ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 46ਵੇਂ ਪ੍ਰਗਤੀ ਸੰਵਾਦ ਦੀ ਪ੍ਰਧਾਨਗੀ ਕੀਤੀ


ਪ੍ਰਧਾਨ ਮੰਤਰੀ ਨੇ 90,000 ਕਰੋੜ ਰੁਪਏ ਤੋਂ ਵੱਧ ਦੇ ਅੱਠ ਮਹੱਤਵਪੂਰਨ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ

ਪ੍ਰਧਾਨ ਮੰਤਰੀ ਮੋਦੀ ਨੇ ਨਿਰਦੇਸ਼ ਦਿੱਤਾ ਕਿ ਸਾਰੇ ਮੰਤਰਾਲੇ ਅਤੇ ਵਿਭਾਗ ਇਹ ਸੁਨਿਸ਼ਚਿਤ ਕਰਨ ਕਿ ਲਾਭਾਰਥੀਆਂ ਦੀ ਪਹਿਚਾਣ ਬਾਇਓਮੈਟ੍ਰਿਕਸ ਦੇ ਅਨੁਸਾਰ ਆਧਾਰ ਪ੍ਰਮਾਣੀਕਰਣ ਜਾਂ ਤਸਦੀਕ ਰਾਹੀਂ ਕੀਤੀ ਜਾਵੇ

ਰਿੰਗ ਰੋਡ ਨੂੰ ਵਿਆਪਕ ਸ਼ਹਿਰੀ ਯੋਜਨਾਬੰਦੀ ਯਤਨਾਂ ਦੇ ਇੱਕ ਪ੍ਰਮੁੱਖ ਕੰਪੋਨੈਂਟ ਦੇ ਰੂਪ ਵਿੱਚ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ ਜੋ ਸ਼ਹਿਰ ਦੇ ਵਿਕਾਸ ਰਾਹ ਦੇ ਅਨੁਸਾਰ ਹੋਣ: ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨੇ ਜਲ ਮਾਰਗ ਵਿਕਾਸ ਪ੍ਰੋਜੈਕਟ ਦੀ ਸਮੀਖਿਆ ਕੀਤੀ ਅਤੇ ਨਿਰਦੇਸ਼ ਦਿੱਤਾ ਕਿ ਕਰੂਜ਼ ਟੂਰਿਜ਼ਮ ਨੂੰ ਪ੍ਰੋਤਸਾਹਨ ਦੇਣ ਲਈ ਇਨ੍ਹਾਂ ਮਾਰਗਾਂ ‘ਤੇ ਮਜ਼ਬੂਤ ਭਾਈਚਾਰਕ ਸੰਪਰਕ ਸਥਾਪਿਤ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ

ਪ੍ਰਧਾਨ ਮੰਤਰੀ ਨੇ ਸਮੱਗਰ ਅਤੇ ਦੂਰਦਰਸ਼ੀ ਯੋਜਨਾ ਬਣਾਉਣ ਲਈ ਪੀਐੱਮ ਗਤੀ ਸ਼ਕਤੀ ਅਤੇ ਹੋਰ ਏਕੀਕ੍ਰਿਤ ਪਲੈਟਫਾਰਮਾਂ ਜਿਹੇ ਉਪਕਰਣਾਂ ਦਾ ਲਾਭ ਉਠਾਉਣ ਦਾ ਮਹੱਤਵ ਦੁਹਰਾਇਆ

Posted On: 30 APR 2025 8:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ ਦੇ 46ਵੇਂ ਐਡੀਸ਼ਨ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪ੍ਰਗਤੀ, ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸ਼ਾਮਲ ਕਰਦੇ ਹੋਏ ਸਰਗਰਮ ਸ਼ਾਸਨ ਅਤੇ ਸਮੇਂ ‘ਤੇ ਲਾਗੂਕਰਨ ਲਈ ਇੱਕ ਆਈਸੀਟੀ ਅਧਾਰਿਤ ਬਹੁ-ਮਾਡਲ ਪਲੈਟਫਾਰਮ ਹੈ।

ਮੀਟਿੰਗ ਵਿੱਚ ਅੱਠ ਮਹੱਤਵਪੂਰਨ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਵਿੱਚ ਤਿੰਨ ਸੜਕ ਪ੍ਰੋਜੈਕਟਾਂ, ਰੇਲਵੇ ਅਤੇ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਦੇ ਦੋ –ਦੋ ਪ੍ਰੋਜੈਕਟਸ ਸ਼ਾਮਲ ਹਨ। ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਇਨ੍ਹਾਂ ਪ੍ਰੋਜੈਕਟਾਂ ਦੀ ਸੰਯੁਕਤ ਲਾਗਤ ਲਗਭਗ 90,000 ਕਰੋੜ ਰੁਪਏ ਹੈ।

ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ (ਪੀਐੱਮਐੱਮਵੀਵਾਈ) ਨਾਲ ਸਬੰਧਿਤ ਸ਼ਿਕਾਇਤ ਨਿਵਾਰਣ ਦੀ ਸਮੀਖਿਆ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਲਾਭਾਰਥੀਆਂ ਦੀ ਪਹਿਚਾਣ ਬਾਇਓਮੈਟ੍ਰਿਕਸ ਦੇ ਅਨੁਸਾਰ ਆਧਾਰ ਪ੍ਰਮਾਣੀਕਰਣ ਜਾਂ ਤਸਦੀਕ ਰਾਹੀਂ ਕੀਤੀ ਜਾਣੀ ਚਾਹੀਦੀ ਹੈ। ਸ਼੍ਰੀ ਮੋਦੀ ਨੇ ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਵਿੱਚ ਵਾਧੂ ਪ੍ਰੋਗਰਾਮਾਂ ਨੂੰ ਏਕੀਕ੍ਰਿਤ ਕਰਨ ਦੀ ਸੰਭਾਵਨਾ ਦਾ ਪਤਾ ਲਗਾਉਣ ਦਾ ਵੀ ਨਿਰਦੇਸ਼ ਦਿੱਤਾ,

ਵਿਸ਼ੇਸ਼ ਤੌਰ ‘ਤੇ ਉਹ ਪ੍ਰੋਗਰਾਮ ਜੋ ਬਾਲ ਦੇਖਭਾਲ ਨੂੰ ਪ੍ਰੋਤਸਾਹਨ ਦੇਣ, ਸਿਹਤ ਅਤੇ ਸਵੱਛਤਾ ਪ੍ਰਥਾਵਾਂ ਵਿੱਚ ਸੁਧਾਰ, ਸਵੱਛਤਾ ਸੁਨਿਸ਼ਚਿਤ ਕਰਨ ਅਤੇ ਹੋਰ ਸਬੰਧਿਤ ਪਹਿਲੂਆਂ ਦਾ ਸਮਾਧਾਨ ਕਰਨ ਦੇ ਉਦੇਸ਼ ਨਾਲ ਹਨ ਅਤੇ ਮਾਂ ਅਤੇ ਨਵਜੰਮੇ ਬੱਚੇ ਦੀ ਸਮੁੱਚੀ ਭਲਾਈ ਵਿੱਚ ਯੋਗਦਾਨ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਰਿੰਗ ਰੋਡ ਦੇ ਵਿਕਾਸ ਨਾਲ ਸਬੰਧਿਤ ਬੁਨਿਆਦੀ ਢਾਂਚੇ ਪ੍ਰੋਜੈਕਟ ਦੀ ਸਮੀਖਿਆ ਦੌਰਾਨ, ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਿੰਗ ਰੋਡ ਦੇ ਵਿਕਾਸ ਨੂੰ ਵਿਆਪਕ ਸ਼ਹਿਰੀ ਯੋਜਨਾਬੰਦੀ ਯਤਨਾਂ ਦੇ ਇੱਕ ਪ੍ਰਮੁੱਖ ਕੰਪੋਨੈਂਟ ਦੇ ਰੂਪ ਵਿੱਚ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਨੂੰ ਸਮੁੱਚੇ ਤੌਰ ਦੇਖਿਆ ਜਾਣਾ ਚਾਹੀਦਾ ਹੈ, ਇਹ ਸੁਨਿਸ਼ਚਿਤ ਕਰਦੇ ਹੋਏ ਕਿ ਇਹ ਅਗਲੇ 25 ਤੋਂ 30 ਵਰ੍ਹਿਆਂ ਵਿੱਚ ਸ਼ਹਿਰ ਦੇ ਵਿਕਾਸ ਰਾਹ ਦੇ ਨਾਲ ਅਨੁਕੂਲਿਤ ਅਤੇ ਉਸ ਦਾ ਸਮਰਥਨ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਵਿਭਿੰਨ ਯੋਜਨਾਬੰਦੀ ਮਾਡਲਾਂ ਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ, ਵਿਸ਼ੇਸ਼ ਤੌਰ ‘ਤੇ ਉਨ੍ਹਾਂ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਜੋ ਆਤਮਨਿਰਭਰਤਾ ਨੂੰ ਪ੍ਰੋਤਸਾਹਨ ਦਿੰਦੇ ਹਨ, ਵਿਸ਼ੇਸ਼ ਤੌਰ ‘ਤੇ ਰਿੰਗ ਰੋਡ ਦੀ ਦੀਰਘਕਾਲੀ ਵਿਵਹਾਰਕਤਾ ਅਤੇ ਕੁਸ਼ਲ ਪ੍ਰਬੰਧਨ ਦੇ ਸੰਦਰਭ ਵਿੱਚ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਜਨਤਕ ਟ੍ਰਾਂਸਪੋਰਟ ਦੇ ਪੂਰਕ ਅਤ ਟਿਕਾਊ ਵਿਕਲਪ ਦੇ ਰੂਪ ਵਿੱਚ ਸ਼ਹਿਰ ਦੇ ਟ੍ਰਾਂਸਪੋਰਟ ਇਨਫ੍ਰਾਸਟ੍ਰਕਚਰ ਦੇ ਅੰਦਰ ਇੱਕ ਸਰਕੂਲਰ ਰੇਲ ਨੈੱਟਵਰਕ ਨੂੰ ਏਕੀਕ੍ਰਿਤ ਕਰਨ ਦੀ ਸੰਭਾਵਨਾ ਦਾ ਪਤਾ ਲਗਾਉਣ ਦੀ ਵੀ ਤਾਕੀਦ ਕੀਤੀ।

ਪ੍ਰਧਾਨ ਮੰਤਰੀ ਨੇ ਜਲ ਮਾਰਗ ਵਿਕਾਸ ਪ੍ਰੋਜੈਕਟ ਦੀ ਸਮੀਖਿਆ ਦੌਰਾਨ ਕਿਹਾ ਕਿ ਕਰੂਜ਼ ਟੂਰਿਜ਼ਮ ਨੂੰ ਪ੍ਰੋਤਸਾਹਨ ਦੇਣ ਲਈ ਇਨ੍ਹਾਂ ਮਾਰਗਾਂ ‘ਤੇ ਮਜ਼ਬੂਤ ਭਾਈਚਾਰਕ ਸੰਪਰਕ ਸਥਾਪਿਤ ਕਰਨ ਦੇ ਪ੍ਰਯਾਸ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵਪਾਰਕ ਵਿਕਾਸ ਦੇ ਅਵਸਰ ਪੈਦਾ ਕਰਕੇ ਇੱਕ ਜੀਵੰਤ ਸਥਾਨਕ ਈਕੋਸਿਸਟਮ ਨੂੰ ਪ੍ਰੋਤਸਾਹਨ ਦੇਵੇਗਾ, ਵਿਸ਼ੇਸ਼ ਤੌਰ ‘ਤੇ ‘ਇੱਕ ਜ਼ਿਲ੍ਹਾ ਇੱਕ ਉਤਪਾਦ’ (ਓਡੀਓਪੀ) ਪਹਿਲ ਅਤੇ ਹੋਰ ਸਥਾਨਕ ਸ਼ਿਲਪ ਨਾਲ ਜੁੜੇ ਕਾਰੀਗਰਾਂ ਅਤੇ ਉੱਦਮੀਆਂ ਨੂੰ ਪ੍ਰੋਤਸਾਹਨ ਦੇਵੇਗਾ। ਇਸ ਦ੍ਰਿਸ਼ਟੀਕੋਣ ਦਾ ਉਦੇਸ਼ ਨਾ ਸਿਰਫ਼ ਭਾਈਚਾਰਕ ਜੁੜਾਅ ਨੂੰ ਵਧਾਉਣਾ ਹੈ, ਸਗੋਂ ਜਲਮਾਰਗ ਨਾਲ ਲੱਗਦੇ ਖੇਤਰਾਂ ਵਿੱਚ ਆਰਥਿਕ ਗਤੀਵਿਧੀ ਅਤੇ ਆਜੀਵਿਕਾ ਸਿਰਜਣ ਨੂੰ ਵੀ ਹੁਲਾਰਾ ਦੇਣਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਅੰਦਰੂਨੀ ਜਲ ਮਾਰਗ ਟੂਰਿਜ਼ਮ ਨੂੰ ਵੀ ਪ੍ਰੋਤਸਾਹਨ ਦੇਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਗੱਲਬਾਤ ਦੌਰਾਨ ਸਮੱਗਰ ਅਤੇ ਦੂਰਦਰਸ਼ੀ ਯੋਜਨਾ ਬਣਾਉਣ ਲਈ ਪੀਐੱਮ ਗਤੀਸ਼ਕਤੀ ਅਤੇ ਹੋਰ ਏਕੀਕ੍ਰਿਤ ਪਲੈਟਫਾਰਮਾਂ ਜਿਹੇ ਉਪਕਰਣਾਂ ਦਾ ਲਾਭ ਉਠਾਉਣ ਦਾ ਮਹੱਤਵ ਦੁਹਰਾਇਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਭਿੰਨ ਖੇਤਰਾਂ ਵਿੱਚ ਤਾਲਮੇਲ ਹਾਸਲ ਕਰਨ ਅਤੇ ਕੁਸ਼ਲ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਲਈ ਅਜਿਹੇ ਉਪਕਰਣਾਂ ਦਾ ਉਪਯੋਗ ਮਹੱਤਵਪੂਰਨ ਹੈ।

ਪ੍ਰਧਾਨ ਮੰਤਰੀ ਨੇ ਸਾਰੇ ਹਿਤਧਾਰਕਾਂ ਨੂੰ ਇਹ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਕਿ ਉਨ੍ਹਾਂ ਨਾਲ ਸਬੰਧਿਤ ਡੇਟਾਬੇਸ ਨੂੰ ਨਿਯਮਿਤ ਤੌਰ ‘ਤੇ ਅਪਡੇਟ ਕੀਤਾ ਜਾਵੇ ਅਤੇ ਸਟੀਕ ਰੂਪ ਨਾਲ ਬਣਾਏ ਰੱਖਿਆ ਜਾਵੇ, ਕਿਉਂਕਿ ਭਰੋਸੇਯੋਗ ਅਤੇ ਵਰਤਮਾਨ ਡੇਟਾ ਸੂਚਿਤ ਫੈਸਲੇ ਲੈਣ ਅਤੇ ਪ੍ਰਭਾਵੀ ਯੋਜਨਾ ਬਣਾਉਣ ਲਈ ਜ਼ਰੂਰੀ ਹੈ।

ਪ੍ਰਗਤੀ ਮੀਟਿੰਗ ਦੇ 46ਵੇਂ ਐਡੀਸ਼ਨ ਤੱਕ ਲਗਭਗ 20 ਲੱਖ ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ 370 ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ ਹੈ।

***************

ਐੱਮਜੇਪੀਐੱਸ/ਐੱਸਆਰ


(Release ID: 2125702) Visitor Counter : 5