ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਮੈਂਬਰ ਦੇਸ਼ਾਂ ਨੇ ਵੇਵਸ ਮੈਨੀਫੈਸਟੋ ਨੂੰ ਅਪਣਾਇਆ ਅਤੇ ਏਆਈ ਦੇ ਯੁੱਗ ਵਿੱਚ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੇ ਹੋਏ ਪਰੰਪਰਾ ਅਤੇ ਵਿਰਾਸਤ ਨੂੰ ਆਵਾਜ਼ ਦੇਣ ਵਿੱਚ ਸਹਿਯੋਗ ਕਰਨ ਲਈ ਸਹਿਮਤ ਹੋਏ
ਵੇਵਸ ਮੈਨੀਫੈਸਟੋ ਉੱਭਰ ਰਹੀਆਂ ਟੈਕਨੋਲੋਜੀਆਂ ਦੀ ਜ਼ਿੰਮੇਵਾਰ ਵਰਤੋਂ ਨੂੰ ਉਤਸ਼ਾਹਿਤ ਕਰਕੇ, ਪੱਖਪਾਤ ਨੂੰ ਘਟਾ ਕੇ, ਸਮੱਗਰੀ ਦਾ ਲੋਕਤੰਤਰੀਕਰਨ ਕਰਕੇ, ਅਤੇ ਨੈਤਿਕਤਾ ਨੂੰ ਤਰਜੀਹ ਦੇ ਕੇ ਡਿਜੀਟਲ ਪਾੜੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ।
ਵੇਵਸ ਮੈਨੀਫੈਸਟੋ ਮੀਡੀਆ ਅਤੇ ਮਨੋਰੰਜਨ ਦੀ ਸ਼ਕਤੀ ਦੀ ਪੁਸ਼ਟੀ ਕਰਦਾ ਹੈ ਜੋ ਲੋਕਾਂ ਨੂੰ ਇਕਜੁੱਟ ਕਰਨ, ਸਾਂਝੇ ਸੱਭਿਆਚਾਰਕ ਅਭਿਆਸਾਂ ਨੂੰ ਉਤਸ਼ਾਹਿਤ ਕਰਨ, ਅਤੇ ਵਿਸ਼ਵ ਪੱਧਰ 'ਤੇ ਆਪਸ ਵਿੱਚ ਜੁੜੇ ਬਾਜ਼ਾਰਾਂ ਵਿੱਚ ਨਵੀਨਤਾ ਅਤੇ ਲਚਕੀਲੇਪਣ ਨੂੰ ਅੱਗੇ ਵਧਾਉਂਦਾ ਹੈ।
ਨੌਜਵਾਨ ਪ੍ਰਤਿਭਾ ਨੂੰ ਸਬੰਧਤ ਹੁਨਰ ਵਿਕਾਸ ਰਾਹੀਂ 'ਰਚਨਾਤਮਕ ਸਹਿਯੋਗ ਦੇ ਯੁੱਗ' ਲਈ ਤਿਆਰ ਕਰਨਾ ਮਹੱਤਵਪੂਰਨ ਹੈ: ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ
ਸਿਰਜਣਾਤਮਕਤਾ ਦੇ ਵਿਸ਼ਵਵਿਆਪੀ ਆਯਾਮ ਨੂੰ ਵਿਸ਼ਾਲ ਕਰਨ ਲਈ ਸਹਿ-ਸਿਰਜਣਾ ਸਮਝੌਤਿਆਂ, ਸੰਯੁਕਤ ਫੰਡਾਂ ਅਤੇ ਵਿਚਾਰਾਂ ਨੂੰ ਵਧਾਉਣ ਦੇ ਐਲਾਨ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਸ਼ਵਨੀ ਵੈਸ਼ਣਵ
Posted On:
02 MAY 2025 3:20PM
|
Location:
PIB Chandigarh
"ਇੱਕ ਦੂਜੇ ਦੀਆਂ ਸੱਭਿਆਚਾਰਕ ਸੰਵੇਦਨਸ਼ੀਲਤਾਵਾਂ ਨੂੰ ਸਮਝਦੇ ਹੋਏ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵਵਿਆਪੀ ਸਹਿਯੋਗ ਅੱਗੇ ਵਧਣ ਦਾ ਰਸਤਾ ਹੈ।" ਇਹ ਗੱਲ ਮੁੰਬਈ ਵਿੱਚ ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸਮਿਟ (ਵੇਵਸ 2025) ਦੌਰਾਨ ਹੋਏ ਗਲੋਬਲ ਮੀਡੀਆ ਸੰਵਾਦ ਦੇ ਕਈ ਨਤੀਜਿਆਂ ਵਿੱਚੋਂ ਇੱਕ ਵਿੱਚ ਕਹੀ ਗਈ। ਸੰਵਾਦ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਨੇ ਮਹਿਸੂਸ ਕੀਤਾ ਕਿ ਦੇਸ਼ਾਂ ਵਿੱਚ ਰਚਨਾਤਮਕ ਪਹਿਲੂਆਂ ਨੂੰ ਵਧਾਉਣਾ ਸਾਡੀ ਸਮੂਹਿਕ ਤਰੱਕੀ ਦੀ ਕੁੰਜੀ ਹੈ, ਕਿਉਂਕਿ ਅਸੀਂ ਸਾਰੇ ਡਿਜੀਟਲ ਪਾੜੇ ਨੂੰ ਪੂਰਾ ਕਰਨ ਵੱਲ ਵਧ ਰਹੇ ਹਾਂ। ਇਸ ਸੰਵਾਦ ਨੇ ਤੇਜੀ ਨਾਲ ਵਧਦੇ ਵਿਸ਼ਵੀਕਰਨ ਵਾਲੇ ਮੀਡੀਆ ਵਾਤਾਵਰਣ ਦੇ ਵਿਚਕਾਰ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਸਰਕਾਰਾਂ ਦੀ ਭੂਮਿਕਾ 'ਤੇ ਧਿਆਨ ਕੇਂਦ੍ਰਿਤ ਕੀਤਾ, ਜਿਸ ਦਾ ਸਮਾਪਨ ਮੈਂਬਰ ਦੇਸ਼ਾਂ ਦੁਆਰਾ ਵੇਵਸ ਡੈਕਲਾਰੇਸ਼ਨ ਪੱਤਰ ਨੂੰ ਅਪਣਾਉਣ ਦੇ ਨਾਲ ਹੋਇਆ।

ਗਲੋਬਲ ਮੀਡੀਆ ਸੰਵਾਦ ਨੇ ਇਸ ਭਾਵਨਾ ਨੂੰ ਗੂੰਜਾਇਆ ਕਿ ਦੁਨੀਆ ਭਰ ਦੀਆਂ ਸੱਭਿਆਚਾਰਾਂ ਨੂੰ ਦਰਸਾਉਂਦੀਆਂ ਫਿਲਮਾਂ ਵਿੱਚ ਲੋਕਾਂ ਨੂੰ ਨੇੜੇ ਲਿਆਉਣ ਦੀ ਅਥਾਹ ਸਮਰੱਥਾ ਹੈ ਅਤੇ ਭਾਗੀਦਾਰ ਦੇਸ਼ਾਂ ਨੇ ਇਸ ਸਬੰਧ ਵਿੱਚ ਭਾਰਤੀ ਫਿਲਮਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਕਹਾਣੀ ਸੁਣਾਉਣ ਦੇ ਇੱਕ ਮਨੋਰੰਜਕ ਫਾਰਮੈਟ ਵਜੋਂ, ਫਿਲਮਾਂ ਇੱਕ ਦੂਜੇ ਨਾਲ ਸਹਿਯੋਗ ਕਰਨ ਲਈ ਇੱਕ ਮਜ਼ਬੂਤ ਸ਼ਕਤੀ ਵਜੋਂ ਕੰਮ ਕਰਦੀਆਂ ਹਨ। ਕਹਾਣੀ ਸੁਣਾਉਣ ਦੀ ਕਲਾ ਵਿੱਚ ਟੈਕਨੋਲੋਜੀ ਦੇ ਸੰਗਮ ਦੇ ਨਾਲ, ਨਿੱਜੀ ਕਹਾਣੀਆਂ ਸਿਰਜਣਹਾਰ ਅਰਥਵਿਵਸਥਾ ਵਿੱਚ ਇੱਕ ਸ਼ਕਤੀਸ਼ਾਲੀ ਸ਼ਕਤੀ ਵਜੋਂ ਤੇਜ਼ੀ ਨਾਲ ਉੱਭਰ ਰਹੀਆਂ ਹਨ, ਮਨੋਰੰਜਨ ਦੀ ਦੁਨੀਆ ਨੂੰ ਮੁੜ ਪਰਿਭਾਸ਼ਿਤ ਕਰ ਰਹੀਆਂ ਹਨ। ਕੁਝ ਮੈਂਬਰ ਦੇਸ਼ਾਂ ਨੇ "ਜ਼ਿੰਮੇਵਾਰ ਪੱਤਰਕਾਰੀ" ਨੂੰ ਵਧਾਉਣ ਦੀ ਜ਼ਰੂਰਤ ਬਾਰੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਸ ਨੂੰ ਵੇਵਸ ਪਲੈਟਫਾਰਮ 'ਤੇ ਆਪਸੀ ਸਹਿਯੋਗ ਰਾਹੀਂ ਹੱਲ ਕੀਤਾ ਜਾ ਸਕਦਾ ਹੈ।
ਵੇਵਸ 2025 ਨੂੰ ਵਿਸ਼ਵ ਭਾਈਚਾਰੇ ਦਾ ਇੱਕ ਸੂਖਮ ਪ੍ਰਤਿਰੂਪ ਦੱਸਦਿਆਂ, ਭਾਰਤ ਦੇ ਵਿਦੇਸ਼ ਮੰਤਰੀ, ਡਾ. ਐੱਸ. ਜੈਸ਼ੰਕਰ ਨੇ ਕਿਹਾ ਕਿ ਇਹ ਸਮਿਟ ਸਮੱਗਰੀ ਸਿਰਜਣਹਾਰਾਂ, ਨੀਤੀ ਨਿਰਮਾਤਾਵਾਂ, ਅਦਾਕਾਰਾਂ, ਲੇਖਕਾਂ, ਨਿਰਮਾਤਾਵਾਂ ਅਤੇ ਵਿਜ਼ੂਅਲ ਕਲਾਕਾਰਾਂ ਨੂੰ ਮੀਡੀਆ ਅਤੇ ਮਨੋਰੰਜਨ ਖੇਤਰ ਲਈ ਭਵਿੱਖ ਦੇ ਰੋਡਮੈਪ 'ਤੇ ਚਰਚਾ ਕਰਨ ਲਈ ਇੱਕ ਸਾਂਝਾ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਆਪਣੇ ਸੰਬੋਧਨ ਦੌਰਾਨ, ਡਾ. ਜੈਸ਼ੰਕਰ ਨੇ ਗਲੋਬਲ ਮੀਡੀਆ ਡਾਇਲਾਗ 2025 ਦੇ ਵਿਆਪਕ ਢਾਂਚੇ 'ਤੇ ਗੱਲ ਕੀਤੀ ਜਿਸ 'ਤੇ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਵਿਵਸਥਾ, ਜਿਸਦਾ ਇੱਕ ਮਜ਼ਬੂਤ ਸੱਭਿਆਚਾਰਕ ਪਹਿਲੂ ਹੈ, ਅੱਜ ਤਬਦੀਲੀ ਦੇ ਪੜਾਅ ਵਿੱਚੋਂ ਗੁਜ਼ਰ ਰਹੀ ਹੈ। ਉਨ੍ਹਾਂ ਕਿਹਾ, "ਇਹ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਪਰੰਪਰਾਵਾਂ, ਵਿਰਾਸਤ, ਵਿਚਾਰਾਂ, ਅਭਿਆਸਾਂ ਅਤੇ ਸਿਰਜਣਾਤਮਕਤਾ ਨੂੰ ਆਵਾਜ਼ ਦੇਈਏ।"
ਵਿਦੇਸ਼ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਅਤੇ ਪਰੰਪਰਾ ਨੂੰ ਨਾਲ-ਨਾਲ ਚੱਲਣਾ ਚਾਹੀਦਾ ਹੈ, ਕਿਉਂਕਿ ਟੈਕਨੋਲੋਜੀ ਸਾਡੀ ਵਿਸ਼ਾਲ ਵਿਰਾਸਤ ਬਾਰੇ ਜਾਗਰੂਕਤਾ ਨੂੰ ਮਜ਼ਬੂਤ ਕਰ ਸਕਦੀ ਹੈ ਅਤੇ ਖਾਸ ਕਰਕੇ ਨੋਜਵਾਨ ਪੀੜ੍ਹੀਆਂ ਲਈ, ਇਸ ਬਾਰੇ ਚੇਤਨਾ ਨੂੰ ਗਹਿਰਾ ਕਰ ਸਕਦੀ ਹੈ। ਉਨ੍ਹਾਂ ਕਿਹਾ, "ਇਹ ਮਹੱਤਵਪੂਰਨ ਹੈ ਕਿ ਨੌਜਵਾਨ ਪ੍ਰਤਿਭਾ ਨੂੰ ਸੰਬੰਧਿਤ ਹੁਨਰ ਵਿਕਾਸ ਰਾਹੀਂ ਰਚਨਾਤਮਕ ਸਹਿਯੋਗ ਦੇ ਯੁੱਗ ਲਈ ਤਿਆਰ ਕੀਤਾ ਜਾਵੇ। ਨਵੀਨਤਾ ਉਸ ਛਲਾਂਗ ਦੀ ਕੁੰਜੀ ਹੈ ਜੋ ਇੱਕ ਵਿਕਸਿਤ ਭਾਰਤ ਦੀ ਸਿਰਜਣਾ ਕਰੇਗੀ।"
ਡਾ: ਜੈਸ਼ੰਕਰ ਨੇ ਕਿਹਾ ਕਿ ਏਆਈ ਦੇ ਉੱਭਰ ਰਹੇ ਯੁੱਗ ਵਿੱਚ, ਸੰਭਾਵਨਾਵਾਂ ਕਲਪਨਾ ਤੋਂ ਪਰੇ ਹਨ, ਫਿਰ ਵੀ ਉੱਭਰ ਰਹੀਆਂ ਟੈਕਨੋਲੋਜੀਆਂ ਦੀ ਜ਼ਿੰਮੇਵਾਰ ਵਰਤੋਂ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ, ਪੱਖਪਾਤ ਨੂੰ ਘਟਾਉਣਾ ਚਾਹੀਦਾ ਹੈ, ਸਮੱਗਰੀ ਦਾ ਲੋਕਤੰਤਰੀਕਰਨ ਕਰਨਾ ਚਾਹੀਦਾ ਹੈ, ਅਤੇ ਨੈਤਿਕਤਾ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਵੇਵਸ ਨੂੰ ਵਿਸ਼ਵ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਸਾਹਮਣੇ ਆਉਣ ਵਾਲੇ ਮੁੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਪਲੈਟਫਾਰਮ ਵਜੋਂ ਵਿਸ਼ਵਾਸ ਪ੍ਰਗਟ ਕੀਤਾ ਅਤੇ ਆਪਣੇ ਸੰਬੋਧਨ ਦੀ ਸਮਾਪਤੀ ਇਹ ਕਹਿ ਕੇ ਕੀਤੀ, "ਇੱਕ ਵਿਸ਼ਵਵਿਆਪੀ ਕਾਰਜ ਸਥਾਨ ਅਤੇ ਇੱਕ ਵਿਸ਼ਵਵਿਆਪੀ ਕਾਰਜਬਲ ਲਈ, ਮਾਨਸਿਕਤਾ, ਢਾਂਚੇ, ਨੀਤੀਆਂ ਅਤੇ ਅਭਿਆਸਾਂ ਵਿੱਚ ਤਬਦੀਲੀ ਦੀ ਜ਼ਰੂਰਤ ਹੈ।"

ਸੰਵਾਦ ਦੀ ਸ਼ੁਰੂਆਤ ਕਰਦੇ ਹੋਏ ਆਪਣੇ ਸਵਾਗਤੀ ਭਾਸ਼ਣ ਵਿੱਚ, ਭਾਰਤ ਸਰਕਾਰ ਦੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਸੱਭਿਆਚਾਰ ਰਚਨਾਤਮਕਤਾ ਨੂੰ ਪ੍ਰੇਰਿਤ ਕਰਦਾ ਹੈ, ਜੋ ਸਰਹੱਦਾਂ ਦੇ ਪਾਰ ਲੋਕਾਂ ਨੂੰ ਜੋੜਦਾ ਹੈ। ਉਨ੍ਹਾਂ ਕਿਹਾ ਕਿ ਸਮੱਗਰੀ ਦੀ ਸਿਰਜਣਾ ਅਤੇ ਖਪਤ ਤੇਜ਼ੀ ਨਾਲ ਬਦਲ ਰਹੀ ਹੈ ਕਿਉਂਕਿ ਟੈਕਨੋਲੋਜੀ ਸਾਡੇ ਕਹਾਣੀਆਂ ਸੁਣਾਉਣ ਦੇ ਤਰੀਕੇ ਨੂੰ ਮੁੜ ਆਕਾਰ ਦਿੰਦੀ ਹੈ। ਅਸੀਂ ਇੱਕ ਅਜਿਹੇ ਮੋੜ 'ਤੇ ਹਾਂ ਜਿੱਥੇ ਸਾਨੂੰ ਸਥਾਨਕ ਸਮੱਗਰੀ ਸਿਰਜਣਾ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ।
ਸੁਪਨਿਆਂ ਦੇ ਸ਼ਹਿਰ ਮੁੰਬਈ ਵਿੱਚ 77 ਦੇਸ਼ਾਂ ਦੇ ਪ੍ਰਤੀਨਿਧੀਆਂ ਦਾ ਸਵਾਗਤ ਕਰਦੇ ਹੋਏ, ਸ਼੍ਰੀ ਵੈਸ਼ਣਵ ਨੇ ਸਹਿਯੋਗ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਾਂਝੀ ਸਫਲਤਾ ਲਈ, ਸਾਨੂੰ ਸਹਿ-ਉਤਪਾਦਨ ਸੰਧੀਆਂ, ਸਾਂਝੇ ਫੰਡਾਂ ਅਤੇ ਇੱਕ ਮੈਨੀਫੈਸਟੋ 'ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ ਜੋ ਸਾਡੀ ਡਿਜੀਟਲ ਪਾੜੇ ਨੂੰ ਦੂਰ ਕਰਨ ਅਤੇ ਭਾਈਚਾਰਾ, ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇ। ਉਨ੍ਹਾਂ ਕਿਹਾ ਕਿ ਸਾਨੂੰ ਰਚਨਾਤਮਕਤਾ ਦੇ ਵਿਸ਼ਵਵਿਆਪੀ ਪਹਿਲੂ ਨੂੰ ਵਿਸ਼ਾਲ ਕਰਨ ਲਈ ਵਿਚਾਰਾਂ ਦਾ ਵਿਸਥਾਰ ਕਰਨ ਦੀ ਜ਼ਰੂਰਤ ਹੈ।
ਸਭ ਤੋਂ ਸੀਨੀਅਰ ਮੰਤਰੀਆਂ ਦੇ ਵਫ਼ਦਾਂ ਨੇ ਵਿਚਾਰ-ਵਟਾਂਦਰੇ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ। ਭਾਰਤ ਨੇ ਭਾਗ ਲੈਣ ਵਾਲੇ ਦੇਸ਼ਾਂ ਨੂੰ 32 ਕ੍ਰਿਏਟ ਇਨ ਇੰਡੀਆ ਮੁਕਾਬਲੇ ਦਿਖਾਏ, ਜਿਸ ਦੇ ਨਤੀਜੇ ਵਜੋਂ ਵੇਵਸ ਦੇ ਪਹਿਲੇ ਸੀਜ਼ਨ ਵਿੱਚ ਦੁਨੀਆ ਭਰ ਦੇ 700 ਤੋਂ ਵੱਧ ਚੋਟੀ ਦੇ ਸਿਰਜਣਹਾਰਾਂ ਦੀ ਪਛਾਣ ਹੋਈ। ਭਾਰਤ ਨੇ ਮੈਂਬਰ ਦੇਸ਼ਾਂ ਨੂੰ ਸੂਚਿਤ ਕੀਤਾ ਕਿ ਅਗਲੇ ਐਡੀਸ਼ਨ ਤੋਂ, ਇਹ ਮੁਕਾਬਲੇ 25 ਵਿਸ਼ਵ ਭਾਸ਼ਾਵਾਂ ਵਿੱਚ ਆਯੋਜਿਤ ਕੀਤੇ ਜਾਣਗੇ ਤਾਂ ਜੋ ਦੁਨੀਆ ਭਰ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਰਚਨਾਤਮਕ ਪ੍ਰਤਿਭਾਵਾਂ ਨੂੰ ਪਛਾਣਿਆ ਜਾ ਸਕੇ। ਇਹ ਉਨ੍ਹਾਂ ਨੂੰ ਵੇਵਸ ਪਲੈਟਫਾਰਮ 'ਤੇ ਆਪਣੀ ਰਚਨਾਤਮਕ ਸਮੱਗਰੀ ਪ੍ਰਦਰਸ਼ਿਤ ਕਰਨ ਵਿੱਚ ਮਦਦ ਕਰੇਗਾ।
ਇਸ ਮੌਕੇ 'ਤੇ ਮੌਜੂਦ ਹੋਰ ਪਤਵੰਤਿਆਂ ਵਿੱਚ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ, ਸਕੱਤਰ (ਸੂਚਨਾ ਅਤੇ ਪ੍ਰਸਾਰਣ) ਸ਼੍ਰੀ ਸੰਜੇ ਜਾਜੂ ਅਤੇ ਭਾਰਤ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।

ਰੀਅਲਟਾਈਮ 'ਤੇ ਅਧਿਕਾਰਤ ਅਪਡੇਟਸ ਦੇ ਲਈ, ਕਿਰਪਾ ਕਰਕੇ ਸਾਨੂੰ ਫਾਲੋ ਕਰੋ:
ਐਕਸ 'ਤੇ:
https://x.com/WAVESummitIndia
https://x.com/MIB_India
https://x.com/PIB_India
https://x.com/PIBmumbai
ਇੰਸਟਾਗ੍ਰਾਮ ’ਤੇ:
https://www.instagram.com/wavesummitindia
https://www.instagram.com/mib_india
https://www.instagram.com/pibindia
* * *
ਪੀਆਈਬੀ ਟੀਮ ਵੇਵਸ 2025 | ਧਰਮਿੰਦਰ ਤਿਵਾੜੀ/ਰਜਿਥ/ਵਿਰਾਟ/ਅਥਿਰਾ/ਲਕਸ਼ਮੀਪ੍ਰਿਆ/ਦਰਸ਼ਨਾ | 145
Release ID:
(Release ID: 2126443)
| Visitor Counter:
8
Read this release in:
English
,
Khasi
,
Urdu
,
Marathi
,
Nepali
,
Hindi
,
Assamese
,
Gujarati
,
Odia
,
Tamil
,
Telugu
,
Kannada
,
Malayalam