਾ ਸ਼ਿਕਾਇਤ ਨਿਵਾਰਣ।

ਕਾਰਬੀ ਅੰਗਲੋਂਗ, ਅਸਾਮ ਵਿੱਚ ਵਿੱਤੀ ਸਮਾਵੇਸ਼ ਅਭਿਯਾਨ
ਇਹ ਅਭਿਯਾਨ 30 ਸਤੰਬਰ 2025 ਤੱਕ ਚੱਲੇਗੀ ਅਤੇ ਲਗਭਗ 2.70 ਲੱਖ ਗ੍ਰਾਮ ਪੰਚਾਇਤਾਂ ਅਤੇ ਯੂਐੱਲਬੀ ਨੂੰ ਕਵਰ ਕਰੇਗਾ। ਇਨ੍ਹਾਂ ਰਸਮੀ ਵਿੱਤੀ ਸੇਵਾਵਾਂ ਤੱਕ ਪਹੁੰਚ ਰਾਹੀਂ ਆਖਰੀ ਮੀਲ ਤੱਕ ਵਿੱਤੀ ਸਸ਼ਕਤੀਕਰਣ ਨੂੰ ਯਕੀਨੀ ਬਣਾਉਣ ਅਤੇ ਸਮਾਜਿਕ-ਆਰਥਿਕ ਸਮਾਵੇਸ਼ਨ ਨੂੰ ਵਧਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਭਾਰਤ ਸਰਕਾਰ ਦੀ ਵਿੱਤੀ ਸਮਾਵੇਸ਼ (ਐੱਫਆਈ) ਪਹਿਲ, ਰਸਮੀ ਵਿੱਤੀ ਸੇਵਾਵਾਂ ਤੱਕ ਸਮਾਨ ਪਹੁੰਚ ਨੂੰ ਅਸਾਨ ਬਣਾ ਕੇ ਆਰਥਿਕ ਅਤੇ ਸਮਾਜਿਕ ਤੌਰ ‘ਤੇ ਹਾਸ਼ੀਏ ‘ਤੇ ਪਏ ਭਾਈਚਾਰੀਆਂ ਨੂੰ ਸਸ਼ਕਤ ਬਣਾਉਣ ਦੇ ਨੀਂਹ ਪੱਥਰ ਦਾ ਕੰਮ ਕਰਦੀ ਹੈ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਬੈਂਕਿੰਗ ਸੇਵਾਵਾਂ ਤੋਂ ਵਾਂਝੇ ਵਿਅਕਤੀਆਂ ਨੂੰ ਮੁੱਖ ਧਾਰਾ ਬੈਂਕਿੰਗ ਦੇ ਦਾਇਰੇ ਵਿੱਚ ਲਿਆਉਣਾ ਹੈ, ਜਿਸ ਨਾਲ ਸਮਾਵੇਸ਼ੀ ਅਤੇ ਟਿਕਾਊ ਆਰਥਿਕ ਵਿਕਾਸ ਨੂੰ ਬਲ ਮਿਲੇਗਾ।
*****
ਐੱਮਬੀ/ਏਡੀ
(Release ID: 2145307)
Read this release in:
Odia
,
English
,
Khasi
,
Urdu
,
Hindi
,
Marathi
,
Nepali
,
Assamese
,
Bengali
,
Manipuri
,
Telugu
,
Kannada
,
Malayalam