ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੋਰਟ ਆਵ੍ ਸਪੇਨ ਵਿੱਚ ਭੋਜਪੁਰੀ ਚੌਤਾਲ ਪ੍ਰਸਤੁਤੀ ਦੀ ਸ਼ਲਾਘਾ ਕੀਤੀ
Posted On:
04 JUL 2025 9:06AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੋਰਟ ਆਵ੍ ਸਪੇਨ ਵਿੱਚ ਇੱਕ ਜੀਵੰਤ ਭੋਜਪੁਰੀ ਚੌਤਾਲ (Bhojpuri Chautaal) ਪ੍ਰਸਤੁਤੀ ਦੀ ਸ਼ਲਾਘਾ ਕੀਤੀ, ਜਿਸ ਵਿੱਚ ਭਾਰਤ ਅਤੇ ਤ੍ਰਿਨੀਦਾਦ ਤੇ ਟੋਬੈਗੋ ਦੇ ਦਰਮਿਆਨ ਦੇ ਸਥਾਈ ਸੱਭਿਆਚਾਰਕ ਸਬੰਧਾਂ ਨੂੰ ਰੇਖਾਂਕਿਤ ਕੀਤਾ ਗਿਆ।
ਇਸ ਪ੍ਰਸਤੁਤੀ ਵਿੱਚ ਦੋਹਾਂ ਦੇਸ਼ਾਂ, ਵਿਸ਼ੇਸ਼ ਕਰਕੇ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਦਰਮਿਆਨ ਗਹਿਰੇ ਸਬੰਧਾਂ ਨੂੰ ਦਰਸਾਇਆ ਗਿਆ, ਜਿੱਥੇ ਭੋਜਪੁਰੀ ਪਰੰਪਰਾਵਾਂ ਪੀੜ੍ਹੀਆਂ ਤੋਂ ਫਲ-ਫੁੱਲ ਰਹੀਆਂ ਹਨ।
ਐਕਸ (X) ‘ਤੇ ਆਪਣੀ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ;
"ਇੱਕ ਅਨਮੋਲ ਸੱਭਿਆਚਾਰਕ ਜੁੜਾਅ! (A cultural connect like no other! )
ਪੋਰਟ ਆਵ੍ ਸਪੇਨ ਵਿੱਚ ਭੋਜਪੁਰੀ ਚੌਤਾਲ (Bhojpuri Chautaal) ਦੀ ਪ੍ਰਸਤੁਤੀ ਦੇਖ ਕੇ ਬੇਹੱਦ ਖੁਸ਼ੀ ਹੋਈ। ਤ੍ਰਿਨੀਦਾਦ ਤੇ ਟੋਬੈਗੋ ਅਤੇ ਭਾਰਤ, ਖਾਸ ਕਰਕੇ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕੁਝ ਹਿੱਸਿਆਂ ਦੇ ਦਰਮਿਆਨ ਦਾ ਜੁੜਾਅ ਜ਼ਿਕਰਯੋਗ ਹੈ।"
"एगो अनमोल सांस्कृतिक जुड़ाव !
बहुत खुशी भइल कि पोर्ट ऑफ स्पेन में हम भोजपुरी चौताल प्रस्तुति के प्रदर्शन देखनी. त्रिनिदाद एंड टोबैगो आ भारत, खास करके पूर्वी यूपी आ बिहार के बीच के जुड़ाव उल्लेखनीय बा।"
*****
ਐੱਮਜੇਪੀਐੱਸ/ਐੱਸਟੀ
(Release ID: 2142154)
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam