ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੰਡੀਆ ਸਟੀਲ 2025 ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਸਟੀਲ ਨੇ ਦੁਨੀਆ ਭਰ ਦੀਆਂ ਆਧੁਨਿਕ ਅਰਥਵਿਵਸਥਾਵਾਂ ਵਿੱਚ ਮੂਲ ਢਾਂਚੇ ਦੀ ਭੂਮਿਕਾ ਨਿਭਾਈ ਹੈ, ਸਟੀਲ ਹਰ ਸਫ਼ਲ ਕਹਾਣੀ ਦੇ ਪਿੱਛੀ ਦੀ ਸ਼ਕਤੀ ਹੈ: ਪ੍ਰਧਾਨ ਮੰਤਰੀ

ਸਾਨੂੰ ਮਾਣ ਹੈ ਕਿ ਭਾਰਤ ਅੱਜ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਸਟੀਲ ਉਤਪਾਦਕ ਦੇਸ਼ ਬਣ ਗਿਆ ਹੈ : ਪ੍ਰਧਾਨ ਮੰਤਰੀ

ਨੈਸ਼ਨਲ ਸਟੀਲ ਪਾਲਿਸੀ ਦੇ ਤਹਿਤ ਅਸੀਂ 2030 ਤੱਕ 300 ਮਿਲੀਅਨ ਟਨ ਸਟੀਲ ਉਤਪਾਦਨ ਦਾ ਟੀਚਾ ਰੱਖਿਆ ਹੈ: ਪ੍ਰਧਾਨ ਮੰਤਰੀ

ਸਟੀਲ ਉਦਯੋਗ ਦੇ ਲਈ ਸਰਕਾਰ ਦੀਆਂ ਨੀਤੀਆਂ ਕਈ ਹੋਰ ਭਾਰਤੀ ਉਦਯੋਗਾਂ ਨੂੰ ਗਲੋਬਲ ਪ੍ਰਤੀਯੋਗੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ : ਪ੍ਰਧਾਨ ਮੰਤਰੀ

ਸਾਰੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਲਈ ਜ਼ੀਰੋ ਇੰਪੋਰਟ ਅਤੇ ਨੈੱਟ ਐਕਸਪੋਰਟ ਟੀਚਾ ਹੋਣਾ ਚਾਹੀਦਾ ਹੈ: ਪ੍ਰਧਾਨ ਮੰਤਰੀ

ਸਾਡੇ ਸਟੀਲ ਖੇਤਰ ਨੂੰ ਨਵੀਆਂ ਪ੍ਰਕਿਰਿਆਵਾਂ, ਨਵੀਆਂ ਸ਼੍ਰੇਣੀਆਂ ਅਤੇ ਨਵੇਂ ਉੱਚ ਪੱਧਰ ਲਈ ਤਿਆਰ ਰਹਿਣਾ ਹੋਵੇਗਾ: ਪ੍ਰਧਾਨ ਮੰਤਰੀ

ਸਾਨੂੰ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸਤਾਰ ਅਤੇ ਅਪਗ੍ਰੇਡ ਕਰਨਾ ਹੋਵੇਗਾ, ਸਾਨੂੰ ਹੁਣ ਤੋਂ ਭਵਿੱਖ ਲਈ ਤਿਆਰ ਹੋਣਾ ਪਵੇਗਾ: ਪ੍ਰਧਾਨ ਮੰਤਰੀ

ਪਿਛਲੇ 10 ਵਰ੍ਹਿਆਂ ਵਿੱਚ, ਕਈ ਮਾਈਨਿੰਗ ਸੁਧਾਰ ਲਾਗੂ ਕੀਤੇ ਗਏ ਹਨ, ਲੋਹੇ ਦੀ ਉਪਲਬਧਤਾ ਆਸਾਨ ਹੋ ਗਈ ਹੈ : ਪ੍ਰਧਾਨ ਮੰਤਰੀ

ਹੁਣ ਅਲਾਟ ਕੀਤੀਆਂ ਖਾਣਾਂ ਅਤੇ ਦੇਸ਼ ਦੇ ਸੰਸਾਧਨਾਂ ਦੇ ਉਚ ਉਪਯੋਗ ਦਾ ਸਮਾਂ ਹੈ, ਗ੍ਰੀਨ-ਫੀਲਡ ਮਾਈਨਿੰਗ ਵਿੱਚ ਤੇਜ਼ੀ

Posted On: 24 APR 2025 2:49PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਵਿੱਚ ਇੰਡੀਆ ਸਟੀਲ 2025 ਪ੍ਰੋਗਰਾਮ ਨੂੰ ਵੀਡੀਓ ਮਾਧਿਅਮ ਰਾਹੀਂ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਗਲੇ ਦੋ ਦਿਨਾਂ ਵਿੱਚ ਭਾਰਤ ਦੇ ਉਭਰਦੇ ਖੇਤਰ -ਸਟੀਲ ਉਦੋਯਗ ਦੀਆਂ ਸੰਭਾਵਨਾਵਾਂ ਅਤੇ ਅਵਸਰਾਂ ‘ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਭਾਰਤ ਦੀ ਤਰੱਕੀ ਦਾ ਅਧਾਰ ਹੈ ਅਤੇ ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਬਣਾਉਂਦੇ ਹੋਏ ਦੇਸ਼ ਵਿੱਚ ਪਰਿਵਰਤਨ ਦਾ ਨਵਾਂ ਅਧਿਆਏ ਜੋੜ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇੰਡੀਆ ਸਟੀਲ 2025 ਵਿੱਚ ਸਭ ਦਾ ਸੁਆਗਤ ਕਰਦੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਆਯੋਜਨ ਨਵੇਂ ਵਿਚਾਰ ਸਾਂਝੇ ਕਰਨ, ਨਵੀਆਂ ਸਾਂਝੇਦਾਰੀਆਂ ਬਣਾਉਣ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਦਾ ਪ੍ਰਮੋਚਨ ਪਲੈਟਫਾਰਮ ਬਣੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਆਯੋਜਨ ਸਟੀਲ ਸੈਕਟਰ ਵਿੱਚ ਨਵੇਂ ਅਧਿਆਏ ਦੀ ਨੀਂਹ ਰੱਖੇਗਾ।

ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਆਧੁਨਿਕ ਅਰਥਵਿਵਸਥਾਵਾਂ ਵਿੱਚ ਸਟੀਲ ਨੇ ਮੂਲ ਢਾਂਚੇ ਦੀ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਚਾਹੇ ਗਗਨਚੁੰਬੀ ਇਮਾਰਤਾਂ ਹੋਣ, ਸ਼ਿਪਿੰਗ ਹੋਵੇ, ਹਾਈਵੇਅ ਹੋਣ, ਉੱਚ-ਗਤੀ ਰੇਲਵੇ ਹੋਵੇ, ਸਮਾਰਟ ਸਿਟੀ ਹੋਵੇ ਜਾਂ ਉਦਯੋਗਿਕ ਕੌਰੀਡੋਰ, ਸਟੀਲ ਹਰ ਸਫ਼ਲ ਕਹਾਣੀ ਦੇ ਪਿੱਛੇ ਦੀ ਸ਼ਕਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਯਤਨਸ਼ੀਲ ਹੈ, ਜਿਸ ਵਿੱਚ ਸਟੀਲ ਸੈਕਟਰ ਇਸ ਅਭਿਯਾਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਸਟੀਲ ਉਤਪਾਦਕ ਦੇਸ਼ ਬਣਨ ‘ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਸਟੀਲ ਪਾਲਿਸੀ ਦੇ ਤਹਿਤ ਭਾਰਤ ਨੇ ਵਰ੍ਹੇ 2030 ਤੱਕ 300 ਮਿਲੀਅਨ ਟਨ ਸਟੀਲ ਉਤਪਾਦਨ ਦਾ ਟੀਚਾ ਰੱਖਿਆ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਹੁਣ ਪ੍ਰਤੀ ਵਿਅਕਤੀ ਸਟੀਲ ਦੀ ਖਪਤ ਲਗਭਗ 98 ਕਿਲੋਗ੍ਰਾਮ ਹੈ ਅਤੇ ਵਰ੍ਹੇ 2030 ਤੱਕ ਇਹ ਵਧ ਕੇ 160 ਕਿਲੋਗ੍ਰਾਮ ਹੋਣ ਦੀ ਸੰਭਾਵਨਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਟੀਲ ਦੀ ਵਧਦੀ ਖਪਤ ਦੇਸ਼ ਦੇ ਬੁਨਿਆਦੀ ਢਾਂਚੇ ਅਤੇ ਅਰਥਵਿਵਸਥਾ ਲਈ ਇੱਕ ਸੁਨਹਿਰੀ ਮਾਪਦੰਡ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੀ ਵਿਕਾਸ ਦਿਸ਼ਾ ਦੇ ਨਾਲ ਹੀ ਸਰਕਾਰ ਦੀ ਪ੍ਰਬੰਧਕੀ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਦਾ ਵੀ ਸੂਚਕ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੀਐੱਮ-ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਅਧਾਰ ਦੇ ਕਾਰਨ ਸਟੀਲ ਉਦਯੋਗ ਭਵਿੱਖ ਨੂੰ ਲੈ ਕੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਵਿਭਿੰਨ ਉਪਯੋਗਿਤਾ ਸੇਵਾਵਾਂ ਅਤੇ ਲੌਜਿਸਟਿਕਸ ਨੂੰ ਏਕੀਕ੍ਰਿਤ ਕਰਦੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਿਹਤਰ ਮਲਟੀ-ਮਾਡਲ ਕਨੈਕਟੀਵਿਟੀ ਲਈ ਖਾਣ ਖੇਤਰਾਂ ਅਤੇ ਸਟੀਲ ਯੂਨਿਟਾਂ ਦੀ ਮੈਪਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪੂਰਬੀ ਭਾਰਤ ਵਿੱਚ ਅਹਿਮ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਨਵੇਂ ਪ੍ਰੋਜੈਕਟਸ ਸ਼ੁਰੂ ਕੀਤੇ ਜਾ ਰਹੇ ਹਨ, ਜਿੱਥੇ ਜ਼ਿਆਦਾਤਰ ਸਟੀਲ ਸੈਕਟਰ ਕੇਂਦ੍ਰਿਤ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ 1.3 ਟ੍ਰਿਲੀਅਨ ਡਾਲਰ ਦੀ ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ ‘ਤੇ ਅਸੀਂ ਬਹੁਤ ਅੱਗੇ ਪਹੁੰਚ ਗਏ ਹਾਂ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਨੂੰ ਸਮਾਰਟ ਸ਼ਹਿਰਾਂ ਵਿੱਚ ਬਦਲਣ ਦੇ ਵਿਆਪਕ ਪੱਧਰ ਦੇ ਯਤਨ, ਨਾਲ ਹੀ  ਸੜਕਾਂ, ਰੇਲਵੇ, ਹਵਾਈ ਅੱਡਿਆਂ, ਪੋਰਟਸ ਅਤੇ ਪਾਈਪਲਾਈਨਾਂ ਦੇ ਵਿਕਾਸ ਵਿੱਚ ਬੇਮਿਸਾਲ ਗਤੀ ਨਾਲ ਸਟੀਲ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ  ਪੀਐੱਮ ਆਵਾਸ ਯੋਜਨਾ ਦੇ ਤਹਿਤ ਕਰੋੜਾਂ ਘਰ ਬਣਾਏ ਜਾ ਰਹੇ ਹਨ ਅਤੇ ਜਲ ਜੀਵਨ ਮਿਸ਼ਨ ਦੁਆਰਾ ਪਿੰਡਾਂ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ ਨਿਰਮਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਕਲਿਆਣਕਾਰੀ ਪਹਿਲਕਦਮੀਆਂ ਵੀ ਸਟੀਲ ਉਦਯੋਗ ਨੂੰ ਨਵੀਂ ਸ਼ਕਤੀ ਪ੍ਰਦਾਨ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਸਰਕਾਰੀ ਪ੍ਰੋਜੈਕਟਾਂ ਵਿੱਚ ਸਿਰਫ਼ ‘ਸਵਦੇਸ਼ ਨਿਰਮਿਤ’ ਸਟੀਲ ਦੇ ਉਪਯੋਗ ਦੇ ਸਰਕਾਰ ਦੇ ਫੈਸਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਇਸ ਤਰ੍ਹਾਂ ਦੀ ਪਹਿਲ ਨਾਲ ਭਵਨ ਨਿਰਮਾਣ ਅਤੇ ਬੁਨਿਆਦੀ ਢਾਂਚੇ ਵਿੱਚ ਸਵਦੇਸ਼ੀ ਸਟੀਲ ਦੀ ਸਭ ਤੋਂ ਵੱਧ ਖਪਤ ਹੋ ਰਹੀ ਹੈ।

 

ਸਟੀਲ ਦੇ ਵਿਭਿੰਨ ਖੇਤਰਾਂ ਵਿੱਚ ਵਿਕਾਸ ਨੂੰ ਗਤੀ ਦੇਣ ਵਾਲੇ ਪ੍ਰਾਇਮਰੀ ਕੰਪੋਨੈਂਟ ਦੀ ਚਰਚਾ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸਟੀਲ ਉਦਯੋਗ ਲਈ ਸਰਕਾਰ ਦੀਆਂ ਨੀਤੀਆਂ ਭਾਰਤ ਵਿੱਚ ਕਈ ਹੋਰ ਉਦਯੋਗਾਂ ਨੂੰ ਗਲੋਬਲ ਤੌਰ ‘ਤੇ ਪ੍ਰਤੀਯੋਗੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂਫੈਕਚਰਿੰਗ, ਨਿਰਮਾਣ, ਮਸ਼ੀਨਰੀ ਅਤੇ ਆਟੋਮੇਟਿਵ ਜਿਹੇ ਖੇਤਰਾਂ ਵਿੱਚ ਭਾਰਤੀ ਸਟੀਲ ਉਦਯੋਗ ਨਾਲ ਸ਼ਕਤੀ ਮਿਲ ਰਹੀ ਹੈ। ਪ੍ਰਧਾਨ ਮੰਤਰੀ ਨੇ ਸਰਕਾਰ ਦੁਆਰਾ ‘ਮੇਕ ਇਨ ਇੰਡੀਆ’ ਪਹਿਲ ਨੂੰ ਗਤੀ ਦੇਣ ਲਈ ਇਸ ਵਰ੍ਹੇ ਦੇ ਬਜਟ ਵਿੱਚ ਨੈਸ਼ਨਲ ਮੈਨੂਫੈਕਚਰਿੰਗ ਮਿਸ਼ਨ ਸ਼ੁਰੂ ਕੀਤੇ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ  ਕਿਹਾ ਕਿ ਇਹ ਮਿਸ਼ਨ ਛੋਟੇ, ਦਰਮਿਆਨ ਅਤੇ ਵੱਡੇ ਉਦਯੋਗਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਜੋ ਸਟੀਲ ਖੇਤਰ ਲਈ ਨਵੇਂ ਅਵਸਰ ਉਪਲਬਧ ਕਰਵਾਏਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ‘ਤੇ ਮਾਣ ਦਾ ਅਨੁਭਵ ਹੋ ਰਿਹਾ ਹੈ ਕਿ ਭਾਰਤ ਪਹਿਲੇ ਜਿੱਥੇ ਰੱਖਿਆ ਅਤੇ ਰਣਨੀਤਕ ਖੇਤਰਾਂ ਲਈ ਜ਼ਰੂਰੀ ਉੱਚ ਸ਼੍ਰੇਣੀ ਦੇ ਸਟੀਲ ਲਈ ਲੰਬੇ ਸਮੇਂ ਤੋਂ ਆਯਾਤ ‘ਤੇ ਨਿਰਭਰ ਸੀ, ਉੱਥੇ ਹੀ ਹੁਣ ਭਾਰਤ ਦੇ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਘਰੇਲੂ ਪੱਧਰ 'ਤੇ ਉਤਪਾਦਿਤ ਸਟੀਲ ਨਾਲ ਕੀਤਾ ਗਿਆ । ਉਨ੍ਹਾਂ ਨੇ ਕਿਹਾ ਕਿ ਭਾਰਤੀ ਸਟੀਲ ਨੇ ਇਤਿਹਾਸਕ ਚੰਦ੍ਰਯਾਨ ਮਿਸ਼ਨ ਦੀ ਸਫ਼ਲਤਾ ਵਿੱਚ ਵੀ ਯੋਗਦਾਨ ਦਿੱਤਾ, ਜੋ ਭਾਰਤ ਦੀ ਸਮਰੱਥਾ ਅਤੇ ਆਤਮਵਿਸ਼ਵਾਸ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵੱਡਾ ਬਦਲਾਅ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ-ਪੀਐੱਲਆਈ ਜਿਹੀ ਪਹਿਲ ਨਾਲ ਸੰਭਵ ਹੋਇਆ ਹੈ, ਜਿਸ ਨੇ ਉੱਚ ਸ਼੍ਰੇਣੀ ਦੇ ਸਟੀਲ ਦੇ ਉਤਪਾਦਨ ਵਿੱਚ ਸਹਾਇਤਾ-ਸਹਿਯੋਗ ਲਈ ਹਜ਼ਾਰਾਂ ਕਰੋੜ ਰੁਪਏ ਅਲਾਟ ਕੀਤੇ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਅੱਗੇ ਅਸੀਂ ਲੰਬਾ ਰਾਸਤਾ ਤੈਅ ਕਰਨਾ ਹੈ। ਉਨ੍ਹਾਂ ਨੇ ਦੇਸ਼ ਭਰ ਵਿੱਚ ਸ਼ੁਰੂ ਕੀਤੇ ਜਾ ਰਹੇ ਮੈਗਾ-ਪ੍ਰੋਜੈਕਟਾਂ ਵਿੱਚ ਉੱਚ ਸ਼੍ਰੇਣੀ ਦੇ ਗੁਣਵੱਤਾਪੂਰਣ ਸਟੀਲ ਦੀ ਵਧਦੀ ਮੰਗ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਇਸ ਦਾ ਜ਼ਿਕਰ ਕੀਤਾ ਕਿ ਇਸ ਵਰ੍ਹੇ ਦੇ ਬਜਟ ਵਿੱਚ ਜਹਾਜ਼ ਨਿਰਮਾਣ ਨੂੰ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਟੀਚਾ ਘਰੇਲੂ ਪੱਧਰ ‘ਤੇ ਆਧੁਨਿਕ ਅਤੇ ਵੱਡੇ ਜਹਾਜ਼ਾਂ ਦਾ ਨਿਰਮਾਣ ਅਤੇ ਉਨ੍ਹਾਂ ਨੇ ਹੋਰ ਦੇਸ਼ਾਂ ਨੂੰ ਨਿਰਯਾਤ ਕਰਨਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਪਾਈਪ ਲਾਈਨ-ਗ੍ਰੇਡ ਸਟੀਲ ਅਤੇ ਜੰਗ-ਰੋਧੀ ਮਿਸ਼ਰਿਤ ਧਾਤਾਂ ਦੀ ਵਧਦੀ ਮੰਗ ਦਾ ਵੀ ਜ਼ਿਕਰ ਕੀਤਾ।

 

ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਰੇਲ ਬੁਨਿਆਦੀ ਢਾਂਚਾ ਬੇਮਿਸਾਲ ਗਤੀ ਨਾਲ ਵਿਸਤਾਰਿਤ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੀਰੋ ਇਮਪੋਰਟ ਅਤੇ ਨੈੱਟ ਐਕਸਪੋਰਟ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ 25 ਮਿਲੀਅਨ ਟਨ ਸਟੀਲ ਨਿਰਯਾਤ ਦੇ ਟੀਚੇ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਅਤੇ ਵਰ੍ਹੇ 2047 ਤੱਕ ਸਟੀਲ ਉਤਪਾਦਨ ਸਮਰੱਥਾ ਵਧਾ ਕੇ 500 ਮਿਲੀਅਨ ਟਨ ਕਰਨ ਦਾ ਟੀਚਾ ਹੈ। ਉਨ੍ਹਾਂ ਨੇ ਸਟੀਲ ਖੇਤਰ ਨੂੰ ਨਵੀਆਂ ਪ੍ਰਕਿਰਿਆਵਾਂ, ਸ਼੍ਰੇਣੀਆਂ ਅਤੇ ਨਵੇਂ ਉੱਚ ਪੱਧਰ ਲਈ ਤਿਆਰ ਕਰਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਉਦਯੋਗਾਂ ਤੋਂ ਭਵਿੱਖ ਲਈ ਤਿਆਰ ਮਾਨਸਿਕਤਾ ਦੇ ਨਾਲ ਵਿਸਤਾਰ ਅਤੇ ਅਪਗ੍ਰੇਡ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੇ ਸਟੀਲ ਉਦਯੋਗ ਦੇ ਵਿਕਾਸ ਦੀ ਵਿਆਪਕ ਰੋਜ਼ਗਾਰ ਸਿਰਜਣ ਸਮਰੱਥਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਨਿਜੀ ਅਤੇ ਜਨਤਕ ਦੋਹਾਂ ਖੇਤਰਾਂ ਤੋਂ ਨਵੇਂ ਵਿਚਾਰਾਂ ਨੂੰ ਵਿਕਸਿਤ, ਪੋਸ਼ਿਤ ਅਤੇ ਸਾਂਝਾ ਕਰਨ ਦਾ ਸੱਦਾ ਦਿੱਤਾ। ਸ਼੍ਰੀ ਮੋਦੀ ਨੇ ਦੇਸ਼ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਲਈ ਮੈਨੂਫੈਕਚਰਿੰਗ, ਖੋਜ ਅਤੇ ਵਿਕਾਸ ਅਤੇ ਟੈਕਨੋਲੋਜੀ ਅਪਗ੍ਰੇਡ ਵਿੱਚ ਸਹਿਯੋਗ ‘ਤੇ ਜ਼ੋਰ ਦਿੱਤਾ।

ਸ਼੍ਰੀ ਮੋਦੀ ਨੇ ਮੰਨਿਆ ਕਿ ਸਟੀਲ ਉਦਯੋਗ ਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦਾ ਸਮਾਧਾਨ ਅੱਗੇ ਦੀ ਤਰੱਕੀ ਲਈ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸੁਰੱਖਿਅਤ ਕੱਚਾ ਮਾਲ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਭਾਰਤ ਹੁਣ ਵੀ ਨਿਕਲ, ਕੋਕਿੰਗ ਕੋਲ ਅਤੇ ਮੈਂਗਨੀਜ਼ ਲਈ ਆਯਾਤ ‘ਤੇ ਨਿਰਭਰ ਹੈ।

ਸ਼੍ਰੀ ਮੋਦੀ ਨੇ ਗਲੋਬਲ ਭਾਗੀਦਾਰੀ ਮਜ਼ਬੂਤ ਕਰਨ, ਸਪਲਾਈ ਚੇਨ ਬਣਾਏ ਰੱਖਣ ਅਤੇ ਟੈਕਨੋਲੋਜੀ ਅਪਗ੍ਰੇਡ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਸ਼੍ਰੀ ਮੋਦੀ ਨੇ ਊਰਜਾ-ਕੁਸ਼ਲ, ਘੱਟ ਨਿਕਾਸੀ ਅਤੇ ਡਿਜੀਟਲ ਤੌਰ ‘ਤੇ ਉੱਨਤ ਟੈਕਨੋਲੋਜੀਆਂ ਵੱਲ ਤੇਜ਼ੀ ਨਾਲ ਅੱਗੇ ਵਧਣ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਟੀਲ ਉਦਯੋਗ ਦਾ ਭਵਿੱਖ ਆਰਟੀਫਿਸ਼ੀਅਲ ਇੰਟੈਲੀਜੈਂਸ, ਆਟੋਮੇਸ਼ਨ,ਰੀਸਾਈਕਲਿੰਗ ਅਤੇ ਉਪ-ਉਤਪਾਦ ਉਪਯੋਗ ਦੁਆਰਾ ਸੰਵਾਰਿਆ ਜਾ ਸਕਦਾ ਹੈ। ਉਨ੍ਹਾਂ ਨੇ ਇਨੋਵੇਸ਼ਨਸ ਦੁਆਰਾ ਇਨ੍ਹਾਂ ਖੇਤਰਾਂ ਵਿੱਚ ਯਤਨ ਵਧਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਸ਼੍ਰੀ ਮੋਦੀ ਨੇ ਆਸ਼ਾ ਵਿਅਕਤ ਕੀਤੀ ਕਿ ਗਲੋਬਲ ਭਾਗੀਦਾਰਾਂ ਅਤੇ ਭਾਰਤੀ ਕੰਪਨੀਆਂ ਦਰਮਿਆਨ ਸਹਿਯੋਗ ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਪ੍ਰਭਾਵਸ਼ਾਲੀ ਅਤੇ ਤੇਜ਼ ਗਤੀ ਨਾਲ ਕਰਨ ਵਿੱਚ ਸਹਾਇਕ ਹੋਣਗੇ।

 

ਪ੍ਰਧਾਨ ਮੰਤਰੀ ਨੇ ਕੋਲੇ ਦੇ ਆਯਾਤ, ਖਾਸ ਤੌਰ ‘ਤੇ ਕੋਕਿੰਗ ਕੋਲ ਦੇ ਆਯਾਤ ਤੋਂ ਖਰਚੇ ਅਤੇ ਅਰਥਵਿਵਸਥਾ ‘ਤੇ ਪੈਣ ਵਾਲੇ ਪ੍ਰਭਾਵ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਨਿਰਭਰਤਾ ਨੂੰ ਘਟਾਉਣ ਲਈ ਵਿਕਲਪ ਖੋਜਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਡੀਆਰਆਈ ਰੂਟ (ਸਟੀਲ ਬਣਾਉਣ ਦੀ ਵਿਧੀ ਜਿੱਥੇ ਆਇਰਨ ਔਰ ਨੂੰ ਸਿੱਧੇ ਘੱਟ ਕਰਕੇ ਸਪੋਂਜ ਆਇਰਨ ਜਾਂ ਡਾਇਰੈਕਟ ਰੀਡਿਯੂਸਡ ਆਇਰਨ ਬਣਾਇਆ ਜਾਂਦਾ ਹੈ ) ਵਰਗੀਆਂ ਟੈਕਨੋਲੋਜੀਆਂ ਦੀ ਉਪਲਬਧਤਾ ਦਾ ਜ਼ਿਕਰ ਕੀਤਾ ਅਤੇ ਇਨ੍ਹਾਂ ਨੂੰ ਹੁਲਾਰਾ ਦੇਣ ਦੇ ਯਤਨਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕੋਲਾ ਸੰਸਾਧਾਨਾਂ ਦੇ ਬਿਹਤਰ ਉਪਯੋਗ ਅਤੇ ਆਯਾਤ ਨਿਰਭਰਤਾ ਘੱਟ ਕਰਕੇ ਕੋਲਾ ਗੈਸੀਕਰਣ ਦਾ ਪ੍ਰਭਾਵੀ ਢੰਗ ਨਾਲ ਉਪਯੋਗ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਸਟੀਲ ਉਦਯੋਗ ਦੇ ਸਾਰੇ ਹਿਤਧਾਰਕਾਂ ਨੂੰ ਇਸ ਯਤਨ ਵਿੱਚ ਸਰਗਰਮ ਤੌਰ ’ਤੇ ਹਿੱਸਾ ਲੈਣ ਅਤੇ ਇਸ ਦਿਸ਼ਾ ਵਿੱਚ ਜ਼ਰੂਰੀ ਕਦਮ ਉਠਾਉਣ ਦੀ ਅਪੀਲ ਕੀਤੀ।

ਅਣਵਰਤੀਆਂ ਗ੍ਰੀਨਫੀਲਡ ਖਾਣਾਂ ਦੇ ਮੁੱਦੇ ਦੇ ਸਮਾਧਾਨ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਕਈ ਅਹਿਮ ਮਾਈਨਿੰਗ ਸੁਧਾਰ ਕੀਤੇ ਗਏ ਹਨ, ਜਿਸ ਨਾਲ ਆਇਰਨ ਔਰ ਦੀ ਉਪਲਬਧਤਾ ਪਹੁੰਚਯੋਗ ਹੋਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਲਾਟ ਕੀਤੀਆਂ ਖਾਣਾਂ ਦਾ ਪ੍ਰਭਾਵੀ ਉਪਯੋਗ ਕੀਤਾ ਜਾਵੇ ਤਾਕਿ ਦੇਸ਼ ਦੇ ਸੰਸਾਧਨਾਂ ਦਾ ਸਰਵੋਤਮ ਉਪਯੋਗ ਸੁਨਿਸ਼ਚਿਤ ਹੋ ਸਕੇ। ਇਸ ਪ੍ਰਕਿਰਿਆ ਵਿੱਚ ਦੇਰੀ ਨਾਲ ਉਦਯੋਗਾਂ ‘ਤੇ ਪ੍ਰਤੀਕੂਲ ਪ੍ਰਭਾਵ ਪੈਣ ਦੇ ਪ੍ਰਤੀ ਤਾਕੀਦ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਚੁਣੌਤੀ ਨਾਲ ਨਜਿੱਠਣ ਲਈ ਗ੍ਰੀਨਫੀਲਡ ਮਾਈਨਿੰਗ ਯਤਨਾਂ ਵਿੱਚ ਤੇਜ਼ੀ ਲਿਆਉਣ ਲਈ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਹੁਣ ਸਿਰਫ਼ ਘਰੇਲੂ ਵਿਕਾਸ ‘ਤੇ ਕੇਂਦ੍ਰਿਤ ਨਹੀਂ, ਸਗੋਂ ਗਲੋਬਲ ਲੀਡਰਸ਼ਿਪ ਵੱਲ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਹੁਣ ਭਾਰਤ ਨੂੰ ਉੱਚ ਗੁਣਵੱਤਾਪੂਰਨ ਸਟੀਲ ਉਤਪਾਦਕ, ਭਰੋਸੇਮੰਦ ਸਪਲਾਇਰ ਮੰਨਦੀ ਹੈ। ਉਨ੍ਹਾਂ ਨੇ ਸਟੀਲ ਉਤਪਾਦਨ ਵਿੱਚ ਵਿਸ਼ਵ ਪੱਧਰੀ ਮਿਆਰ ਬਣਾਏ ਰੱਖਣ ਅਤੇ ਸਮਰੱਥਾਵਾਂ ਦੇ ਲਗਾਤਾਰ ਅਪਗ੍ਰੇਡ ਦੇ ਮਹੱਤਵ ਨੂੰ ਦੁਹਰਾਇਆ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਲੌਜਿਸਟਿਕਸ ਵਿੱਚ ਸੁਧਾਰ, ਮਲਟੀ-ਮਾਡਲ ਟ੍ਰਾਂਸਪੋਰਟ ਨੈੱਟਵਰਕ ਵਿਕਸਿਤ ਕਰਨ ਅਤੇ ਲਾਗਤ ਘਟਾਉਣ ਨਾਲ ਭਾਰਤ ਨੂੰ ਗਲੋਬਲ ਸਟੀਲ ਹੱਬ ਬਣਨ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇੰਡੀਆ ਸਟੀਲ 2025 ਪ੍ਰੋਗਰਾਮ ਸਮਰੱਥਾਵਾਂ ਨੂੰ ਵਧਾਉਣ ਅਤੇ ਵਿਚਾਰਾਂ ਨੂੰ ਕਾਰਵਾਈ ਯੋਗ ਸਮਾਧਾਨ ਵਿੱਚ ਬਦਲਣ ਦਾ ਮੰਚ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਸਾਰੇ ਪ੍ਰਤੀਭਾਗੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਇੱਕ ਲਚਕੀਲੇ, ਪਰਿਵਰਤਨਸ਼ੀਲ ਅਤੇ ਸਟੀਲ-ਮਜ਼ਬੂਤ ​​ਭਾਰਤ ਬਣਾਉਣ ਦੇ ਸਮੂਹਿਕ ਯਤਨਾਂ ਦਾ ਸੱਦਾ ਦਿੱਤਾ ।

  

***************

ਐੱਮਜੇਪੀਐੱਸ/ਐੱਸਆਰ


(Release ID: 2124193) Visitor Counter : 17