ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਘਾਨਾ ਦੀ ਸੰਸਦ ਨੂੰ ਸੰਬੋਧਨ ਕੀਤਾ
ਵਿਸ਼ਵ ਦੇ ਸਭ ਤੋਂ ਬੜੇ ਲੋਕਤੰਤਰ ਦੇ ਪ੍ਰਤੀਨਿਧੀ ਦੇ ਰੂਪ ਵਿੱਚ, ਮੈਂ ਆਪਣੇ ਨਾਲ 1.4 ਅਰਬ ਭਾਰਤੀਆਂ ਦੀ ਸਦਭਾਵਨਾ ਅਤੇ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ: ਪ੍ਰਧਾਨ ਮੰਤਰੀ
ਸੱਚਾ ਲੋਕਤੰਤਰ ਚਰਚਾ ਅਤੇ ਬਹਿਸ ਨੂੰ ਹੁਲਾਰਾ ਦਿੰਦਾ ਹੈ; ਇਹ ਲੋਕਾਂ ਨੂੰ ਜੋੜਦਾ ਹੈ; ਇਹ ਸਨਮਾਨ ਦਾ ਸਮਰਥਨ ਕਰਦਾ ਹੈ ਅਤੇ ਮਾਨਵ ਅਧਿਕਾਰਾਂ ਨੂੰ ਹੁਲਾਰਾ ਦਿੰਦਾ ਹੈ: ਪ੍ਰਧਾਨ ਮੰਤਰੀ
ਸਾਡੇ ਲਈ, ਲੋਕਤੰਤਰ ਕੇਵਲ ਇੱਕ ਪ੍ਰਣਾਲੀ ਭਰ ਨਹੀਂ; ਇਹ ਸਾਡੀਆਂ ਮੌਲਿਕ ਕਦਰਾਂ-ਕੀਮਤਾਂ ਦਾ ਹਿੱਸਾ ਹੈ: ਪ੍ਰਧਾਨ ਮੰਤਰੀ
ਭਾਰਤ ਅਤੇ ਘਾਨਾ ਦੇ ਇਤਿਹਾਸ ਵਿੱਚ ਬਸਤੀਵਾਦੀ ਸ਼ਾਸਨ ਦੇ ਦਾਗ ਹਨ; ਲੇਕਿਨ ਸਾਡੀਆਂ ਆਤਮਾਵਾਂ ਹਮੇਸ਼ਾ ਸੁਤੰਤਰ ਅਤੇ ਨਿਡਰ ਰਹੀਆਂ ਹਨ : ਪ੍ਰਧਾਨ ਮੰਤਰੀ
ਦੂਸਰੇ ਵਿਸ਼ਵ ਯੁੱਧ ਦੇ ਬਾਅਦ ਬਣੀ ਵਿਸ਼ਵ ਵਿਵਸਥਾ ਤੇਜ਼ੀ ਨਾਲ ਬਦਲ ਰਹੀ ਹੈ; ਟੈਕਨੋਲੋਜੀ ਵਿੱਚ ਕ੍ਰਾਂਤੀ, ਵਿਕਾਸਸ਼ੀਲ ਦੇਸ਼ਾਂ (ਗਲੋਬਲ ਸਾਊਥ) ਦਾ ਉਦੈ ਅਤੇ ਬਦਲਦੇ ਜਨਅੰਕੜੇ (demographics) ਇਸ ਦੀ ਗਤੀ ਅਤੇ ਪਰਿਣਾਮ ਵਿੱਚ ਯੋਗਦਾਨ ਦੇ ਰਹੇ ਹਨ: ਪ੍ਰਧਾਨ ਮੰਤਰੀ
ਬਦਲਦੀਆਂ ਪਰਿਸਥਿਤੀਆਂ ਦੇ ਲਈ ਆਲਮੀ ਸ਼ਾਸਨ ਵਿੱਚ ਭਰੋਸੇਯੋਗ ਅਤੇ ਪ੍ਰਭਾਵੀ ਸੁਧਾਰਾਂ ਦੀ ਜ਼ਰੂਰਤ : ਪ੍ਰਧਾਨ ਮੰਤਰੀ
ਗਲੋਬਲ ਸਾਊਥ ਨੂੰ ਆਵਾਜ਼ ਦਿੱਤੇ ਬਿਨਾ ਪ੍ਰਗਤੀ ਨਹੀਂ ਆ ਸਕਦੀ: ਪ੍ਰਧਾਨ ਮੰਤਰੀ
ਅੱਜ, ਭਾਰਤ ਸਭ ਤੋਂ ਤੇਜ਼ੀ ਨਾਲ ਵਧਦੀ ਉੱਭਰਦੀ ਅਰਥਵਿਵਸਥਾ ਹੈ: ਪ੍ਰਧਾਨ ਮੰਤਰੀ
ਭਾਰਤ ਇੱਕ ਇਨੋਵੇਸ਼ਨ ਅਤੇ ਟੈਕਨੋਲ
Posted On:
03 JUL 2025 6:06PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਘਾਨਾ ਦੀ ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ। ਐਸਾ ਕਰਨ ਵਾਲੇ ਉਹ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਹਨ। ਸੰਸਦ ਦੇ ਸਪੀਕਰ, ਮਾਣਯੋਗ ਸ਼੍ਰੀ ਅਲਬਾਨ ਕਿੰਗਸਫੋਰਡ ਸੁਮਾਨਾ ਬਾਗਬਿਨ (Speaker of Parliament, Hon’ble Alban Kingsford Sumana Bagbin) ਦੁਆਰਾ ਬੁਲਾਏ ਗਏ ਇਸ ਸੈਸ਼ਨ ਵਿੱਚ ਦੋਹਾਂ ਦੇਸ਼ਾਂ ਦੇ ਸੰਸਦ ਮੈਂਬਰ, ਸਰਕਾਰੀ ਅਧਿਕਾਰੀ ਅਤੇ ਵਿਸ਼ਿਸ਼ਟ ਮਹਿਮਾਨ ਸ਼ਾਮਲ ਹੋਏ। ਇਹ ਸੰਬੋਧਨ ਭਾਰਤ-ਘਾਨਾ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਪਲ ਸੀ, ਜੋ ਦੋਹਾਂ ਦੇਸ਼ਾਂ ਨੂੰ ਇਕਜੁੱਟ ਕਰਨ ਵਾਲੇ ਪਰਸਪਰ ਸਨਮਾਨ ਅਤੇ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ।
ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਭਾਰਤ ਅਤੇ ਘਾਨਾ ਦੇ ਦਰਮਿਆਨ ਇਤਿਹਾਸਿਕ ਸਬੰਧਾਂ ਨੂੰ ਰੇਖਾਂਕਿਤ ਕੀਤਾ, ਜੋ ਸੁਤੰਤਰਤਾ ਦੇ ਲਈ ਸਾਂਝੇ ਸੰਘਰਸ਼ਾਂ ਅਤੇ ਲੋਕਤੰਤਰ ਅਤੇ ਸਮਾਵੇਸ਼ੀ ਵਿਕਾਸ ਦੇ ਲਈ ਸਮਾਨ ਪ੍ਰਤੀਬੱਧਤਾ ਦੇ ਜ਼ਰੀਏ ਬਣਿਆ ਹੈ। ਉਨ੍ਹਾਂ ਨੇ ਘਾਨਾ ਦੇ ਰਾਸ਼ਟਰਪਤੀ, ਮਹਾਮਹਿਮ ਜੌਨ ਡ੍ਰਾਮਾਨੀ ਮਹਾਮਾ(President of Ghana, H.E. John Dramani Mahama) ਅਤੇ ਘਾਨਾ ਦੇ ਲੋਕਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਅਤੇ ਇਸ ਨੂੰ ਸਥਾਈ ਮਿੱਤਰਤਾ ਦਾ ਪ੍ਰਤੀਕ ਦੱਸਿਆ। ਘਾਨਾ ਦੇ ਮਹਾਨ ਨੇਤਾ -ਡਾ. ਕਵਾਮੇ ਨਕਰੂਮਾ (great Ghanaian leader - Dr. Kwame Nkrumah) ਦੇ ਯੋਗਦਾਨ ਨੂੰ ਸੰਦਰਭਿਤ ਕਰਦੇ ਹੋਏ ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਏਕਤਾ, ਸ਼ਾਂਤੀ ਅਤੇ ਨਿਆਂ ਦੇ ਆਦਰਸ਼ ਮਜ਼ਬੂਤ ਅਤੇ ਸਥਾਈ ਸਾਂਝੇਦਾਰੀ ਦੀ ਨੀਂਹ ਹਨ।
ਡਾ. ਨਕਰੂਮਾ ਨੇ ਇੱਕ ਵਾਰ ਕਿਹਾ ਸੀ, " ਸਾਨੂੰ ਇਕਜੁੱਟ ਕਰਨ ਵਾਲੀਆਂ ਤਾਕਤਾਂ ਅੰਤਨਿਹਿਤ ਹਨ ਅਤੇ ਉਨ੍ਹਾਂ ਸੁਪਰਇੰਪੋਜ਼ਡ ਪ੍ਰਭਾਵਾਂ (superimposed influences) ਤੋਂ ਕਿਤੇ ਅਧਿਕ ਹਨ ਜੋ ਸਾਨੂੰ ਅਲੱਗ ਰੱਖਦੇ ਹਨ।" ਡਾ. ਨਕਰੂਮਾ, ਜਿਨ੍ਹਾਂ ਨੇ ਲੋਕਤੰਤਰੀ ਸੰਸਥਾਵਾਂ ਦੇ ਨਿਰਮਾਣ ਦੇ ਦੀਰਘਕਾਲੀ ਪ੍ਰਭਾਵ ‘ਤੇ ਬਹੁਤ ਜ਼ੋਰ ਦਿੱਤਾ ਸੀ, ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਲੋਕਤੰਤਰੀ ਕਦਰਾਂ-ਕੀਮਤਾਂ ਦੇ ਪੋਸ਼ਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਇਹ ਦੇਖਦੇ ਹੋਏ ਕਿ ਲੋਕਤੰਤਰ ਦੀ ਜਨਨੀ ਦੇ ਰੂਪ ਵਿੱਚ ਭਾਰਤ ਨੇ ਆਪਣੀ ਸੰਸਕ੍ਰਿਤੀ ਦੇ ਹਿੱਸੇ ਦੇ ਰੂਪ ਵਿੱਚ ਲੋਕਤੰਤਰੀ ਲੋਕਾਚਾਰ ਨੂੰ ਅਪਣਾਇਆ ਹੈ, ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਲੋਕਤੰਤਰ ਦੀਆਂ ਗਹਿਰੀਆਂ ਅਤੇ ਜੀਵੰਤ ਜੜ੍ਹਾਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਭਾਰਤ ਦੀ ਵਿਵਿਧਤਾ ਅਤੇ ਲੋਕਤੰਤਰੀ ਤਾਕਤ ਨੂੰ ਵਿਵਿਧਤਾ ਵਿੱਚ ਏਕਤਾ ਦੀ ਸ਼ਕਤੀ ਦੇ ਪ੍ਰਮਾਣ ਦੇ ਰੂਪ ਵਿੱਚ ਦਰਸਾਇਆ। ਇਹ ਇੱਕ ਐਸਾ ਮੁੱਲ ਹੈ ਜੋ ਘਾਨਾ ਦੀ ਆਪਣੀ ਲੋਕਤੰਤਰੀ ਯਾਤਰਾ ਵਿੱਚ ਗੂੰਜਦਾ ਹੈ। ਉਨ੍ਹਾਂ ਨੇ ਜਲਵਾਯੂ ਪਰਿਵਰਤਨ, ਆਤੰਕਵਾਦ , ਮਹਾਮਾਰੀ ਅਤੇ ਸਾਇਬਰ ਖ਼ਤਰਿਆਂ ਜਿਹੀਆਂ ਦਬਾਅਪੂਰਨ ਆਲਮੀ ਚੁਣੌਤੀਆਂ ਨੂੰ ਭੀ ਰੇਖਾਂਕਿਤ ਕੀਤਾ ਅਤੇ ਆਲਮੀ ਸ਼ਾਸਨ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਸਮੂਹਿਕ ਆਵਾਜ਼ ਦਾ ਸੱਦਾ ਦਿੱਤਾ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਅਫਰੀਕਨ ਯੂਨੀਅਨ ਨੂੰ ਜੀ20 ਦੇ ਸਥਾਈ ਮੈਂਬਰ ਦੇ ਰੂਪ ਵਿੱਚ ਸ਼ਾਮਲ ਕੀਤੇ ਜਾਣ ‘ਤੇ ਪ੍ਰਕਾਸ਼ ਪਾਇਆ ।
ਪ੍ਰਧਾਨ ਮੰਤਰੀ ਨੇ ਘਾਨਾ ਦੀ ਜੀਵੰਤ ਸੰਸਦੀ ਪ੍ਰਣਾਲੀ ਦੀ ਸ਼ਲਾਘਾ ਕੀਤੀ ਅਤੇ ਦੋਹਾਂ ਦੇਸ਼ਾਂ ਦੀਆਂ ਵਿਧਾਨਪਾਲਿਕਾਵਾਂ ਦੇ ਦਰਮਿਆਨ ਵਧਦੇ ਅਦਾਨ-ਪ੍ਰਦਾਨ ‘ਤੇ ਤਸੱਲੀ ਪ੍ਰਗਟਾਈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਘਾਨਾ-ਇੰਡੀਆ ਪਾਰਲੀਮੈਂਟਰੀ ਫ੍ਰੈਂਡਸ਼ਿਪ ਸੋਸਾਇਟੀ (Ghana-India Parliamentary Friendship Society) ਦੀ ਸਥਾਪਨਾ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ ਦੇ ਲੋਕਾਂ ਦੁਆਰਾ 2047 ਤੱਕ ਦੇਸ਼ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਸੰਕਲਪ ਨੂੰ ਵਿਅਕਤ ਕਰਦੇ ਹੋਏ ਕਿਹਾ ਕਿ ਭਾਰਤ ਘਾਨਾ ਦੀ ਪ੍ਰਗਤੀ ਅਤੇ ਸਮ੍ਰਿੱਧੀ ਦੀ ਦਿਸ਼ਾ ਵਿੱਚ ਉਸ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਰਹੇਗਾ।
************
ਐੱਮਜੇਪੀਐੱਸ/ਐੱਸਟੀ
(Release ID: 2142042)
Visitor Counter : 2
Read this release in:
Odia
,
Malayalam
,
Khasi
,
English
,
Urdu
,
Marathi
,
Hindi
,
Bengali
,
Assamese
,
Gujarati
,
Tamil
,
Telugu
,
Kannada