ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਦੇ ਕਾਰਾਕਾਟ ਵਿੱਚ 48,520 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਧਰ ਰੱਖਿਆ ਅਤੇ ਲੋਕਅਰਪਣ ਕੀਤਾ
ਜਿਨ੍ਹਾਂ ਲੋਕਾਂ ਨੇ ਪਾਕਿਸਤਾਨ ਵਿੱਚ ਬੈਠ ਕੇ ਸਾਡੀਆਂ ਭੈਣਾਂ ਦਾ ਸਿੰਦੂਰ ਉਜਾੜਿਆ ਸੀ, ਸਾਡੀ ਸੈਨਾ ਨੇ ਉਨ੍ਹਾਂ ਦੇ ਟਿਕਾਣਿਆਂ ਨੂੰ ਖੰਡਰ ਵਿੱਚ ਬਦਲ ਦਿੱਤਾ: ਪ੍ਰਧਾਨ ਮੰਤਰੀ
ਭਾਰਤ ਦੀਆਂ ਬੇਟੀਆਂ ਦੇ ਸਿੰਦੂਰ ਦੀ ਸ਼ਕਤੀ ਕੀ ਹੁੰਦੀ ਹੈ ਇਹ ਪਾਕਿਸਤਾਨ ਨੇ ਭੀ ਦੇਖਿਆ ਅਤੇ ਦੁਨੀਆ ਨੇ ਭੀ ਦੇਖਿਆ: ਪ੍ਰਧਾਨ ਮੰਤਰੀ
ਉਹ ਦਿਨ ਦੂਰ ਨਹੀਂ ਜਦੋਂ ਮਾਓਵਾਦੀ ਹਿੰਸਾ ਦਾ ਪੂਰੀ ਤਰ੍ਹਾਂ ਨਾਲ ਖ਼ਾਤਮਾ ਹੋ ਜਾਵੇਗਾ, ਸ਼ਾਂਤੀ, ਸੁਰੱਖਿਆ, ਸਿੱਖਿਆ ਅਤੇ ਵਿਕਾਸ ਪਿੰਡ-ਪਿੰਡ ਤੱਕ ਬਿਨਾ ਰੁਕਾਵਟ ਦੇ ਪਹੁੰਚਣਗੇ: ਪ੍ਰਧਾਨ ਮੰਤਰੀ
ਬਿਹਾਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਪਟਨਾ ਏਅਰਪੋਰਟ ਦੇ ਟਰਮੀਨਲ ਨੂੰ ਆਧੁਨਿਕ ਬਣਾਇਆ ਜਾਵੇ, ਹੁਣ ਇਹ ਮੰਗ ਭੀ ਪੂਰੀ ਹੋ ਗਈ ਹੈ: ਪ੍ਰਧਾਨ ਮੰਤਰੀ
ਸਾਡੀ ਸਰਕਾਰ ਨੇ ਮਖਾਣਾ ਬੋਰਡ (Makhana Board) ਦਾ ਐਲਾਨ ਕੀਤਾ ਹੈ, ਅਸੀਂ ਬਿਹਾਰ ਦੇ ਮਖਾਣੇ ਨੂੰ ਜੀਆਈ ਟੈਗ (GI tag) ਦਿੱਤਾ, ਇਸ ਨਾਲ ਮਖਾਣਾ ਕਿਸਾਨਾਂ ਨੂੰ ਬਹੁਤ ਲਾਭ ਹੋਇਆ ਹੈ: ਪ੍ਰਧਾਨ ਮੰਤਰੀ
Posted On:
30 MAY 2025 1:11PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਕਾਰਾਕਾਟ ਵਿੱਚ 48,520 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪਵਿੱਤਰ ਭੂਮੀ 'ਤੇ ਬਿਹਾਰ ਦੇ ਵਿਕਾਸ ਨੂੰ ਗਤੀ ਦੇਣ ਦਾ ਸੁਭਾਗ ਮਿਲਿਆ ਹੈ ਅਤੇ ਉਨ੍ਹਾਂ ਨੇ 48,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਅਸ਼ੀਰਵਾਦ ਦੇਣ ਦੇ ਲਈ ਆਏ ਵਿਸ਼ਾਲ ਜਨਸਮੂਹ ਦਾ ਆਭਾਰ ਵਿਅਕਤ ਕੀਤਾ ਅਤੇ ਬਿਹਾਰ ਦੇ ਪ੍ਰਤੀ ਉਨ੍ਹਾਂ ਦੇ ਸਨੇਹ ਅਤੇ ਪ੍ਰੇਮ ਦੇ ਲਈ ਆਪਣੀ ਗਹਿਰੀ ਕ੍ਰਿਤੱਗਤਾ ਵਿਅਕਤ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਦੇ ਸਮਰਥਨ ਨੂੰ ਸਰਬਉੱਚ ਸਨਮਾਨ ਦਿੰਦੇ ਹਨ। ਉਨ੍ਹਾਂ ਨੇ ਬਿਹਾਰ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਪ੍ਰਤੀ ਅਸੀਮ ਸਨਮਾਨ ਵਿਅਕਤ ਕੀਤਾ।
ਸਾਸਾਰਾਮ ਦੇ ਮਹੱਤਵ ‘ਤੇ ਟਿੱਪਣੀ ਕਰਦੇ ਹੋਏ ਅਤੇ ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਇਸ ਦਾ ਨਾਮ ਭੀ ਭਗਵਾਨ ਰਾਮ ਦੀ ਵਿਰਾਸਤ ਨੂੰ ਦਰਸਾਉਂਦਾ ਹੈ, ਸ਼੍ਰੀ ਮੋਦੀ ਨੇ ਭਗਵਾਨ ਰਾਮ ਦੀ ਬੰਸਾਵਲੀ ਦੀਆਂ ਗਹਿਰੀਆਂ ਜੜ੍ਹਾਂ ਵਾਲੀਆਂ ਪਰੰਪਰਾਵਾਂ ‘ਤੇ ਪ੍ਰਕਾਸ਼ ਪਾਇਆ, ਅਤੇ ਅਟੁੱਟ ਪ੍ਰਤੀਬੱਧਤਾ ਦੇ ਸਿਧਾਂਤ- ਇੱਕ ਵਾਰ ਜੋ ਵਾਅਦਾ ਕੀਤਾ ਜਾਂਦਾ ਹੈ, ਉਸ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ- ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਮਾਰਗਦਰਸ਼ਕ ਤੱਤ ਹੁਣ ਨਿਊ ਇੰਡੀਆ ਦੀ ਨੀਤੀ ਬਣ ਗਿਆ ਹੈ। ਸ਼੍ਰੀ ਮੋਦੀ ਨੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਆਤੰਕਵਾਦੀ ਹਮਲੇ ਨੂੰ ਯਾਦ ਕੀਤਾ, ਜਿਸ ਵਿੱਚ ਕਈ ਨਿਰਦੋਸ਼ ਨਾਗਰਿਕਾਂ ਦੀ ਜਾਨ ਚਲੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਘਿਨਾਉਣੇ ਹਮਲੇ ਦੇ ਠੀਕ ਇੱਕ ਦਿਨ ਬਾਅਦ, ਉਨ੍ਹਾਂ ਨੇ ਬਿਹਾਰ ਦਾ ਦੌਰਾ ਕੀਤਾ ਸੀ ਅਤੇ ਰਾਸ਼ਟਰ ਦੇ ਸਾਹਮਣੇ ਇਹ ਪਵਿੱਤਰ ਸੰਕਲਪ ਕੀਤਾ ਸੀ ਕਿ ਆਤੰਕ ਦੇ ਸਾਜ਼ਿਸ਼ਕਰਤਾਵਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਐਸੀ ਸਜ਼ਾ ਮਿਲੇਗੀ, ਜਿਸ ਦੀ ਉਹ ਕਲਪਨਾ ਭੀ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਅੱਜ, ਜਦੋਂ ਮੈਂ ਇੱਕ ਵਾਰ ਫਿਰ ਤੋਂ ਬਿਹਾਰ ਵਿੱਚ ਆਇਆ ਹਾਂ, ਤਾਂ ਉਸ ਪ੍ਰਤਿਗਿਆ ਨੂੰ ਪੂਰਾ ਕਰ ਚੁੱਕਿਆ ਹਾਂ। ਸ਼੍ਰੀ ਮੋਦੀ ਨੇ ਕਿਹਾ,“ਜਿਨ੍ਹਾਂ ਲੋਕਾਂ ਨੇ ਪਾਕਿਸਤਾਨ ਵਿੱਚ ਬੈਠ ਕੇ ਸਾਡੀਆਂ ਭੈਣਾਂ ਦਾ ਸਿੰਦੂਰ ਉਜਾੜਿਆ ਸੀ, ਸਾਡੀ ਸੈਨਾ ਨੇ ਉਨ੍ਹਾਂ ਦੇ ਟਿਕਾਣਿਆਂ ਨੂੰ ਖੰਡਰ ਵਿੱਚ ਬਦਲ ਦਿੱਤਾ।” ਉਨ੍ਹਾਂ ਨੇ ਕਿਹਾ, “ਭਾਰਤ ਦੀਆਂ ਬੇਟੀਆਂ ਦੇ ਸਿੰਦੂਰ ਦੀ ਸ਼ਕਤੀ ਕੀ ਹੁੰਦੀ ਹੈ, ਇਹ ਪਾਕਿਸਤਾਨ ਨੇ ਭੀ ਦੇਖਿਆ ਅਤੇ ਦੁਨੀਆ ਨੇ ਭੀ ਦੇਖਿਆ।” ਉਨ੍ਹਾਂ ਨੇ ਕਿਹਾ ਕਿ ਜੋ ਆਤੰਕਵਾਦੀ ਕਦੇ ਪਾਕਿਸਤਾਨੀ ਸੈਨਾ ਦੀ ਸੁਰੱਖਿਆ ਵਿੱਚ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਸਨ, ਉਨ੍ਹਾਂ ਨੂੰ ਭਾਰਤ ਦੀ ਸੈਨਾ ਨੇ ਇੱਕ ਹੀ ਨਿਰਣਾਇਕ ਕਾਰਵਾਈ ਵਿੱਚ ਗੋਡੇ ਟੇਕਣ ‘ਤੇ ਮਜਬੂਰ ਕਰ ਦਿੱਤਾ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਦੇ ਏਅਰਬੇਸ ਅਤੇ ਮਿਲਿਟਰੀ ਸਥਾਪਨਾਵਾਂ ਮਿੰਟਾਂ ਵਿੱਚ ਨਸ਼ਟ ਕਰ ਦਿੱਤੇ ਗਏ। ਉਨ੍ਹਾਂ ਨੇ ਕਿਹਾ, “ਇਹ ਨਵਾਂ ਭਾਰਤ ਹੈ-ਅਪਾਰ ਸ਼ਕਤੀ ਅਤੇ ਗਤੀਸ਼ੀਲਤਾ ਵਾਲਾ ਭਾਰਤ।”
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਬਿਹਾਰ ਵੀਰ ਕੁੰਵਰ ਸਿੰਘ ਦੀ ਭੂਮੀ ਹੈ, ਜੋ ਆਪਣੀ ਬੀਰਤਾ ਦੇ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਦੇਸ਼ ਦੀ ਰੱਖਿਆ ਦੇ ਲਈ ਭਾਰਤੀ ਹਥਿਆਰਬੰਦ ਬਲਾਂ ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਵਿੱਚ ਸੇਵਾ ਦੇਣ ਵਾਲੇ ਬਿਹਾਰ ਦੇ ਹਜ਼ਾਰਾਂ ਨੌਜਵਾਨਾਂ ਦੇ ਯੋਗਦਾਨ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਅਪ੍ਰੇਸ਼ਨ ਸਿੰਦੂਰ ਦੇ ਦੌਰਾਨ ਬੀਐੱਸਐੱਫ ਦੁਆਰਾ ਦਿਖਾਏ ਗਏ ਅਸਾਧਾਰਣ ਪਰਾਕ੍ਰਮ ਅਤੇ ਅਜਿੱਤ ਸਾਹਸ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੁਨੀਆ ਨੇ ਉਨ੍ਹਾਂ ਦੀ ਅਦੁੱਤੀ ਬਹਾਦਰੀ ਦੇਖੀ ਹੈ। ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਭਾਰਤ ਦੀਆਂ ਸੀਮਾਵਾਂ ‘ਤੇ ਤੈਨਾਤ ਬੀਐੱਸਐੱਫ ਦੇ ਜਵਾਨ ਸੁਰੱਖਿਆ ਦੀ ਅਟੁੱਟ ਢਾਲ ਹਨ, ਜਿਨ੍ਹਾਂ ਦਾ ਸਭ ਤੋਂ ਪਹਿਲਾ ਕਰਤੱਵ ਭਾਰਤ ਮਾਤਾ ਦੀ ਰੱਖਿਆ ਕਰਨਾ ਹੈ। ਉਨ੍ਹਾਂ ਨੇ ਬਿਹਾਰ ਦੇ ਵੀਰ ਸਪੂਤ ਦੇ ਪ੍ਰਤੀ ਗਹਿਰਾ ਸਨਮਾਨ ਵਿਅਕਤ ਕਰਦੇ ਹੋਏ ਸੀਮਾ ‘ਤੇ ਆਪਣਾ ਕਰਤੱਵ ਨਿਭਾਉਂਦੇ ਹੋਏ 10 ਮਈ ਨੂੰ ਸ਼ਹੀਦ ਹੋਏ ਬੀਐੱਸਐੱਫ ਦੇ ਸਬ-ਇੰਸਪੈਕਟਰ ਸ਼੍ਰੀ ਇਮਤਿਯਾਜ਼ ਨੂੰ ਭੀ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ ਬਿਹਾਰ ਤੋਂ ਆਪਣੇ ਬਿਆਨ ਨੂੰ ਦੁਹਰਾਉਂਦੇ ਹੋਏ ਰੇਖਾਂਕਿਤ ਕੀਤਾ ਕਿ ਅਪ੍ਰੇਸ਼ਨ ਸਿੰਦੂਰ ਵਿੱਚ ਭਾਰਤ ਦੁਆਰਾ ਪ੍ਰਦਰਸ਼ਿਤ ਸ਼ਕਤੀ ਉਸ ਦੇ ਤਰਕਸ਼ ਦਾ ਮਾਤਰ ਇੱਕ ਤੀਰ ਸੀ।
ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦੀ ਲੜਾਈ ਦੇਸ਼ ਦੇ ਹਰ ਦੁਸ਼ਮਣ ਦੇ ਖ਼ਿਲਾਫ਼ ਹੈ, ਚਾਹੇ ਉਹ ਸੀਮਾ ਪਾਰ ਤੋਂ ਹੋਣ ਜਾਂ ਦੇਸ਼ ਦੇ ਅੰਦਰ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਬਿਹਾਰ ਨੇ ਦੇਖਿਆ ਹੈ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਹਿੰਸਕ ਅਤੇ ਵਿਘਟਨਕਾਰੀ ਤਾਕਤਾਂ ਦਾ ਸਫ਼ਾਇਆ ਕਿਵੇਂ ਕੀਤਾ ਗਿਆ ਹੈ। ਉਨ੍ਹਾਂ ਨੇ ਸਾਸਾਰਾਮ, ਕੈਮੂਰ ਅਤੇ ਆਸਪਾਸ ਦੇ ਜ਼ਿਲ੍ਹਿਆਂ ਦੀਆਂ ਪਿਛਲੀਆਂ ਸਥਿਤੀਆਂ ਨੂੰ ਯਾਦ ਕਰਦੇ ਹੋਏ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕਿਵੇਂ ਇੱਕ ਸਮੇਂ ਨਕਸਲਵਾਦ ਇਸ ਖੇਤਰ ‘ਤੇ ਹਾਵੀ ਸੀ ਅਤੇ ਬੰਦੂਕਾਂ ਨਾਲ ਲੈਸ ਨਕਾਬਪੋਸ਼ ਆਤੰਕਵਾਦੀਆਂ ਦਾ ਡਰ ਲੋਕਾਂ ਦੇ ਲਈ ਲਗਾਤਾਰ ਖ਼ਤਰਾ ਬਣਿਆ ਰਹਿੰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਦਾ ਐਲਾਨ ਤਾਂ ਕੀਤਾ ਜਾਂਦਾ ਸੀ, ਲੇਕਿਨ ਉਹ ਅਕਸਰ ਨਕਸਲ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੀਆਂ ਸਨ, ਜਿੱਥੇ ਨਾ ਤਾਂ ਹਸਪਤਾਲ ਹਨ ਅਤੇ ਨਾ ਹੀ ਮੋਬਾਈਲ ਟਾਵਰ। ਇੱਥੋਂ ਤੱਕ ਕਿ ਸਕੂਲ ਭੀ ਜਲਾ ਦਿੱਤੇ ਜਾਂਦੇ ਸਨ। ਸੜਕ ਨਿਰਮਾਣ ਸ਼੍ਰਮਿਕਾਂ (ਮਜ਼ਦੂਰਾਂ) ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਸੀ ਅਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਤੱਤਾਂ ਨੂੰ ਬਾਬਾ ਸਾਹਬ ਅੰਬੇਡਕਰ ਦੇ ਸੰਵਿਧਾਨ ਵਿੱਚ ਕੋਈ ਵਿਸ਼ਵਾਸ ਨਹੀਂ ਹੈ। ਉਨ੍ਹਾਂ ਨੇ ਸ਼ਲਾਘਾ ਕੀਤੀ ਇਨ੍ਹਾਂ ਚੁਣੌਤੀਪੂਰਨ ਪਰਿਸਥਿਤੀਆਂ ਦੇ ਬਾਵਜੂਦ, ਨੀਤੀਸ਼ ਕੁਮਾਰ ਨੇ ਵਿਕਾਸ ਦੀ ਦਿਸ਼ਾ ਵਿੱਚ ਕੰਮ ਕੀਤਾ, ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ 2014 ਦੇ ਬਾਅਦ ਤੋਂ ਇਸ ਦਿਸ਼ਾ ਵਿੱਚ ਪ੍ਰਯਾਸਾਂ ਵਿੱਚ ਕਾਫ਼ੀ ਤੇਜ਼ੀ ਆਈ ਹੈ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਮਾਓਵਾਦੀਆਂ ਨੂੰ ਉਨ੍ਹਾਂ ਦੇ ਕੰਮਾਂ ਲਈ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਗਿਆ ਅਤੇ ਨੌਜਵਾਨਾਂ ਨੂੰ ਵਿਕਾਸ ਦੀ ਮੁੱਖਧਾਰਾ ਵਿੱਚ ਸ਼ਾਮਲ ਕਰਨ ਦੇ ਪ੍ਰਯਾਸ ਕੀਤੇ ਗਏ। ਉਨ੍ਹਾਂ ਕਿਹਾ ਕਿ 11 ਵਰ੍ਹਿਆਂ ਦੇ ਦ੍ਰਿੜ੍ਹ ਪ੍ਰਯਾਸਾਂ ਦੇ ਪਰਿਣਾਮ ਹੁਣ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲੇ ਭਾਰਤ ਵਿੱਚ 125 ਤੋਂ ਅਧਿਕ ਜ਼ਿਲ੍ਹੇ ਨਕਸਲਵਾਦ ਤੋਂ ਪ੍ਰਭਾਵਿਤ ਸਨ, ਲੇਕਿਨ ਅੱਜ ਕੇਵਲ 18 ਜ਼ਿਲ੍ਹੇ ਹੀ ਪ੍ਰਭਾਵਿਤ ਹਨ। ਸ਼੍ਰੀ ਮੋਦੀ ਨੇ ਕਿਹਾ, “ਸਾਡੀ ਸਰਕਾਰ ਨਾ ਕੇਵਲ ਸੜਕਾਂ ਬਲਕਿ ਰੋਜ਼ਗਾਰ ਦੇ ਅਵਸਰ ਭੀ ਉਪਲਬਧ ਕਰਵਾ ਰਹੀ ਹੈ, ਉਹ ਦਿਨ ਦੂਰ ਨਹੀਂ ਜਦੋਂ ਮਾਓਵਾਦੀ ਹਿੰਸਾ ਪੂਰੀ ਤਰ੍ਹਾਂ ਸਮਾਪਤ ਹੋ ਜਾਵੇਗੀ, ਪਿੰਡਾਂ ਵਿੱਚ ਨਿਰਵਿਘਨ ਸ਼ਾਂਤੀ, ਸੁਰੱਖਿਆ, ਸਿੱਖਿਆ ਅਤੇ ਵਿਕਾਸ ਸੁਨਿਸ਼ਚਿਤ ਹੋਵੇਗਾ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਤੰਕਵਾਦ ਦੇ ਖ਼ਿਲਾਫ਼ ਭਾਰਤ ਦੀ ਲੜਾਈ ਨਾ ਤਾਂ ਰੁਕੀ ਹੈ ਅਤੇ ਨਾ ਹੀ ਧੀਮੀ ਹੋਈ ਹੈ। ਉਨ੍ਹਾਂ ਨੇ ਕਿਹਾ “ਅਗਰ ਆਤੰਕਵਾਦ ਫਿਰ ਤੋਂ ਆਪਣਾ ਸਿਰ ਉਠਾਉਂਦਾ ਹੈ, ਤਾਂ ਭਾਰਤ ਉਸ ਨੂੰ ਉਸ ਦੇ ਛਿਪਣ ਦੇ ਸਥਾਨ ਤੋਂ ਬਾਹਰ ਕੱਢੇਗਾ ਅਤੇ ਨਿਰਣਾਇਕ ਤੌਰ ‘ਤੇ ਕੁਚਲ ਦੇਵੇਗਾ।”
ਇਸ ਬਾਤ 'ਤੇ ਜ਼ੋਰ ਦਿੰਦੇ ਹੋਏ ਕਿ ਸੁਰੱਖਿਆ ਅਤੇ ਸ਼ਾਂਤੀ ਵਿਕਾਸ ਦੇ ਨਵੇਂ ਰਸਤੇ ਖੋਲ੍ਹਦੀ ਹੈ, ਪ੍ਰਧਾਨ ਮੰਤਰੀ ਨੇ ਇਸ ਬਾਤ 'ਤੇ ਪ੍ਰਕਾਸ਼ ਪਾਇਆ ਕਿ ਨੀਤੀਸ਼ ਕੁਮਾਰ ਦੀ ਅਗਵਾਈ ਵਿੱਚ 'ਜੰਗਲ ਰਾਜ' ਸਰਕਾਰ ਦੇ ਜਾਣ ਦੇ ਬਾਅਦ ਬਿਹਾਰ ਸਮ੍ਰਿੱਧੀ ਦੇ ਪਥ 'ਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟੁੱਟੀਆਂ ਹੋਈਆਂ ਸੜਕਾਂ, ਖਸਤਾਹਾਲ ਰੇਲਵੇ ਅਤੇ ਸੀਮਿਤ ਉਡਾਣ ਕਨੈਕਟਿਵਿਟੀ ਦੇ ਦਿਨ ਹੁਣ ਅਤੀਤ ਦੀ ਬਾਤ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਬਿਹਾਰ ਵਿੱਚ ਕਦੇ ਕੇਵਲ ਇੱਕ ਹਵਾਈ ਅੱਡਾ ਸੀ-ਪਟਨਾ ਹਵਾਈ ਅੱਡਾ-ਲੇਕਿਨ ਅੱਜ, ਦਰਭੰਗਾ ਹਵਾਈ ਅੱਡਾ ਕਾਰਜਸ਼ੀਲ ਹੈ, ਜੋ ਦਿੱਲੀ, ਮੁੰਬਈ ਅਤੇ ਬੰਗਲੁਰੂ ਜਿਹੇ ਸ਼ਹਿਰਾਂ ਦੇ ਲਈ ਸਿੱਧੀਆਂ ਉਡਾਣਾਂ ਪ੍ਰਦਾਨ ਕਰਦਾ ਹੈ, ਪ੍ਰਧਾਨ ਮੰਤਰੀ ਨੇ ਪਟਨਾ ਹਵਾਈ ਅੱਡੇ ਦੇ ਟਰਮੀਨਲ ਦੇ ਆਧੁਨਿਕੀਕਰਣ ਦੇ ਲਈ ਬਿਹਾਰ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਸਵੀਕਾਰ ਕੀਤਾ ਅਤੇ ਪੁਸ਼ਟੀ ਕੀਤੀ ਕਿ ਇਹ ਮੰਗ ਹੁਣ ਪੂਰੀ ਹੋ ਗਈ ਹੈ। ਉਨ੍ਹਾਂ ਨੇ ਇਸ ਬਾਤ 'ਤੇ ਪ੍ਰਕਾਸ਼ ਪਾਇਆ ਕਿ ਕੱਲ੍ਹ ਸ਼ਾਮ ਉਨ੍ਹਾਂ ਨੂੰ ਪਟਨਾ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦਾ ਉਦਘਾਟਨ ਕਰਨ ਦਾ ਸੁਭਾਗ ਮਿਲਿਆ, ਜੋ ਹੁਣ ਇੱਕ ਕਰੋੜ ਯਾਤਰੀਆਂ ਨੂੰ ਸੰਭਾਲਣ ਦੇ ਸਮਰੱਥ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਬਿਹਟਾ ਹਵਾਈ ਅੱਡੇ ਵਿੱਚ 1,400 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।
ਬਿਹਾਰ ਵਿੱਚ ਚਾਰ ਲੇਨ ਅਤੇ ਛੇ ਲੇਨ ਦੀਆਂ ਸੜਕਾਂ ਦੇ ਵਿਆਪਕ ਵਿਕਾਸ 'ਤੇ ਪ੍ਰਕਾਸ਼ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਪਟਨਾ ਨਾਲ ਬਕਸਰ, ਗਯਾ ਨਾਲ ਡੋਭੀ ਅਤੇ ਪਟਨਾ ਨਾਲ ਬੋਧਗਯਾ ਨੂੰ ਜੋੜਨ ਵਾਲੇ ਹਾਈਵੇ ਸਹਿਤ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਤੇਜ਼ੀ ਨਾਲ ਪ੍ਰਗਤੀ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪਟਨਾ-ਆਰਾ-ਸਾਸਾਰਾਮ ਗ੍ਰੀਨਫੀਲਡ ਕੌਰੀਡੋਰ ਦਾ ਭੀ ਉਲੇਖ ਕੀਤਾ, ਜਿੱਥੇ ਕੰਮ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਗੰਗਾ, ਸੋਨ, ਗੰਡਕ ਅਤੇ ਕੋਸੀ ਜਿਹੀਆਂ ਪ੍ਰਮੁੱਖ ਨਦੀਆਂ ‘ਤੇ ਨਵੇਂ ਪੁਲ਼ਾਂ ਦੇ ਨਿਰਮਾਣ ਦੀ ਜਾਣਕਾਰੀ ਦਿੱਤੀ ਅਤੇ ਬਿਹਾਰ ਦੇ ਲਈ ਨਵੇਂ ਅਵਸਰਾਂ ਅਤੇ ਸੰਭਾਵਨਾਵਾਂ ਨੂੰ ਹੁਲਾਰਾ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਦੇ ਇਹ ਪ੍ਰੋਜੈਕਟ ਹਜ਼ਾਰਾਂ ਨੌਜਵਾਨਾਂ ਦੇ ਲਈ ਰੋਜ਼ਗਾਰ ਸਿਰਜ ਰਹੇ ਹਨ ਅਤੇ ਖੇਤਰ ਵਿੱਚ ਟੂਰਿਜ਼ਮ ਅਤੇ ਵਪਾਰ ਦੋਹਾਂ ਨੂੰ ਹੁਲਾਰਾ ਦੇ ਰਹੇ ਹਨ।
ਬਿਹਾਰ ਦੇ ਰੇਲਵੇ ਬੁਨਿਆਦੀ ਢਾਂਚੇ ਵਿੱਚ ਆਏ ਬਦਲਾਅ ਦਾ ਉਲੇਖ ਕਰਦੇ ਹੋਏ ਸ਼੍ਰੀ ਮੋਦੀ ਨੇ ਬਿਹਾਰ ਵਿੱਚ ਵਿਸ਼ਵ ਪੱਧਰੀ ਵੰਦੇ ਭਾਰਤ ਟ੍ਰੇਨਾਂ ਦੀ ਸ਼ੁਰੂਆਤ ਅਤੇ ਰੇਲਵੇ ਲਾਇਨਾਂ ਦੇ ਦੋਹਰੀਕਰਣ ਅਤੇ ਤਿਹਰੇਕਰਣ ਦੀ ਚਲ ਰਹੀ ਪ੍ਰਕਿਰਿਆ 'ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਛਪਰਾ, ਮੁਜ਼ੱਫਰਪੁਰ ਅਤੇ ਕਟਿਹਾਰ ਜਿਹੇ ਖੇਤਰਾਂ ਵਿੱਚ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੋਨ ਨਗਰ ਅਤੇ ਅੰਡਾਲ ਦੇ ਦਰਮਿਆਨ ਮਲਟੀ-ਟ੍ਰੈਕਿੰਗ ਦਾ ਕੰਮ ਚਲ ਰਿਹਾ ਹੈ, ਜਿਸ ਨਾਲ ਟ੍ਰੇਨਾਂ ਦੀ ਆਵਾਜਾਈ ਵਿੱਚ ਕਾਫ਼ੀ ਸੁਧਾਰ ਹੋਵੇਗਾ। ਸ਼੍ਰੀ ਮੋਦੀ ਨੇ ਇਹ ਭੀ ਐਲਾਨ ਕੀਤਾ ਕਿ ਹੁਣ ਸਾਸਾਰਾਮ ਵਿੱਚ 100 ਤੋਂ ਅਧਿਕ ਟ੍ਰੇਨਾਂ ਰੁਕਦੀਆਂ ਹਨ, ਜੋ ਇਸ ਖੇਤਰ ਦੀ ਵਧਦੀ ਕਨੈਕਟਿਵਿਟੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਚੁਣੌਤੀਆਂ ਦਾ ਸਮਾਧਾਨ ਕੀਤਾ ਜਾ ਰਿਹਾ ਹੈ, ਨਾਲ ਹੀ ਰੇਲਵੇ ਨੈੱਟਵਰਕ ਨੂੰ ਆਧੁਨਿਕ ਬਣਾਉਣ ਦੇ ਪ੍ਰਯਾਸ ਭੀ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਵਿਕਾਸ ਪਹਿਲੇ ਭੀ ਲਾਗੂ ਕੀਤੇ ਜਾ ਸਕਦੇ ਸਨ, ਲੇਕਿਨ ਬਿਹਾਰ ਦੀ ਰੇਲਵੇ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੇ ਲਈ ਜ਼ਿੰਮੇਦਾਰ ਲੋਕਾਂ ਨੇ ਨਿਜੀ ਲਾਭ ਦੇ ਲਈ ਭਰਤੀ ਪ੍ਰਕਿਰਿਆਵਾਂ ਦਾ ਫਾਇਦਾ ਉਠਾਇਆ ਅਤੇ ਲੋਕਾਂ ਨੂੰ ਉਨ੍ਹਾਂ ਦੇ ਸਹੀ ਅਵਸਰਾਂ ਤੋਂ ਵੰਚਿਤ ਕੀਤਾ। ਉਨ੍ਹਾਂ ਨੇ ਬਿਹਾਰ ਦੇ ਲੋਕਾਂ ਨੂੰ ਉਨ੍ਹਾਂ ਲੋਕਾਂ ਦੇ ਧੋਖੇ ਅਤੇ ਝੂਠੇ ਵਾਅਦਿਆਂ ਦੇ ਪ੍ਰਤੀ ਸਤਰਕ ਰਹਿਣ ਦੀ ਤਾਕੀਦ ਕੀਤੀ, ਜਿਨ੍ਹਾਂ ਨੇ ਪਹਿਲੇ ‘ਜੰਗਲ ਰਾਜ’ (‘Jungle Raj’) ਦੇ ਤਹਿਤ ਸ਼ਾਸਨ ਕੀਤਾ ਸੀ। ਇਹ ਰੇਖਾਂਕਿਤ ਕਰਦੇ ਹੋਏ ਕਿ ਬਿਜਲੀ ਦੇ ਬਿਨਾ ਵਿਕਾਸ ਅਧੂਰਾ ਹੈ, ਉਨ੍ਹਾਂ ਨੇ ਕਿਹਾ ਕਿ ਉਦਯੋਗਿਕ ਪ੍ਰਗਤੀ ਅਤੇ ਜੀਵਨ ਦੀ ਸੁਗਮਤਾ ਭਰੋਸੇਯੋਗ ਬਿਜਲੀ ਸਪਲਾਈ ‘ਤੇ ਨਿਰਭਰ ਕਰਦੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਬਿਜਲੀ ਉਤਪਾਦਨ ‘ਤੇ ਕਾਫ਼ੀ ਧਿਆਨ ਕੇਂਦ੍ਰਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਦਹਾਕੇ ਪਹਿਲੇ ਦੀ ਤੁਲਨਾ ਵਿੱਚ ਬਿਹਾਰ ਵਿੱਚ ਬਿਜਲੀ ਦੀ ਖਪਤ ਚਾਰ ਗੁਣਾ ਵਧ ਗਈ ਹੈ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਨਬੀਨਗਰ (Nabinagar) ਵਿੱਚ 30,000 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਪ੍ਰਮੁੱਖ ਐੱਨਟੀਪੀਸੀ ਬਿਜਲੀ ਪ੍ਰੋਜੈਕਟ(major NTPC power project) ਨਿਰਮਾਣ ਅਧੀਨ ਹੈ ਅਤੇ ਇਹ ਪ੍ਰੋਜੈਕਟ ਬਿਹਾਰ ਨੂੰ 1500 ਮੈਗਾਵਾਟ ਬਿਜਲੀ ਪ੍ਰਦਾਨ ਕਰੇਗਾ। ਉਨ੍ਹਾਂ ਨੇ ਬਕਸਰ ਅਤੇ ਪੀਰਪੈਂਤੀ (Buxar and Pirpainti) ਵਿੱਚ ਨਵੇਂ ਥਰਮਲ ਬਿਜਲੀ ਪਲਾਂਟਾਂ ਦੀ ਸ਼ੁਰੂਆਤ ‘ਤੇ ਭੀ ਪ੍ਰਕਾਸ਼ ਪਾਇਆ।
ਭਵਿੱਖ ‘ਤੇ ਧਿਆਨ ਦੇਣ, ਵਿਸ਼ੇਸ਼ ਤੌਰ ‘ਤੇ ਬਿਹਾਰ ਨੂੰ ਗ੍ਰੀਨ ਐਨਰਜੀਦੀ ਤਰਫ਼ ਅੱਗੇ ਵਧਾਉਣ ‘ਤੇ ਸਰਕਾਰ ਦੇ ਫੋਕਸ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਰਾਜ ਦੀ ਅਖੁੱਟ ਊਰਜਾ ਪਹਿਲ ਦੇ ਹਿੱਸੇ ਦੇ ਰੂਪ ਵਿੱਚ ਕਜਰਾ ਵਿੱਚ ਇੱਕ ਸੌਰ ਪਾਰਕ ਦੇ ਨਿਰਮਾਣ ‘ਤੇ ਪ੍ਰਕਾਸ਼ ਪਾਇਆ । ਉਨ੍ਹਾਂ ਨੇ ਕਿਹਾ ਕਿ ਪੀਐੱਮ-ਕੁਸੁਮ ਯੋਜਨਾ(PM-KUSUM scheme) ਦੇ ਤਹਿਤ, ਕਿਸਾਨਾਂ ਨੂੰ ਸੌਰ ਊਰਜਾ ਦੇ ਜ਼ਰੀਏ ਆਮਦਨ ਪੈਦਾ ਕਰਨ ਦੇ ਅਵਸਰ ਪ੍ਰਦਾਨ ਕੀਤੇ ਜਾ ਰਹੇ ਹਨ, ਜਦਕਿ ਅਖੁੱਟ ਖੇਤੀਬਾੜੀ ਫੀਡਰ ਖੇਤਾਂ ਨੰ ਬਿਜਲੀ ਦੀ ਸਪਲਾਈ ਕਰ ਰਹੇ ਹਨ, ਜਿਸ ਨਾਲ ਖੇਤੀਬਾੜੀ ਉਤਪਾਦਕਤਾ ਵਿੱਚ ਹੋਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰਯਾਸਾਂ ਸਦਕਾ, ਲੋਕਾਂ ਦੇ ਜੀਵਨ ਵਿੱਚ ਸੁਧਾਰ ਹੋਇਆ ਹੈ, ਅਤੇ ਮਹਿਲਾਵਾਂ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਆਧੁਨਿਕ ਬੁਨਿਆਦੀ ਢਾਂਚਾ ਪਿੰਡਾਂ, ਗ਼ਰੀਬਾਂ, ਕਿਸਾਨਾਂ ਅਤੇ ਛੋਟੇ ਉਦਯੋਗਾਂ ਨੂੰ ਸਭ ਤੋਂ ਅਧਿਕ ਲਾਭ ਪਹੁੰਚਾਉਂਦਾ ਹੈ, ਕਿਉਂਕਿ ਉਹ ਬੜੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੁੜ ਸਕਦੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਰਾਜ ਵਿੱਚ ਨਵੇਂ ਨਿਵੇਸ਼ ਨਾਲ ਨਵੇਂ ਅਵਸਰ ਪੈਦਾ ਹੁੰਦੇ ਹਨ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲਦਾ ਹੈ। ਪਿਛਲੇ ਸਾਲ ਆਯੋਜਿਤ ਬਿਹਾਰ ਬਿਜ਼ਨਸ ਸਮਿਟ-ਜਿੱਥੇ ਬੜੀ ਸੰਖਿਆ ਵਿੱਚ ਕੰਪਨੀਆਂ ਰਾਜ ਵਿੱਚ ਨਿਵੇਸ਼ ਕਰਨ ਲਈ ਅੱਗੇ ਆਈਆਂ- ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਰਾਜ ਦੇ ਅੰਦਰ ਉਦਯੋਗਿਕ ਵਿਕਾਸ ਨਾਲ ਵਰਕਰਾਂ ਦੇ ਪਲਾਇਨ ਦੀ ਜ਼ਰੂਰਤ ਘੱਟ ਹੋ ਜਾਂਦੀ ਹੈ, ਜਿਸ ਨਾਲ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਪਾਸ ਹੀ ਰੋਜ਼ਗਾਰ ਮਿਲ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬਿਹਤਰ ਟ੍ਰਾਂਸਪੋਰਟ ਸੁਵਿਧਾਵਾਂ ਕਿਸਾਨਾਂ ਨੂੰ ਆਪਣੀ ਉਪਜ ਨੂੰ ਅਧਿਕ ਦੂਰੀ ਤੱਕ ਵੇਚਣ ਦੇ ਸਮਰੱਥ ਬਣਾਉਂਦੀਆਂ ਹਨ, ਜਿਸ ਨਾਲ ਖੇਤੀਬਾੜੀ ਖੇਤਰ ਨੂੰ ਹੋਰ ਮਜ਼ਬੂਤੀ ਮਿਲਦੀ ਹੈ।
ਬਿਹਾਰ ਵਿੱਚ ਕਿਸਾਨਾਂ ਦੀ ਆਮਦਨ ਵਧਾਉਣ ਦੇਨ ਲਈ ਸਰਕਾਰ ਦੇ ਨਿਰੰਤਰ ਪ੍ਰਯਾਸਾਂ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਵਿੱਚ 75 ਲੱਖ ਤੋਂ ਅਧਿਕ ਕਿਸਾਨ ਪੀਐੱਮ-ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਮਖਾਣਾ ਬੋਰਡ ਦੀ ਸਥਾਪਨਾ ਦਾ ਐਲਾਨ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਦੇ ਮਖਾਣੇ ਨੂੰ ਜੀਆਈ ਟੈਗ ਦਿੱਤਾ ਗਿਆ ਹੈ, ਜਿਸ ਨਾਲ ਮਖਾਣਾ ਕਿਸਾਨਾਂ ਨੂੰ ਅਤਿਅੰਤ ਲਾਭ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੇ ਬਜਟ ਵਿੱਚ ਬਿਹਾਰ ਵਿੱਚ ਨੈਸ਼ਨਲ ਫੂਡ ਪ੍ਰੋਸੈੱਸਿੰਗ ਸੰਸਥਾਨ ਦਾ ਐਲਾਨ ਭੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਹੁਣ ਦੋ-ਤਿੰਨ ਦਿਨ ਪਹਿਲੇ ਹੀ ਕੈਬਨਿਟ ਨੇ ਖਰੀਫ਼ ਸੀਜ਼ਨ ਦੇ ਲਈ ਝੋਨੇ ਸਹਿਤ 14 ਫਸਲਾਂ ਦੇ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਨਿਰਣੇ ਨਾਲ ਕਿਸਾਨਾਂ ਦੀ ਉਪਜ ਦਾ ਬਿਹਤਰ ਮੁੱਲ ਸੁਨਿਸ਼ਚਿਤ ਹੋਵੇਗਾ ਅਤੇ ਉਨ੍ਹਾਂ ਦੀ ਆਮਦਨ ਵਧੇਗੀ।
ਵਿਰੋਧੀ ਧਿਰ ‘ਤੇ ਕਟਾਕਸ਼ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨਾਂ ਲੋਕਾਂ ਨੇ ਬਿਹਾਰ ਨੂੰ ਸਭ ਤੋਂ ਅਧਿਕ ਧੋਖਾ ਦਿੱਤਾ ਹੈ, ਉਹ ਹੁਣ ਸੱਤਾ ਹਾਸਲ ਕਰਨ ਦੇ ਲਈ ਸਮਾਜਿਕ ਨਿਆਂ ਦੇ ਝੂਠੇ ਬਿਰਤਾਂਤਾਂ ਦਾ ਉਪਯੋਗ ਕਰ ਰਹੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਉਨ੍ਹਾਂ ਦੇ ਸ਼ਾਸਨ ਦੇ ਦੌਰਾਨ, ਬਿਹਾਰ ਦੇ ਗ਼ਰੀਬ ਅਤੇ ਹਾਸ਼ੀਏ ਦੇ ਭਾਈਚਾਰਿਆਂ ਨੂੰ ਬਿਹਤਰ ਜੀਵਨ ਦੀ ਤਲਾਸ਼ ਵਿੱਚ ਰਾਜ ਛੱਡਣ ਲਈ ਮਜਬੂਰ ਹੋਣਾ ਪਿਆ। ਪ੍ਰਧਾਨ ਮੰਤਰੀ ਨੇ ਕਿਹਾ, “ਦਹਾਕਿਆਂ ਤੱਕ, ਬਿਹਾਰ ਵਿੱਚ ਦਲਿਤਾਂ, ਪਿਛੜੇ ਵਰਗਾਂ ਅਤੇ ਆਦਿਵਾਸੀ ਭਾਈਚਾਰਿਆਂ ਦੇ ਪਾਸ ਬੁਨਿਆਦੀ ਸਵੱਛਤਾ ਸੁਵਿਧਾਵਾਂ ਭੀ ਨਹੀਂ ਸਨ”. ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸਮੁਦਾਇ ਬੈਂਕਿੰਗ ਦੀ ਸੁਵਿਧਾ ਤੋਂ ਵੰਚਿਤ ਸਨ, ਅਕਸਰ ਉਨ੍ਹਾਂ ਨੂੰ ਬੈਕਾਂ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਂਦਾ ਸੀ ਅਤੇ ਵਿਆਪਕ ਪੱਧਰ ‘ਤੇ ਬੇਘਰ ਬਣੇ ਰਹੇ। ਲੱਖਾਂ ਲੋਕਾਂ ਦੇ ਪਾਸ ਉਚਿਤ ਆਸਰਾ ਨਹੀਂ ਸੀ। ਉਨ੍ਹਾਂ ਨੇ ਪ੍ਰਸ਼ਨ ਕੀਤਾ ਕਿ ਕੀ ਪਿਛਲੀਆਂ ਸਰਕਾਰਾਂ ਦੇ ਦੌਰਾਨ ਬਿਹਾਰ ਦੇ ਲੋਕਾਂ ਦੁਆਰਾ ਸਹੇ ਗਏ ਦੁਖ, ਕਠਿਨਾਈਆਂ ਅਤੇ ਅਨਿਆਂ ਹੀ ਵਿਰੋਧੀ ਦਲਾਂ ਦੁਆਰਾ ਵਾਅਦਾ ਕੀਤਾ ਗਿਆ ਸਮਾਜਿਕ ਨਿਆਂ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤੋਂ ਬੜਾ ਕੋਈ ਅਨਿਆਂ ਨਹੀਂ ਹੋ ਸਕਦਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਵਿਰੋਧੀ ਧਿਰ ਨੇ ਕਦੇ ਭੀ ਦਲਿਤਾਂ ਅਤੇ ਪਿਛੜੇ ਭਾਈਚਾਰਿਆਂ ਦੇ ਸੰਘਰਸ਼ਾਂ ਦੀ ਵਾਸਤਵ ਵਿੱਚ ਪਰਵਾਹ ਨਹੀਂ ਕੀਤੀ ਅਤੇ ਬਿਹਾਰ ਦੇ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਬਜਾਏ ਬਿਹਾਰ ਦੀ ਗ਼ਰੀਬੀ ਨੂੰ ਦਿਖਾਉਣ ਦੇ ਲਈ ਵਿਦੇਸ਼ੀ ਵਫ਼ਦਾਂ ਨੂੰ ਲਿਆਉਣ ਦੇ ਲਈ ਉਨ੍ਹਾਂ ਦੀ ਆਲੋਚਨਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਜਦਕਿ ਦਲਿਤਾਂ, ਹਾਸ਼ੀਏ ‘ਤੇ ਪਏ ਸਮੂਹਾਂ ਅਤੇ ਪਿਛੜੇ ਭਾਈਚਾਰਿਆਂ ਨੇ ਵਿਰੋਧੀ ਧਿਰ ਦੇ ਗਲਤ ਕੰਮਾਂ ਦੇ ਕਾਰਨ ਉਸ ਤੋਂ ਦੂਰੀ ਬਣਾ ਲਈ ਹੈ, ਪਾਰਟੀ ਸਮਾਜਿਕ ਨਿਆਂ ਦਾ ਹਵਾਲਾ ਦੇ ਕੇ ਆਪਣੀ ਪਹਿਚਾਣ ਪੁਨਰਜੀਵਿਤ ਕਰਨ ਦਾ ਪ੍ਰਯਾਸ ਕਰ ਰਹੀ ਹੈ।
ਇਸ ਬਾਤ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿ ਉਨ੍ਹਾਂ ਦੀ ਸਰਕਾਰ ਦੇ ਤਹਿਤ, ਬਿਹਾਰ ਅਤੇ ਰਾਸ਼ਟਰ ਨੇ ਸਮਾਜਿਕ ਨਿਆਂ ਦੀ ਇੱਕ ਨਵੀਂ ਸਵੇਰ ਦੇਖੀ ਹੈ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੇ ਗ਼ਰੀਬਾਂ ਦੇ ਲਈ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਸੁਨਿਸ਼ਚਿਤ ਕੀਤੀ ਹੈ ਅਤੇ ਇਨ੍ਹਾਂ ਲਾਭਾਂ ਨੂੰ 100 ਪ੍ਰਤੀਸ਼ਤ ਪਾਤਰ ਪ੍ਰਾਪਤਕਰਤਾਵਾਂ ਤੱਕ ਪਹੁੰਚਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚਾਰ ਕਰੋੜ ਨਵੇਂ ਘਰ ਉਪਲਬਧ ਕਰਵਾਏ ਗਏ ਹਨ, ਅਤੇ ‘ਲਖਪਤੀ ਦੀਦੀְ' ਪਹਿਲ ('Lakhpati Didi' initiative) ਦੇ ਜ਼ਰੀਏ ਤਿੰਨ ਕਰੋੜ ਮਹਿਲਾਵਾਂ ਨੂੰ ਸਸ਼ਕਤ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ 12 ਕਰੋੜ ਤੋਂ ਅਧਿਕ ਘਰਾਂ ਵਿੱਚ ਨਲ ਦੇ ਪਾਣੀ ਦੇ ਕਨੈਕਸ਼ਨ ਹਨ, ਜਿਸ ਨਾਲ ਪੂਰੇ ਦੇਸ਼ ਵਿੱਚ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਸ਼੍ਰੀ ਮੋਦੀ ਨੇ ਰੇਖਾਂਕਿਤ ਕੀਤਾ ਕਿ 70 ਵਰ੍ਹੇ ਤੋਂ ਅਧਿਕ ਆਯੂ ਦੇ ਹਰੇਕ ਬਜ਼ੁਰਗ ਨਾਗਰਿਕ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਜ਼ਰੂਰਤਮੰਦਾਂ ਦੀ ਸਹਾਇਤਾ ਦੇ ਲਈ ਹਰ ਮਹੀਨੇ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, "ਸਾਡੀ ਸਰਕਾਰ ਹਰ ਗ਼ਰੀਬ ਅਤੇ ਵੰਚਿਤ ਵਿਅਕਤੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਭਲਾਈ ਅਤੇ ਉਥਾਨ ਸੁਨਿਸ਼ਚਿਤ ਕਰ ਰਹੀ ਹੈ।"
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਰਕਾਰ ਇਹ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ ਕਿ ਕੋਈ ਭੀ ਪਿੰਡ ਜਾਂ ਪਾਤਰ ਪਰਿਵਾਰ ਉਸ ਦੇ ਕਲਿਆਣਕਾਰੀ ਪ੍ਰੋਗਰਾਮਾਂ ਤੋਂ ਵੰਚਿਤ ਨਾ ਰਹੇ ਅਤੇ ਉਨ੍ਹਾਂ ਨੇ ਇਸ ਬਾਤ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਬਿਹਾਰ ਨੇ ਇਸ ਵਿਜ਼ਨ ਦੇ ਨਾਲ ਡਾ. ਭੀਮਰਾਓ ਅੰਬੇਡਕਰ ਸਮਗ੍ਰ ਸੇਵਾ ਅਭਿਯਾਨ (Dr. Bhimrao Ambedkar Samagra Seva Abhiyan) ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਸ ਅਭਿਯਾਨ ਦੇ ਤਹਿਤ ਸਰਕਾਰ 22 ਲਾਜ਼ਮੀ ਯੋਜਨਾਵਾਂ ਦੇ ਨਾਲ ਪਿੰਡਾਂ ਅਤੇ ਭਾਈਚਾਰਿਆਂ ਤੱਕ ਇਕੱਠਿਆਂ ਪਹੁੰਚ ਰਹੀ ਹੈ ਤੇ ਇਸ ਦਾ ਉਦੇਸ਼ ਦਲਿਤਾਂ, ਮਹਾਦਲਿਤਾਂ (Dalits, Mahadalits), ਪਿਛੜੇ ਵਰਗਾਂ ਅਤੇ ਗ਼ਰੀਬਾਂ ਨੂੰ ਸਿੱਧੇ ਲਾਭ ਪਹੁੰਚਾਉਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੁਣ ਤੱਕ 30,000 ਤੋਂ ਅਧਿਕ ਕੈਂਪ ਆਯੋਜਿਤ ਕੀਤੇ ਜਾ ਚੁੱਕੇ ਹਨ ਅਤੇ ਲੱਖਾਂ ਲੋਕ ਇਸ ਅਭਿਯਾਨ ਨਾਲ ਜੁੜ ਚੁੱਕੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਜਦੋਂ ਸਰਕਾਰ ਸਿੱਧੇ ਲਾਭਾਰਥੀਆਂ ਤੱਕ ਪਹੁੰਚਦੀ ਹੈ, ਤਾਂ ਭੇਦਭਾਵ ਅਤੇ ਭ੍ਰਿਸ਼ਟਾਚਾਰ ਖ਼ਤਮ ਹੋ ਜਾਂਦਾ ਹੈ ਅਤੇ ਇਸ ਨੂੰ ਇੱਕ ਐਸਾ ਦ੍ਰਿਸ਼ਟੀਕੋਣ ਦੱਸਿਆ ਕਿ ਜੋ ਸਮਾਜਿਕ ਨਿਆਂ ਦਾ ਸੱਚਾ ਅਵਤਾਰ ਹੈ।
ਬਿਹਾਰ ਨੂੰ ਬਾਬਾ ਸਾਹਬ ਅੰਬੇਡਕਰ, ਕਰਪੂਰੀ ਠਾਕੁਰ, ਬਾਬੂ ਜਗਜੀਵਨ ਰਾਮ ਅਤੇ ਜੈ ਪ੍ਰਕਾਸ਼ ਨਾਰਾਇਣ ਦੁਆਰਾ ਕਲਪਿਤ ਬਿਹਾਰ ਵਿੱਚ ਬਦਲਣ ਦੇ ਵਿਜ਼ਨ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਅੰਤਿਮ ਲਕਸ਼ ਇੱਕ ਵਿਕਸਿਤ ਬਿਹਾਰ ਹੈ, ਜੋ ਇੱਕ ਵਿਕਸਿਤ ਭਾਰਤ ਵਿੱਚ ਯੋਗਦਾਨ ਦੇਵੇ। ਉਨ੍ਹਾਂ ਨੇ ਕਿਹਾ ਕਿ ਜਦੋਂ ਭੀ ਬਿਹਾਰ ਨੇ ਪ੍ਰਗਤੀ ਕੀਤੀ ਹੈ, ਬਾਰਤ ਨੇ ਵਿਸ਼ਵ ਪੱਧਰ ‘ਤੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਸਾਰੇ ਲੋਕ ਮਿਲ ਕੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨਗੇ। ਉਨ੍ਹਾਂ ਨੇ ਇਨ੍ਹਾਂ ਵਿਕਾਸਾਤਮਕ ਪਹਿਲਾਂ ਦੇ ਲਈ ਲੋਕਾਂ ਨੂੰ ਵਧਾਈ ਦਿੱਤੀ।
ਇਸ ਸਮਾਗਮ ਵਿੱਚ, ਬਿਹਾਰ ਦੇ ਰਾਜਪਾਲ ਸ਼੍ਰੀ ਆਰਿਫ ਮੁਹੰਮਦ ਖਾਨ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨੀਤੀਸ਼ ਕੁਮਾਰ, ਕੇਂਦਰੀ ਮੰਤਰੀ ਸ਼੍ਰੀ ਜੀਤਨ ਰਾਮ ਮਾਂਝੀ, ਸ਼੍ਰੀ ਗਿਰੀਰਾਜ ਸਿੰਘ, ਸ਼੍ਰੀ ਰਾਜੀਵ ਰੰਜਨ ਸਿੰਘ, ਸ਼੍ਰੀ ਚਿਰਾਗ ਪਾਸਵਾਨ, ਸ਼੍ਰੀ ਨਿਤਯਾਨੰਦ ਰਾਏ, ਸ਼੍ਰੀ ਸਤੀਸ਼ ਚੰਦਰ ਦੁਬੇ, ਡਾ. ਰਾਜਭੂਸ਼ਣ ਚੌਧਰੀ ਸਹਿਤ ਹੋਰ ਪਤਵੰਤੇ ਉਪਸਥਿਤ ਸਨ।
ਪਿਛੋਕੜ
ਖੇਤਰ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਔਰੰਗਾਬਾਦ ਜ਼ਿਲ੍ਹੇ ਵਿੱਚ 29,930 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਨਬੀਨਗਰ ਸੁਪਰ ਥਰਮਲ ਪ੍ਰੋਜੈਕਟ, ਪੜਾਅ-II (3x800 ਮੈਗਾਵਾਟ) ਦਾ ਨੀਂਹ ਪੱਥਰ ਰੱਖਿਆ, ਜਿਸ ਦਾ ਉਦੇਸ਼ ਬਿਹਾਰ ਅਤੇ ਪੂਰਬੀ ਭਾਰਤ ਦੇ ਲਈ ਊਰਜਾ ਸੁਰੱਖਿਆ ਸੁਨਿਸ਼ਚਿਤ ਕਰਨਾ ਹੈ। ਇਸ ਨਾਲ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ, ਰੋਜ਼ਗਾਰ ਦੇ ਅਵਸਰ ਸਿਰਜ ਹੋਣਗੇ ਅਤੇ ਖੇਤਰ ਵਿੱਚ ਕਿਫ਼ਾਇਤੀ ਬਿਜਲੀ ਉਪਲਬਧ ਹੋਵੇਗੀ।
ਖੇਤਰ ਵਿੱਚ ਸੜਕ ਬੁਨਿਆਦੀ ਢਾਂਚੇ ਅਤੇ ਕਨੈਕਟਿਵਿਟੀ ਨੂੰ ਹੁਲਾਰਾ ਦੇਣ ਦੇ ਲਈ, ਪ੍ਰਧਾਨ ਮੰਤਰੀ ਨੇ ਐੱਨਐੱਚ- 119ਏ (NH- 119A) ਦੇ ਪਟਨਾ-ਆਰਾ-ਸਾਸਾਰਾਮ-ਸੈਕਸ਼ਨ ਨੂੰ ਚਾਰ ਲੇਨ ਦਾ ਬਣਾਉਣਾ , ਵਾਰਾਣਸੀ-ਰਾਂਚੀ-ਕੋਲਕਾਤਾ ਰਾਜਮਾਰਗ ਐੱਨਐੱਚ - 319 ਬੀ (NH - 319B ) ਅਤੇ ਰਾਮਨਗਰ-ਕੱਛੀ ਦਰਗਾਹ ਸੈਕਸ਼ਨ ਐੱਨਐੱਚ- 119ਡੀ (NH- 119D ) ਨੂੰ ਛੇ-ਲੇਨ ਦਾ ਬਣਾਉਣਾ ਅਤੇ ਬਕਸਰ ਅਤੇ ਭਰੌਲੀ ਦੇ ਦਰਮਿਆਨ ਇੱਕ ਨਵੇਂ ਗੰਗਾ ਪੁਲ਼ ਦਾ ਨਿਰਮਾਣ ਸਹਿਤ ਵਿਭਿੰਨ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਰਾਜ ਵਿੱਚ ਨਿਰਵਿਘਨ ਹਾਈ-ਸਪੀਡ ਕੌਰੀਡੋਰ ਬਣਾਉਣ ਦੇ ਨਾਲ-ਨਾਲ ਵਪਾਰ ਅਤੇ ਖੇਤਰੀ ਸੰਪਰਕ ਨੂੰ ਹੁਲਾਰਾ ਦੇਣਗੇ। ਉਨ੍ਹਾਂ ਨੇ ਐੱਨਐੱਚ -22(NH -22) ਦੇ ਪਟਨਾ-ਗਯਾ-ਡੋਭੀ ਸੈਕਸ਼ਨ ਨੂੰ ਚਾਰ-ਲੇਨ ਦਾ ਬਣਾਉਣ ਦਾ ਭੀ ਉਦਘਾਟਨ ਕੀਤਾ, ਜਿਸ ਦੀ ਲਾਗਤ ਲਗਭਗ 5,520 ਕਰੋੜ ਰੁਪਏ ਹੈ ਅਤੇ ਐੱਨਐੱਚ -27 (NH -27) ' ਤੇ ਗੋਪਾਲਗੰਜ ਟਾਊਨ ਵਿਖੇ ਐਲੀਵੇਟਿਡ ਹਾਈਵੇ ਨੂੰ ਚਾਰ ਲੇਨ ਦਾ ਬਣਾਉਣ ਅਤੇ ਗ੍ਰੇਡ ਸੁਧਾਰ ਦਾ ਭੀ ਉਦਘਾਟਨ ਕੀਤਾ।
ਦੇਸ਼ ਭਰ ਵਿੱਚ ਰੇਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ ਹੋਰ ਪ੍ਰੋਜੈਕਟਾਂ ਦੇ ਅਤਿਰਿਕਤ 1330 ਕਰੋੜ ਰੁਪਏ ਦੀ ਲਾਗਤ ਵਾਲੀ ਸੋਨ ਨਗਰ-ਮੁਹੰਮਦ ਗੰਜ ਦੇ ਦਰਮਿਆਨ ਤੀਸਰੀ ਰੇਲ ਲਾਇਨ ਰਾਸ਼ਟਰ ਨੂੰ ਸਮਰਪਿਤ ਕੀਤੀ।
***
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2132951)
Read this release in:
Odia
,
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Tamil
,
Telugu
,
Kannada
,
Malayalam