ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦੀ ਸਾਇਪ੍ਰਸ ਗਣਰਾਜ, ਕੈਨੇਡਾ ਅਤੇ ਕ੍ਰੋਏਸ਼ੀਆ ਦੀ ਯਾਤਰਾ (15-19 ਜੂਨ, 2025)

Posted On: 14 JUN 2025 7:22PM by PIB Chandigarh

ਸਾਇਪ੍ਰਸ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਨਿਕੋਸ ਕ੍ਰਿਸਟੋਡੌਲਿਡੇਸ (H.E. Mr. Nikos Christodoulides) ਦੇ ਸੱਦੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15-16 ਜੂਨ, 2025 ਦੌਰਾਨ ਸਾਇਪ੍ਰਸ ਦੀ ਸਰਕਾਰੀ ਯਾਤਰਾ ਕਰਨਗੇ। ਇਹ ਦੋ ਦਹਾਕਿਆਂ ਤੋਂ ਅਧਿਕ ਸਮੇਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਸਾਇਪ੍ਰਸ ਦੀ ਪਹਿਲੀ ਯਾਤਰਾ ਹੋਵੇਗੀ। ਨਿਕੋਸੀਆ ਵਿੱਚ, ਪ੍ਰਧਾਨ ਮੰਤਰੀ ਰਾਸ਼ਟਰਪਤੀ ਕ੍ਰਿਸਟੋਡੌਲਿਡੇਸ (President Christodoulides) ਦੇ ਨਾਲ ਵਾਰਤਾ ਕਰਨਗੇ ਅਤੇ ਲਿਮਾਸੋਲ ਵਿੱਚ ਕਾਰੋਬਾਰੀ  ਲੀਡਰਾਂ ਨੂੰ ਸੰਬੋਧਨ ਕਰਨਗੇ। ਇਹ ਯਾਤਰਾ ਦੁਵੱਲੇ ਸਬੰਧਾਂ ਨੂੰ ਗਹਿਰਾ ਕਰਨ ਅਤੇ ਭੂਮੱਧਸਾਗਰੀ ਖੇਤਰ ਅਤੇ ਯੂਰੋਪੀਅਨ ਯੂਨੀਅਨ ਦੇ ਨਾਲ ਭਾਰਤ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੇ ਲਈ ਦੋਹਾਂ ਦੇਸ਼ਾਂ ਦੀ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕਰੇਗੀ।

ਯਾਤਰਾ ਦੇ ਦੂਸਰੇ ਪੜਾਅ ਵਿੱਚਕੈਨੇਡਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਮਾਰਕ ਕਾਰਨੀ ਦੇ ਸੱਦੇ ‘ਤੇਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16-17 ਜੂਨ ਦੇ ਦੌਰਾਨ ਜੀ-7 ਸਮਿਟ (G-7 Summit) ਵਿੱਚ ਹਿੱਸਾ ਲੈਣ ਦੇ ਲਈ ਕੈਨੇਡਾ ਦੇ ਕਨਾਨਾਸਕਿਸ (Kananaskisਦੀ ਯਾਤਰਾ ਕਰਨਗੇ। ਇਹ ਜੀ-7 ਸਮਿਟ ਵਿੱਚ ਪ੍ਰਧਾਨ ਮੰਤਰੀ ਦੀ ਲਗਾਤਾਰ ਛੇਵੀਂ ਭਾਗੀਦਾਰੀ ਹੋਵੇਗੀ। ਸਮਿਟ ਵਿੱਚ ਪ੍ਰਧਾਨ ਮੰਤਰੀ ਜੀ-7 ਦੇਸ਼ਾਂ (G-7 countries) ਦੇ ਨੇਤਾਵਾਂਹੋਰ ਸੱਦੇ ਆਊਟਰੀਚ ਦੇਸ਼ਾਂ (other invited outreach countries) ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਮੁੱਖਾਂ ਦੇ ਨਾਲ ਊਰਜਾ ਸੁਰੱਖਿਆਟੈਕਨੋਲੋਜੀ ਅਤੇ ਇਨੋਵੇਸ਼ਨਵਿਸ਼ੇਸ਼ ਤੌਰ ‘ਤੇ ਏਆਈ-ਊਰਜਾ ਗਠਜੋੜ ਅਤੇ ਕੁਆਂਟਮ ਨਾਲ ਸਬੰਧਿਤ ਮੁੱਦਿਆਂ (AI-energy nexus and Quantum-related issues) ਸਹਿਤ ਮਹੱਤਵਪੂਰਨ ਆਲਮੀ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨਗੇ। ਪ੍ਰਧਾਨ ਮੰਤਰੀ ਸਮਿਟ ਦੇ ਦੌਰਾਨ ਕਈ ਦੁਵੱਲੀਆਂ ਬੈਠਕਾਂ ਭੀ ਕਰਨਗੇ।

 ਇਸ ਦੌਰੇ ਦੇ ਅੰਤਿਮ ਪੜਾਅ ਵਿੱਚ, ਕ੍ਰੋਏਸ਼ੀਆ ਗਣਰਾਜ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਆਂਦ੍ਰੇਜ ਪਲੈਂਕੋਵਿਚ (H.E. Mr. Andrej Plenković) ਦੇ ਸੱਦੇ ‘ਤੇ, ਪ੍ਰਧਾਨ ਮੰਤਰੀ 18 ਜੂਨ 2025 ਨੂੰ ਕ੍ਰੋਏਸ਼ੀਆ ਦੀ ਸਰਕਾਰੀ ਯਾਤਰਾ ਕਰਨਗੇ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕ੍ਰੋਏਸ਼ੀਆ ਦੀ ਪਹਿਲੀ ਯਾਤਰਾ ਹੋਵੇਗੀ, ਜੋ ਦੁਵੱਲੇ ਸਬੰਧਾਂ ਵਿੱਚ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗੀ। ਪ੍ਰਧਾਨ ਮੰਤਰੀ ਪਲੈਂਕੋਵਿਚ (Prime Minister Plenković) ਦੇ ਨਾਲ ਪ੍ਰਧਾਨ ਮੰਤਰੀ ਦੁਵੱਲੀ ਚਰਚਾ ਕਰਨਗੇ ਅਤੇ ਕ੍ਰੋਏਸ਼ੀਆ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਜ਼ੋਰਾਨ ਮਿਲਨੋਵਿਚ (H.E. Mr. Zoran Milanović) ਨੂੰ ਮਿਲਣਗੇ। ਕ੍ਰੋਏਸ਼ੀਆ ਦੀ ਇਹ ਯਾਤਰਾ ਯੂਰੋਪੀਅਨ ਯੂਨੀਅਨ ਵਿੱਚ ਭਾਗੀਦਾਰਾਂ ਦੇ ਨਾਲ ਸਬੰਧ ਨੂੰ ਹੋਰ ਮਜ਼ਬੂਤ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਭੀ ਰੇਖਾਂਕਿਤ ਕਰੇਗੀ।

****

ਐੱਮਜੇਪੀਐੱਸ/ਐੱਸਟੀ


(Release ID: 2136438)