ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨੈਸ਼ਨਲ ਟੈਕਨੋਲੋਜੀ ਦਿਵਸ 'ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 11 MAY 2025 2:32PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੈਸ਼ਨਲ ਟੈਕਨੋਲੋਜੀ ਦਿਵਸ ਦੇ ਮੌਕੇ 'ਤੇ  ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਸਾਡੇ ਵਿਗਿਆਨੀਆਂ ਪ੍ਰਤੀ ਮਾਣ ਅਤੇ ਧੰਨਵਾਦ ਵੀ ਪ੍ਰਗਟ ਕੀਤਾ ਅਤੇ 1998 ਦੇ ਪੋਖਰਣ ਪ੍ਰੀਖਣਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਵਿਗਿਆਨ ਅਤੇ ਖੋਜ ਰਾਹੀਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਸਸ਼ਕਤ ਬਣਾਉਣ ਦੀ ਵਚਨਬੱਧਤਾ ਦੀ ਵੀ ਪੁਸ਼ਟੀ ਕੀਤੀ ਹੈ।

 

ਇੱਕ X ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ;

ਨੈਸ਼ਨਲ ਟੈਕਨੋਲੋਜੀ ਦਿਵਸ 'ਤੇ ਹਾਰਦਿਕ ਸ਼ੁਭਕਾਮਨਾਵਾਂ! ਇਹ ਸਾਡੇ ਵਿਗਿਆਨੀਆਂ ਪ੍ਰਤੀ ਮਾਣ ਅਤੇ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਅਤੇ 1998 ਦੇ ਪੋਖਰਣ ਪ੍ਰੀਖਣਾਂ ਨੂੰ ਯਾਦ ਕਰਨ ਦਾ ਦਿਨ ਹੈ। ਇਹ ਸਾਡੇ ਰਾਸ਼ਟਰ ਦੇ ਵਿਕਾਸ ਦੀ ਰਾਹ ਵਿੱਚ, ਵਿਸ਼ੇਸ਼ ਤੌਰ ‘ਤੇ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਸਾਡੀ ਖੋਜ ਵਿੱਚ ਇੱਕ ਇਤਿਹਾਸਿਕ ਘਟਨਾ ਸੀ।"

ਸਾਡੇ ਲੋਕਾਂ ਦੁਆਰਾ ਸੰਚਾਲਿਤ, ਭਾਰਤ ਟੈਕਨੋਲੋਜੀ ਦੇ ਵੱਖ-ਵੱਖ ਪਹਿਲੂਆਂ ਵਿੱਚ  ਗਲੋਬਲ ਲੀਡਰ ਵਜੋਂ ਉੱਭਰ ਰਿਹਾ ਹੈ, ਭਾਵੇਂ ਓਹ ਸਪੇਸ ਹੋਵੇ, ਏਆਈ ਹੋਵੇ, ਡਿਜੀਟਲ ਇਨੋਵੇਸ਼ਨ ਹੋਵੇ, ਗਰੀਨ ਟੈਕਨੋਲੋਜੀ ਹੋਵੇ ਜਾਂ ਹੋਰ ਵੀ ਬਹੁਤ ਕੁਝ। ਅਸੀਂ ਵਿਗਿਆਨ ਅਤੇ ਖੋਜ ਰਾਹੀਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਸਸ਼ਕਤ ਬਣਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ। ਉਮੀਦ ਹੈ ਕਿ ਟੈਕਨੋਲੋਜੀ ਮਨੁੱਖਤਾ ਦਾ ਉਥਾਨ ਕਰੇਗੀ, ਸਾਡੇ ਰਾਸ਼ਟਰ ਨੂੰ ਸੁਰੱਖਿਅਤ ਕਰੇਗੀ ਅਤੇ ਭਵਿੱਖ ਦੇ ਵਾਧੇ ਨੂੰ ਗਤੀ ਦੇਵੇਗੀ "

******

 

ਐੱਮਜੇਪੀਐੱਸ/ਐੱਸਟੀ


(Release ID: 2128155) Visitor Counter : 2