ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਜਸਥਾਨ ਵਿੱਚ ਦੋ ਨਵੀਆਂ ਰਾਮਸਰ ਸਾਈਟਾਂ ਦੇ ਜੁੜਨ ਦੀ ਸ਼ਲਾਘਾ ਕੀਤੀ

प्रविष्टि तिथि: 04 JUN 2025 10:28PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਵਾਤਾਵਰਣ ਸੰਭਾਲ ਵਿੱਚ ਭਾਰਤ ਦੀ ਨਿਰੰਤਰ ਪ੍ਰਗਤੀ ਦੀ ਸ਼ਲਾਘਾ ਕੀਤੀ ਹੈ, ਕਿਉਂਕਿ ਰਾਜਸਥਾਨ ਦੇ ਫਲੋਦੀ ਵਿੱਚ ਖੀਚਾਨ (khichan) ਅਤੇ ਉਦੈਪੁਰ ਵਿੱਚ ਮੇਨਾਰ (Menar) ਨਾਮਕ ਦੋ ਹੋਰ ਵੈੱਟਲੈਂਡਜ਼ ਨੂੰ ਰਾਮਸਰ ਸਾਈਟਾਂ ਦੀ ਵੱਕਾਰੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਹੁਣ ਕੁੱਲ 91 ਰਾਮਸਰ ਸਾਈਟਾਂ ਹੋ ਗਈਆਂ ਹਨ।

ਕੇਂਦਰੀ ਵਾਤਾਵਰਣਵਣ ਅਤੇ ਜਲਵਾਯੂ ਪਰਿਵਰਤਨ ਮੰਤਰੀਸ਼੍ਰੀ ਭੂਪੇਂਦਰ ਯਾਦਵ ਨੇ ਐਕਸ (X) 'ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਵਾਤਾਵਰਣ ਸੰਭਾਲ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਵਿਸ਼ੇਸ਼ ਜ਼ੋਰ ਦੇਣ ਦਾ ਪ੍ਰਮਾਣ ਹੈ।

ਉਨ੍ਹਾਂ ਦੀ ਐਕਸ (X)  ਪੋਸਟ ਦੇ ਜਵਾਬ ਵਿੱਚਪੀਐੱਮ ਮੋਦੀ ਨੇ ਕਿਹਾ;

"ਖੁਸ਼ਖਬਰੀ! ਵਾਤਾਵਰਣ ਸੰਭਾਲ ਵਿੱਚ ਭਾਰਤ ਦੀ ਪ੍ਰਗਤੀ ਬਹੁਤ ਤੇਜ਼ੀ ਨਾਲ ਹੋ ਰਹੀ ਹੈ ਅਤੇ ਇਸ ਵਿੱਚ ਜਨ ਭਾਗੀਦਾਰੀ ਵੀ ਸ਼ਾਮਲ ਹੈ।"

 

***

ਐੱਮਜੇਪੀਐੱਸ/ਐੱਸਟੀ


(रिलीज़ आईडी: 2134347) आगंतुक पटल : 15
इस विज्ञप्ति को इन भाषाओं में पढ़ें: Malayalam , English , Urdu , हिन्दी , Marathi , Manipuri , Bengali , Assamese , Gujarati , Odia , Tamil , Telugu , Telugu , Kannada