ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 23 ਮਈ ਨੂੰ ਨਵੀਂ ਦਿੱਲੀ ਵਿੱਚ ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ ਦਾ ਉਦਘਾਟਨ ਕਰਨਗੇ


ਫੋਕਸ ਸੈਕਟਰਸ: ਟੂਰਿਜ਼ਮ, ਐਗਰੋ-ਫੂਡ ਪ੍ਰੋਸੈੱਸਿੰਗ, ਟੈਕਸਟਾਇਲਸ, ਸੂਚਨਾ ਟੈਕਨੋਲੋਜੀ, ਇਨਫ੍ਰਾਸਟ੍ਰਕਚਰ, ਊਰਜਾ, ਮਨੋਰੰਜਨ ਤੇ ਖੇਡਾਂ

ਉੱਤਰ ਪੂਰਬ ਖੇਤਰ ਨੂੰ ਅਵਸਰਾਂ ਦੀ ਭੂਮੀ ਦੇ ਰੂਪ ਵਿੱਚ ਉਜਾਗਰ ਕਰਨਾ ਅਤੇ ਆਲਮੀ ਅਤੇ ਘਰੇਲੂ ਨਿਵੇਸ਼ ਨੂੰ ਆਕਰਸ਼ਿਤ ਕਰਨਾ ਸਮਿਟ ਦਾ ਲਕਸ਼

Posted On: 22 MAY 2025 4:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਮਈ ਨੂੰ ਸੁਬ੍ਹਾ ਲਗਭਗ 10.30 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ ਦਾ ਉਦਘਾਟਨ ਕਰਨਗੇ । ਉੱਤਰ ਪੂਰਬ ਖੇਤਰ ਨੂੰ ਅਵਸਰਾਂ ਦੀ ਭੂਮੀ ਦੇ ਰੂਪ ਵਿੱਚ ਉਜਾਗਰ ਕਰਨਾ, ਆਲਮੀ ਅਤੇ ਘਰੇਲੂ ਨਿਵੇਸ਼ ਨੂੰ ਆਕਰਸ਼ਿਤ ਕਰਨਾ ਅਤੇ ਪ੍ਰਮੁੱਖ ਹਿਤਧਾਰਕਾਂ, ਨਿਵੇਸ਼ਕਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਇੱਕ ਮੰਚ ਤੇ ਲਿਆਉਣਾ ਇਸ ਸਮਿਟ ਦਾ ਲਕਸ਼ ਹੈ।

23-24 ਮਈ ਤੋਂ ਦੋ-ਦਿਨੀ ਸਮਾਗਮ, ਰਾਇਜ਼ਿੰਗ ਨੌਰਥ ਈਸਟ ਇਨਵੈਸਟਰਸ ਸਮਿਟ, ਵਿਭਿੰਨ ਪ੍ਰੀ-ਸਮਿਟ ਗਤੀਵਿਧੀਆਂ (various pre-summit activities) ਦਾ ਸਮਾਪਨ (culmination) ਹੈ। ਇਨ੍ਹਾਂ ਗਤੀਵਿਧੀਆਂ ਵਿੱਚ ਕੇਂਦਰ ਸਰਕਾਰ ਦੁਆਰਾ ਉੱਤਰ ਪੂਰਬ ਖੇਤਰ ਦੀਆਂ ਰਾਜ ਸਰਕਾਰਾਂ ਦੇ ਸਰਗਰਮ ਸਮਰਥਨ ਨਾਲ ਰਾਜਦੂਤਾਂ ਦੀ ਮਿਲਣੀ ਅਤੇ ਦੁਵੱਲੇ ਚੈਂਬਰਸ ਮੀਟ ਸਹਿਤ ਰੋਡ ਸ਼ੋਅਜ਼ ਦੀ ਸੀਰੀਜ਼ ਅਤੇ ਰਾਜਾਂ ਦੇ ਗੋਲਮੇਜ਼ ਸੰਮੇਲਨਾਂ ਦਾ ਆਯੋਜਨ ਸ਼ਾਮਲ ਹੈ। ਸਮਿਟ ਵਿੱਚ ਮੰਤਰੀ ਪੱਧਰੀ ਸੈਸ਼ਨ, ਕਾਰੋਬਾਰ ਅਤੇ ਸਰਕਾਰ ਤੇ ਅਧਾਰਿਤ ਸੈਸ਼ਨ, ਕਾਰੋਬਾਰੀ ਬੈਠਕਾਂ, ਸਟਾਰਟਅਪਸ, ਅਤੇ ਨਿਵੇਸ਼ ਪ੍ਰੋਤਸਾਹਨ ਦੇ ਲਈ ਰਾਜ ਸਰਕਾਰ ਅਤੇ ਕੇਂਦਰੀ ਮੰਤਰਾਲਿਆਂ ਦੁਆਰਾ ਕੀਤੀਆਂ ਗਈਆਂ ਨੀਤੀ ਅਤੇ ਸਬੰਧਿਤ ਪਹਿਲਾਂ ਦੀਆਂ ਪ੍ਰਦਰਸ਼ਨੀਆਂ ਸ਼ਾਮਲ ਹੋਣਗੀਆਂ।

ਨਿਵੇਸ਼ ਪ੍ਰੋਤਸਾਹਨ ਦੇ ਮੁੱਖ ਫੋਕਸ ਖੇਤਰਾਂ ਵਿੱਚ ਟੂਰਿਜ਼ਮ ਤੇ ਪ੍ਰਾਹੁਣਾਚਾਰੀ, ਐਗਰੋ-ਫੂਡ ਪ੍ਰੋਸੈੱਸਿੰਗ ਤੇ ਟੈਕਸਟਾਇਲ; ਹੈਂਡਲੂਮ, ਅਤੇ ਹੈਂਡੀਕ੍ਰਾਫਟਸ (ਦਸਤਕਾਰੀ) ਜਿਹੇ ਸਬੰਧਿਤ ਖੇਤਰ, ਸਿਹਤ ਦੇਖਭਾਲ਼; ਸਿੱਖਿਆ ਤੇ ਕੌਸ਼ਲ ਵਿਕਾਸ; ਸੂਚਨਾ ਟੈਕਨੋਲੋਜੀ ਜਾਂ ਸੂਚਨਾ ਟੈਕਨੋਲੋਜੀ ਅਨੇਬਲਡ ਸਰਵਿਸਿਜ਼; ਇਨਫ੍ਰਾਸਟ੍ਰਕਚਰ ਤੇ ਲੌਜਿਸਟਿਕਸਊਰਜਾਅਤੇ ਮਨੋਰੰਜਨ ਤੇ ਖੇਡਾਂ ਸ਼ਾਮਲ ਹਨ।

 ****

ਐੱਮਜੇਪੀਐੱਸ/ਐੱਸਆਰ


(Release ID: 2130676)