ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 22 ਮਈ ਨੂੰ ਰਾਜਸਥਾਨ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਬੀਕਾਨੇਰ ਦੇ ਪਲਾਨਾ ਵਿੱਚ 26,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰੋਜੈਕਟਾਂ ਵਿੱਚ ਰੇਲਵੇ, ਸੜਕ ਮਾਰਗ, ਬਿਜਲੀ, ਪਾਣੀ, ਨਵੀਨ ਅਤੇ ਅਖੁੱਟ ਊਰਜਾ ਸੈਕਟਰ ਸ਼ਾਮਲ ਹਨ

ਪ੍ਰਧਾਨ ਮੰਤਰੀ ਭਾਰਤ ਦੇ 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 86 ਜ਼ਿਲ੍ਹਿਆਂ ਵਿੱਚ 103 ਪੁਨਰਵਿਕਸਿਤ ਅੰਮ੍ਰਿਤ ਸਟੇਸ਼ਨਾਂ (Amrit Stations) ਦਾ ਉਦਘਾਟਨ ਕਰਨਗੇ

Posted On: 20 MAY 2025 1:06PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 22 ਮਈ ਨੂੰ ਰਾਜਸਥਾਨ ਦੇ ਦੌਰੇ ‘ਤੇ ਆਉਣਗੇ। ਉਹ ਬੀਕਾਨੇਰ ਜਾਣਗੇ ਅਤੇ ਸਵੇਰੇ ਕਰੀਬ 11 ਵਜੇ ਦੇਸ਼ਨੋਕ ਸਥਿਤ ਕਰਣੀ ਮਾਤਾ ਮੰਦਿਰ ਵਿੱਚ ਦਰਸ਼ਨ ਕਰਨਗੇ।
ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਸਵੇਰੇ ਲਗਭਗ 11:30 ਵਜੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (Amrit Bharat Station Scheme) ਦੇ ਤਹਿਤ ਪੁਨਰਵਿਕਸਿਤ ਦੇਸ਼ਨੋਕ ਸਟੇਸ਼ਨ ਦਾ ਉਦਘਾਟਨ ਕਰਨਗੇ ਅਤੇ ਬੀਕਾਨੇਰ-ਮੁੰਬਈ ਐਕਸਪ੍ਰੈੱਸ ਟ੍ਰੇਨ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਦੇ ਬਾਅਦ, ਪ੍ਰਧਾਨ ਮੰਤਰੀ 26,000 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪਲਾਨਾ ਵਿੱਚ ਪ੍ਰਧਾਨ ਮੰਤਰੀ ਇੱਕ ਜਨਤਕ ਸਮਾਰੋਹ ਨੂੰ ਭੀ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਦੇਸ਼ ਵਿੱਚ ਰੇਲ ਇਨਫ੍ਰਾਸਟ੍ਰਕਚਰ ਨੂੰ ਨਿਰੰਤਰ ਬਿਹਤਰ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 86 ਜ਼ਿਲ੍ਹਿਆਂ ਵਿੱਚ 1,100 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ 103 ਪੁਨਰਵਿਕਸਿਤ ਅੰਮ੍ਰਿਤ ਸਟੇਸ਼ਨਾਂ (Amrit Stations) ਦਾ ਉਦਘਾਟਨ ਕਰਨਗੇ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (Amrit Bharat Station Scheme) ਦੇ ਤਹਿਤ 1,300 ਤੋਂ ਅਧਿਕ ਸਟੇਸ਼ਨਾਂ ਨੂੰ ਆਧੁਨਿਕ ਸੁਵਿਧਾਵਾਂ ਦੇ ਨਾਲ ਪੁਨਰਵਿਕਸਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਖੇਤਰੀ ਵਾਸਤੂਕਲਾ ਨੂੰ ਪ੍ਰਤੀਬਿੰਬਿਤ ਕਰਨ ਅਤੇ ਯਾਤਰੀ ਸੁਵਿਧਾਵਾਂ ਨੂੰ ਵਧਾਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਕਰਣੀ ਮਾਤਾ ਮੰਦਿਰ ਵਿੱਚ ਆਉਣ ਵਾਲੇ ਤੀਰਥਯਾਤਰੀਆਂ ਅਤੇ ਟੂਰਿਸਟਾਂ ਦੀ ਸੇਵਾ ਕਰਨ ਵਾਲਾ ਦੇਸ਼ਨੋਕ ਰੇਲਵੇ ਸਟੇਸ਼ਨ ਮੰਦਿਰ ਵਾਸਤੂਕਲਾ, ਮਹਿਰਾਬ ਅਤੇ ਕਾਲਮ ਥੀਮ ਨਾਲ ਪ੍ਰੇਰਿਤ ਹੈ। ਤੇਲੰਗਾਨਾ ਵਿੱਚ ਬੇਗਮਪੇਟ ਰੇਲਵੇ ਸਟੇਸ਼ਨ (Begumpet railway station) ਕਾਕਤੀਯ ਸਾਮਰਾਜ(Kakatiya empire) ਦੀ ਵਾਸਤੂਕਲਾ ਤੋਂ ਪ੍ਰੇਰਿਤ ਹੈ। ਬਿਹਾਰ ਵਿੱਚ ਥਾਵੇ ਸਟੇਸ਼ਨ ਵਿੱਚ 52 ਸ਼ਕਤੀ ਪੀਠਾਂ(Shakti Peethas) ਵਿੱਚੋਂ ਇੱਕ ਮਾਂ ਥਾਵੇਵਾਲੀ (Maa Thawewali) ਦੀ ਪ੍ਰਤੀਨਿਧਤਾ ਕਰਨ ਵਾਲੇ ਵਿਭਿੰਨ ਕੰਧ ਚਿੱਤਰਾਂ ਅਤੇ ਕਲਾਕ੍ਰਿਤੀਆਂ ਸ਼ਾਮਲ ਹਨ ਅਤੇ ਮਧੁਬਨੀ ਪੇਂਟਿੰਗ ਨੂੰ ਭੀ ਦਰਸਾਇਆ ਗਿਆ ਹੈ। ਗੁਜਰਾਤ ਦਾ ਡਾਕੋਰ ਸਟੇਸ਼ਨ ਰਣਛੋਡਰਾਯ ਜੀ ਮਹਾਰਾਜ (Ranchhodrai Ji Maharaj) ਤੋਂ ਪ੍ਰੇਰਿਤ ਹੈ। ਦੇਸ਼ ਭਰ ਵਿੱਚ ਪੁਨਰਵਿਕਸਿਤ ਅੰਮ੍ਰਿਤ ਸਟੇਸ਼ਨਾਂ ਵਿੱਚ ਸੱਭਿਆਚਾਰਕ ਵਿਰਾਸਤ ਦੇ ਨਾਲ ਆਧੁਨਿਕ ਬੁਨਿਆਦੀ ਢਾਂਚੇ, ਦਿੱਵਯਾਂਗਜਨਾਂ (Divyangjan) ਦੇ ਲਈ ਯਾਤਰੀ-ਕੇਂਦ੍ਰਿਤ ਸੁਵਿਧਾਵਾਂ ਅਤੇ ਯਾਤਰਾ ਦੇ ਅਨੁਭਵ ਨੂੰ ਬਿਹਤਰ ਕਰਨ ਦੇ ਲਈ ਟਿਕਾਊ ਪ੍ਰਥਾਵਾਂ ਨੂੰ ਏਕੀਕ੍ਰਿਤ ਕੀਤਾ ਗਿਆ ਹੈ।

ਭਾਰਤੀ ਰੇਲਵੇ ਆਪਣੇ ਨੈੱਟਵਰਕ ਦੇ 100% ਇਲੈਕਟ੍ਰੀਫਿਕੇਸ਼ਨ ਦੀ ਤਰਫ਼ ਅੱਗੇ ਵਧ ਰਿਹਾ ਹੈ, ਜਿਸ ਨਾਲ ਰੇਲਵੇ ਸੰਚਾਲਨ ਅਧਿਕ ਕੁਸ਼ਲ ਅਤੇ ਵਾਤਾਵਰਣ ਅਨੁਕੂਲ ਬਣ ਰਿਹਾ ਹੈ। ਇਸੇ ਕ੍ਰਮ ਵਿੱਚ, ਪ੍ਰਧਾਨ ਮੰਤਰੀ ਚੂਰੂ-ਸਾਦੁਲਪੁਰ ਰੇਲ ਲਾਇਨ (58 ਕਿਲੋਮੀਟਰ) ਦਾ ਨੀਂਹ ਪੱਥਰ ਰੱਖਣਗੇ ਅਤੇ ਸੂਰਤਗੜ੍ਹ-ਫਲੋਦੀ (336 ਕਿਲੋਮੀਟਰ); ਫੁਲੇਰਾ- ਡੇਗਾਨਾ (109 ਕਿਲੋਮੀਟਰ); ਉਦੈਪੁਰ-ਹਿੰਮਤਨਗਰ (210 ਕਿਲੋਮੀਟਰ); ਫਲੋਦੀ-ਜੈਸਲਮੇਰ (157 ਕਿਲੋਮੀਟਰ) ਅਤੇ ਸਮਦੜੀ-ਬਾੜਮੇਰ (129 ਕਿਲੋਮੀਟਰ) ਰੇਲ ਲਾਇਨ ਇਲੈਕਟ੍ਰੀਫਿਕੇਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਰਾਜਸਥਾਨ ਵਿੱਚ ਰੋਡ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਦੇ ਲਈ ਪ੍ਰਧਾਨ ਮੰਤਰੀ 3 ਵਾਹਨ ਅੰਡਰਪਾਸ ਦੇ ਨਿਰਮਾਣ, ਰਾਸ਼ਟਰੀ ਰਾਜਮਾਰਗਾਂ ਦੇ ਚੌੜੀਕਰਣ ਅਤੇ ਮਜ਼ਬੂਤੀਕਰਣ ਦਾ ਨੀਂਹ ਪੱਥਰ ਰੱਖਣਗੇ। ਉਹ ਰਾਜਸਥਾਨ ਵਿੱਚ 7 ਰੋਡਵੇਜ਼ ਪ੍ਰੋਜੈਕਟ ਭੀ ਸਮਰਪਿਤ ਕਰਨਗੇ। 4850 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਇਹ ਰੋਡਵੇਜ਼ ਪ੍ਰੋਜੈਕਟ ਮਾਲ ਅਤੇ ਲੋਕਾਂ ਦੀ ਸੁਗਮ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰਨਗੇ। ਰਾਜਮਾਰਗ ਭਾਰਤ-ਪਾਕ ਸੀਮਾ ਤੱਕ ਫੈਲੇ ਹੋਏ ਹਨ, ਜੋ ਸੁਰੱਖਿਆ ਬਲਾਂ ਦੇ ਲਈ ਆਵਾਜਾਈ ਵਿੱਚ ਸੁਗਮਤਾ ਨੂੰ ਵਧਾਉਂਦੇ ਹਨ ਅਤੇ ਭਾਰਤ ਦੇ ਰੱਖਿਆ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਦੇ ਹਨ।

ਸਾਰਿਆਂ ਦੇ ਲਈ ਬਿਜਲੀ ਅਤੇ ਹਰਿਤ ਅਤੇ ਸਵੱਛ ਊਰਜਾ ਉਪਲਬਧ ਕਰਵਾਉਣ ਦੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਬੀਕਾਨੇਰ ਅਤੇ ਨਾਵਾ, ਡੀਡਵਾਨਾ, ਕੁਚਾਮਨ ਵਿੱਚ ਸੋਲਰ ਪ੍ਰੋਜੈਕਟਾਂ ਸਹਿਤ ਬਿਜਲੀ ਪ੍ਰੋਜੈਕਟਾਂ ਅਤੇ ਪੋਰਟ ਬੀ ਪਾਵਰਗ੍ਰਿੱਡ ਸਿਰੋਹੀ ਟ੍ਰਾਂਸਮਿਸ਼ਨ ਲਿਮਿਟਿਡ ਅਤੇ ਪਾਰਟ ਈ ਪਾਵਰਗ੍ਰਿੱਡ ਮੇਵਾੜ ਟ੍ਰਾਂਸਮਿਸ਼ਨ ਲਿਮਿਟਿਡ ਦੀ ਬਿਜਲੀ ਨਿਕਾਸੀ ਦੇ ਲਈ ਟ੍ਰਾਂਸਮਿਸ਼ਨ ਸਿਸਟਮਸ ਦਾ ਨੀਂਹ ਪੱਥਰ ਰੱਖਣਗੇ। ਉਹ ਬੀਕਾਨੇਰ ਵਿੱਚ ਸੋਲਰ ਪ੍ਰੋਜੈਕਟਾਂ, ਪਾਵਰਗ੍ਰਿੱਡ ਨੀਮਚ ਅਤੇ ਬੀਕਾਨੇਰ ਕੰਪਲੈਕਸ ਤੋਂ ਨਿਕਾਸੀ ਦੇ ਲਈ ਟ੍ਰਾਂਸਮਿਸ਼ਨ ਸਿਸਟਮ , ਫਤਿਹਗੜ੍ਹ-II ਪਾਵਰ ਸਟੇਸ਼ਨ ਵਿੱਚ ਪਰਿਵਰਤਨ ਸਮਰੱਥਾ ਦੇ ਵਿਸਾਤਰ ਸਹਿਤ ਬਿਜਲੀ ਪ੍ਰੋਜੈਕਟਾਂ ਦਾ ਭੀ ਉਦਘਾਟਨ ਕਰਨਗੇ, ਜੋ ਸਵੱਛ ਊਰਜਾ ਪ੍ਰਦਾਨ ਕਰਨਗੇ ਅਤੇ ਕਾਰਬਨ ਉਤਸਰਜਨ ਨੂੰ ਘੱਟ ਕਰਨਗੇ।

ਪ੍ਰਧਾਨ ਮੰਤਰੀ ਰਾਜਸਥਾਨ ਵਿੱਚ ਬੁਨਿਆਦੀ ਢਾਂਚੇ, ਕਨੈਕਟਿਵਿਟੀ, ਬਿਜਲੀ ਸਪਲਾਈ, ਸਿਹਤ ਸੇਵਾਵਾਂ ਅਤੇ ਪਾਣੀ ਦੀ ਉਪਲਬਧਤਾ ਨੂੰ ਵਧਾਉਣ ਦੇ ਲਈ ਰਾਜਸਥਾਨ ਵਿੱਚ ਰਾਜ ਸਰਕਾਰ ਦੇ 25 ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਕੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ 3,240 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ 750 ਕਿਲੋਮੀਟਰ ਤੋਂ ਅਧਿਕ ਲੰਬਾਈ ਦੇ 12 ਰਾਜ ਰਾਜਮਾਰਗਾਂ ਦੀ ਅਪਗ੍ਰੇਡਿੰਗ ਅਤੇ ਰੱਖ-ਰਖਾਅ ਦੇ ਲਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਾ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਾ ਸ਼ਾਮਲ ਹੈ। ਇਸ ਵਿੱਚ ਹੋਰ 900 ਕਿਲੋਮੀਟਰ ਨਵੇਂ ਰਾਜਮਾਰਗ ਭੀ ਸ਼ਾਮਲ ਹਨ। ਪ੍ਰਧਾਨ ਮੰਤਰੀ ਬੀਕਾਨੇਰ ਅਤੇ ਉਦੈਪੁਰ ਵਿੱਚ ਬਿਜਲੀ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਉਹ ਰਾਜਸਮੰਦ, ਪ੍ਰਤਾਪਗੜ੍ਹ, ਭੀਲਵਾੜਾ, ਧੌਲਪੁਰ ਵਿੱਚ ਨਰਸਿੰਗ ਕਾਲਜਾਂ ਦਾ ਭੀ ਉਦਘਾਟਨ ਕਰਨਗੇ, ਜੋ ਰਾਜ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਹ ਝੁੰਝੁਨੂੰ ਜ਼ਿਲ੍ਹੇ ਵਿੱਚ ਗ੍ਰਾਮੀਣ ਜਲ ਸਪਲਾਈ ਅਤੇ ਫਲੋਰੋਸਿਸ ਮਿਟੀਗੇਸ਼ਨ ਪ੍ਰੋਜੈਕਟ, ਅੰਮ੍ਰਿਤ 2.0 (AMRUT 2.0) ਦੇ ਤਹਿਤ ਪਾਲੀ ਜ਼ਿਲ੍ਹੇ ਦੇ 7 ਸ਼ਹਿਰਾਂ ਵਿੱਚ ਸ਼ਹਿਰੀ ਜਲ ਸਪਲਾਈ ਯੋਜਨਾਵਾਂ ਦੇ ਪੁਨਰਗਠਨ ਸਹਿਤ ਖੇਤਰ ਵਿੱਚ ਵਿਭਿੰਨ ਵਾਟਰ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।
 

*********


ਐੱਮਜੇਪੀਐੱਸ/ਐੱਸਆਰ


(Release ID: 2129967)