ਪ੍ਰਧਾਨ ਮੰਤਰੀ ਦਫਤਰ
ਨਾਮੀਬੀਆ ਦੇ ਸਰਬਉੱਚ ਨਾਗਰਿਕ ਪੁਰਸਕਾਰ- ਦ ਆਰਡਰ ਆਵ੍ ਦ ਮੋਸਟ ਏਂਸ਼ਿਐਂਟ ਵੈਲਵਿਤਚੀਆ ਮੀਰਾਬਿਲਿਸ (The Order of the Most Ancient Welwitschia Mirabilis) ਦੇ ਸੌਂਪਣ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਸਵੀਕ੍ਰਿਤੀ ਭਾਸ਼ਣ
Posted On:
10 JUL 2025 6:20AM by PIB Chandigarh
Your Excellency ਰਾਸ਼ਟਰਪਤੀ ਜੀ,
ਉਪ ਰਾਸ਼ਟਰਪਤੀ ਜੀ,
ਪ੍ਰਧਾਨ ਮੰਤਰੀ ਜੀ,
ਨਾਮੀਬੀਆ ਦੇ ਮਾਣਯੋਗ ਮੰਤਰੀਗਣ,
ਸਤਿਕਾਰਯੋਗ ਮਹਿਮਾਨੋ,
ਰਾਸ਼ਟਰਪਤੀ ਜੀ ਦੁਆਰਾ ਨਾਮੀਬੀਆ ਦੇ ਸਰਬਉੱਚ ਰਾਸ਼ਟਰੀ ਅਵਾਰਡ "The Order of the Most Ancient ਵੈਲਵਿਚੀਆ ਮਿਰਾਬਿਲਿਸ” ("The Order of the Most Ancient Welwitschia Mirabilis”) ਨਾਲ ਸਨਮਾਨਿਤ ਕੀਤਾ ਜਾਣਾ ਮੇਰੇ ਲਈ ਅਤਿਅੰਤ ਗਰਵ (ਮਾਣ) ਅਤੇ ਸਨਮਾਨ ਦੀ ਬਾਤ ਹੈ।
ਮੈਂ ਰਾਸ਼ਟਰਪਤੀ ਜੀ ਦਾ, ਨਾਮੀਬੀਆ ਸਰਕਾਰ ਅਤੇ ਨਾਮੀਬੀਆ ਦੇ ਲੋਕਾਂ ਦਾ ਹਿਰਦੇ ਤੋਂ ਆਭਾਰ ਪ੍ਰਗਟ ਕਰਦਾ ਹਾਂ। ਮੈਂ ਇਸ ਸਨਮਾਨ ਨੂੰ 140 ਕਰੋੜ ਭਾਰਤੀਆਂ ਦੀ ਤਰਫ਼ੋਂ, ਨਿਮਰਤਾ ਦੇ ਨਾਲ, ਸਵੀਕਾਰ ਕਰਦਾ ਹਾਂ।
Friends,
ਨਾਮੀਬੀਆ ਦਾ “ਵੈਲਵਿਚੀਆ”( "Welwitschia”), ਜਿਸ ਦੇ ਨਾਮ ‘ਤੇ ਇਸ ਅਵਾਰਡ ਦਾ ਨਾਮ ਰੱਖਿਆ ਗਿਆ ਹੈ, ਕੋਈ ਸਾਧਾਰਣ ਪੌਦਾ ਨਹੀਂ ਹੈ। ਇਹ ਘਰ ਦੇ ਐਲਡਰਸ ਦੀ ਤਰ੍ਹਾਂ ਹੈ, ਜਿਨ੍ਹਾਂ ਨੇ ਸਮੇਂ ਨੂੰ ਕਰਵਟ ਲੈਂਦੇ ਦੇਖਿਆ ਹੈ। ਇਹ ਨਾਮੀਬੀਆ ਦੇ ਲੋਕਾਂ ਦੇ ਸੰਘਰਸ਼, ਸਾਹਸ ਅਤੇ ਸੰਸਕ੍ਰਿਤੀ ਦਾ ਪ੍ਰਤੀਕ ਹੈ। ਇਹ ਭਾਰਤ ਅਤੇ ਨਾਮੀਬੀਆ ਦੀ ਅਡੋਲ ਦੋਸਤੀ ਦਾ ਸਾਖੀ ਹੈ।
ਅਤੇ, ਅੱਜ ਇਸ ਨਾਲ ਜੁੜ ਕੇ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਸਨਮਾਨ ਨੂੰ:
ਨਾਮੀਬੀਆ ਅਤੇ ਭਾਰਤ ਦੇ ਲੋਕਾਂ ਨੂੰ, ਉਨ੍ਹਾਂ ਦੀ ਨਿਰੰਤਰ ਪ੍ਰਗਤੀ ਅਤੇ ਵਿਕਾਸ ਨੂੰ, ਅਤੇ, ਸਾਡੀ ਅਟੁੱਟ ਮਿੱਤਰਤਾ ਨੂੰ ਸਮਰਪਿਤ ਕਰਦਾ ਹਾਂ।
Friends,
ਇੱਕ ਸੱਚੇ ਮਿੱਤਰ ਦੀ ਪਹਿਚਾਣ ਕਠਿਨ ਸਮੇਂ ਵਿੱਚ ਹੀ ਹੁੰਦੀ ਹੈ। ਭਾਰਤ ਅਤੇ ਨਾਮੀਬੀਆ ਆਪਣੇ ਸੁਤੰਤਰਤਾ ਸੰਗ੍ਰਾਮ ਦੇ ਸਮੇਂ ਤੋਂ ਇੱਕ ਦੂਸਰੇ ਦੇ ਨਾਲ ਖੜ੍ਹੇ ਰਹੇ ਹਨ। ਸਾਡੀ ਮਿੱਤਰਤਾ ਰਾਜਨੀਤੀ ਤੋਂ ਨਹੀਂ, ਬਲਕਿ ਸੰਘਰਸ਼, ਸਹਿਯੋਗ ਅਤੇ ਆਪਸੀ ਵਿਸ਼ਵਾਸ ਤੋਂ ਜਨਮੀ ਹੈ।
ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਉੱਜਵਲ ਭਵਿੱਖ ਦੇ ਸਾਂਝੇ ਸੁਪਨਿਆਂ ਨੇ ਇਸ ਨੂੰ ਸਿੰਚਿਆ ਹੈ। ਭਵਿੱਖ ਵਿੱਚ ਵੀ, ਅਸੀਂ ਇੱਕ ਦੂਸਰੇ ਦਾ ਹੱਥ ਪਕੜ ਕੇ, ਵਿਕਾਸ ਪਥ ‘ਤੇ ਨਾਲ-ਨਾਲ ਅੱਗੇ ਵਧਦੇ ਰਹਾਂਗੇ।
Friends,
ਨਾਮੀਬੀਆ ਵਿਸ਼ਵ ਦੇ ਸਭ ਤੋਂ ਵੱਡੇ ਡਾਇਮੰਡ producers ਵਿੱਚੋਂ ਹੈ। ਅਤੇ ਭਾਰਤ ਸਭ ਤੋਂ ਵੱਡੀ ਡਾਇਮੰਡ polishing ਇੰਡਸਟ੍ਰੀ। ਉਹ ਵੀ ਮੇਰੇ ਹੋਮ ਸਟੇਟ ਗੁਜਰਾਤ ਵਿੱਚ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਸਾਂਝੇਦਾਰੀ ਵੀ ਇਨ੍ਹਾਂ ਹੀਰਿਆਂ(diamonds) ਦੀ ਤਰ੍ਹਾਂ ਜਗਮਗਾਉਂਦੀ ਰਹੇਗੀ।
ਤਾਂ ਆਓ, ਅਸੀਂ ਸਭ ਮਿਲ ਕੇ :
ਰਾਸ਼ਟਰਪਤੀ ਜੀ ਦੀ ਲੰਬੀ ਉਮਰ ਅਤੇ ਉੱਤਮ ਸਿਹਤ ਦੇ ਲਈ; ਨਾਮੀਬੀਆ ਦੇ ਲੋਕਾਂ ਦੇ ਸੁਖ ਅਤੇ ਸਮ੍ਰਿੱਧੀ ਦੇ ਲਈ; ਭਾਰਤ ਅਤੇ ਨਾਮੀਬੀਆ ਦੀ ਅਮਿਟ ਮਿੱਤਰਤਾ ਦੇ ਲਈ, ਸ਼ੁਭਕਾਮਨਾਵਾਂ ਵਿਅਕਤ ਕਰੀਏ।
ਬਹੁਤ-ਬਹੁਤ ਧੰਨਵਾਦ।
************
ਐੱਮਜੇਪੀਐੱਸ/ਐੱਸਟੀ
(Release ID: 2143683)
Read this release in:
English
,
Urdu
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam