ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਰਾਜਭਾਸ਼ਾ ਵਿਭਾਗ ਦੇ ‘ਗੋਲਡਨ ਜੁਬਲੀ ਸਮਾਰੋਹ’ ਨੂੰ ਮੁੱਖ ਮਹਿਮਾਨ ਦੇ ਰੂਪ ਵਿੱਚ ਸੰਬੋਧਨ ਕੀਤਾ


ਸੰਘਰਸ਼, ਸਾਧਨਾ ਅਤੇ ਸੰਕਲਪ ਇਨ੍ਹਾਂ ਤਿੰਨਾਂ ਦੇ ਅਧਾਰ ‘ਤੇ ਰਾਜਭਾਸ਼ਾ ਵਿਭਾਗ ਨੇ ਇਨ੍ਹਾਂ 50 ਵਰ੍ਹਿਆਂ ਦੀ ਯਾਤਰਾ ਤੈਅ ਕੀਤੀ ਹੈ।

ਮੋਦੀ ਸਰਕਾਰ ਵਿੱਚ ਤਕਨੀਕ, ਸਿੱਖਿਆ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਭਾਰਤੀ ਭਾਸ਼ਾਵਾਂ ਨੂੰ ਬੇਮਿਸਾਲ ਹੁਲਾਰਾ ਮਿਲ ਰਿਹਾ ਹੈ

ਭਾਸ਼ਾ ਸਿਰਫ਼ ਸੰਵਾਦ ਦਾ ਜ਼ਰੀਆ ਨਹੀਂ ਸਗੋਂ ਰਾਸ਼ਟਰ ਦੀ ਆਤਮਾ ਹੁੰਦੀ ਹੈ

ਦੇਸ਼ ਦੇ ਸਵੈ-ਮਾਣ ਨੂੰ ਜਾਗ੍ਰਿਤ ਕਰਨ ਲਈ ਭਾਰਤੀ ਭਾਸ਼ਾਵਾਂ ਦੀ ਵਰਤੋਂ ਬਹੁਤ ਜ਼ਰੂਰੀ ਹੈ

ਸਾਡੀ ਸਾਰਿਆਂ ਦੀ ਜ਼ਿੰਮੇਦਾਰੀ ਹੈ ਕਿ ਭਾਰਤੀ ਭਾਸ਼ਾਵਾਂ ਦੇਸ਼ ਨੂੰ ਤੋੜਨ ਦਾ ਨਹੀਂ ਸਗੋਂ ਜੋੜਨ ਦਾ ਇੱਕ ਮਜ਼ਬੂਤ ਜ਼ਰੀਆ ਬਣਨ

ਕਿਸੇ ਵੀ ਦੇਸ਼ ਨੂੰ ਜੇਕਰ ਆਪਣੀ ਚੇਤਨਾ ਦੇ ਮੁਤਾਬਕ ਚੱਲਣਾ ਹੈ, ਆਪਣੇ ਸੱਭਿਆਚਾਰ ਦੇ ਅਧਾਰ ‘ਤੇ ਅੱਗੇ ਵਧਣਾ ਹੈ ਤਾਂ ਉਸ ਦੇ ਪ੍ਰਸ਼ਾਸਨ ਦਾ ਸੰਚਾਲਨ ਮਾਤ੍ਰਭਾਸ਼ਾ ਵਿੱਚ ਜ਼ਰੂਰੀ ਹੈ

ਕਿਸੇ ਵੀ ਦੇਸ਼ ਦਾ ਸੱਭਿਆਚਾਰ, ਇਤਿਹਾਸ ਅਤੇ ਪਰੰਪਰਾਵਾਂ, ਭਾਸ਼ਾ ਤੋਂ ਵੱਖ ਹੋ ਕੇ ਅੱਗੇ ਨਹੀਂ ਵਧ ਸਕਦਾ, ਇਸ ਲਈ ਭਾਸ਼ਾਵਾਂ ਨੂੰ ਸਮ੍ਰਿੱਧ ਬਣਾਉਣਾ ਜ਼ਰੂਰੀ ਹੈ

ਹਿੰਦੀ ਕਿਸੇ ਵੀ ਭਾਰਤੀ ਭਾਸ਼ਾ ਦੀ ਵਿਰੋਧੀ ਨਹੀਂ ਹੋ ਸਕਦੀ, ਹਿੰਦੀ ਤਾਂ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਸਖੀ ਹੈ

ਰਾਜਭਾਸ਼ਾ ਹਿੰਦੀ ਅਤੇ ਸਾਰੀਆਂ ਭਾਰਤੀ ਭਾਸ਼ਾਵਾਂ ਮਿਲ ਕੇ ਸਾਡੇ ਸਵੈ-ਮਾਣ ਦੇ ਉਥਾਨ ਦੇ ਪ੍ਰੋਗਰਾਮ ਨੂੰ ਅੰਤਿਮ ਟੀਚੇ ਵੱਲ ਲਿਜਾ ਸਕਦੀਆਂ ਹਨ

ਕੋਈ ਵੀ ਰਾਜ ਆਪਣੀ ਮਾਤ੍ਰਭਾਸ਼ਾ ਦਾ ਨਿਰਾਦਰ ਕਰਕੇ ਕਦੇ ਮਹਾਨ ਨਹੀਂ ਬਣ ਸਕਦਾ ਇਸ

Posted On: 26 JUN 2025 6:27PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਰਾਜਭਾਸ਼ਾ ਵਿਭਾਗ ਦੇ ‘ਗੋਲਡਨ ਜੁਬਲੀ ਸਮਾਰੋਹ’ ਨੂੰ ਮੁੱਖ ਮਹਿਮਾਨ ਦੇ ਰੂਪ ਵਿੱਚ ਸੰਬੋਧਨ ਕੀਤਾ। ਇਸ ਮੌਕੇ ‘ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ, ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਬੰਦੀ ਸੰਜੈ ਕੁਮਾਰ, ਸੰਸਦੀ ਰਾਜਭਾਸ਼ਾ ਕਮੇਟੀ ਦੇ ਵਾਈਸ ਚੇਅਰਮੈਨ ਸ਼੍ਰੀ ਭ੍ਰਤਰੂਹਰਿ ਮਹਤਾਬ (Bhartruhari Mahtab), ਰਾਜ ਸਭਾ ਸਾਂਸਦ ਸੁਧਾਂਸ਼ੁ ਤ੍ਰਿਵੇਦੀ ਅਤੇ ਰਾਜਭਾਸ਼ਾ ਵਿਭਾਗ ਦੇ ਸਕੱਤਰ ਸ਼੍ਰੀਮਤੀ ਅੰਸ਼ੁਲੀ ਆਰਿਆ (Smt. Anshuli Arya) ਸਮੇਤ ਹੋਰ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਸ਼ਤਾਬਦੀ ਦੌਰਾਨ ਦੇਸ਼ ਦੇ ਸਵੈ-ਮਾਣ ਨੂੰ ਮੁੜ ਸੁਰਜੀਤ ਕਰਨ ਦੇ ਸਾਰੇ ਯਤਨਾਂ ਵਿੱਚ 1975 ਤੋਂ 2025 ਤੱਕ ਦੀ ਰਾਜਭਾਸ਼ਾ ਵਿਭਾਗ ਦੀ 50 ਵਰ੍ਹਿਆਂ ਦੀ ਯਾਤਰਾ ਨੂੰ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਜਭਾਸ਼ਾ ਵਿਭਾਗ ਦੀ ਸਥਾਪਨਾ ਦਾ ਉਦੇਸ਼ ਇਹ ਸੀ ਕਿ ਦੇਸ਼ ਦਾ ਸ਼ਾਸਨ ਨਾਗਰਿਕਾਂ ਦੀ ਭਾਸ਼ਾ ਵਿੱਚ ਚੱਲੇ ਅਤੇ ਪ੍ਰਸ਼ਾਸਨ ਵਿੱਚ ਭਾਰਤੀ ਭਾਸ਼ਾਵਾਂ ਦੀ ਵਰਤੋਂ ਕਰਕੇ ਦੇਸ਼ ਦੇ ਸਵੈ-ਮਾਣ ਨੂੰ ਜਾਗ੍ਰਿਤ ਕੀਤਾ ਜਾਵੇ। ਸ਼੍ਰੀ ਸ਼ਾਹ ਨੇ ਕਿਹਾ ਕਿ ਕੋਈ ਵੀ ਦੇਸ਼ ਆਪਣੀ ਭਾਸ਼ਾ ਤੋਂ ਬਿਨਾ ਆਪਣੇ ਸੱਭਿਆਚਾਰ, ਸਾਹਿਤ, ਇਤਿਹਾਸ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਜ਼ਿੰਦਾ ਨਹੀਂ ਰੱਖ ਸਕਦਾ। ਆਪਣੀ ਸੰਸਕ੍ਰਿਤੀ ਦੇ ਅਧਾਰ 'ਤੇ ਸਵੈ-ਮਾਣ ਨਾਲ ਅੱਗੇ ਵਧਣ ਲਈ, ਦੇਸ਼ ਦਾ ਸ਼ਾਸਨ ਉਸ ਦੀਆਂ ਆਪਣੀਆਂ ਭਾਸ਼ਾਵਾਂ ਵਿੱਚ ਹੋਣਾ ਚਾਹੀਦਾ ਹੈ। ਇਸ ਮਹਾਨ ਉਦੇਸ਼ ਨਾਲ ਰਾਜਭਾਸ਼ਾ ਵਿਭਾਗ ਸ਼ੁਰੂ ਕੀਤਾ ਗਿਆ ਸੀ ਅਤੇ 50 ਵਰ੍ਹਿਆਂ ਦੀ ਇਹ ਯਾਤਰਾ ਇੱਕ ਅਜਿਹੇ ਮੁਕਾਮ 'ਤੇ ਖੜ੍ਹੀ ਹੈ ਜਿੱਥੋਂ ਅਸੀਂ ਇਸ ਨੂੰ ਅੱਗੇ ਲਿਜਾਣ ਦੇ ਯਤਨ ਅਤੇ ਪੂਰਾ ਰਸਤਾ ਤੈਅ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸੰਘਰਸ਼, ਸਾਧਨਾ ਅਤੇ ਦ੍ਰਿੜਤਾ ਦੇ ਅਧਾਰ 'ਤੇ ਇਸ 50 ਵਰ੍ਹਿਆਂ ਦੀ ਯਾਤਰਾ ਨੂੰ ਅਸੀਂ ਸਾਰਿਆਂ ਨੇ ਮਿਲ ਕੇ ਪੂਰਾ ਕੀਤਾ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਪੰਚ ਪ੍ਰਣਾਂ (Panch Pran) ਵਿੱਚੋਂ ਗੁਲਾਮੀ ਦੀ ਮਾਨਸਿਕਤਾ ਤੋਂ ਆਜ਼ਾਦੀ ਇੱਕ ਬਹੁਤ ਮਹੱਤਵਪੂਰਨ ਪ੍ਰਣ ਹੈ। ਜਦੋਂ ਤੱਕ ਕੋਈ ਵਿਅਕਤੀ ਆਪਣੀ ਭਾਸ਼ਾ 'ਤੇ ਮਾਣ ਨਹੀਂ ਕਰਦਾ, ਆਪਣੀ ਭਾਸ਼ਾ ਵਿੱਚ ਪ੍ਰਗਟਾਵੇ, ਸੋਚਣ, ਵਿਸ਼ਲੇਸ਼ਣ ਕਰਨ ਅਤੇ ਫੈਸਲੇ ਲੈਣ ਦੀ ਸਮਰੱਥਾ ਨੂੰ ਆਪਣੀ ਭਾਸ਼ਾ ਵਿੱਚ ਨਹੀਂ ਢਾਲਦਾ (ਘੜ੍ਹਦਾ), ਤਦ ਤੱਕ ਅਸੀਂ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਨਹੀਂ ਹੋ ਸਕਦੇ। ਉਨ੍ਹਾਂ ਨੇ ਕਿਹਾ ਕਿ ਭਾਸ਼ਾ ਸਿਰਫ਼ ਸੰਚਾਰ ਦਾ ਮਾਧਿਅਮ ਨਹੀਂ ਹੈ, ਸਗੋਂ ਰਾਸ਼ਟਰ ਦੀ ਆਤਮਾ ਹੈ। ਸਾਡੀਆਂ ਜੜ੍ਹਾਂ, ਪਰੰਪਰਾਵਾਂ, ਇਤਿਹਾਸ, ਪਛਾਣ ਅਤੇ ਜੀਵਨ ਸੱਭਿਆਚਾਰਕ ਭਾਸ਼ਾ ਤੋਂ ਬਗੈਰ ਅੱਗੇ ਨਹੀਂ ਵਧ ਸਕਦੇ ਅਤੇ ਭਾਸ਼ਾਵਾਂ ਨੂੰ ਜ਼ਿੰਦਾ ਰੱਖਣਾ ਅਤੇ ਉਨ੍ਹਾਂ ਨੂੰ ਸਮ੍ਰਿੱਧ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਉਣ ਵਾਲੇ ਦਿਨਾਂ ਵਿੱਚ, ਸਾਰੀਆਂ ਭਾਰਤੀ ਭਾਸ਼ਾਵਾਂ ਅਤੇ ਖਾਸ ਕਰਕੇ ਰਾਜਭਾਸ਼ਾ ਲਈ ਇਹ ਸਾਰੇ ਯਤਨ ਕਰਨੇ ਚਾਹੀਦੇ ਹਨ।

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਿਛਲੇ 11 ਵਰ੍ਹਿਆਂ ਵਿੱਚ ਏਕ ਭਾਰਤ, ਸ੍ਰੇਸ਼ਠ ਭਾਰਤ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਦੇ ਤਹਿਤ ਕਾਸ਼ੀ-ਤਮਿਲ ਸੰਗਮਮ, ਕਾਸ਼ੀ-ਤੇਲੁਗੂ ਸੰਗਮਮ, ਸੌਰਾਸ਼ਟਰ-ਤਮਿਲ ਸੰਗਮਮ, ਸ਼ਾਸ਼ਵਤ ਮਿਥਿਲਾ ਮਹੋਤਸਵ ਅਤੇ ਭਾਸ਼ਾ ਸੰਗਮ ਨੇ ਦੇਸ਼ ਦੀ ਏਕਤਾ ਨੂੰ ਮਜ਼ਬੂਤ ​​ਕਰਨ ਲਈ ਇੱਕ ਬਹੁਤ ਵਧੀਆ ਪਲੈਟਫਾਰਮ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ, ਭਾਸ਼ਾ ਸੰਗਮਮ ਦੀ ਪਹਿਲ 'ਤੇ, ਹਰੇਕ ਸਕੂਲ ਵਿੱਚ ਵਿਦਿਆਰਥੀਆਂ ਨੂੰ 100 ਬੋਲੇ ​​ਜਾਣ ਵਾਲੇ ਵਾਕ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ 22 ਭਾਸ਼ਾਵਾਂ ਵਿੱਚ ਸਿਖਾਉਣ ਲਈ ਇੱਕ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਸ਼ਾ ਸੰਗਮਮ ਦੁਆਰਾ ਸ਼ੁਰੂ ਕੀਤੀ ਗਈ ਇਹ ਪਹਿਲ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਭਾਸ਼ਾਵਾਂ ਦੀ ਸੰਜੀਵਨੀ ਬਣ ਕੇ ਇੱਕ ਬੋਹੜ ਦੇ ਰੁੱਖ ਦੇ ਰੂਪ ਵਿੱਚ ਅੱਗੇ ਵਧੇਗੀ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਜਭਾਸ਼ਾ ਵਿਭਾਗ ਨੇ ‘ਹਿੰਦੀ ਸ਼ਬਦਸਿੰਧੂ’ (Hindi Shabdsindhu) ਦੀ ਰਚਨਾ ਕੀਤੀ ਹੈ ਜੋ ਕਿ ਰਾਜ ਭਾਸ਼ਾ ਨੂੰ ਸਵੀਕਾਰਯੋਗ, ਲਚੀਲੀ ਅਤੇ ਸੰਪੂਰਨ ਬਣਾਉਣ ਦਾ ਇੱਕ ਵੱਡਾ ਯਤਨ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਨੂੰ ਸਮ੍ਰਿੱਧ ਬਣਾਉਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਅਤੇ ਆਮ ਬੋਲਚਾਲ ਵਾਲੇ ਸ਼ਬਦ, ਭਾਵੇਂ ਉਹ ਕਿਸੇ ਵੀ ਭਾਸ਼ਾ ਦੇ ਹੋਣ, ਇੱਕ ਵਾਰ ਹਿੰਦੀ ਸ਼ਬਦਸਿੰਧੂ (Hindi Shabdsindhu) ਵਿੱਚ ਸ਼ਾਮਲ ਹੋ ਜਾਂਦੇ ਹਨ, ਤਾਂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਸ਼ਬਦਾਂ ਨੂੰ ਹਿੰਦੀ ਦੇ ਸ਼ਬਦਾਂ ਦੇ ਰੂਪ ਵਿੱਚ ਮਾਨਤਾ ਦਿੱਤੀ ਜਾਵੇਗੀ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਹਿੰਦੀ ਸ਼ਬਦਸਿੰਧੂ (Hindi Shabdsindhu) ਆਉਣ ਵਾਲੇ ਦਿਨਾਂ ਵਿੱਚ ਹਿੰਦੀ ਨੂੰ ਨਾ ਸਿਰਫ਼ ਲਚਕਦਾਰ ਅਤੇ ਸਮ੍ਰਿੱਧ ਬਣਾਏਗਾ ਬਲਕਿ ਹੋਰ  ਭਾਰਤੀ ਭਾਸ਼ਾਵਾਂ ਨਾਲ ਵੀ ਜੋੜੇਗਾ।

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸੇ ਸਾਲ ਭਾਰਤੀਯ ਭਾਸ਼ਾ ਅਨੁਭਾਗ (Bharatiya Bhasha Anubhag) ਦੀ ਵੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੀ ਕਿਸੇ ਵੀ ਭਾਰਤੀ ਭਾਸ਼ਾ ਦਾ ਵਿਰੋਧ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਹਿੰਦੀ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਸਖੀ ਹੈ ਅਤੇ ਸਿਰਫ਼ ਹਿੰਦੀ ਅਤੇ ਭਾਰਤੀ ਭਾਸ਼ਾਵਾਂ ਹੀ ਮਿਲ ਕੇ ਸਾਡੇ ਸਵੈ-ਮਾਣ ਨੂੰ ਉੱਚਾ ਚੁੱਕਣ ਦੇ ਪ੍ਰੋਗਰਾਮ ਨੂੰ ਆਪਣੇ ਅੰਤਿਮ ਟੀਚੇ ਤੱਕ ਲਿਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀਯ ਭਾਸ਼ਾ ਅਨੁਭਾਗ (Bharatiya Bhasha Anubhag) ਹਰ ਰਾਜ ਨੂੰ ਮਦਦ ਕਰੇਗਾ ਕਿ ਰਾਜਾਂ ਅਤੇ ਭਾਰਤ ਸਰਕਾਰ ਦਾ ਪ੍ਰਸ਼ਾਸਨ ਭਾਰਤੀ ਭਾਸ਼ਾਵਾਂ 'ਤੇ ਹੀ ਅਧਾਰਿਤ ਹੋਵੇ। ਸ੍ਰੀ ਸ਼ਾਹ ਨੇ ਕਿਹਾ ਕਿ ਸਾਡੇ ਦੇਸ਼ ਵਿੱਚ 12 ਭਾਸ਼ਾਵਾਂ ਵਿੱਚ ਤਕਨੀਕੀ ਸਿੱਖਿਆ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਨੇ ਹਿੰਦੀ ਵਿੱਚ ਮੈਡੀਕਲ ਐਜੂਕੇਸ਼ਨ ਦੀ ਸ਼ੁਰੂਆਤ ਕੀਤੀ ਹੈ, ਪੂਰਾ ਪਾਠਕ੍ਰਮ ਤਿਆਰ ਕੀਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਰਾਜ ਵੀ ਮੈਡੀਕਲ ਐਜੂਕੇਸ਼ਨ ਦਾ ਪੂਰਾ ਪਾਠਕ੍ਰਮ ਆਪਣੀਆਂ ਭਾਸ਼ਾਵਾਂ ਵਿੱਚ ਤਿਆਰ ਕਰਨਗੇ ਅਤੇ ਬੱਚਿਆਂ ਨੂੰ ਸੁਵਿਧਾ ਮੁਹੱਈਆ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਸਾਰੇ ਰਾਜਾਂ ਨੂੰ ਇੰਜੀਨੀਅਰਿੰਗ ਅਤੇ ਮੈਡੀਕਲ ਐਜੂਕੇਸ਼ਨ ਆਪਣੇ ਰਾਜ ਦੀ ਭਾਸ਼ਾ ਵਿੱਚ ਉਪਲਬਧ ਕਰਵਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੋਈ ਵੀ ਰਾਜ ਆਪਣੀ ਮਾਤ੍ਰਭਾਸ਼ਾ ਨੂੰ ਨਜ਼ਰਅੰਦਾਜ਼ ਕਰਕੇ ਕਦੇ ਵੀ ਮਹਾਨ ਨਹੀਂ ਬਣ ਸਕਦਾ ਅਤੇ ਮੋਦੀ ਸਰਕਾਰ ਨੇ ਆਪਣੀਆਂ ਭਾਸ਼ਾਵਾਂ ਨੂੰ ਸਨਮਾਨਿਤ ਕਰਨ ਅਤੇ ਸਥਾਪਿਤ ਕਰਨ ਲਈ ਅਨੇਕਾ ਯਤਨ ਕੀਤੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਮਰਾਠੀ, ਪਾਲੀ, ਪ੍ਰਾਕ੍ਰਿਤ, ਅਸਾਮੀ ਅਤੇ ਬੰਗਾਲੀ ਨੂੰ ਸ਼ਾਸਤਰੀ ਭਾਸ਼ਾਵਾਂ ਵਜੋਂ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਵਿੱਚ 11 ਸ਼ਾਸਤਰੀ ਭਾਸ਼ਾਵਾਂ ਉਪਲਬਧ ਹਨ ਜਿਵੇਂ ਕਿ ਸੰਸਕ੍ਰਿਤ, ਤਮਿਲ, ਤੇਲੁਗੂ, ਕੰਨੜ, ਮਲਿਆਲਮ, ਓੜੀਆ, ਮਰਾਠੀ, ਪਾਲੀ, ਪ੍ਰਾਕ੍ਰਿਤ, ਅਸਾਮੀ ਅਤੇ ਬੰਗਾਲੀ। ਪੂਰੀ ਦੁਨੀਆ ਵਿੱਚ ਕੋਈ ਵੀ ਦੇਸ਼ ਅਜਿਹਾ ਨਹੀਂ ਹੈ ਜਿਸ ਵਿੱਚ 11 ਸ਼ਾਸਤਰੀ ਭਾਸ਼ਾਵਾਂ ਹੋਣ। ਉਨ੍ਹਾਂ ਨੇ ਕਿਹਾ ਕਿ 2020 ਵਿੱਚ, ਸੰਸਕ੍ਰਿਤ ਲਈ ਤਿੰਨ ਕੇਂਦਰੀ ਵਿਦਿਆਲਯ ਸਥਾਪਿਤ ਕੀਤੇ ਗਏ ਸਨ ਅਤੇ ਖੋਜ ਅਤੇ ਅਨੁਵਾਦ ਲਈ ਕੇਂਦਰੀ ਸ਼ਾਸਤਰੀ ਤਾਮਿਲ ਸੰਸਥਾਨ ਦੀ ਸਥਾਪਨਾ ਕੀਤੀ ਗਈ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਸੰਸਦੀ ਰਾਜ ਭਾਸ਼ਾ ਕਮੇਟੀ ਨੇ ਪਿਛਲੇ 4 ਵਰ੍ਹਿਆਂ ਵਿੱਚ 3 ਵੌਲਿਊਮ ਪ੍ਰਕਾਸ਼ਿਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਬਾਵਜੂਦ 3 ਵੌਲਿਊਮ ਪ੍ਰਕਾਸ਼ਿਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ 2014 ਤੱਕ ਕੁੱਲ 9 ਵੌਲਿਊਮ ਪ੍ਰਕਾਸ਼ਿਤ ਹੋਏ ਸਨ ਅਤੇ ਹੁਣ 2019 ਤੋਂ ਬਾਅਦ 3 ਵੌਲਿਊਮ ਪ੍ਰਕਾਸ਼ਿਤ ਹੋਏ ਹਨ ਜੋ ਕਿ ਇੱਕ ਵੱਡੀ ਪ੍ਰਾਪਤੀ ਹੈ। ਕੋਵਿਡ ਦੌਰਾਨ, ਕੇਂਦਰੀ ਹਿੰਦੀ ਸਿਖਲਾਈ ਸੰਸਥਾਨ ਅਤੇ ਕੇਂਦਰੀ ਅਨੁਵਾਦ ਬਿਊਰੋ ਦੁਆਰਾ ਈ-ਟ੍ਰੇਨਿੰਗ ਰਾਹੀਂ ਹਿੰਦੀ ਭਾਸ਼ਾ, ਹਿੰਦੀ ਟਾਈਪਿੰਗ, ਹਿੰਦੀ ਸ਼ੌਰਟਹੈਂਡ ਅਤੇ ਹਿੰਦੀ ਅਨੁਵਾਦ ਦੀ ਟ੍ਰੇਨਿੰਗ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਹੁਣ ਨਿਯਮਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 2020 ਵਿੱਚ ਇੱਕ ਨਵੀਂ ਸਿੱਖਿਆ ਨੀਤੀ ਲੈ ਕੇ ਆਏ ਸਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਰਾਸ਼ਟਰ ਲਈ ਸਿੱਖਿਆ ਨੀਤੀ, ਆਉਣ ਵਾਲੇ 50 ਵਰ੍ਹਿਆਂ ਵਿੱਚ ਦੇਸ਼ ਕਿਸ ਰਾਹ 'ਤੇ ਵਧੇਗਾ, ਇਸ ਗੱਲ ਦੀ ਸੂਚਕ ਹੁੰਦੀ ਹੈ। ਰਾਸ਼ਟਰੀ ਸਿੱਖਿਆ ਨੀਤੀ-2020 ਵਿੱਚ 5ਵੀਂ ਅਤੇ 8ਵੀਂ ਕਲਾਸ ਤੱਕ ਮਾਤ੍ਰਭਾਸ਼ਾ ਅਤੇ ਸਥਾਨਕ ਭਾਸ਼ਾ ਪੜ੍ਹਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਭਾਸ਼ਾਵਾਂ ਦੇ ਵਿਕਾਸ ਨੂੰ ਨੀਤੀ ਪੱਧਰ 'ਤੇ ਸਮਰਥਨ ਦਿੱਤਾ ਗਿਆ ਹੈ ਅਤੇ 22 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 104 ਪ੍ਰਾਇਮਰੀ ਕਲਾਸ ਦੀਆਂ ਕਿਤਾਬਾਂ ਵੀ ਲਾਂਚ ਕੀਤੀਆਂ ਗਈਆਂ ਹਨ। ਸ੍ਰੀ ਸ਼ਾਹ ਨੇ ਕਿਹਾ ਕਿ ਭਾਰਤੀ ਸੰਕੇਤਕ ਭਾਸ਼ਾ ਲਈ ਪਹਿਲੀ ਤੋਂ 12ਵੀਂ ਕਲਾਸ ਤੱਕ ਲਈ ਅਨੁਵਾਦਿਤ ਸਿੱਖਿਆ ਸਮੱਗਰੀ ਅਤੇ ਪੁਸਤਕਾਂ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ। 200 ਤੋਂ ਵੱਧ ਟੀਵੀ ਚੈਨਲ 29 ਭਾਸ਼ਾਵਾਂ ਵਿੱਚ ਵਿਦਿਅਕ ਸਮੱਗਰੀ ਪ੍ਰਦਾਨ ਕਰਦੇ ਹਨ  ਅਤੇ ਦੀਕਸ਼ਾ ਪਲੈਟਫਾਰਮ 'ਤੇ 133 ਬੋਲੀਆਂ ਵਿੱਚ (ਉਪਭਾਸ਼ਾਵਾਂ ਵਿੱਚ) 3 ਲੱਖ 66 ਹਜ਼ਾਰ ਤੋਂ ਵੱਧ ਈ-ਸਮੱਗਰੀ ਉਪਲਬਧ ਕਰਵਾਈ ਗਈ ਹੈ, ਜਿਸ ਵਿੱਚ 7 ​​ਵਿਦੇਸ਼ੀ ਭਾਸ਼ਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦੀ ਇਹ ਪਹਿਲ ਰਾਜ ਭਾਸ਼ਾ ਅਤੇ ਭਾਰਤੀ ਭਾਸ਼ਾਵਾਂ ਨੂੰ ਮਜ਼ਬੂਤ ​​ਕਰਨ ਵਿੱਚ ਸਹਾਇਕ ਸਿੱਧ ਹੋਵੇਗੀ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਵਿੱਚ ਹਵਲਦਾਰ ਦੇ ਅਹੁਦੇ ਲਈ ਪ੍ਰੀਖਿਆ ਹੁਣ ਭਾਰਤੀ ਭਾਸ਼ਾਵਾਂ ਵਿੱਚ ਆਯੋਜਿਤ ਕੀਤੀ ਜਾਂਦੀ ਹੈ ਅਤੇ 95 ਪ੍ਰਤੀਸ਼ਤ ਉਮੀਦਵਾਰ ਆਪਣੀ ਮਾਤ੍ਰਭਾਸ਼ਾ ਵਿੱਚ ਪ੍ਰੀਖਿਆ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਭਾਸ਼ਾਵਾਂ ਦਾ ਭਵਿੱਖ ਬਹੁਤ ਉੱਜਵਲ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਜਭਾਸ਼ਾ ਵਿਭਾਗ ਨੇ ਤੈਅ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਭਾਰਤੀਯ ਭਾਸ਼ਾ ਅਨੁਭਾਗ ਦੇ ਮਾਧਿਅਮ ਨਾਲ ਭਾਰਤੀ ਭਾਸ਼ਾਵਾਂ ਨੂੰ ਕਿਸ਼ੋਰਾਂ ਅਤੇ ਨੌਜਵਾਨਾਂ ਦੀ ਭਾਸ਼ਾ ਬਣਾਵਾਂਗੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਭਾਸ਼ਾ ਨੂੰ ਭਾਰਤ ਨੂੰ ਤੋੜਨ ਦਾ ਜ਼ਰੀਆ ਬਣਾਇਆ ਗਿਆ ਸੀ, ਲੇਕਿਨ ਇਸ ਯਤਨ ਵਿੱਚ ਸਫ਼ਲਤਾ ਨਹੀਂ ਮਿਲੀ। ਗ੍ਰਹਿ ਮੰਤਰੀ ਨੇ ਕਿਹ ਕਿ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਕਾ ਕਿ ਸਾਡੀਆਂ ਭਾਸ਼ਾਵਾਂ ਭਾਰਤ ਨੂੰ ਤੋੜਨ ਦਾ ਨਹੀਂ ਸਗੋਂ ਜੋੜਨ ਦਾ ਇੱਕ ਮਜ਼ਬੂਤ ਜ਼ਰੀਆ ਬਣਨ। ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਅੱਜ ਰੱਖੀ ਜਾ ਰਹੀ ਨੀਂਹ 2047 ਵਿੱਚ ਇੱਕ ਵਿਕਸਿਤ ਅਤੇ ਮਹਾਨ ਭਾਰਤ ਦੀ ਰਚਨਾ ਕਰੇਗੀ। ਇਸ ਦੇ ਤਹਿਤ ਭਾਰਤੀ ਭਾਸ਼ਾਵਾਂ ਨੂੰ ਉੱਨਤ ਅਤੇ ਸਮ੍ਰਿੱਧ ਬਣਾਉਣ ਦੇ ਨਾਲ ਹੀ ਇਨ੍ਹਾਂ ਦੀ ਉਪਯੋਗਿਤਾ ਵੀ ਵਧਾਈ ਜਾਵੇਗੀ। 

 

*****

 

ਆਰਕੇ /ਵੀਵੀ/ਪੀਆਰ/ਪੀਐੱਸ


(Release ID: 2140142)