ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਡੂਰੰਡ ਕੱਪ ਟੂਰਨਾਮੈਂਟ ਦੀਆਂ ਟ੍ਰਾਫੀਆਂ ਤੋਂ ਪਰਦਾ ਹਟਾਇਆ

Posted On: 04 JUL 2025 12:25PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (4 ਜੁਲਾਈ, 2025) ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਡੂਰੰਡ ਕੱਪ ਟੂਰਨਾਮੈਂਟ 2025 ਦੀਆਂ ਟ੍ਰਾਫੀਆਂ ਤੋਂ ਪਰਦਾ ਹਟਾਇਆ  ਅਤੇ ਉਨ੍ਹਾਂ ਨੂੰ ਵਿਧੀਵਤ ਤੌਰ ‘ਤੇ ਟੂਰਨਾਮੈਂਟ ਦੇ ਲਈ ਰਵਾਨਾ ਕੀਤਾ।

 

ਇਸ  ਅਵਸਰ ‘ਤੇ ਆਪਣੇ ਸੰਖੇਪ ਸੰਬੋਧਨ ਵਿੱਚ, ਰਾਸ਼ਟਰਪਤੀ ਨੇ ਕਿਹਾ ਕਿ ਖੇਡਾਂ ਅਨੁਸ਼ਾਸਨ, ਦ੍ਰਿੜ੍ਹ ਸੰਕਲਪ ਅਤੇ ਟੀਮ ਭਾਵਨਾ ਨੂੰ ਹੁਲਾਰਾ ਦਿੰਦੀਆਂ ਹਨ। ਖੇਡਾਂ ਵਿੱਚ ਲੋਕਾਂ, ਖੇਤਰਾਂ ਅਤੇ ਦੇਸ਼ਾਂ ਨੂੰ ਜੋੜਨ ਦੀ ਅਨੂਠੀ ਸਮਰੱਥਾ ਹੁੰਦੀ ਹੈ। ਭਾਰਤ ਵਿੱਚ, ਇਹ ਰਾਸ਼ਟਰੀ ਏਕੀਕਰਣ ਦਾ ਇੱਕ ਸ਼ਕਤੀਸ਼ਾਲੀ ਸਾਧਨ ਰਿਹਾ ਹੈ। ਓਲੰਪਿਕਸ ਜਾਂ ਕਿਸੇ ਭੀ ਅੰਤਰਰਾਸ਼ਟਰੀ ਸਮਾਗਮ ਵਿੱਚ ਜਦੋਂ ਤਿਰੰਗਾ ਫਹਿਰਾਇਆ ਜਾਂਦਾ ਹੈ ਤਾਂ ਸਾਰੇ ਸਾਥੀ ਨਾਗਰਿਕ ਰੋਮਾਂਚਿਤ  ਹੋ ਉੱਠਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਫੁੱਟਬਾਲ ਦਾ ਲੱਖਾਂ ਲੋਕਾਂ ਦੇ ਹਿਰਦੇ ਵਿੱਚ ਇੱਕ ਵਿਸ਼ੇਸ਼ ਸਥਾਨ ਹੈ। ਇਹ ਸਿਰਫ਼ ਇੱਕ ਖੇਡ ਨਹੀਂ ਹੈ; ਇਹ ਇੱਕ ਜਨੂਨ ਹੈ। ਫੁੱਟਬਾਲ ਦੀ ਖੇਡ ਰਣਨੀਤੀ, ਧੀਰਜ ਅਤੇ ਇੱਕ ਸਾਂਝੇ ਲਕਸ਼ ਦੀ ਤਰਫ਼ ਮਿਲ ਕੇ ਕਾਰਜ ਕਰਨ ਨਾਲ ਜੁੜੀ ਹੈ। ਡੂਰੰਡ ਕੱਪ ਜਿਹੇ ਆਯੋਜਨ ਨਾ ਕੇਵਲ ਖੇਡ ਦੀ ਭਾਵਨਾ ਨੂੰ ਹੁਲਾਰਾ ਦਿੰਦੇ ਹਨ ਬਲਕਿ ਫੁੱਟਬਾਲ ਖਿਡਾਰੀਆਂ ਦੀ ਅਗਲੀ ਪੀੜ੍ਹੀ ਨੂੰ ਵਿਕਸਿਤ ਕਰਨ ਵਿੱਚ ਭੀ ਸਹਾਇਤਾ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਅੱਗੇ ਵਧਣ ਦਾ ਇੱਕ ਮੰਚ ਮਿਲਦਾ ਹੈ। ਉਨ੍ਹਾਂ ਨੇ ਡੂਰੰਡ ਕੱਪ ਦੀ ਭਾਵਨਾ ਨੂੰ ਸੰਜੋਈ ਰੱਖਣ ਅਤੇ ਹੁਲਾਰਾ ਦੇਣ ਵਿੱਚ ਹਥਿਆਰਬੰਦ ਬਲਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

 

***

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2142155)