ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਐੱਸਆਰਐੱਫਟੀਆਈ ਦੀ ਫਿਲਮ (SRFTI Film) ‘ਏ ਡੌਲ ਮੇਡ ਅੱਪ ਆਫ਼ ਕਲੇਅ’ (A Doll Made Up of Clay”) ਕਾਨਸ 2025 ਵਿੱਚ ਸ਼ਾਮਲ


23 ਮਿੰਟ ਦੀ ਪ੍ਰਾਯੋਗਿਕ ਫਿਲਮ ਸੀਮਾ ਪਾਰ ਸਹਿਯੋਗ ਅਤੇ ਆਲਮੀ ਕਹਾਣੀ ਕਹਿਣ ਦੀ ਉਤਕ੍ਰਿਸ਼ਟਤਾ ਨੂੰ ਉਜਾਗਰ ਕਰਦੀ ਹੈ

Posted On: 26 APR 2025 6:24PM by PIB Chandigarh

ਸੱਤਿਆਜੀਤ ਰੇD ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ (ਐੱਸਆਰਐੱਫਟੀਆਈ) ਦੇ ਇੱਕ ਵਿਦਿਆਰਥੀ ਦੀ ਫਿਲਮ ‘ਏ ਡੌਲ ਮੇਡ ਅੱਪ ਆਫ਼ ਕਲੇਅ’ ਨੇ 78ਵੇਂ ਫੈਸਟੀਵਲ ਡੀ ਕਾਨਸ 2025 ਵਿੱਚ ਵੱਕਾਰੀ ਲਾ ਸਿਨੇਫ ਸੈਕਸ਼ਨ ਵਿੱਚ ਸਰਕਾਰੀ ਚੋਣ ਹਾਸਲ ਕੀਤੀ ਹੈ ਜੋ ਇੰਡੀਅਨ ਸਿਨੇਮਾ ਲਈ ਮਾਣ ਦੀ ਗੱਲ ਹੈ। ਇਸ ਸ਼੍ਰੇਣੀ ਵਿੱਚ ਸਿਰਫ਼ ਭਾਰਤੀ ਐਂਟਰੀਆਂ ਦੇ ਰੂਪ ਵਿੱਚ, ਇਹ ਫਿਲਮ ਭਾਰਤ ਦੀ ਸਿਨੇਮੈਟਿਕ ਐਜੂਕੇਸ਼ਨ ਜਰਨੀ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।

ਫਿਲਮ ਬਾਰੇ

ਨਾਇਜ਼ੀਰੀਆ ਦਾ ਇੱਕ ਯੰਗ ਐਥਲੀਟ ਭਾਰਤ ਵਿੱਚ ਇੱਕ ਪੇਸ਼ੇਵਰ ਫੁੱਟਬੌਲਰ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਆਪਣੇ ਪਿਤਾ ਦੀ ਜ਼ਮੀਨ ਵੇਚ ਦਿੰਦਾ ਹੈ। ਹਾਲਾਂਕਿ, ਕਰੀਅਰ ਖ਼ਤਮ ਕਰਨ ਵਾਲੀ ਸੱਟ ਉਸ ਨੂੰ ਨਿਰਾਸ਼ ਕਰ ਦਿੰਦੀ ਹੈ ਅਤੇ ਉਹ ਇੱਕ ਅਣਜਾਣ ਦੇਸ਼ ਵਿੱਚ ਫਸ ਜਾਂਦਾ ਹੈ। ਸਰੀਰਕ ਦਰਦ, ਭਾਵਨਾਤਮਕ ਸਦਮਾ ਅਤੇ ਪਹਿਚਾਣ ਦੇ ਸੰਕਟ ਦੇ ਜ਼ਰੀਏ, ਉਹ ਆਪਣੇ ਪੂਰਵਜਾਂ ਦੀਆਂ ਅਧਿਆਤਮਿਕ ਪਰੰਪਰਾਵਾਂ ਨਾਲ ਮੁੜ ਤੋਂ ਜੁੜਦਾ ਹੈ, ਅਤੇ ਮੁਕਤੀ ਅਤੇ ਉਦੇਸ਼ ਪਾਉਂਦਾ ਹੈ। ਏ ਡੌਲ ਮੇਡ ਅੱਪ ਆਫ਼ ਕਲੇਅ  ਵਿਸਥਾਪਨ, ਨੁਕਸਾਨ ਅਤੇ ਸੱਭਿਆਚਾਰਕ ਮਜ਼ਬੂਤੀ ਦੀ ਇੱਕ ਸ਼ਕਤੀਸ਼ਾਲੀ ਖੋਜ ਹੈ।

ਐੱਸਆਰਐੱਫਟੀਆਈ ਦੇ ਫਿਲਮ ਅਤੇ ਟੈਲੀਵਿਜ਼ਨ ਨਿਰਮਾਣ (ਪੀਐੱਫਟੀ) ਵਿਭਾਗ ਦੇ ਤਹਿਤ ਤਿਆਰ ਇਹ 23 ਮਿੰਟ ਦੀ ਪ੍ਰਯੋਗਾਤਮਕ ਫਿਲਮ ਸੀਮਾ ਪਾਰ ਸਹਿਯੋਗ ਨੂੰ ਦਰਸਾਉਂਦੀ ਹੈ। ਪੀਐੱਫਟੀ ਦੇ ਵਿਦਿਆਰਥੀ ਸਾਹਿਲ ਮਨੋਜ ਇੰਗਲੇ ਦੁਆਰਾ ਤਿਆਰ ਅਤੇ ਆਈਸੀਸੀਆਰ ਅਫਰੀਕਨ ਸਕੌਲਰਸ਼ਿਪ ਦੇ ਤਹਿਤ ਇਥੀਯੋਪਿਆਈ ਵਿਦਿਆਰਥੀ ਕੋਕੋਬ ਗੇਬ੍ਰੇਹਾਵੇਰਿਯਾ ਟੇਸਫੇ (Kokob Gebrehaweria Tesfay) ਦੁਆਰਾ ਨਿਰਦੇਸ਼ਿਤ ਇਹ ਫਿਲਮ ਗਲੋਬਲ ਸਿਨੇਮੈਟਿਕ ਇਨੋਵੇਸ਼ਨ ਦੇ ਪ੍ਰਤੀ ਐੱਸਆਰਐੱਫਟੀਆਈ ਦੇ ਸਮਰਪਣ ਨੂੰ ਦਰਸਾਉਂਦੀ ਹੈ। 

 

ਕਾਨਸ ਵਿੱਚ ਲਾ ਸਿਨੇਫ ਵਿੱਚ ਮੁਕਾਬਲਾ ਕਰਨ ਲਈ ਸੱਦਾ ਪ੍ਰਾਪਤ ਕਰਨ ਵਾਲੀ ਇਹ ਫਿਲਮ ਟੌਪ ਗਲੋਬਲ ਫਿਲਮ ਸਕੂਲਾਂ ਤੋਂ ਉਭਰਦੀਆਂ ਹੋਈਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਦੀ ਹੈ। ਇਹ ਮਹੋਤਸਵ ਇਸ ਮਈ ਵਿੱਚ ਫਰਾਂਸ ਵਿੱਚ ਆਯੋਜਿਤ ਕੀਤਾ ਜਾਵੇਗਾ।

ਸੁਪਨੇ, ਲਚਕੀਲਾਪਣ ਅਤੇ ਵਿਸ਼ਵਵਿਆਪੀ ਮਾਨਤਾ 

ਪ੍ਰੋਫੈਸਰ ਸੁਕਾਂਤ ਮਜ਼ੂਮਦਾਰ (ਡੀਨ, ਐੱਸਆਰਐੱਫਟੀਆਈ) ਨੇ ਕਿਹਾ, “ਸਾਡੇ ਵਿਦਿਆਰਥੀਆਂ ਦੇ ਕਿਸੇ ਵੀ ਸਿਨੇਮੈਟਿਕ ਪ੍ਰਗਟਾਵੇ ਨੂੰ ਜਦੋਂ ਕਿਸੇ ਵੱਕਾਰੀ ਆਲਮੀ ਮੰਚ ‘ਤੇ ਪਹਿਚਾਣ ਮਿਲਦੀ ਹੈ ਤਾਂ ਸਾਨੂੰ ਇੱਕ ਭਰੋਸਾ ਮਹਿਸੂਸ ਹੁੰਦਾ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ, ਅਤੇ ਸਾਨੂੰ ਆਪਣੇ ਵਿਦਿਆਰਥੀਆਂ ‘ਤੇ ਬਹੁਤ ਮਾਣ ਹੈ। ਮੈਂ ਉਨ੍ਹਾਂ ਨੂੰ ਕੰਪੀਟੀਸ਼ਨ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।”

ਫਿਲਮ ਦੇ ਨਿਰਮਾਤਾ ਸਾਹਿਲ ਮਨੋਜ ਇੰਗਲੇ ਨੇ ਕਿਹਾ, “ਇਹ ਫਿਲਮ ਮਹਾਦ੍ਵੀਪਾਂ ਦੇ ਦਰਮਿਆਨ ਇੱਕ ਸਾਂਝਾ ਦ੍ਰਿਸ਼ਟੀਕੋਣ ਹੈ- ਇੱਕ ਅਜਿਹੀ ਕਹਾਣੀ ਜੋ ਸਰਹੱਦਾਂ ਤੋਂ ਪਰ੍ਹੇ ਹੈ। ਕਾਨਸ ਦੇ ਲਈ ਚੋਣ ਇੱਕ ਸੁਪਨੇ ਦਾ ਸਾਕਾਰ ਹੋਣਾ ਹੈ ਅਤੇ ਇਹ ਐੱਸਆਰਐੱਫਟੀਆਈ ਦੀਆਂ ਦੀਵਾਰਾਂ ਅੰਦਰ ਆਲਮੀ ਸੋਚ ਦਾ ਪ੍ਰਮਾਣ ਹੈ।”

ਡਾਇਰੈਕਟਰ ਕੋਕੋਬ ਗੇਬ੍ਰੇਹਾਵੇਰਿਯਾ ਟੇਸਫੇ ਨੇ ਕਿਹਾ, “ਇਹ ਬੇਹੱਦ ਨਿਜੀ ਕਹਾਣੀ ਸੁਪਨੇ ਦੇਖਣ ਵਾਲੇ ਉਨ੍ਹਾਂ ਲੋਕਾਂ ਦੀ ਯਾਤਰਾ ਨੂੰ ਬਿਆਨ ਕਰਦੀ ਹੈ। ਜੋ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ ਅਤੇ ਖੁਦ ਨੂੰ ਨਵਾਂ ਆਕਾਰ ਦਿੰਦੇ ਹਨ। ਕਾਨਸ ਫਿਲਮ ਉਤਸਵ ਲਚੀਲੇਪਣ ਅਤੇ ਅਣਕਹੀ ਕਹਾਣੀਆਂ ਦਾ ਜਸ਼ਨ ਮਨਾਉਂਦਾ ਹੈ।”

ਆਲਮੀ ਸਹਿਯੋਗ:

ਫਿਲਮ ਦੇ ਕਲਾਕਾਰ ਅਤੇ ਟੀਮ ਇੱਕ ਅਸਾਧਾਰਣ ਅੰਤਰਰਾਸ਼ਟਰੀ ਯਤਨ ਦੀ ਪ੍ਰਤੀਨਿਧਤਾ ਕਰਦੇ ਹਨ:

∙      ਨਿਰਮਾਤਾ: ਸਾਹਿਲ ਮਨੋਜ ਇੰਗਲੇ

∙        ਲੇਖਕ/ਨਿਰਦੇਸ਼ਕ: ਕੋਕੋਬ ਗੇਬ੍ਰੇਹਾਵੇਰਿਯਾ ਟੇਸਫੇ (ਇਥੀਓਪੀਆ)

∙        ਡੀਓਪੀ: ਵਿਨੋਦ ਕੁਮਾਰ

∙        ਸੰਪਾਦਕ: ਹਾਰੂ - ਮਹਿਮੂਦ ਅਬੂ ਨਾਸੇਰ (ਬੰਗਲਾਦੇਸ਼)

∙        ਸਾਊਂਡ ਡਿਜ਼ਾਈਨ: ਸੋਹਮ ਪਾਲ

∙        ਮਿਊਜ਼ਿਕ ਡਾਇਰੈਕਟਰ : ਹਿਮਾਂਗਸ਼ੂ ਸੈਕੀਹ (Himangshu Saikih)

∙        ਕਾਰਜਕਾਰੀ ਨਿਰਮਾਤਾ: ਉਮਾ ਕੁਮਾਰੀ ਅਤੇ ਰੋਹਿਤ ਕੋਡੇਰੇ

∙        ਲਾਈਨ ਪ੍ਰੋਡਿਊਸਰ: ਅਵਿਨਾਸ਼ ਸ਼ੰਕਰ ਰਹੁਰਵੇ (Avinash Shankar Rhurve)

∙        ਮੁੱਖ ਅਦਾਕਾਰ: ਇਬ੍ਰਾਹਿਮ ਅਹਿਮਦ (ਨਾਇਜ਼ੀਰੀਆ)

∙        ਕਲਾਕਾਰ: ਗੀਤਾ ਦੋਸ਼ੀ, ਇਬ੍ਰਾਹਿਮ ਅਹਿਮਦ, ਰਵਿਤਬਨ ਅਚਾਰਿਆ (Rwitban Acharya)

ਐੱਸਆਰਐੱਫਟੀਆਈ ਬਾਰੇ

1995 ਵਿੱਚ ਸਥਾਪਿਤ ਐੱਸਆਰਐੱਫਟੀਆਈ ਦਾ ਨਾਂ ਮਹਾਨ ਫਿਲਮ ਨਿਰਮਾਤਾ ਸੱਤਿਆਜੀਤ ਰੇਅ ਦੇ ਨਾਂ ‘ਤੇ ਰੱਖਿਆ ਗਿਆ ਹੈ, ਜੋ ਫਿਲਮ ਸਿੱਖਿਆ ਵਿੱਚ ਉਤਕ੍ਰਿਸ਼ਟਤਾ ਦੇ ਮਾਧਿਅਮ ਨਾਲ ਕਹਾਣੀਕਾਰਾਂ ਦੀਆਂ ਨਵੀਆਂ ਪੀੜ੍ਹੀਆਂ ਨੂੰ ਸਸ਼ਕਤ ਬਣਾਉਣ ਦੀ ਆਪਣੀ ਵਿਰਾਸਤ ਨੂੰ ਜਾਰੀ ਰੱਖੇ ਹੋਏ ਹੈ।

*****

ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਥ


(Release ID: 2125016) Visitor Counter : 4