ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੋਪ ਲਿਓ XIV (Holiness Pope Leo) ਨੂੰ ਸ਼ੁਭਕਾਮਨਾਵਾਂ ਦਿੱਤੀਆਂ
प्रविष्टि तिथि:
09 MAY 2025 2:21PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਲੋਕਾਂ ਵੱਲੋਂ ਸਰਬਉੱਚ ਪੋਪ ਲਿਓ XIV (Holiness Pope Leo) ਨੂੰ ਆਪਣੀਆਂ ਦਿਲੋਂ ਵਧਾਈਆਂ ਅਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕੈਥੋਲਿਕ ਚਰਚ ਦੇ ਪੋਪ ਦੀ ਅਗਵਾਈ ਦੀ ਸ਼ਲਾਘਾ ਕਰਦੇ ਹੋਏ ਵਿਸ਼ਵ ਸ਼ਾਂਤੀ, ਸਦਭਾਵਨਾ, ਇਕਜੁੱਟਤਾ ਅਤੇ ਸੇਵਾ ਨੂੰ ਹੁਲਾਰਾ ਦੇਣ ਵਿੱਚ ਉਨ੍ਹਾਂ ਦੀ ਡੂੰਘੀ ਮਹੱਤਤਾ ਨੂੰ ਰੇਖਾਂਕਿਤ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ ‘ਤੇ ਲਿਖਿਆ;
“ਮੈਂ ਭਾਰਤ ਦੇ ਲੋਕਾਂ ਵੱਲੋਂ ਸਰਬਉੱਚ ਪੋਪ ਲਿਓ XIV (Holiness Pope Leo) ਨੂੰ ਆਪਣੀਆਂ ਦਿਲੋਂ ਵਧਾਈਆਂ ਅਤੇ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਕੈਥੋਲਿਕ ਚਰਚ ਦੀ ਉਨ੍ਹਾਂ ਦੀ ਅਗਵਾਈ ਸ਼ਾਂਤੀ, ਸਦਭਾਵਨਾ, ਇਕਜੁੱਟਤਾ ਅਤੇ ਸੇਵਾ ਦੇ ਆਦਰਸ਼ਾਂ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਅਤਿਅੰਤ ਮਹੱਤਵਪੂਰਨ ਪਲ ਹੈ। ਭਾਰਤ ਸਾਡੀਆਂ ਸਾਂਝੀਆਂ ਕਦਰਾਂ -ਕੀਮਤਾਂ ਨੂੰ ਅੱਗੇ ਵਧਾਉਣ ਦੇ ਲਈ ਪੋਪ ਦੇ ਨਾਲ ਨਿਰੰਤਰ ਸੰਵਾਦ ਅਤੇ ਜੁੜਾਅ ਲਈ ਪ੍ਰਤੀਬੱਧ ਹੈ।
@Pontifex”
************
ਐੱਮਜੇਪੀਐੱਸ/ਐੱਸਟੀ
(रिलीज़ आईडी: 2127933)
आगंतुक पटल : 8
इस विज्ञप्ति को इन भाषाओं में पढ़ें:
Malayalam
,
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada