ਆਯੂਸ਼
11ਵਾਂ ਅੰਤਰਰਾਸ਼ਟਰੀ ਯੋਗ ਦਿਵਸ 2025, ਦੁਨੀਆ ਭਰ ਵਿੱਚ ਇਤਿਹਾਸਕ ਭਾਗੀਦਾਰੀ ਅਤੇ ਵਿਆਪਕ ਜੁੜਾਅ ਨਾਲ ਮਨਾ ਰਹੀ ਹੈ
191 ਦੇਸ਼ਾਂ ਵਿੱਚ 2,000 ਗਲੋਬਲ ਸਮਾਗਮ ਆਯੋਜਿਤ ਕੀਤੇ ਗਏ
ਭਾਰਤ ਭਰ ਯੋਗ ਸਮਾਗਮਾਂ ਲਈ 13 ਲੱਖ ਪੂਰਵ-ਰਜਿਸਟ੍ਰੇਸ਼ਨਾਂ
ਵਿਸ਼ਾਖਾਪਟਨਮ ਵਿਖੇ ਦੋ ਗਿਨੀਜ਼ ਵਰਲਡ ਰਿਕਾਰਡ ਬਣਾਏ ਗਏ
प्रविष्टि तिथि:
23 JUN 2025 5:47PM by PIB Chandigarh
21 ਜੂਨ, 2025 ਨੂੰ ਵਿਸ਼ਵ ਪੱਧਰ 'ਤੇ ਮਨਾਏ ਜਾਣ ਵਾਲੇ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ (IDY 2025) ਨੇ ਦੁਨੀਆ ਭਰ ਵਿੱਚ ਬੇਮਿਸਾਲ ਭਾਗੀਦਾਰੀ ਨਾਲ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਅੰਤਰਰਾਸ਼ਟਰੀ ਯੋਗ ਦਿਵਸ ਦੇ ਜਸ਼ਨਾਂ ਨੇ ਯੋਗ ਦੇ ਵਧਦੇ ਵਿਸ਼ਵਵਿਆਪੀ ਰੁਝਾਨ ਅਤੇ ਸੰਪੂਰਨ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ ਹੈ।
ਭਾਰਤ ਭਰ ਵਿੱਚ, ਯੋਗਾ ਪੋਰਟਲ ‘ਤੇ 20 ਜੂਨ ਤੱਕ 21 ਜੂਨ ਲਈ 13.04 ਲੱਖ ਯੋਗ ਸੰਗਮ ਸਮਾਗਮ ਰਜਿਸਟਰਡ ਕੀਤੇ ਗਏ ਸਨ, ਜੋ ਕਿ ਜ਼ਮੀਨੀ ਪੱਧਰ 'ਤੇ ਵਿਆਪਕ ਸ਼ਮੂਲੀਅਤ ਨੂੰ ਦਰਸਾਉਂਦੇ ਹਨ। ਵਿਸ਼ਵ ਪੱਧਰ 'ਤੇ, ਭਾਰਤ ਤੋਂ ਬਾਹਰ ਲਗਭਗ 1,300 ਸਥਾਨਾਂ 'ਤੇ 191 ਦੇਸ਼ਾਂ ਵਿੱਚ ਯੋਗ ਪ੍ਰਦਰਸ਼ਨ ਹੋਏ, ਜਿਸ ਦੇ ਸਿੱਟੇ ਵਜੋਂ ਅੰਦਾਜ਼ਨ 2,000 ਵਿਸ਼ਵਵਿਆਪੀ ਸਮਾਗਮ ਹੋਏ। ਇਸ ਵਿਸ਼ਾਲ ਅੰਤਰਰਾਸ਼ਟਰੀ ਪਹੁੰਚ ਨੇ ਵਿਸ਼ਵਵਿਆਪੀ ਸਿਹਤ, ਸਦਭਾਵਨਾ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਦੀ ਵਿਸ਼ਵਵਿਆਪੀ ਸਾਰਥਕਤਾ ਦੀ ਪੁਸ਼ਟੀ ਕੀਤੀ।
ਭਾਰਤ ਵਿੱਚ ਵਿਸ਼ਾਖਾਪਟਨਮ ਵਿੱਚ ਦੋ ਮਹੱਤਵਪੂਰਨ ਗਿਨੀਜ਼ ਵਰਲਡ ਰਿਕਾਰਡ ਵੀ ਪ੍ਰਾਪਤ ਕੀਤੇ, ਜੋ ਯੋਗ ਦੀ ਡੂੰਘੀ ਪੈਠ ਅਤੇ ਵਿਆਪਕ ਸਵੀਕ੍ਰਿਤੀ ਨੂੰ ਉਜਾਗਰ ਕਰਦੇ ਹਨ। ਪਹਿਲਾ ਰਿਕਾਰਡ ਇੱਕ ਸਥਾਨ 'ਤੇ ਯੋਗਾ ਸੈਸ਼ਨ ਲਈ ਸਭ ਤੋਂ ਵੱਡਾ ਇਕੱਠ ਹੋਣਾ ਸੀ: 21 ਜੂਨ, 2025 ਨੂੰ ਪ੍ਰਭਾਵਸ਼ਾਲੀ 3,02,000 (3.02 ਲੱਖ) ਭਾਗੀਦਾਰ ਸ਼ਾਮਲ ਹੋਏ ਅਤੇ ਦੂਜਾ ਰਿਕਾਰਡ ਸਭ ਤੋਂ ਵੱਡੇ ਸਮੂਹਿਕ ਸੂਰਯ ਨਮਸਕਾਰ ਪ੍ਰਦਰਸ਼ਨ ਦਾ ਰਿਕਾਰਡ ਜਦੋਂ 20 ਜੂਨ, 2025 ਨੂੰ 22,122 ਆਦਿਵਾਸੀ ਵਿਦਿਆਰਥੀਆਂ ਨੇ ਹਿੱਸਾ ਲਿਆ।
IDY ਪ੍ਰੋਗਰਾਮਾਂ ਦੇ ਆਲੇ-ਦੁਆਲੇ ਭਾਰਤ ਦੀ ਸਮ੍ਰਿੱਧ ਭੂਗੋਲਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ, ਆਯੁਸ਼ ਮੰਤਰਾਲਾ ਪੂਰੀ ਸਰਕਾਰ ਦੇ ਦ੍ਰਿਸ਼ਟੀਕੋਣ ਰਾਹੀਂ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਸਕਿਆ, ਅਤੇ ਨਤੀਜੇ ਵਜੋਂ, ਦੇਸ਼ ਭਰ ਵਿੱਚ ਰਣਨੀਤਕ ਤੌਰ 'ਤੇ ਮਹੱਤਵਪੂਰਨ ਅਤੇ ਸੱਭਿਆਚਾਰਕ ਤੌਰ 'ਤੇ ਵਿਭਿੰਨ ਸਥਾਨਾਂ 'ਤੇ 15 ਪ੍ਰਤੀਕਾਤਮਕ ਯੋਗਾ ਸਮਾਗਮ ਆਯੋਜਿਤ ਕੀਤੇ ਗਏ। ਇਨ੍ਹਾਂ ਸਮਾਗਮਾਂ ਦਾ ਉਦੇਸ਼ ਯੋਗ ਰਾਹੀਂ ਤੰਦਰੁਸਤੀ ਅਤੇ ਏਕਤਾ ਦੇ ਸੰਦੇਸ਼ ਨੂੰ ਫੈਲਾਉਂਦੇ ਹੋਏ, ਭਾਰਤ ਦੀ ਕੁਦਰਤੀ ਸੁੰਦਰਤਾ, ਰਾਸ਼ਟਰੀ ਭਾਵਨਾ ਅਤੇ ਸੱਭਿਆਗਤ ਦੇ ਲੋਕਾਚਾਰ ਦਾ ਪ੍ਰਤੀਕ ਸੀ।
ਯੋਗ ਪ੍ਰਦਰਸ਼ਨਾਂ ਨੇ ਦੇਸ਼ ਦੇ ਕੁਝ ਸਭ ਤੋਂ ਚੁਣੌਤੀਪੂਰਣ ਖੇਤਰਾਂ ਜਿਵੇਂ ਕਿ ਸ਼ਿਆਚਿਨ ਗਲੇਸ਼ੀਅਰ ਵਿੱਚ ਸਰੀਰਕ ਲਚਕਤਾ ਅਤੇ ਰਾਸ਼ਟਰੀ ਸੇਵਾ 'ਤੇ ਜ਼ੋਰ ਦਿੱਤਾ ਜਿੱਥੇ ਭਾਰਤੀ ਫੌਜ ਦੇ ਜਵਾਨਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਵਿੱਚ ਯੋਗਾ ਕੀਤਾ, ਗਲਵਾਨ ਵੈਲੀ ਜਿੱਥੇ 15,000 ਫੁੱਟ ਤੋਂ ਵੱਧ 'ਤੇ ਸੈਸ਼ਨ ਆਯੋਜਿਤ ਕੀਤੇ ਗਏ, ਜੋ ਭਾਰਤ ਦੇ ਸ਼ਾਂਤੀ ਅਤੇ ਅੰਦਰੂਨੀ ਤਾਕਤ ਦੇ ਸੰਦੇਸ਼ ਦਾ ਪ੍ਰਤੀਕ ਹੈ, ਰੋਹਤਾਂਗ ਪਾਸ, ਸੇਲਾ ਸੁਰੰਗ, ਅਤੇ ਪੈਂਗੋਂਗ ਝੀਲ: ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਅਤੇ ਇੰਡੋ-ਤਿੱਬਤੀ ਬਾਰਡਰ ਪੁਲਿਸ (ITBP) ਦੇ ਜਵਾਨਾਂ ਨੇ ਬਹੁਤ ਖਰਾਬ ਮੌਸਮ ਵਿੱਚ ਯੋਗਾ ਕੀਤਾ, ਚਿਨਾਬ ਰੇਲ ਪੁਲ (ਜੰਮੂ ਅਤੇ ਕਸ਼ਮੀਰ): ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦੇ ਉੱਪਰ ਯੋਗਾ ਕੀਤਾ ਗਿਆ, ਇੰਜੀਨੀਅਰਿੰਗ ਉੱਤਮਤਾ ਨੂੰ ਅਧਿਆਤਮਿਕ ਸਦਭਾਵਨਾ ਨਾਲ ਜੋੜਿਆ ਗਿਆ, ਰਣ ਅਤੇ ਕ੍ਰੀਕ ਸੈਕਟਰ, ਕੱਛ (ਗੁਜਰਾਤ): ਭਾਰਤੀ ਫੌਜ ਦੇ ਕੋਨਾਰਕ ਕੋਰ ਨੇ ਭਾਰਤ ਦੇ ਸਭ ਤੋਂ ਪੱਛਮ ਖੇਤਰ, ਇੰਦਰਾ ਪੁਆਇੰਟ (ਅੰਡੇਮਾਨ ਅਤੇ ਨਿਕੋਬਾਰ ਟਾਪੂ) ਵਿੱਚ IDY 2025 ਦੀ ਸ਼ੁਰੂਆਤ ਦਾ ਆਯੋਜਨ ਕੀਤਾ: ਅੰਡੇਮਾਨ ਅਤੇ ਨਿਕੋਬਾਰ ਕਮਾਂਡ, ਮੁੰਬਈ ਔਫਸ਼ੋਰ ਆਇਲ ਰਿਗ ਦੁਆਰਾ ਭਾਰਤ ਦੇ ਸਭ ਤੋਂ ਦੱਖਣੀ ਸਿਰੇ 'ਤੇ ਯੋਗਾ ਮਨਾਇਆ ਗਿਆ: ONGC ਕਰਮਚਾਰੀਆਂ ਨੇ ਅਰਬ ਸਾਗਰ, ਨਿਊ ਪੰਬਨ ਪੁਲ (ਤਮਿਲ ਨਾਡੂ) ਦੇ ਦਰਮਿਆਨ ਹਿੱਸਾ ਲਿਆ: ਰੇਲਵੇ ਅਧਿਕਾਰੀਆਂ, ਸਟਾਫ਼, ਸਕਾਊਟਸ ਅਤੇ ਗਾਈਡਾਂ ਤੇ ਵਿਦਿਆਰਥੀਆਂ ਨੇ ਸਮੂਹਿਕ ਤੌਰ 'ਤੇ ਯੋਗ ਦਿਵਸ ਮਨਾਇਆ।
ਇਤਿਹਾਸਕ ਅਤੇ ਅਧਿਆਤਮਿਕ ਤੌਰ 'ਤੇ ਮਹੱਤਵਪੂਰਨ ਸਥਾਨਾਂ 'ਤੇ ਵਿਸ਼ੇਸ਼ ਯੋਗਾ ਸੈਸ਼ਨਾਂ ਨੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕੀਤਾ ਜਿਵੇਂ ਕਿ ਨਮੋ ਘਾਟ, ਵਾਰਾਣਸੀ ‘ਤੇ ਐਨਸੀਸੀ ਦੀ 91 ਯੂਪੀ ਬਟਾਲੀਅਨ ਨੇ ਗੰਗਾ ਦੇ ਕੰਢੇ 'ਤੇ ਜੀਵੰਤ ਸੈਸ਼ਨਾਂ ਦਾ ਆਯੋਜਨ ਕੀਤਾ, ਜੋ ਅਧਿਆਤਮਿਕ ਜੀਵੰਤਤਾ ਅਤੇ ਨੌਜਵਾਨਾਂ ਦੀ ਭਾਗੀਦਾਰੀ ਨੂੰ ਦਰਸਾਉਂਦਾ ਹੈ, ਕਿਸ਼ਨਗੜ੍ਹ ਕਿਲ੍ਹਾ, ਜੈਸਲਮੇਰ ਵਿੱਚ ਬੀਐਸਐਫ ਰਾਜਸਥਾਨ ਫਰੰਟੀਅਰ ਦੀ ਸੁਸ਼੍ਰੀ ਸੀਮਾ ਪ੍ਰਹਾਰੀ ਦੀ ਅਗਵਾਈ ਵਿੱਚ ਰੇਗਿਸਤਾਨ ਦੇ ਕਿਲ੍ਹੇ ਵਿੱਚ ਸੱਭਿਆਚਾਰਕ ਤੌਰ 'ਤੇ ਯੋਗ ਦਾ ਆਯੋਜਨ ਕੀਤਾ ਗਿਆ। ਜੰਮੂ-ਕਸ਼ਮੀਰ ਦੇ ਪਹਿਲਗਾਮ ਅਤੇ ਸੋਨਮਾਰਗ ਵਿੱਚ ਜੰਮੂ-ਕਸ਼ਮੀਰ ਸਪੋਰਟਸ ਕੌਂਸਲ ਦੇ ਖਿਡਾਰੀਆਂ ਨੇ ਸੁੰਦਰ ਘਾਹ ਦੇ ਮੈਦਾਨਾਂ ਵਿੱਚ ਸੈਸ਼ਨ ਆਯੋਜਿਤ ਕੀਤੇ, ਕੁਦਰਤ ਵਿੱਚ ਤੰਦਰੁਸਤੀ ਨੂੰ ਉਤਸ਼ਾਹਿਤ ਕੀਤਾ, ਬੈਨੰਗ ਕਾਉਂਟੀ, ਤਿੱਬਤ ਆਟੋਨੋਮਸ ਖੇਤਰ : ਨਾਥੂ ਲਾ ਰੂਟ ਰਾਹੀਂ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਭਾਰਤੀ ਸ਼ਰਧਾਲੂਆਂ ਨੇ ਯੋਗਾ ਕੀਤਾ, ਜੋ ਕਿ ਸਰਹੱਦ ਪਾਰ ਅਧਿਆਤਮਿਕ ਗੂੰਜ ਦਾ ਪ੍ਰਤੀਕ ਹੈ।
ਜੀਓਲੌਜੀਕਲ ਸਰਵੇ ਆਫ਼ ਇੰਡੀਆ (GSI) ਦੇ ਸਹਿਯੋਗ ਨਾਲ, ਵਿਗਿਆਨਕ, ਵਾਤਾਵਰਣ ਸਬੰਧੀ ਅਤੇ ਸੱਭਿਆਚਾਰਕ ਮਹੱਤਵ ਵਾਲੇ ਬਾਰ੍ਹਾਂ ਭੂ-ਵਿਗਿਆਨਕ ਵਿਰਾਸਤੀ ਸਥਾਨਾਂ 'ਤੇ ਯੋਗ ਸੈਸ਼ਨ ਆਯੋਜਿਤ ਕੀਤੇ ਗਏ। ਇਨ੍ਹਾਂ ਵਿੱਚ ਸ਼ਾਮਲ ਹਨ: ਰਾਹਿਓਲੀ ਡਾਇਨਾਸੌਰ ਫਾਸਿਲ ਪਾਰਕ (ਗੁਜਰਾਤ), ਭੀਮਬੇਟਕਾ ਰਾਕ ਸ਼ੈਲਟਰਸ (ਮੱਧ ਪ੍ਰਦੇਸ਼), ਨਿਘੋਜ ਨੈਚੂਰਲ ਪੋਥੋਲਸ (ਮਹਾਰਾਸ਼ਟਰ), ਗੰਗਨੀ ਨਦੀ ਦੀ ਘਾਟੀ (ਪੱਛਮ ਬੰਗਾਲ), ਸ਼ਿਵਾਲਿਕ ਫਾਸਿਲ ਪਾਰਕ (ਹਿਮਾਚਲ ਪ੍ਰਦੇਸ਼), ਅਰਵਾਹ-ਲੁਮਸ਼ਿੰਨਾ ਗੁਫਾ (ਮੇਘਾਲਿਆ), ਸੇਂਟ ਥੌਮਸ ਮਾਊਂਟ ਚਾਰਨੋਕਾਇਟ (ਤਮਿਲ ਨਾਡੂ), ਲਾਲਬਾਗ (ਕਰਨਾਟਕ) ਵਿਖੇ ਪ੍ਰਾਇਦ੍ਵੀਪੀ ਗਨੀਸ, ਮੰਗਮਪੇਟਾ ਬੈਰਾਇਟਸ ਡਿਪੌਜ਼ਿਟ (ਆਂਧਰ ਪ੍ਰਦੇਸ਼) ਆਦਿ ਸ਼ਾਮਲ ਸਨ।
ਇਨ੍ਹਾਂ ਪੰਦਰ੍ਹਾਂ ਪ੍ਰਤੀਕਾਤਮਕ ਆਯੋਜਨਾਂ ਨੇ ਸਮੂਹਿਕ ਤੌਰ 'ਤੇ ਭਾਰਤ ਦੇ ਪ੍ਰਾਚੀਨ ਯੋਗਿਕ ਗਿਆਨ ਅਤੇ ਇਸ ਦੀ ਵਿਲੱਖਣ ਭੂ-ਵਿਗਿਆਨਕ ਵਿਰਾਸਤ ਦਰਮਿਆਨ ਡੂੰਘੇ ਸਬੰਧ ਨੂੰ ਉਜਾਗਰ ਕੀਤਾ, 'ਸਭ ਲਈ ਯੋਗ, ਹਰ ਥਾਂ ਯੋਗ' ਦੀ ਭਾਵਨਾ ਨੂੰ ਮੂਰਤੀਮਾਨ ਕੀਤਾ। ਉਨ੍ਹਾਂ ਨੇ ਸ਼ਕਤੀਸ਼ਾਲੀ ਢੰਗ ਨਾਲ ਦਿਖਾਇਆ ਕਿ ਇਹ ਪ੍ਰਾਚੀਨ ਅਭਿਆਸ ਕਿਵੇਂ ਇੱਕ ਜੀਵੰਤ ਪਰੰਪਰਾ ਦੇ ਰੂਪ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ, ਦੇਸ਼ ਭਰ ਦੇ ਵਿਭਿੰਨ ਖੇਤਰਾਂ ਅਤੇ ਭਾਈਚਾਰਿਆਂ ਵਿੱਚ ਲਚਕੀਲੇਪਣ, ਤੰਦਰੁਸਤੀ ਅਤੇ ਏਕਤਾ ਨੂੰ ਪ੍ਰੇਰਿਤ ਕਰਦਾ ਹੈ।
ਆਯੁਸ਼ ਮੰਤਰਾਲਾ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ, ਰਾਜ ਸਰਕਾਰਾਂ, ਅੰਤਰਰਾਸ਼ਟਰੀ ਭਾਈਚਾਰੇ, ਭਾਰਤੀ ਹਥਿਆਰਬੰਦ ਸੈਨਾਵਾਂ, ਯੋਗ ਸੰਸਥਾਵਾਂ ਅਤੇ ਐਸੋਸੀਏਸ਼ਨਾਂ, ਵਿਦਿਅਕ ਸੰਸਥਾਵਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਦੁਨੀਆ ਭਰ ਦੇ ਲੱਖਾਂ ਯੋਗ ਪ੍ਰੇਮੀਆਂ ਦਾ ਅੰਤਰਰਾਸ਼ਟਰੀ ਯੋਗ ਦਿਵਸ 2025 ਨੂੰ ਏਕਤਾ, ਤੰਦਰੁਸਤੀ ਅਤੇ ਸ਼ਾਂਤੀ ਦਾ ਇਤਿਹਾਸਕ ਜਸ਼ਨ ਮਨਾਉਣ ਲਈ ਦਿਲੋਂ ਧੰਨਵਾਦ ਕਰਦਾ ਹੈ।
***
ਐਮਵੀ/ਏਕੇਐਸ
(रिलीज़ आईडी: 2139114)
आगंतुक पटल : 16