ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਕੱਲ੍ਹ ਵੇਵਸ 2025 ਵਿੱਚ ਮੀਡੀਆ ਅਤੇ ਮਨੋਰੰਜਨ ਖੇਤਰ 2024-25 'ਤੇ ਅੰਕੜਾ ਹੈਂਡਬੁੱਕ ਜਾਰੀ ਕਰੇਗਾ
Posted On:
02 MAY 2025 2:29PM
|
Location:
PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਮੀਡੀਆ ਅਤੇ ਮਨੋਰੰਜਨ ਖੇਤਰ 2024-25 'ਤੇ ਅੰਕੜਾ ਹੈਂਡਬੁੱਕ ਕੱਲ੍ਹ ਵੇਵਸ 2025 ਵਿੱਚ ਜਾਰੀ ਕੀਤੀ ਜਾਵੇਗੀ। ਇਹ ਮੀਡੀਆ ਅਤੇ ਮਨੋਰੰਜਨ ਖੇਤਰ 'ਤੇ ਸਮਾਂਬੱਧ, ਭਰੋਸੇਮੰਦ, ਪ੍ਰਮਾਣਿਕ ਅਤੇ ਵਿਆਪਕ ਡੇਟਾ ਦੀ ਜ਼ਰੂਰਤ ਨੂੰ ਲੈ ਕੇ ਸਰਕਾਰ ਦੀ ਸੰਜੀਦਗੀ ਨੂੰ ਦਰਸਾਉਂਦਾ ਹੈ, ਕਿਉਂਕਿ ਮੀਡੀਆ ਅਤੇ ਮਨੋਰੰਜਨ, ਸੇਵਾ ਖੇਤਰ ਦਾ ਇੱਕ ਅਹਿਮ ਹਿੱਸਾ ਹੈ, ਜਿਸ ਵਿੱਚ ਦੇਸ਼ ਦੀ ਅਰਥਵਿਵਸਥਾ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਥਾਹ ਸਮਰੱਥਾ ਹੈ। ਤਾਜ਼ਾ ਅਨੁਮਾਨਾਂ ਦੇ ਅਨੁਸਾਰ ਮੀਡੀਆ ਅਤੇ ਮਨੋਰੰਜਨ ਇੱਕ ਉੱਭਰਦਾ ਹੋਇਆ ਖੇਤਰ ਹੈ, ਜਿਸ ਦੇ 2027 ਤੱਕ 7% ਸੀਏਜੀਆਰ ਦੀ ਦਰ ਨਾਲ ਵਧ ਕੇ 3067 ਬਿਲੀਅਨ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ। ਇਸ ਖੇਤਰ ਤੋਂ ਹੋਰ ਬਿਹਤਰ ਨਤੀਜੇ ਹਾਸਲ ਕਰਨ ਦੇ ਲਈ ਸਾਰੀਆਂ ਨੀਤੀਗਤ ਪਹਿਲਕਦਮੀਆਂ ਅਤੇ ਉਨ੍ਹਾਂ ਦੇ ਲਾਗੂਕਰਨ ਨੂੰ ਉਚਿਤ ਡੇਟਾ ਦੁਆਰਾ ਸਮਰਥਿਤ ਕਰਨ ਦੀ ਜ਼ਰੂਰਤ ਹੈ।
ਮੰਤਰਾਲਾ ਅਤੇ ਇਸ ਖੇਤਰ ਦੇ ਹੋਰ ਹਿਤਧਾਰਕਾਂ ਦੀ ਡੇਟਾ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਮੀਡੀਆ ਅਤੇ ਮਨੋਰੰਜਨ ਖੇਤਰ ’ਤੇ ਅੰਕੜਾ ਹੈਂਡਬੁੱਕ 2024-25 ਕੱਲ੍ਹ ਵੇਵਸ 2025 ਵਿੱਚ ਲਾਂਚ ਕੀਤੀ ਜਾਵੇਗੀ, ਜਿਸ ਵਿੱਚ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਵਿਭਿੰਨ ਹਿੱਸਿਆਂ ਬਾਰੇ ਨਵਾਂ ਡੇਟਾ ਅਤੇ ਜਾਣਕਾਰੀ ਸ਼ਾਮਲ ਹੈ।
ਮੀਡੀਆ ਅਤੇ ਮਨੋਰੰਜਨ ਖੇਤਰ ’ਤੇ ਅੰਕੜਾ ਹੈਂਡਬੁੱਕ 2024-25 ਦੇ ਕੁਝ ਅੰਸ਼ ਇਸ ਤਰ੍ਹਾਂ ਹਨ:
-
ਰਜਿਸਟਰਡ ਪ੍ਰਿੰਟ ਪ੍ਰਕਾਸ਼ਨ 4.99% ਸੀਏਜੀਆਰ ਦੇ ਨਾਲ 1957 ਵਿੱਚ 5,932 ਤੋਂ ਵਧ ਕੇ 2024-25 ਵਿੱਚ 154,523 ਹੋ ਗਿਆ।
-
2024-2025 ਦੇ ਦੌਰਾਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰਕਾਸ਼ਨ ਵਿਭਾਗ ਦੁਆਰਾ ਬਾਲ ਸਾਹਿਤ, ਇਤਿਹਾਸ ਅਤੇ ਅਜ਼ਾਦੀ ਸੰਘਰਸ਼, ਸ਼ਖਸੀਅਤਾਂ ਅਤੇ ਜੀਵਨੀਆਂ, ਆਧੁਨਿਕ ਭਾਰਤ ਦੇ ਨਿਰਮਾਤਾ, ਵਿਗਿਆਨ, ਟੈਕਨੋਲੋਜੀ ਅਤੇ ਵਾਤਾਵਰਣ ਅਤੇ ਹੋਰ ਵਿਸ਼ਿਆਂ ਸਮੇਤ ਵਿਭਿੰਨ ਵਿਸ਼ਿਆਂ 'ਤੇ ਕੁੱਲ 130 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।
-
ਮਾਰਚ 2025 ਤੱਕ ਡੀਟੀਐੱਚ ਸੇਵਾ ਦੇ ਜ਼ਰੀਏ 100% ਭੂਗੋਲਿਕ ਕਵਰੇਜ।
-
ਦੂਰਦਰਸ਼ਨ ਫ੍ਰੀ ਡਿਸ਼ ਚੈਨਲ: 2004 ਵਿੱਚ 33 ਚੈਨਲਾਂ ਤੋਂ ਵਧ ਕੇ 2025 ਵਿੱਚ 381 ਚੈਨਲ।
-
ਆਲ ਇੰਡੀਆ ਰੇਡੀਓ (ਏਆਈਆਰ) ਕਵਰੇਜ: ਮਾਰਚ 2025 ਤੱਕ ਰੇਡੀਓ ਦੇ ਮਾਧਿਅਮ ਨਾਲ 98% ਆਬਾਦੀ ਨੂੰ ਕਵਰੇਜ ਪ੍ਰਦਾਨ ਕੀਤੀ ਗਈ। ਏਆਈਆਰ ਰੇਡੀਓ ਸਟੇਸ਼ਨਾਂ ਦੀ ਸੰਖਿਆ 2000 ਵਿੱਚ 198 ਤੋਂ ਵਧ ਕੇ 2025 ਵਿੱਚ 591 ਹੋ ਗਈ।
-
ਨਿੱਜੀ ਸੈਟੇਲਾਈਟ ਟੀਵੀ ਚੈਨਲ 2004-05 ਵਿੱਚ 130 ਤੋਂ ਵਧ ਕੇ 2024-25 ਵਿੱਚ 908 ਹੋ ਗਏ।
-
ਨਿੱਜੀ ਐੱਫ਼ਐੱਮ ਸਟੇਸ਼ਨ 2001 ਵਿੱਚ 4 ਤੋਂ ਵਧ ਕੇ 2024 ਤੱਕ 388 ਹੋ ਗਏ।
-
ਭਾਰਤ ਵਿੱਚ 31.03.2025 ਤੱਕ ਰਾਜ/ਕੇਂਦਰ ਸ਼ਾਸਤ ਪ੍ਰਦੇਸ਼-ਵਾਰ ਸੰਚਾਲਿਤ ਨਿੱਜੀ ਐੱਫ਼ਐੱਮ ਰੇਡੀਓ ਸਟੇਸ਼ਨਾਂ ਦੀ ਜਾਣਕਾਰੀ।
-
ਕਮਿਊਨਿਟੀ ਰੇਡੀਓ ਸਟੇਸ਼ਨਾਂ (ਸੀਆਰਐੱਸ) ਦੀ ਸੰਖਿਆ ਸਾਲ 2005 ਵਿੱਚ 15 ਤੋਂ ਵਧ ਕੇ 2025 ਵਿੱਚ 531 ਹੋ ਗਈ। 31.03.2025 ਤੱਕ ਭਾਰਤ ਵਿੱਚ ਰਾਜ/ਕੇਂਦਰ ਸ਼ਾਸਤ ਪ੍ਰਦੇਸ਼/ਜ਼ਿਲ੍ਹਾ/ਸਥਾਨਵਾਰ ਸੰਚਾਲਨ ਸੀਆਰਐੱਸ ਨਾਲ ਜੁੜਿਆ ਡੇਟਾ ਵੀ ਇਸ ਵਿੱਚ ਸ਼ਾਮਲ ਹੈ।
-
1983 ਵਿੱਚ 741 ਭਾਰਤੀ ਫੀਚਰ ਫਿਲਮਾਂ ਨੂੰ ਪ੍ਰਮਾਣਿਤ ਕੀਤਾ ਗਿਆ ਸੀ, ਜਿਸ ਨੂੰ 2024-25 ਵਿੱਚ ਵਧਾ ਕੇ 3455 ਕਰ ਦਿੱਤਾ ਗਿਆ, ਜੋ 2024-25 ਤੱਕ ਕੁੱਲ 69113 ਹੋ ਗਈਆਂ।
ਸਾਂਖਿਅਕੀ ਅੰਕੜਿਆਂ ਤੋਂ ਇਲਾਵਾ, ਹੈਂਡਬੁੱਕ ਵਿੱਚ ਹੇਠ ਲਿਖਿਆਂ ਬਾਰੇ ਵੀ ਜਾਣਕਾਰੀ ਉਪਲਬਧ ਹੈ:
-
ਫਿਲਮ ਖੇਤਰ ਵਿੱਚ ਆਯੋਜਿਤ ਅੰਤਰਰਾਸ਼ਟਰੀ ਫਿਲਮ ਸਮਾਰੋਹਾਂ ਅਤੇ ਐੱਨਐੱਫ਼ਡੀਸੀ ਦੁਆਰਾ ਨਿਰਮਿਤ ਦਸਤਾਵੇਜ਼ੀ ਫਿਲਮਾਂ ਸਮੇਤ ਪੁਰਸਕਾਰਾਂ ਦੀ ਜਾਣਕਾਰੀ ਵੀ ਹੈਂਡਬੁੱਕ ਵਿੱਚ ਉਪਲਬਧ ਹੈ।
-
ਡਿਜੀਟਲ ਮੀਡੀਆ ਅਤੇ ਕ੍ਰਿਏਟਰ ਇਕੋਨਮੀ, ਜਿਸ ਵਿੱਚ ਵੇਵਸ ਓਟੀਟੀ ਪਲੈਟਫਾਰਮ, ਇੰਡੀਅਨ ਇੰਸਟੀਟੀਊਟ ਆਫ਼ ਕ੍ਰਿਏਟਿਵ ਟੈਕਨੋਲੋਜੀਜ਼ (ਆਈਆਈਸੀਟੀ) ਅਤੇ ਵੇਵਸ 2025 ਦੇ ਤਹਿਤ ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ) ਸ਼ਾਮਲ ਹਨ।
-
ਸੂਚਨਾ ਅਤੇ ਪ੍ਰਸਾਰਣ ਖੇਤਰ ਵਿੱਚ ਇਤਿਹਾਸਕ ਪ੍ਰੋਗਰਾਮ, ਜਿਵੇਂ ਪ੍ਰੈੱਸ ਰਜਿਸਟ੍ਰਾਰ ਜਨਰਲ ਆਫ਼ ਇੰਡੀਆ (ਪੀਆਰਜੀਆਈ), ਆਕਾਸ਼ਵਾਣੀ, ਦੂਰਦਰਸ਼ਨ, ਨਿੱਜੀ ਐੱਫ਼ਐੱਮ ਰੇਡੀਓ ਸਟੇਸ਼ਨ ਅਤੇ ਟੀਵੀ-ਇਨਸੈਟ।
-
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਹੁਨਰ ਕੋਰਸ।
ਬਦਲਾਅਕਾਰੀ ਪੋਰਟਲ ਸਮੇਤ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਕਾਰੋਬਾਰ ਨੂੰ ਆਸਾਨ ਬਣਾਉਣ ਦੇ ਲਈ ਕੀਤੀਆਂ ਗਈਆਂ ਪਹਿਲਕਦਮੀਆਂ।
ਰੀਅਲਟਾਈਮ 'ਤੇ ਅਧਿਕਾਰਤ ਅਪਡੇਟਸ ਦੇ ਲਈ, ਕਿਰਪਾ ਕਰਕੇ ਸਾਨੂੰ ਫਾਲੋ ਕਰੋ:
ਐਕਸ 'ਤੇ:
https://x.com/WAVESummitIndia
https://x.com/MIB_India
https://x.com/PIB_India
https://x.com/PIBmumbai
ਇੰਸਟਾਗ੍ਰਾਮ ’ਤੇ:
https://www.instagram.com/wavesummitindia
https://www.instagram.com/mib_india
https://www.instagram.com/pibindia
* * *
ਪੀਆਈਬੀ ਟੀਮ ਵੇਵਸ 2025 | ਰਜਿਤ/ ਲਕਸ਼ਮੀ ਪ੍ਰਿਆ / ਦਰਸ਼ਨਾ | 140
Release ID:
(Release ID: 2126372)
| Visitor Counter:
7
Read this release in:
Manipuri
,
English
,
Urdu
,
Marathi
,
Hindi
,
Nepali
,
Assamese
,
Gujarati
,
Odia
,
Tamil
,
Telugu
,
Kannada
,
Malayalam