ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਗਾਂਧੀਨਗਰ ਵਿੱਚ ਗੁਜਰਾਤ ਸ਼ਹਿਰੀ ਵਿਕਾਸ ਕਹਾਣੀ ਦੇ 20 ਸਾਲਾਂ ਦੇ ਸਮਾਰੋਹ (celebrations of 20 years of Gujarat Urban Growth Story) ਦੇ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 27 MAY 2025 4:48PM by PIB Chandigarh

ਭਾਰਤ ਮਾਤਾ ਕੀ ਜੈ!ਭਾਰਤ ਮਾਤਾ ਕੀ ਜੈ!

ਕਿਉਂ ਯੇ ਸਬ ਤਿੰਰਗੇ ਨੀਚੇ ਹੋ ਗਏ ਹੈਂ? (क्यों ये सब तिरंगे नीचे हो गए हैं?)

ਭਾਰਤ ਮਾਤਾ ਕੀ ਜੈ!ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ!

ਮੰਚ ‘ਤੇ ਬਿਰਾਜਮਾਨ ਗੁਜਰਾਤ  ਦੇ ਗਵਰਨਰ ਆਚਾਰੀਆ ਦੇਵਵਰਤ ਜੀ,  ਇੱਥੋਂ ਦੇ ਮਕਬੂਲ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ,  ਕੇਂਦਰ ਵਿੱਚ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਮਨੋਹਰ ਲਾਲ ਜੀ,  ਸੀ ਆਰ ਪਾਟਿਲ ਜੀ,  ਗੁਜਰਾਤ ਸਰਕਾਰ  ਦੇ ਹੋਰ ਮੰਤਰੀ  ਗਣ,  ਸਾਂਸਦਗਣ,  ਵਿਧਾਇਕ ਗਣ ਅਤੇ ਗੁਜਰਾਤ  ਦੇ ਕੋਣੇ-ਕੋਣੇ ਤੋਂ ਇੱਥੇ ਉਪਸਥਿਤ ਮੇਰੇ ਪਿਆਰੇ ਭਾਈਓ ਅਤੇ ਭੈਣੋਂ,  

ਮੈਂ ਦੋ ਦਿਨ ਤੋਂ ਗੁਜਰਾਤ ਵਿੱਚ ਹਾਂ।  ਕੱਲ੍ਹ ਮੈਨੂੰ ਵਡੋਦਰਾ,  ਦਾਹੋਦ,  ਭੁਜ ,  ਅਹਿਮਦਾਬਾਦ ਅਤੇ ਅੱਜ ਸੁਬ੍ਹਾ-ਸੁਬ੍ਹਾ ਗਾਂਧੀ ਨਗਰ,  ਮੈਂ ਜਿੱਥੇ-ਜਿੱਥੇ ਗਿਆ,  ਐਸਾ ਲਗ ਰਿਹਾ ਹੈ,  ਦੇਸਭਗਤੀ ਦਾ ਜਵਾਬ ਗਰਜਨਾ ਕਰਦਾ ਸਿੰਦੁਰਿਯਾ ਸਾਗਰ,  ਸਿੰਦੁਰਿਯਾ ਸਾਗਰ ਦੀ ਗਰਜਨਾ ਅਤੇ ਲਹਿਰਾਉਂਦਾ ਤਿਰੰਗਾ, ਜਨ-ਮਨ  ਦੇ ਹਿਰਦੇ ਵਿੱਚ ਮਾਤਭੂਮੀ  ਦੇ ਪ੍ਰਤੀ ਅਪਾਰ ਪ੍ਰੇਮ,  ਇੱਕ ਐਸਾ ਨਜ਼ਾਰਾ  ਸੀ, ਇੱਕ ਐਸਾ ਦ੍ਰਿਸ਼ ਸੀ ਅਤੇ ਇਹ ਸਿਰਫ਼ ਗੁਜਰਾਤ ਵਿੱਚ ਨਹੀਂ,  ਹਿੰਦੁਸ‍ਤਾਨ  ਦੇ ਕੋਣੇ-ਕੋਣੇ ਵਿੱਚ ਹੈ। ਹਰ ਹਿੰਦੁਸਤਾਨੀ ਦੇ ਦਿਲ ਵਿੱਚ ਹੈ।  ਸਰੀਰ ਕਿਤਨਾ ਹੀ ਤੰਦਰੁਸਤ ਕਿਉਂ ਨਾ ਹੋਵੇ,  ਲੇਕਿਨ ਅਗਰ ਇੱਕ ਕੰਡਾ ਚੁਭਦਾ ਹੈ,  ਤਾਂ ਪੂਰਾ ਸਰੀਰ ਪਰੇਸ਼ਾਨ ਰਹਿੰਦਾ ਹੈ।  ਹੁਣ ਅਸੀਂ ਤੈ ਕਰ ਲਿਆ ਹੈ,  ਉਸ ਕੰਡੇ ਨੂੰ ਕੱਢ ਕੇ ਰਹਾਂਗੇ।

ਸਾਥੀਓ,

1947 ਵਿੱਚ ਜਦੋਂ ਮਾਂ ਭਾਰਤੀ ਦੇ ਟੁਕੜੇ ਹੋਏ, ਕਟਣੀਆਂ ਚਾਹੀਦੀਆਂ ਹਨ ਤਾਂ ਇਹ ਤਾਂ ਜੰਜੀਰਾਂ ਲੇਕਿਨ ਕੱਟ ਦਿੱਤੀਆਂ ਗਈਆਂ ਭੁਜਾਵਾਂ। ਦੇਸ਼ ਦੇ ਤਿੰਨ ਟੁਕੜੇ ਕਰ ਦਿੱਤੇ ਗਏ। ਅਤੇ ਉਸੇ ਰਾਤ ਪਹਿਲਾ ਆਤੰਕਵਾਦੀ ਹਮਲਾ ਕਸ਼ਮੀਰ ਦੀ ਧਰਤੀ ‘ਤੇ ਹੋਇਆ। ਮਾਂ ਭਾਰਤੀ ਦਾ ਇੱਕ ਹਿੱਸਾ ਆਤੰਕਵਾਦੀਆਂ  ਦੇ ਬਲਬੂਤੇ ‘ਤੇ,  ਮੁਜਾਹਿਦਾਂ  ਦੇ ਨਾਮ ‘ਤੇ ਪਾਕਿਸਤਾਨ ਨੇ ਹੜੱਪ ਲਿਆ।  ਅਗਰ ਉਸੇ ਦਿਨ ਇਨ੍ਹਾਂ ਮੁਜਾਹਿਦਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੁੰਦਾ ਅਤੇ ਸਰਦਾਰ ਪਟੇਲ ਦੀ ਇੱਛਾ ਸੀ ਕਿ ਪੀਓਕੇ ਵਾਪਸ ਨਹੀਂ ਆਉਂਦਾ ਹੈ, ਤਦ ਤੱਕ ਸੈਨਾ ਰੁਕਣੀ ਨਹੀਂ ਚਾਹੀਦੀ ਹੈ। ਲੇਕਿਨ ਸਰਦਾਰ ਸਾਹਬ ਦੀ ਬਾਤ ਮੰਨੀ ਨਹੀਂ ਗਈ ਅਤੇ ਇਹ ਮੁਜਾਹਿਦੀਨ ਜੋ ਲਹੂ ਚਖ ਗਏ ਸਨ,  ਉਹ ਸਿਲਸਿਲਾ 75 ਸਾਲ ਤੋਂ ਚਲਿਆ ਹੈ।  ਪਹਿਲਗਾਮ ਵਿੱਚ ਭੀ ਉਸੇ ਦਾ ਵਿਕ੍ਰਿਤ (ਵਿਗੜਿਆ) ਰੂਪ ਸੀ।  75 ਸਾਲ ਤੱਕ ਅਸੀਂ ਝੱਲਦੇ ਰਹੇ ਹਾਂ ਅਤੇ ਪਾਕਿਸਤਾਨ  ਦੇ ਨਾਲ ਜਦੋਂ ਯੁੱਧ ਦੀ ਨੌਬਤ ਆਈ,  ਤਿੰਨੋਂ ਵਾਰ ਭਾਰਤ ਦੀ ਮਿਲਿਟਰੀ ਸ਼ਕਤੀ ਨੇ ਪਾਕਿਸਤਾਨ ਨੂੰ ਧੂੜ ਚਟਾ ਦਿੱਤੀ।  ਅਤੇ ਪਾਕਿਸਤਾਨ ਸਮਝ ਗਿਆ ਕਿ ਲੜਾਈ ਵਿੱਚ ਉਹ ਭਾਰਤ ਤੋਂ ਜਿੱਤ ਨਹੀਂ ਸਕਦੇ ਹਨ ਅਤੇ ਇਸ ਲਈ ਉਸ ਨੇ ਪ੍ਰੌਕਸੀ ਵਾਰ ਚਾਲੂ ਕੀਤੀ। ਮਿਲਿਟਰੀ ਟ੍ਰੇਨਿੰਗ ਹੁੰਦੀ ਹੈ, ਮਿਲਿਟਰੀ ਟ੍ਰੇਂਡ ਆਤੰਕਵਾਦੀ ਭਾਰਤ ਭੇਜੇ ਜਾਂਦੇ ਹਨ ਅਤੇ ਨਿਰਦੋਸ਼-ਨਿਹੱਥੇ ਲੋਕ ਕੋਈ ਯਾਤਰਾ ਕਰਨ ਗਿਆ ਹੈ,  ਕੋਈ ਬੱਸ ਵਿੱਚ ਜਾ ਰਿਹਾ ਹੈ,  ਕੋਈ ਹੋਟਲ ਵਿੱਚ ਬੈਠਾ ਹੈ,  ਕੋਈ ਟੂਰਿਸ‍ਟ ਬਣ ਕੇ ਜਾ ਰਿਹਾ ਹੈ।  ਜਿੱਥੇ ਮੌਕਾ ਮਿਲਿਆ,  ਉਹ ਮਾਰਦੇ ਰਹੇ,  ਮਾਰਦੇ ਰਹੇ, ਮਾਰਦੇ ਰਹੇ ਅਤੇ ਅਸੀਂ ਸਹਿੰਦੇ ਰਹੇ। ਆਪ (ਤੁਸੀਂ) ਮੈਨੂੰ ਦੱਸੋ,  ਕੀ ਇਹ ਹੁਣ ਸਹਿਣਾ ਚਾਹੀਦਾ ਹੈ?  ਕੀ ਗੋਲੀ ਦਾ ਜਵਾਬ ਗੋਲੇ ਨਾਲ ਦੇਣਾ ਚਾਹੀਦਾ ਹੈ?  ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ?  ਇਸ ਕੰਡੇ ਨੂੰ ਜੜ ਤੋਂ ਉਖਾੜ ਦੇਣਾ ਚਾਹੀਦਾ ਹੈ?  

ਸਾਥੀਓ,

ਇਹ ਦੇਸ਼ ਉਸ ਮਹਾਨ ਸੰਸਕ੍ਰਿਤੀ-ਪਰੰਪਰਾ ਨੂੰ ਲੈ ਕੇ ਚਲਿਆ ਹੈ,  ਵਸੁਧੈਵ ਕੁਟੁੰਬਕਮ,  ਇਹ ਸਾਡੇ ਸੰਸਕਾਰ ਹਨ,  ਇਹ ਸਾਡਾ ਚਰਿੱਤਰ ਹੈ,  ਸਦੀਆਂ ਤੋਂ ਅਸੀਂ ਇਸ ਨੂੰ ਜੀਵਿਆ ਹੈ।  ਅਸੀਂ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਦੇ ਹਾਂ।  ਅਸੀਂ ਆਪਣੇ ਪੜੌਸੀਆਂ ਦਾ ਭੀ ਸੁਖ ਚਾਹੁੰਦੇ ਹਾਂ।  ਉਹ ਭੀ ਸੁਖ-ਚੈਨ ਨਾਲ ਜੀਣ,  ਸਾਨੂੰ ਭੀ ਸੁਖ-ਚੈਨ ਨਾਲ ਜੀਣ ਦੇਣ। ਇਹ ਸਾਡਾ ਹਜ਼ਾਰਾਂ ਸਾਲ ਤੋਂ ਚਿੰਤਨ ਰਿਹਾ ਹੈ।  ਲੇਕਿਨ ਜਦੋਂ ਵਾਰ-ਵਾਰ ਸਾਡੀ ਸਮਰੱਥਾ ਨੂੰ ਲਲਕਾਰਿਆ ਜਾਵੇ,  ਤਾਂ ਇਹ ਦੇਸ਼ ਵੀਰਾਂ ਦੀ ਭੀ ਭੂਮੀ ਹੈ। ਅੱਜ ਤੱਕ ਜਿਸ ਨੂੰ ਅਸੀਂ ਪ੍ਰੌਕਸੀ ਵਾਰ ਕਹਿੰਦੇ ਸਾਂ,  6 ਮਈ  ਦੇ ਬਾਅਦ ਜੋ ਦ੍ਰਿਸ਼ ਦੇਖੇ ਗਏ ,  ਉਸ ਦੇ ਬਾਅਦ ਅਸੀਂ ਇਸ ਨੂੰ ਪ੍ਰੌਕਸੀ ਵਾਰ ਕਹਿਣ ਦੀ ਗਲਤੀ ਨਹੀਂ ਕਰ ਸਕਦੇ ਹਾਂ। ਅਤੇ ਇਸ ਦਾ ਕਾਰਨ ਹੈ ,  ਜਦੋਂ ਆਤੰਕਵਾਦ  ਦੇ 9 ਟਿਕਾਣੇ ਤੈ ਕਰਕੇ 22 ਮਿੰਟ ਵਿੱਚ ਸਾਥੀਓ,  22 ਮਿੰਟ ਵਿੱਚ,  ਉਨ੍ਹਾਂ ਨੂੰ ਤਬਾਹ ਕਰ ਦਿੱਤਾ।  ਅਤੇ ਇਸ ਵਾਰ ਤਾਂ ਸਭ ਕੈਮਰੇ ਦੇ ਸਾਹਮਣੇ ਕੀਤਾ,  ਸਾਰੀ ਵਿਵਸਥਾ ਰੱਖੀ ਸੀ । ਤਾਕਿ ਸਾਡੇ ਘਰ ਵਿੱਚ ਕੋਈ ਸਬੂਤ ਨਾ ਮੰਗੇ। ਹੁਣ ਸਾਨੂੰ ਸਬੂਤ ਨਹੀਂ ਦੇਣਾ ਪੈ ਰਿਹਾ ਹੈ,  ਉਹ ਉਸ ਤਰਫ਼ ਵਾਲਾ ਦੇ ਰਿਹਾ ਹੈ।  ਅਤੇ ਮੈਂ ਇਸ ਲਈ ਕਹਿੰਦਾ ਹਾਂ,  ਹੁਣ ਇਹ ਪ੍ਰੌਕਸੀ ਵਾਰ ਨਹੀਂ ਕਹਿ ਸਕਦੇ ਇਸ ਨੂੰ ਕਿਉਂਕਿ ਜੋ ਆਤੰਕਵਾਦੀਆਂ  ਦੇ ਜਨਾਜ਼ੇ ਨਿਕਲੇ,  6 ਮਈ  ਦੇ ਬਾਅਦ ਜਿਨ੍ਹਾਂ ਦਾ ਕਤਲ ਹੋਇਆ,  ਉਸ ਜਨਾਜ਼ੇ ਨੂੰ ਸਟੇਟ ਆਨਰ ਦਿੱਤਾ ਗਿਆ ਪਾਕਿਸਤਾਨ ਵਿੱਚ, ਉਨ੍ਹਾਂ ਦੇ  ਕੌਫਿਨ ‘ਤੇ ਪਾਕਿਸਤਾਨ ਦੇ ਝੰਡੇ ਲਗਾਏ ਗਏ,  ਉਨ੍ਹਾਂ ਦੀ ਸੈਨਾ ਨੇ ਉਨ੍ਹਾਂ ਨੂੰ ਸੈਲਿਊਟ ਕੀਤਾ, ਇਹ ਸਿੱਧ ਕਰਦਾ ਹੈ ਕਿ ਆਤੰਕਵਾਦੀ ਗਤੀਵਿਧੀਆਂ, ਇਹ ਪ੍ਰੌਕਸੀ ਵਾਰ ਨਹੀਂ ਹੈ। ਇਹ ਤੁਹਾਡੀ ਸੋਚੀ ਸਮਝੀ ਯੁੱਧ ਦੀ ਰਣਨੀਤੀ ਹੈ। (ਆਪ)ਤੁਸੀਂ ਵਾਰ ਹੀ ਕਰ ਰਹੇ ਹੋ, ਤਾਂ ਉਸ ਦਾ ਜਵਾਬ ਭੀ ਵੈਸੇ ਹੀ ਮਿਲੇਗਾ। ਅਸੀਂ ਆਪਣੇ ਕੰਮ ਵਿੱਚ ਲਗੇ ਸਾਂ,  ਪ੍ਰਗਤੀ ਦੇ ਰਾਹ ‘ਤੇ ਚਲੇ ਸਾਂ।  ਅਸੀਂ ਸਭ ਦਾ ਭਲਾ ਚਾਹੁੰਦੇ ਹਾਂ ਅਤੇ ਮੁਸੀਬਤ ਵਿੱਚ ਮਦਦ ਭੀ ਕਰਦੇ ਹਾਂ। ਲੇਕਿਨ ਬਦਲੇ ਵਿੱਚ ਖੂਨ ਦੀਆਂ ਨਦੀਆਂ ਵਹਿੰਦੀਆਂ ਹਨ। ਮੈਂ ਨਵੀਂ ਪੀੜ੍ਹੀ ਨੂੰ ਕਹਿਣਾ ਚਾਹੁੰਦਾ ਹਾਂ, ਦੇਸ਼ ਨੂੰ ਕਿਵੇਂ ਬਰਬਾਦ ਕੀਤਾ ਗਿਆ ਹੈ? 1960 ਵਿੱਚ ਜੋ ਇੰਡਸ ਵਾਟਰ ਟ੍ਰੀਟੀ ਹੋਈ ਹੈ।ਅਗਰ ਉਸ ਦੀ ਬਰੀਕੀ ਵਿੱਚ ਜਾਵਾਂਗੇ,  ਤਾਂ ਆਪ (ਤੁਸੀਂ) ਚੌਕ ਜਾਓਗੇ। ਇੱਥੋਂ ਤੱਕ ਤੈ ਹੋਇਆ ਹੈ ਉਸ ਵਿੱਚ,  ਕਿ ਜੋ ਜੰਮੂ ਕਸ਼ਮੀਰ ਦੀਆਂ ਹੋਰ ਨਦੀਆਂ ‘ਤੇ ਡੈਮ ਬਣੇ ਹਨ,  ਉਨ੍ਹਾਂ ਡੈਮਾਂ ਦਾ ਸਫ਼ਾਈ ਦਾ ਕੰਮ ਨਹੀਂ ਕੀਤਾ ਜਾਵੇਗਾ।  ਡਿਸਿਲਟਿੰਗ ਨਹੀਂ ਕੀਤਾ ਜਾਵੇਗਾ। ਸਫ਼ਾਈ ਦੇ ਲਈ ਜੋ ਨੀਚੇ ਦੀ ਤਰਫ਼ ਗੇਟ ਹਨ,  ਉਹ ਨਹੀਂ ਖੋਲ੍ਹੇ ਜਾਣਗੇ । 60 ਸਾਲ ਤੱਕ ਇਹ ਗੇਟ ਨਹੀਂ ਖੋਲ੍ਹੇ ਗਏ ਅਤੇ ਜਿਸ ਵਿੱਚ ਸ਼ਤ ਪ੍ਰਤੀਸ਼ਤ ਪਾਣੀ ਭਰਨਾ ਚਾਹੀਦਾ ਸੀ, ਧੀਰੇ-ਧੀਰੇ ਇਸ ਦੀ ਕਪੈਸਿਟੀ ਘੱਟ ਹੋ ਗਈ  2 ਪਰਸੇਂਟ 3 ਪਰਸੇਂਟ ਰਹਿ ਗਿਆ।  ਕੀ ਮੇਰੇ ਦੇਸ਼ਵਾਸੀਆਂ ਨੂੰ ਪਾਣੀ ‘ਤੇ ਅਧਿਕਾਰ ਨਹੀਂ ਹੈ ਕੀ?  ਉਨ੍ਹਾਂ ਨੂੰ ਉਨ੍ਹਾਂ  ਦੇ  ਹੱਕ ਦਾ ਪਾਣੀ ਮਿਲਣਾ ਚਾਹੀਦਾ ਹੈ ਕਿ ਨਹੀਂ ਮਿਲਣਾ ਚਾਹੀਦਾ ਹੈ ਕੀ ?  ਅਤੇ ਅਜੇ ਤਾਂ ਮੈਂ ਕੁਝ ਜ਼ਿਆਦਾ ਕੀਤਾ ਨਹੀਂ ਹੈ।  ਅਜੇ ਤਾਂ ਅਸੀਂ ਕਿਹਾ ਹੈ ਕਿ ਅਸੀਂ ਇਸ ਨੂੰ abeyance ਵਿੱਚ ਰੱਖਿਆ ਹੈ।  ਉੱਥੇ ਪਸੀਨਾ ਛੁਟ ਰਿਹਾ ਹੈ ਅਤੇ ਅਸੀਂ ਡੈਮ ਥੋੜ੍ਹੇ ਖੋਲ੍ਹ ਕੇ ਸਫ਼ਾਈ ਸ਼ੁਰੂ ਕੀਤੀ,  ਜੋ ਕੂੜਾ ਕਚਰਾ ਸੀ,  ਉਹ ਕੱਢ ਰਹੇ ਹਾਂ।  ਇਤਨੇ ਨਾਲ ਉੱਥੇ flood ਆ ਜਾਂਦਾ ਹੈ।

ਸਾਥੀਓ,

ਅਸੀਂ ਕਿਸੇ ਨਾਲ ਦੁਸ਼ਮਣੀ ਨਹੀਂ ਚਾਹੁੰਦੇ ਹਾਂ। ਅਸੀਂ ਸੁਖ-ਚੈਨ ਦੀ ਜ਼ਿੰਦਗੀ ਜੀਣਾ ਚਾਹੁੰਦੇ ਹਾਂ।  ਅਸੀਂ ਪ੍ਰਗਤੀ ਭੀ ਇਸ ਲਈ ਕਰਨਾ ਚਾਹੁੰਦੇ ਹਾਂ ਕਿ ਵਿਸ਼ਵ ਦੀ ਭਲਾਈ ਵਿੱਚ ਅਸੀਂ ਭੀ ਕੁਝ ਯੋਗਦਾਨ ਕਰ ਸਕੀਏ। ਅਤੇ ਇਸ ਲਈ ਅਸੀਂ ਏਕਨਿਸ਼ਠ ਭਾਵ ਨਾਲ ਕੋਟਿ-ਕੋਟਿ ਭਾਰਤੀਆਂ  ਦੇ ਕਲਿਆਣ ਦੇ ਲਈ ਪ੍ਰਤੀਬੱਧਤਾ ਦੇ ਨਾਲ ਕੰਮ ਕਰ ਰਹੇ ਹਾਂ।  ਕੱਲ੍ਹ 26 ਮਈ ਸੀ,  2014 ਵਿੱਚ 26 ਮਈ,  ਮੈਨੂੰ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ  ਦੇ ਰੂਪ ਵਿੱਚ ਸਹੁੰ ਲੈਣ ਦਾ ਅਵਸਰ ਮਿਲਿਆ। ਅਤੇ ਤਦ ਭਾਰਤ ਦੀ ਇਕੌਨਮੀ,  ਦੁਨੀਆ ਵਿੱਚ 11 ਨੰਬਰ ‘ਤੇ ਸੀ।  ਅਸੀਂ ਕੋਰੋਨਾ ਨਾਲ ਲੜਾਈ ਲੜੀ,  ਅਸੀਂ ਪੜੌਸੀਆਂ ਨਾਲ ਭੀ ਮੁਸੀਬਤਾਂ ਝੱਲੀਆਂ,  ਅਸੀਂ ਪ੍ਰਾਕ੍ਰਿਤਿਕ (ਕੁਦਰਤੀ) ਆਪਦਾ ਭੀ ਝੱਲੀ।  ਇਨ੍ਹਾਂ ਸਭ  ਦੇ ਬਾਵਜੂਦ ਭੀ ਇਤਨੇ ਘੱਟ ਸਮੇਂ ਵਿੱਚ ਅਸੀਂ 11 ਨੰਬਰ ਦੀ ਇਕੌਨਮੀ ਤੋਂ ਚਾਰ 4 ਨੰਬਰ ਦੀ ਇਕੌਨਮੀ ‘ਤੇ ਪਹੁੰਚ ਗਏ ਕਿਉਂਕਿ ਸਾਡਾ ਇਹ ਲਕਸ਼ ਹੈ, ਅਸੀਂ ਵਿਕਾਸ ਚਾਹੁੰਦੇ ਹਾਂ,  ਅਸੀਂ ਪ੍ਰਗਤੀ ਚਾਹੁੰਦੇ ਹਾਂ।  

ਅਤੇ ਸਾਥੀਓ,

ਮੈਂ ਗੁਜਰਾਤ ਦਾ ਰਿਣੀ ਹਾਂ।  ਇਸ ਮਿੱਟੀ ਨੇ ਮੈਨੂੰ ਬੜਾ ਕੀਤਾ ਹੈ।  ਇੱਥੋਂ ਮੈਨੂੰ ਜੋ ਸਿੱਖਿਆ ਮਿਲੀ,  ਦੀਖਿਆ ਮਿਲੀ,  ਇੱਥੋਂ ਜੋ ਮੈਂ ਆਪ ਸਭ ਦੇ ਦਰਮਿਆਨ ਰਹਿਕੇ  ਦੇ ਸਿੱਖ ਪਾਇਆ,  ਜੋ ਮੰਤਰ ਤੁਸੀਂ ਮੈਨੂੰ ਦਿੱਤੇ,  ਜੋ ਸੁਪਨੇ ਤੁਸੀਂ ਮੇਰੇ ਵਿੱਚ ਸੰਜੋਏ ,  ਮੈਂ ਉਸ ਨੂੰ ਦੇਸ਼ਵਾਸੀਆਂ  ਦੇ ਕੰਮ ਆਏ,  ਇਸ ਦੇ ਲਈ ਕੋਸ਼ਿਸ਼ ਕਰ ਰਿਹਾ ਹਾਂ।  ਮੈਨੂੰ ਖੁਸ਼ੀ ਹੈ ਕਿ ਅੱਜ ਗੁਜਰਾਤ ਸਰਕਾਰ ਨੇ ਸ਼ਹਿਰੀ ਵਿਕਾਸ ਵਰ੍ਹਾ,  2005 ਵਿੱਚ ਇਸ ਕਾਰਜਕ੍ਰਮ ਨੂੰ ਕੀਤਾ ਸੀ।  20 ਵਰ੍ਹੇ ਮਨਾਉਣ ਦਾ ਅਤੇ ਮੈਨੂੰ ਖੁਸ਼ੀ ਇਸ ਬਾਤ ਦੀ ਹੋਈ ਕਿ ਇਹ 20 ਸਾਲ ਦੇ ਸ਼ਹਿਰੀ ਵਿਕਾਸ ਦੀ ਯਾਤਰਾ ਦਾ ਜੈ ਗਾਨ ਕਰਨ ਦਾ ਕਾਰਜਕ੍ਰਮ  ਨਹੀਂ ਬਣਾਇਆ। ਗੁਜਰਾਤ ਸਰਕਾਰ ਨੇ ਉਨ੍ਹਾਂ 20 ਵਰ੍ਹਿਆਂ ਵਿੱਚੋਂ ਜੋ ਅਸੀਂ ਪਾਇਆ ਹੈ,  ਜੋ ਸਿੱਖਿਆ ਹੈ,  ਉਸ ਦੇ ਅਧਾਰ ‘ਤੇ ਆਉਣ ਵਾਲੇ ਸ਼ਹਿਰੀ ਵਿਕਾਸ ਨੂੰ next generation ਦੇ  ਲਈ ਉਨ੍ਹਾਂ ਨੇ ਉਸ ਦਾ ਰੋਡਮੈਪ ਬਣਾਇਆ ਅਤੇ ਅੱਜ ਉਹ ਰੋਡ ਮੈਪ ਗੁਜਰਾਤ  ਦੇ ਲੋਕਾਂ ਦੇ ਸਾਹਮਣੇ ਰੱਖਿਆ ਹੈ।  ਮੈਂ ਇਸ ਦੇ ਲਈ ਗੁਜਰਾਤ ਸਰਕਾਰ ਨੂੰ, ਮੁੱਖ ਮੰਤਰੀ ਜੀ ਨੂੰ,  ਉਨ੍ਹਾਂ ਦੀ ਟੀਮ ਨੂੰ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।  

ਸਾਥੀਓ, 

ਅਸੀਂ ਅੱਜ ਦੁਨੀਆ ਦੀ ਚੌਥੀ ਇਕੌਨਮੀ ਬਣੇ ਹਾਂ।  ਕਿਸੇ ਨੂੰ ਭੀ ਸੰਤੋਸ਼ ਹੋਵੇਗਾ ਕਿ ਹੁਣ ਜਪਾਨ ਨੂੰ ਭੀ ਪਿੱਛੇ ਛੱਡ ਕੇ ਅਸੀਂ ਅੱਗੇ ਨਿਕਲ ਗਏ ਹਾਂ ਅਤੇ ਮੈਨੂੰ ਯਾਦ ਹੈ,  ਅਸੀਂ ਜਦੋਂ 6 ਤੋਂ 5 ਬਣੇ ਸਾਂ,  ਤਾਂ ਦੇਸ਼ ਵਿੱਚ ਇੱਕ ਹੋਰ ਹੀ ਉਮੰਗ ਸੀ,  ਬੜਾ ਉਤਸ਼ਾਹ ਸੀ,  ਖਾਸ ਕਰਕੇ ਨੌਜਵਾਨਾਂ ਵਿੱਚ ਅਤੇ ਉਸ ਦਾ ਕਾਰਨ ਇਹ ਸੀ ਕਿ ਢਾਈ ਸੌ ਸਾਲਾਂ ਤੱਕ ਜਿਨ੍ਹਾਂ ਨੇ ਸਾਡੇ ‘ਤੇ ਰਾਜ ਕੀਤਾ ਸੀ ਨਾ,  ਉਸ ਯੂਕੇ ਨੂੰ ਪਿੱਛੇ ਛੱਡ ਕੇ ਅਸੀਂ 5 ਬਣੇ ਸਾਂ। ਲੇਕਿਨ ਹੁਣ ਚਾਰ ਬਣਨ ਦਾ ਆਨੰਦ ਜਿਤਨਾ ਹੋਣਾ ਚਾਹੀਦਾ ਹੈ ਉਸ ਤੋਂ ਜ਼ਿਆਦਾ ਤਿੰਨ ਕਦੋਂ ਬਣੋਗੇ,  ਉਸ ਦਾ ਦਬਾਅ ਵਧ ਰਿਹਾ ਹੈ।  ਹੁਣ ਦੇਸ਼ ਇੰਤਜ਼ਾਰ ਕਰਨ ਨੂੰ ਤਿਆਰ ਨਹੀਂ ਹੈ ਅਤੇ ਅਗਰ ਕਿਸੇ ਨੇ ਇੰਤਜ਼ਾਰ ਕਰਨ ਦੇ  ਲਈ ਕਿਹਾ,  ਤਾਂ ਪਿੱਛੇ ਤੋਂ ਨਾਅਰਾ ਆਉਂਦਾ ਹੈ ,  ਮੋਦੀ ਹੈ ਤੋ ਮੁਮਕਿਨ ਹੈ।  

ਅਤੇ ਇਸ ਲਈ ਸਾਥੀਓ,

ਇੱਕ ਤਾਂ ਸਾਡਾ ਲਕਸ਼ ਹੈ 2047, ਹਿੰਦੁਸਤਾਨ ਵਿਕਸਿਤ ਹੋਣਾ ਹੀ ਚਾਹੀਦਾ ਹੈ, no compromise… ਆਜ਼ਾਦੀ ਦੇ 100 ਸਾਲ ਅਸੀਂ ਐਸੇ ਹੀ ਨਹੀਂ ਬਿਤਾਵਾਂਗੇ,  ਆਜ਼ਾਦੀ  ਦੇ 100 ਸਾਲ ਐਸੇ ਮਨਾਵਾਂਗੇ,  ਐਸੇ ਮਨਾਵਾਂਗੇ ਕਿ ਦੁਨੀਆ ਵਿੱਚ ਵਿਕਸਿਤ ਭਾਰਤ ਦਾ ਝੰਡਾ ਫਹਿਰਾਉਂਦਾ ਹੋਵੇਗਾ।  ਆਪ (ਤੁਸੀਂ) ਕਲਪਨਾ ਕਰੋ,  1920, 1925, 1930, 1940, 1942, ਉਸ ਕਾਲਖੰਡ ਵਿੱਚ ਚਾਹੇ ਭਗਤ ਸਿੰਘ  ਹੋਵੇ ,  ਸੁਖਦੇਵ ਹੋਵੇ,  ਰਾਜਗੁਰੂ ਹੋਵੇ,  ਨੇਤਾਜੀ ਸੁਭਾਸ਼ ਬਾਬੂ ਹੋਵੇ,  ਵੀਰ ਸਾਵਰਕਰ ਹੋਵੇ ,  ਸ਼ਿਆਮਜੀ ਕ੍ਰਿਸ਼ਨ ਵਰਮਾ ਹੋਵੇ,  ਮਹਾਤਮਾ ਗਾਂਧੀ ਹੋਵੇ,  ਸਰਦਾਰ ਪਟੇਲ ਹੋਵੇ, ਇਨ੍ਹਾਂ ਸਭ ਨੇ ਜੋ ਭਾਵ ਪੈਦਾ ਕੀਤਾ ਸੀ ਅਤੇ ਦੇਸ਼ ਦੀ ਜਨ-ਮਨ ਵਿੱਚ ਆਜ਼ਾਦੀ ਦੀ ਲਲਕ ਨਾ ਹੁੰਦੀ,  ਆਜ਼ਾਦੀ ਦੇ ਲਈ ਜੀਣ-ਮਰਨ ਦੀ ਪ੍ਰਤੀਬੱਧਤਾ ਨਾ ਹੁੰਦੀ,  ਆਜ਼ਾਦੀ ਦੇ ਲਈ ਸਹਿਨ ਕਰਨ ਦੀ ਇੱਛਾ ਸ਼ਕਤੀ ਨਾ ਹੁੰਦੀ,  ਤਾਂ ਸ਼ਾਇਦ 1947 ਵਿੱਚ ਆਜ਼ਾਦੀ ਨਹੀਂ ਮਿਲਦੀ। ਇਹ ਇਸ ਲਈ ਮਿਲੀ ਕਿ ਉਸ ਸਮੇਂ ਜੋ 25-30 ਕਰੋੜ ਅਬਾਦੀ ਸੀ,  ਉਹ ਕੁਰਬਾਨੀ ਲਈ ਤਿਆਰ ਹੋ ਚੁੱਕੀ ਸੀ। ਅਗਰ 25-30 ਕਰੋੜ ਲੋਕ ਸੰਕਲਪਬੱਧ ਹੋ ਕੇ 20 ਸਾਲ ,  25 ਸਾਲ  ਦੇ ਅੰਦਰ-ਅੰਦਰ ਅੰਗ੍ਰੇਜ਼ਾਂ ਨੂੰ ਇੱਥੋਂ ਕੱਢ ਸਕਦੇ ਹਨ,  ਤਾਂ ਆਉਣ ਵਾਲੇ 25 ਸਾਲ ਵਿੱਚ 140 ਕਰੋੜ ਲੋਕ ਵਿਕਸਿਤ ਭਾਰਤ ਬਣਾ ਭੀ ਸਕਦੇ ਹਨ ਦੋਸਤੋ। ਅਤੇ ਇਸ ਲਈ 2030 ਵਿੱਚ ਜਦੋਂ ਗੁਜਰਾਤ ਦੇ 75 ਵਰ੍ਹੇ ਹੋਣਗੇ,  ਮੈਂ ਸਮਝਦਾ ਹਾਂ ਕਿ ਅਸੀਂ ਹੁਣੇ ਤੋਂ 30 ਵਿੱਚ ਹੋਵਾਂਗੇ,  35… 35 ਵਿੱਚ ਜਦੋਂ ਗੁਜਰਾਤ ਦੇ 75 ਵਰ੍ਹੇ ਹੋਣਗੇ,ਅਸੀਂ ਹੁਣ ਤੋਂ ਨੈਕਸਟ 10 ਈਅਰ ਦਾ ਪਹਿਲੇ ਇੱਕ ਪਲਾਨ ਬਣਾਉਣਾ ਚਾਹੀਦਾ ਹੈ ਕਿ ਜਦੋਂ ਗੁਜਰਾਤ  ਦੇ 75 ਹੋਣਗੇ ,  ਤਦ ਗੁਜਰਾਤ ਇੱਥੇ ਪਹੁੰਚੇਗਾ। ਉਦਯੋਗ ਵਿੱਚ ਇੱਥੇ ਹੋਵੇਗਾ,  ਖੇਤੀ ਵਿੱਚ ਇੱਥੇ ਹੋਵੇਗਾ,  ਸਿੱਖਿਆ ਵਿੱਚ ਇੱਥੇ ਹੋਵੇਗਾ,  ਖੇਡਕੁੱਦ ਵਿੱਚ ਇੱਥੇ ਹੋਵੇਗਾ,  ਸਾਨੂੰ ਇੱਕ ਸੰਕਲਪ ਲੈ ਲੈਣਾ ਚਾਹੀਦਾ ਹੈ ਅਤੇ ਜਦੋਂ ਗੁਜਰਾਤ 75 ਦਾ ਹੋਵੇ,  ਉਸ ਦੇ 1 ਸਾਲ  ਦੇ ਬਾਅਦ ਜੋ ਓਲੰਪਿਕ ਹੋਣ ਵਾਲਾ ਹੈ,  ਦੇਸ਼ ਚਾਹੁੰਦਾ ਹੈ ਕਿ ਉਹ ਓਲੰਪਿਕ ਹਿੰਦੁਸਤਾਨ ਵਿੱਚ ਹੋਵੇ।

ਅਤੇ ਇਸ ਲਈ ਸਾਥੀਓ,

 

ਜਿਸ ਪ੍ਰਕਾਰ ਨਾਲ ਸਾਡਾ ਇਹ ਇੱਕ ਲਕਸ਼ ਹੈ ਕਿ ਅਸੀਂ ਜਦੋਂ ਗੁਜਰਾਤ ਦੇ 75 ਸਾਲ  ਹੋ ਜਾਣ। ਅਤੇ ਆਪ ਦੇਖੋ ਕਿ ਜਦੋਂ ਗੁਜਰਾਤ ਬਣਿਆ, ਉਸ ਸਮੇਂ ਦੇ ਅਖ਼ਬਾਰ ਨਿਕਾਲ (ਕੱਢ) ਦੇਵੋ, ਉਸ ਸਮੇਂ ਦੀਆਂ ਚਰਚਾਵਾਂ ਨਿਕਾਲ (ਕੱਢ) ਲਵੋ। ਕੀ ਚਰਚਾਵਾਂ ਹੁੰਦੀਆਂ ਸਨ ਕਿ ਗੁਜਰਾਤ ਮਹਾਰਾਸ਼ਟਰ ਤੋਂ ਅਲੱਗ ਹੋ ਕੇ ਕੀ ਕਰੇਗਾ? ਗੁਜਰਾਤ ਦੇ ਪਾਸ ਕੀ ਹੈ? ਸਮੁੰਦਰ ਹੈ, ਖਾਰਾ ਪਾਠ ਹੈ, ਇੱਧਰ ਰੇਗਿਸਤਾਨ ਹੈ, ਉੱਧਰ ਪਾਕਿਸਤਾਨ ਹੈ, ਕੀ ਕਰੇਗਾ? ਗੁਜਰਾਤ ਦੇ ਪਾਸ ਕੋਈ ਮਿਨਰਲਸ ਨਹੀਂ, ਗੁਜਰਾਤ ਕਿਵੇਂ ਪ੍ਰਗਤੀ ਕਰੇਗਾ? ਇਹ ਟ੍ਰੇਡਰ ਹਨ ਸਾਰੇ...ਇੱਧਰ ਤੋਂ ਮਾਲ ਲੈਂਦੇ ਹਨ, ਉੱਧਰ ਵੇਚਦੇ ਹਨ। ਵਿਚਾਲੇ ਦਲਾਲੀ ਤੋਂ ਰੋਜ਼ੀ ਰੋਟੀ ਕਮਾ ਕੇ ਗੁਜਾਰਾ ਕਰਦੇ ਹਨ। ਕੀ ਕਰੋਗੇ ਅਜਿਹੀ ਚਰਚਾ ਸੀ। ਉਹੀ ਗੁਜਰਾਤ ਜਿਸ ਦੇ ਪਾਸ ਇੱਕ ਜ਼ਮਾਨੇ ਵਿੱਚ ਨਮਕ ਤੋਂ ਉੱਪਰ ਕੁਝ ਭੀ ਨਹੀਂ ਸੀ, ਅੱਜ ਦੁਨੀਆ ਨੂੰ ਹੀਰੇ ਦੇ ਲਈ ਗੁਜਰਾਤ ਜਾਣਿਆ ਜਾਂਦਾ ਹੈ। ਕਿੱਥੇ ਨਮਕ, ਕਿੱਥੇ ਹੀਰੇ! ਇਹ ਯਾਤਰਾ ਅਸੀਂ ਕੱਟੀ ਹੈ। ਅਤੇ ਇਸ ਦੇ ਪਿੱਛੇ ਸੁਵਿਚਾਰਿਤ ਤੌਰ ‘ਤੇ ਪ੍ਰਯਾਸ ਹੋਇਆ ਹੈ। ਯੋਜਨਾਬੱਧ ਤਰੀਕੇ ਨਾਲ ਕਦਮ ਉਠਾਏ ਹਨ। ਸਾਡੇ ਇੱਥੇ ਆਮਤੌਰ ‘ਤੇ ਗਵਰਨਮੈਂਟ ਦੇ ਮਾਡਲ ਦੀ ਚਰਚਾ ਹੁੰਦੀ ਹੈ ਕਿ ਸਰਕਾਰ ਵਿੱਚ ਸਾਇਲੋਜ, ਇਹ ਸਭ ਤੋਂ ਬੜਾ ਸੰਕਟ ਹੈ। ਇੱਕ ਡਿਪਾਰਟਮੈਂਟ ਦੂਸਰੇ ਨਾਲ ਬਾਤ ਨਹੀਂ ਕਰਦਾ ਹੈ। ਇੱਕ ਟੇਬਲ ਵਾਲਾ ਦੂਸਰੇ ਟੇਬਲ ਵਾਲੇ ਨਾਲ ਬਾਤ ਨਹੀਂ ਕਰਦਾ ਹੈ, ਐਸੀ ਚਰਚਾ ਹੁੰਦੀ ਹੈ। ਕੁਝ ਬਾਤਾਂ ਵਿੱਚ ਸਹੀ ਭੀ ਹੋਵੇਗਾ, ਲੇਕਿਨ ਉਸ ਦਾ ਕੋਈ ਸੌਲਿਊਸ਼ਨ ਹੈ ਕੀ? ਅੱਜ ਤੁਹਾਨੂੰ ਬੈਕਗ੍ਰਾਊਂਡ ਦੱਸਦਾ ਹਾਂ, ਇਹ ਸ਼ਹਿਰੀ ਵਿਕਾਸ ਵਰ੍ਹਾ ਇਕੱਲਾ ਨਹੀਂ, ਅਸੀਂ ਉਸ ਸਮੇਂ ਹਰ ਵਰ੍ਹੇ ਨੂੰ ਕਿਸੇ ਨਾ ਕਿਸੇ ਇੱਕ ਵਿਸ਼ੇਸ਼ ਕੰਮ ਦੇ ਲਈ ਡੈਡੀਕੇਟ ਕਰਦੇ ਸਾਂ, ਜਿਵੇਂ 2005 ਵਿੱਚ ਸ਼ਹਿਰੀ ਵਿਕਾਸ ਵਰ੍ਹਾ ਮਨਾਇਆ ਗਿਆ। ਇੱਕ ਸਾਲ ਐਸਾ ਸੀ, ਜਦੋਂ ਅਸੀਂ ਕੰਨਿਆ ਸਿੱਖਿਆ ਦੇ ਲਈ ਡੈਡੀਕੇਟ ਕੀਤਾ ਸੀ, ਇੱਕ ਵਰ੍ਹਾ ਐਸਾ ਸੀ, ਜਦੋਂ ਅਸੀਂ ਪੂਰਾ ਟੂਰਿਜ਼ਮ ਦੇ ਲਈ ਡੈਡੀਕੇਟ ਕੀਤਾ ਸੀ। ਇਸ ਦਾ ਮਤਲਬ ਇਹ ਨਹੀਂ ਹੈ ਕਿ ਬਾਕੀ ਸਭ ਕੰਮ ਬੰਦ ਕਰਦੇ ਸਾਂ, ਲੇਕਿਨ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਉਸ ਵਰ੍ਹੇ ਅਗਰ forest department ਹੈ, ਤਾਂ ਉਸ ਨੂੰ ਭੀ ਅਰਬਨ ਡਿਵੈਲਪਮੈਂਟ ਵਿੱਚ ਉਹ contribute ਕੀ ਕਰ ਸਕਦਾ ਹੈ? ਹੈਲਥ ਵਿਭਾਗ ਹੈ, ਤਾਂ ਅਰਬਨ ਡਿਵੈਲਪਮੈਂਟ ਈਅਰ ਵਿੱਚ ਉਹ contribute ਕੀ ਕਰ ਸਕਦਾ ਹੈ ? ਜਲ ਸੰਭਾਲ਼ ਮੰਤਰਾਲਾ ਹੈ, ਤਾਂ ਉਹ ਅਰਬਨ ਡਿਵੈਲਪਮੈਂਟ ਵਿੱਚ ਕੀ contribute ਕਰ ਸਕਦਾ ਹੈ? ਟੂਰਿਜ਼ਮ ਡਿਪਾਰਟਮੈਂਟ ਹੈ, ਤਾਂ ਉਹ ਅਰਬਨ ਡਿਵੈਲਪਮੈਂਟ ਵਿੱਚ ਕੀ contribute ਕਰ ਸਕਦਾ ਹੈ? ਟੂਰਿਜ਼ਮ ਡਿਪਾਰਟਮੈਂਟ ਹੈ, ਤਾਂ ਉਹ ਅਰਬਨ ਡਿਵੈਲਪਮੈਂਟ ਵਿੱਚ ਕੀ contribute ਕਰ ਸਕਦਾ ਹੈ? ਯਾਨੀ ਇੱਕ ਪ੍ਰਕਾਰ ਨਾਲ whole of the government approach, ਇਸ ਭੂਮਿਕਾ ਨਾਲ ਇਹ ਵਰ੍ਹਾ ਮਨਾਇਆ ਅਤੇ ਤੁਹਾਨੂੰ ਯਾਦ ਹੋਵੇਗਾ, ਜਦੋਂ ਅਸੀਂ ਟੂਰਿਜ਼ਮ ਈਅਰ ਮਨਾਇਆ, ਤਾਂ ਪੂਰੇ ਰਾਜ ਵਿੱਚ ਉਸ ਦੇ ਪਹਿਲੇ ਗੁਜਰਾਤ ਵਿੱਚ ਟੂਰਿਜ਼ਮ ਦੀ ਕਲਪਨਾ ਹੀ ਕੋਈ ਨਹੀਂ ਕਰ ਸਕਦਾ ਸੀ। ਵਿਸ਼ੇਸ਼ ਪ੍ਰਯਾਸ ਕੀਤਾ ਗਿਆ, ਉਸ ਸਮੇਂ ਐਡ ਕੈਂਪੇਨ ਚਲਾਇਆ, ਕੁਝ ਦਿਨ ਤਾਂ ਗੁਜਾਰੋ ਗੁਜਰਾਤ ਵਿੱਚ, ਇੱਕ-ਇੱਕ ਚੀਜ਼ ਉਸ ਵਿੱਚੋਂ ਨਿਕਲੀ। ਉਸੇ ਵਿੱਚੋਂ ਰਣ ਉਤਸਵ ਨਿਕਲਿਆ, ਉਸ ਵਿੱਚੋਂ ਸਟੈਚੂ ਆਵ੍ ਯੂਨਿਟੀ ਬਣਿਆ। ਉਸੇ ਵਿੱਚੋਂ ਅੱਜ ਸੋਮਨਾਥ ਦਾ ਵਿਕਾਸ ਹੋ ਰਿਹਾ ਹੈ, ਗਿਰ ਦਾ ਵਿਕਾਸ ਹੋ ਰਿਹਾ ਹੈ, ਅੰਬਾਜੀ ਜੀ ਦਾ ਵਿਕਾਸ ਹੋ ਰਿਹਾ ਹੈ। ਐਡਵੈਂਚਰ ਸਪੋਰਟਸ ਆ ਰਹੀਆਂ ਹਨ। ਯਾਨੀ ਇੱਕ ਤੋਂ ਬਾਅਦ ਇੱਕ ਚੀਜ਼ਾਂ ਡਿਵੈਲਪ ਹੋਣ ਲਗੀਆਂ। ਵੈਸੇ ਹੀ ਜਦੋਂ ਅਰਬਨ ਡਿਵੈਲਪਮੈਂਟ ਈਅਰ ਮਨਾਇਆ।

 

ਅਤੇ ਮੈਨੂੰ ਯਾਦ ਹੈ, ਮੈਂ ਰਾਜਨੀਤੀ ਵਿੱਚ ਨਵਾਂ-ਨਵਾਂ ਆਇਆ ਸਾਂ। ਅਤੇ ਕੁਝ ਸਮੇਂ ਦੇ ਬਾਅਦ ਅਸੀਂ ਅਹਿਮਦਾਬਾਦ municipal ਕਾਰਪੋਰੇਸ਼ਨ ਸਭ ਤੋਂ ਪਹਿਲੇ ਜਿੱਤੇ, ਤਦ ਤੱਕ ਸਾਡੇ ਪਾਸ ਇੱਕ ਰਾਜਕੋਟ municipality ਹੋਇਆ ਕਰਦੀ ਸੀ, ਤਦ ਉਹ ਕਾਰਪੋਰੇਸ਼ਨ ਨਹੀਂ ਸੀ। ਅਤੇ ਸਾਡੇ ਇੱਕ ਪ੍ਰਹਲਾਦਭਾਈ ਪਟੇਲ ਸਨ, ਪਾਰਟੀ ਦੇ ਬੜੇ ਸੀਨੀਅਰ ਨੇਤਾ ਸਨ। ਬਹੁਤ ਹੀ ਇਨੋਵੇਟਿਵ ਸਨ, ਨਵੀਆਂ -ਨਵੀਆਂ ਚੀਜ਼ਾਂ ਸੋਚਣਾ ਉਨ੍ਹਾਂ ਦਾ ਸੁਭਾਅ ਸੀ। ਮੈਂ ਨਵਾਂ ਰਾਜਨੀਤੀ ਵਿੱਚ ਆਇਆ ਸਾਂ, ਤਾਂ ਪ੍ਰਹਲਾਦ ਭਾਈ ਇੱਕ ਦਿਨ ਆਏ ਮਿਲਣ ਦੇ ਲਈ, ਉਨ੍ਹਾਂ ਨੇ ਕਿਹਾ ਕਿ ਇਹ ਸਾਨੂੰ ਜ਼ਰਾ, ਉਸ ਸਮੇਂ ਚਿਮਨਭਾਈ ਪਟੇਲ ਦੀ ਸਰਕਾਰ ਸੀ, ਤਾਂ ਅਸੀਂ ਚਿਮਨਭਾਈ ਅਤੇ ਭਾਜਪਾ ਦੇ ਲੋਕ ਛੋਟੇ ਪਾਰਟਨਰ ਸਾਂ। ਤਾਂ ਸਾਨੂੰ ਚਿਮਨਭਾਈ ਨੂੰ ਮਿਲ ਕੇ ਸਮਝਣਾ ਚਾਹੀਦਾ ਹੈ ਕਿ ਇਹ ਜੋ ਲਾਲ ਬੱਸ ਅਹਿਮਦਾਬਾਦ ਦੀ ਹੈ, ਉਸ ਨੂੰ ਜ਼ਰਾ ਅਹਿਮਦਾਬਾਦ ਦੇ ਬਾਹਰ ਜਾਣ ਦਿੱਤਾ ਜਾਵੇ। ਤਾਂ ਉਨ੍ਹਾਂ ਨੇ ਮੈਨੂੰ ਸਮਝਾਇਆ ਕਿ ਮੈਂ ਅਤੇ ਪ੍ਰਹਲਾਦ ਭਾਈ ਚਿਮਨਭਾਈ ਨੂੰ ਮਿਲਣ ਗਏ।ਅਸੀਂ ਬਹੁਤ ਮੱਥਾਪੱਚੀ ਕੀਤੀ, ਅਸੀਂ ਕਿਹਾ ਕਿ ਇਹ ਸੋਚਣ ਜਿਹਾ ਹੈ ਕਿ ਲਾਲ ਬੱਸ ਅਹਿਮਦਾਬਪਾਦ ਦੇ ਬਾਹਰ ਗੋਰਾ, ਗੁੰਮਾ, ਲਾਂਬਾ, ਉਧਰ ਨਰੋਰਾ ਦੀ ਤਰਫ਼ ਅੱਗੇ ਦਹੇਗਾਮ ਦੀ ਤਰਫ਼, ਉੱਧਰ ਕਲੋਲ ਦੀ ਤਰਫ਼ ਅੱਗੇ ਉਸ ਨੂੰ ਜਾਣ ਦੇਣਾ ਚਾਹੀਦਾ ਹੈ। ਟ੍ਰਾਂਸਪੋਰਟੇਸ਼ਨ ਦਾ ਵਿਸਤਾਰ ਕਰਨਾ ਚਾਹੀਦਾ ਹੈ, ਤਾਂ ਸਰਕਾਰ ਦੇ ਜਿਵੇਂ ਸਕੱਤਰਾਂ ਦਾ ਸੁਭਾਅ ਰਹਿੰਦਾ ਹੈ, ਉੱਥੇ ਬੈਠੇ ਹਨ ਸਾਰੇ, ਉਸ ਸਮੇਂ ਵਾਲੇ ਤਾਂ ਤਾਂ ਸਰਕਾਰ ਦੇ ਜਿਹੇ ਸਕੱਤਰਾਂ ਦਾ ਸੁਭਾਅ ਰਹਿੰਦਾ ਹੈ, ਇੱਥੇ ਬੈਠੇ ਹਨ ਸਾਰੇ, ਉਸ ਸਮੇਂ ਵਾਲੇ ਤਾਂ ਸਾਰੇ ਰਿਟਾਇਰ ਹੋ ਗਏ। ਇੱਕ ਵਾਰ ਇੱਕ ਕਾਂਗਰਸੀ ਨੇਤਾ ਨੂੰ ਪੁੱਛਿਆ ਗਿਆ ਸੀ ਕਿ ਦੇਸ਼ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨਾ ਹੈ ਤਾਂ ਦੋ ਵਾਕ ਵਿੱਚ ਦੱਸੋ। ਕਾਂਗਰਸ ਦੇ ਇੱਕ ਨੇਤਾ ਨੇ ਜਵਾਬ ਦਿੱਤਾ ਸੀ, ਉਹ ਮੈਨੂੰ ਅੱਜ ਵੀ ਅੱਛਾ ਲਗਦਾ ਹੈ। ਇਹ ਕੋਈ 40 ਸਾਲ ਪਹਿਲਾਂ ਦੀ ਬਾਤ ਹੈ। ਉਨ੍ਹਾਂ ਨੇ ਕਿਹਾ, ਦੇਸ਼ ਵਿੱਚ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਇੱਕ ਪੌਲੀਟਿਸ਼ੀਅਨਸ ਨਾ ਕਹਿਣਾ ਸਿੱਖਣ ਅਤੇ ਬਿਊਰੋਕ੍ਰੇਟ ਹਾਂ ਕਹਿਣਾ ਸਿੱਖਣ! ਉਸ ਨਾਲ ਸਾਰੀ ਸਮੱਸਿਆ ਦਾ ਸਮਾਧਾਨ ਹੋ ਜਾਵੇਗਾ। ਪੌਲੀਟਿਸ਼ਿਅਨਸ ਕਿਸੇ ਨੂੰ ਨਾ ਨਹੀਂ ਕਹਿੰਦਾ ਅਤੇ ਬਿਊਰੋਕ੍ਰੇਟ ਕਿਸੇ ਨੂੰ ਹਾਂ ਨਹੀਂ ਕਹਿੰਦਾ। ਤਾਂ ਉਸ ਸਮੇਂ ਚਿਮਨਭਾਈ ਦੇ ਪਾਸ ਗਏ, ਤਾਂ ਉਨ੍ਹਾਂ ਨੇ ਪੁੱਛਿਆ ਸਭ ਤੋਂ, ਅਸੀਂ ਦੁਬਾਰਾ ਗਏ, ਤੀਸਰੀ ਵਾਰ ਗਏ, ਨਹੀਂ-ਨਹੀਂ ਐੱਸਟੀ ਨੂੰ ਨੁਕਸਾਨ ਹੋ ਜਾਵੇਗਾ, ਐੱਸਟੀ ਨੂੰ ਕਮਾਈ ਬੰਦ ਹੋ ਜਾਵੇਗੀ, ਐੱਸਟੀ ਬੰਦ ਪੈ ਜਾਵੇਗੀ, ਐੱਸਟੀ ਘਾਟੇ ਵਿੱਚ ਚਲ ਰਹੀ ਹੈ।  ਲਾਲ ਬੱਸ ਉੱਥੇ ਨਹੀਂ ਭੇਜ ਸਕਦੇ ਹਾਂ, ਇਹ ਬਹੁਤ ਦਿਨ ਚਲਿਆ। ਤਿੰਨ-ਚਾਰ ਮਹੀਨੇ ਤੱਕ ਸਾਡੀ ਮੱਥਾਪੱਚੀ ਚਲੀ। ਖੈਰ, ਸਾਡਾ ਦਬਾਅ ਇਤਨਾ ਸੀ ਕਿ ਆਖਰ ਲਾਲ ਬੱਸ ਨੂੰ ਲਾਂਬਾ, ਗੋਰਾ, ਗੁੰਮਾ, ਐਸਾ ਐਕਸਟੈਂਸ਼ਨ ਮਿਲਿਆ, ਉਸ ਦਾ ਪਰਿਣਾਮ ਹੈ ਕਿ ਅਹਿਮਦਾਬਾਦ ਦਾ ਵਿਸਤਾਰ ਤੇਜ਼ੀ ਨਾਲ ਉੱਧਰ ਸਾਰਣ ਦੀ ਤਰਫ਼ ਹੋਇਆ, ਇੱਧਰ ਦਹੇਗਾਮ ਦੀ ਤਰਫ਼ ਹੋਇਆ, ਉੱਧਰ ਕਲੋਲ ਦੀ ਤਰਫ਼ ਹੋਇਆ, ਉੱਧਰ ਅਹਿਮਦਾਬਾਦ ਦੀ ਤਰਫ਼ ਹੋਇਆ, ਤਾਂ ਅਹਿਮਦਾਬਾਦ ਦੀ ਤਰਫ਼ ਜੋ ਪ੍ਰੈਸ਼ਰ, ਇੱਕਦਮ ਤੇਜ਼ੀ ਨਾਲ ਵਧਣ ਵਾਲਾ ਸੀ, ਉਸ ਵਿੱਚ ਤੇਜ਼ੀ ਆਈ, ਬਚ ਗਏ ਛੋਟੀ ਜਿਹੀ ਬਾਤ ਸੀ, ਤਦ ਜਾ ਕੇ, ਮੈਂ ਤਾਂ ਉਸ ਸਮੇਂ ਰਾਜਨੀਤੀ ਵਿੱਚ ਨਵਾਂ ਸਾਂ। ਮੈਨੂੰ ਕੋਈ ਜ਼ਿਆਦਾ ਇਨ੍ਹਾਂ ਚੀਜ਼ਾਂ ਨੂੰ ਮੈਂ ਜਾਣਦਾ ਭੀ ਨਹੀਂ ਸਾਂ।

ਲੇਕਿਨ ਤਦ ਸਮਝ ਵਿੱਚ ਆਉਂਦਾ ਸੀ ਕਿ ਅਸੀਂ ਤਤਕਾਲੀਨ ਲਾਭ ਤੋਂ ਉੱਪਰ ਉੱਠ ਕੇ ਸੱਚਮੁੱਚ ਵਿੱਚ ਰਾਜ ਦੀ ਅਤੇ ਰਾਜ ਦੇ ਲੋਕਾਂ ਦੀ ਭਲਾਈ ਦੇ ਲਈ ਹਿੰਮਤ ਦੇ ਨਾਲ ਲੰਬੀ ਸੋਚ ਦੇ ਨਾਲ ਚਲਾਂਗੇ, ਤਾਂ ਬਹੁਤ ਲਾਭ ਹੋਵਗਾ। ਅਤੇ ਮੈਨੂੰ ਯਾਦ ਹੈ ਜਦੋਂ ਅਰਬਨ ਡਿਵੈਲਪਮੈਂਟ ਈਅਰ ਮਨਾਇਆ, ਤਾਂ ਪਹਿਲਾ ਕੰਮ ਆਇਆ, ਇਹ ਐਂਕ੍ਰੋਚਮੈਂਟ ਹਟਾਉਣ ਦਾ, ਹੁਣ ਜਦੋਂ ਐਂਕ੍ਰੋਚਮੈਂਟ ਹਟਾਉਣ ਦੀ, ਬਾਤ ਆਉਂਦੀ ਹੈ, ਤਾਂ ਸਭ ਤੋਂ ਪਹਿਲੇ ਰੁਕਾਵਟ ਬਣਦਾ ਹੈ ਪੌਲਿਟੀਕਲ ਆਦਮੀ, ਕਿਸੇ ਭੀ ਦਲ ਦਾ ਹੋਵੇ, ਉਹ ਆਕੇ ਖੜ੍ਹਾ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਲਗਦਾ ਹੈ,ਮੇਰੇ ਵੋਟਰ ਹਨ, ਤੁਸੀਂ ਤੋੜ ਰਹੇ ਹੋ। ਅਤੇ ਅਫ਼ਸਰ ਲੋਕ ਭੀ ਬੜੇ ਚਤੁਰ ਹੁੰਦੇ ਹਨ। ਜਦੋਂ ਉਨ੍ਹਾਂ ਨੂੰ ਕਹਿੰਦੇ ਹਾਂ ਕਿ ਭਈ ਇਹ ਸਭ ਤੋੜਨਾ ਹੈ, ਤਾਂ ਪਹਿਲੇ ਜਾ ਕੇ ਉਹ ਹਨੂਮਾਨ ਜੀ ਦਾ ਮੰਦਿਰ ਤੋੜਦੇ ਹਨ। ਤਾਂ ਐਸਾ ਤੁਫਾਨ ਖੜ੍ਹਾ ਹੋ ਜਾਂਦਾ ਹੈ ਕਿ ਕੋਈ ਭੀ ਪੌਲਿਟਿਸ਼ਿਅਨ ਡਰ ਜਾਂਦਾ ਹੈ, ਉਸ ਨੂੰ ਲਗਦਾ ਹੈ ਕਿ ਹਨੂਮਾਨ ਜੀ ਦਾ ਮੰਦਿਰ ਤੋੜ ਦਿੱਤਾ ਤਾਂ ਹੋ.... ਅਸੀਂ ਬੜੀ ਹਿੰਮਤ ਦਿਖਾਈ। ਉਸ ਸਮੇਂ ਸਾਡੇ.... (ਨਾਮ ਸਪਸ਼ਟ ਨਹੀਂ) ਅਰਬਨ ਮਿਨਿਸਟਰ ਸਨ। ਅਤੇ ਉਸ ਦਾ ਪਰਿਣਾਮ ਇਹ ਆਇਆ ਕਿ ਰਸਤੇ ਚੌੜੇ ਹੋਣ ਲਗੇ, ਤਾਂ ਜਿਸ ਦਾ 2 ਫੁੱਟ 4 ਫੁੱਟ ਕਟਦਾ ਸੀ, ਉਹ ਚਿਲਾਉਂਦਾ ਸੀ, ਲੇਕਿਨ ਪੂਰਾ ਸ਼ਹਿਰ ਖੁਸ਼ ਹੋ ਜਾਂਦਾ ਸੀ। ਇਸ ਵਿੱਚ ਇੱਕ ਸਥਿਤੀ ਐਸੀ ਬਣੀ, ਬੜੀ interesting ਹੈ। ਹੁਣ ਮੈਂ ਤਾਂ 2005 ਅਰਬਨ ਡਿਵੈਲਪਮੈਂਟ ਈਅਰ ਐਲਾਨ ਕਰ ਦਿੱਤਾ। ਉਸ ਦੇ ਲਈ ਕੋਈ 80-90 ਪੁਆਇੰਟ ਨਿਕਾਲੇ(ਕੱਢੇ) ਸਨ, ਬੜੇ interesting ਪੁਆਇੰਟ ਸਨ। ਤਾਂ ਪਾਰਟੀ ਨਾਲ ਐਸੀ ਮੇਰੀ ਬਾਤ ਹੋਈ ਸੀ ਕਿ ਭਾਈ ਐਸਾ ਇੱਕ ਅਰਬਨ ਡਿਵੈਲਪਮੈਂਟ ਈਅਰ ਹੋਵੇਗਾ, ਜ਼ਰਾ ਸਫ਼ਾਈ ਵਗੈਰਾ ਦੇ ਕੰਮਾਂ ਵਿੱਚ ਸਭ ਨੂੰ ਜੋੜਨਾ ਪਵੇਗਾ ਐਸਾ, ਲੇਕਿਨ ਜਦੋਂ ਇਹ ਤੋੜਨਾ ਸ਼ੁਰੂ ਹੋਇਆ, ਤਾਂ ਮੇਰੀ ਪਾਰਟੀ ਦੇ ਲੋਕ ਆਏ, ਇਹ ਬੜੇ ਸੀਕ੍ਰੇਟ ਦੱਸ ਰਿਹਾ ਹਾਂ ਮੈਂ, ਉਨ੍ਹਾਂ ਨੇ ਕਿਹਾ ਸਾਹਬ ਇਹ 2005 ਵਿੱਚ ਤਾਂ ਅਰਬਨ ਬਾਡੀ ਦੀਆਂ ਚੋਣਾਂ ਹਨ, ਸਾਡੀ ਹਾਲਤ ਖਰਾਬ ਹੋ ਜਾਵੇਗੀ। ਇਹ ਸਭ ਤਾਂ ਚਾਰੋਂ ਤਰਫ਼ ਤੋੜ-ਫੋੜ ਚਲ ਰਹੀ ਹੈ। ਮੈਂ ਕਿਹਾ ਯਾਰ ਭਈ ਇਹ ਤਾਂ ਮੇਰੇ ਧਿਆਨ ਵਿੱਚ ਨਹੀਂ ਰਿਹਾ ਅਤੇ ਸੱਚ ਵਿੱਚ ਮੇਰੇ ਧਿਆਨ ਵਿੱਚ ਉਹ ਚੋਣ ਸੀ ਹੀ ਨਹੀਂ। ਹੁਣ ਮੈਂ ਕਾਰਜਕ੍ਰਮ ਬਣਾ ਦਿੱਤਾ, ਹੁਣ ਸਾਹਬ ਮੇਰਾ ਭੀ ਇੱਕ ਸੁਭਾਅ ਹੈ। ਅਸੀਂ ਤਾਂ ਬਚਪਨ ਤੋਂ ਪੜ੍ਹਦੇ ਆਏ ਹਾਂ-ਕਦਮ ਉਠਾਇਆ ਹੈ ਤਾਂ ਪਿੱਛੇ ਨਹੀਂ ਹਟਣਾ ਹੈ। ਤਾਂ ਮੈਂ ਮੈਂ ਕਿਹਾ ਦੇਖੋ ਭਾਈ ਤੁਹਾਡੀ ਚਿੰਤਾ ਸਹੀ ਹੈ, ਲੇਕਿਨ ਹੁਣ ਪਿੱਛੇ ਨਹੀਂ ਹਟ ਸਕਦੇ। ਹੁਣ ਤਾਂ ਇਹ ਅਰਬਨ ਡਿਵੈਲਪਮੈਂਟ ਈਅਰ ਹੋਵੇਗਾ। ਹਾਰ ਜਾਵਾਂਗੇ, ਚੋਣ ਕੀ ਹੈ? ਜੋ ਭੀ ਹੋਵੇਗਾ ਅਸੀਂ ਕਿਸੇ ਦਾ ਬੁਰਾ ਕਰਨਾ ਨਹੀਂ ਚਾਹੁੰਦੇ, ਲੇਕਿਨ ਗੁਜਰਾਤ ਵਿੱਚ ਸ਼ਹਿਰਾਂ ਦਾ ਰੂਪ ਰੰਗ ਬਦਲਣਾ ਬਹੁਤ ਜ਼ਰੂਰੀ ਹੈ।

 

ਸਾਥੀਓ,

ਅਸੀਂ ਲੋਕ ਲਗੇ ਰਹੇ। ਕਾਫ਼ੀ ਵਿਰੋਧ ਭੀ ਹੋਇਆ, ਕਾਫ਼ੀ ਅੰਦੋਲਨ ਹੋਏ ਬਹੁਤ ਪਰੇਸ਼ਾਨੀ ਹੋਈ। ਇੱਥੇ ਮੀਡੀਆ ਵਾਲਿਆਂ ਨੂੰ ਭੀ ਬੜਾ ਮਜ਼ਾ ਆ ਗਿਆ ਕਿ ਮੋਦੀ ਹੁਣ ਸ਼ਿਕਾਰ ਆ ਗਿਆ ਹੱਥ ਵਿੱਚ, ਤਾਂ ਉਹ ਭੀ ਬੜੀ ਪੂਰੀ ਤਾਕਤ ਨਾਲ ਲਗ ਗਏ ਸਨ। ਅਤੇ ਉਸ ਦੇ ਬਾਅਦ ਜਦੋਂ ਚੋਣ ਹੋਈ, ਦੇਖੋ ਮੈਂ ਰਾਜਨੇਤਾਵਾਂ ਨੂੰ ਕਹਿੰਦਾ ਹਾਂ, ਮੈਂ ਦੇਸ਼ ਭਰ ਦੇ ਰਾਜਨੇਤਾ ਮੈਨੂੰ ਸੁਣਦੇ ਹਨ, ਤਾਂ ਦੇਖਣਾ ਕਹਿੰਦਾ ਹਾਂ,

 ਅਗਰ ਤੁਸੀਂ ਸੱਤਿਆਨਿਸ਼ਠਾ ਨਾਲ, ਇਮਾਨਦਾਰੀ ਨਾਲ ਲੋਕਾਂ ਦੀ ਭਲਾਈ ਦੇ ਲਈ ਨਿਰਣੇ ਕਰਦੇ ਹੋ, ਤਤਕਾਲੀਨ ਭਲੇ ਹੀ ਬੁਰਾ ਲਗੇ, ਲੋਕ ਨਾਲ ਚਲਦੇ ਹਨ। ਅਤੇ ਉਸ ਸਮੇਂ ਜੋ ਚੋਣ ਹੋਈ 90 ਪਰਸੈਂਟ ਵਿਕਟਰੀ ਬੀਜੇਪੀ ਦੀ ਹੋਈ ਸੀ, 90 ਪਰਸੈਂਟ ਯਾਨੀ ਲੋਕ ਜੋ ਮੰਨਦੇ ਹਨ ਕਿ ਜਨਤਾ ਇਹ ਨਹੀਂ ਅਤੇ ਮੈਨੂੰ ਯਾਦ ਹੈ। ਹੁਣ ਇਹ ਜੋ ਇੱਥੇ ਅਟਲ ਬ੍ਰਿਜ ਬਣਿਆ ਹੈ ਨਾ ਤਾਂ ਮੈਨੂੰ, ਇਹ ਸਾਬਰਮਤੀ ਰਿਵਰ ਫ੍ਰੰਟ ‘ਤੇ, ਤਾਂ ਪਤਾ ਨਹੀਂ ਕਿਉਂ ਮੈਨੂੰ ਉਦਘਾਟਨ ਦੇ ਲਈ ਬੁਲਾਇਆ ਸੀ। ਕਈ ਕਾਰਜਕ੍ਰਮ ਸਨ, ਤਾਂ ਮੈਂ ਕਿਹਾ ਚਲੋ ਭਈ ਅਸੀਂ ਭੀ ਦੇਖਣ ਜਾਂਦੇ ਹਾਂ, ਤਾਂ ਮੈਂ ਜ਼ਰਾ ਉਹ ਅਟਲ ਬ੍ਰਿਜ ‘ਤੇ ਟਹਿਲਣ ਗਿਆ, ਤਾਂ ਉੱਥੇ ਮੈਂ ਦੇਖਿਆ ਕੁਝ ਲੋਕਾਂ ਨੇ ਪਾਨ ਦੀਆਂ ਪਿਚਕਾਰੀਆਂ ਲਗਾਈਆਂ ਹੋਈਆ ਸਨ। ਅਜੇ ਤਾਂ ਉਦਘਾਟਨ ਹੋਣਾ ਸੀ, ਲੇਕਿਨ ਕਾਰਜਕ੍ਰਮ ਹੋ ਗਿਆ ਸੀ। ਤਾਂ ਮੇਰਾ ਦਿਮਾਗ਼, ਮੈਂ ਕਿਹਾ ਇਸ ‘ਤੇ ਟਿਕਟ ਲਗਾਓ। ਤਾਂ ਇਹ ਸਾਰੇ ਲੋਕ ਆ ਗਏ ਸਾਹਬ ਚੋਣ ਹੈ, ਉਸ ਦੇ ਬਾਅਦ ਚੋਣ ਸੀ, ਬੋਲੋ ਟਿਕਟ ਨਹੀਂ ਲਗਾ ਸਕਦੇ ਮੈਂ ਕਿਹਾ ਟਿਕਟ ਲਗਾਓ ਵਰਨਾ ਇਹ ਤੁਹਾਡਾ ਅਟਲ ਬ੍ਰਿਜ ਬੇਕਾਰ ਹੋ ਜਾਵੇਗਾ। ਫਿਰ ਮੈਂ ਦਿੱਲੀ ਗਿਆ, ਮੈਂ ਦੂਸਰੇ ਦਿਨ ਫੋਨ ਕਰਕੇ ਪੁੱਛਿਆ, ਮੈਂ ਕਿਹਾ ਕੀ ਹੋਇਆ ਟਿਕਟ ਲਗਾਉਣ ਦਾ ਇੱਕ ਦਿਨ ਭੀ ਬਿਨਾ ਟਿਕਟ ਨਹੀਂ ਚਲਣਾ ਚਾਹੀਦਾ ਹੈ।

 

ਸਾਥੀਓ, 

 

ਖੈਰ ਮੇਰਾ ਮਾਨ-ਸਨਮਾਨ ਰੱਖਦੇ ਹਨ ਸਭ ਲੋਕ, ਆਖਰ ਦੇ ਸਾਡੇ ਲੋਕਾਂ ਨੇ ਬ੍ਰਿਜ ‘ਤੇ ਟਿਕਟ ਲਗਾ ਦਿੱਤਾ। ਅੱਜ ਟਿਕਟ ਭੀ ਹੋਇਆ, ਚੋਣਾਂ ਭੀ ਜਿੱਤ, ਦੋਸਤੋ ਅਤੇ ਉਹ ਅਟਲ ਬ੍ਰਿਜ ਚਲ ਰਿਹਾ ਹੈ। ਮੈਂ ਕਾਂਕਰੀਆ ਦਾ ਪੁਨਰਨਿਰਮਾਣ ਦਾ ਕਾਰਜਕ੍ਰਮ ਲਿਆ, ਉਸ ‘ਤੇ ਟਿਕਟ ਲਗਾਇਆ ਤਾਂ ਕਾਂਗਰਸ ਨੇ ਬੜਾ ਅੰਦੋਲਨ ਕੀਤਾ। ਕੋਰਟ ਵਿੱਚ ਚਲੇ ਗਏ, ਲੇਕਿਨ ਉਹ ਛੋਟਾ ਜਿਹਾ ਪ੍ਰਯਾਸ ਪੂਰੇ ਕਾਂਕਰੀਆ ਨੂੰ ਬਚਾ ਕੇ ਰੱਖਿਆ ਹੋਇਆ ਹੈ ਅਤੇ ਅੱਜ ਸਮਾਜ ਦਾ ਹਰ ਵਰਗ ਬੜੀ ਸੁਖ-ਚੈਨ ਨਾਲ ਉੱਥੇ ਜਾਂਦਾ ਹੈ। ਕਦੇ-ਕਦੇ ਰਾਜਨੇਤਾਵਾਂ ਨੂੰ ਬਹੁਤ ਛੋਟੀਆਂ ਚੀਜ਼ਾਂ ਡਰ ਜਾਂਦੇ ਹਨ। ਸਮਾਜ ਵਿਰੋਧੀ ਨਹੀਂ ਹੁੰਦਾ ਹੈ, ਉਸ ਨੂੰ ਸਮਝਾਉਣਾ ਹੁੰਦਾ ਹੈ। ਉਹ ਸਹਿਯੋਗ ਕਰਦਾ ਹੈ ਅਤੇ ਅੱਛੇ ਪਰਿਣਾਮ ਭੀ ਮਿਲਦੇ ਹਨ। ਦੇਖੋ ਸ਼ਹਿਰੀ ਸ਼ਹਿਰੀ ਵਿਕਾਸ ਦੀ ਇੱਕ-ਇੱਕ ਚੀਜ਼ ਇਤਨੀ ਬਰੀਕੀ ਨਾਲ ਬਣਾਈ ਗਈ ਅਤੇ ਉਸੇ ਦਾ ਪਰਿਣਾਮ ਸੀ ਅਤੇ ਮੈਂ ਤੁਹਾਨੂੰ ਦੱਸਦਾ ਹਾਂ। ਇਹ ਜੋ ਹੁਣ ਮੇਰੇ ‘ਤੇ ਦਬਾਅ ਵਧਣ ਵਾਲਾ ਹੈ, ਉਹ already ਸ਼ੁਰੂ ਹੋ ਗਿਆ ਕਿ ਮੋਦੀ ਠੀਕ ਹੈ, 4 ਨੰਬਰ ਤਾਂ ਪਹੁੰਚ ਗਏ, ਦੱਸੋ 3 ਕਦੋਂ ਪਹੁੰਚੋਗੇ? ਇਸ ਦੀ ਇੱਕ ਜੜੀ-ਬੂਟੀ ਤੁਹਾਡੇ ਪਾਸ ਹੈ। ਹੁਣ ਜੋ ਸਾਡੇ ਗ੍ਰੋਥ ਸੈਂਟਰ ਹਨ, ਉਹ ਅਰਬਨ ਏਰੀਆ ਹਨ। ਸਾਨੂੰ ਅਰਬਨ ਬਾਡੀਜ਼ ਨੂੰ ਇਕਨੌਮਿਕ ਦੇ ਗ੍ਰੋਥ ਸੈਂਟਰ ਬਣਾਉਣ ਦਾ ਪਲਾਨ ਕਰਨਾ ਹੋਵੇਗਾ। ਆਪਣੇ ਆਪ ਜਨਸੰਖਿਆ ਦੇ ਕਾਰਨ ਵਾਧਾ ਹੁੰਦਾ ਚਲੇ, ਐਸੇ ਸ਼ਹਿਰ ਨਹੀਂ ਹੋ ਸਕਦੇ ਹਨ। ਸ਼ਹਿਰ ਆਰਥਿਕ ਗਤੀਵਿਧੀ ਦੇ ਤੇਜ਼ਤਰਾਰ ਕੇਂਦਰ ਹੋਣੇ ਚਾਹੀਦੇ ਹਨ ਅਤੇ ਹੁਣ ਤਾਂ ਸਾਨੂੰ ਟੀਅਰ 2, ਟੀਅਰ 3 ਸੀਟੀਜ਼ ‘ਤੇ ਭੀ ਬਲ ਦੇਣਾ ਚਾਹੀਦਾ ਹੈ ਅਤੇ ਉਹ ਇਕਨੌਮਿਕ ਐਕਟਿਵਿਟੀ ਦੇ ਸੈਂਟਰ ਬਣਨੇ ਚਾਹੀਦੇ ਹਨ ਅਤੇ ਮੈਂ ਤਾਂ ਪੂਰੇ ਦੇਸ਼ ਦੀ  ਨਗਰਪਾਲਿਕਾ, ਮਹਾਨਗਰਪਾਲਿਕਾ ਦੇ ਲੋਕਾਂ ਨੂੰ ਕਹਿਣਾ ਚਾਹਾਂਗਾ। ਅਰਬਨ ਬਾਡੀ ਨਾਲ ਜੁੜੇ ਹੋਏ ਸਭ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਉਹ ਟਾਰਗੇਟ ਕਰਨ ਕਿ 1 ਸਾਲ ਵਿੱਚ ਉਸ ਨਗਰ ਦੀ ਇਕੌਨਮੀ ਕਿੱਥੋਂ ਕਿੱਥੇ ਪਹੁੰਚਾਉਣਗੇ? ਉੱਥੋਂ ਦੀ ਅਰਥਵਿਵਸਥਾ ਦਾ ਕੱਦ ਕਿਵੇਂ ਵਧਾਓਣਗੇ?ਉੱਥੇ ਜੋ ਚੀਜ਼ਾਂ ਮੈਨੂਫੈਕਚਰਿੰਗ ਹੋ ਰਹੀਆਂ ਹਨ, ਉਸ ਵਿੱਚ ਕੁਆਲਿਟੀ ਇੰਪਰੂਵ ਕਿਵੇਂ ਕਰੋਂਗੇ? ਉੱਥੇ ਨਵੇਂ-ਨਵੇਂ ਇਕਨੌਮਿਕ ਐਕਟਿਵਿਟੀ ਦੇ ਰਸਤੇ ਕਿਹੜੇ ਖੋਲ੍ਹੋਗੇ। ਜ਼ਿਆਦਾਤਰ ਮੈਂ ਦੇਖਿਆ ਨਗਰ ਪਾਲਿਕਾ ਦੀ ਜੋ ਨਵੀਂਆਂ-ਨਵੀਆਂ ਬਣਦੀਆਂ ਹਨ, ਤਾਂ ਕੀ ਕਰਦੇ ਹਨ, ਇੱਕ ਬੜਾ ਸ਼ਾਪਿੰਗ ਸੈਂਟਰ ਬਣਾ ਦਿੰਦੇ ਹਨ। ਪੌਲਿਟਿਸ਼ਨਾਂ ਨੂੰ ਭੀ ਜ਼ਰਾ ਸੂਟ ਕਰਦਾ ਹੈ ਉਹ, 30-40 ਦੁਕਾਨਾਂ ਬਣਾ ਦੇਣਗੇ ਅਤੇ 10 ਸਾਲ ਤੱਕ ਲੈਣ ਵਾਲਾ ਨਹੀਂ ਆਉਂਦਾ ਹੈ। ਇਤਨੇ ਨਾਲ ਕੰਮ ਨਹੀਂ ਚਲੇਗਾ। ਸਟਡੀ ਕਰਕੇ ਅਤੇ ਖਾਸ ਕਰਕੇ ਜੋ ਐਗਰੋ ਪ੍ਰੋਡਕਟ ਹਨ। ਮੈਂ ਤਾਂ ਟੀਅਰ 2, ਟੀਅਰ 3 ਸੀਟੀ ਦੇ ਲਈ ਕਹਾਂਗਾ, ਜੋ ਕਿਸਾਨ ਪੈਦਾਵਾਰ ਕਰਦਾ ਹੈ, ਉਸ ਦਾ ਵੈਲਿਊ ਐਡਿਸ਼ਨ, ਇਹ ਨਗਰ ਪਾਲਿਕਾਵਾਂ ਵਿੱਚ ਸ਼ੁਰੂ ਹੋਵੇ, ਆਸ-ਪਾਸ ਤੋਂ ਖੇਤੀ ਦੀਆਂ ਚੀਜ਼ਾਂ ਆਉਣ, ਉਸ ਵਿੱਚੋਂ ਕੁਝ ਵੈਲਿਊ ਐਡਿਸ਼ਨ ਹੋਵੇ, ਪਿੰਡ ਦਾ ਭੀ ਭਲਾ ਹੋਵੇਗਾ, ਸ਼ਹਿਰ ਦਾ ਭੀ ਭਲਾ ਹੋਵੇਗਾ।

 

ਉਸੇ ਪ੍ਰਕਾਰ ਨਾਲ ਤੁਸੀਂ ਦੇਖਿਆ ਹੋਵੇਗਾ ਇਨ੍ਹੀਂ ਦਿਨੀਂ ਸਟਾਰਟਅਪ, ਸਟਾਰਟਅਪ ਵਿੱਚ ਭੀ ਤੁਹਾਡੇ ਧਿਆਨ ਵਿੱਚ ਆਇਆ ਹੋਵੇਗਾ ਕਿ ਪਹਿਲੇ ਸਟਾਰਟਅਪ ਬੜੇ ਸ਼ਹਿਰਾਂ ਦੇ ਬੜੇ ਉਦਯੋਗ ਘਰਾਣਿਆਂ ਦੇ ਆਸਪਾਸ ਚਲਦੇ ਸਨ, ਅੱਜ ਦੇਸ਼ ਵਿੱਚ ਕਰੀਬ ਦੋ ਲੱਖ ਸਟਾਰਟਅਪ ਹਨ। ਅਤੇ ਜ਼ਿਆਦਾਤਰ ਟੀਅਰ 2, ਟੀਅਰ 3 ਸੀਟੀਜ਼ ਵਿੱਚ ਹਨ ਅਤੇ ਇਸ ਵਿੱਚ ਭੀ ਗਰਵ (ਮਾਣ) ਦੀ ਬਾਤ ਹੈ ਕਿ ਉਸ ਵਿੱਚ ਕਾਫ਼ੀ ਅਗਵਾਈ ਸਾਡੀਆਂ ਬੇਟੀਆਂ ਦੇ ਪਾਸ ਹੈ। ਸਟਾਰਟਅਪ ਦੀ ਲੀਡਰਸ਼ਿਪ ਬੇਟੀਆਂ ਦੇ ਪਾਸ ਹੈ। ਇਹ ਬਹੁਤ ਬੜੀ ਕ੍ਰਾਂਤੀ ਦੀਆਂ ਸੰਭਾਵਨਾਵਾਂ ਨੂੰ ਜਨਮ ਦਿੰਦਾ ਹੈ ਅਤੇ ਇਸ ਲਈ ਮੈਂ ਚਾਹਾਂਗਾ ਕਿ ਅਰਬਨ ਡਿਵੈਲਪਮੈਂਟ ਈਅਰ ਦੇ ਜਦੋਂ 20 ਸਾਲ ਮਨਾ ਰਹੇ ਹਾਂ ਅਤੇ ਇੱਕ ਸਫ਼ਲ ਪ੍ਰਯੋਗ ਨੂੰ ਅਸੀਂ ਯਾਦ ਕਰਕੇ ਅੱਗੇ ਦੀ ਦਿਸ਼ਾ ਤੈ ਕਰਦੇ ਹਾਂ ਤਦ ਅਸੀਂ ਟੀਅਰ 2, ਟੀਅਰ 3 ਸੀਟੀਜ਼ ਨੂੰ ਬਲ ਦੇਈਏ। ਸਿੱਖਿਆ ਵਿੱਚ ਭੀ ਟੀਅਰ 2, ਟੀਅਰ 3 ਸੀਟੀਜ਼ ਕਾਫ਼ੀ ਅੱਗੇ ਰਹੇ, ਇਸ ਸਾਲ ਦੇਖ ਲਿਓ। ਪਹਿਲੇ ਇੱਕ ਜ਼ਮਾਨਾ ਸੀ ਕਿ 10 ਅਤੇ 12 ਦੇ ਰਿਜ਼ਲਟ ਆਉਂਦੇ ਸਨ, ਤਾਂ ਜੋ ਨਾਮੀ ਸਕੂਲ ਰਹਿੰਦੇ ਸਨ ਬੜੇ, ਉਸੇ ਦੇ ਬੱਚੇ ਫਸਟ 10 ਵਿੱਚ ਰਹਿੰਦੇ ਸਨ। ਇਨ੍ਹੀਂ ਦਿਨੀਂ ਸ਼ਹਿਰਾਂ ਦੇ ਬੜੇ-ਬੜੇ ਸਕੂਲਾਂ ਦਾ ਨਾਮੋਨਿਸ਼ਾਨ ਨਹੀਂ ਹੁੰਦਾ ਹੈ, ਟੀਅਰ 2, ਟੀਅਰ 3 ਸੀਟੀਜ਼ ਦੇ ਸਕੂਲ ਦੇ ਬੱਚੇ ਪਹਿਲੇ 10 ਵਿੱਚ ਆਉਂਦੇ ਹਨ। ਦੇਖਿਆ ਹੋਵੇਗਾ ਤੁਸੀਂ ਗੁਜਰਾਤ ਵਿੱਚ ਭੀ ਇਹੀ ਹੋ ਰਿਹਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਛੋਟੇ ਸ਼ਹਿਰਾਂ ਦੇ ਪੋਟੈਂਸ਼ਿਅਲ, ਉਸ ਦੀ ਤਾਕਤ ਵਧ ਰਹੀ ਹੈ। ਖੇਡਾਂ ਦਾ ਦੇਖੋ, ਪਹਿਲੇ ਕ੍ਰਿਕਟ ਦੇਖੋ ਆਪ, ਕ੍ਰਿਕਟ ਤਾਂ ਹਿੰਦੁਸਤਾਨ ਵਿੱਚ ਅਸੀਂ ਗਲੀ-ਮੁਹੱਲੇ ਵਿੱਚ ਖੇਡਿਆ ਜਾਂਦਾ ਹੈ। ਲੇਕਿਨ ਬੜੇ ਸ਼ਹਿਰ ਦੇ ਬੜੇ ਰਈਸੀ ਪਰਿਵਾਰਾਂ ਨਾਲ ਹੀ ਖੇਲਕੂਦ ਕ੍ਰਿਕਟ ਅਟਕਿਆ ਹੋਇਆ ਸੀ। ਅੱਜ ਸਾਰੇ ਖਿਡਾਰੀਆਂ ਵਿੱਚੋਂ ਅੱਧੇ ਤੋਂ ਜ਼ਿਆਦਾ ਖਿਡਾਰੀ ਟੀਅਰ 2, ਟੀਅਰ 3 ਸੀਟੀਜ਼ ਪਿੰਡ ਦੇ ਬੱਚੇ ਹਨ ਜੋ ਖੇਡਾਂ ਵਿੱਚ ਇੰਟਰਨੈਸ਼ਨਲ ਖੇਡਾਂ ਖੇਡ ਕੇ ਕਮਾਲ ਕਰਦੇ ਹਨ। ਯਾਨੀ ਅਸੀਂ ਸਮਝੀਏ ਕਿ ਸਾਡੇ ਸ਼ਹਿਰਾਂ ਵਿੱਚ ਹੀ ਬਹੁਤ ਪੋਟੈਂਸ਼ਿਅਲ ਹੈ। ਅਤੇ ਜਿਹਾ ਮਨੋਹਰ ਜੀ ਨੇ ਭੀ ਕਿਹਾ ਅਤੇ ਇੱਥੇ ਵੀਡੀਓ ਵਿੱਚ ਭੀ ਦਿਖਾਇਆ ਗਿਆ, ਇਹ ਸਾਡੇ ਲਈ ਬਹੁਤ ਬੜੀ opportunity ਹੈ ਜੀ, 4 ਵਿੱਚੋਂ 3 ਨੰਬਰ ਦੀ ਇਕੌਨਮੀ ਤੱਕ ਪਹੁੰਚਣ ਦੇ ਲਈ ਅਸੀਂ ਹਿੰਦੁਸਤਾਨ ਦੇ ਸ਼ਹਿਰਾਂ ਦੀ ਅਰਥਵਿਵਸਥਾ ‘ਤੇ ਅਗਰ ਫੋਕਸ ਕਰਾਂਗੇ, ਤਾਂ ਅਸੀਂ ਬਹੁਤ ਤੇਜ਼ੀ ਨਾਲ ਉੱਥੇ ਭੀ ਪਹੁੰਚ ਪਾਵਾਂਗੇ।

ਸਾਥੀਓ,

ਇਹ ਗਵਰਨੈਂਸ ਦਾ ਇੱਕ ਮਾਡਲ ਹੈ। ਦੁਰਭਾਗ ਨਾਲ ਸਾਡੇ ਦੇਸ਼ ਵਿੱਚ ਇੱਕ ਅਜਿਹੇ ਹੀ ਈਕੋਸਿਸਟਮ ਨੇ ਜ਼ਮੀਨਾਂ ਵਿੱਚ ਆਪਣੀਆਂ ਜੜ੍ਹਾਂ ਅਜਿਹੀਆਂ ਜਮਾਈਆਂ ਹੋਈਆਂ ਹਨ ਕਿ ਭਾਰਤ ਦੀ ਸਮਰੱਥਾ ਨੂੰ ਹਮੇਸ਼ਾ ਨੀਚਾ ਦਿਖਾਉਣ ਵਿੱਚ ਲਗੀਆਂ ਹਨ। ਵਿਚਾਰਕ ਵਿਰੋਧ ਦੇ ਕਾਰਨ ਵਿਵਸਥਾਵਾਂ ਦੇ ਵਿਕਾਸ ਦਾ ਅਸਵੀਕਾਰ ਕਰਨ ਦਾ ਉਨ੍ਹਾਂ ਦਾ ਸੁਭਾਅ ਬਣ ਗਿਆ ਹੈ। ਵਿਅਕਤੀ ਦੇ ਪ੍ਰਤੀ ਪਸੰਦ-ਨਾਪਸੰਦ ਦੇ ਕਾਰਨ ਉਸ ਦੇ ਦੁਆਰਾ ਕੀਤੇ ਗਏ ਹਰ ਕੰਮ ਨੂੰ ਬੁਰਾ ਦੱਸ ਦੇਣਾ ਇੱਕ ਫੈਸ਼ਨ ਦਾ ਤਰੀਕਾ ਚਲ ਪਿਆ ਹੈ ਅਤੇ ਉਸ ਦੇ ਕਾਰਨ ਦੇਸ਼ ਦੀਆਂ ਅੱਛੀਆਂ ਚੀਜ਼ਾਂ ਦਾ ਨੁਕਸਾਨ ਹੋਇਆ ਗੈ। ਇਹ ਗਵਰਨੈਂਸ ਦਾ ਇੱਕ ਮਾਡਲ ਹੈ। ਹੁਣ ਆਪ(ਤੁਸੀਂ) ਦੇਖੋ, ਅਸੀਂ ਸ਼ਹਿਰੀ ਵਿਕਾਸ ‘ਤੇ ਤਾਂ ਬਲ ਦਿੱਤਾ, ਲੇਕਿਨ ਵੈਸਾ ਹੀ ਜਦੋਂ ਤੁਸੀਂ ਦਿੱਲੀ ਭੇਜਿਆ, ਤਾਂ ਅਸੀਂ ਐਸਪਿਰੇਸ਼ਨਲ ਡਿਸਟ੍ਰਿਕਟ, ਐਸਪਿਰੇਸ਼ਨਲ ਬਲਾਕ ‘ਤੇ ਵਿਚਾਰ ਕੀਤਾ ਕਿ ਹਰ ਰਾਜ ਵਿੱਚ ਇੱਕ ਅੱਧਾ ਜ਼ਿਲ੍ਹਾ, ਇੱਕ ਅੱਧੀ ਤਹਿਸੀਲ ਅਜਿਹੀ ਹੁੰਦੀ ਹੈ, ਜੋ ਇਤਨਾ ਪਿੱਛੇ ਹੁੰਦਾ ਹੈ, ਕਿ ਇਹ ਸਟੇਟ ਦੀ ਸਾਰੀ ਐਵਰੇਜ ਨੂੰ ਪਿੱਛੇ ਖਿੱਚ ਲੈ ਜਾਂਦਾ ਹੈ। ਆਪ (ਤੁਸੀਂ) ਜੰਪ ਲਗਾ ਹੀ ਨਹੀਂ ਸਕਦੇ, ਉਹ ਬੇੜੀਆਂ ਦੀ ਤਰ੍ਹਾਂ ਹੁੰਦਾ ਹੈ। ਮੈਂ ਕਿਹਾ, ਪਹਿਲੇ ਇਨ੍ਹਾਂ ਬੇੜੀਆਂ ਨੂੰ ਤੋੜਨਾ ਹੈ ਅਤੇ ਦੇਸ਼ ਵਿੱਚ 100 ਦੇ ਕਰੀਬ ਐਸਪਿਰੇਸ਼ਨਲ ਡਿਸਟ੍ਰਿਕਟ ਉਨ੍ਹਾਂ ਨੂੰ identify ਕੀਤਾ ਗਿਆ। 40 ਪੈਰਾਮੀਟਰ ਤੋਂ ਦੇਖਿਆ ਗਿਆ ਕਿ ਇੱਥੇ ਕੀ ਜ਼ਰੂਰਤ ਹੈ। ਹੁਣ 500 ਬਲਾਕਸ identify ਕੀਤੇ ਹਨ, whole of the government approach ਦੇ ਨਾਲ ਫੋਕਸ ਕੀਤਾ ਗਿਆ। ਯੰਗ ਅਫ਼ਸਰਾਂ ਨੂੰ ਲਗਾਇਆ ਗਿਆ, ਫੁਲ ਟੈਨਿਊਰ ਦੇ ਨਾਲ ਕੰਮ ਕਰਨ, ਐਸਾ ਲਗਾਇਆ। ਅੱਜ ਦੁਨੀਆ ਦੇ ਲਈ ਇੱਕ ਮਾਡਲ ਬਣ ਚੁੱਕਿਆ ਹੈ ਅਤੇ ਜੋ ਡਿਵੈਲਪਿੰਗ ਕੰਟ੍ਰੀਜ਼ ਹਨ ਉਨ੍ਹਾਂ ਨੂੰ ਭੀ ਲਗ ਰਿਹਾ ਹੈ ਕਿ ਸਾਡੇ ਇੱਥੇ ਵਿਕਾਸ ਦੇ ਇਸ ਮਾਡਲ ਦੀ ਤਰਫ਼ ਸਾਨੂੰ ਚਲਣਾ ਚਾਹੀਦਾ ਹੈ। ਸਾਡਾ academic world ਭਾਰਤ ਦੇ ਇਨ੍ਹਾਂ ਪ੍ਰਯਾਸਾਂ ਅਤੇ ਸਫ਼ਲ ਪ੍ਰਯਾਸਾਂ ਦੇ ਵਿਸ਼ੇ ਵਿੱਚ ਸੋਚੇ ਅਤੇ ਜਦੋਂ academic world ਇਸ ‘ਤੇ ਸੋਚਦਾ ਹੈ ਤਾਂ ਦੁਨੀਆ ਦੇ ਲਈ ਭੀ ਉਹ ਇੱਕ ਮਿਸਾਲੀ ਉਦਾਹਰਣ ਦੇ ਰੂਪ ਵਿੱਚ ਕੰਮ ਆਉਂਦਾ ਹੈ। 

ਸਾਥੀਓ,

ਆਉਣ ਵਾਲੇ ਦਿਨਾਂ ਵਿੱਚ ਟੂਰਿਜ਼ਮ ‘ਤੇ ਸਾਨੂੰ ਬਲ ਦੇਣਾ ਚਾਹੀਦਾ ਹੈ। ਗੁਜਰਾਤ ਨੇ ਕਮਾਲ ਕਰ ਦਿੱਤਾ ਹੈ ਜੀ, ਕੋਈ ਸੋਚ ਸਕਦਾ ਹੈ। ਕੱਛ ਦੇ ਰੇਗਿਸਤਾਨ ਵਿੱਚ ਜਿੱਥੇ ਕੋਈ ਜਾਣ ਦਾ ਨਾਮ ਨਹੀਂ ਲੈਂਦਾ ਸੀ, ਉੱਥੇ ਅੱਜ ਜਾਣ ਦੇ ਲਈ ਬੁਕਿੰਗ ਨਹੀਂ ਮਿਲਦੀ ਹੈ। ਚੀਜ਼ਾਂ ਨੂੰ ਬਦਲਿਆ ਜਾ ਸਕਦਾ ਹੈ, ਦੁਨੀਆ ਦਾ ਸਭ ਤੋਂ ਉੱਚਾ ਸਟੈਚੂ, ਇਹ ਆਪਣੇ ਆਪ ਵਿੱਚ ਅਦਭੁਤ ਹੈ। ਮੈਨੂੰ ਦੱਸਿਆ ਗਿਆ ਕਿ ਵਡਨਗਰ ਵਿੱਚ ਜੋ ਮਿਊਜ਼ੀਅਮ ਬਣਿਆ ਹੈ। ਕੱਲ੍ਹ ਮੈਨੂੰ ਇੱਕ ਯੂਕੇ ਦੇ ਇੱਕ ਸੱਜਣ ਮਿਲੇ ਸਨ। ਉਨ੍ਹਾਂ ਨੇ ਕਿਹਾ, ਮੈਂ ਵਡਨਗਰ ਦਾ ਮਿਊਜ਼ੀਅਮ ਦੇਖਣ ਜਾ ਰਿਹਾ ਹਾਂ। ਇਹ ਇੰਟਰਨੈਸ਼ਨਲ ਲੈਵਲ ਵਿੱਚ ਇਤਨੇ  global standard ਦਾ ਕੋਈ ਮਿਊਜ਼ੀਅਮ ਬਣਿਆ ਹੈ ਅਤੇ ਭਾਰਤ ਵਿੱਚ ਕਾਸ਼ੀ ਜਿਹੇ ਬਹੁਤ ਘੱਟ ਜਗ੍ਹਾ ਹੈ ਕਿ ਜੋ ਅਵਿਨਾਸ਼ੀ ਹਨ। ਜੋ ਕਦੇ ਭੀ ਨਹੀਂ ਮਰਿਆ , ਜਿੱਥੇ ਹਰ ਪਲ ਜੀਵਨ ਰਿਹਾ ਹੈ, ਉਸ ਵਿੱਚ ਇੱਕ ਵਡਨਗਰ ਹਨ, ਜਿਸ ਵਿੱਚ 2800 ਸਾਲ ਤੱਕ ਦੇ ਸਬੂਤ ਮਿਲੇ ਹਨ। ਹਾਲੇ ਸਾਡਾ ਕੰਮ ਹੈ ਕਿ ਉਹ ਇੰਟਰਨੈਸ਼ਨਲ ਟੂਰਿਸਟ ਮੈਪ ‘ਤੇ ਕਿਵੇਂ ਆਏ? ਸਾਡਾ ਲੋਥਲ ਇੱਥੇ ਅਸੀਂ ਇੱਕ ਮਿਊਜ਼ੀਅਮ ਬਣਾ ਰਹੇ ਹਾਂ, ਮੈਰੀਟਾਇਮ ਮਿਊਜ਼ੀਅਮ, 5 ਹਜ਼ਾਰ ਸਾਲ ਪਹਿਲੇ ਮੈਰੀਟਾਇਮ ਵਿੱਚ ਦੁਨੀਆ ਵਿੱਚ ਸਾਡਾ ਡੰਕਾ ਵਜਦਾ ਸੀ। ਧੀਰੇ-ਧੀਰੇ ਅਸੀਂ ਭੁੱਲ ਗਏ, ਲੋਥਲ ਉਸ ਦੀ ਜਿਊਂਦੀ-ਜਾਗਦੀ ਉਦਾਹਰਣ ਹੈ। ਲੋਥਲ ਵਿੱਚ ਦੁਨੀਆ ਦਾ ਸਭ ਤੋਂ ਬੜਾ ਮੈਰੀਟਾਇਮ ਮਿਊਜ਼ੀਅਮ ਬਣ ਰਿਹਾ ਹੈ। ਆਪ(ਤੁਸੀਂ) ਕਲਪਨਾ ਕਰ ਸਕਦੇ ਹੋ ਕਿ ਇਨ੍ਹਾਂ ਚੀਜ਼ਾਂ ਦਾ ਕਿਤਨਾ ਲਾਭ ਹੋਣ ਵਾਲਾ ਹੈ ਅਤੇ ਇਸ ਲਈ ਮੈਂ ਕਹਿੰਦਾ ਹਾਂ ਦੋਸਤੋ, 2005 ਦਾ ਉਹ ਸਮਾਂ ਸੀ, ਜਦੋਂ ਪਹਿਲੀ ਵਾਰ ਗਿਫਟ ਸਿਟੀ ਦੇ ਆਇਡੀਆ ਨੂੰ ਕੰਸੀਵ ਕੀਤਾ ਗਿਆ ਅਤੇ ਮੈਨੂੰ ਯਾਦ ਹੈ, ਸ਼ਾਇਦ ਅਸੀਂ ਇਸ ਦਾ launching Tagore Hall ਵਿੱਚ ਕੀਤਾ ਸੀ। ਤਾਂ ਉਸ ਦੇ ਬੜੇ-ਬੜੇ ਜੋ ਸਾਡੇ ਮਨ ਵਿੱਚ ਡਿਜ਼ਾਈਨ ਸਨ, ਉਸ ਦੇ ਚਿੱਤਰ ਲਗਾਏ ਸਨ, ਤਾਂ ਮੇਰੇ ਆਪਣੇ ਹੀ ਲੋਕ ਪੁੱਛ ਰਹੇ ਸਨ। ਇਹ ਹੋਵੇਗਾ, ਇਤਨੇ ਬੜੇ ਬਿਲਡਿੰਗ ਟਾਵਰ ਬਣਨਗੇ? ਮੈਨੂੰ ਬਰਾਬਰ ਯਾਦ ਹੈ, ਯਾਨੀ ਜਦੋਂ ਮੈਂ ਉਸ ਦਾ ਮੈਪ ਵਗੈਰਾ ਅਤੇ ਉਸ ਦਾ ਪ੍ਰੈਜ਼ੈਂਟੇਸ਼ਨ ਦਿਖਾਉਂਦਾ ਸੀ ਕੇਂਦਰ ਦੇ ਕੁਝ ਨੇਤਾਵਾਂ ਨੂੰ, ਤਾਂ ਉਹ ਭੀ ਮੈਨੂੰ ਕਹਿ ਰਹੇ ਸਨ ਅਰੇ ਭਾਰਤ ਜਿਹੇ ਦੇਸ਼ ਵਿੱਚ ਇਹ ਕੀ ਕਰ ਰਹੇ ਹੋ ਤੁਸੀਂ? ਮੈਂ ਸੁਣਦਾ ਸੀ ਅੱਜ ਉਹ ਗਿਫਟ ਸਿਟੀ ਹਿੰਦੁਸਤਾਨ ਦਾ ਹਰ ਰਾਜ ਕਹਿ ਰਿਹਾ ਹੈ ਕਿ ਸਾਡੇ ਇੱਥੇ ਭੀ ਇੱਕ ਗਿਫਟ ਸਿਟੀ ਹੋਣਾ ਚਾਹੀਦਾ ਹੈ।

ਸਾਥੀਓ,

ਇੱਕ ਵਾਰ ਕਲਪਨਾ ਕਰਦੇ ਹੋਏ ਉਸ ਨੂੰ ਜ਼ਮੀਨ ‘ਤੇ, ਧਰਾਤਲ ‘ਤੇ ਉਤਾਰਨ ਦਾ ਅਗਰ ਅਸੀਂ ਪ੍ਰਯਾਸ ਕਰੀਏ ਤਾਂ ਕਿਤਨੇ ਬੜੇ ਅੱਛੇ ਪਰਿਣਾਮ ਮਿਲ ਸਕਦੇ ਹਨ, ਇਹ ਅਸੀਂ ਭਲੀ ਭਾਂਤ ਦੇਖ ਰਹੇ ਹਾਂ। ਉਹੀ ਕਾਲਖੰਡ ਸੀ, ਰਿਵਰਫ੍ਰੰਟ ਨੂੰ ਕੰਸੀਵ ਕੀਤਾ, ਉਹੀ ਕਾਲਖੰਡ ਸੀ ਜਦੋਂ ਦੁਨੀਆ ਦਾ ਸਭ ਤੋਂ ਬੜਾ ਸਟੇਡੀਅਮ ਬਣਾਉਣ ਦਾ ਸੁਪਨਾ ਦੇਖਿਆ, ਪੂਰਾ ਕੀਤਾ। ਉਹੀ ਕਾਲਖੰਡ ਸੀ, ਦੁਨੀਆ ਦਾ ਸਭ ਤੋਂ ਉੱਚਾ ਸਟੈਚੂ ਬਣਾਉਣ ਦੇ ਲਈ ਸੋਚਿਆ, ਪੂਰਾ ਕੀਤਾ।

ਭਾਈਓ ਅਤੇ ਭੈਣੋਂ,

ਇੱਕ ਵਾਰ ਅਸੀਂ ਮੰਨ ਕੇ ਚਲੀਏ, ਸਾਡੇ ਦੇਸ਼ ਵਿੱਚ potential ਬਹੁਤ ਹਨ, ਬਹੁਤ ਸਮਰੱਥਾ ਹੈ।

ਸਾਥੀਓ,

ਮੈਨੂੰ ਪਤਾ ਨਹੀਂ ਕਿਉਂ, ਨਿਰਾਸ਼ਾ ਜਿਹੀ ਚੀਜ਼ ਮੇਰੇ ਮਨ ਵਿੱਚ ਆਉਂਦੀ ਹੀ ਨਹੀਂ ਹੈ। ਮੈਂ ਇਤਨਾ ਆਸ਼ਾਵਾਦੀ ਹਾਂ ਅਤੇ ਉਸ ਸਮਰੱਥਾ ਨੂੰ ਦੇਖ ਪਾਉਂਦਾ ਹਾਂ, ਮੈਂ ਦੀਵਾਰਾਂ ਦੇ ਉਸ ਪਾਰ ਦੇਖ ਸਕਦਾ ਹਾਂ। ਮੇਰੇ ਦੇਸ਼ ਦੀ ਸਮਰੱਥਾ ਨੂੰ ਦੇਖ ਸਕਦਾ ਹਾਂ। ਮੇਰੇ ਦੇਸ਼ਵਾਸੀਆਂ ਦੀ ਸਮਰੱਥਾ ਨੂੰ ਦੇਖ ਸਕਦਾ ਹਾਂ ਅਤੇ ਇਸੇ ਦੇ ਭਰੋਸੇ ਅਸੀਂ ਬਹੁਤ ਬੜਾ ਬਦਲਾਅ ਲਿਆ ਸਕਦੇ ਹਾਂ ਅਤੇ ਇਸ ਲਈ ਮੈਂ ਗੁਜਰਾਤ ਸਰਕਾਰ ਦਾ ਬਹੁਤ ਆਭਾਰੀ ਹਾਂ ਕਿ ਤੁਸੀਂ ਮੈਨੂੰ ਇੱਥੇ ਆਉਣ  ਦਾ ਮੌਕਾ ਦਿੱਤਾ ਹੈ। ਕੁਝ ਅਜਿਹੀਆਂ ਪੁਰਾਣੀਆਂ-ਪੁਰਾਣੀਆਂ ਬਾਤਾਂ ਜ਼ਿਆਦਾਤਰ ਤਾਜ਼ਾ ਕਰਨ ਦਾ ਮੌਕਾ ਮਿਲ ਗਿਆ। ਲੇਕਿਨ ਆਪ(ਤੁਸੀਂ) ਵਿਸ਼ਵਾਸ ਕਰੋ ਦੋਸਤੋ, ਗੁਜਰਾਤ ਦੀ ਬਹੁਤ ਬੜੀ ਜ਼ਿੰਮੇਦਾਰੀ ਹੈ। ਅਸੀਂ ਦੇਣ ਵਾਲੇ ਲੋਕ ਹਾਂ, ਸਾਨੂੰ ਦੇਸ਼ ਨੂੰ ਹਮੇਸ਼ਾ ਦੇਣਾ ਚਾਹੀਦਾ ਹੈ। ਅਤੇ ਅਸੀਂ ਇਤਨੀ ਉਚਾਈ ‘ਤੇ ਗੁਜਰਾਤ ਨੂੰ ਲੈ ਜਾਈਏ, ਇਤਨੀ ਉਚਾਈ ‘ਤੇ ਲੈ ਜਾਈਏ ਕਿ ਦੇਸ਼ਵਾਸੀਆਂ ਦੇ ਲਈ ਗੁਜਰਾਤ ਕੰਮ ਆਉਣਾ ਚਾਹੀਦਾ ਹੈ ਦੋਸਤੋ, ਇਸ ਮਹਾਨ ਪਰੰਪਰਾ ਨੂੰ ਸਾਨੂੰ ਅੱਗੇ ਵਧਾਉਣਾ ਚਾਹੀਦਾ ਹੈ। ਮੈਨੂੰ ਵਿਸ਼ਵਾਸ ਹੈ, ਗੁਜਰਾਤ ਇੱਕ ਨਵੀਂ ਸਮਰੱਥਾ ਦੇ ਨਾਲ ਅਨੇਕ ਵਿਦ ਨਵੀਆਂ ਕਲਪਨਾਵਾਂ ਦੇ ਨਾਲ, ਅਨੇਕ ਵਿਦ ਨਵੇਂ ਇਨੀਸ਼ਿਏਟਿਵਸ ਦੇ ਨਾਲ ਅੱਗੇ ਵਧੇਗਾ ਮੈਨੂੰ ਮਲੂਮ ਹੈ। ਮੇਰਾ ਭਾਸ਼ਣ ਸ਼ਾਇਦ ਕਿਤਨਾ ਲੰਬਾ ਹੋ ਗਿਆ ਹੋਵੇਗਾ, ਪਤਾ ਨਹੀਂ ਕੀ ਹੋਇਆ? ਲੇਕਿਨ ਕੱਲ੍ਹ ਮੀਡੀਆ ਵਿੱਚ ਦੋ-ਤਿੰਨ ਚੀਜ਼ਾਂ ਆਉਣਗੀਆਂ। ਉਹ ਭੀ ਮੈਂ ਦੱਸ ਦਿੰਦਾ ਹਾਂ, ਮੋਦੀ ਨੇ ਅਫ਼ਸਰਾਂ ਨੂੰ ਡਾਂਟਿਆ, ਮੋਦੀ ਨੇ ਅਫ਼ਸਰਾਂ ਦੀ ਧੁਲਾਈ ਕੀਤੀ, ਵਗੈਰਾ-ਵਗੈਰਾ-ਵਗੈਰਾ, ਖੈਰ ਉਹ ਤਾਂ ਕਦੇ-ਕਦੇ ਚਟਣੀ ਹੁੰਦੀ ਹੈ ਨਾ ਇਤਨਾ ਹੀ ਸਮਝ ਲੈਣਾ ਚਾਹੀਦਾ ਹੈ, ਲੇਕਿਨ ਜੋ ਬਾਕੀ ਬਾਤਾਂ ਮੈਂ ਯਾਦ ਕੀਤੀਆਂ ਹਨ, ਉਸ ਨੂੰ ਯਾਦ ਕਰਕੇ ਜਾਇਓ ਅਤੇ ਇਹ ਸਿੰਦੂਰੀਆ ਮਿਜ਼ਾਜ! ਇਹ ਸਿੰਦੂਰੀਆ ਸਪਿਰਿਟ, ਦੋਸਤੋ 6 ਮਈ ਨੂੰ, 6 ਮਈ ਦੀ ਰਾਤ। ਅਪ੍ਰੇਸ਼ਨ ਸਿੰਦੂਰ ਮਿਲਿਟਰੀ ਬਲ ਤੋਂ ਪ੍ਰਾਰੰਭ ਹੋਇਆ ਸੀ। ਲੇਕਿਨ ਹੁਣ ਇਹ ਅਪ੍ਰੇਸ਼ਨ ਸਿੰਦੂਰ ਜਨ-ਬਲ ਨਾਲ ਅੱਗੇ ਵਧੇਗਾ ਅਤੇ ਜਦੋਂ ਮੈਂ ਮਿਲਿਟਰੀ ਬਲ ਅਤੇ ਜਨ-ਬਲ ਦੀ ਬਾਤ ਕਰਦਾ ਹਾਂ ਤਦ, ਅਪ੍ਰੇਸ਼ਨ ਸਿੰਦੂਰ ਜਨ ਬਲ ਦਾ ਮਤਲਬ ਮੇਰਾ ਹੁੰਦਾ ਹੈ ਜਨ-ਜਨ ਦੇਸ਼ ਦੇ ਵਿਕਾਸ ਦੇ ਲਈ ਭਾਗੀਦਾਰ ਬਣੇ, ਜ਼ਿੰਮੇਦਾਰੀ ਸੰਭਾਲ਼ੇ।

ਅਸੀਂ ਇਤਨਾ ਤੈ ਕਰ ਲਈਏ ਕਿ 2047, ਜਦੋਂ ਭਾਰਤ ਦੇ ਆਜ਼ਾਦੀ ਦੇ 100 ਸਾਲ ਹੋਣਗੇ। ਵਿਕਸਿਤ ਭਾਰਤ ਬਣਾਉਣ ਦੇ ਲਈ ਤਤਕਾਲ ਭਾਰਤ ਦੀ ਇਕੌਨਮੀ ਨੂੰ 4 ਨੰਬਰ ਤੋਂ 3 ਨੰਬਰ ‘ਤੇ ਲੈ ਜਾਣ ਦੇ ਲਈ ਹੁਣ ਅਸੀਂ ਕੋਈ ਵਿਦੇਸ਼ੀ ਚੀਜ਼ ਦਾ ਉਪਯੋਗ ਨਹੀਂ ਕਰਾਂਗੇ। ਅਸੀਂ ਪਿੰਡ-ਪਿੰਡ ਵਪਾਰੀਆਂ ਨੂੰ ਸਹੁੰ ਚੁਕਾਈਏ, ਵਪਾਰੀਆਂ ਨੂੰ ਕਿਤਨਾ ਹੀ ਮੁਨਾਫ਼ਾ ਕਿਉਂ ਨਾ ਹੋਵੇ, ਆਪ (ਤੁਸੀਂ) ਵਿਦੇਸ਼ੀ ਮਾਲ ਨਹੀਂ ਵੇਚੋਗੇ। ਲੇਕਿਨ ਦੁਰਭਾਗ ਦੇਖੋ, ਗਣੇਸ਼ ਜੀ ਭੀ ਵਿਦੇਸ਼ੀ ਆ ਜਾਂਦੇ ਹਨ। ਛੋਟੀਆਂ ਅੱਖਾਂ ਵਾਲੇ ਗਣੇਸ਼ ਜੀ ਆਉਣਗੇ। ਗਣੇਸ਼ ਜੀ ਦੀ ਅੱਖ ਭੀ ਨਹੀਂ ਖੁੱਲ੍ਹ ਰਹੀ ਹੈ। ਹੋਲੀ, ਹੋਲੀ ਰੰਗ ਛਿੜਕਣਾ ਹੈ, ਬੋਲੇ ਵਿਦੇਸ਼ੀ, ਸਾਨੂੰ ਪਤਾ ਸੀ ਆਪ (ਤੁਸੀਂ)  ਭੀ ਆਪਣੇ ਘਰ ਜਾ ਕੇ ਸੂਚੀ ਬਣਾਉਣਾ। ਸੱਚਮੁੱਚ ਵਿੱਚ ਅਪ੍ਰੇਸ਼ਨ ਸਿੰਦੂਰ ਦੇ ਲਈ ਇੱਕ ਨਾਗਰਿਕ ਦੇ ਨਾਤੇ ਮੈਨੂੰ ਇੱਕ ਕੰਮ ਕਰਨਾ ਹੈ। ਆਪ (ਤੁਸੀਂ)  ਘਰ ਵਿੱਚ ਜਾ ਕੇ ਸੂਚੀ ਬਣਾਓ ਕਿ ਤੁਹਾਡੇ ਘਰ ਵਿੱਚ 24 ਘੰਟਿਆਂ ਵਿੱਚ ਸੁਬ੍ਹਾ ਤੋਂ ਦੂਸਰੇ ਦਿਨ ਸੁਬ੍ਹਾ ਤੱਕ ਕਿਤਨੀਆਂ ਵਿਦੇਸ਼ੀ ਚੀਜ਼ਾਂ ਦਾ ਉਪਯੋਗ ਹੁੰਦਾ ਹੈ। 

ਤੁਹਾਨੂੰ ਪਤਾ ਹੀ ਨਹੀਂ ਹੁੰਦਾ ਹੈ, ਤੁਸੀਂ hairpin ਭੀ ਵਿਦੇਸ਼ੀ ਉਪਯੋਗ ਕਰ ਲੈਂਦੇ ਹੋ, ਕੰਘਾ ਭੀ ਵਿਦੇਸ਼ੀ ਹੁੰਦਾ ਹੈ, ਦੰਦ ਵਿੱਚ ਲਗਾਉਣ ਵਾਲੀ ਜੋ ਪਿੰਨ ਹੁੰਦੀ ਹੈ, ਉਹ ਭੀ ਵਿਦੇਸ਼ੀ ਘੁਸ ਗਈ ਹੈ, ਸਾਨੂੰ ਮਲੂਮ ਤੱਕ ਨਹੀਂ ਹੈ। ਪਤਾ ਹੀ ਨਹੀਂ ਹੈ ਦੋਸਤੋ। ਦੇਸ਼ ਨੂੰ ਅਗਰ ਬਚਾਉਣਾ ਹੈ, ਦੇਸ਼ ਨੂੰ ਬਣਾਉਣਾ ਹੈ, ਦੇਸ਼ ਨੂੰ ਵਧਾਉਣਾ ਹੈ, ਤਾਂ ਅਪ੍ਰੇਸ਼ਨ ਸਿੰਦੂਰ ਇਹ ਸਿਰਫ਼ ਸੈਨਿਕਾਂ ਦੇ ਜ਼ਿੰਮੇ ਨਹੀਂ ਹੈ। ਅਪ੍ਰੇਸ਼ਨ ਸਿੰਦੂਰ 140 ਕਰੋੜ ਨਾਗਰਿਗਾਂ ਦੀ ਜ਼ਿੰਮੇ ਹੈ। ਦੇਸ਼ ਸਸ਼ਕਤ ਹੋਣਾ ਚਾਹੀਦਾ ਹੈ, ਦੇਸ਼ ਸਮਰੱਥ ਹੋਣਾ ਚਾਹੀਦਾ ਹੈ, ਦੇਸ਼ ਦਾ ਨਾਗਰਿਕ ਸਮਰੱਥਾਵਾਨ ਹੋਣਾ ਚਾਹੀਦਾ ਹੈ ਅਤੇ ਇਸ ਦੇ ਲਈ ਅਸੀਂ ਵੋਕਲ ਫੌਰ ਲੋਕਲ, ਵੰਨ ਡਿਸਟ੍ਰਿਕਟ ਵੰਨ ਪ੍ਰੋਡਕਟ, ਮੈਂ ਮੇਰੇ ਇੱਥੇ, ਜੋ ਤੁਹਾਡੇ ਪਾਸ ਹੈ ਸੁੱਟ ਦੇਣ ਦੇ ਲਈ ਨਹੀਂ ਕਹਿ ਰਿਹਾ ਹਾਂ। ਲੇਕਿਨ ਹੁਣ ਨਵਾਂ ਨਹੀਂ ਲਓਗੇ ਅਤੇ ਸ਼ਾਇਦ ਇੱਕ ਦੋ ਪਰਸੈਂਟ ਚੀਜ਼ਾਂ ਅਜਿਹੀਆਂ ਹਨ ਜੋ ਸ਼ਾਇਦ ਤੁਹਾਨੂੰ ਬਾਹਰ ਤੋਂ ਹੀ ਲੈਣੀਆਂ ਪੈਣ, ਜੋ ਸਾਡੇ ਇੱਥੇ ਉਪਲਬਧ ਨਾ ਹੋਣ, ਬਾਕੀ, ਅੱਜ ਹਿੰਦੁਸਤਾਨ ਵਿੱਚ ਐਸਾ ਕੁਝ ਨਹੀਂ। ਤੁਸੀਂ ਦੇਖਿਆ ਹੋਵੇਗਾ, ਅੱਜ ਤੋਂ ਪਹਿਲੇ 25 ਸਾਲ 30 ਸਾਲ ਪਹਿਲੇ ਵਿਦੇਸ਼ ਤੋਂ ਕੋਈ ਆਉਂਦਾ ਸੀ,ਤਾਂ ਲੋਕ ਲਿਸਟ ਭੇਜਦੇ ਸਨ ਕਿ ਇਹ ਲੈ ਆਉਣਾ, ਇਹ ਲੈ ਆਉਣਾ। ਅੱਜ ਵਿਦੇਸ਼ ਤੋਂ ਆਉਂਦੇ ਹਨ, ਤਾਂ ਪੁੱਛਦੇ ਹਨ ਕਿ ਕੁਝ ਲਿਆਉਣਾ ਹੈ, ਤਾਂ ਇੱਥੋਂ ਵਾਲੇ ਕਹਿੰਦੇ ਹਨ ਕਿ ਨਹੀਂ-ਨਹੀਂ ਇੱਥੇ ਸਭ ਹੈ, ਨਾ ਲਿਆਉ। ਸਭ ਕੁਝ ਹੈ, ਸਾਨੂੰ ਆਪਣੇ ਬ੍ਰਾਂਡ ‘ਤੇ ਮਾਣ (ਗਰਵ) ਹੋਣਾ ਚਾਹੀਦਾ ਹੈ। ਮੇਡ ਇਨ ਇੰਡੀਆ ‘ਤੇ ਮਾਣ (ਗਰਵ) ਹੋਣਾ ਚਾਹੀਦਾ ਹੈ। ਅਪ੍ਰੇਸ਼ਨ ਸਿੰਦੂਰ ਮਿਲਿਟਰੀ ਬਲ ਨਾਲ ਨਹੀਂ, ਜਨ ਬਲ ਨਾਲ ਜਿੱਤਣਾ ਹੈ ਦੋਸਤੋ ਅਤੇ ਜਨ ਬਲ ਆਉਂਦਾ ਹੈ ਮਾਤਭੂਮੀ ਦੀ ਮਿੱਟੀ ਵਿੱਚ ਪੈਦਾ ਹੋਈ ਹਰ ਪੈਦਾਵਾਰ ਤੋਂ ਆਉਂਦਾ ਹੈ। ਇਸ ਮਿੱਟੀ ਦੀ ਜਿਸ ਵਿੱਚ ਸੁਗੰਧ ਹੋਵੇ,ਇਸ ਦੇਸ਼ ਦੇ ਨਾਗਰਿਕ ਦੇ ਪਸੀਨੇ ਦੀ ਜਿਸ ਵਿੱਚ ਸੁਗੰਧ ਹੋਵੇ, ਉਨ੍ਹਾਂ ਚੀਜ਼ਾਂ ਦਾ ਮੈਂ ਇਸਤੇਮਾਲ ਕਰਾਂਗਾ, ਅਗਰ ਮੈਂ ਅਪ੍ਰੇਸ਼ਨ ਸਿੰਦੂਰ ਨੂੰ ਜਨ-ਜਨ ਤੱਕ, ਘਰ-ਘਰ ਤੱਕ ਲੈ ਕੇ ਜਾਂਦਾ ਹਾਂ। ਆਪ (ਤੁਸੀਂ) ਦੇਖੋ, ਹਿੰਦੁਸਤਾਨ ਨੂੰ 2047 ਦੇ ਪਹਿਲੇ ਵਿਕਸਿਤ ਰਾਸ਼ਟਰ ਬਣਾ ਕੇ ਰਹਾਂਗੇ ਅਤੇ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਕੇ ਜਾਵਾਂਗੇ ਦੋਸਤੋ, ਇਸੇ ਇਸੇ ਅਪੇਖਿਆ ਦੇ ਨਾਲ ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ,

 

ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ! ਜ਼ਰਾ ਤਿਰੰਗਾ ਉੱਪਰ ਲਹਿਰਾਉਣਾ ਚਾਹੀਦਾ ਹੈ।

ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ!

 

ਵੰਦੇ ਮਾਤਰਮ! ਵੰਦੇ ਮਾਤਰਮ! ਵੰਦੇ ਮਾਤਰਮ!

ਵੰਦੇ ਮਾਤਰਮ! ਵੰਦੇ ਮਾਤਰਮ! ਵੰਦੇ ਮਾਤਰਮ!

ਵੰਦੇ ਮਾਤਰਮ! ਵੰਦੇ ਮਾਤਰਮ! ਵੰਦੇ ਮਾਤਰਮ!

ਵੰਦੇ ਮਾਤਰਮ! ਵੰਦੇ ਮਾਤਰਮ! ਵੰਦੇ ਮਾਤਰਮ!

 

ਧੰਨਵਾਦ !

************

ਐੱਮਜੇਪੀਐੱਸ/ਐੱਸਟੀ/ਏਵੀ


(Release ID: 2131862)