ਵਿੱਤ ਮੰਤਰਾਲਾ
azadi ka amrit mahotsav

ਡੀਐੱਫਐੱਸ ਨੇ 01.07.2025 ਤੋਂ 30.09.2025 ਦੇ ਲਈ ਸਾਰੇ ਜ਼ਿਲ੍ਹਿਆਂ ਵਿੱਚ ਗ੍ਰਾਮ ਪੰਚਾਇਤ (ਜੀਪੀ) ਅਤੇ ਸ਼ਹਿਰੀ ਸਥਾਨਕ ਸੰਸਥਾ (ਯੂਐੱਲਬੀ) ਪੱਧਰ ‘ਤੇ ਵਿੱਤੀ ਸਮਾਵੇਸ਼ਨ (ਐੱਫਆਈ) ਯੋਜਨਾਵਾਂ ਨੂੰ ਪੂਰਾ ਕਰਨ ਲਈ 3 ਮਹੀਨੇ ਦਾ ਅਭਿਯਾਨ ਸ਼ੁਰੂ ਕੀਤਾ


ਪੀਐੱਮਜੇਡੀਵਾਈ ਦੇ ਤਹਿਤ ਬੈਂਕਿੰਗ ਸੇਵਾਵਾਂ ਤੋਂ ਵੰਚਿਤ ਬਾਲਗਾਂ ਲਈ ਬੈਂਕ ਖਾਤੇ ਖੋਲ੍ਹਣਾ; ਪੀਐੱਮਜੇਜੇਬੀਵਾਈ, ਪੀਐੱਮਐੱਸਬੀਵਾਈ, ਏਪੀਵਾਈ ਦੇ ਤਹਿਤ ਨਾਮਾਂਕਨ ਵਧਾਉਣਾ; ਡਿਜੀਟਲ ਧੋਖਾਧੜੀ ਦੀ ਰੋਕਥਾਮ ‘ਤੇ ਜਾਗਰੂਕਤਾ ਸੈਸ਼ਨ, ਅਭਿਯਾਨ ਦੇ ਹੋਰ ਪ੍ਰਮੁੱਖ ਟੀਚੇ ਹਨ

Posted On: 01 JUL 2025 6:38PM by PIB Chandigarh

ਵਿੱਤੀ ਸੇਵਾਵਾਂ ਵਿਭਾਗ ਵੱਲੋਂ ਅੱਜ ਗ੍ਰਾਮ ਪੰਚਾਇਤ (ਜੀਪੀ) ਅਤੇ ਸ਼ਹਿਰੀ ਸਥਾਨਕ ਸੰਸਥਾ (ਯੂਐੱਲਬੀ) ਪੱਧਰ ‘ਤੇ ਵਿੱਤੀ ਸਮਾਵੇਸ਼ਨ (ਐੱਫਆਈ) ਯੋਜਨਾਵਾਂ ਦੀ ਸੈਚੂਰੇਸ਼ਨ ਲਈ ਇੱਕ ਰਾਸ਼ਟਰਵਿਆਪੀ ਅਭਿਯਾਨ ਸ਼ੁਰੂ ਕੀਤਾ ਗਿਆ ਹੈ। ਦੇਸ਼ ਭਰ ਵਿੱਚ 33 ਸਥਾਨਾਂ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਜਨਤਕ ਪ੍ਰਤੀਨਿਧੀਆਂ, ਰਾਜ ਸਰਕਾਰ ਦੇ ਅਧਿਕਾਰੀਆਂ, ਐੱਸਐੱਲਬੀਸੀ ਸੰਯੋਜਕਾਂ, ਬੈਂਕਰਾਂ ਅਤੇ ਲਾਭਾਰਥੀਆਂ ਨੇ ਹਿੱਸਾ ਲਿਆ। ਗੁਜਰਾਤ ਵਿੱਚ, ਮੁੱਖ ਮੰਤਰੀ ਨੇ ਵਰਚੁਅਲੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। 

ਦਿੱਲੀ ਵਿੱਚ ਵਿੱਤੀ ਸਮਾਵੇਸ਼ਨ ਅਭਿਯਾਨ

 ਇਹ ਅਭਿਯਾਨ 01.07.2025 ਤੋਂ 30.09.2025 (3 ਮਹੀਨੇ) ਤੱਕ ਚਲੇਗਾ, ਜਿਸ ਵਿੱਚ ਦੇਸ਼ ਦੇ ਸਾਰੀਆਂ 2.70 ਲੱਖ ਗ੍ਰਾਮ ਪੰਚਾਇਤਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਜੋੜਿਆ ਜਾਵੇਗਾ। ਇਸ ਮਿਆਦ ਦੌਰਾਨ ਅਭਿਯਾਨ ਵਿੱਚ ਹੇਠ ਲਿਖੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ:

  1. ਸਾਰੇ ਬੱਚਤ ਬੈਂਕ ਖਾਤਾਧਾਰਕਾਂ ਨੂੰ ਮੁੜ ਤੋਂ ਕੇਵਾਈਸੀ (ਜਿੱਥੇ ਵੀ ਬਕਾਇਆ ਹੋਵੇ)

  2. ਪੀਐੱਮਜੇਡੀਵਾਈ ਦੇ ਤਹਿਤ ਬੈਂਕਿੰਗ ਸੇਵਾਵਾਂ ਤੋਂ ਵੰਚਿਤ ਬਾਲਗਾਂ ਲਈ ਬੈਂਕ ਖਾਤੇ ਖੋਲ੍ਹਣਾ

  3. ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ (ਪੀਐੱਮਜੇਜੇਬੀਵਾਈ) ਅਤੇ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ (ਪੀਐੱਮਐੱਸਬੀਵਾਈ) ਅਤੇ ਅਟਲ ਪੈਨਸ਼ਨ ਯੋਜਨਾ (ਏਪੀ ਵਾਈ) ਦੇ ਤਹਿਤ ਨਾਮਾਂਕਨ

  4. ਡਿਜੀਟਲ ਧੋਖਾਧੜੀ ਦੀ ਰੋਕਥਾਮ ਅਤੇ ਦਾਅਵਾ ਨਾ ਕੀਤੇ ਗਏ ਜਮ੍ਹਾਂ ਤੱਕ ਪਹੁੰਚਣ ਦੇ ਤਰੀਕਿਆਂ ਅਤੇ ਸ਼ਿਕਾਇਤ ਨਿਵਾਰਣ ਬਾਰੇ ਜਾਗਰੂਕਤਾ ਸੈਸ਼ਨ

  5. ਖਾਤਿਆਂ ਵਿੱਚ ਨਾਮਾਂਕਨ ਨੂੰ ਅੱਪਡੇਟ ਕਰਨ ਦੀ ਸੁਵਿਧਾ (ਜਿੱਥੇ ਵੀ ਪੈਂਡਿੰਗ ਹੋਵੇ)

ਓਡੀਸ਼ਾ ਦੇ ਬਰਗੜ੍ਹ ਵਿੱਚ ਵਿੱਤੀ ਸਮਾਵੇਸ਼ਨ ਅਭਿਯਾਨ

ਸੈਚੂਰੇਸ਼ਨ ਕੈਂਪੇਨ ਦੇ ਪਹਿਲੇ ਦਿਨ ਦੇਸ਼ ਭਰ ਵਿੱਚ 2087 ਗ੍ਰਾਮ ਪੰਚਾਇਤਾਂ ਵਿੱਚ ਕੈਂਪ ਆਯੋਜਿਤ ਕੀਤੇ ਗਏ। ਕੈਂਪ ਨੂੰ ਦੇਸ਼ ਭਰ ਦੇ ਲਾਭਾਰਥੀਆਂ ਵੱਲੋਂ ਵਧੀਆ ਪ੍ਰਤੀਕਿਰਿਆ ਮਿਲੀ। 

 

************

ਐੱਨਬੀ/ਏਡੀ


(Release ID: 2141451)