ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਐੱਨਐੱਚਏਆਈ ਨੇ ਬਲੈਕਲਿਸਟਿੰਗ ਲਈ 'ਢਿੱਲੇ ਫਾਸਟੈਗ' ਦੀ ਰਿਪੋਰਟਿੰਗ ਦੀ ਪ੍ਰਕਿਰਿਆ ਨੂੰ ਮਜ਼ਬੂਤ ਕੀਤਾ
Posted On:
11 JUL 2025 1:17PM by PIB Chandigarh
ਸੁਗਮ ਟੋਲ ਸੰਚਾਲਨ ਨੂੰ ਯਕੀਨੀ ਬਣਾਉਣ ਅਤੇ 'ਢਿੱਲੇ ਫਾਸਟੈਗ' ਦੀ ਰਿਪੋਰਟਿੰਗ ਨੂੰ ਮਜ਼ਬੂਤ ਕਰਨ ਲਈ, ਐੱਨਐੱਚਏਆਈ ਨੇ ਟੋਲ ਇਕੱਠਾ ਕਰਨ ਵਾਲੀਆਂ ਏਜੰਸੀਆਂ ਅਤੇ ਰਿਆਇਤਧਾਰਕਾਂ ਲਈ ਆਪਣੀ ਨੀਤੀ ਨੂੰ ਹੋਰ ਸੁਚਾਰੂ ਬਣਾਇਆ ਹੈ ਤਾਂ ਕਿ ਉਹ 'ਢਿੱਲੇ ਫਾਸਟੈਗ', ਜਿਨ੍ਹਾਂ ਨੂੰ ਆਮ ਤੌਰ 'ਤੇ "ਟੈਗ-ਇਨ-ਹੈਂਡ" ਵੀ ਕਿਹਾ ਜਾਂਦਾ ਹੈ, ਦੀ ਤੁਰੰਤ ਰਿਪੋਰਟ ਕਰਕੇ ਉਨ੍ਹਾਂ ਨੂੰ ਬਲੈਕਲਿਸਟ ਕਰ ਸਕਣ। ਸਲਾਨਾ ਪਾਸ ਪ੍ਰਣਾਲੀ ਅਤੇ ਮਲਟੀ-ਲੇਨ ਫ੍ਰੀ ਫਲੋ (ਐੱਮਐੱਲਐੱਫਐੱਫ) ਟੋਲਿੰਗ ਵਰਗੀਆਂ ਆਗਾਮੀ ਪਹਿਲਕਦਮੀਆਂ ਨੂੰ ਦੇਖਦੇ ਹੋਏ, ਫਾਸਟੈਗ ਦੀ ਪ੍ਰਮਾਣਿਕਤਾ ਅਤੇ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਇਸ ਮੁੱਦੇ ਨੂੰ ਹੱਲ ਕਰਨਾ ਜ਼ਰੂਰੀ ਹੈ।
ਕਦੇ-ਕਦੇ ਵਾਹਨ ਮਾਲਕ ਜਾਣਬੁੱਝ ਕੇ ਵਾਹਨ ਦੀ ਵਿੰਡਸਕਰੀਨ 'ਤੇ ਫਾਸਟੈਗ ਨਹੀਂ ਲਗਾਉਂਦੇ। ਇਸ ਨਾਲ ਸੰਚਾਲਨ ਸਬੰਧੀ ਚੁਣੌਤੀਆਂ ਪੈਦਾ ਹੁੰਦੀਆਂ ਹਨ ਜਿਸ ਨਾਲ ਲੇਨ ਵਿੱਚ ਭੀੜ, ਝੂਠੇ ਚਾਰਜਬੈਕ, ਬੰਦ ਟੋਲ ਪ੍ਰਣਾਲੀ ਵਿੱਚ ਦੁਰਵਰਤੋਂ, ਇਲੈਕਟ੍ਰਾਨਿਕ ਟੋਲ ਕਲੈਕਸ਼ਨ ਫਰੇਮਵਰਕ ਵਿੱਚ ਵਿਘਨ ਆਉਂਦਾ ਹੈ, ਜਿਸ ਦੇ ਨਤੀਜੇ ਵਜੋਂ ਟੋਲ ਪਲਾਜ਼ਿਆਂ 'ਤੇ ਗੈਰ-ਜ਼ਰੂਰੀ ਦੇਰੀ ਹੁੰਦੀ ਹੈ ਅਤੇ ਰਾਸ਼ਟਰੀ ਰਾਜਮਾਰਗ ਦੇ ਹੋਰ ਉਪਭੋਗਤਾਵਾਂ ਨੂੰ ਅਸੁਵਿਧਾ ਹੁੰਦੀ ਹੈ।
ਸਮੇਂ ’ਤੇ ਸੁਧਾਰਾਤਮਕ ਉਪਾਵਾਂ ਨੂੰ ਯਕੀਨੀ ਬਣਾਉਣ ਲਈ, ਐੱਨਐੱਚਏਆਈ ਨੇ ਇੱਕ ਸਮਰਪਿਤ ਈਮੇਲ ਆਈਡੀ ਉਪਲਬਧ ਕਰਵਾਈ ਹੈ ਅਤੇ ਟੋਲ ਕਲੈਕਸ਼ਨ ਏਜੰਸੀਆਂ ਅਤੇ ਰਿਆਇਤਧਾਰਕਾਂ ਨੂੰ ਅਜਿਹੇ ਫਾਸਟੈਗ ਦੀ ਤੁਰੰਤ ਸੂਚਨਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਪ੍ਰਾਪਤ ਰਿਪੋਰਟਾਂ ਦੇ ਅਧਾਰ 'ਤੇ, ਐੱਨਐੱਚਏਆਈ ਰਿਪੋਰਟ ਕੀਤੇ ਗਏ ਫਾਸਟੈਗ ਨੂੰ ਬਲੈਕਲਿਸਟ/ ਹੌਟਲਿਸਟਿੰਗ ਕਰਨ ਲਈ ਤੁਰੰਤ ਕਾਰਵਾਈ ਕਰੇਗਾ।
98 ਪ੍ਰਤੀਸ਼ਤ ਤੋਂ ਵੱਧ ਦੀ ਵਿਆਪਕ ਪਹੁੰਚ ਦੇ ਨਾਲ, ਫਾਸਟੈਗ ਨੇ ਦੇਸ਼ ਵਿੱਚ ਇਲੈਕਟ੍ਰੌਨਿਕ ਟੋਲ ਕਲੈਕਸ਼ਨ ਸਿਸਟਮ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਢਿੱਲੇ ਫਾਸਟੈਗ ਜਾਂ "ਹੱਥ ਵਿੱਚ ਟੈਗ" ਇਲੈਕਟ੍ਰੌਨਿਕ ਟੋਲ ਇਕੱਠਾ ਕਰਨ ਦੇ ਕਾਰਜਾਂ ਦੀ ਕੁਸ਼ਲਤਾ ਲਈ ਇੱਕ ਚੁਣੌਤੀ ਹਨ। ਇਹ ਪਹਿਲ ਟੋਲ ਸੰਚਾਲਨ ਨੂੰ ਹੋਰ ਜ਼ਿਆਦਾ ਕੁਸ਼ਲ ਬਣਾਉਣ ਵਿੱਚ ਮਦਦ ਕਰੇਗੀ, ਜਿਸ ਨਾਲ ਰਾਸ਼ਟਰੀ ਰਾਜਮਾਰਗ ਉਪਭੋਗਤਾਵਾਂ ਲਈ ਨਿਰਵਿਘਨ ਅਤੇ ਸੁਚਾਰੂ ਯਾਤਰਾ ਯਕੀਨੀ ਹੋਵੇਗੀ।
******
ਐੱਸਆਰ/ ਜੀਡੀਐੱਚ/ ਐੱਸਜੇ
(Release ID: 2144074)
Read this release in:
Malayalam
,
English
,
Gujarati
,
Urdu
,
Hindi
,
Marathi
,
Bengali
,
Assamese
,
Bengali-TR
,
Tamil
,
Telugu