ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਡਾ. ਜਯੰਤ ਨਾਰਲੀਕਰ (Dr. Jayant Narlikar) ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ
प्रविष्टि तिथि:
20 MAY 2025 1:49PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਖਗੋਲ ਭੌਤਿਕੀ ਦੇ ਖੇਤਰ ਵਿੱਚ ਪ੍ਰਸਿੱਧ ਸ਼ਖਸੀਅਤ ਡਾ. ਜਯੰਤ ਨਾਰਲੀਕਰ (Dr. Jayant Narlikar) ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ।
ਉਨ੍ਹਾਂ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ:
“ਡਾ. ਜਯੰਤ ਨਾਰਲੀਕਰ ਦਾ ਅਕਾਲ ਚਲਾਣਾ ਵਿਗਿਆਨਕ ਭਾਈਚਾਰੇ ਲਈ ਬਹੁਤ ਵੱਡੀ ਹਾਨੀ ਹੈ। ਉਹ ਵਿਸ਼ੇਸ਼ ਤੌਰ ‘ਤੇ ਖਗੋਲ ਭੌਤਿਕੀ ਖੇਤਰ ਵਿੱਚ ਇੱਕ ਮਹਾਨ ਸ਼ਖ਼ਸੀਅਤ ਸਨ। ਪ੍ਰਮੁੱਖ ਸਿਧਾਂਤਕ ਰੂਪ-ਰੇਖਾਵਾਂ ਨਾਲ ਸਬੰਧਿਤ ਉਨ੍ਹਾਂ ਦੇ ਮੋਹਰੀ ਕੰਮਾਂ ਨੂੰ ਖੋਜਕਰਤਾਵਾਂ ਦੀਆਂ ਕਈ ਪੀੜ੍ਹੀਆਂ ਦੁਆਰਾ ਮਹੱਤਵ ਦਿੱਤਾ ਜਾਂਦਾ ਰਹੇਗਾ। ਉਨ੍ਹਾਂ ਨੇ ਇੱਕ ਸੰਸਥਾ ਨਿਰਮਾਤਾ ਦੇ ਤੌਰ ‘ਤੇ ਆਪਣੀ ਪਹਿਚਾਣ ਬਣਾਈ, ਨੌਜਵਾਨਾਂ ਦੇ ਲਈ ਅਧਿਐਨ ਅਤੇ ਇਨੋਵੇਸ਼ਨ ਦੇ ਕੇਂਦਰਾਂ ਨੂੰ ਤਿਆਰ ਕੀਤਾ। ਉਨ੍ਹਾਂ ਦੀਆਂ ਲਿਖਤਾਂ ਨੇ ਵਿਗਿਆਨ ਨੂੰ ਆਮ ਨਾਗਰਿਕਾਂ ਤੱਕ ਪਹੁੰਚਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਮਿੱਤਰਾਂ ਦੇ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ।”
***
ਐੱਮਜੇਪੀਐੱਸ/ਐੱਸਆਰ
(रिलीज़ आईडी: 2129980)
आगंतुक पटल : 9
इस विज्ञप्ति को इन भाषाओं में पढ़ें:
Odia
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Tamil
,
Telugu
,
Kannada
,
Malayalam