ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਅਵਸਰ ‘ਤੇ ਬਿਹਾਰ ਦੇ ਮਧੂਬਨੀ ਵਿੱਚ 13,480 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ
ਬੀਤੇ ਦਹਾਕੇ ਵਿੱਚ ਪੰਚਾਇਤਾਂ ਨੂੰ ਸਸ਼ਕਤ ਕਰਨ ਦੇ ਲਈ ਇੱਕ ਦੇ ਬਾਅਦ ਇੱਕ ਕਦਮ ਉਠਾਏ ਗਏ ਹਨ, ਪੰਚਾਇਤਾਂ ਨੂੰ ਤਕਨੀਕ ਦੇ ਮਾਧਿਅਮ ਨਾਲ ਮਜ਼ਬੂਤ ਕੀਤਾ ਗਿਆ ਹੈ: ਪ੍ਰਧਾਨ ਮੰਤਰੀ
ਬੀਤੇ ਦਹਾਕੇ ਵਿੱਚ ਗ੍ਰਾਮੀਣ ਅਰਥਵਿਵਸਥਾ ਨੂੰ ਨਵੀਂ ਗਤੀ ਮਿਲੀ ਹੈ: ਪ੍ਰਧਾਨ ਮੰਤਰੀ
ਬੀਤਿਆ ਦਹਾਕਾ, ਭਾਰਤ ਦੇ ਇਨਫ੍ਰਾਸਟ੍ਰਕਚਰ ਦਾ ਦਹਾਕਾ ਰਿਹਾ ਹੈ: ਪ੍ਰਧਾਨ ਮੰਤਰੀ
ਮਖਾਨਾ, ਅੱਜ ਦੇਸ਼ ਅਤੇ ਦੁਨੀਆ ਦੇ ਲਈ ਸੁਪਰਫੂਡ ਹੈ, ਲੇਕਿਨ ਮਿਥਿਲਾ ਦੀ ਤਾਂ ਇਹ ਸੰਸਕ੍ਰਿਤੀ ਦਾ ਹਿੱਸਾ ਹੈ, ਇਸੇ ਸੰਸਕ੍ਰਿਤੀ ਨੂੰ ਹੀ ਅਸੀਂ ਇੱਥੇ ਦੀ ਸਮ੍ਰਿੱਧੀ ਦਾ ਵੀ ਸੂਤਰ ਬਣਾ ਰਹੇ ਹਾਂ: ਪ੍ਰਧਾਨ ਮੰਤਰੀ
140 ਕਰੋੜ ਭਾਰਤੀਆਂ ਦੀ ਇੱਛਾ ਸ਼ਕਤੀ ਹੁਣ ਅੱਤਵਾਦ ਦੇ ਆਕਾਵਾਂ ਦੀ ਕਮਰ ਤੋੜ ਕੇ ਰਹੇਗੀ: : ਪ੍ਰਧਾਨ ਮੰਤਰੀ
ਅੱਤਵਾਦ ਨੂੰ ਬਖਸ਼ਿਆ ਨਹੀਂ ਜਾਵੇਗਾ, ਨਿਆਂ ਯਕੀਨੀ ਕਰਨ ਦੇ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ, ਪੂਰਾ ਦੇਸ਼ ਇਸ ਸੰਕਲਪ ਦੇ ਪ੍ਰਤੀ ਦ੍ਰਿੜ੍ਹ ਹੈ: ਪ੍ਰਧਾਨ ਮੰਤਰੀ
Posted On:
24 APR 2025 2:11PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਅਵਸਰ ‘ਤੇ ਬਿਹਾਰ ਦੇ ਮਧੂਬਨੀ ਵਿੱਚ 13,480 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਲੋਕਾਂ ਨੂੰ 22 ਅਪ੍ਰੈਲ, 2025 ਨੂੰ ਪਹਿਲਗਾਮ ਵਿੱਚ ਕੀਤੇ ਗਏ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਮੌਨ ਰੱਖਣ ਅਤੇ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਪੰਚਾਇਤੀ ਰਾਜ ਦਿਵਸ ਦੇ ਅਵਸਰ ‘ਤੇ ਪੂਰਾ ਦੇਸ਼ ਮਿਥਿਲਾ ਅਤੇ ਬਿਹਾਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੇ ਵਿਕਾਸ ਦੇ ਉਦੇਸ਼ ਨਾਲ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਿਜਲੀ, ਰੇਲਵੇ ਅਤੇ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਇਹ ਪਹਿਲਾਂ ਬਿਹਾਰ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨਗੀਆਂ । ਉਨ੍ਹਾਂ ਨੇ ਮਹਾਨ ਕਵੀ ਅਤੇ ਰਾਸ਼ਟਰੀ ਪ੍ਰਤੀਕ ਰਾਮਧਾਰੀ ਸਿੰਘ ਦਿਨਕਰ ਜੀ ਨੂੰ ਉਨ੍ਹਾਂ ਦੀ ਪੁਣਯਤਿਥੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਬਿਹਾਰ ਉਹ ਭੂਮੀ ਹੈ, ਜਿੱਥੇ ਮਹਾਤਮਾ ਗਾਂਧੀ ਨੇ ਸਤਿਆਗ੍ਰਹਿ ਦੇ ਮੰਤਰ ਦਾ ਵਿਸਤਾਰ ਕੀਤਾ ਸੀ। ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਇਸ ਦ੍ਰਿੜ੍ਹ ਵਿਸ਼ਵਾਸ ਦੇ ਵੱਲ ਧਿਆਨ ਦਿਵਾਇਆ ਕਿ ਭਾਰਤ ਦਾ ਤੇਜ਼ ਵਿਕਾਸ ਤਦੇ ਸੰਭਵ ਹੈ ਜਦੋਂ ਇਸ ਦੇ ਪਿੰਡ ਮਜ਼ਬੂਤ ਹੋਣ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਚਾਇਤੀ ਰਾਜ ਦੀ ਅਵਧਾਰਣਾ ਇਸੇ ਭਾਵਨਾ ਵਿੱਚ ਨਿਹਿਤ ਹੈ। ਉਨ੍ਹਾਂ ਨੇ ਕਿਹਾ, “ਬੀਤੇ ਦਹਾਕੇ ਵਿੱਚ ਪੰਚਾਇਤਾਂ ਨੂੰ ਸਸ਼ਕਤ ਬਣਾਉਣ ਦੇ ਲਈ ਨਿਰੰਤਰ ਕਦਮ ਉਠਾਏ ਗਏ ਹਨ। ਪੰਚਾਇਤਾਂ ਨੂੰ ਮਜ਼ਬੂਤ ਬਣਾਉਣ ਵਿੱਚ ਟੈਕਨੋਲੋਜੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਿਛਲੇ ਇੱਕ ਦਹਾਕੇ ਵਿੱਚ 2 ਲੱਖ ਤੋਂ ਵੱਧ ਗ੍ਰਾਮ ਪੰਚਾਇਤਾਂ ਇੰਟਰਨੈੱਟ ਨਾਲ ਜੁੜੀਆਂ ਹਨ।” ਸ਼੍ਰੀ ਮੋਦੀ ਨੇ ਦੱਸਿਆ ਕਿ ਪਿੰਡਾਂ ਵਿੱਚ 5.5 ਲੱਖ ਤੋਂ ਵੱਧ ਕੌਮਨ ਸਰਵਿਸ ਸੈਂਟਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਚਾਇਤਾਂ ਦੇ ਡਿਜੀਟਲੀਕਰਣ ਨਾਲ ਜਨਮ ਅਤੇ ਮੌਤ ਪ੍ਰਮਾਣ ਪੱਤਰ ਅਤੇ ਭੂਮੀ ਸਵਾਮਿਤਵ ਪ੍ਰਮਾਣ ਪੱਤਰ ਜਿਹੇ ਦਸਤਾਵੇਜ਼ਾਂ ਤੱਕ ਅਸਾਨ ਪਹੁੰਚ ਜਿਹੇ ਵਾਧੂ ਲਾਭ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ ਦਹਾਕਿਆਂ ਬਾਅਦ ਦੇਸ਼ ਨੂੰ ਇੱਕ ਨਵਾਂ ਸੰਸਦ ਭਵਨ ਮਿਲਿਆ ਹੈ, ਉੱਥੇ ਦੇਸ਼ ਭਰ ਵਿੱਚ 30,000 ਨਵੇਂ ਪੰਚਾਇਤ ਭਵਨ ਵੀ ਬਣਾਏ ਗਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਚਾਇਤਾਂ ਦੇ ਲਈ ਲੋੜੀਂਦਾ ਧਨ ਯਕੀਨੀ ਬਣਾਉਣਾ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਉਨ੍ਹਾਂ ਨੇ ਕਿਹਾ, “ਪਿਛਲੇ ਇੱਕ ਦਹਾਕੇ ਵਿੱਚ ਪੰਚਾਇਤਾਂ ਨੂੰ 2 ਲੱਖ ਕਰੋੜ ਰੁਪਏ ਤੋਂ ਵੱਧ ਦੀ ਧਨਰਾਸ਼ੀ ਪ੍ਰਾਪਤ ਹੋਈ ਹੈ ਜਿਸ ਦਾ ਉਪਯੋਗ ਪਿੰਡਾਂ ਦੇ ਵਿਕਾਸ ਦੇ ਲਈ ਕੀਤਾ ਗਿਆ ਹੈ।”
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਗ੍ਰਾਮ ਪੰਚਾਇਤਾਂ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਭੂਮੀ ਵਿਵਾਦ ਨਾਲ ਜੁੜੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਅਕਸਰ ਅਸਹਿਮਤੀ ਜਤਾਈ ਕਿ ਕਿਹੜੀ ਜ਼ਮੀਨ ਆਵਾਸੀ ਹੈ, ਖੇਤੀਬਾੜੀ ਯੋਗ ਹੈ, ਪੰਚਾਇਤ ਦੀ ਮਲਕੀਅਤ ਵਾਲੀ ਹੈ ਜਾਂ ਸਰਕਾਰੀ ਮਲਕੀਅਤ ਵਾਲੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਸਮੱਸਿਆ ਦੇ ਸਮਾਧਾਨ ਦੇ ਲਈ ਜ਼ਮੀਨ ਦੇ ਰਿਕਾਰਡਾਂ ਦਾ ਡਿਜੀਟਲੀਕਰਣ ਕੀਤਾ ਜਾ ਰਿਹਾ ਹੈ, ਜਿਸ ਨਾਲ ਗੈਰ-ਜ਼ਰੂਰੀ ਵਿਵਾਦਾਂ ਨੂੰ ਪ੍ਰਭਾਵੀ ਢੰਗਾ ਨਾਲ ਸਮਾਧਾਨ ਕਰਨ ਵਿੱਚ ਮਦਦ ਮਿਲੀ ਹੈ।
ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਚਾਇਤਾਂ ਨੇ ਸਮਾਜਿਕ ਭਾਗੀਦਾਰੀ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੇਸ਼ ਦਾ ਪਹਿਲਾ ਰਾਜ ਹੈ ਜਿਸ ਨੇ ਪੰਚਾਇਤਾਂ ਵਿੱਚ ਮਹਿਲਾਵਾਂ ਦੇ ਲਈ 50 ਪ੍ਰਤੀਸ਼ਤ ਰਿਜ਼ਰਵੇਸ਼ਨ ਦਿੱਤਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ ਬਿਹਾਰ ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ, ਦਲਿਤਾਂ, ਮਹਾਦਲਿਤਾਂ, ਪਿਛੜੇ ਅਤੇ ਅਤਿਅੰਤ ਪਿਛੜੇ ਭਾਈਚਾਰਿਆਂ ਦੀਆਂ ਮਹਿਲਾਵਾਂ ਵੱਡੀ ਸੰਖਿਆ ਵਿੱਚ ਜਨਪ੍ਰਤੀਨਿਧੀ ਦੇ ਰੂਪ ਵਿੱਚ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਇਸ ਨੂੰ ਸੱਚਾ ਸਮਾਜਿਕ ਨਿਆਂ ਅਤੇ ਸੱਚੀ ਸਮਾਜਿਕ ਭਾਗੀਦਾਰੀ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵੱਧ ਭਾਗੀਦਾਰੀ ਨਾਲ ਲੋਕਤੰਤਰ ਮਜ਼ਬੂਤ ਹੁੰਦਾ ਹੈ। ਇਸ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਲੋਕਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਦੇ ਲਈ 33 ਪ੍ਰਤੀਸ਼ਤ ਰਿਜ਼ਰਵੇਸ਼ਨ ਪ੍ਰਦਾਨ ਕਰਨ ਵਾਲਾ ਕਾਨੂੰਨ ਵੀ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਾਰੇ ਰਾਜਾਂ ਦੀਆਂ ਮਹਿਲਾਵਾਂ ਨੂੰ ਲਾਭ ਹੋਵੇਗਾ ਅਤੇ ਸਾਡੀਆਂ ਭੈਣਾਂ ਅਤੇ ਬੇਟੀਆਂ ਨੂੰ ਵੱਧ ਪ੍ਰਤੀਨਿਧੀਤਵ ਮਿਲੇਗਾ।
ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਮਹਿਲਾਵਾਂ ਦੀ ਆਮਦਨ ਵਧਾਉਣ ਅਤੇ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨ ਦੇ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ, ਸ਼੍ਰੀ ਮੋਦੀ ਨੇ ਬਿਹਾਰ ਵਿੱਚ ‘ਜੀਵਿਕਾ ਦੀਦੀ’ ਪ੍ਰੋਗਰਾਮ ਦੇ ਪਰਿਵਰਤਨਕਾਰੀ ਪ੍ਰਭਾਵ ‘ਤੇ ਚਾਨਣਾ ਪਾਇਆ, ਜਿਸ ਨੇ ਅਨੇਕ ਮਹਿਲਾਵਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਬਿਹਾਰ ਵਿੱਚ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਲਗਭਗ 1,000 ਕਰੋੜ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਦੇਸ਼ ਭਰ ਵਿੱਚ 3 ਕਰੋੜ ਲਖਪਤੀ ਦੀਦੀ ਬਣਾਉਣ ਦੇ ਲਕਸ਼ ਵਿੱਚ ਯੋਗਦਾਨ ਦੇਵੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਬੀਤੇ ਇੱਕ ਦਹਾਕੇ ਵਿੱਚ ਗ੍ਰਾਮੀਣ ਅਰਥਵਿਵਥਾ ਨੇ ਨਵੀਂ ਗਤੀ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਗਰੀਬਾਂ ਦੇ ਲਈ ਘਰ, ਸੜਕਾਂ, ਗੈਸ ਕਨੈਕਸ਼ਨ, ਪਾਣੀ ਦੇ ਕਨੈਕਸ਼ਨ ਅਤੇ ਸ਼ੌਚਾਲਯਾਂ ਦਾ ਨਿਰਮਾਣ ਹੋਇਆ ਹੈ, ਜਿਸ ਨਾਲ ਗ੍ਰਾਮੀਣ ਖੇਤਰਾਂ ਵਿੱਚ ਲੱਖਾਂ ਕਰੋੜ ਰੁਪਏ ਆਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਏ ਹਨ, ਜਿਸ ਨਾਲ ਮਜ਼ਦੂਰਾਂ, ਕਿਸਾਨਾਂ, ਵਾਹਨ ਚਾਲਕਾਂ ਅਤੇ ਦੁਕਾਨਦਾਰਾਂ ਨੂੰ ਲਾਭ ਹੋਇਆ ਹੈ ਅਤੇ ਉਨ੍ਹਾਂ ਨੂੰ ਆਮਦਨ ਦੇ ਨਵੇਂ ਰਸਤੇ ਮਿਲੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਨਾਲ ਖਾਸ ਤੌਰ ‘ਤੇ ਉਨ੍ਹਾਂ ਭਾਈਚਾਰਿਆਂ ਨੂੰ ਲਾਭ ਹੋਇਆ ਹੈ ਜੋ ਪੀੜ੍ਹੀਆਂ ਤੋਂ ਵੰਚਿਤ ਸਨ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਉਦਾਹਰਣ ਦਿੱਤਾ, ਜਿਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਦੇਸ਼ ਵਿੱਚ ਕੋਈ ਵੀ ਪਰਿਵਾਰ ਬੇਘਰ ਨਾ ਰਹੇ ਅਤੇ ਸਾਰਿਆਂ ਦੇ ਸਿਰ ‘ਤੇ ਪੱਕੀ ਛੱਤ ਹੋਵੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਇਸ ਯੋਜਨਾ ਦੇ ਤਹਿਤ 4 ਕਰੋੜ ਤੋਂ ਵੱਧ ਪੱਕੇ ਘਰ ਬਣਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਕੱਲੇ ਬਿਹਾਰ ਵਿੱਚ 57 ਲੱਖ ਗਰੀਬ ਪਰਿਵਾਰਾਂ ਨੂੰ ਪੱਕੇ ਘਰ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਘਰ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ, ਦਲਿਕਾਂ ਅਤੇ ਪਿਛੜੇ ਅਤੇ ਅਤਿਅੰਤ ਪਿਛੜੇ ਭਾਈਚਾਰਿਆਂ ਜਿਹੇ ਪਸਮੰਦਾ ਪਰਿਵਾਰਾਂ ਨੂੰ ਦਿੱਤੇ ਗਏ ਹਨ। ਸ਼੍ਰੀ ਮੋਦੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਗਰੀਬਾਂ ਨੂੰ 3 ਕਰੋੜ ਹੋਰ ਪੱਕੇ ਘਰ ਦਿੱਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਅੱਜ ਬਿਹਾਰ ਵਿੱਚ ਲਗਭਗ 1.5 ਲੱਖ ਪਰਿਵਾਰ ਆਪਣੇ ਨਵੇਂ ਪੱਕੇ ਘਰ ਵਿੱਚ ਪ੍ਰਵੇਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ 15 ਲੱਖ ਗਰੀਬ ਪਰਿਵਾਰਾਂ ਨੂੰ ਨਵੇਂ ਘਰਾਂ ਦੇ ਨਿਰਮਾਣ ਦੇ ਲਈ ਸਵੀਕ੍ਰਿਤੀ ਪੱਤਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬਿਹਾਰ ਦੇ 3.5 ਲੱਖ ਲਾਭਾਰਥੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਲਗਭਗ 10 ਲੱਖ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਪੱਕੇ ਘਰਾਂ ਦੇ ਲਈ ਵਿੱਤੀ ਸਹਾਇਤਾ ਭੇਜੀ ਗਈ ਹੈ, ਜਿਨ੍ਹਾਂ ਵਿੱਚ ਬਿਹਾਰ ਦੇ 80,000 ਗ੍ਰਾਮੀਣ ਪਰਿਵਾਰ ਅਤੇ 1 ਲੱਖ ਸ਼ਹਿਰੀ ਪਰਿਵਾਰ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਬੀਤਿਆ ਦਹਾਕਾ, ਭਾਰਤ ਦੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਦਾ ਦਹਾਕਾ ਰਿਹਾ ਹੈ।” ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਹ ਆਧੁਨਿਕ ਇਨਫ੍ਰਾਸਟ੍ਰਕਚਰ ਇੱਕ ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ, 12 ਕਰੋੜ ਤੋਂ ਵੱਧ ਗ੍ਰਾਮੀਣ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਲ ਦੇ ਪਾਣੀ ਦੇ ਕਨੈਕਸ਼ਨ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ 2.5 ਕਰੋੜ ਤੋਂ ਵੱਧ ਘਰਾਂ ਵਿੱਚ ਬਿਜਲੀ ਪਹੁੰਚ ਚੁੱਕੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਕਦੇ ਗੈਸ ਚੁੱਲ੍ਹੇ ‘ਤੇ ਖਾਨਾ ਪਕਾਉਣ ਦੀ ਕਲਪਨਾ ਵੀ ਨਹੀਂ ਕੀਤੀ ਸੀ, ਉਨ੍ਹਾਂ ਨੂੰ ਹੁਣ ਗੈਸ ਸਿਲੰਡਰ ਮਿਲ ਗਏ ਹਨ। ਉਨ੍ਹਾਂ ਨੇ ਕਿਹਾ, “ਇੱਥੇ ਤੱਕ ਕਿ ਲੱਦਾਖ ਅਤੇ ਸਿਯਾਚਿਨ ਜਿਹੇ ਚੁਣੌਤੀਪੂਰਣ ਖੇਤਰਾਂ ਵਿੱਚ, ਜਿੱਥੇ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕਰਨਾ ਮੁਸ਼ਕਿਲ ਹੈ, 4ਜੀ ਅਤੇ 5ਜੀ ਮੋਬਾਇਲ ਕਨੈਕਸ਼ਨ ਹੁਣ ਸਥਾਪਿਤ ਹੋ ਚੁੱਕੇ ਹਨ, ਜੋ ਦੇਸ਼ ਦੀ ਵਰਤਮਾਨ ਪ੍ਰਾਥਮਿਕਤਾਵਾਂ ਨੂੰ ਦਰਸਾਉਂਦਾ ਹੈ।” ਪ੍ਰਧਾਨ ਮੰਤਰ ਨੇ ਸਿਹਤ ਸੇਵਾ ਵਿੱਚ ਪ੍ਰਗਤੀ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਏਮਸ ਜਿਹੇ ਸੰਸਥਾਨ ਕਦੇ ਦਿੱਲੀ ਜਿਹੇ ਵੱਡੇ ਸ਼ਹਿਰਾਂ ਤੱਕ ਹੀ ਸੀਮਿਤ ਸੀ।
ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਦਰਭੰਗਾ ਵਿੱਚ ਏਮਸ ਦੀ ਸਥਾਪਨਾ ਕੀਤੀ ਜਾ ਰਹੀ ਹੈ ਅਤੇ ਪਿਛਲੇ ਇੱਕ ਦਹਾਕੇ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ ਲਗਭਗ ਦੁੱਗਣੀ ਹੋ ਗਈ ਹੈ। ਸ਼੍ਰੀ ਮੋਦੀ ਨੇ ਝੰਝਾਰਪੁਰ ਵਿੱਚ ਇੱਕ ਨਵੇਂ ਮੈਡੀਕਲ ਕਾਲਜ ਦੇ ਨਿਰਮਾਣ ਬਾਰੇ ਵੀ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਿੰਡਾਂ ਵਿੱਚ ਗੁਣਵੱਤਾਪੂਰਨ ਸਿਹਤ ਸੇਵਾ ਯਕੀਨੀ ਬਣਾਉਣ ਦੇ ਲਈ, ਦੇਸ਼ ਭਰ ਵਿੱਚ 1.5 ਲੱਖ ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਿਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬਿਹਾਰ ਵਿੱਚ 10,000 ਤੋਂ ਵੱਧ ਮੰਦਿਰ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਜਨ ਔਸ਼ਧੀ ਕੇਂਦਰ ਗਰੀਬ ਅਤੇ ਮੱਧ ਵਰਗ ਦੇ ਲਈ ਇੱਕ ਵੱਡੀ ਰਾਹਤ ਬਣ ਗਏ ਹਨ ਜੋ 80 ਪ੍ਰਤੀਸ਼ਤ ਛੋਟ ‘ਤੇ ਦਵਾਈਆਂ ਉਪਲਬਧ ਕਰਵਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਬਿਹਾਰ ਵਿੱਚ ਹੁਣ 800 ਤੋਂ ਵੱਧ ਜਨ ਔਸ਼ਧੀ ਕੇਂਦਰ ਹਨ, ਜਿਸ ਨਾਲ ਲੋਕਾਂ ਨੂੰ ਮੈਡੀਕਲ ਖਰਚ ਵਿੱਚ 2,000 ਕਰੋੜ ਰੁਪਏ ਦੀ ਬੱਚਤ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ, ਬਿਹਾਰ ਵਿੱਚ ਲੱਖਾਂ ਪਰਿਵਾਰਾਂ ਨੂੰ ਮੁਫਤ ਇਲਾਜ ਮਿਲਿਆ ਹੈ, ਜਿਸ ਦੇ ਨਤੀਜੇ ਸਦਕਾ ਇਨ੍ਹਾਂ ਪਰਿਵਾਰਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਬੱਚਤ ਹੋਈ ਹੈ।
ਸ਼੍ਰੀ ਮੋਦੀ ਨੇ ਕਿਹਾ, “ਭਾਰਤ ਰੇਲਵੇ, ਸੜਕ ਅਤੇ ਹਵਾਈ ਅੱਡਿਆਂ ਜਿਹੇ ਇਨਫ੍ਰਾਸਟ੍ਰਕਚਰ ਦੇ ਮਾਧਿਅਮ ਨਾਲ ਆਪਣੀ ਕਨੈਕਟੀਵਿਟੀ ਨੂੰ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਪਟਨਾ ਵਿੱਚ ਮੈਟ੍ਰੋ ਪ੍ਰੋਜੈਕਟ ਚਲ ਰਹੇ ਹਨ ਅਤੇ ਦੇਸ਼ ਭਰ ਦੇ ਦੋ ਦਰਜਨ ਤੋਂ ਵੱਧ ਸ਼ਹਿਰ ਹੁਣ ਮੈਟ੍ਰੋ ਸੁਵਿਧਾਵਾਂ ਨਾਲ ਜੁੜ ਚੁੱਕੇ ਹਨ। ਉਨ੍ਹਾਂ ਨੇ ਪਟਨਾ ਅਤੇ ਜੈਨਗਰ ਦਰਮਿਆਨ ‘ਨਮੋ ਭਾਰਤ ਰੈਪਿਡ ਰੇਲ’ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਨਾਲ ਦੋਨਾਂ ਥਾਵਾਂ ਦਰਮਿਆਨ ਯਾਤਰਾ ਦਾ ਸਮਾਂ ਬਹੁਤ ਘੱਟ ਹੋ ਜਾਵੇਗਾ, ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਵਿਕਾਸ ਨਾਲ ਸਮਸਤੀਪੁਰ, ਦਰਭੰਗਾ, ਮਧੂਬਨੀ ਅਤੇ ਬੇਗੂਸਰਾਏ ਦੇ ਲੱਖਾਂ ਲੋਕਾਂ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਕਈ ਨਵੀਂਆਂ ਰੇਲ ਲਾਈਨਾਂ ਦੇ ਉਦਘਾਟਨ ਅਤੇ ਲਾਂਚ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਸਹਰਸਾ ਅਤੇ ਮੁੰਬਈ ਦਰਮਿਆਨ ਅੰਮ੍ਰਿਤ ਭਾਰਤ ਟ੍ਰੇਨ ਸੇਵਾ ਦੀ ਸ਼ੁਰੂਆਤ ‘ਤੇ ਚਾਨਣਾ ਪਾਇਆ ਗਿਆ, ਜਿਸ ਨਾਲ ਸ਼੍ਰਮਿਕ ਪਰਿਵਾਰਾਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਮਧੂਬਨੀ ਅਤੇ ਝੰਝਾਰਪੁਰ ਸਹਿਤ ਬਿਹਾਰ ਦੇ ਕਈ ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਣ ਕਰ ਰਹੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦਰਭੰਗਾ ਹਵਾਈ ਅੱਡੇ ਤੋਂ ਮਿਥਿਲਾ ਅਤੇ ਬਿਹਾਰ ਵਿੱਚ ਹਵਾਈ ਸੰਪਰਕ ਵਿੱਚ ਬਹੁਤ ਸੁਧਾਰ ਹੋਇਆ ਹੈ ਅਤੇ ਪਟਨਾ ਹਵਾਈ ਅੱਡੇ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ, “ਇਹ ਵਿਕਾਸ ਪ੍ਰੋਜੈਕਟ ਬਿਹਾਰ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰ ਰਹੇ ਹਨ।”
ਸ਼੍ਰੀ ਮੋਦੀ ਨੇ ਕਿਹਾ, “ਕਿਸਾਨ ਗ੍ਰਾਮੀਣ ਅਰਥਵਿਵਸਥਾ ਦੀ ਰੀੜ੍ਹ ਹੈ, ਇਹ ਰੀੜ੍ਹ ਜਿੰਨੀ ਮਜ਼ਬੂਤ ਹੋਵੇਗੀ, ਪਿੰਡ ਓਨਾ ਹੀ ਮਜ਼ਬੂਤ ਹੋਵੇਗਾ ਅਤੇ ਨਤੀਜੇ ਸਦਕਾ, ਰਾਸ਼ਟਰ ਵੀ ਮਜ਼ਬੂਤ ਹੋਵੇਗਾ।” ਉਨ੍ਹਾਂ ਨੇ ਮਿਥਿਲਾ ਅਤੇ ਕੋਸੀ ਖੇਤਰਾਂ ਵਿੱਚ ਹੜ੍ਹ ਦੀ ਲਗਾਤਾਰ ਚੁਣੌਤੀਆਂ ‘ਤੇ ਚਾਨਣਾ ਪਾਇਆ, ਅਤੇ ਕਿਹਾ ਕਿ ਸਰਕਾਰ ਬਿਹਾਰ ਵਿੱਚ ਹੜ੍ਹ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ 11,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੇ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਿਵੇਸ਼ ਨਾਲ ਬਾਗਮਤੀ, ਧਾਰ, ਬੂੜੀ ਗੰਡਕ ਅਤੇ ਕੋਸੀ ਜਿਹੀਆਂ ਨਦੀਆਂ ‘ਤੇ ਬੰਨ੍ਹ ਬਣਾਉਣ ਵਿੱਚ ਮਦਦ ਮਿਲੇਗੀ, ਨਾਲ ਹੀ ਨਹਿਰਾਂ ਦਾ ਵਿਕਾਸ ਕੀਤਾ ਜਾਵੇਗਾ, ਜਿਸ ਨਾਲ ਨਦੀ ਦੇ ਪਾਣੀ ਨਾਲ ਸਿੰਚਾਈ ਦੀ ਵਿਵਸਥਾ ਯਕੀਨੀ ਹੋਵੇਗੀ। ਉਨ੍ਹਾਂ ਨੇ ਕਿਹਾ, “ਇਸ ਪਹਿਲ ਨਾਲ ਨਾ ਕੇਵਲ ਹੜ੍ਹ ਨਾਲ ਸਬੰਧਿਤ ਸਮੱਸਿਆਵਾਂ ਘੱਟ ਹੋਣਗੀਆਂ, ਸਗੋਂ ਇਹ ਵੀ ਯਕੀਨੀ ਹੋਵੇਗਾ ਕਿ ਹਰ ਕਿਸਾਨ ਦੇ ਖੇਤ ਤੱਕ ਲੋੜੀਂਦਾ ਪਾਣੀ ਪਹੁੰਚੇ।”
ਸ਼੍ਰੀ ਮੋਦੀ ਨੇ ਕਿਹਾ, “ਮਿਥਿਲਾ ਦਾ ਸੱਭਿਆਚਾਰ ਪ੍ਰਧਾਨ ਖੁਰਾਕ ਪਦਾਰਥ ਮਖਾਨਾ ਹੁਣ ਸੁਪਰਫੂਡ ਦੇ ਰੂਪ ਵਿੱਚ ਆਲਮੀ ਮਾਨਤਾ ਪ੍ਰਾਪਤ ਕਰ ਚੁੱਕਿਆ ਹੈ।” ਉਨ੍ਹਾਂ ਨੇ ਦੱਸਿਆ ਕਿ ਮਖਾਨਾ ਨੂੰ ਜੀਆਈ ਟੈਗ ਦਿੱਤਾ ਗਿਆ ਹੈ, ਜੋ ਇਸ ਨੂੰ ਅਧਿਕਾਰਕ ਤੌਰ ‘ਤੇ ਇਸ ਖੇਤਰ ਦੇ ਉਤਪਾਦ ਦੇ ਰੂਪ ਵਿੱਚ ਪ੍ਰਮਾਣਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮਖਾਨਾ ਰਿਸਰਚ ਕੇਂਦਰ ਨੂੰ ਰਾਸ਼ਟਰੀ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਨੇ ਮਖਾਨਾ ਬੋਰਡ ਨੂੰ ਲੈ ਕੇ ਬਜਟ ਵਿੱਚ ਕੀਤੇ ਗਏ ਐਲਾਨ ‘ਤੇ ਵੀ ਚਾਨਣਾ ਪਾਇਆ, ਜਿਸ ਨਾਲ ਮਖਾਨਾ ਕਿਸਾਨਾਂ ਦੀ ਕਿਸਮਤ ਬਦਲਣ ਦੀ ਉਮੀਦ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬਿਹਾਰ ਦਾ ਮਖਾਨਾ ਹੁਣ ਸੁਪਰਫੂਡ ਦੇ ਰੂਪ ਵਿੱਚ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚੇਗਾ। ਉਨ੍ਹਾਂ ਨੇ ਕਿਹਾ ਕਿ ਬਿਹਾਰ ਵਿੱਚ ਰਾਸ਼ਟਰੀ ਖੁਰਾਕ ਟੈਕਨੋਲੋਜੀ ਅਤੇ ਪ੍ਰਬੰਧਨ ਸੰਸਥਾਨ ਦੀ ਸਥਾਪਨਾ ਕੀਤੀ ਜਾ ਰਹੀ ਹੈ, ਜੋ ਨੌਜਵਾਨਾਂ ਨੂੰ ਖੁਰਾਕ ਪ੍ਰੋਸੈਸਿੰਗ ਨਾਲ ਸਬੰਧਿਤ ਛੋਟੇ ਉੱਦਮ ਸਥਾਪਿਤ ਕਰਨ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬਿਹਾਰ ਖੇਤੀਬਾੜੀ ਦੇ ਨਾਲ-ਨਾਲ ਮੱਛੀ ਪਾਲਨ ਵਿੱਚ ਵੀ ਲਗਾਤਾਰ ਪ੍ਰਗਤੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਛੇਰਿਆਂ ਨੂੰ ਹੁਣ ਕਿਸਾਨ ਕ੍ਰੈਡਿਟ ਕਾਰਡ ਦਾ ਲਾਭ ਮਿਲ ਰਿਹਾ ਹੈ, ਜਿਸ ਨਾਲ ਮੱਛੀ ਪਾਲਨ ਨਾਲ ਜੁੜੇ ਕਈ ਪਰਿਵਾਰਾਂ ਨੂੰ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੀਐੱਮ ਮਤਸਯ ਸੰਪਦਾ ਯੋਜਨਾ ਦੇ ਤਹਿਤ ਬਿਹਾਰ ਵਿੱਚ ਸੈਂਕੜੇ ਕਰੋੜ ਰੁਪਏ ਦੇ ਪ੍ਰੋਜੈਕਟ ਲਾਗੂ ਕੀਤੇ ਗਏ ਹਨ।
ਜੰਮੂ-ਕਸਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਅੱਤਵਾਦੀਆਂ ਦੁਆਰਾ ਨਿਰਦੋਸ਼ ਨਾਗਰਿਕਾਂ ਦੀ ਬੇਰਹਿਮੀ ਨਾਲ ਹੱਤਿਆ ‘ਤੇ ਗਹਿਰਾ ਦੁਖ ਵਿਅਕਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਪੂਰਾ ਦੇਸ਼ ਦੁਖੀ ਹੈ ਅਤੇ ਦੁਖੀ ਪਰਿਵਾਰਾਂ ਦੇ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਲਾਜ ਕਰਵਾ ਰਹੇ ਲੋਕਾਂ ਦੇ ਜਲਦੀ ਠੀਕ ਹੋਣ ਦੇ ਲਈ ਸਰਕਾਰ ਦੁਆਰਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪਰਿਵਾਰਾਂ ਨੂੰ ਹੋਏ ਭਾਰੀ ਨੁਕਸਾਨ ‘ਤੇ ਚਾਨਣਾ ਪਾਇਆ, ਜਿੱਥੇ ਕਈਆਂ ਨੇ ਆਪਣੇ ਬੇਟੇ, ਭਰਾ ਜਾਂ ਜੀਵਨ ਸਾਥੀ ਨੂੰ ਗੁਆ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੀੜਤ ਵਿਭਿੰਨ ਭਾਸ਼ਾਈ ਅਤੇ ਖੇਤਰੀ ਪਿਛੋਕੜ ਤੋਂ ਸਨ- ਕੁਝ ਬੰਗਾਲੀ, ਕੰਨੜ੍ਹ, ਮਰਾਠੀ, ਓੜੀਆ, ਗੁਜਰਾਤੀ ਬੋਲਦੇ ਸਨ, ਅਤੇ ਕੁਝ ਬਿਹਾਰ ਤੋਂ ਸਨ। ਇਹ ਦੱਸਦੇ ਹੋਏ ਕਿ ਕਾਰਗਿਲ ਤੋਂ ਕੰਨਿਆਕੁਮਾਰੀ ਤੱਕ, ਇਸ ਹਮਲੇ ‘ਤੇ ਪੂਰੇ ਦੇਸ਼ ਵਿੱਚ ਸਮਾਨ ਤੌਰ ‘ਤੇ ਦੁਖ ਅਤੇ ਆਕ੍ਰੋਸ਼ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਹਮਲਾ ਕੇਵਲ ਨਿਹੱਥੇ ਟੂਰਿਸਟਾਂ ‘ਤੇ ਨਹੀਂ ਸੀ, ਸਗੋਂ ਭਾਰਤ ਦੀ ਆਤਮਾ ‘ਤੇ ਇੱਕ ਬੇਸ਼ਰਮ ਹਮਲਾ ਸੀ। ਉਨ੍ਹਾਂ ਨੇ ਸਪਸ਼ਟ ਸ਼ਬਦਾਂ ਵਿੱਚ ਐਲਾਨ ਕੀਤਾ, “ਇਸ ਹਮਲੇ ਦੇ ਲਈ ਜ਼ਿੰਮੇਦਾਰ ਅੱਤਵਾਦੀਆਂ ਅਤੇ ਇਸ ਦੀ ਸਾਜਿਸ਼ ਰਚਣ ਵਾਲਿਆਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰ੍ਹੇ ਸਜ਼ਾ ਮਿਲੇਗੀ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਦੇ ਬਚੇ ਹੋਏ ਗੜ੍ਹਾਂ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “140 ਕਰੋੜ ਭਾਰਤੀਆਂ ਦੀ ਇੱਛਾ ਸ਼ਕਤੀ ਹੁਣ ਅੱਤਵਾਦ ਦੇ ਆਕਾਵਾਂ ਦੀ ਕਮਰ ਤੋੜ ਕੇ ਰਹੇਗੀ।”
ਪ੍ਰਧਾਨ ਮੰਤਰੀ ਨੇ ਬਿਹਾਰ ਦੀ ਧਰਤੀ ਤੋਂ ਐਲਾਨ ਕਰਦੇ ਹੋਏ ਕਿਹਾ ਕਿ ਭਾਰਤ ਹਰ ਅੱਤਵਾਦੀ, ਉਸ ਦੇ ਆਕਾਵਾਂ ਅਤੇ ਉਸ ਦੇ ਸਮਰਥਕਾਂ ਦੀ ਪਹਿਚਾਣ ਕਰੇਗਾ, ਉਨ੍ਹਾਂ ਨੂੰ ਟ੍ਰੈਕ ਕਰੇਗਾ ਅਤੇ ਉਨ੍ਹਾਂ ਨੂੰ ਦੰਡਿਤ ਕਰੇਗਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਉਨ੍ਹਾਂ ਨੂੰ ਧਰਤੀ ਦੇ ਕੋਨੇ-ਕੋਨੇ ਤੱਕ ਖਦੇੜ ਦੇਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਅੱਤਵਾਦ ਨਾਲ ਭਾਰਤ ਦੀ ਆਤਮਾ ਕਦੇ ਨਹੀਂ ਟੁੱਟੇਗੀ ਅਤੇ ਅੱਤਵਾਦ ਨੂੰ ਦੰਡਿਤ ਕੀਤਾ ਜਾਵੇਗਾ। ਨਿਆਂ ਯਕੀਨੀ ਬਣਾਉਣ ਦੇ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਅਤੇ ਪੂਰਾ ਦੇਸ਼ ਅੱਤਵਾਦ ਦੇ ਖਿਲਾਫ ਇਸ ਸੰਕਲਪ ਦੇ ਪ੍ਰਤੀ ਦ੍ਰਿੜ੍ਹ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਮਨੁੱਖਤਾ ਵਿੱਚ ਵਿਸ਼ਵਾਸ ਰੱਖਣ ਵਾਲਾ ਹਰ ਵਿਅਕਤੀ ਇਸ ਮੁਸ਼ਕਿਲ ਸਮੇਂ ਵਿੱਚ ਭਾਰਤ ਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਵਿਭਿੰਨ ਦੇਸ਼ਾਂ ਦੇ ਲੋਕਾਂ ਅਤੇ ਨੇਤਾਵਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ, ਜਿਨ੍ਹਾਂ ਨੇ ਇਸ ਮੁਸ਼ਕਿਲ ਸਮੇਂ ਵਿੱਚ ਭਾਰਤ ਦਾ ਸਾਥ ਦਿੱਤਾ ।
ਸ਼੍ਰੀ ਮੋਦੀ ਨੇ ਕਿਹਾ, “ਤੇਜ਼ੀ ਨਾਲ ਵਿਕਾਸ ਦੇ ਲਈ ਸ਼ਾਂਤੀ ਅਤੇ ਸੁਰੱਖਿਆ ਸਭ ਤੋਂ ਮਹੱਤਵਪੂਰਨ ਸ਼ਰਤ ਹੈ।” ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਲਈ ਵਿਕਸਿਤ ਬਿਹਾਰ ਜ਼ਰੂਰੀ ਹੈ। ਉਨ੍ਹਾਂ ਨੇ ਇਹ ਕਹਿੰਦੇ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ ਕਿ ਬਿਹਾਰ ਵਿੱਚ ਵਿਕਾਸ ਯਕੀਨੀ ਕਰਨ ਅਤੇ ਰਾਜ ਦੇ ਹਰ ਵਰਗ ਅਤੇ ਹਰ ਖੇਤਰ ਤੱਕ ਪ੍ਰਗਤੀ ਦਾ ਲਾਭ ਪਹੁੰਚਾਉਣ ਦੇ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਪੰਚਾਇਤੀ ਰਾਜ ਦਿਵਸ ਦੇ ਅਵਸਰ ‘ਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਸਾਰਿਆਂ ਦਾ ਆਭਾਰ ਵਿਅਕਤ ਕੀਤਾ।
ਇਸ ਪ੍ਰੋਗਰਾਮ ਵਿੱਚ ਬਿਹਾਰ ਵਿੱਚ ਰਾਜਪਾਲ ਸ਼੍ਰੀ ਆਰਿਫ਼ ਮੁਹੰਮਦ ਖਾਨ, ਬਿਹਾਰ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ, ਸ਼੍ਰੀ ਜੀਤਨ ਰਾਮ ਮਾਂਜੀ, ਸ਼੍ਰੀ ਗਿਰੀਰਾਜ ਸਿੰਘ, ਸ਼੍ਰੀ ਚਿਰਾਗ ਪਾਸਵਾਨ, ਸ਼੍ਰੀ ਨਿਤਯਾਨੰਦ ਰਾਏ, ਸ਼੍ਰੀ ਰਾਮ ਨਾਥ ਠਾਕੁਰ, ਡਾ. ਰਾਜ ਭੂਸ਼ਣ ਚੌਧਰੀ ਸਹਿਤ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਬਿਹਾਰ ਦੇ ਮਧੂਬਨੀ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ, ਉਹ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਪੰਚਾਇਤਾਂ ਨੂੰ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਪੰਚਾਇਤ ਪੁਰਸਕਾਰ ਵੀ ਪ੍ਰਦਾਨ ਕੀਤੇ ।
ਪ੍ਰਧਾਨ ਮੰਤਰੀ ਨੇ ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਹਥੁਆ ਵਿਖੇ ਲਗਭਗ 340 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਐੱਲਪੀਜੀ ਬੌਟਲਿੰਗ ਪਲਾਂਟ ਅਤੇ ਰੇਲ ਅਨਲੋਡਿੰਗ ਸੁਵਿਧਾ ਦਾ ਨੀਂਹ ਪੱਥਰ ਰੱਖਿਆ। ਇਸ ਨਾਲ ਸਪਲਾਈ ਲੜੀ ਨੂੰ ਸੁਚਾਰੂ ਬਣਾਉਣ ਅਤੇ ਥੋਕ ਐੱਲਪੀਜੀ ਆਵਾਜਾਈ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ।
ਖੇਤਰ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਬਿਹਾਰ ਵਿੱਚ 1,170 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਪੁਨਰਗਠਿਤ ਵੰਡ ਖੇਤਰ ਯੋਜਨਾ ਦੇ ਤਹਿਤ ਬਿਹਾਰ ‘ਚ ਬਿਜਲੀ ਖੇਤਰ ਵਿੱਚ 5,030 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ।
ਦੇਸ਼ ਭਰ ਵਿੱਚ ਰੇਲ ਸੰਪਰਕ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਸਹਰਸਾ ਅਤੇ ਮੁੰਬਈ ਦਰਮਿਆਨ ਅੰਮ੍ਰਿਤ ਭਾਰਤ ਐੱਕਸਪ੍ਰੈੱਸ, ਜੈਨਗਰ ਅਤੇ ਪਟਨਾ ਦਰਮਿਆਨ ਨਮੋ ਭਾਰਤ ਰੈਪਿਡ ਰੇਲ ਅਤੇ ਪਿਪਰਾ ਅਤੇ ਸਹਰਸਾ ਅਤੇ ਸਹਰਸਾ ਅਤੇ ਸਮਸਤੀਪੁਰ ਦਰਮਿਆਨ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਸੁਪੌਲ ਪਿਪਰਾ ਰੇਲ ਲਾਈਨ, ਹਸਨਪੁਰ ਬਿਥਾਨ ਰੇਲ ਲਾਈਨ ਅਤੇ ਛਪਰਾ ਅਤੇ ਬਗਹਾ ਵਿਖੇ ਦੋ 2-ਲੇਨ ਰੇਲ ਓਵਰ ਬ੍ਰਿਜਾਂ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਨੇ ਖਗੜੀਆ-ਅਲੌਲੀ ਰੇਲ ਲਾਈਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਨ੍ਹਾਂ ਪ੍ਰੋਜੈਕਟਾਂ ਨਾਲ ਕਨੈਕਟਿਵਿਟੀ ਵਿੱਚ ਸੁਧਾਰ ਹੋਵੇਗਾ ਅਤੇ ਖੇਤਰ ਦੇ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਹੋਵੇਗਾ।
ਪ੍ਰਧਾਨ ਮੰਤਰੀ ਦੀਨਦਿਆਲ ਅੰਤੋਦਿਆ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਅਧੀਨ ਬਿਹਾਰ ਦੇ 2 ਲੱਖ ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਨੂੰ ਕਮਿਊਨਿਟੀ ਇਨਵੈਸਟਮੈਂਟ ਫੰਡ ਦੇ ਤਹਿਤ ਲਗਭਗ 930 ਕਰੋੜ ਰੁਪਏ ਦੇ ਲਾਭ ਵੰਡੇ।ਬਿਹਾਰ ਦੇ 2 ਲੱਖ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਨੂੰ ਲਗਭਗ 930 ਕਰੋੜ ਰੁਪਏ ਦੇ ਕਮਿਊਨਿਟੀ ਇਨਵੇਸਟਮੈਂਟ ਫੰਡ ਦੇ ਲਾਭ ਵੰਡੇ। ਬਿਹਾਰ ਦੇ 2 ਲੱਖ ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਨੂੰ ਕਮਿਊਨਿਟੀ ਇਨਵੈਸਟਮੈਂਟ ਫੰਡ ਦੇ ਤਹਿਤ ਲਗਭਗ 930 ਕਰੋੜ ਰੁਪਏ ਦੇ ਲਾਭ ਵੰਡੇ।
ਪ੍ਰਧਾਨ ਮੰਤਰੀ ਨੇ ਪੀਐੱਮਏਵਾਈ-ਗ੍ਰਾਮੀਣ ਦੇ 15 ਲੱਖ ਨਵੇਂ ਲਾਭਪਾਤਰੀਆਂ ਨੂੰ ਸਵੀਕ੍ਰਿਤੀ ਪੱਤਰ ਸੌਂਪਣਗੇ ਅਤੇ ਦੇਸ਼ ਭਰ ਦੇ 10 ਲੱਖ ਪੀਐੱਮਏਵਾਈ-ਜੀ ਲਾਭਪਾਤਰੀਆਂ ਨੂੰ ਕਿਸ਼ਤਾਂ ਜਾਰੀ ਕੀਤਾ। ਉਨ੍ਹਾਂ ਨੇ ਬਿਹਾਰ ਵਿੱਚ 1 ਲੱਖ ਪੀਐੱਮਏਵਾਈ-ਜੀ ਅਤੇ 54,000 ਪੀਐੱਮਏਵਾਈ-ਯੂ ਘਰਾਂ ਦੇ ਗ੍ਰਹਿ ਪ੍ਰਵੇਸ਼ ਨੂੰ ਚਿਨ੍ਹਿਤ ਕਰਦੇ ਹੋਏ ਕੁਝ ਲਾਭਪਾਤਰੀਆਂ ਨੂੰ ਚਾਬੀਆਂ ਵੀ ਸੌਂਪੀਆਂ।
https://twitter.com/narendramodi/status/1915300455930048988
https://twitter.com/PMOIndia/status/1915301919309832684
https://twitter.com/PMOIndia/status/1915303174073622868
https://twitter.com/PMOIndia/status/1915304778793357615
https://twitter.com/PMOIndia/status/1915306072170176527
https://twitter.com/PMOIndia/status/1915307625224560745
https://twitter.com/PMOIndia/status/1915307837879967963
https://youtu.be/dILuKKAjhMw
***************
ਐੱਮਜੇਪੀਐੱਸ/ਐੱਸਆਰ
(Release ID: 2124192)
Read this release in:
English
,
Urdu
,
Hindi
,
Nepali
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam