ਪ੍ਰਧਾਨ ਮੰਤਰੀ ਦਫਤਰ
ਬਿਹਾਰ ਦੇ ਮਧੂਬਨੀ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਪ੍ਰੋਗਰਾਮ ਅਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
24 APR 2025 3:34PM by PIB Chandigarh
ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਸਭ ਨੂੰ ਇੱਕ ਤਾਕੀਦ ਕਰਨਾ ਚਾਹੁੰਦਾ ਹਾਂ, ਤੁਸੀ ਜਿੱਥੇ ਹੋ ਉੱਥੇ, ਆਪਣੇ ਸਥਾਨ ‘ਤੇ ਬੈਠੇ ਰਹਿ ਕਰਕੇ ਹੀ, ਖੜ੍ਹੇ ਹੋਣ ਦੀ ਜ਼ਰੂਰਤ ਨਹੀਂ ਹੈ, ਬੈਠ ਕੇ ਹੀ 22 ਤਾਰੀਖ ਨੂੰ ਜਿਨ੍ਹਾਂ ਪਰਿਵਾਰਜਨਾਂ ਨੂੰ ਅਸੀਂ ਗੁਆਇਆ ਹੈ, ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਕੁਝ ਪਲ ਅਸੀਂ ਆਪਣੇ ਸਥਾਨ ‘ਤੇ ਬੈਠ ਕਰਕੇ ਹੀ, ਮੌਨ ਵਰਤ ਕਰਕੇ ਆਪਣੇ-ਆਪਣੇ ਈਸ਼ਟ ਦੇਵ ਨੂੰ ਯਾਦ ਕਰਦੇ ਹੋਏ, ਉਨ੍ਹਾਂ ਸਾਰੀਆਂ ਨੂੰ ਸ਼ਰਧਾਂਜਲੀ ਦੇਵਾਂਗੇ, ਉਸ ਤੋਂ ਬਾਅਦ ਮੈਂ ਅੱਜ ਆਪਣੀ ਗੱਲ ਸ਼ੁਰੂ ਕਰਾਂਗਾ।
ਓਮ ਸ਼ਾਂਤੀ-ਸ਼ਾਂਤੀ-ਸ਼ਾਤੀ।
ਬਿਹਾਰ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਜੀ, ਇੱਥੋਂ ਦੇ ਪ੍ਰਸਿੱਧ ਮੁੱਖ ਮੰਤਰੀ, ਮੇਰੇ ਮਿੱਤਰ ਸ਼੍ਰੀਮਾਨ ਨਿਤਿਸ਼ ਕੁਮਾਰ ਜੀ, ਸਟੇਜ 'ਤੇ ਮੌਜੂਦ ਹੋਰ ਸਾਰੇ ਸੀਨੀਅਰ ਪਤਵੰਤੇ ਅਤੇ ਬਿਹਾਰ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋਂ।
ਅੱਜ ਪੰਚਾਇਤੀ ਰਾਜ ਦਿਵਸ ਦੇ ਮੌਕੇ ‘ਤੇ, ਪੂਰਾ ਭਾਰਤ ਮਿਥਿਲਾ ਨਾਲ ਜੁੜਿਆ ਹੈ, ਬਿਹਾਰ ਨਾਲ ਜੁੜਿਆ ਹੈ। ਅੱਜ ਇੱਥੇ ਦੇਸ਼ ਦੇ, ਬਿਹਾਰ ਵਿਕਾਸ ਨਾਲ ਜੁੜੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ ਹੈ। ਬਿਜਲੀ, ਰੇਲ, ਇਨਫ੍ਰਾਸਟ੍ਰਕਚਰ ਦੇ ਇਨ੍ਹਾਂ ਵਿਭਿੰਨ ਕਾਰਜਾਂ ਨਾਲ ਬਿਹਾਰ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਬਣਨਗੇ। ਅੱਜ ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ ਜੀ ਦੀ ਪੁਣਯਤਿਥੀ ਵੀ ਹੈ। ਮੈਂ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ।
ਸਾਥੀਓ,
ਬਿਹਾਰ ਉਹ ਧਰਤੀ ਹੈ ਜਿਥੋਂ ਪੂਜਯ ਬਾਪੂ ਨੇ ਸਤਿਆਗ੍ਰਹਿ ਦੇ ਮੰਤਰ ਦਾ ਵਿਸਥਾਰ ਕੀਤਾ ਸੀ। ਪੂਜਯ ਬਾਪੂ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਜਦੋਂ ਤੱਕ ਭਾਰਤ ਦੇ ਪਿੰਡ ਮਜ਼ਬੂਤ ਨਹੀਂ ਹੋਣਗੇ, ਤਦ ਤੱਕ ਭਾਰਤ ਦਾ ਤੇਜ਼ ਵਿਕਾਸ ਨਹੀਂ ਹੋਵੇਗਾ। ਦੇਸ਼ ਵਿੱਚ ਪੰਚਾਇਤੀ ਰਾਜ ਦੀ ਕਲਪਨਾ ਦੇ ਪਿੱਛੇ ਇਹ ਹੀ ਭਾਵਨਾ ਹੈ। ਬੀਤੇ ਦਹਾਕੇ ਵਿੱਚ ਪੰਚਾਇਤਾਂ ਨੂੰ ਸਸ਼ਕਤ ਕਰਨ ਲਈ ਇੱਕ ਤੋਂ ਬਾਅਦ ਇੱਕ ਕਦਮ ਚੁੱਕੇ ਗਏ ਹਨ। ਟੈਕਨੋਲੋਜੀ ਰਾਹੀਂ ਵੀ ਪੰਚਾਇਤਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਬੀਤੇ ਦਹਾਕੇ ਵਿੱਚ 2 ਲੱਖ ਤੋਂ ਜ਼ਿਆਦਾ ਗ੍ਰਾਮ ਪੰਚਾਇਤਾਂ ਨੂੰ ਇੰਟਰਨੈੱਟ ਨਾਲ ਜੋੜਿਆ ਗਿਆ ਹੈ ਸਾਢੇ 5 ਲੱਖ ਤੋਂ ਜ਼ਿਆਦਾ ਕੌਮਨ ਸਰਵਿਸ ਸੈਂਟਰ ਪਿੰਡਾਂ ਵਿੱਚ ਬਣੇ ਹਨ। ਪੰਚਾਇਤਾਂ ਦੇ ਡਿਜੀਟਲ ਹੋਣ ਨਾਲ ਇੱਕ ਹੋਰ ਫਾਇਦਾ ਹੋਇਆ ਹੈ। ਜੀਵਨ-ਮੌਤ ਪ੍ਰਮਾਣ ਪੱਤਰ, ਭੂਮੀ ਧਾਰਨ ਪ੍ਰਮਾਣ ਪੱਤਰ, ਅਜਿਹੇ ਕਈ ਦਸਤਾਵੇਜ਼ ਅਸਾਨੀ ਨਾਲ ਹਾਸਲ ਕਰ ਸਕਦੇ ਹੋ। ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਜਿੱਥੇ ਦੇਸ਼ ਨੂੰ ਸੰਸਦ ਦੀ ਨਵੀਂ ਇਮਾਰਤ ਮਿਲੀ, ਉੱਥੇ ਹੀ ਦੇਸ਼ ਵਿੱਚ 30 ਹਜ਼ਾਰ ਨਵੇਂ ਪੰਚਾਇਤ ਭਵਨ ਵੀ ਬਣਾਏ ਗਏ। ਪੰਚਾਇਤਾਂ ਨੂੰ ਜ਼ਰੂਰੀ ਫੰਡ ਮਿਲੇ, ਇਹ ਵੀ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਬੀਤੇ 10 ਵਰ੍ਹਿਆਂ ਵਿੱਚ ਦੋ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਫੰਡ ਪੰਚਾਇਤਾਂ ਨੂੰ ਮਿਲਿਆ ਹੈ। ਇਹ ਸਾਰਾ ਪੈਸਾ ਪਿੰਡਾਂ ਦੇ ਵਿਕਾਸ ਵਿੱਚ ਲਗਾਇਆ ਗਿਆ ਹੈ।
ਸਾਥੀਓ,
ਗ੍ਰਾਮ ਪੰਚਾਇਤਾਂ ਦੀ ਇੱਕ ਹੋਰ ਵੱਡੀ ਸਮੱਸਿਆ, ਭੂਮੀ ਵਿਵਾਦ ਨਾਲ ਜੁੜੀ ਹੋਈ ਹੈ। ਕਿਹੜੀ ਜ਼ਮੀਨ ਆਬਾਦੀ ਦੀ ਹੈ, ਕਿਹੜੀ ਖੇਤੀ ਦੀ ਹੈ, ਪੰਚਾਇਤ ਦੀ ਜ਼ਮੀਨ ਕਿਹੜੀ ਹੈ, ਸਰਕਾਰੀ ਜ਼ਮੀਨ ਕਿਹੜੀ ਹੈ, ਅਤੇ ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਅਕਸਰ ਵਿਵਾਦ ਰਹਿੰਦਾ ਸੀ। ਇਸ ਦੇ ਸਮਾਧਾਨ ਦੇ ਲਈ ਜ਼ਮੀਨਾਂ ਦਾ ਡਿਜੀਟਲੀਕਰਣ ਕੀਤਾ ਜਾ ਰਿਹਾ ਹੈ। ਜ਼ਮੀਨਾਂ ਦੇ ਰਿਕਾਰਡ ਦਾ ਡਿਜੀਟਲੀਕਰਣ ਨਾਲ, ਗੈਰ-ਜ਼ਰੂਰੀ ਵਿਵਾਦਾਂ ਨੂੰ ਸੁਲਝਾਉਣ ਵਿੱਚ ਮਦਦ ਮਿਲੀ ਹੈ।
ਸਾਥੀਓ,
ਅਸੀਂ ਦੇਖਿਆ ਹੈ ਕਿ ਪੰਚਾਇਤਾਂ ਨੇ ਕਿਵੇਂ ਸਮਾਜਿਕ ਹਿੱਸੇਦਾਰੀ ਨੂੰ ਸਸ਼ਕਤ ਕੀਤਾ ਹੈ। ਬਿਹਾਰ, ਦੇਸ਼ ਦਾ ਪਹਿਲਾ ਰਾਜ ਸੀ, ਜਿੱਥੇ ਮਹਿਲਾਵਾਂ ਨੂੰ ਇਨ੍ਹਾਂ ਵਿੱਚ 50 ਪ੍ਰਤੀਸ਼ਤ ਰਾਖਵਾਂਕਰਣ ਦੀ ਸੁਵਿਧਾ ਦਿੱਤੀ ਗਈ, ਅਤੇ ਇਸ ਲਈ ਮੈਂ ਨਿਤੀਸ਼ ਜੀ ਦਾ ਅਭਿਨੰਦਨ ਕਰਦਾ ਹਾਂ। ਅੱਜ ਬਹੁਤ ਵੱਡੀ ਸੰਖਿਆ ਵਿੱਚ, ਗ਼ਰੀਬ, ਦਲਿਤ, ਮਹਾਦਲਿਤ, ਪਿਛੜੇ, ਅਤਿ-ਪਿਛੜੇ ਸਮਾਜ ਦੀਆਂ ਭੈਣਾਂ-ਬੇਟੀਆਂ ਬਿਹਾਰ ਵਿੱਚ ਜਨਪ੍ਰਤੀਨਿਧੀ ਬਣ ਕੇ ਸੇਵਾਵਾਂ ਦੇ ਰਹੀਆਂ ਹਨ ਅਤੇ ਇਹੀ ਸੱਚਾ ਸਮਾਜਿਕ ਨਿਆਂ ਹੈ, ਇਹੀ ਸੱਚੀ ਸਮਾਜਿਕ ਹਿੱਸੇਦਾਰੀ ਹੈ। ਲੋਕਤੰਤਰ, ਜ਼ਿਆਦਾ ਤੋਂ ਜ਼ਿਆਦਾ ਹਿੱਸੇਦਾਰੀ ਨਾਲ ਹੀ ਸਮ੍ਰਿੱਧ ਹੁੰਦਾ ਹੈ, ਸਸ਼ਕਤ ਹੁੰਦਾ ਹੈ। ਇਸੇ ਸੋਚ ਦੇ ਨਾਲ, ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਮਹਿਲਾਵਾਂ ਲਈ 33 ਪ੍ਰਤੀਸ਼ਤ ਰਾਖਵਾਂਕਰਣ ਦਾ ਕਾਨੂੰਨ ਵੀ ਬਣਾਇਆ ਗਿਆ ਹੈ। ਇਸ ਦਾ ਲਾਭ ਦੇਸ਼ ਦੇ ਹਰ ਰਾਜ ਦੀਆਂ ਮਹਿਲਾਵਾਂ ਨੂੰ ਹੋਵੇਗਾ, ਸਾਡੀਆਂ ਭੈਣਾਂ-ਬੇਟੀਆਂ ਨੂੰ ਜ਼ਿਆਦਾ ਪ੍ਰਤੀਨਿਧਤਾ ਮਿਲੇਗੀ।
ਸਾਥੀਓ,
ਦੇਸ਼ ਵਿੱਚ ਮਹਿਲਾਵਾਂ ਦੀ ਆਮਦਨ ਵਧਾਉਣ ਲਈ, ਰੋਜ਼ਗਾਰ-ਸਵੈ ਰੋਜ਼ਗਾਰ ਦੇ ਨਵੇਂ ਅਵਸਰ ਬਣਾਉਣ ਲਈ ਸਰਕਾਰ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ। ਬਿਹਾਰ ਵਿੱਚ ਚੱਲ ਰਹੇ ਜੀਵਿਕਾ ਦੀਦੀ, ਇਸ ਪ੍ਰੋਗਰਾਮ ਨਾਲ ਅਨੇਕ ਭੈਣਾਂ ਦਾ ਜੀਵਨ ਬਦਲਿਆ ਹੈ। ਅੱਜ ਹੀ ਇੱਥੇ ਬਿਹਾਰ ਦੀਆਂ ਭੈਣਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਦੀ ਮਦਦ ਦਿੱਤੀ ਗਈ ਹੈ। ਇਸ ਨਾਲ ਭੈਣਾਂ ਦੇ ਆਰਥਿਕ ਸਸ਼ਕਤੀਕਰਣ ਨੂੰ ਹੋਰ ਬਲ ਮਿਲੇਗਾ। ਇਹ ਦੇਸ਼ ਵਿੱਚ ਤਿੰਨ ਕਰੋੜ ਲਖਪਤੀ ਦੀਦੀ ਬਣਾਉਣ ਦਾ ਟੀਚਾ ਹਾਸਲ ਕਰਨ ਵਿੱਚ ਹੋਰ ਸਹਿਯੋਗੀ ਬਣੇਗਾ।
ਸਾਥੀਓ,
ਬੀਤੇ ਦਹਾਕੇ ਵਿੱਚ ਗ੍ਰਾਮੀਣ ਅਰਥਵਿਵਸਥਾ ਨੂੰ ਨਵੀਂ ਗਤੀ ਮਿਲੀ ਹੈ। ਪਿੰਡਾਂ ਵਿੱਚ ਗਰੀਬਾਂ ਦੇ ਘਰ ਬਣੇ, ਸੜਕਾਂ ਬਣੀਆਂ, ਪੱਕੇ ਰਸਤੇ ਬਣੇ ਹਨ। ਪਿੰਡਾਂ ਵਿੱਚ ਗੈਸ ਕਨੈਕਸ਼ਨ ਪਹੁੰਚੇ, ਪਾਣੀ ਦੇ ਕਨੈਕਸ਼ਨ ਪਹੁੰਚੇ, ਸ਼ੌਚਾਲਯ ਬਣੇ ਹਨ। ਅਜਿਹੇ ਹਰੇਕ ਕੰਮ ਨਾਲ ਪਿੰਡਾਂ ਵਿੱਚ ਲੱਖਾਂ ਕਰੋੜ ਰੁਪਏ ਪਹੁੰਚੇ ਹਨ। ਰੋਜ਼ਗਾਰ ਦੇ ਨਵੇਂ ਅਵਸਰ ਵੀ ਬਣੇ ਹਨ। ਮਜ਼ਦੂਰ ਤੋਂ ਲੈ ਕੇ ਕਿਸਾਨ ਅਤੇ ਗੱਡੀ ਵਾਲੇ ਤੋਂ ਲੈ ਕੇ ਦੁਕਾਨਦਾਰ ਤੱਕ, ਸਭ ਨੂੰ ਕਮਾਈ ਦੇ ਨਵੇਂ ਮੌਕੇ ਮਿਲੇ ਹਨ। ਇਸ ਨਾਲ ਉਸ ਸਮਾਜ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋ ਰਿਹਾ ਹੈ, ਜੋ ਪੀੜ੍ਹੀਆਂ ਤੋਂ ਵੰਚਿਤ ਰਹੇ ਸਨ। ਮੈਂ ਤੁਹਾਨੂੰ ਪੀਐੱਮ ਆਵਾਸ ਯੋਜਨਾ ਦੀ ਉਦਾਹਰਣ ਦੇਵਾਂਗਾ। ਇਸ ਯੋਜਨਾ ਦਾ ਟੀਚਾ ਹੈ, ਦੇਸ਼ ਵਿੱਚ ਕੋਈ ਵੀ ਗ਼ਰੀਬ ਪਰਿਵਾਰ ਬੇਘਰ ਨਾ ਹੋਵੇ, ਸਭ ਦੇ ਸਿਰ ‘ਤੇ ਪੱਕੀ ਛੱਤ ਹੋਵੇ। ਹੁਣ ਜਦੋਂ ਇਨ੍ਹਾਂ ਮਾਤਾਵਾਂ-ਭੈਣਾਂ ਨੂੰ ਮੈਂ ਘਰ ਦੀਆਂ ਚਾਬੀਆਂ ਦੇ ਰਿਹਾ ਸੀ, ਉਨ੍ਹਾਂ ਦੇ ਚਿਹਰੇ ‘ਤੇ ਜੋ ਸੰਤੋਸ਼ ਨਜ਼ਰ ਆ ਰਿਹਾ ਹੈ, ਉਨ੍ਹਾਂ ਵਿੱਚ ਜੋ ਨਵਾਂ ਆਤਮ ਵਿਸ਼ਵਾਸ ਦਿਖਾਈ ਦੇ ਰਿਹਾ ਸੀ, ਉਹ ਵਾਕਈ ਇਨ੍ਹਾਂ ਗ਼ਰੀਬਾਂ ਦੇ ਲਈ ਕੰਮ ਕਰਨ ਦੀ ਪ੍ਰੇਰਣਾ ਦਾ ਕਾਰਨ ਬਣ ਜਾਂਦਾ ਹੈ। ਅਤੇ ਇਸੇ ਟੀਚੇ ਦੇ ਨਾਲ ਬੀਤੇ ਦਹਾਕੇ ਵਿੱਚ 4 ਕਰੋੜ ਤੋਂ ਵੱਧ ਪੱਕੇ ਘਰ ਬਣਾਏ ਗਏ ਹਨ। ਬਿਹਾਰ ਵਿੱਚ ਵੀ ਹੁਣ ਤੱਕ 57 ਲੱਖ ਗ਼ਰੀਬ ਪਰਿਵਾਰਾਂ ਨੂੰ ਪੱਕੇ ਘਰ ਮਿਲ ਚੁੱਕੇ ਹਨ। ਇਹ ਘਰ ਗ਼ਰੀਬ, ਦਲਿਤ, ਪਿਛੜੇ-ਅਤਿ-ਪਿਛੜੇ, ਪਸਮਾਂਦਾ ਪਰਿਵਾਰ, ਅਜਿਹੇ ਸਮਾਜ ਦੇ ਵੰਚਿਤ ਪਰਿਵਾਰਾਂ ਨੂੰ ਮਿਲੇ ਹਨ। ਆਉਣ ਵਾਲੇ ਵਰ੍ਹਿਆਂ ਵਿੱਚ 3 ਕਰੋੜ ਅਤੇ ਪੱਕੇ ਘਰ ਗਰੀਬਾਂ ਨੂੰ ਮਿਲਣ ਦਾ ਰਹੇ ਹਨ। ਅੱਜ ਵੀ, ਬਿਹਾਰ ਦੇ ਕਰੀਬ ਡੇਢ ਲੱਖ ਪਰਿਵਾਰ, ਆਪਣੇ ਨਵੇਂ ਪੱਕੇ ਘਰ ਵਿੱਚ ਗ੍ਰਹਿ ਪ੍ਰਵੇਸ਼ ਕਰ ਰਹੇ ਹਨ। ਦੇਸ਼ ਭਰ ਦੇ 15 ਲੱਖ ਗ਼ਰੀਬ ਪਰਿਵਾਰਾਂ ਨੂੰ ਨਵੇਂ ਘਰਾਂ ਦੇ ਨਿਰਮਾਣ ਦੇ ਸਵੀਕ੍ਰਿਤੀ ਪੱਤਰ ਵੀ ਦਿੱਤੇ ਗਏ ਹਨ। ਇਸ ਵਿੱਚ ਵੀ ਸਾਢੇ ਤਿੰਨ ਲੱਖ ਲਾਭਾਰਥੀ, ਇਹ ਸਾਡੇ ਬਿਹਾਰ ਦੇ ਹੀ ਹਨ। ਅੱਜ ਹੀ, ਲਗਭਗ 10 ਲੱਖ ਗ਼ਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਪੱਕੇ ਘਰ ਲਈ ਆਰਥਿਕ ਮਦਦ ਭੇਜੀ ਗਈ ਹੈ। ਇਸ ਵਿੱਚ ਬਿਹਾਰ ਦੇ 80 ਹਜ਼ਾਰ ਗ੍ਰਾਮੀਣ ਪਰਿਵਾਰ ਅਤੇ ਇੱਕ ਲੱਖ ਸ਼ਹਿਰੀ ਪਰਿਵਾਰ ਸ਼ਾਮਲ ਹਨ।
ਸਾਥੀਓ,
ਬੀਤਿਆ ਦਹਾਕਾ, ਭਾਰਤ ਦੇ ਇਨਫ੍ਰਾਸਟ੍ਰਕਚਰ ਦਾ ਦਹਾਕਾ ਰਿਹਾ ਹੈ। ਇਹ ਆਧੁਨਿਕ ਇਨਫ੍ਰਾਸਟ੍ਰਕਚਰ, ਵਿਕਸਿਤ ਭਾਰਤ ਦੀ ਬੁਨਿਆਦ ਨੂੰ ਮਜ਼ਬੂਤ ਕਰ ਰਿਹਾ ਹੈ। ਦੇਸ਼ ਦੇ 12 ਕਰੋੜ ਤੋਂ ਵਧ ਗ੍ਰਾਮੀਣ ਪਰਿਵਾਰਾਂ ਦੇ ਘਰਾਂ ਵਿੱਚ ਪਹਿਲੀ ਵਾਰ ਨਲ ਸੇ ਜਲ ਪਹੁੰਚਿਆ ਹੈ। ਢਾਈ ਕਰੋੜ ਤੋਂ ਵੱਧ ਘਰਾਂ ਵਿੱਚ ਬਿਜਲੀ ਦਾ ਕਨੈਕਸ਼ਨ ਪਹੁੰਚਿਆ ਹੈ। ਜਿਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਗੈਸ ਦੇ ਚੁੱਲ੍ਹੇ ‘ਤੇ ਖਾਣਾ ਬਣਾਵਾਂਗੇ, ਉਨ੍ਹਾਂ ਨੂੰ ਗੈਸ ਸਿਲੰਡਰ ਮਿਲੇ ਹਨ। ਹੁਣੇ ਹਾਲ ਵਿੱਚ ਤੁਸੀਂ ਖ਼ਬਰ ਪੜ੍ਹੀ ਹੋਵੇਗੀ। ਲੱਦਾਖ ਅਤੇ ਸਿਯਾਚਿਨ ਵਿੱਚ, ਜਿੱਥੇ ਮੁੱਢਲੀਆਂ ਸਹੂਲਤਾਂ ਤੱਕ ਪਹੁੰਚਾਉਣੀਆਂ ਮੁਸ਼ਕਲ ਹੁੰਦੀਆਂ ਹਨ, ਉੱਥੇ ਹੁਣ 4G ਅਤੇ 5G, ਮੋਬਾਈਲ ਕਨੈਕਸ਼ਨ ਪਹੁੰਚ ਗਿਆ ਹੈ। ਇਹ ਦਰਸਾਉਂਦਾ ਹੈ ਕਿ ਅੱਜ ਦੇਸ਼ ਦੀ ਪ੍ਰਾਥਮਿਕਤਾ ਕੀ ਹੈ। ਸਾਡੇ ਸਾਹਮਣੇ ਆਰੋਗਯ ਜਿਹੇ ਖੇਤਰ ਦੀ ਵੀ ਉਦਾਹਰਣ ਹੈ। ਕਦੇ ਏਮਸ ਦੀ ਤਰ੍ਹਾਂ ਹਸਪਤਾਲ ਦਿੱਲੀ ਜਿਹੇ ਵੱਡੇ ਸ਼ਹਿਰਾਂ ਵਿੱਚ ਹੁੰਦੇ ਸਨ। ਅੱਜ ਇੱਥੇ ਦਰਭੰਗਾ ਵਿੱਚ ਵੀ ਏਮਸ ਬਣ ਰਿਹਾ ਹੈ। ਬੀਤੇ ਦਸ ਵਰ੍ਹਿਆਂ ਵਿੱਚ ਦੇਸ਼ ਵਿੱਚ ਮੈਡੀਕਲ ਕਾਲਜ ਦੀ ਸੰਖਿਆ ਕਰੀਬ-ਕਰੀਬ ਦੁੱਗਣੀ ਹੋ ਚੁੱਕੀ ਹੈ। ਇੱਥੇ ਝੰਝਾਰਪੁਰ ਵਿੱਚ ਵੀ ਨਵਾਂ ਮੈਡੀਕਲ ਕਾਲਜ ਬਣ ਰਿਹਾ ਹੈ।
ਸਾਥੀਓ,
ਪਿੰਡਾਂ ਵਿੱਚ ਵੀ ਚੰਗੇ ਹਸਪਤਾਲ ਬਣਨ, ਇਸ ਦੇ ਲਈ ਦੇਸ਼ ਭਰ ਵਿੱਚ ਡੇਢ ਲੱਖ ਤੋਂ ਜ਼ਿਆਦਾ ਆਯੁਸ਼ਮਾਨ ਆਰੋਗਯ ਮੰਦਿਰ ਬਣਾਏ ਗਏ ਹਨ। ਬਿਹਾਰ ਵਿੱਚ ਅਜਿਹੇ 10 ਹਜ਼ਾਰ ਤੋਂ ਵੱਧ, ਆਯੁਸ਼ਮਾਨ ਆਰੋਗਯ ਮੰਦਿਰ ਬਣੇ ਹਨ। ਇਸੇ ਤਰ੍ਹਾਂ, ਜਨ ਔਸ਼ਧੀ ਕੇਂਦਰ, ਗਰੀਬ ਅਤੇ ਮਿਡਲ ਕਲਾਸ ਦੇ ਲਈ ਬਹੁਤ ਵੱਡੀ ਰਾਹਤ ਬਣ ਚੁੱਕੇ ਹਨ। ਇੱਥੇ 80 ਪਰਸੈਂਟ ਡਿਸਕਾਉਂਟ ‘ਤੇ ਸਸਤੀਆਂ ਦਵਾਈਆਂ ਮਿਲਦੀਆਂ ਹਨ। ਬਿਹਾਰ ਵਿੱਚ 800 ਤੋਂ ਜ਼ਿਆਦਾ ਜਨ-ਔਸ਼ਧੀ ਕੇਂਦਰ ਬਣਵਾਏ ਗਏ ਹਨ। ਇਸ ਨਾਲ ਬਿਹਾਰ ਦੇ ਲੋਕਾਂ ਦਾ, 2 ਹਜ਼ਾਰ ਕਰੋੜ ਰੁਪਏ, ਦਵਾਈ ‘ਤੇ ਹੋਣ ਵਾਲਾ ਖਰਚ ਬਚਿਆ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਵੀ, ਬਿਹਾਰ ਵਿੱਚ ਲੱਖਾਂ ਪਰਿਵਾਰਾਂ ਦਾ ਮੁਫਤ ਇਲਾਜ ਹੋ ਚੁੱਕਿਆ ਹੈ। ਇਸ ਨਾਲ ਇਨ੍ਹਾਂ ਪਰਿਵਾਰਾਂ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਬੱਚਤ ਹੋਈ ਹੈ।
ਸਾਥੀਓ,
ਅੱਜ ਭਾਰਤ, ਰੇਲ, ਰੋਡ, ਏਅਰਪੋਰਟ ਜਿਹੇ ਇਨਫ੍ਰਾਸਟ੍ਰਕਚਰ ਤੋਂ ਵੀ ਬਹੁਤ ਤੇਜ਼ ਗਤੀ ਨਾਲ ਜੁੜ ਰਿਹਾ ਹੈ। ਪਟਨਾ ਵਿੱਚ ਮੈਟ੍ਰੋ ਦਾ ਕੰਮ ਚਲ ਰਿਹਾ ਹੈ, ਦੇਸ਼ ਦੇ ਦੋ ਦਰਜਨ ਤੋਂ ਵੱਧ ਸ਼ਹਿਰ, ਮੈਟ੍ਰੋ ਸੁਵਿਧਾ ਨਾਲ ਜੁੜੇ ਹਨ। ਅੱਜ ਪਟਨਾ ਤੋਂ ਜੈ-ਨਗਰ ਦਰਮਿਆਨ ਨਮੋ ਭਾਰਤ ਰੈਪਿਡ ਰੇਲ ਦੀ ਸ਼ੁਰੂਆਤ ਵੀ ਹੋਈ ਹੈ। ਇਸ ਨਾਲ ਪਟਨਾ ਤੋਂ ਜੈ-ਨਗਰ ਦਰਮਿਆਨ ਦਾ ਸਫਰ ਬਹੁਤ ਘੱਟ ਸਮੇਂ ਵਿੱਚ ਪੂਰਾ ਹੋ ਜਾਵੇਗਾ। ਸਮਸਤੀਪੁਰ, ਦਰਭੰਗਾ, ਮਧੂਬਨੀ ਅਤੇ ਬੇਗੂਸਰਾਯ ਦੇ ਲੱਖਾਂ ਲੋਕਾਂ ਦੇ ਨਮੋ ਭਾਰਤ ਰੈਪਿਡ ਰੇਲ ਤੋਂ ਮਦਦ ਮਿਲੇਗੀ।
ਸਾਥੀਓ,
ਅੱਜ ਇੱਥੇ ਅਨੇਕ ਨਵੀਆਂ ਰੇਲਵੇ ਲਾਈਨਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਹੈ। ਸਹਰਸਾ ਤੋਂ ਮੁੰਬਈ ਤੱਕ, ਆਧੁਨਿਕ ਅੰਮ੍ਰਿਤ ਭਾਰਤ ਟ੍ਰੇਨ ਸ਼ੁਰੂ ਹੋਣ ਨਾਲ, ਸਾਡੇ ਸ਼੍ਰਮਿਕ ਪਰਿਵਾਰਾਂ ਨੂੰ ਬਹੁਤ ਸੁਵਿਧਾ ਹੋਵੇਗੀ। ਸਾਡੀ ਸਰਕਾਰ ਮਧੂਬਨੀ ਅਤੇ ਝੰਝਾਰਪੁਰ ਤੋਂ, ਅਜਿਹੇ ਬਿਹਾਰ ਦੇ ਦਰਜਨਾਂ ਰੇਲਵੇ ਸਟੇਸ਼ਨਾਂ ਨੂੰ ਵੀ ਆਧੁਨਿਕ ਬਣਾ ਰਹੀ ਹੈ। ਦਰਭੰਗਾ ਏਅਰਪੋਰਟ ਤੋਂ ਮਿਥਿਲਾ ਦੀ, ਬਿਹਾਰ ਦੀ ਏਅਰ ਕਨੈਕਟੀਵਿਟੀ ਬਿਹਤਰ ਹੋਈ ਹੈ। ਪਟਨਾ ਏਅਰਪੋਰਟ ਦਾ ਵੀ ਵਿਸਤਾਰ ਕੀਤਾ ਜਾ ਰਿਹਾ ਹੈ। ਵਿਕਾਸ ਦੇ ਇਨ੍ਹਾਂ ਕਾਰਜਾਂ ਨਾਲ ਬਿਹਾਰ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਬਣ ਰਹੇ ਹਨ।
ਸਾਥੀਓ,
ਸਾਡੇ ਕਿਸਾਨ, ਗ੍ਰਾਮੀਣ ਅਰਥਵਿਵਸਥਾ ਦੀ ਰੀੜ੍ਹ ਹੈ। ਇਹ ਰੀੜ੍ਹ ਜਿੰਨੀ ਮਜ਼ਬੂਤ ਹੋਵੇਗੀ, ਪਿੰਡ ਓਨੇ ਹੀ ਮਜ਼ਬੂਤ ਹੋਣਗੇ, ਓਨਾ ਹੀ ਸਸ਼ਕਤ ਹੋਵੇਗਾ। ਅਸੀਂ ਸਾਰੇ ਜਾਣਦੇ ਹਾਂ, ਮਿਥਿਲਾ ਦਾ, ਕੋਸੀ ਦਾ ਇਹ ਖੇਤਰ ਹੜ੍ਹ ਤੋਂ ਬਹੁਤ ਪਰੇਸ਼ਾਨ ਰਿਹਾ ਹੈ। ਸਰਕਾਰ, ਬਿਹਾਰ ਵਿੱਚ ਹੜ੍ਹ ਦੇ ਪ੍ਰਕੋਪ ਨੂੰ ਘੱਟ ਕਰਨ ਦੇ ਲਈ ਗਿਆਰ੍ਹਾਂ ਹਜ਼ਾਰ ਕਰੋੜ ਰੁਪਏ ਖਰਚ ਕਰਨ ਵਾਲੀ ਹੈ। ਇਸ ਨਾਲ ਬਾਗਮਤੀ, ਧਾਰ, ਬੂੜੀ ਗੰਡਕ, ਕੋਸੀ ‘ਤੇ ਬੰਨ੍ਹ ਬਣਨਗੇ। ਇਸ ਨਾਲ ਸ਼ਹਿਰਾਂ ਦਾ ਨਿਰਮਾਣ ਹੋਵੇਗਾ, ਨਦੀ ਦੇ ਪਾਣੀ ਤੋਂ ਸਿੰਚਾਈ ਦੀ ਵਿਵਸਥਾ ਹੋਵੇਗੀ। ਅਤੇ ਹਰ ਕਿਸਾਨ ਦੇ ਖੇਤ ਤੱਕ ਪਾਣੀ ਪਹੁੰਚਾਉਣ ਦਾ ਇੰਤਜ਼ਾਮ ਵੀ ਹੋਵੇਗਾ। ਯਾਨੀ ਹੁਣ ਹੜ੍ਹ ਦੀ ਪਰੇਸ਼ਾਨੀ ਵੀ ਘੱਟ ਹੋਵੇਗੀ, ਖੇਤਾਂ ਤੱਕ ਲੋੜੀਂਦਾ ਪਾਣੀ ਵੀ ਪਹੁੰਚੇਗਾ।
ਸਾਥੀਓ,
ਮਖਾਨਾ, ਅੱਜ ਦੇਸ਼ ਅਤੇ ਦੁਨੀਆ ਦੇ ਲਈ ਸੁਪਰਫੂਡ ਹੈ, ਲੇਕਿਨ ਮਿਥਿਲਾ ਦਾ ਤਾਂ ਇਹ ਸੱਭਿਆਚਾਰ ਦਾ ਹਿੱਸਾ ਹੈ। ਇਸੇ ਸੱਭਿਆਚਾਰ ਨੂੰ ਹੀ ਅਸੀਂ ਇੱਥੇ ਦੀ ਸਮ੍ਰਿੱਧੀ ਦਾ ਵੀ ਸੂਤਰ ਬਣਾ ਰਹੇ ਹਾਂ। ਅਸੀਂ ਮਖਾਨੇ ਨੂੰ GI ਟੈਗ ਦਿੱਤਾ ਹੈ। ਯਾਨੀ ਮਖਾਨਾ ਇਸੇ ਧਰਤੀ ਦਾ ਉਤਪਾਦ ਹੈ, ਇਸ ‘ਤੇ ਹੁਮ ਅਧਿਕਾਰਿਕ ਮੁਹਰ ਲਗ ਗਈ ਹੈ। ਮਖਾਨਾ ਰਿਸਰਚ ਸੈਂਟਰ ਨੂੰ ਵੀ ਨੈਸ਼ਨਲ ਸਟੇਟਸ ਦਿੱਤਾ ਗਿਆ ਹੈ। ਬਜਟ ਵਿੱਚ ਜਿਸ ਮਖਾਨਾ ਬੋਰਡ ਦਾ ਐਲਾਨ ਕੀਤਾ ਗਿਆ ਹੈ, ਉਹ ਬਣਨ ਨਾਲ ਮਖਾਨਾ ਕਿਸਾਨਾਂ ਦੀ ਕਿਸਮਤ ਬਦਲਣ ਵਾਲੀ ਹੈ। ਬਿਹਾਰ ਦਾ ਮਖਾਨਾ, ਦੁਨੀਆ ਭਰ ਦੇ ਬਜ਼ਾਰਾਂ ਤੱਕ, ਸੁਪਰਫੂਡ ਦੇ ਰੂਪ ਵਿੱਚ ਪਹੁੰਚੇਗਾ। ਬਿਹਾਰ ਵਿੱਚ ਨੈਸ਼ਨਲ ਇੰਸਟੀਟਿਊਟ ਆਫ ਫੂਡ ਟੈਕਨੋਲੋਜੀ ਐਂਡ ਮੈਨੇਜਮੈਂਟ ਵੀ ਬਣਨ ਵਾਲਾ ਹੈ। ਇਸ ਨਾਲ ਇੱਥੇ ਦੇ ਨੌਜਵਾਨਾਂ ਨੂੰ ਫੂਡ ਪ੍ਰੋਸੈਸਿੰਗ ਨਾਲ ਜੁੜੇ ਛੋਟੇ ਉੱਦਮ ਲਗਾਉਣ ਵਿੱਚ ਹੋਰ ਮਦਦ ਮਿਲੇਗੀ।
ਸਾਥੀਓ,
ਖੇਤੀ ਦੇ ਨਾਲ-ਨਾਲ ਮੱਛੀ ਉਤਪਾਦਨ ਵਿੱਚ ਵੀ ਬਿਹਾਰ ਨਿਰੰਤਰ ਅੱਗੇ ਵਧ ਰਿਹਾ ਹੈ। ਸਾਡੇ ਮਛੇਰੇ ਸਾਥੀ ਹੁਣ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਦਾ ਲਾਭ ਲੈ ਪਾ ਰਹੇ ਹਾਂ। ਇਸ ਨਾਲ ਮੱਛੀ ਦੇ ਕੰਮ ਵਿੱਚ ਜੁਟੇ ਅਨੇਕ ਪਰਿਵਾਰਾਂ ਨੂੰ ਲਾਭ ਹੋਇਆ ਹੈ। ਪੀਐੱਮ ਮਤਸਯ ਸੰਪਦਾ ਯੋਜਨਾ ਦੇ ਤਹਿਤ ਵੀ ਬਿਹਾਰ ਵਿੱਚ ਸੈਂਕੜੋਂ ਕਰੋੜ ਰੁਪਏ ਦੇ ਕੰਮ ਹੋਏ ਹਨ।
ਸਾਥੀਓ,
22 ਅਪ੍ਰੈਲ ਨੂੰ, ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ, ਅੱਤਵਾਦੀਆਂ ਨੇ ਮਾਸੂਮ ਦੇਸ਼ਵਾਸੀਆਂ ਨੂੰ ਜਿਸ ਬੇਰਹਮੀ ਨਾਲ ਮਾਰਿਆ ਹੈ, ਉਸ ਤੋਂ ਪੂਰਾ ਦੇਸ਼ ਦੁਖੀ ਹੈ, ਕੋਟਿ-ਕੋਟਿ ਦੇਸ਼ਵਾਸੀ ਦੁਖੀ ਹਨ। ਸਾਰੇ ਪੀੜਤ ਪਰਿਵਾਰਾਂ ਦੇ ਇਸ ਦੁਖ ਵਿੱਚ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜਾ ਹੈ। ਜਿਨ੍ਹਾਂ ਪਰਿਵਾਰਜਨਾਂ ਦਾ ਹੁਣ ਇਲਾਜ ਚਲ ਰਿਹਾ ਹੈ, ਉਹ ਜਲਦੀ ਸਵਸਥ ਹੋਣ, ਇਸ ਦੇ ਲਈ ਵੀ ਸਰਕਾਰ ਹਰ ਯਤਨ ਕਰ ਰਹੀ ਹੈ।
ਸਾਥੀਓ,
ਇਸ ਅੱਤਵਾਦੀ ਹਮਲੇ ਵਿੱਚ ਕਿਸੀ ਨੇ ਆਪਣਾ ਬੇਟਾ ਖੋਇਆ, ਕਿਸੇ ਨੇ ਆਪਣਾ ਭਾਈ ਖੋਇਆ, ਕਿਸੇ ਨੇ ਆਪਣਾ ਜੀਵਨ-ਸਾਥੀ ਖੋਇਆ ਹੈ। ਉਨ੍ਹਾਂ ਵਿੱਚੋਂ ਕੋਈ ਬਾਂਗਲਾ ਬੋਲਦਾ ਸੀ, ਕੋਈ ਕੰਨੜ ਬੋਲਦਾ ਸੀ, ਕੋਈ ਮਰਾਠੀ ਸੀ, ਕੋਈ ਓੜੀਆ ਸੀ, ਕੋਈ ਗੁਜਰਾਤੀ ਸੀ, ਕੋਈ ਇੱਥੇ ਬਿਹਾਰ ਦਾ ਲਾਲ ਸੀ। ਅੱਜ ਉਨ੍ਹਾਂ ਸਭ ਦੀ ਮੌਤ ‘ਤੇ ਕਾਰਗਿਲ ਤੋਂ ਕੰਨਿਆਕੁਮਾਰੀ ਤੱਕ ਸਾਡਾ ਦੁਖ ਇੱਕ ਜਿਹਾ ਹੈ, ਸਾਡਾ ਆਕ੍ਰੋਸ਼ ਇੱਕ ਜਿਹਾ ਹੈ। ਇਹ ਹਮਲਾ ਸਿਰਫ ਨਿਹੱਥੇ ਟੂਰਿਸਟਾਂ ‘ਤੇ ਨਹੀਂ ਹੋਇਆ ਹੈ, ਦੇਸ਼ ਦੇ ਦੁਸ਼ਮਣਾਂ ਨੇ ਭਾਰਤ ਦੀ ਆਤਮਾ ‘ਤੇ ਹਮਲਾ ਕਰਨ ਦੀ ਗੁਸਤਾਖੀ ਕੀਤੀ ਹੈ। ਮੈਂ ਬਹੁਤ ਸਪਸ਼ਟ ਸ਼ਬਦਾਂ ਵਿੱਚ ਕਹਿਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇਹ ਹਮਲਾ ਕੀਤਾ ਹੈ, ਉਨ੍ਹਾਂ ਅੱਤਵਾਦੀਆਂ ਨੂੰ, ਅਤੇ ਇਸ ਹਮਲੇ ਦੀ ਸਾਜਿਸ਼ ਰਚਨ ਵਾਲਿਆਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਵੀ ਵੱਡੀ ਸਜ਼ਾ ਮਿਲੇਗੀ, ਸਜ਼ਾ ਮਿਲ ਕੇ ਰਹੇਗੀ। ਹੁਣ ਅੱਤਵਾਦੀਆਂ ਦੀ ਬਚੀ-ਕੁਚੀ ਜ਼ਮੀਨ ਨੂੰ ਵੀ ਮਿੱਟੀ ਵਿੱਚ ਮਿਲਾਉਣ ਦਾ ਸਮਾਂ ਆ ਗਿਆ ਹੈ। 140 ਕਰੋੜ ਭਾਰਤੀਆਂ ਦੀ ਇੱਛਾ-ਸ਼ਕਤੀ ਹੁਣ ਅੱਤਵਾਦ ਦੇ ਆਕਾਵਾਂ ਦੀ ਕਮਰ ਤੋੜ ਕੇ ਰਹੇਗੀ।
Friends,
Today, from the soil of Bihar, I say to the whole world: India will identify, track, and punish every terrorist, and their backers. We will pursue them to the ends of the earth. India’s spirit will never be broken by terrorism. Terrorism will not go unpunished. Every effort will be made to ensure that justice is done. The entire nation is firm in this resolve. Everyone who believes in humanity is with us. I thank the people of various countries and their leaders, who have stood with us in these times.
ਸਾਥੀਓ,
ਸ਼ਾਂਤੀ ਅਤੇ ਸੁਰੱਖਿਆ, ਇਹ ਤੇਜ਼ ਵਿਕਾਸ ਦੀ ਸਭ ਤੋਂ ਜ਼ਰੂਰੀ ਸ਼ਰਤ ਹੈ। ਵਿਕਸਿਤ ਭਾਰਤ ਦੇ ਲਈ ਵਿਕਸਿਤ ਬਿਹਾਰ ਜ਼ਰੂਰੀ ਹੈ। ਬਿਹਾਰ ਵਿੱਚ ਵਿਕਾਸ ਹੋਵੇ, ਅਤੇ ਵਿਕਾਸ ਦਾ ਲਾਭ ਇੱਥੇ ਹਰ ਵਰਗ, ਹਰ ਖੇਤਰ ਤੱਕ ਪਹੁੰਚੇ, ਇਹ ਸਾਡਾ ਸਭ ਦਾ ਯਤਨ ਹੈ। ਪੰਚਾਇਤੀ ਰਾਜ ਦਿਵਸ ‘ਤੇ ਇਸ ਪ੍ਰੋਗਰਾਮ ਨਾਲ ਜੁੜਨ ਦੇ ਲਈ ਮੈਂ ਇੱਕ ਵਾਰ ਫਿਰ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ। ਮੇਰੇ ਨਾਲ ਬੋਲੋ-
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
*****
ਐੱਮਜੇਪੀਐੱਸ/ਵੀਜੇ/ਆਰਕੇ
(Release ID: 2124121)
Visitor Counter : 5