ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਐੱਨਡੀਏ ਮੁੱਖ ਮੰਤਰੀਆਂ ਦੇ ਸੰਮੇਲਨ ਦੀ ਪ੍ਰਧਾਨਗੀ ਕੀਤੀ

प्रविष्टि तिथि: 25 MAY 2025 6:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਐੱਨਡੀਏ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਦੇ ਸੰਮੇਲਨ (NDA Chief Ministers' Conclave) ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਵਿਕਾਸ ਦੀ ਗਤੀ ਵਿੱਚ ਹੋਰ ਤੇਜ਼ੀ ਲਿਆਉਣ ਅਤੇ ਡਬਲ-ਇੰਜਣ ਸਰਕਾਰ (double-engine government) ਦੇ ਲਾਭ ਆਮ ਲੋਕਾਂ ਤੱਕ ਪ੍ਰਭਾਵੀ ਢੰਗ ਨਾਲ ਪਹੁੰਚਾਉਣ ਦੀ ਜ਼ਰੂਰਤ 'ਤੇ ਬਲ ਦਿੱਤਾ।

ਐਕਸ (X) 'ਤੇ ਇੱਕ ਥ੍ਰੈੱਡ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ :

 “ਦਿੱਲੀ ਵਿੱਚ ਐੱਨਡੀਏ ਦੇ ਮੁੱਖ ਮੰਤਰੀਆਂ ਦੇ ਸੰਮੇਲਨ (NDA Chief Ministers' Conclave) ਵਿੱਚ ਹਿੱਸਾ ਲਿਆ, ਜਿਸ ਵਿੱਚ ਵਿਭਿੰਨ ਮੁੱਦਿਆਂ 'ਤੇ ਗਹਿਨ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਭਿੰਨ ਰਾਜਾਂ ਨੇ ਜਲ ਸੰਭਾਲ਼, ਸ਼ਿਕਾਇਤ ਨਿਵਾਰਨਮਜ਼ਬੂਤ ਪ੍ਰਸ਼ਾਸਨਿਕ ਸੰਰਚਨਾਸਿੱਖਿਆਮਹਿਲਾ ਸਸ਼ਕਤੀਕਰਣ, ਖੇਡਾਂ ਅਤੇ ਹੋਰ ਵਿਸ਼ਿਆਂ ਸਹਿਤ ਵਿਭਿੰਨ ਖੇਤਰਾਂ ਵਿੱਚ ਆਪਣੇ ਬਿਹਤਰੀਨ ਤੌਰ-ਤਰੀਕਿਆਂ ਦਾ ਪ੍ਰਦਰਸ਼ਨ ਕੀਤਾ ਇਨ੍ਹਾਂ ਅਨੁਭਵਾਂ ਨੂੰ ਸੁਣਨਾ ਬਹੁਤ ਅਦਭੁਤ ਸੀ।

ਪ੍ਰਧਾਨ ਮੰਤਰੀ ਨੇ ਅੱਗੇ ਲਿਖਿਆਮੈਂ ਦੇਸ਼ ਦੇ ਵਿਕਾਸ ਦੀ ਗਤੀ ਵਿੱਚ ਹੋਰ ਤੇਜ਼ੀ ਲਿਆਉਣ ਦੀ ਜ਼ਰੂਰਤ 'ਤੇ ਬਲ ਦਿੱਤਾ ਅਤੇ ਇਹ ਸੁਨਿਸ਼ਚਿਤ ਕੀਤਾ ਕਿ ਡਬਲ-ਇੰਜਣ ਸਰਕਾਰ (double-engine government) ਦੇ ਲਾਭ ਆਮ ਲੋਕਾਂ ਤੱਕ ਪ੍ਰਭਾਵੀ ਢੰਗ ਨਾਲ ਪਹੁੰਚਣ। ਸਾਫ਼-ਸਫ਼ਾਈਸਵੱਛਤਾਹੈਲਥਕੇਅਰਯੁਵਾ ਸਸ਼ਕਤੀਕਰਣਖੇਤੀਬਾੜੀਟੈਕਨੋਲੋਜੀ (cleanliness, sanitation, healthcare, youth empowerment, agriculture, technology) ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਮਜ਼ਬੂਤ ਤਾਲਮੇਲ ਬਣਾਉਣ ਬਾਰੇ ਬਾਤ ਕੀਤੀ।

***

ਐੱਮਜੇਪੀਐੱਸ/ਐੱਸਆਰ


(रिलीज़ आईडी: 2131230) आगंतुक पटल : 8
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam