ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪਰਿਕਲਪਿਤ, ਵੇਵਸ ਮਨੋਰੰਜਨ ਉਦਯੋਗ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਹੈ: ਸ਼ਾਹਰੁਖ ਖਾਨ
ਟੀਅਰ-2 ਅਤੇ ਟੀਅਰ-3 ਸ਼ਹਿਰਾਂ ਲਈ ਕਿਫਾਇਤੀ ਸਿਨੇਮਾ ਅਨੁਭਵ ਬਣਾਉਣ ਦਾ ਸਮਾਂ ਆ ਗਿਆ ਹੈ: ਸ਼ਾਹਰੁਖ ਖਾਨ
ਵੇਵਸ ਸਾਰੇ ਮੀਡੀਆ ਪਲੈਟਫਾਰਮਸ ਨੂੰ ਇਕੱਠੇ ਲਿਆਉਣ ਵਾਲੀ ਸਮੇਂ ਸਿਰ ਤੋਂ ਕੀਤੀ ਗਈ ਪਹਿਲ ਹੈ: ਦੀਪਿਕਾ ਪਾਦੁਕੋਣ
ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਦੀ ਸੌਫਟ ਪਾਵਰ ਵੇਵਸ ਦੇ ਨਾਲ ਅਗਲੀ ਛਾਲ ਲਗਾਉਣ ਲਈ ਤਿਆਰ ਹੈ: ਕਰਣ ਜੌਹਰ
Posted On:
01 MAY 2025 6:50PM
|
Location:
PIB Chandigarh
ਅਭਿਨੇਤਾ ਅਤੇ ਫਿਲਮ ਨਿਰਮਾਤਾ ਸ਼ਾਹਰੁਖ ਖਾਨ ਨੇ ਫਿਲਮ ਉਦਯੋਗ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਵੇਵ ਸਮਿਟ ਦੀ ਸੰਕਲਪਨਾ ਕਰਨ ਅਤੇ ਉਸ ਨੂੰ ਇਕੱਠੇ ਲਿਆਉਣ ਲਈ ਆਭਾਰ ਵਿਅਕਤ ਕੀਤਾ ਹੈ, ਜਿਸ ਵਿੱਚ ਮਨੋਰੰਜਨ ਉਦਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੀ ਸਮਰੱਥਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਪਲੈਟਫਾਰਮ ਉਦਯੋਗ ਲਈ ਖਾਸਾ ਪ੍ਰਾਸੰਗਿਕ ਹੈ ਅਤੇ ਇਹ ਵਿਭਿੰਨ ਮੋਰਚਿਆਂ ‘ਤੇ ਸਰਕਾਰ ਨਾਲ ਬਹੁਤ ਜ਼ਰੂਰੀ ਤਾਲਮੇਲ ਬਣਾਏਗਾ ਅਤੇ ਸਮਰਥਨ ਪ੍ਰਦਾਨ ਕਰੇਗਾ।

ਭਾਰਤ ਵਿੱਚ ਫਿਲਮ ਸ਼ੂਟਿੰਗ ਲਈ ਅਪਾਰ ਸੰਭਾਵਨਾਵਾਂ ਬਾਰੇ ਗੱਲ ਕਰਦੇ ਹੋਏ ਖਾਨ ਨੇ ਦੱਸਿਆ ਕਿ ਕਿਵੇਂ ਭਾਰਤ ਅੰਤਰਰਾਸ਼ਟਰੀ ਫਿਲਮ ਨਿਰਮਾਤਾਵਾਂ ਦੇ ਲਈ ‘ਭਾਰਤ ਵਿੱਚ ਸ਼ੂਟਿੰਗ’ ਕਰਨ ਦਾ ਅਗਲਾ ਡੈਸਟੀਨੇਸ਼ਨ ਬਣ ਸਕਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਵੇਂ ਅੰਤਰਰਾਸ਼ਟਰੀ ਫਿਲਮ ਸੰਗਠਨਾਂ ਅਤੇ ਉਦਯੋਗਾਂ ਦੇ ਨਾਲ ਵਿਭਿੰਨ ਪ੍ਰਕਾਰ ਦੇ ਸਮਝੌਤੇ ਭਾਰਤ ਦੇ ਮਨੋਰੰਜਨ ਉਦਯੋਗ ਨੂੰ ਆਕਾਰ ਦੇਣ ਅਤੇ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਲੰਬਾ ਰਾਹ ਤੈਅ ਕਰ ਸਕਦੇ ਹਨ। ਖਾਨ ਨੇ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ ਦਰਸ਼ਕਾਂ ਲਈ ਭਾਰਤੀ ਸਿਨੇਮਾ ਨੂੰ ਹੋਰ ਵਧੇਰੇ ਕਿਫਾਇਤੀ ਬਣਾਉਣ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਸ਼ਹਿਰਾਂ ਵਿੱਚ ਸਿੰਗਲ-ਸਕ੍ਰੀਨ ਸਿਨੇਮਾ ਦਾ ਅਨੁਭਵ ਲਿਆਉਣ ਦਾ ਵਿਚਾਰ ਰੱਖਿਆ, ਜਿਸ ਨਾਲ ਫਿਲਮਾਂ ਨੂੰ ਵੱਡੀ ਸੰਖਿਆ ਵਿੱਚ ਦਰਸ਼ਕਾਂ ਤੱਕ ਪਹੁੰਚਣ ਵਿੱਚ ਮਦਦ ਮਿਲੇਗੀ।

ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਵੀ ਵੇਵਸ ਦੇ ਮਹੱਤਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਨੂੰ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਵਿਭਿੰਨ ਮਾਧਿਅਮਾਂ ਨੂੰ ਇਕੱਠੇ ਲਿਆਉਣ ਵਾਲੀ ਇੱਕ ਸਮਾਂਬਧ ਦਖਲਅੰਦਾਜ਼ੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਦੇ ਵਿਭਿੰਨ ਵਰਟੀਕਲ ਹੁਣ ਤੱਕ ਘੱਟ ਤਾਲਮੇਲ ਦੇ ਨਾਲ ਵੱਖ-ਵੱਖ ਕੰਮ ਕਰ ਰਹੇ ਸਨ, ਜਦਕਿ ਵੇਵਸ ਦਾ ਦਾਇਰਾ ਵਿਆਪਕ ਹੈ ਅਤੇ ਇਸ ਵਿੱਚ ਫਿਲਮਾਂ, ਓਟੀਟੀ, ਐਨੀਮੇਸ਼ਨ, ਏਆਈ ਅਤੇ ਹੋਰ ਇਮਰਸਿਵ ਤਕਨੀਕਾਂ ਨੂੰ ਇਕੱਠੇ ਜੋੜਨ ਦੀਆਂ ਸੰਭਾਵਨਾਵਾਂ ਹਨ।
ਵੇਵਸ ਸਮਿਟ ਦੇ ਪਹਿਲੇ ਦਿਨ ਦੇ ਮੌਕੇ ‘ਤੇ ਬੋਲਦੇ ਹੋਏ, ਅਭਿਨੇਤਾ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਨੇ ਫਿਲਮ ਨਿਰਮਾਤਾ ਕਰਨ ਜੌਹਰ ਦੇ ਨਾਲ ‘ਦ ਜਰਨੀ: ਫ੍ਰਾਮ ਆਊਟਸਾਈਡਰ ਟੂ ਰੂਲਰ’ ਨਾਮਕ ਇੱਕ ਸੈਸ਼ਨ ਵਿੱਚ ਗਹਿਣ ਗੱਲਬਾਤ ਕੀਤੀ। ਉਨ੍ਹਾਂ ਨੇ ਫਿਲਮ ਉਦਯੋਗ ਵਿੱਚ ਆਪਣੇ ਸਫਰ ਅਤੇ ਆਪਣੇ ਲਈ ਇੱਕ ਅਲੱਗ ਪਹਿਚਾਣ ਬਣਾਉਣ ਦੇ ਤਰੀਕੇ ‘ਤੇ ਵਿਚਾਰ ਕੀਤਾ। ਸ਼ਾਹਰੁਖ ਖਾਨ ਨੇ ‘ਆਉਟਸਾਈਡਰ-ਇਨਸਾਈਡਰ’ ਟੈਗ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨੌਜਵਾਨਾਂ ਨੂੰ ਫਿਲਮ ਉਦਯੋਗ ਨੂੰ ਕਿਸੇ ਹੋਰ ਪੇਸ਼ੇ ਦੀ ਤਰ੍ਹਾਂ ਹੀ ਮੰਨਣ ਦਾ ਸੱਦਾ ਦਿੱਤਾ, ਜਿੱਥੇ ਸਖ਼ਤ ਮਿਹਨਤ ਅਤੇ ਦ੍ਰਿੜ੍ਹਤਾ ਦਾ ਕੋਈ ਵਿਕਲਪ ਨਹੀਂ ਹੈ।
ਸੋਸ਼ਲ ਮੀਡੀਆ ਅਤੇ ਅਕਸ ਪ੍ਰਬੰਧਨ ਦੇ ਦੌਰ ਵਿੱਚ ਮਨੋਰੰਜਨ ਉਦਯੋਗ ਦੇ ਬਦਲਦੇ ਸਰੂਪ ਬਾਰੇ ਗੱਲ ਕਰਦੇ ਹੋਏ ਖਾਨ ਨੇ ਨਵੇਂ ਲੋਕਾਂ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਅਕਸ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਆਪਣੇ ਕੌਸ਼ਲ ‘ਤੇ ਧਿਆਨ ਕੇਂਦ੍ਰਿਤ ਕਰਨ। ਪਾਦੁਕੋਣ ਨੇ ਕਿਹਾ ਕਿ ਇਹ ਸਮਾਂ ਆਪਣੀ ਵਿਲੱਖਣ ਤਾਕਤ ਅਤੇ ਸਮਰੱਥਾਵਾਂ ਦੇ ਮਾਧਿਅਮ ਨਾਲ ਖੁਦ ਨੂੰ ਅਲੱਗ ਦਿਖਾਉਣ ਦਾ ਹੈ।
ਆਪਣੇ ਸਮਾਪਤੀ ਭਾਸ਼ਣ ਵਿੱਚ ਫਿਲਮ ਨਿਰਮਾਤਾ ਕਰਨ ਜੌਹਰ ਨੇ ਭਾਰਤ ਨੂੰ ਇੱਕ ਸੌਫਟ ਪਾਵਰ ਦੱਸਿਆ ਜੋ ਆਉਣ ਵਾਲੇ ਵਰ੍ਹਿਆਂ ਵਿੱਚ ਵੇਵਸ ਦੇ ਨਾਲ ਅਗਲੀ ਛਾਲ ਲਗਾਉਣ ਲਈ ਤਿਆਰ ਹੈ।
* * *
ਪੀਆਈਬੀ ਟੀਮ ਵੇਵਸ 2025 | ਰਜਿਤ/ਸੁਚਿਤਤਾ/ਦਰਸ਼ਨਾ | 127
Release ID:
(Release ID: 2126237)
| Visitor Counter:
6