ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰੋਜ਼ਗਾਰ ਮੇਲੇ ਦੇ ਤਹਿਤ 51,000 ਤੋਂ ਵੱਧ ਨਿਯੁਕਤੀ ਪੱਤਰਾਂ ਦੀ ਵੰਡ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ -ਪਾਠ

Posted On: 26 APR 2025 1:08PM by PIB Chandigarh

ਨਮਸਕਾਰ।

ਅੱਜ ਕੇਂਦਰ ਸਰਕਾਰ ਦੇ ਵਿਭਿੰਨ ਵਿਭਾਗਾਂ ਵਿੱਚ 51,000 ਤੋਂ ਜ਼ਿਆਦਾ ਨੌਜਵਾਨਾਂ ਨੂੰ ਪੱਕੀ ਸਰਕਾਰੀ ਨੌਕਰੀ ਦੇ ਪੱਤਰ ਦਿੱਤੇ ਗਏ ਹਨ। ਅੱਜ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਤੁਹਾਡੀ ਨੌਜਵਾਨਾਂ ਦੀ ਨਵੀਆਂ ਜ਼ਿੰਮੇਦਾਰੀਆਂ ਦੀ ਸ਼ੁਰੂਆਤ ਹੋਈ ਹੈ। ਤੁਹਾਡੀ ਜ਼ਿੰਮੇਦਾਰੀ ਦੇਸ਼ ਦੇ ਆਰਥਿਕ ਤੰਤਰ ਨੂੰ ਮਜ਼ਬੂਤ ਕਰਨਾ ਹੈ, ਤੁਹਾਡੀ ਜ਼ਿੰਮੇਦਾਰੀ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ, ਤੁਹਾਡੀ ਜ਼ਿੰਮੇਦਾਰੀ ਦੇਸ਼ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੀ ਹੈ, ਤੁਹਾਡੀ ਜ਼ਿੰਮੇਦਾਰੀ ਸ਼੍ਰਮਿਕਾਂ ਦੇ ਜੀਵਨ ਵਿੱਚ ਬੁਨਿਆਦੀ ਬਦਲਾਅ ਲਿਆਉਣ ਦੀ ਹੈ। ਆਪਣੇ ਕੰਮਾਂ ਨੂੰ ਤੁਸੀਂ ਜਿੰਨੀ ਇਮਾਨਦਾਰੀ ਨਾਲ ਪੂਰਾ ਕਰੋਗੇ, ਉਸ ਦਾ ਉੰਨਾ ਹੀ ਸਕਾਰਾਤਮਕ ਪ੍ਰਭਾਵ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਨਜ਼ਰ ਆਵੇਗਾ। ਮੈਨੂੰ ਵਿਸ਼ਵਾਸ ਹੈ, ਤੁਸੀਂ ਆਪਣੀਆਂ ਜ਼ਿੰਮੇਦਾਰੀਆਂ ਨੂੰ ਪੂਰੀ ਨਿਸ਼ਠਾ ਨਾਲ ਨਿਭਾਓਗੇ।

 

ਸਾਥੀਓ,

ਕਿਸੇ  ਵੀ ਰਾਸ਼ਟਰ ਦੀ ਪ੍ਰਗਤੀ ਅਤੇ ਉਸ ਦੀ ਸਫ਼ਲਤਾ ਦੀ ਨੀਂਹ ਉਸ ਰਾਸ਼ਟਰ ਦੇ ਨੌਜਵਾਨ ਹੁੰਦੇ ਹਨ। ਜਦੋਂ ਯੁਵਾ ਰਾਸ਼ਟਰ ਦੇ ਨਿਰਮਾਣ ਵਿੱਚ ਭਾਗੀਦਾਰ ਹੁੰਦੇ ਹਨ, ਤਾਂ ਰਾਸ਼ਟਰ ਤੇਜ਼ ਵਿਕਾਸ ਵੀ ਕਰਦਾ ਹੈ ਅਤੇ ਵਿਸ਼ਵ ਵਿੱਚ ਆਪਣੀ ਪਹਿਚਾਣ ਵੀ ਬਣਾਉਂਦਾ ਹੈ। ਭਾਰਤ ਦਾ ਯੁਵਾ ਅੱਜ ਆਪਣੀ ਮਿਹਨਤ ਅਤੇ ਇਨੋਵੇਸ਼ਨ ਨਾਲ ਦੁਨੀਆ ਨੂੰ ਇਹ ਦਿਖਾ ਰਿਹਾ ਹੈ ਕਿ, ਸਾਡੇ ਵਿੱਚ ਕਿੰਨੀ ਸਮਰੱਥਾ ਹੈ। ਸਾਡੀ ਸਰਕਾਰ ਹਰ ਕਦਮ ‘ਤੇ ਇਹ ਯਕੀਨੀ ਕਰ ਰਹੀ ਹੈ ਕਿ, ਦੇਸ਼ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ-ਸਵੈ-ਰੋਜ਼ਗਾਰ ਦੇ ਮੌਕੇ ਵਧਣ।  Skill India, Startup India, Digital India 

 

ਜਿਹੇ ਅਨੇਕਾਂ ਅਭਿਯਾਨ ਇਸ ਦਿਸ਼ਾ ਵਿੱਚ ਨੌਜਵਾਨਾਂ ਦੇ ਲਈ ਨਵੇਂ ਅਵਸਰ ਬਣਾ ਰਹੇ ਹਨ। ਇਨ੍ਹਾਂ ਅਭਿਯਾਨਾਂ ਦੇ ਮਾਧਿਅਮ ਨਾਲ ਅਸੀਂ ਭਾਰਤ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਲਈ ਖੁੱਲ੍ਹਾ ਮੰਚ ਦੇ ਰਹੇ ਹਾਂ। ਇਸੇ ਦਾ ਨਤੀਜਾ ਹੈ ਕਿ, ਇਸ ਦਹਾਕੇ ਵਿੱਚ ਸਾਡੇ ਨੌਜਵਾਨਾਂ ਨੇ ਟੈਕਨੋਲੋਜੀ, ਡੇਟਾ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਭਾਰਤ ਨੂੰ ਦੁਨੀਆ ਵਿੱਚ ਬਹੁਤ ਅੱਗੇ ਪਹੁੰਚਾ ਦਿੱਤਾ ਹੈ। ਅੱਜ UPI, ONDC, ਅਤੇ GeM, Govt. e-Marketplace ਜਿਹੇ ਡਿਜੀਟਲ ਪਲੈਟਫਾਰਮ, ਇਨ੍ਹਾਂ ਦੀ ਸਫ਼ਲਤਾ ਇਹ ਦਰਸਾਉਂਦੀ ਹੈ ਕਿ ਸਾਡੇ ਯੁਵਾ ਕਿਸ ਤਰ੍ਹਾਂ ਡਿਜੀਟਲ ਅਰਥਵਿਵਸਥਾ ਵਿੱਚ ਬਦਲਾਅ ਦੀ ਅਗਵਾਈ ਕਰ ਰਹੇ ਹਨ। ਅੱਜ ਭਾਰਤ ਵਿੱਚ ਸਭ ਤੋਂ ਜ਼ਿਆਦਾ ਰੀਅਲ ਟਾਈਮ ਡਿਜੀਟਲ ਟ੍ਰਾਂਜੈਕਸ਼ਨ ਹੋ ਰਹੇ ਹਨ, ਅਤੇ ਇਸ ਦਾ ਵੱਡਾ ਕ੍ਰੈਡਿਟ ਸਾਡੇ ਨੌਜਵਾਨਾਂ ਨੂੰ ਜਾਂਦਾ ਹੈ।

ਸਾਥੀਓ,

ਇਸ ਬਜਟ ਵਿੱਚ ਸਰਕਾਰ ਨੇ ਮੈਨੂਫੈਕਚਰਿੰਗ ਮਿਸ਼ਨ ਦਾ ਐਲਾਨ ਕੀਤਾ ਹੈ। ਇਸ ਦਾ ਉਦੇਸ਼ ਹੈ -  ਮੇਕ ਇਨ ਇੰਡੀਆ ਨੂੰ ਹੁਲਾਰਾ ਦੇਣਾ ਅਤੇ ਭਾਰਤ ਦੇ ਨੌਜਵਾਨਾਂ ਨੂੰ ਗਲੋਬਲ ਸਟੈਂਡਰਡ ਵਾਲੇ ਪ੍ਰੋਡਕਟ ਬਣਾਉਣ ਦਾ ਮੌਕਾ ਦੇਣਾ। ਇਸ ਨਾਲ ਨਾ ਕੇਵਲ ਦੇਸ਼ ਦੇ ਲੱਖਾਂ MSMEs ਨੂੰ ,  ਸਾਡੇ ਲਘੂ ਉੱਦਮੀਆਂ ਨੂੰ ਹੁਲਾਰਾ ਮਿਲੇਗਾ ਸਗੋਂ ਪੂਰੇ ਦੇਸ਼ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਵੀ ਖੁੱਲਣਗੇ।  ਅੱਜ ਇਹ ਸਮਾਂ ਭਾਰਤ ਦੇ ਨੌਜਵਾਨਾਂ ਲਈ ਬੇਮਿਸਾਲ ਮੋਕਿਆਂ ਦਾ ਸਮਾਂ ਹੈ। ਹਾਲ ਹੀ ਵਿੱਚ IMF ਨੇ ਕਿਹਾ ਹੈ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣਿਆ ਰਹੇਗਾ।  ਇਸ ਵਿਸ਼ਵਾਸ  ਦੇ, ਇਸ ਗ੍ਰੌਥ  ਦੇ ਕਈ ਪਹਿਲੂ ਹਨ। ਅਤੇ ਸਭ ਤੋਂ ਵੱਡਾ ਪਹਿਲੂ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਰ ਸੈਕਟਰ ਵਿੱਚ ਨੌਕਰੀਆਂ ਵਿੱਚ ਵਾਧਾ ਹੋਵੇਗਾ, ਰੋਜ਼ਗਾਰ ਵਧਣਗੇ ।  ਹਾਲ  ਦੇ ਦਿਨਾਂ ਵਿੱਚ,  ਆਟੋਮੋਬਾਈਲ ਅਤੇ ਫੁੱਟਵਿਅਰ ਇੰਡਸਟ੍ਰੀਜ਼ ਵਿੱਚ ਸਾਡੇ ਪ੍ਰੋਡਕਸ਼ਨ ਅਤੇ ਐਕਸਪੋਰਟਸ ਨੇ ਨਵੇਂ ਰਿਕਾਰਡ ਬਣਾਏ ਹਨ। ਇਹ ਸੈਕਟਰ ਅਜਿਹੇ ਹਨ ਜੋ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਹੇ ਹਨ ।  ਪਹਿਲੀ ਵਾਰ ਖਾਦੀ ਅਤੇ ਗ੍ਰਾਮ ਉਦਯੋਗ, ਇਨ੍ਹਾਂ ਦੇ ਪ੍ਰੋਡਕਟਸ ਨੇ ਇੱਕ ਲੱਖ 70 ਹਜ਼ਾਰ ਕਰੋੜ ਰੁਪਏ ਦਾ ਟਰਨਓਵਰ ਪਾਰ ਕੀਤਾ ਹੈ। ਕਰੀਬ-ਕਰੀਬ ਪੌਣੇ ਦੋ ਲੱਖ ਕਰੋੜ। ਇਸ ਨਾਲ ਖਾਸ ਕਰਕੇ ਗ੍ਰਾਮੀਣ ਇਲਾਕਿਆਂ ਵਿੱਚ ਲੱਖਾਂ ਨਵੇਂ ਰੋਜ਼ਗਾਰ ਪੈਦਾ ਹੋਏ ਹਨ।

 

ਹੁਣ ਕੁਝ ਹੀ ਦਿਨ ਪਹਿਲਾਂ Inland Water Transport ਵਿੱਚ ਵੀ ਦੇਸ਼ ਦੀ ਇੱਕ ਹੋਰ ਉਪਲਬਧੀ ਸਾਹਮਣੇ ਆਈ ਹੈ। 2014 ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਇੱਕ ਸਾਲ ਵਿੱਚ Inland Water Transport,  ਉਸ ਦੁਆਰਾ ਕਰੀਬ 18 ਮਿਲੀਅਨ ਟਨ ਕਾਰਗੋ ਮੂਵਮੈਂਟ ਹੀ ਕੀਤਾ ਜਾਂਦਾ ਸੀ,  only 18 ਮਿਲੀਅਨ ਟਨ।  ਜਦਕਿ ਇਸ ਸਾਲ Inland Water Transport ਦੁਆਰਾ ਕਾਰਗੋ ਮੂਵਮੈਂਟ 18 ਤੋਂ ਵਧ ਕੇ 145 ਮਿਲੀਅਨ ਟਨ ਤੋਂ ਵੀ ਜ਼ਿਆਦਾ ਹੋ ਗਿਆ ਹੈ।  ਭਾਰਤ ਨੂੰ ਇਹ ਸਫਲਤਾ ਇਸ ਲਈ ਮਿਲੀ ਹੈ ਕਿਉਂਕਿ ਭਾਰਤ ਨੇ ਇਸ ਦਿਸ਼ਾ ਵਿੱਚ ਲਗਾਤਾਰ ਨੀਤੀਆਂ ਬਣਾਈਆਂ ਹਨ. ਫ਼ੈਸਲੇ ਲਏ ਹਨ।  

ਪਹਿਲਾਂ ਦੇਸ਼ ਵਿੱਚ ਨੈਸ਼ਨਲ ਵਾਟਰਵੇਅਜ਼ ਦੀ ਸੰਖਿਆ ਵੀ ਸਿਰਫ਼ 5 ਸੀ।  ਹੁਣ ਭਾਰਤ ਵਿੱਚ ਨੈਸ਼ਨਲ ਵਾਟਰਵੇਅਜ਼ ਦੀ ਗਿਣਤੀ ਵਧ ਕੇ, 5 ਤੋਂ ਵਧ ਕੇ 110  ਦੇ ਪਾਰ ਹੋ ਗਈ ਹੈ।  ਪਹਿਲਾਂ ਇਨ੍ਹਾਂ ਵਾਟਰਵੇਅਜ਼ ਦੀ ਆਪਰੇਸ਼ਨਲ ਲੰਬਾਈ 2700 ਕਿਲੋਮੀਟਰ  ਦੇ ਆਸਪਾਸ ਸੀ।  ਯਾਨੀ ਕਰੀਬ - ਕਰੀਬ ਢਾਈ ਹਜ਼ਾਰ ਕਿਲੋਮੀਟਰ ਤੋਂ ਥੋੜ੍ਹਾ ਜਿਆਦਾ। ਹੁਣ ਇਹ ਵੀ ਵਧ ਕੇ ਕਰੀਬ-ਕਰੀਬ 5 ਹਜ਼ਾਰ ਕਿਲੋਮੀਟਰ ਹੋ ਗਈ ਹੈ।  ਜਿਹੀਆਂ ਸਾਰੀਆਂ ਉਪਲਬਧੀਆਂ ਦੀ ਵਜ੍ਹਾ ਨਾਲ ਦੇਸ਼ ਵਿੱਚ ਨੌਜਵਾਨਾਂ ਲਈ ਨਵੇਂ-ਨਵੇਂ ਮੌਕੇ ਬਣ ਰਹੇ ਹਨ।

 

ਸਾਥੀਓ,

ਕੁਝ ਹੀ ਦਿਨ ਬਾਅਦ ਮੁੰਬਈ ਵਿੱਚ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ ਯਾਨੀ WAVES 2025 ਦਾ ਆਯੋਜਨ ਹੋਣ ਜਾ ਰਿਹਾ ਹੈ।  ਇਸ ਆਯੋਜਨ  ਦੇ ਕੇਂਦਰ ਵਿੱਚ ਵੀ ਦੇਸ਼  ਦੇ ਯੁਵਾ ਹਨ।  ਦੇਸ਼  ਦੇ young creators ਨੂੰ ਪਹਿਲੀ ਵਾਰ ਇਸ ਤਰ੍ਹਾਂ ਦਾ ਮੰਚ ਮਿਲ ਰਿਹਾ ਹੈ।  ਮੀਡੀਆ, ਗੇਮਿੰਗ ਅਤੇ ਐਂਟਰਟੇਨਮੈਂਟ  ਫੀਲਡ  ਦੇ innovators ਲਈ ਇਹ ਪ੍ਰਤਿਭਾ ਦਿਖਾਉਣ ਦਾ ਬੇਮਿਸਾਲ ਮੌਕਾ ਹੈ। ਇਹ ਇੱਕ ਅਜਿਹਾ ਪਲੈਟਫਾਰਮ ਹੋਵੇਗਾ, ਜਿੱਥੇ entertainment ਨਾਲ ਜੁੜੇ ਸਟਾਰਟਅੱਪਸ ਨੂੰ investors ਅਤੇ industry leaders ਨਾਲ ਜੁੜਨ ਦਾ ਮੌਕਾ ਮਿਲੇਗਾ। ਇਹ ਦੁਨੀਆ ਦੇ ਸਾਹਮਣੇ ਆਪਣੇ ਆਈਡਿਆਜ਼ ਨੂੰ ਸ਼ੋਅਕੇਸ ਕਰਨ ਦਾ ਸਭ ਤੋਂ ਵੱਡਾ ਮੰਚ ਹੋਵੇਗਾ। ਨੌਜਵਾਨਾਂ ਨੂੰ AI,  ਐਕਸ-ਆਰ ਅਤੇ immersive media ਨੂੰ ਜਾਣਨ- ਸਮਝਣ ਦਾ ਮੌਕਾ ਮਿਲੇਗਾ।  ਇਸ ਦੇ ਲਈ ਕਈ ਤਰ੍ਹਾਂ ਦੀਆਂ ਵਰਕਸ਼ੌਪਸ ਆਯੋਜਿਤ ਕੀਤੀਆਂ ਜਾਣਗੀਆਂ।  WAVES ਨਾਲ ਭਾਰਤ  ਦੇ ਡਿਜੀਟਲ ਕੰਟੈਂਟ ਫਿਊਚਰ ਨੂੰ ਨਵੀਂ ਊਰਜਾ ਮਿਲਣ ਜਾ ਰਹੀ ਹੈ।

 

ਸਾਥੀਓ,

ਅੱਜ ਭਾਰਤ ਦੇ ਨੌਜਵਾਨਾਂ ਦੀ ਸਫਲਤਾ ਵਿੱਚ ਸਭ ਤੋਂ ਪ੍ਰਸ਼ੰਸਾਯੋਗ ਗੱਲ ਹੈ- ਉਸ ਦੀ ਇੰਕਲੂਸਿਵਿਟੀ,  ਸਰਵ ਸਮਾਵੇਸ਼ੀ ਭਾਵ।  ਭਾਰਤ ਅੱਜ ਜੋ ਕੀਰਤੀਮਾਨ ਘੜ੍ਹ ਰਿਹਾ ਹੈ,  ਉਸ ਵਿੱਚ ਹਰ ਵਰਗ ਦੀ ਭਾਗੀਦਾਰੀ ਵਧ ਰਹੀ ਹੈ!  ਅਤੇ ਸਾਡੀਆਂ ਬੇਟੀਆਂ ਹੁਣ ਦੋ ਕਦਮ  ਅੱਗੇ ਹੀ ਚੱਲ ਰਹੀਆਂ ਹਨ।  ਹੁਣੇ ਕੁਝ ਹੀ ਦਿਨ ਪਹਿਲਾਂ UPSC ਦਾ ਰਿਜ਼ਲਟ ਆਇਆ ਹੈ। ਉਸ ਵਿੱਚ ਵੀ ਟੌਪ 2 position ਬੇਟੀਆਂ ਨੇ ਹਾਸਲ ਕੀਤੀ ਹੈ। ਟੌਪ - 5 ਵਿੱਚ 3 ਟੌਪਰ ਬੇਟੀਆਂ ਹਨ। ਸਾਡੀ ਨਾਰੀ ਸ਼ਕਤੀ ਬਿਊਰੋਕ੍ਰੇਸੀ ਤੋਂ ਲੈ ਕੇ ਸਪੇਸ ਅਤੇ ਸਾਇੰਸ  ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਸਰਕਾਰ ਦਾ ਵਿਸ਼ੇਸ਼ ਧਿਆਨ ਗ੍ਰਾਮੀਣ ਮਹਿਲਾਵਾਂ ਦੇ ਸਸ਼ਕਤੀਕਰਣ ‘ਤੇ ਵੀ ਹੈ।

 

ਸੈਲਫ ਹੈਲਪ ਗਰੁੱਪ ,  ਬੀਮਾ ਸਖੀ,  ਬੈਂਕ ਸਖੀ ਅਤੇ ਖੇਤੀਬਾੜੀ ਸਖੀ ਵਰਗੀਆਂ ਪਹਿਲਕਦਮੀਆਂ ਨੇ ਗ੍ਰਾਮੀਣ ਮਹਿਲਾਵਾਂ ਲਈ ਨਵੇਂ ਮੌਕੇ ਤਿਆਰ ਕੀਤੇ ਹਨ। ਅੱਜ ਦੇਸ਼ ਵਿੱਚ ਹਜ਼ਾਰਾਂ ਮਹਿਲਾਵਾਂ ਡ੍ਰੌਨ ਦੀਦੀ ਬਣ ਕੇ ਆਪਣੇ ਪਰਿਵਾਰ ਅਤੇ ਪਿੰਡ ਦੀ ਸਮ੍ਰਿੱਧੀ ਯਕੀਨੀ ਬਣਾ ਰਹੀਆਂ ਹਨ।  ਅੱਜ ਦੇਸ਼ ਵਿੱਚ 90 ਲੱਖ ਤੋਂ ਜ਼ਿਆਦਾ ਸੈਲਫ ਹੈਲਪ ਗਰੁੱਪ ਬਣੇ ਹਨ ,  ਅਤੇ 10 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਉਨ੍ਹਾਂ  ਦੇ ਨਾਲ ਜੁੜ ਕੇ ਕੰਮ ਕਰ ਰਹੀਆਂ ਹਨ।  ਇਸ ਸੈਲਫ ਹੈਲਪ ਗਰੁੱਪਸ ਦੀ ਸਮਰੱਥਾ ਵਧਾਉਣ ਲਈ ਸਾਡੀ ਸਰਕਾਰ ਨੇ ਇਨ੍ਹਾਂ  ਦੇ ਬਜਟ ਵਿੱਚ 5 ਗੁਣਾ ਵਾਧਾ ਕੀਤਾ ਹੈ। ਇਨ੍ਹਾਂ ਸਮੂਹਾਂ ਨੂੰ ਬਿਨਾ ਗਰੰਟੀ 20 ਲੱਖ ਰੁਪਏ ਤੱਕ ਦਾ ਲੋਨ ਦੇਣ ਦੀ ਵਿਵਸਥਾ ਬਣਾਈ ਗਈ ਹੈ। ਮੁਦਰਾ ਯੋਜਨਾ ਵਿੱਚ ਵੀ ਸਭ ਤੋਂ ਜ਼ਿਆਦਾ ਲਾਭਾਰਥੀ ਮਹਿਲਾਵਾਂ ਹੀ ਹਨ। ਅੱਜ ਦੇਸ਼ ਵਿੱਚ 50 ਹਜ਼ਾਰ ਤੋਂ ਜ਼ਿਆਦਾ ਸਟਾਰਟਅੱਪਸ ਵਿੱਚ ਮਹਿਲਾਵਾਂ ਨਿਦੇਸ਼ਕ ਦੇ ਰੂਪ ਵਿੱਚ ਕੰਮ ਕਰ ਰਹੀ ਹਨ।  ਹਰ ਸੈਕਟਰ ਵਿੱਚ ਅਜਿਹਾ ਬਦਲਾਅ ਵਿਕਸਿਤ ਭਾਰਤ ਦੇ ਸੰਕਲਪ ਨੂੰ ਮਜਬੂਤੀ ਦੇ ਰਿਹਾ ਹੈ,  ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਮੌਕੇ ਵਧਾ ਰਿਹਾ ਹੈ।  

 

ਸਾਥੀਓ,

ਤੁਸੀਂ ਸਾਰਿਆਂ ਨੇ ਇਹ ਅਹੁਦਾ ਆਪਣੀ ਮਿਹਨਤ ਅਤੇ ਲਗਨ ਨਾਲ ਪ੍ਰਾਪਤ ਕੀਤਾ ਹੈ। ਹੁਣ ਸਮਾਂ ਹੈ ਕਿ ਤੁਸੀਂ ਆਪਣੇ ਜੀਵਨ ਦੇ ਅਗਲੇ ਪੜਾਅ ਨੂੰ ਨਾ ਕੇਵਲ ਆਪਣੇ ਲਈ ਸਗੋਂ ਦੇਸ਼ ਲਈ ਵੀ ਸਮਰਪਿਤ ਕਰੋ। ਜਨ ਸੇਵਾ ਦੀ ਭਾਵਨਾ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ।  ਜਦੋਂ ਤੁਸੀਂ ਆਪਣੀ ਸੇਵਾ ਨੂੰ ਸਰਵਉੱਚ ਮੰਨ ਕੇ ਕੰਮ ਕਰੋਗੇ ਤਾਂ ਤੁਹਾਡੇ ਕੰਮਾਂ ਵਿੱਚ ਉਹ ਤਾਕਤ ਹੋਵੋਗੀ ਜੋ ਦੇਸ਼ ਨੂੰ ਨਵੀਂ ਦਿਸ਼ਾ ਦੇਵੇਗੀ। ਤੁਹਾਡੇ ਕਰਤੱਵ ਪਾਲਣ, ਤੁਹਾਡੇ ਇਨੋਵੇਸ਼ਨ ਅਤੇ ਤੁਹਾਡੀ ਨਿਸ਼ਠਾ ਨਾਲ ਹੀ ਭਾਰਤ ਦੇ ਹਰ ਨਾਗਰਿਕ ਦਾ ਜੀਵਨ ਬਿਹਤਰ ਬਣੇਗਾ।  

 

ਸਾਥੀਓ,

ਤੁਸੀਂ ਜਦੋਂ ਕਿਸੇ ਜ਼ਿੰਮੇਦਾਰ ਅਹੁਦੇ ‘ਤੇ ਪਹੁੰਚਦੇ ਹੋ,  ਤਾਂ ਇੱਕ ਨਾਗਰਿਕ ਦੇ ਰੂਪ ਵਿੱਚ ਵੀ ਤੁਹਾਡੇ ਕਰਤੱਵ, ਤੁਹਾਡਾ ਰੋਲ ਹੋਰ ਅਹਿਮ ਹੋ ਜਾਂਦਾ ਹੈ।  ਆਪ ਸਭ ਨੂੰ ਇਸ ਦਿਸ਼ਾ ਵਿੱਚ ਵੀ ਜਾਗਰੂਕ ਰਹਿਣਾ ਚਾਹੀਦਾ ਹੈ।  ਅਤੇ ਸਾਨੂੰ ਵੀ ਇੱਕ ਨਾਗਰਿਕ ਦੇ ਨਾਤੇ ਯੋਗਦਾਨ ਦੇਣ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ ਹੈ।  ਹੁਣ ਜਿਵੇਂ ਮੈਂ ਉਦਾਹਰਣ ਦੱਸਦਾ ਹਾਂ,  ਇਸ ਸਮੇਂ ਦੇਸ਼ ਵਿੱਚ ‘ਏਕ ਪੇੜ ਮਾਂ  ਕੇ ਨਾਮ’ ਇਸ ਦਾ ਵੱਡਾ ਇੰਨਾ ਵੱਡਾ ਅਭਿਆਨ ਚਲ ਰਿਹਾ ਹੈ।  ਤੁਸੀਂ ਅੱਜ ਜਿੱਥੇ ਪੁੱਜੇ ਹੋ, ਤੁਸੀਂ ਜੀਵਨ ਦੀ ਜੋ ਨਵੀਂ ਸ਼ੁਰੂਆਤ ਕਰ ਰਹੇ ਹੋ,  ਇਸ ਵਿੱਚ ਤੁਹਾਡੀ ਮਾਂ ਦੀ ਸਭ ਤੋਂ ਵੱਡੀ ਭੂਮਿਕਾ ਹੋਵੋਗੀ।  ਤੁਸੀਂ ਵੀ ਆਪਣੀ ਮਾਂ ਦੇ ਨਾਮ ਪੇੜ ਲਗਾਓ, ਕੁਦਰਤ ਦੀ ਸੇਵਾ ਕਰਕੇ ਆਪਣੀ ਦਿਆਲਤਾ ਵਿਅਕਤ ਕਰੋ।

 

ਤੁਸੀਂ ਜਿਸ ਆਫਿਸ ਵਿੱਚ ਕੰਮ ਕਰੋਗੇ,  ਉੱਥੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਅਭਿਆਨ ਨਾਲ ਜੋੜੇ।  ਤੁਹਾਡੇ ਸੇਵਾਕਾਲ ਦੀ ਸ਼ੁਰੁਆਤ ਵਿੱਚ ਹੀ,  ਜੂਨ  ਦੇ ਮਹੀਨੇ ਵਿੱਚ ,  ਅੰਤਰਰਾਸ਼ਟਰੀ ਯੋਗ ਦਿਵਸ ਵੀ ਆ ਰਿਹਾ ਹੈ।  ਇਹ ਇੱਕ ਵੱਡਾ ਮੌਕਾ ਹੈ।  ਇੰਨੇ ਵੱਡੇ ਮੌਕੇ ‘ਤੇ,  ਤੁਸੀਂ ਸਫਲ ਜੀਵਨ ਦੀ ਸ਼ੁਰੂਆਤ ਦੇ ਨਾਲ ਹੀ ਯੋਗ ਦੇ ਮਾਧਿਅਮ ਨਾਲ ਤੰਦਰੁਸਤ ਜੀਵਨ ਦੀ ਵੀ ਸ਼ੁਰੁਆਤ ਕਰੋ।  ਤੁਹਾਡੀ ਸਿਹਤ ਤੁਹਾਡੇ ਲਈ ਤਾਂ ਜਰੂਰੀ ਹੈ ਹੀ, ਇਹ ਤੁਹਾਡੀ work efficiency ਅਤੇ ਦੇਸ਼ ਦੀ productivity ਲਈ ਵੀ ਉੰਨੀ ਹੀ ਅਹਿਮ ਹੈ ।

 

ਤੁਸੀਂ ਆਪਣੀ ਸਮਰੱਥਾ ਨੂੰ ਵਧਾਉਣ ਲਈ ਮਿਸ਼ਨ ਕਰਮਯੋਗੀ ਕੀਤਾ,  ਉਸ ਦੀ ਵੀ ਭਰਪੂਰ ਮਦਦ ਲੈਂਦੇ ਰਹਿਣਾ।  ਤੁਹਾਡੇ ਕਾਰਜ ਦਾ ਮਕਸਦ ਕੇਵਲ ਅਹੁਦਾ ਪ੍ਰਾਪਤ ਕਰਨਾ ਨਹੀਂ ਹੈ।  ਤੁਹਾਡਾ ਅਹੁਦਾ ਭਾਰਤ ਦੇ ਹਰ ਨਾਗਰਿਕ ਦੀ ਸੇਵਾ ਕਰਨ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਦੇਣ ਲਈ ਹੈ।  ਹੁਣੇ ਕੁਝ ਦਿਨ ਪਹਿਲਾਂ ਸਿਵਲ ਸਰਵਿਸਿਜ਼ ਡੇਅ ‘ਤੇ ਮੈਂ ਇੱਕ ਮੰਤਰ ਦਿੱਤਾ ਸੀ ਅਤੇ ਮੈਂ ਕਿਹਾ ਸੀ ,ਕਿ ਅਸੀਂ ਸਰਕਾਰ ਵਿੱਚ ਜਿੰਨੇ ਵੀ ਲੋਕ ਹਾਂ,  ਸਾਡੇ ਲਈ ਤਾਂ ਇੱਕ ਹੀ ਮੰਤਰ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ,  ਅਤੇ ਉਹ ਮੰਤਰ ਹੈ - ਨਾਗਰਿਕ ਦੇਵੋ ਭਵ: ਨਾਗਰਿਕ ਦੇਵੋ ਭਵ: (नागरिक देवो भव:) ।  ਨਾਗਰਿਕ ਦੀ ਸੇਵਾ ਹੀ ਤੁਹਾਡੇ ਲਈ,  ਸਾਡੇ ਸਾਰਿਆਂ ਦੇ ਲਈ ਦੇਵ ਪੂਜਾ ਦੇ ਸਮਾਨ ਹੈ।  ਇਸ ਮੰਤਰ ਨੂੰ ਵੀ ਹਮੇਸ਼ਾ -ਹਮੇਸ਼ਾ ਯਾਦ ਰੱਖਣਾ।  ਮੈਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੀ ਸਮਰੱਥਾ ਅਤੇ ਇਮਾਨਦਾਰੀ ਨਾਲ ਇੱਕ ਅਜਿਹਾ ਭਾਰਤ ਬਣਾਵਾਂਗੇ,  ਜੋ ਵਿਕਸਿਤ ਵੀ ਹੋਵੇਗਾ,  ਸਮ੍ਰਿੱਧ ਵੀ ਹੋਵੇਗਾ।  

 

 ਮੇਰੀਆਂ ਤੁਹਾਨੂੰ ਬਹੁਤ - ਬਹੁਤ ਸ਼ੁਭਕਾਮਨਾਵਾਂ ਹਨ, ਤੁਹਾਡੇ ਪਰਿਵਾਰਜਨਾਂ ਨੂੰ ਵੀ ਬਹੁਤ- ਬਹੁਤ ਸ਼ੁਭਕਾਮਨਾਵਾਂ ਹਨ ਅਤੇ ਜਿਵੇਂ ਤੁਹਾਡੇ ਸੁਪਨੇ ਹਨ, ਉਸੇ ਤਰ੍ਹਾ 140 ਕਰੋੜ ਦੇਸ਼ਵਾਸੀਆਂ  ਦੇ ਵੀ ਸੁਪਨੇ ਹਨ।  ਜਿਵੇਂ ਤੁਹਾਨੂੰ ਆਪਣੇ ਸੁਪਨਿਆਂ ਲਈ ਅਵਸਰ ਮਿਲਿਆ ਹੈ,  ਹੁਣ ਇਸ ਅਵਸਰ ਦਾ ਉਪਯੋਗ 140 ਕਰੋੜ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਤੁਹਾਡੇ ਅਹਿਮ ਯੋਗਦਾਨ ਨਾਲ ਜੁੜਿਆ ਹੈ।  ਮੈਨੂੰ ਪੂਰਾ ਵਿਸ਼ਵਾਸ ਹੈ ਤੁਸੀਂ ਅਹੁਦੇ ਦੀ ਸ਼ੋਭਾ ਵਧਾਓਣਗੇ,  ਦੇਸ਼ਵਾਸੀਆਂ ਦਾ ਮਾਣ ਵਧਾਓਣਗੇ ਅਤੇ ਤੁਹਾਡੇ ਜੀਵਨ ਨੂੰ ਧੰਨ-ਧੰਨ ਬਣਾਉਣ ਲਈ ਤੁਸੀਂ ਸਮੇਂ ਅਤੇ ਸ਼ਕਤੀ ਦੀ ਸਹੀ ਵਰਤੋਂ ਕਰੋਗੇ।  ਇਸੇ ਸ਼ੁਭਕਾਮਨਾਵਾਂ  ਦੇ ਨਾਲ ਆਪ ਸਾਰਿਆਂ ਨੂੰ ਬਹੁਤ - ਬਹੁਤ ਵਧਾਈ।

*****

ਐੱਮਜੇਪੀਐੱਸ/ਵੀਜੇ/ਡੀਕੇ


(Release ID: 2124600) Visitor Counter : 6