ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਅਰਨਸਟ ਐਂਡ ਯੰਗ ਦੀ ਰਿਪੋਰਟ "ਏ ਸਟੂਡੀਓ ਕਾਲਡ ਇੰਡੀਆ" ਕੱਲ੍ਹ ਵੇਵਸ 2025 ਵਿੱਚ ਰਿਲੀਜ਼ ਹੋਵੇਗੀ
Posted On:
02 MAY 2025 2:36PM
|
Location:
PIB Chandigarh
ਭਾਰਤ ਦਾ ਅਤਿ-ਆਧੁਨਿਕ ਗਲੋਬਲ ਸਮੱਗਰੀ ਬਣਾਉਣ ਅਤੇ ਵੰਡਣ ਲਈ ਇੱਕ ਸ਼ਕਤੀ ਵਜੋਂ ਉਭਰਨਾ ਅਰਨਸਟ ਐਂਡ ਯੰਗ ਦੀ ਰਿਪੋਰਟ "ਏ ਸਟੂਡੀਓ ਕਾਲਡ ਇੰਡੀਆ" ਦਾ ਮੁੱਖ ਕੇਂਦਰ ਬਿੰਦੂ ਹੈ, ਜੋ ਕਿ ਕੱਲ੍ਹ ਮੁੰਬਈ ਵਿੱਚ ਵੇਵਸ 2025 ਵਿੱਚ ਪਹਿਲੀ ਵਾਰ ਪੇਸ਼ ਕੀਤੀ ਜਾਵੇਗੀ। ਇਹ ਰਿਪੋਰਟ ਗਲੋਬਲ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਲੈਂਡਸਕੇਪ ਵਿੱਚ ਭਾਰਤ ਦੇ ਵਧ ਰਹੇ ਪ੍ਰਭਾਵ ਨੂੰ ਉਜਾਗਰ ਕਰਦੀ ਹੈ, ਜੋ ਕਿ ਇਸ ਦੀਆਂ ਵਧਦੇ ਡਿਜੀਟਲ ਬਜ਼ਾਰ, ਸੱਭਿਆਚਾਰਕ ਵਿਭਿੰਨਤਾ ਅਤੇ ਉੱਨਤ ਉਤਪਾਦਨ ਸਮਰੱਥਾਵਾਂ ਦੁਆਰਾ ਸੰਚਾਲਿਤ ਹੈ:
-
ਭਾਰਤ ਦੀ ਵਿਭਿੰਨ ਸੰਸਕ੍ਰਿਤੀ ਅਤੇ ਉੱਨਤ ਬੁਨਿਆਦੀ ਢਾਂਚਾ ਇਸ ਨੂੰ ਇੱਕ ਰਚਨਾਤਮਕ ਸ਼ਕਤੀ ਬਣਾਉਂਦੇ ਹਨ।
-
ਭਾਰਤ ਵਿੱਚ ਐਨੀਮੇਸ਼ਨ ਅਤੇ ਵੀਐੱਫਐਕਸ ਦੀ ਲਾਗਤ 40 ਪ੍ਰਤੀਸ਼ਤ ਤੋਂ 60 ਪ੍ਰਤੀਸ਼ਤ ਘੱਟ ਹੈ ਅਤੇ ਵਿਸ਼ਵਵਿਆਪੀ ਉਤਪਾਦਨ ਵਰਕਫਲੋ ਦਾ ਸਮਰਥਨ ਕਰਨ ਦੇ ਲਈ ਇੱਕ ਵੱਡਾ ਕੁਸ਼ਲ ਕਾਰਜਬਲ ਹੈ।
-
ਭਾਰਤੀ ਕੰਟੈਂਟ ਨੂੰ ਅੰਤਰਰਾਸ਼ਟਰੀ ਮਨਜ਼ੂਰੀ ਮਿਲ ਰਹੀ ਹੈ, ਜਿਸ ਵਿੱਚ ਗਲੋਬਲ ਓਟੀਟੀ ਪਲੈਟਫਾਰਮਾਂ ‘ਤੇ 25 % ਤੱਕ ਦੇ ਵਿਚਾਰ ਭਾਰਤ ਤੋਂ ਬਾਹਰ ਪੈਦਾ ਕੀਤੇ ਜਾ ਰਹੇ ਹਨ।
ਰਿਪੋਰਟ ਦਾ ਉਦੇਸ਼ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਭਾਰਤ ਦੇ ਪ੍ਰਭਾਵਸ਼ਾਲੀ ਵਿਕਾਸ ਅਤੇ ਨਵੀਨਤਾ ਨੂੰ ਉਜਾਗਰ ਕਰਨਾ ਹੈ, ਜਿਸ ਨਾਲ ਦੇਸ਼ ਨੂੰ ਵਿਸ਼ਵ ਸਮੱਗਰੀ ਨਿਰਮਾਣ ਵਿੱਚ ਇੱਕ ਨੇਤਾ ਵਜੋਂ ਸਥਾਪਿਤ ਕੀਤਾ ਜਾ ਸਕੇਗਾ। ਭਾਰਤ ਤੇਜ਼ੀ ਨਾਲ ਇੱਕ ਗਲੋਬਲ ਕੰਟੈਂਟ ਹੱਬ ਬਣ ਰਿਹਾ ਹੈ, ਜੋ ਇਸ ਦੇ ਵਧਦੇ ਡਿਜੀਟਲ ਬਜ਼ਾਰ, ਵਿਭਿੰਨ ਸੱਭਿਆਚਾਰਕ ਅਤੇ ਭਾਸ਼ਾਈ ਵਿਰਸੇ ਅਤੇ ਸਮ੍ਰਿੱਧ ਕਹਾਣੀ ਸੁਣਾਉਣ ਵਾਲੀਆਂ ਪਰੰਪਰਾਵਾਂ ਤੋਂ ਪ੍ਰੇਰਿਤ ਹੈ ਜੋ ਦੁਨੀਆ ਭਰ ਦੇ ਦਰਸ਼ਕਾਂ ਨਾਲ ਗੂੰਜਦੀਆਂ ਹਨ।
ਰਿਪੋਰਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖਿਆਂ ਹੋਣਗੀਆਂ:
-
ਡਿਜੀਟਲ ਮੀਡੀਆ ਦਾ ਕਬਜ਼ਾ: 2024 ਵਿੱਚ, ਡਿਜੀਟਲ ਮੀਡੀਆ ਨੇ ਟੈਲੀਵਿਜ਼ਨ ਨੂੰ ਭਾਰਤ ਦੇ ਐੱਮ ਐਂਡ ਈ ਖੇਤਰ ਦਾ ਸਭ ਤੋਂ ਵੱਡਾ ਹਿੱਸਾ ਬਣਨ ਲਈ ਪਛਾੜਿਆ,ਜੋ 800 ਬਿਲੀਅਨ ਰੁਪਏ (9.4 ਬਿਲੀਅਨ ਅਮਰੀਕੀ ਡਾਲਰ) ਤੋਂ ਵੱਧ ਦਾ ਯੋਗਦਾਨ ਪਾਵੇਗਾ ਅਤੇ ਸੈਕਟਰ ਦੇ ਮਾਲੀਏ ਦਾ 32 ਪ੍ਰਤੀਸ਼ਤ ਹੋਵੇਗਾ।
-
ਸਮੱਗਰੀ ਸਿਰਜਣਾ: ਭਾਰਤ ਨੇ ਪਿਛਲੇ ਵਰ੍ਹੇ ਅਸਲ ਸਮੱਗਰੀ ਦਾ ਉਤਪਾਦਨ ਕੀਤਾ,ਜਿਸ ਵਿੱਚ 1,600 ਫਿਲਮਾਂ, 2,600 ਘੰਟੇ ਦੀ ਪ੍ਰੀਮੀਅਮ ਓਟੀਟੀ ਸਮੱਗਰੀ ਅਤੇ ਲਗਭਗ 20,000 ਅਸਲੀ ਗਾਨੇ ਸ਼ਾਮਲ ਸਨ। ਇਹ ਭਾਰਤ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਕੰਟੈਂਟ ਸਿਰਜਣ ਵਾਲੇ ਵੱਡੇ ਹਾਊਸ ਵਿੱਚੋਂ ਇੱਕ ਦੇ ਰੂਪ ਵਿੱਚ ਸਥਾਨ ਦਿੰਦਾ ਹੈ।
-
ਟੈਕਨੋਲੋਜੀ ਵਿਕਾਸ: ਏਆਈ ਅਤੇ ਨਵੀਆਂ ਟੈਕਨੋਲੋਜੀਆਂ ਭਾਰਤ ਵਿੱਚ ਸਮੱਗਰੀ ਉਦਯੋਗ ਵਿੱਚ ਕ੍ਰਾਂਤੀ ਲਿਆ ਰਹੀਆਂ ਹਨ। ਏਆਈ-ਸੰਚਾਲਿਤ ਪਲੈਟਫਾਰਮ ਸਮੱਗਰੀ ਉਤਪਾਦਨ ਦੀ ਕੁਸ਼ਲਤਾ ਅਤੇ ਗੁਣਵੱਤਾ ਨੂੰ ਵਧਾਉਂਦੀਆਂ ਹਨ, ਜਿਸ ਨਾਲ ਪੇਸ਼ੇਵਰ-ਪੱਧਰ ਦੇ ਵੀਡੀਓ, ਚਿੱਤਰ, ਟੈਕਸਟ ਅਤੇ ਸੰਗੀਤ ਦੀ ਤੇਜ਼ੀ ਨਾਲ ਸਿਰਜਣਾ ਸੰਭਵ ਹੋ ਜਾਂਦੀ ਹੈ।
-
ਲਾਈਵ ਪ੍ਰੋਗਰਾਮਾਂ ਵਿੱਚ ਤੇਜ਼ੀ: ਇਕੱਲੇ 2024 ਵਿੱਚ, ਭਾਰਤ ਨੇ 30,000 ਤੋਂ ਵੱਧ ਲਾਈਵ ਪ੍ਰੋਗਰਾਮਾਂ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਐਡ ਸ਼ੀਰਨ ਅਤੇ ਕੋਲਡਪਲੇ ਵਰਗੇ ਗਲੋਬਲ ਕਲਾਕਾਰਾਂ ਦੇ ਸੰਗੀਤ ਸਮਾਰੋਹ ਸ਼ਾਮਲ ਸਨ। ਪਿਛਲੇ ਪੰਜ ਵਰ੍ਹਿਆਂ ਵਿੱਚ ਟਿਕਟਾਂ ਵਾਲੇ ਪ੍ਰੋਗਰਾਮਾਂ ਦੀ ਗਿਣਤੀ ਚਾਰ ਗੁਣਾ ਹੋ ਗਈ ਹੈ, ਜੋ ਕਿ ਲਾਈਵ ਮਨੋਰੰਜਨ ਦੀ ਵਧਦੀ ਮੰਗ ਨੂੰ ਦਰਸਾਉਂਦੀ ਹੈ।
ਪ੍ਰਤਿਭਾ ਪੂਲ ਦਾ ਵਿਸਤਾਰ: ਮੀਡੀਆ ਅਤੇ ਮਨੋਰੰਜਨ ਖੇਤਰ ਸਿੱਧੇ ਤੌਰ 'ਤੇ 2.8 ਮਿਲੀਅਨ ਅਤੇ ਅਸਿੱਧੇ ਤੌਰ 'ਤੇ 10 ਮਿਲੀਅਨ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ। ਭਾਰਤ ਦੇ ਸਕੇਲੇਬਲ ਪ੍ਰਤਿਭਾ ਦੇ ਲਾਭ ਨੂੰ ਇਸ ਦੇ ਵਿਭਿੰਨ ਸੱਭਿਆਚਾਰਕ ਅਤੇ ਭਾਸ਼ਾਈ ਲੈਂਡਸਕੇਪ ਦੁਆਰਾ ਮਜ਼ਬੂਤ ਕੀਤਾ ਜਾਂਦਾ ਹੈ, ਜੋ ਇੱਕ ਸੰਪੰਨ ਸਮੱਗਰੀ ਈਕੋਸਿਸਟਮ ਨੂੰ ਉਤਸ਼ਾਹਿਤ ਕਰਦਾ ਹੈ।
For official updates on realtime, please follow us:
On X :
https://x.com/WAVESummitIndia
https://x.com/MIB_India
https://x.com/PIB_India
https://x.com/PIBmumbai
On Instagram:
https://www.instagram.com/wavesummitindia
https://www.instagram.com/mib_india
https://www.instagram.com/pibindia
* * *
ਪੀਆਈਬੀ ਟੀਮ ਵੇਵਸ 2025 | ਰਜਿਤ / ਲਕਸ਼ਮੀਪ੍ਰਿਆ/ਦਰਸ਼ਨਾ | 142
Release ID:
(Release ID: 2126495)
| Visitor Counter:
8
Read this release in:
Assamese
,
Urdu
,
English
,
Nepali
,
Gujarati
,
Tamil
,
Kannada
,
Malayalam
,
Hindi
,
Marathi
,
Bengali