ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਾਤਾਵਰਣ, ਸੀਓਪੀ-30 ਅਤੇ ਗਲੋਬਲ ਹੈਲਥ ‘ਤੇ 17ਵੇਂ ਬ੍ਰਿਕਸ ਸਮਿਟ ਸੈਸ਼ਨ ਨੂੰ ਸੰਬੋਧਨ ਕੀਤਾ
Posted On:
07 JUL 2025 11:38PM by PIB Chandigarh
ਪ੍ਰਧਾਨ ਮੰਤਰੀ ਨੇ ਅੱਜ ‘ਵਾਤਾਵਰਣ, ਸੀਓਪੀ-30 ਅਤੇ ਗਲੋਬਲ ਹੈਲਥ’ ਵਿਸ਼ੇ ‘ਤੇ ਇੱਕ ਸੈਸ਼ਨ ਨੂੰ ਸੰਬੋਧਨ ਕੀਤਾ। ਸੈਸ਼ਨ ਵਿੱਚ ਬ੍ਰਿਕਸ ਦੇ ਮੈਂਬਰਾਂ, ਭਾਗੀਦਾਰ ਦੇਸ਼ਾਂ ਅਤੇ ਸੱਦੇ ਗਏ ਦੇਸ਼ਾਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਦੁਨੀਆ ਦੇ ਭਵਿੱਖ ਦੇ ਲਈ ਇਸ ਤਰ੍ਹਾਂ ਦੇ ਉੱਚ ਮਹੱਤਵ ਦੇ ਮੁੱਦਿਆਂ ‘ਤੇ ਸੈਸ਼ਨ ਦੇ ਆਯੋਜਨ ਦੇ ਲਈ ਬ੍ਰਾਜ਼ੀਲ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲਈ ਜਲਵਾਯੂ ਪਰਿਵਰਤਨ ਕੇਵਲ ਊਰਜਾ ਸਬੰਧੀ ਮੁੱਦਿਆਂ ਨੂੰ ਸੁਲਝਾਉਣ ਬਾਰੇ ਨਹੀਂ ਹੈ, ਬਲਕਿ ਇਹ ਪਰਿਵਰਤਨ ਜੀਵਨ ਅਤੇ ਕੁਦਰਤ ਦੇ ਦਰਮਿਆਨ ਸੰਤੁਲਨ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਕਲਾਇਮੇਟ ਜਸਟਿਸ ਨੂੰ ਇੱਕ ਨੈਤਿਕ ਜ਼ਿੰਮੇਦਾਰੀ ਦੇ ਰੂਪ ਵਿੱਚ ਦੇਖਦਾ ਹੈ ਜਿਸ ਨੂੰ ਉਸ ਨੂੰ ਪੂਰਾ ਕਰਨਾ ਚਾਹੀਦਾ ਹੈ। ਵਾਤਾਵਰਣ ਸਬੰਧੀ ਕਾਰਵਾਈ ਦੇ ਪ੍ਰਤੀ ਭਾਰਤ ਦੀ ਗਹਿਰੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਨੇ ਲੋਕਾਂ ਦੇ ਹਿਤ ਅਤੇ ਗ੍ਰਹਿ ਦੇ ਅਨੁਕੂਲ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਦੁਆਰਾ ਉਠਾਏ ਗਏ ਕਦਮਾਂ ਬਾਰੇ ਵਿਸਤਾਰ ਨਾਲ ਦੱਸਿਆ, ਜਿਵੇਂ ਕਿ ਅੰਤਰਰਾਸ਼ਟਰੀ ਸੌਰ ਗਠਬੰਧਨ, ਆਪਦਾ ਰੋਧੀ ਬੁਨਿਆਦਾ ਢਾਂਚਾ ਗਠਬੰਧਨ (ਸੀਡੀਆਰਆਈ), ਆਲਮੀ ਜੈਵ ਈਂਧਣ ਗਠਬੰਧਨ, ਇੰਟਰਨੈਸ਼ਨਲ ਬਿਗ ਕੈਟ ਅਲਾਇੰਸ, ਮਿਸ਼ਨ ਲਾਇਫ (Mission Life), ਏਕ ਪੇੜ ਮਾਂ ਕੇ ਨਾਮ ਆਦਿ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਕਾਸ ਦੇ ਲਈ ਇੱਕ ਸਥਾਈ ਮਾਰਗ ‘ਤੇ ਚਲ ਰਿਹਾ ਹੈ। ਜਿੱਥੇ ਭਾਰਤ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਸੀ, ਉੱਥੇ ਸਮੇਂ ਤੋਂ ਪਹਿਲੇ ਇਸ ਨੇ ਆਪਣੀਆਂ ਪੈਰਿਸ ਪ੍ਰਤੀਬੱਧਤਾਵਾਂ ਨੂੰ ਪੂਰਾ ਕੀਤਾ। ਉਨ੍ਹਾਂ ਨੇ ਵਿਕਾਸਸ਼ੀਲ ਦੇਸ਼ਾਂ ਦੇ ਲਈ ਟੈਕਨੋਲੋਜੀ ਟ੍ਰਾਂਸਫਰ ਅਤੇ ਕਿਫਾਇਤੀ ਵਿੱਤਪੋਸ਼ਣ ਦਾ ਸੱਦਾ ਦਿੱਤਾ, ਜਿਸ ਨਾਲ ਉਹ ਜਲਵਾਯੂ ਪਰਿਵਰਤਨ ਨਾਲ ਨਿਪਟਣ ਦੇ ਲਈ ਕਾਰਵਾਈ ਕਰਨ ਵਿੱਚ ਸਮਰੱਥ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਸਮੂਹ ਦੁਆਰਾ ਜਲਵਾਯੂ ਵਿੱਤ ‘ਤੇ ਫ੍ਰੇਮਵਰਕ ਦਾ ਐਲਾਨ ਇੱਕ ਮਹੱਤਵਪੂਰਨ ਕਦਮ ਹੈ।
ਗ੍ਰੀਨ ਡਿਵੈਲਪਮੈਂਟ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੇ ਬਾਰੇ ਵਿਸਤਾਰ ਨਾਲ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਕੋਵਿਡ ਮਹਾਮਾਰੀ ਨਾਲ ਨਿਪਟਣ ਸਹਿਤ ਹੋਰ ਦੇਸ਼ਾਂ ਦੀ ਸਹਾਇਤਾ ਪ੍ਰਦਾਨ ਕਰਨ ਵਿੱਚ ‘ਵੰਨ ਅਰਥ, ਵੰਨ ਹੈਲਥ’ ਦੇ ਮੂਲ ਮੰਤਰ ਨੂੰ ਅਪਣਾਇਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਕਾਸ਼ ਪਾਇਆ ਕਿ ਭਾਰਤ ਨੇ ਡਿਜੀਟਲ ਸਿਹਤ ਯੋਜਨਾਵਾਂ ਨੂੰ ਸਫ਼ਲਤਾਪੂਰਨ ਲਾਗੂ ਕੀਤਾ ਹੈ ਅਤੇ ਉਹ ਗਲੋਬਲ ਸਾਊਥ ਦੇ ਦੇਸ਼ਾਂ ਦੇ ਨਾਲ ਉਨ੍ਹਾਂ ਨੂੰ ਸਾਂਝਾ ਕਰਨ ਦੇ ਲਈ ਤਿਆਰ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਸੋਸ਼ਲੀ ਡਿਟਰਮਾਇੰਡ ਡਿਜ਼ੀਜ ਦੇ ਖ਼ਾਤਮੇ ਦੇ ਲਈ ਬ੍ਰਿਕਸ ਸਾਂਝੇਦਾਰੀ ਦੇ ਐਲਾਨ ਦਾ ਸੁਆਗਤ ਕੀਤਾ।
ਭਾਰਤ ਅਗਲੇ ਵਰ੍ਹੇ ਬ੍ਰਿਕਸ ਦੀ ਪ੍ਰਧਾਨਗੀ ਦਾ ਅਹੁਦਾ ਗ੍ਰਹਿਣ ਕਰੇਗਾ। ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੇ ਏਜੰਡਾ ਵਿੱਚ ਗਲੋਬਲ ਸਾਊਥ ਨੂੰ ਪ੍ਰਾਥਮਿਕਤਾ ਦੇਵੇਗਾ ਅਤੇ ਜਨ-ਕੇਂਦ੍ਰਿਤ ਅਤੇ “ਹਿਊਮੈਨਿਟੀ ਫਸਟ” ਦ੍ਰਿਸ਼ਟੀਕੋਣ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਦੀ ਪ੍ਰਧਾਨਗੀ ਵਿੱਚ ਬ੍ਰਿਕਸ ਨੂੰ ਇੱਕ ਨਵੇਂ ਸਰੂਪ ਵਿੱਚ ਪਰਿਭਾਸ਼ਤ ਕਰਨ ਦਾ ਪ੍ਰਯਾਸ ਕੀਤਾ ਜਾਵੇਗਾ ਅਤੇ ਬ੍ਰਿਕਸ ਦਾ ਮਤਲਬ ਹੋਵੇਗਾ-ਬਿਲਡਿੰਗ ਰੈਜ਼ਿਲਿਐਂਸ ਐਂਡ ਇਨੋਵੇਸ਼ਨ ਫੌਰ ਕੋਆਪ੍ਰੇਸ਼ਨ ਐਂਡ ਸਸਟੇਨੇਬਿਲਿਟੀ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਲੂਲਾ ਨੂੰ ਬ੍ਰਿਕਸ ਸਮਿਟ ਦਾ ਸਫ਼ਲਤਾਪੂਰਨ ਆਯੋਜਨ ਕਰਨ ਦੇ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੁਆਰਾ ਹਾਰਦਿਕ ਮਹਿਮਾਨਨਵਾਜ਼ੀ ਦੇ ਲਈ ਧੰਨਵਾਦ ਕੀਤਾ।
*****
ਐੱਮਜੇਪੀਐੱਸ /ਐੱਸਟੀ
(Release ID: 2143086)
Read this release in:
Telugu
,
Kannada
,
Malayalam
,
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Tamil