ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਡਾ. ਪੀ. ਕੇ. ਮਿਸ਼ਰਾ ਨੇ ਗੁਜਰਾਤ ਵਿੱਚ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ
ਡਾ. ਮਿਸ਼ਰਾ ਨੇ ਸਮੇਂ ‘ਤੇ ਪੂਰਾ ਕਰਨ ਦੇ ਲਈ ਅਹਿਮਦਾਬਾਦ-ਧੋਲੇਰਾ ਐਕਸਪ੍ਰੈੱਸਵੇਅ ਦਾ ਨਿਰੀਖਣ ਕੀਤਾ
ਪ੍ਰਿੰਸੀਪਲ ਸਕੱਤਰ ਡਾ. ਮਿਸ਼ਰਾ ਨੇ ਧੋਲੇਰਾ ਨੂੰ ਆਲਮੀ ਮਿਆਰ ਸਮਾਰਟ ਉਦਯੋਗਿਕ ਸ਼ਹਿਰ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਲਈ ਗੁਜਰਾਤ ਸਰਕਾਰ ਦੀ ਵਚਨਬੱਧਤਾ ਦੁਹਰਾਈ
ਡਾ. ਮਿਸ਼ਰਾ ਨੇ ਲੋਥਲ ਵਿੱਚ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਸ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ
प्रविष्टि तिथि:
16 JUN 2025 6:22PM by PIB Chandigarh
ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਡਾ. ਪੀ. ਕੇ. ਮਿਸ਼ਰਾ ਨੇ ਅੱਜ ਗੁਜਰਾਤ ਦੇ ਧੋਲੇਰਾ ਅਤੇ ਲੋਥਲ ਵਿੱਚ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਮੁਲਾਂਕਣ ਕਰਦੇ ਹੋਏ ਸਾਈਟ ਦਾ ਨਿਰੀਖਣ ਅਤੇ ਉੱਚ ਪੱਧਰੀ ਸਮੀਖਿਆ ਮੀਟਿੰਗਾਂ ਕੀਤੀਆਂ। ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਉਦਯੋਗਿਕ ਅਤੇ ਆਰਥਿਕ ਵਿਕਾਸ ਦੀ ਪਰਿਕਲਪਨਾ ਦੇ ਅਨੁਰੂਪ ਹਨ।
ਡਾ. ਮਿਸ਼ਰਾ ਨੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਦੁਆਰਾ ਲਾਗੂ ਨਿਰਮਾਣ ਅਧੀਨ ਅਹਿਮਦਾਬਾਦ-ਧੋਲੇਰਾ ਗ੍ਰੀਨਫੀਲਡ ਐਕਸਪ੍ਰੈੱਸਵੇਅ ਦਾ ਦੌਰਾ ਕੀਤਾ। ਉਨ੍ਹਾਂ ਨੇ ਅਹਿਮਦਾਬਾਦ ਅਤੇ ਧੋਲੇਰਾ ਦਰਮਿਆਨ ਯਾਤਰਾ ਦੇ ਸਮੇਂ ਨੂੰ 45 ਮਿੰਟ ਤੱਕ ਘੱਟ ਕਰਨ ਦੀ ਐਕਸਪ੍ਰੈੱਸਵੇਅ ਦੀ ਸਮਰੱਥਾ ‘ਤੇ ਚਾਨਣਾ ਪਾਇਆ ਅਤੇ ਆਲਮੀ-ਗੁਣਵੱਤਾ ਵਾਲੇ ਸੜਕ ਮਿਆਰਾਂ ਦੇ ਨਾਲ ਸਮੇਂ ‘ਤੇ ਲਾਗੂ ਕਰਨ ‘ਤੇ ਜ਼ੋਰ ਦਿੱਤਾ।
ਡਾ. ਮਿਸ਼ਰਾ ਨੇ ਧੋਲੇਰਾ ਵਿਸ਼ੇਸ਼ ਨਿਵੇਸ਼ ਖੇਤਰ (ਡੀਐੱਸਆਈਆਰ) ਵਿੱਚ ਧੋਲੇਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਕਾਸ ਦਾ ਮੁਲਾਂਕਣ ਕੀਤਾ। ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਕਾਰਗੋ ਸੰਚਾਲਨ ਅਕਤੂਬਰ 2025 ਤੱਕ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਮੇਂ ਸੀਮਾ ਦਾ ਪਾਲਨ ਕਰਨ ਅਤੇ ਐਕਸਪ੍ਰੈੱਸਵੇਅ ਦੇ ਨਾਲ ਨਿਰਵਿਘਨ ਸੰਪਰਕ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ।
ਡਾ. ਮਿਸ਼ਰਾ ਨੇ ਟਾਟਾ ਇਲੈਕਟ੍ਰੌਨਿਕਸ ਦੇ ਸੈਮੀਕੰਡਕਟਰ ਫੈਬ੍ਰਿਕੇਸ਼ਨ (ਫੈਬ) ਪ੍ਰੋਜੈਕਟ ਦਾ ਨਿਰੀਖਣ ਕੀਤਾ। ਇਹ ਪ੍ਰੋਜੈਕਟ ਡੋਮੈਸਟਿਕ ਚਿਪ ਨਿਰਮਾਣ ਵਿੱਚ ਇੱਕ ਪ੍ਰਮੁੱਖ ਪਹਿਲ ਹੈ। ਉਨ੍ਹਾਂ ਨੇ ਮੋਬਾਈਲ ਉਪਕਰਣਾਂ, ਉਪਭੋਗਤਾ ਇਲੈਕਟ੍ਰੌਨਿਕਸ ਅਤੇ ਆਟੋਮੋਟਿਵ ਅਨੁਪ੍ਰਯੋਗਾਂ ਦੇ ਲਈ ਚਿਪਸ ਸਹਿਤ ਇਸ ਦੇ ਉਤਪਾਦਨ ਦਾਇਰੇ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਧੋਲੇਰਾ ਇੰਡਸਟ੍ਰੀਅਲ ਸਿਟੀ ਡਿਵੈਲਪਮੈਂਟ ਲਿਮਿਟੇਡ (ਡੀਆਈਸੀਡੀਐੱਲ) ਦੁਆਰਾ ਵਿਕਸਿਤ ਸਮਾਜਿਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ- ਸਕੂਲ, ਹਸਪਤਾਲ ਅਤੇ ਆਵਾਸੀ ਕੰਪਲੈਕਸਾਂ ਦਾ ਵੀ ਦੌਰਾ ਕੀਤਾ। ਡਾ. ਮਿਸ਼ਰਾ ਨੇ ਉਪਯੋਗਕਰਤਾ ਅਨੁਭਵ ‘ਤੇ ਜ਼ੋਰ ਦਿੰਦੇ ਹੋਏ ਹਿਤਧਾਰਕ ਪ੍ਰਤੀਕਿਰਿਆ ਏਕੀਕਰਣ ਦਾ ਸੱਦਾ ਦਿੱਤਾ।
ਡਾ. ਮਿਸ਼ਰਾ ਨੇ ਡੀਆਈਸੀਡੀਐੱਲ, ਡੀਆਈਏਸੀਐੱਲ, ਐੱਨਐੱਚਏਆਈ, ਏਅਰਪੋਰਟਸ ਅਥਾਰਿਟੀ ਆਫ ਇੰਡੀਆ ਅਤੇ ਭਾਰਤੀ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇੱਕ ਵਿਆਪਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਅਹਿਮਦਾਬਾਦ-ਧੋਲੇਰਾ ਐਕਸਪ੍ਰੈੱਸਵੇਅ, ਭੀਮਨਾਥ-ਧੋਲੇਰਾ ਫ੍ਰੇਟ ਰੇਲ ਲਿੰਕ, ਅਹਿਮਦਾਬਾਦ-ਧੋਲੇਰਾ ਸੈਮੀ-ਹਾਈ-ਸਪੀਡ ਰੇਲ ਲਾਈਨ, ਧੋਲੇਰਾ ਅੰਤਰਰਾਸ਼ਟਰੀ ਹਵਾਈ ਅੱਡੇ ਸਹਿਤ ਪ੍ਰਮੁੱਖ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਸ਼੍ਰੀ ਮਿਸ਼ਰਾ ਨੇ ਧੋਲੇਰਾ ਦੇ ਇੱਕ ਆਲਮੀ ਮਿਆਰ ਸਮਾਰਟ ਉਦਯੋਗਿਕ ਸ਼ਹਿਰ ਦੇ ਰੂਪ ਵਿੱਚ ਵਿਕਾਸ ਦੇ ਲਈ ਗੁਜਰਾਤ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਸਮੇਂ ‘ਤੇ ਪ੍ਰੋਜੈਕਟ ਪੂਰਾ ਹੋਣ, ਕੁਸ਼ਲ ਕਾਰਜਬਲ ਦੀ ਉਪਲਬਧਤਾ ਅਤੇ ਮਜ਼ਬੂਤ ਯੋਜਨਾ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਡਾ. ਮਿਸ਼ਰਾ ਨੇ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਦੇ ਤਹਿਤ ਇੱਕ ਪ੍ਰਮੁੱਖ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ (ਐੱਨਐੱਮਐੱਚਸੀ) ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਸ਼੍ਰੀ ਟੀ. ਰਾਮਚੰਦ੍ਰਨ, ਸਕੱਤਰ, ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲਾ ਅਤੇ ਮੰਤਰਾਲੇ ਦੇ ਹੋਰ ਅਧਿਕਾਰੀਆਂ, ਗੁਜਰਾਤ ਸਮੁੰਦਰੀ ਬੋਰਡ, ਭਾਰਤੀ ਪੁਰਾਤਤਵ ਸਰਵੇਖਣ, ਰਾਸ਼ਟਰੀ ਰਾਜਮਾਰਗ ਅਥਾਰਿਟੀ ਅਤੇ ਭਾਰਤੀ ਰੇਲਵੇ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸ਼੍ਰੀ ਮਿਸ਼ਰਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਐੱਨਐੱਮਐੱਚਸੀ ਨੂੰ ਭਾਰਤ ਦੇ ਸਮੁੰਦਰੀ ਅਤੀਤ ਦੇ ਪ੍ਰਤੀ ਇੱਕ ਵਿਦਵਤਾਪੂਰਣ ਸ਼ਰਧਾਂਜਲੀ ਦੇ ਰੂਪ ਵਿੱਚ ਕਾਰਜ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਗਹਿਨ ਰਿਸਰਚ, ਅਕਾਦਮਿਕ ਸਹਿਯੋਗ ਅਤੇ ਇੱਕ ਸੋਚ-ਸਮਝ ਕੇ ਯੋਜਨਾਬੱਧ ਸੈਲਾਨੀ ਅਨੁਭਵ ‘ਤੇ ਬਲ ਦਿੱਤਾ।
ਸ਼੍ਰੀ ਮਿਸ਼ਰਾ ਨੇ ਸਥਾਨਕ ਪ੍ਰਜਾਤੀਆਂ ਦੇ ਪੌਦੇ ਲਗਾਉਣ ਅਤੇ ਜਲ ਪ੍ਰਬੰਧਨ ਪ੍ਰਣਾਲੀਆਂ ਸਹਿਤ ਵਾਤਾਵਰਣ ਸਥਿਰਤਾ ਉਪਾਵਾਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਐੱਨਐੱਮਐੱਚਸੀ ਦੇ ਅਦੁੱਤੀ ਪੈਮਾਨੇ ਅਤੇ ਮਹੱਤਵ ‘ਤੇ ਚਾਨਣਾ ਪਾਇਆ ਅਤੇ ਹੜੱਪਾ ਸੱਭਿਅਤਾ ਤੋਂ ਲੈ ਕੇ ਹੁਣ ਤੱਕ ਭਾਰਤ ਦੀ ਸਮੁੰਦਰੀ ਵਿਰਾਸਤ ਦਾ ਜ਼ਿਕਰ ਕਰਨ ਵਾਲੀਆਂ ਕਲਾ ਕ੍ਰਿਤੀਆਂ ਦੀ ਸੰਭਾਲ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਡਾ. ਮਿਸ਼ਰਾ ਨੇ ਛੇ ਗੈਲਰੀਆਂ ਸਹਿਤ ਫੇਜ਼ 1-ਏ ਨਿਰਮਾਣ ਦਾ ਵੀ ਨਿਰੀਖਣ ਕੀਤਾ ਅਤੇ ਅਗਸਤ 2025 ਤੱਕ ਇਸ ਨੂੰ ਪੂਰਾ ਕਰਨ ਦਾ ਨਿਰਦੇਸ਼ ਦਿੱਤਾ।
ਡਾ. ਮਿਸ਼ਰਾ ਦੇ ਨਾਲ ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀ ਸ਼੍ਰੀ ਤਰੁਣ ਕਪੂਰ, ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਪ੍ਰਧਾਨ ਮੰਤਰੀ ਦਫਤਰ ਦੇ ਉਪ ਸਕੱਤਰ ਸ਼੍ਰੀ ਮੰਗੇਸ਼ ਘਿਲਡਿਯਾਲ (Manglesh Ghildiyal) ਵੀ ਮੌਜੂਦ ਸਨ।
****
ਐੱਮਜੇਪੀਐੱਸ/ਐੱਸਆਰ
(रिलीज़ आईडी: 2136956)
आगंतुक पटल : 8
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam