ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੰਸਦੀ ਰਾਜਭਾਸ਼ਾ ਕਮੇਟੀ ਨੇ ਭਾਰਤੀ ਸਿਨੇਮਾ ਦੇ ਨੈਸ਼ਲਨ ਮਿਊਜ਼ੀਅਮ ਦਾ ਦੌਰਾ ਕੀਤਾ
Posted On:
23 APR 2025 11:27AM by PIB Chandigarh
ਸੰਸਦੀ ਰਾਜਭਾਸ਼ਾ ਕਮੇਟੀ ਦੇ ਮੈਂਬਰਾਂ ਨੇ ਮੰਗਲਵਾਰ, 22 ਅਪ੍ਰੈਲ, 2025 ਨੂੰ ਮੁੰਬਈ ਵਿੱਚ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਅਤੇ ਭਾਰਤੀ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ (ਐੱਨਐੱਮਆਈਸੀ) ਦਾ ਦੌਰਾ ਕੀਤਾ।
ਵਫਦ ਵਿੱਚ ਸਾਂਸਦ ਸ਼੍ਰੀ ਸੰਕਲ ਲਾਲਵਾਨੀ (ਇੰਦੌਰ ਲੋਕਸਭਾ ਚੋਣ ਹਲਕਾ), ਸ਼੍ਰੀ ਹਰਿਭਾਈ ਪਟੇਲ (ਮੇਹਸਾਣਾ ਲੋਕ ਸਭਾ ਚੋਣ ਹਲਕਾ), ਸ਼੍ਰੀ ਕੁਲਦੀਪ ਇੰਦੌਰਾ (ਗੰਗਾਨਗਰ ਲੋਕ ਸਭਾ ਚੋਣ ਹਲਕਾ), ਡਾ. ਸੁਮੇਰ ਸਿੰਘ ਸੋਲੰਕੀ (ਆਰਐੱਸ), ਸ਼੍ਰੀ ਜ਼ੀਆ ਉਰ ਰਹਿਮਾਨ (ਸੰਭਲ ਲੋਕ ਸਭਾ ਨਿਰਵਾਰਚ ਖੇਤਰ) ਦੇ ਨਾਲ-ਨਾਲ ਕਮੇਟੀ ਦੇ ਸਕੱਤਰ ਸ਼੍ਰੀ ਪ੍ਰੇਮ ਨਾਰਾਇਣ ਸ਼ਾਮਲ ਸੀ।
ਸੰਸਦੀ ਕਮੇਟੀ ਦੇ ਮੈਂਬਰਾਂ ਦਾ ਸੁਆਗਤ ਐੱਨਐੱਫਡੀਸੀ ਦੇ ਜਨਰਲ ਮੈਨੇਜਰ, ਸ਼੍ਰੀ ਡੀ. ਰਾਮਕ੍ਰਿਸ਼ਣਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਕੀਤਾ। ਇਸ ਅਵਸਰ ‘ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੀਨੀਅਰ ਆਰਥਿਕ ਸਲਾਹਕਾਰ ਸ਼੍ਰੀ ਰਵਿੰਦ੍ਰ ਕੁਮਾਰ ਜੈਨ ਵੀ ਮੌਜੂਦ ਸਨ।
ਐੱਨਐੱਮਆਈਸੀ ਦੀ ਮਾਰਕੀਟਿੰਗ ਅਤੇ ਜਨਸੰਪਰਕ ਪ੍ਰਬੰਧਕ ਸੁਸ਼੍ਰੀ ਜਯੀਤਾ ਘੋਸ਼ ਅਤੇ ਡਿਪਟੀ ਜਨਰਲ ਮੈਨੇਜਰ ਅਤੇ ਕਿਊਰੇਟਰ, ਸ਼੍ਰੀ ਸਤਿਆਜੀਤ ਮੰਡਲੇ ਨੇ ਮਿਊਜ਼ੀਅਮ ਦੇ ਦੌਰੇ ਦਾ ਸੰਚਾਲਨ ਕੀਤਾ। ਰਾਜਭਾਸ਼ਾ ਕਮੇਟੀ ਦੇ ਮੈਂਬਰਾਂ ਨੇ ਭਾਰਤੀ ਸਿਨੇਮਾ ਦੀ ਇਤਿਹਾਸਿਕ ਯਾਤਰਾ, ਤਕਨੀਕੀ ਪ੍ਰਗਤੀ, ਦੁਰਲਭ ਪੋਸਟਰ ਅਤੇ ਚੁਣੇ ਹੋਏ ਕਲੈਕਸ਼ਨ ਦੀ ਸੰਖੇਪ ਜਾਣਕਾਰੀ ਲਈ।
ਰਾਜਭਾਸ਼ਾ ਸੰਸਦੀ ਕਮੇਟੀ ਦੇ ਮੈਂਬਰ ਪ੍ਰਦਰਸ਼ਨਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਭਾਰਤੀ ਸਿਨੇਮਾ ਦੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਕਰਨ ਅਤੇ ਪ੍ਰਦਰਸ਼ਿਤ ਕਰਨ ਦੇ ਲਈ ਮਿਊਜ਼ੀਅਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਦੌਰਾ ਨਾ ਸਿਰਫ ਗਿਆਨਵਰਧਕ ਅਤੇ ਜਾਣਕਾਰੀਪੂਰਨ ਸੀ, ਸਗੋਂ ਭਾਵਨਾਤਮਕ ਤੌਰ ‘ਤੇ ਵੀ ਮਹੱਤਵਪੂਰਨ ਸੀ, ਜੋ ਭਾਰਤੀ ਸਿਨੇਮਾ ਦੀ ਆਤਮਾ ਨਾਲ ਇੱਕ ਵਿਲੱਖਣ ਜੁੜਾਅ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਭਵਿੱਖ ਵਿੱਚ ਮਿਊਜ਼ੀਅਮ ਦਾ ਫਿਰ ਤੋਂ ਦੌਰਾ ਕਰਨ ਦੀ ਆਪਣੀ ਇੱਛਾ ਵੀ ਵਿਅਕਤ ਕੀਤੀ।
ਇਹ ਅਵਸਰ ਐੱਨਐੱਮਆਈਸੀ ਅਤੇ ਐੱਨਐੱਫਡੀਸੀ ਦੋਵਾਂ ਦੇ ਲਈ ਮਾਣ ਦਾ ਪਲ ਸੀ, ਕਿਉਂਕਿ ਦੇਸ ਦੇ ਪ੍ਰਮੁੱਖ ਨੀਤੀ ਨਿਰਮਾਤਾਵਾਂ ਦੁਆਰਾ ਭਾਰਤੀ ਸਿਨੇਮਾ ਦੀ ਸਥਾਈ ਵਿਰਾਸਤ ਨੂੰ ਮਾਨਤਾ ਦਿੱਤੀ ਗਈ ਅਤੇ ਉਸ ਦੀ ਸ਼ਲਾਘਾ ਕੀਤੀ ਗਈ।
* * *
ਪੀਆਈਬੀ ਮੁੰਬਈ । ਐੱਸਸੀ/ਡੀਆਰ
(Release ID: 2123844)
Visitor Counter : 11