ਪ੍ਰਧਾਨ ਮੰਤਰੀ ਦਫਤਰ
azadi ka amrit mahotsav

17ਵੇਂ ਸਿਵਲ ਸੇਵਾਵਾਂ ਦਿਵਸ 'ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 21 APR 2025 1:52PM by PIB Chandigarh

ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਡਾ. ਜਿਤੇਂਦਰ ਸਿੰਘ ਜੀ, ਸ਼ਕਤੀਕਾਂਤ ਦਾਸ ਜੀ, ਡਾ. ਸੋਮਨਾਥਨ ਜੀ, ਹੋਰ ਸੀਨੀਅਰ ਅਧਿਕਾਰੀਗਣ, ਦੇਸ਼ ਭਰ ਤੋਂ ਜੁੜੇ ਸਿਵਿਲ ਸਰਵਿਸਿਜ ਦੇ ਸਾਰੇ ਸਾਥੀ, ਦੇਵੀਓ ਅਤੇ ਸੱਜਣੋਂ!

ਸਾਥੀਓ,

ਤੁਹਾਨੂੰ ਸਾਰਿਆਂ ਨੂੰ ਸਿਵਿਲ ਸਰਵਿਸਿਜ਼ ਡੇਅ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ! ਇਸ ਵਾਰ ਦਾ ਸਿਵਿਲ ਸਰਵਿਸਿਜ਼ ਡੇਅ ਕਈ ਕਾਰਨਾਂ ਤੋਂ ਵਿਸ਼ੇਸ਼ ਹੈ। ਇਸ ਵਰ੍ਹੇ ਅਸੀਂ ਆਪਣੇ ਸੰਵਿਧਾਨ ਦਾ 75ਵਾਂ ਵਰ੍ਹਾ ਮਨਾ ਰਹੇ ਹਾਂ ਅਤੇ ਇਹ ਸਰਦਾਰ ਵੱਲਭ ਭਾਈ ਪਟੇਲ ਜੀ ਦੀ 150ਵੀਂ ਜਯੰਤੀ ਦਾ ਵੀ ਸਾਲ ਹੈ। 21 ਅਪ੍ਰੈਲ 1947 ਨੂੰ ਸਰਦਾਰ ਵੱਲਭਭਾਈ ਪਟੇਲ ਨੇ ਤੁਹਾਨੂੰ ਸਾਰਿਆਂ ਨੂੰ Steel Frame of India ਕਿਹਾ ਸੀ। ਉਨ੍ਹਾਂ ਨੇ ਸੁਤੰਤਰ ਭਾਰਤ ਦੀ Bureaucracy ਦੀ ਨਵੀਆਂ ਮਰਿਆਦਾਵਾਂ ਤੈਅ ਕੀਤੀਆਂ ਸਨ। ਇੱਕ ਅਜਿਹਾ ਸਿਵਿਲ ਸਰਵੈਂਟ, ਜੋ ਰਾਸ਼ਟਰ ਦੀ ਸੇਵਾ ਨੂੰ ਆਪਣਾ ਸਰਵੋਤਮ ਕਰਤੱਵ ਮੰਨੇ। ਜੋ ਲੋਕਤੰਤਰੀ ਤਰੀਕੇ ਨਾਲ ਪ੍ਰਸ਼ਾਸਨ ਚਲਾਏ। ਜੋ ਇਮਾਨਦਾਰੀ ਨਾਲ, ਅਨੁਸ਼ਾਸਨ ਨਾਲ, ਸਮਰਪਣ ਨਾਲ ਭਰਿਆ ਹੋਇਆ ਹੋਵੇ. ਜੋ  ਦੇਸ਼ ਦੇ ਟੀਚਿਆਂ ਦੇ ਲਈ ਦਿਨ-ਰਾਤ ਕੰਮ ਕਰੇ। ਅੱਜ ਜਦੋਂ ਅਸੀਂ ਵਿਕਸਿਤ ਭਾਰਤ ਬਣਾਉਣ ਦੇ ਸੰਕਲਪ ਦੇ ਨਾਲ ਅੱਗੇ ਵਧ ਰਹੇ ਹਾਂ, ਤਾਂ ਸਰਦਾਰ ਵੱਲਭਭਾਈ ਪਟੇਲ ਦੀਆਂ ਇਹ ਗੱਲਾਂ ਹੋਰ ਜ਼ਿਆਦਾ ਪ੍ਰਸੰਗਿਕ ਹੋ ਜਾਂਦੀਆਂ ਹਨ। ਮੈਂ ਅੱਜ ਸਰਦਾਰ ਸਾਹਿਬ ਦੇ ਵਿਜ਼ਨ ਨੂੰ ਨਮਨ ਕਰਦਾ ਹਾਂ ਅਤੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਵੀ ਦਿੰਦਾ ਹਾਂ।

ਸਾਥੀਓ,

ਕੁਝ ਸਮਾਂ ਪਹਿਲਾਂ ਮੈਂ ਲਾਲ ਕਿਲੇ ਤੋਂ ਕਿਹਾ ਸੀ ਕਿ ਅੱਜ ਦੇ ਭਾਰਤ ਨੂੰ ਆਉਣ ਵਾਲੇ ਇੱਕ ਹਜ਼ਾਰ ਵਰ੍ਹੇ ਦੀ ਨੀਂਹ ਨੂੰ ਮਜ਼ਬੂਤ ਕਰਨਾ ਹੈ। ਇੱਕ ਹਿਸਾਬ ਨਾਲ ਦੇਖੋ ਤਾਂ ਇੱਕ ਹਜ਼ਾਰ ਵਰ੍ਹੇ ਦੀ ਸਹਿਸਤ੍ਰਾਬਦੀ ਵਿੱਚ ਪਹਿਲਾਂ 25 ਵਰ੍ਹੇ ਬੀਤ ਗਏ ਹਨ। ਇਹ ਨਵੀਂ ਸ਼ਤਾਬਦੀ ਦਾ 25ਵਾਂ ਵਰ੍ਹਾ ਹੈ ਅਤੇ ਨਵੇਂ ਮਿਲੇਨੀਅਮ ਯਾਨੀ ਨਵੀਂ ਸਹਿਸਤ੍ਰਾਬਦੀ ਦਾ ਵੀ 25ਵਾਂ ਵਰ੍ਹਾ ਹੈ। ਅਸੀਂ ਅੱਜ ਜਿਨ੍ਹਾਂ ਨੀਤੀਆਂ ‘ਤੇ ਕੰਮ ਕਰ ਰਹੇ ਹਾਂ, ਜੋ ਫੈਸਲੇ ਲੈ ਰਹੇ ਹਾਂ, ਉਹ ਇੱਕ ਹਜ਼ਾਰ ਵਰ੍ਹੇ ਦਾ ਭਵਿੱਖ ਤੈਅ ਕਰਨ ਵਾਲੇ ਹਨ। ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ यथा हि एकेन चक्रेण न रथस्य गतिर्भवेत्। एवं पुरूषकारेण विना दैवं न सिध्यति॥ ਯਾਨੀ ਜਿਵੇਂ ਇੱਕ ਚੱਕਰ ਨਾਲ ਰਥ ਨਹੀਂ ਚਲ ਸਕਦਾ ਹੈ, ਉਸੇ ਤਰ੍ਹਾਂ ਬਿਨਾ ਮਿਹਨਤ ਦੇ ਸਿਰਫ਼ ਕਿਸਮਤ ਦੇ ਭਰੋਸੇ ਸਫ਼ਲਤਾ ਨਹੀਂ ਮਿਲਦੀ। ਵਿਕਸਿਤ ਭਾਰਤ ਦੇ ਸਾਡੇ ਟੀਚੇ ਲਈ ਵੀ ਵਿਕਾਸ ਰਥ ਦੇ ਹਰ ਚੱਕਰ ਨੂੰ ਮਿਲਕੇ  ਚਲਿਆ ਹੈ, ਦ੍ਰਿੜ੍ਹ ਵਚਨਬੱਧ ਹੋ ਕੇ ਹਰ ਦਿਨ ਹਰ ਪਲ ਇਸ ਟੀਚੇ ਲਈ ਕੰਮ ਕਰਨਾ ਹੈ, ਲਕਸ਼ ਨੂੰ ਪ੍ਰਾਪਤ ਕਰਨ ਲਈ ਜੀਣਾ ਹੈ, ਜਿੰਦਗੀ ਖਪਾਉਣੀ ਹੈ।

ਸਾਥੀਓ,

ਪੂਰੀ ਦੁਨੀਆ ਨੂੰ ਤੇਜ਼ ਗਤੀ ਨਾਲ ਬਦਲਦੇ ਹੋਏ ਦੇਖ ਰਹੇ ਹਾਂ। ਆਪਣੇ ਪਰਿਵਾਰ ਵਿੱਚ ਵੀ ਤੁਸੀਂ ਦੇਖਦੇ ਹੋਵੋਗੇ ਕਿ ਪਰਿਵਾਰ ਵਿੱਚ ਜੇਕਰ 10-15 ਵਰ੍ਹੇ ਦਾ ਬੱਚਾ ਹੈ ਅਤੇ ਜਦੋਂ ਉਸ ਨਾਲ ਗੱਲ ਕਰਦੇ ਹਾਂ, ਤਾਂ ਤੁਸੀਂ ਫੀਲ ਕਰਦੇ ਹੋ, ਤੁਸੀਂ ਆਉਟਡੇਟੇਡ ਹੋ। ਇਹ ਇਸ ਲਈ ਹੁੰਦਾ ਹੈ ਕਿਉਂਕਿ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਹਰ 2-3 ਵਰ੍ਹਿਆਂ ਵਿੱਚ Gadgets ਕਿਵੇਂ ਬਦਲ ਰਹੇ ਹਨ। ਕੁਝ ਸਮਝੋ, ਸਿੱਖੋ ਉਸ ਤੋਂ ਪਹਿਲਾਂ ਨਵਾਂ ਆ ਜਾਂਦਾ ਹੈ। ਸਾਡੇ ਛੋਟੇ-ਛੋਟੇ ਬੱਚੇ ਇਨ੍ਹਾਂ ਤੇਜ਼ ਬਦਲਾਵਾਂ ਦੇ ਨਾਲ ਵੱਡੇ ਹੋ ਰਹੇ ਹਨ। ਸਾਡੀ Bureaucracy, ਸਾਡਾ ਕੰਮਕਾਜ, ਸਾਡੀ ਪਾਲਿਸੀ ਮੇਕਿੰਗ ਵੀ ਪੁਰਾਣੀ ਢੇਰੀ ‘ਤੇ ਨਹੀਂ ਚਲ ਸਕਦੀ। ਇਸ ਲਈ 2014 ਦੇ ਬਾਅਦ ਤੋਂ ਦੇਸ਼ ਵਿੱਚ ਵਿਵਸਥਾ ਪਰਿਵਰਤਨ ਦਾ ਇੱਕ ਬਹੁਤ ਵੱਡਾ ਮਹਾਯੱਗ ਸ਼ੁਰੂ ਹੋਇਆ ਹੈ।

ਅਸੀਂ ਇਸ ਤੇਜ਼ ਸਪੀਡ ਦੇ ਨਾਲ ਖੁਦ ਨੂੰ ਢਾਲ ਰਹੇ ਹਾਂ। ਅੱਜ ਭਾਰਤ ਦੀ Aspirational Society, ਭਾਰਤ ਦੇ ਯੁਵਾ, ਭਾਰਤ ਦੇ ਕਿਸਾਨ, ਭਾਰਤ ਦੀਆਂ ਮਹਿਲਾਵਾਂ, ਉਨ੍ਹਾਂ ਦੇ ਸੁਪਨਿਆਂ ਦੀ ਉਡਾਣ ਅੱਜ ਜਿਸ ਉੱਚਾਈ ‘ਤੇ ਹੈ, ਉਹ ਵਾਕਾਈ ਬੇਮਿਸਾਲ ਹੈ। ਇਨ੍ਹਾਂ ਵਿਲੱਖਣ ਅਕਾਂਖਿਆਵਾਂ ਦੀ ਪੂਰਤੀ ਲਈ ਬੇਮਿਸਾਲ ਗਤੀ ਵੀ ਜ਼ਰੂਰੀ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਕਿੰਨੇ ਹੀ ਵੱਡੇ-ਵੱਡੇ ਪੜਾਵਾਂ ਤੋਂ ਲੰਘੇਗਾ। ਐਨਰਜੀ ਸਿਕਓਰਿਟੀ  ਨਾਲ ਜੁੜੇ ਲਕਸ਼, ਕਲੀਨ ਐਨਰਜੀ ਨਾਲ ਜੁੜੇ ਲਕਸ਼, ਸਪੋਰਟਸ ਤੋਂ ਲੈ ਕੇ ਸਪੇਸ ਨੂੰ ਲੈ ਕੇ, ਯਾਨੀ ਅਜਿਹੇ ਅਨੇਕ ਨਵੇਂ ਲਕਸ਼, ਹਰ ਸੈਕਟਰ ਵਿੱਚ ਦੇਸ਼  ਦਾ ਪਰਚਮ ਅਤੇ ਨਵੀਂ ਉਚਾਈਆਂ ‘ਤੇ ਲਹਿਰਾਉਣਾ ਹੈ। ਅਤੇ ਇਹ ਜਦੋਂ ਮੈਂ ਗੱਲ ਕਰਦਾ ਹਾਂ ਤਦ ਅਤੇ ਦਸ਼ ਜਦੋਂ ਸੋਚਦਾ ਹੈ ਤਦ, ਹਰ ਕਿਸੇ ਦੀ ਨਜ਼ਰ ਤੁਹਾਡੇ ‘ਤੇ ਹੈ, ਭਰੋਸਾ ਤੁਹਾਡੇ ਸਾਰਿਆਂ ‘ਤੇ ਹੈ, ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੇ ਸਭ ਮੇਰੇ ਸਾਥੀਆਂ ‘ਤੇ ਹੈ। ਤੁਹਾਨੂੰ ਜਲਦੀ ਤੋਂ ਜਲਦੀ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਇਕੌਨਮੀ ਵੀ ਬਣਾਉਣਾ ਹੈ। ਇਸ ਕੰਮ ਵਿੱਚ ਦੇਰੀ ਨਾ ਹੋਵੇ, ਇਹ ਤੁਹਾਡੇ ਸਾਰਿਆਂ ਨੂੰ ਸੁਨਿਸ਼ਚਿਤ ਕਰਨਾ ਹੈ।

ਸਾਥੀਓ,

ਮੈਨੂੰ ਖੁਸ਼ੀ ਹੈ ਕਿ ਇਸ ਵਾਰ Civil Services Day ਦੀ ਥੀਮ, Holistic Development of India ਰੱਖੀ ਗਈ ਹੈ। ਇਹ ਸਿਰਫ਼ ਇੱਕ ਥੀਮ ਨਹੀਂ ਹੈ, ਇਹ ਸਾਡਾ ਕਮਿਟਮੈਂਟ ਹੈ, ਦੇਸ਼ ਦੀ ਜਨਤਾ ਨਾਲ ਸਾਡਾ ਵਾਅਦਾ ਹੈ, Holistic Development of India ਯਾਨੀ No village left behind, No family left behind, No citizen left behind. ਅਸਲ ਪ੍ਰਗਤੀ ਦਾ ਮਤਲਬ ਛੋਟੇ ਬਦਲਾਅ ਨਹੀਂ, ਸਗੋਂ Full-scale impact ਹੁੰਦਾ ਹੈ। ਹਰ ਘਰ ਵਿੱਚ clean water, ਹਰ ਬੱਚੇ ਨੂੰ quality education, ਹਰ entrepreneur ਨੂੰ financial access ਅਤੇ ਹਰ ਪਿੰਡ ਨੂੰ digital economy ਦਾ ਲਾਭ, ਅਜਿਹੀਆਂ ਹੀ ਗੱਲਾਂ ਹਨ ਜੋ Holistic Development, ਮੈਂ ਮੰਨਦਾ ਹਾਂ, Quality in Governance ਸਿਰਫ਼ schemes launch ਕਰਨ ਨਾਲ ਨਹੀਂ ਆਉਂਦੀ। ਸਗੋਂ Quality in Governance ਇਸ ਨਾਲ ਤੈਅ ਹੁੰਦੀ ਹੈ ਕਿ 

ਉਹ scheme ਕਿੰਨੀ ਗਹਿਰਾਈ ਤੱਕ ਜਨਤਾ ਦਰਮਿਆਨ ਪਹੁੰਚੀ, ਅਤੇ ਉਸ ਦਾ ਕਿੰਨਾ real impact ਹੋਇਆ। ਅੱਜ ਰਾਜਕੋਟ ਹੋਵੇ, ਗੋਮਤੀ ਹੋਵੇ, ਤਿਨਸੁਕੀਆ ਹੋਵੇ, ਕੋਰਾਪੁਟ ਹੋਵੇ, ਅਜਿਹੇ ਕਿੰਨੇ ਹੀ ਜ਼ਿਲ੍ਹਿਆਂ ਵਿੱਚ ਅਸੀਂ ਇਹੀ impact ਦੇਖ ਰਹੇ ਹਾਂ। ਸਕੂਲ ਵਿੱਚ ਅਟੈਂਡੈਂਸ ਵਧਾਉਣ ਤੋਂ ਲੈ ਕੇ ਸੋਲਰ ਪਾਵਰ ਤੱਕ, ਅਨੇਕ ਜ਼ਿਲ੍ਹਿਆਂ ਨੇ ਬਹੁਤ ਚੰਗਾ ਕੰਮ ਕੀਤਾ ਅਤੇ ਜੋ ਤੈਅ ਕੀਤਾ ਉਹ ਪੂਰਾ ਕਰਕੇ ਦਿਖਾਇਆ ਅਤੇ ਉਸ ਵਿੱਚੋਂ ਕਈ ਜ਼ਿਲ੍ਹਿਆਂ ਨੂੰ ਅੱਜ ਪੁਰਸਕਾਰ ਦਿੱਤਾ ਗਿਆ ਹੈ। ਮੈਂ ਇਨ੍ਹਾਂ ਸਾਰੇ ਜ਼ਿਲ੍ਹਿਆਂ ਅਤੇ ਯੋਜਨਾਵਾਂ ਨਾਲ ਜੁੜੇ ਸਾਥੀਆਂ ਨੂੰ ਵੀ ਅੱਜ ਵਿਸ਼ੇਸ਼ ਵਧਾਈ ਦਿੰਦਾ ਹਾਂ। 

ਸਾਥੀਓ,

ਬੀਤੇ 10 ਵਰ੍ਹਿਆਂ ਵਿੱਚ ਭਾਰਤ ਨੇ Incremental change ਤੋਂ ਅੱਗੇ ਵਧ ਕੇ Impactful transformation ਤੱਕ ਦਾ ਸਫ਼ਰ ਦੇਖਿਆ ਹੈ। ਅੱਜ ਭਾਰਤ ਦਾ governance model, Next Generation Reforms ‘ਤੇ ਫੋਕਸ ਕਰ ਰਿਹਾ ਹੈ। ਅਸੀਂ technology ਅਤੇ innovation ਅਤੇ innovative practices ਦੇ ਜ਼ਰੀਏ ਸਰਕਾਰ ਅਤੇ ਨਾਗਰਿਕਾਂ ਦਰਮਿਆਨ ਦੂਰੀ ਸਮਾਪਤ ਕਰ ਰਹੇ ਹਾਂ। ਇਸ ਦਾ impact ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਵੀ ਦਿਖ ਰਿਹਾ ਹੈ। ਤੁਹਾਡੇ ਨਾਲ  Aspirational Districts ਦੀ ਕਈ ਵਾਰ ਚਰਚਾ ਹੋਈ ਹੈ, ਲੇਕਿਨ Aspirational Blocks ਦੀ ਸਫ਼ਲਤਾ ਵੀ ਓਨੀ ਹੀ ਸ਼ਾਨਦਾਰ ਹੈ। ਤੁਸੀਂ ਜਾਣਦੇ ਹੋ, ਇਹ ਪ੍ਰੋਗਰਾਮ ਦੋ ਸਾਲ ਪਹਿਲਾਂ ਜਨਵਰੀ 2023 ਵਿੱਚ ਲਾਂਚ ਹੋਇਆ ਸੀ। ਸਿਰਫ਼ ਦੋ ਵਰ੍ਹਿਆਂ ਵਿੱਚ ਇਨ੍ਹਾਂ blocks ਨੇ ਜੋ ਬਦਲਾਅ ਦਿਖਾਏ ਹਨ, ਉਹ ਬੇਮਿਸਾਲ ਹਨ।

 

ਇਨ੍ਹਾਂ ਬਲੌਕਸ ਵਿੱਚ Health, Nutrition, Social Development ਅਤੇ Basic Infrastructure ਦੇ ਕਈ indicators ਵਿੱਚ ਸ਼ਾਨਦਾਰ ਪ੍ਰਗਤੀ ਹੋਈ ਹੈ ਅਤੇ ਕੁਝ ਸਥਾਨਾਂ ‘ਤੇ ਰਾਜ ਦੀ ਐਵਰੇਜ ਤੋਂ ਵੀ ਅੱਗੇ ਨਿਕਲ ਗਏ ਹਨ। ਰਾਜਸਥਾਨ ਦੇ ਟੋਂਕ ਜ਼ਿਲ੍ਹੇ ਦੀ ਪੀਪਲੂ ਬਲੌਕ ਵਿੱਚ, ਦੋ ਵਰ੍ਹੇ ਪਹਿਲਾਂ ਆਂਗਣਵਾੜੀ ਸੈਂਟਰਸ ਵਿੱਚ ਬੱਚਿਆਂ ਦੀ measurement efficiency, ਸਿਰਫ਼ 20 ਪ੍ਰਤੀਸ਼ਤ ਸੀ। ਹੁਣ ਇਹ 99 ਪਰਸੈਂਟ ਤੋਂ ਵੀ ਜ਼ਿਆਦਾ ਹੋ ਗਈ ਹੈ। ਬਿਹਾਰ ਦੇ ਭਾਗਲਪੁਰ ਵਿੱਚ ਜਗਦੀਸ਼ਪੁਰ ਬਲੌਕ ਹਨ। ਉੱਥੇ, ਪਹਿਲੀ ਤਿਮਾਹੀ ਵਿੱਚ ਹੀ ਗਰਭਵਤੀ ਮਹਿਲਾਵਾਂ ਦਾ ਰਜਿਸਟ੍ਰੇਸ਼ਨ ਪਹਿਲੇ ਸਿਰਫ਼ 25 ਪਰਸੈਂਟ ਸੀ।

ਹੁਣ ਇਹ ਵਧ ਕੇ 90 ਪਰਸੈਂਟ ਤੋਂ ਜ਼ਿਆਦਾ ਹੋ ਗਿਆ ਹੈ। ਜੰਮੂ-ਕਸ਼ਮੀਰ ਦੇ ਮਾਰਵਾਹ ਬਲੌਕ ਵਿੱਚ Institutional deliveries ਪਹਿਲਾਂ 30 ਪ੍ਰਤੀਸ਼ਤ ਸੀ ਜੋ ਵਧ ਕੇ 100 ਪ੍ਰਤੀਸ਼ਤ ਹੋ ਗਈ ਹੈ। ਝਾਰਕੰਡ ਦੇ ਗੁਰਡੀ ਬਲੌਕ ਵਿੱਚ ਨਲ ਤੋਂ ਜਲ ਦਾ ਕਨੈਕਸ਼ਨ 18 ਪਰਸੈਂਟ ਤੋਂ ਵਧ ਕੇ 100 ਪਰਸੈਂਟ ਹੋ ਗਿਆ ਹੈ। ਇਹ ਸਿਰਫ਼ ਅੰਕੜੇ ਨਹੀਂ ਹਨ, ਇਹ Last-mile delivery ਦੇ ਸਾਡੇ ਸੰਕਲਪ ਦੀ ਸਿੱਧੀ ਨੂੰ ਦਿਖਾਉਂਦੇ ਹਨ, ਇਹ ਦਿਖਾਉਂਦੇ ਹਨ ਕਿ ਸਹੀ intent, ਸਹੀ planning  ਅਤੇ ਸਹੀ execution ਨਾਲ, ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ ਵੀ ਇੱਛਤ ਪਰਿਵਰਤਨ ਸੰਭਵ ਹੈ।

ਸਾਥੀਓ,

ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਨੇ ਕਈ transformative ਬਦਲਾਅ ਕਰਕੇ ਦਿਖਾਏ ਹਨ। ਉਪਲਬਧੀਆਂ ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਭਾਰਤ ਅੱਜ ਸਿਰਫ਼ growth ਦੀ ਵਜ੍ਹਾ ਨਾਲ ਨਹੀਂ ਜਾਣਿਆ ਜਾ ਰਿਹਾ, ਸਗੋਂ governance, transparency ਅਤੇ innovation ਦੇ ਨਵੇਂ benchmarks ਅੱਜ ਭਾਰਤ ਸੈੱਟ ਕਰ ਰਿਹਾ ਹੈ।

G20 Presidency ਵੀ ਇਸ ਦੀ ਇੱਕ ਉਦਾਹਰਣ ਹੈ। 60 ਤੋਂ ਜ਼ਿਆਦਾ ਸ਼ਹਿਰਾਂ ਵਿੱਚ 200 ਤੋਂ ਜ਼ਿਆਦਾ meetings, ਇੰਨੀ ਵੱਡੀ ਅਤੇ inclusive footprint, G20 ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਅਤੇ ਇਹੀ ਤਾਂ Holistic Approach ਹੈ। ਜਨਭਾਗੀਦਾਰੀ ਦੀ ਅਪ੍ਰੋਚ ਨੇ ਇਹ ਦੂਸਰਿਆਂ ਦੇਸ਼ਾਂ ਤੋਂ 10-11 ਵਰ੍ਹੇ ਅੱਗੇ ਹਨ। ਪਿਛਲੇ 11 ਵਰ੍ਹਿਆਂ ਵਿੱਚ, ਅਸੀਂ delay system ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਨਵੇਂ processes ਬਣਾ ਰਹੇ ਹਾਂ, ਅਸੀਂ technology ਦੇ ਮਾਧਿਅਮ ਨਾਲ Turnaround Time ਨੂੰ ਘਟਾ ਰਹੇ ਹਾਂ। Ease of business ਨੂੰ ਹੁਲਾਰਾ ਦੇਣ ਲਈ, ਅਸੀਂ 40 ਹਜ਼ਾਰ ਤੋਂ ਜ਼ਿਆਦਾ compliances ਨੂੰ ਖ਼ਤਮ ਕੀਤਾ ਹੈ, ਅਸੀਂ 3,400 ਤੋਂ ਜ਼ਿਆਦਾ legal provisions ਨੂੰ ਵੀ decriminalize ਕਰ ਦਿੱਤਾ ਹੈ।

 

ਮੈਨੂੰ ਯਾਦ ਹੈ, ਜਦੋਂ ਅਸੀਂ Compliance ਦਾ ਬਰਡਨ ਘੱਟ ਕਰਨ ਲਈ ਕੰਮ ਰਹੇ ਸਾਂ, ਜਦੋਂ ਵਪਾਰ-ਕਾਰੋਬਾਰ ਦੌਰਾਨ ਹੋਣ ਵਾਲੀਆਂ ਕੁਝ ਗਲਤੀਆਂ ਨੂੰ decriminalise ਕਰ ਰਹੇ ਸਾਂ, ਤਾਂ ਮੇਰੇ ਲਈ ਹੈਰਾਨੀਜਨਕ ਸੀ ਕੁਝ ਕੋਨੇ ਵਿੱਚ ਵਿਰੋਧ ਦੇ ਸੁਰ ਵੀ ਉਠਿਆ ਕਰਦੇ ਸਨ। ਕਈ ਲੋਕ ਕਹਿੰਦੇ ਸਨ “ਅੱਜ ਤੱਕ ਨਹੀਂ ਹੋਇਆ, ਤੁਸੀਂ ਕਿਉਂ ਕਰ ਰਹੇ ਹੋ? ਚਲਦਾ ਹੈ, ਚਲਣ ਦੋ। ਇਸ ਨਾਲ ਤੁਹਾਨੂੰ ਕੀ ਫਰਕ ਪੈਂਦਾ ਹੈ? Compliance ਕਰਨ ਦੇਵੋ, ਤੁਸੀਂ ਕਿਉਂ ਆਪਣਾ ਕੰਮ ਵਧਾ ਰਹੇ ਹੋ? ਚਾਰੋਂ ਪਾਸੇ ਤੋਂ ਚਰਚਾਵਾਂ ਚਲਦੀਆਂ ਸਨ, ਜਵਾਬ ਆਉਂਦੇ ਸਨ ਲੇਕਿਨ ਜਿਸ ਲਕਸ਼ ਨੂੰ ਪ੍ਰਾਪਤ ਕਰਨਾ ਸੀ, ਉਸ ਲਕਸ਼ ਦਾ ਦਬਾਅ ਇਨ੍ਹਾਂ ਦਬਾਵਾਂ ਤੋਂ ਜ਼ਿਆਦਾ ਸੀ ਅਤੇ ਇਸ ਲਈ ਦਬਾਅ ਤੋਂ ਦਬੇ ਨਹੀਂ, ਅਸੀਂ ਲਕਸ਼ ਦੇ ਲਈ ਚਲ ਪਏ।

ਅਸੀਂ ਪੁਰਾਣੀ ਲੀਕ ਫੜ੍ਹ ਕੇ ਚਲਾਂਗੇ ਤਾਂ ਸਾਨੂੰ ਨਵੇਂ ਨਤੀਜੇ ਮਿਲਣੇ ਮੁਸ਼ਕਲ ਹੋਣਗੇ। ਜਦੋਂ ਅਸੀਂ ਕੁਝ ਅਲੱਗ ਕਰਾਂਗੇ ਅਤੇ ਤਦ ਤਾਂ ਅਲੱਗ ਨਤੀਜੇ ਵੀ ਮਿਲਣਗੇ। ਅਤੇ ਅੱਜ ਇਸੇ ਸੋਚ ਦੀ ਵਜ੍ਹਾ ਨਾਲ ਸਾਡੀ Ease of Doing Business Rankings ਵਿੱਚ ਬਹੁਤ ਸੁਧਾਰ ਹੋਇਆ ਹੈ। ਅੱਜ ਦੁਨੀਆ ਭਾਰਤ ਵਿੱਚ ਨਿਵੇਸ਼ ਕਰਨ ਲਈ ਬਹੁਤ ਉਤਸੁਕ ਹੈ, ਅਤੇ ਇਹ ਸਾਡਾ ਕੰਮ ਹੈ ਕਿ ਅਸੀਂ ਅਵਸਰ ਜਾਣ ਨਾ ਦਈਏ, ਸਾਨੂੰ ਇਸ ਅਵਸਰ ਦਾ ਪੂਰਾ ਲਾਭ ਉਠਾਉਣਾ ਹੈ। ਸਾਨੂੰ ਰਾਜਾਂ ਦੇ ਪੱਧਰ ‘ਤੇ, ਜ਼ਿਲ੍ਹਾ ਅਤੇ ਬਲੌਕ ਪੱਧਰ ‘ਤੇ red tape ਦੀ ਹਰ ਗੁੰਜਾਇਸ਼ ਨੂੰ ਖ਼ਤਮ ਕਰਨਾ ਹੈ। ਤਦ ਅਸੀਂ ਰਾਜਾਂ ਦੇ ਪੱਧਰ ‘ਤੇ ਜ਼ਿਲ੍ਹਾ ਪੱਧਰ ‘ਤੇ, ਆਪਣੇ ਲਕਸ਼ਾਂ ਨੂੰ ਪ੍ਰਾਪਤ ਕਰ ਪਾਵਾਂਗੇ।

ਸਾਥੀਓ,

ਪਿਛਲੇ 10-11 ਸਾਲ ਦੀਆਂ ਦੇਸ਼ ਦੀ ਜੋ ਸਫ਼ਲਤਾਵਾਂ ਰਹੀਆਂ ਹਨ, ਉਨ੍ਹਾਂ ਨੇ ਵਿਕਸਿਤ ਭਾਰਤ ਦੀ ਨੀਂਹ ਨੂੰ ਬਹੁਤ ਮਜ਼ਬੂਤ ਕੀਤਾ ਹੈ। ਹੁਣ ਦੇਸ਼ ਇਸ ਮਜ਼ਬੂਤ ਨੀਂਹ ‘ਤੇ ਵਿਕਸਿਤ ਭਾਰਤ ਦੀ ਸ਼ਾਨਦਾਰ ਇਮਾਰਤ ਦਾ ਨਿਰਮਾਣ ਸ਼ੁਰੂ ਕਰ ਰਿਹਾ ਹੈ। ਲੇਕਿਨ ਨਿਰਮਾਣ ਦੀ ਇਸ ਪ੍ਰਕਿਰਿਆ ਵਿੱਚ ਸਾਡੇ ਸਾਹਮਣੇ ਚੁਣੌਤੀਆਂ ਵੀ ਘੱਟ ਨਹੀਂ ਹਨ। ਭਾਰਤ ਹੁਣ ਦੁਨੀਆ ਦਾ ਸਭ ਤੋਂ ਅਧਿਕ ਜਨਸੰਖਿਆ ਵਾਲਾ ਦੇਸ਼ ਬਣ ਚੁੱਕਿਆ ਹੈ। ਅਜਿਹੇ ਵਿੱਚ ਬੇਸਿਕ ਸੁਵਿਧਾਵਾਂ ਦੀ ਸੈਚੁਰੇਸ਼ਨ ਸਾਡੇ ਲਈ ਪ੍ਰਾਥਮਿਕਤਾ ਹੋਣੀ ਹੀ ਚਾਹੀਦੀ ਹੈ। ਤੁਹਾਨੂੰ Last Mile Delivery ‘ਤੇ ਹਮੇਸ਼ਾ ਬਹੁਤ ਜ਼ਿਆਦਾ ਫੋਕਸ ਕਰਦੇ ਰਹਿਣਾ ਹੈ।  ਸਮੇਂ ਦੇ ਨਾਲ ਦੇਸ਼ਵਾਸੀਆਂ ਦੀ needs ਅਤੇ aspirations, ਦੋਵੇਂ ਤੇਜ਼ੀ ਨਾਲ ਬਦਲ ਰਹੀਆਂ ਹਨ।

ਹੁਣ Civil Service ਨੂੰ contemporary challenges ਦੇ ਹਿਸਾਬ ਨਾਲ ਖੁਦ ਨੂੰ adapt ਕਰਨਾ ਹੋਵੇਗਾ, ਤਦ ਉਹ relevant ਬਣੀਆਂ ਰਹਿ ਸਕਦੀਆ ਹਨ। ਸਾਨੂੰ ਖੁਦ ਲਈ ਨਵੀਆਂ-ਨਵੀਆਂ ਕਸੌਟੀਆਂ ਵੀ ਰੋਜ਼ਾਨਾ ਬਣਾਉਂਦੇ ਰਹਿਣਾ ਹੋਵੇਗਾ ਅਤੇ ਹਰ ਕਸੌਟੀ ਨੂੰ ਪਾਰ ਕਰਦੇ ਰਹਿਣਾ ਹੋਵੇਗਾ। ਅਤੇ ਸਫ਼ਲਤਾ ਦੀ ਸਭ ਤੋਂ ਵੱਡੀ ਕੁੰਜੀ ਇਹੀ ਹੈ ਕਿ ਖੁਦ ਨੂੰ ਚੁਣੌਤੀ ਦਿੰਦੇ ਰਹੋ। ਕੱਲ੍ਹ ਕੀਤਾ ਸੀ ਉਹ ਸੰਤੋਸ਼ ਦੇ ਲਈ ਨਹੀ ਸੀ, ਕੱਲ੍ਹ ਜੋ ਪਾਇਆ ਸੀ ਉਹ ਚੁਣੌਤੀ ਦਾ ਕਾਰਨ ਬਣਦੇ ਰਹਿਣਾ ਚਾਹੀਦਾ ਹੈ, ਤਾਕਿ ਕੱਲ੍ਹ ਮੈਂ ਉਸ ਤੋਂ ਜ਼ਿਆਦਾ ਕਰ ਪਾਵਾਂ। ਹੁਣ ਸਿਰਫ਼ ਪਿਛਲੀਆਂ ਸਰਕਾਰਾਂ ਨਾਲ ਤੁਲਨਾ ਕਰਕੇ, ਆਪਣੇ ਕੰਮ, ਆਪਣੀ ਪਰਫਾਰਮੈਸ ਨੂੰ ਅਸੀਂ ਤੈਅ ਨਹੀਂ ਕਰ ਸਕਦੇ। ਮੇਰੇ ਪਹਿਲੇ ਡਿਸਟ੍ਰਿਕਟ ਵਿੱਚ ਫਲਾਨੇ ਭਾਈ ਸਨ, ਉਨ੍ਹਾਂ ਨੇ ਇੰਨਾ ਕੀਤਾ, ਮੈਂ ਇੰਨਾ ਕਰ ਦਿੱਤਾ, ਜੀ ਨਹੀਂ, ਹੁਣ ਸਾਨੂੰ ਆਪਣੀ ਕਸੌਟੀ ਬਣਾਉਣਾ ਹੈ. 2047 ਦੇ ਵਿਕਸਿਤ ਭਾਰਤ ਦੇ ਟੀਚੇ ਨੂੰ ਅਸੀਂ ਕਿੰਨਾ ਦੂਰ ਹਾਂ? ਅਸੀਂ ਕਿੱਥੇ ਤੱਕ ਪਹੁੰਚੇ ਹਾਂ, ਉਹ ਹਿਸਾਬ-ਕਿਤਾਬ ਦਾ ਵਕਤ ਸਮਾਪਤ ਹੋ ਚੁੱਕਿਆ ਹੈ। ਹੁਣ ਜਿੱਥੇ ਹਾਂ ਉੱਥੇ ਦੀ ਜਿੱਥੇ ਜਾਣਾ ਹੈ ਉੱਥੇ ਹੁਣ ਕਿੰਨੀ ਦੂਰੀ ਬਾਕੀ ਹੈ, ਉਸ ਦੂਰੀ ਨੂੰ ਪੂਰਾ ਕਰਨ ਦਾ ਮੇਰਾ ਰੋਡਮੈਪ ਕੀ ਹੈ, ਮੇਰੀ ਗਤੀ ਕੀ ਹੈ, ਅਤੇ ਮੈਂ ਹੋਰਾਂ ਤੋਂ ਜਲਦੀ 2047 ਤੱਕ ਕਿਵੇਂ ਪਹੁੰਚ ਕੇ ਸਾਰੇ ਲਕਸ਼ਾਂ ਨੂੰ ਪ੍ਰਾਪਤ ਕਰ ਲਵਾਂ, ਇਹੀ ਸਾਡਾ ਸੁਪਨਾ ਹੈ, ਇਹੀ ਸਾਡਾ ਮਕਸਦ ਹੈ, ਇਹੀ ਸਾਡਾ ਲਕਸ਼ ਹੋਣਾ ਚਾਹੀਦਾ ਹੈ।

ਸਾਨੂੰ ਹਰ ਸੈਕਟਰ ਵਿੱਚ ਦੇਖਣਾ ਹੋਵੇਗਾ ਕਿ ਜੋ ਲਕਸ਼ ਅਸੀਂ ਤੈਅ ਕੀਤੇ ਹਨ, ਕੀ ਉਨ੍ਹਾਂ ਨੂੰ ਪਾਉਣ ਲਈ ਸਾਡੀ ਮੌਜੂਦਾ ਸਪੀਡ ਬਹੁਤ ਹੈ। ਜੇਕਰ ਨਹੀਂ ਹੈ , ਤਾਂ  ਸਾਨੂੰ ਉਸ ਨੂੰ ਵਧਾਉਣਾ ਹੈ। ਸਾਨੂੰ ਯਾਦ ਰੱਖਣਾ ਹੈ, ਅੱਜ ਜੋ ਟੈਕਨੋਲੋਜੀ ਸਾਡੇ ਕੋਲ ਹੈ, ਉਹ ਪਹਿਲਾਂ ਨਹੀਂ ਸੀ। ਸਾਨੂੰ ਟੈਕਨੋਲੋਜੀ ਦੀ ਤਾਕਤ ਦੇ ਨਾਲ ਅੱਗੇ ਵਧਣਾ ਹੈ। 10 ਵਰ੍ਹਿਆਂ ਵਿੱਚ ਅਸੀਂ 4 ਕਰੋੜ ਗ਼ਰੀਬਾਂ ਲਈ ਪੱਕੇ ਘਰ ਬਣਾਏ, ਲੇਕਿਨ ਹੁਣ 3 ਕਰੋੜ ਨਵੇਂ ਘਰ ਬਣਾਉਣ ਦਾ ਲਕਸ਼ ਸਾਡੇ ਸਾਹਮਣੇ ਹੈ। ਅਸੀਂ 5-6 ਵਰ੍ਹਿਆਂ ਵਿੱਚ 12 ਕਰੋੜ ਤੋਂ ਜ਼ਿਆਦਾ ਗ੍ਰਾਮੀਣ ਘਰਾਂ ਨੂੰ ਨਲ ਕਨੈਕਸ਼ਨ ਨਾਲ ਜੋੜਿਆ ਹੈ। ਹੁਣ ਸਾਨੂੰ ਜਲਦੀ ਤੋਂ ਜਲਦੀ ਪਿੰਡ ਦੇ ਹਰ ਘਰ ਨੂੰ ਨਲ ਕਨੈਕਸ਼ਨ ਨਾਲ ਜੋੜਨਾ ਹੈ। 10 ਵਰ੍ਹਿਆਂ ਵਿੱਚ ਅਸੀਂ ਗ਼ਰੀਬਾਂ ਦੇ ਲਈ 11 ਕਰੋੜ ਤੋਂ ਜ਼ਿਆਦਾ ਸ਼ੌਚਾਲਯ ਬਣਾਏ ਹਨ, ਹੁਣ ਸਾਨੂੰ Waste Management ਨਾਲ ਜੁੜੇ ਨਵੇਂ ਲਕਸ਼ਾਂ ਨੂੰ ਜਲਦੀ ਤੋਂ ਜਲਦੀ ਪ੍ਰਾਪਤ ਕਰਨ ਹੈ, ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਕਰੋੜਾਂ ਗ਼ਰੀਬਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ। ਹੁਣ ਸਾਨੂੰ ਦੇਸ਼ ਦੀ ਜਨਤਾ ਵਿੱਚ ਨਿਊਟ੍ਰਿਸ਼ਨ ਨੂੰ ਲੈ ਕੇ ਨਵੇਂ ਸੰਕਲਪਾਂ ਨੂੰ ਸਿੱਧ ਕਰਨਾ ਹੈ। ਸਾਡਾ ਇੱਕ ਹੀ ਲਕਸ਼ ਹੋਣਾ ਚਾਹੀਦਾ ਹੈ, 100 ਪਰਸੈਂਟ coverage, 100 ਪਰਸੈਂਟ impact, ਇਸੇ ਅਪ੍ਰੋਚ ਨੇ 10 ਵਰ੍ਹਿਆਂ ਵਿੱਚ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਨਿਕਾਲਣਾ ਹੈ। ਇਹੀ ਅਪ੍ਰੋਚ, ਭਾਰਤ ਨੂੰ ਗ਼ਰੀਬੀ ਤੋਂ ਪੂਰੀ ਤਰ੍ਹਾਂ ਮੁਕਤ ਕਰੇਗਾ।

ਸਾਥੀਓ,

ਇੱਕ ਦੌਰ ਅਜਿਹਾ ਸੀ ਜਦੋਂ bureaucracy ਦਾ role ਇੱਕ regulator ਦਾ ਹੁੰਦਾ ਸੀ, ਜੋ industrialization ਅਤੇ entrepreneurship ਦੀ speed ਨੂੰ control ਕਰਦੀ ਸੀ। ਇਸ ਸੋਚ ਨਾਲ ਵੀ ਦੇਸ਼ ਅੱਗੇ ਨਿਕਲ ਚੁੱਕਿਆ ਹੈ। ਅੱਜ ਅਸੀਂ ਅਜਿਹਾ environment create ਕਰ ਰਹੇ ਹਾਂ, ਜੋ citizens ਵਿੱਚ enterprise ਨੂੰ promote ਕਰੇ ਅਤੇ ਉਨ੍ਹਾਂ ਨੂੰ ਹਰ barrier ਨੂੰ cross ਕਰਨ ਵਿੱਚ ਮਦਦ ਦੇ। ਇਸ ਲਈ Civil Service ਨੂੰ enabler ਬਣਨਾ ਹੋਵੇਗਾ। ਸਿਰਫ਼ rule book ਦੇ keeper ਦੇ ਰੂਪ ਵਿੱਚ ਹੀ ਨਹੀਂ, ਬਲਕਿ growth ਦੇ facilitator ਦੇ ਰੂਪ ਵਿੱਚ ਆਪਣਾ ਵਿਸਤਾਰ ਕਰਨਾ ਹੋਵੇਗਾ। ਮੈਂ ਤੁਹਾਨੂੰ MSME ਸੈਕਟਰ ਦੀ ਉਦਾਹਰਣ ਦੇਵੇਗਾ। ਤੁਸੀਂ ਜਾਣਦੇ ਹੋ ਦੇਸ਼ ਨੇ ਮਿਸ਼ਨ ਮੈਨੂਫੈਕਚਰਿੰਗ ਸ਼ੁਰੂ ਕੀਤਾ ਹੈ। ਇਸ ਦੀ ਸਫ਼ਲਤਾ ਦਾ ਬਹੁਤ ਵੱਡਾ ਅਧਾਰ ਸਾਡਾ MSME ਸੈਕਟਰ ਹੈ। ਅੱਜ ਦੁਨੀਆ ਵਿੱਚ ਹੋ ਰਹੇ ਬਦਲਾਵਾਂ ਦਰਮਿਆਨ, ਸਾਡੇ MSMEs, ਸਟਾਰਟਅੱਪਸ ਅਤੇ ਯੁਵਾ ਉੱਦਮੀਆਂ ਦੇ ਕੋਲ ਇੱਕ ਅਭੂਤਪੂਰਵ ਇਤਿਹਾਸਿਕ ਅਵਸਰ ਆਇਆ ਹੈ।

ਅਜਿਹੇ ਵਿੱਚ ਇਹ ਜ਼ਰੂਰੀ ਹੈ ਕਿ ਅਸੀਂ ਗੋਲਬਲ ਸਪਲਾਈ ਚੇਨ ਵਿੱਚ ਵਧੇਰੇ Competitive ਬਣੀਏ। ਸਾਨੂੰ ਇਹ ਵੀ ਯਾਦ ਰੱਖਣਾ ਹੈ ਕਿ MSMEs, ਦਾ Competition ਸਿਰਫ਼ ਛੋਟੇ Entrepreneurs ਨਾਲ ਨਹੀਂ ਹੈ। ਇਨ੍ਹਾਂ ਦੀ ਮੁਕਾਬਲੇਬਾਜ਼ੀ ਪੂਰੀ ਦੁਨੀਆ ਨਾਲ ਹੈ। ਜੇਕਰ ਇੱਕ ਛੋਟੇ ਜਿਹੇ ਦੇਸ਼ ਵਿੱਚ ਕਿਸੇ ਇੰਡਸਟ੍ਰੀ ਦੇ ਕੋਲ ਸਾਡੇ ਤੋਂ ਬਿਹਤਰ Ease of Compliances ਹੈ, ਤਾਂ ਉਹ ਸਾਡੇ ਦੇਸ਼ ਦੇ ਸਟਾਰਟਅੱਪ ਦਾ ਜ਼ਿਆਦਾ ਮਜ਼ਬੂਤੀ ਨਾਲ ਮੁਕਾਬਲਾ ਕਰੇਗਾ। ਇਸ ਲਈ ਸਾਨੂੰ ਇਹ ਨਿਰੰਤਰ ਦੇਖਣਾ ਹੋਵੇਗਾ ਕਿ Global Best Practices ਵਿੱਚ ਅਸੀਂ ਕਿੱਥੇ Stand ਕਰ ਰਹੇ ਹਾਂ। ਭਾਰਤ ਦੀ ਇੰਡਸਟ੍ਰੀ ਦਾ ਲਕਸ਼ ਜੇਕਰ ਗਲੋਬਲ ਬੈਸਟ ਪ੍ਰੋਡਕਟ ਬਣਾਉਣ ਦਾ ਹੈ, ਤਾਂ ਭਾਰਤ ਦੀ ਬਿਊਰੋਕ੍ਰੇਸੀ ਦਾ ਲਕਸ਼, ਦੁਨੀਆ ਵਿੱਚ ਸਭ ਤੋਂ ਬੈਸਟ ease of compliances environment ਦੇਣ ਦਾ ਹੋਣਾ ਚਾਹੀਦਾ ਹੈ।

ਸਾਥੀਓ,

ਅੱਜ ਦੀ tech-driven ਦੁਨੀਆ ਵਿੱਚ civil servants ਨੂੰ ਅਜਿਹੀ skills ਚਾਹੀਦੀ ਹੈ ਜੋ ਨਾ ਉਨ੍ਹਾਂ ਨੂੰ ਸਿਰਫ਼ technology ਸਮਝਣ ਵਿੱਚ ਮਦਦ ਕਰੇ, ਸਗੋਂ ਉਸ ਨੂੰ smart ਅਤੇ  inclusive governance ਲਈ ਇਸਤੇਮਾਲ ਵੀ ਕਰ ਸਕਣ। “In the age of technology, governance is not about managing systems, it is about multiplying possibilities.” ਸਾਨੂੰ Tech Savvy ਹੋਣਾ ਪਵੇਗਾ, ਤਾਕਿ ਹਰ policy ਅਤੇ scheme ਨੂੰ technology ਦੇ ਜ਼ਰੀਏ ਜ਼ਿਆਦਾ efficient ਅਤੇ accessible ਬਣਾਇਆ ਜਾ ਸਕੇ। ਸਾਨੂੰ Data-Driven Decision making ਵਿੱਚ ਐਕਸਪਰਟ ਬਣਨਾ ਹੋਵੇਗਾ, ਜਿਸ ਨਾਲ policy designing ਅਤੇ implementation ਜ਼ਿਆਦਾ accurate ਹੋ ਸਕੇ। ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ ਕਿ Artificial Intelligence ਅਤੇ Quantum Physics ਕਿੰਨੀ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਜਲਦੀ ਹੀ, , technology ਦੇ use ਵਿੱਚ ਇੱਕ ਨਵਾਂ revolution ਆਵੇਗਾ। ਇਹ ਉਸ digital ਅਤੇ information age ਤੋਂ ਕਿਤੇ ਅੱਗੇ ਹੋਵੇਗਾ,

ਜਿਨ੍ਹਾਂ ਨਾਲ ਅੱਜ ਜਿਸ ਤੋਂ ਜਾਣੂ ਹਾਂ ਉਸ ਤੋਂ ਵੀ ਤੁਹਾਨੂੰ ਫਿਊਚਰ ਦੀ technology revolution ਲਈ ਖੁਦ ਨੂੰ ਤਿਆਰ ਕਰਨਾ ਹੋਵੇਗਾ, ਪੂਰੇ ਸਿਸਟਮ ਨੂੰ ਤਿਆਰ ਕਰਨ ਦੀ ਵਿਵਸਥਾ ਵੀ ਵਿਕਸਿਤ ਕਰਨੀ ਪਵੇਗੀ। ਤਾਕਿ ਅਸੀਂ ਨਾਗਰਿਕਾਂ ਨੂੰ best services ਵੀ ਦੇ ਪਾਈਏ ਅਤੇ ਉਨ੍ਹਾਂ ਦੀ aspirations ਨੂੰ ਵੀ ਪੂਰਾ ਕਰ ਸਕੀਏ। ਸਾਨੂੰ civil servants ਦੀ ਸਮਰੱਥਾ ਨੂੰ ਵਧਾਉਣਾ ਹੋਵੇਗਾ, ਤਾਕਿ ਅਸੀਂ ਇੱਕ future-ready civil service ਤਿਆਰ ਕਰ ਸਕੀਏ। ਅਤੇ ਇਸ ਲਈ Mission ਕਰਮਯੋਗੀ ਅਤੇ Civil Service Capacity Building ਪ੍ਰੋਗਰਾਮ,ਅਤੇ ਜਿਸਦਾ ਜ਼ਿਕਰ ਹੁਣੇ ਕੀਤਾ, ਮੈਂ ਇਨ੍ਹਾਂ ਦੋਹਾਂ ਨੂੰ ਮੇਰੇ ਲਈ ਉਹ ਬਹੁਤ ਅਹਿਮ ਮੰਨਦਾ ਹਾਂ।

ਸਾਥੀਓ,

ਤੇਜ਼ੀ ਨਾਲ ਬਦਲਦੇ ਸਮੇਂ ਵਿੱਚ ਸਾਨੂੰ global challenges ‘ਤੇ ਵੀ ਗਹਿਰੀ ਨਜ਼ਰ ਰੱਖਣੀ ਹੈ। ਤੁਸੀਂ ਦੇਖ ਰਹੇ ਹੋ, Food, water ਅਤੇ energy ਸਿਕਓਰਿਟੀ ਹੁਣ ਵੀ ਵੱਡੀ ਚੁਣੌਤੀ ਬਣੀ ਹੋਈ ਹੈ। ਵਿਸ਼ੇਸ਼ ਤੌਰ ‘ਤੇ Global South ਲਈ ਇਹ ਬਹੁਤ ਵੱਡਾ ਸੰਕਟ ਹੈ। ਲੰਬੇ ਸਮੇਂ ਤੋਂ ਚਲ  ਰਹੇ ਸੰਘਰਸ਼ਾਂ ਦੇ ਕਾਰਨ, ਕਈ ਦੇਸ਼ਾਂ ਵਿੱਚ ਹਾਲਾਤ ਹੋਰ ਮੁਸ਼ਕਲ ਹੁੰਦੇ ਜਾ ਰਹੇ ਹਨ। ਇਸ ਦਾ ਅਸਰ ਲੋਕਾਂ ‘ਤੇ ਪੈਂਦਾ ਹੈ, ਰੋਜ਼ਾਨਾ ਦੇ ਜੀਵਨ ‘ਤੇ ਪੈਂਦਾ ਹੈ। Domestic ਅਤੇ external ਪਹਿਲੂਆਂ ਦਰਮਿਆਨ ਵਧਦੇ interconnection ਨੂੰ ਸਾਨੂੰ ਸਮਝਦੇ ਹੋਏ ਸਾਨੂੰ ਆਪਣੇ ਰੀਤੀ ਅਤੇ ਨੀਤੀ ਨੂੰ ਬਦਲਣਾ ਹੋਵੇਗਾ, ਸਾਨੂੰ ਅੱਗੇ ਵਧਣਾ ਹੋਵੇਗਾ। ਕਲਾਈਮੇਟ ਚੇਂਜ ਹੋਵੇ, ਕੁਦਰਤੀ ਆਪਦਾਵਾਂ ਹੋਣ, ਮਹਾਮਾਰੀ ਹੋਵੇ, ਸਾਇਬਰ ਕ੍ਰਾਇਮ ਦੇ ਖ਼ਤਰੇ ਹੋਣ, ਸਾਰਿਆਂ ਵਿੱਚ ਐਕਸ਼ਨ ਦੇ ਲਈ ਭਾਰਤ ਨੂੰ 10 ਕਦਮ ਅੱਗੇ ਰਹਿਣਾ ਵੀ ਹੋਵੇਗਾ। ਸਾਨੂੰ ਲੋਕਲ ਲੈਵਲ ‘ਤੇ ਸਟ੍ਰੈਟਿਜੀ ਬਣਾਉਣੀ ਹੋਵੇਗੀ, ਰਜੀਲਿਅੰਸ ਡਿਵੈਲਪਮੈਂਟ ਕਰਨੀ ਹੋਵੇਗੀ।

ਸਾਥੀਓ,

ਮੈਂ ਲਾਲ ਕਿਲੇ ਤੋਂ ਪੰਚ ਪ੍ਰਾਣ ਦੀ ਗੱਲ ਕਹੀ ਹੈ। ਵਿਕਸਿਤ ਭਾਰਤ ਦਾ ਸੰਕਲਪ,ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ, ਆਪਣੀ ਵਿਰਾਸਤ ‘ਤੇ ਮਾਣ ਏਕਤਾ ਦੀ ਸ਼ਕਤੀ ਅਤੇ ਕਰਤੱਵਾਂ ਨੂੰ ਇਮਾਨਦਾਰੀ ਨਾਲ ਨਿਭਾਉਣਾ। ਤੁਸੀਂ ਸਾਰੇ ਇਨ੍ਹਾਂ ਪੰਚ ਪ੍ਰਾਣਾਂ ਦੇ ਪ੍ਰਮੁੱਖ ਵਾਹਕ ਹੋ। “ਹਰ ਵਾਰ ਜਦੋਂ ਤੁਸੀਂ आप integrity ਨੂੰ convenience‘ਤੇ , innovation ਨੂੰ inertia ‘ਤੇ, ਜਾਂ service ਨੂੰ status ‘ਤੇ ਪ੍ਰਾਥਮਿਕਤਾ ਦਿੰਦੇ ਹੋ, ਤਦ ਤੁਸੀਂ ਰਾਸ਼ਟਰ ਨੂੰ ਅੱਗੇ ਵਧਾਉਂਦੇ ਹੋ।” ਮੈਨੂੰ ਤੁਹਾਡੇ ‘ਤੇ ਪੂਰਾ ਭਰੋਸਾ ਹੈ। ਉਹ ਯੁਵਾ ਅਧਿਕਾਰੀ ਜੋ ਆਪਣੀ professional journey ਵਿੱਚ ਕਦਮ ਰੱਖ ਰਹੇ ਹਨ, ਅੱਜ ਉਨ੍ਹਾਂ ਸਾਰਿਆਂ ਨੂੰ ਮੈਂ ਇੱਕ ਹੋਰ ਗੱਲ ਕਹਾਂਗਾ, ਸਮਾਜ ਵਿੱਚ ਕੋਈ ਵੀ ਅਜਿਹਾ ਨਹੀਂ ਹੁੰਦਾ ਹੈ, ਜਿਸ ਦੇ ਜੀਵਨ ਵਿੱਚ, ਜਿਸ ਦੀ ਸਫ਼ਲਤਾ ਵਿੱਚ ਸੋਸਾਇਟੀ ਦਾ, ਸਮਾਜ ਦਾ ਕੁਝ ਨਾ ਕੁਝ ਯੋਗਦਾਨ ਨਾ ਹੋਵੇ। ਸਮਾਜ ਦੇ ਯੋਗਦਾਨ ਦੇ ਬਿਨਾ, ਕਿਸੇ ਲਈ ਵੀ ਇੱਕ ਕਦਮ ਵੀ ਅੱਗੇ ਵਧਣਾ ਮੁਸ਼ਕਲ ਹੁੰਦਾ ਹੈ। ਅਤੇ ਇਸ ਲਈ, ਹਰ ਕੋਈ ਆਪਣੀ-ਆਪਣੀ ਸਮਰੱਥਾ ਦੇ ਹਿਸਾਬ ਨਾਲ ਸਮਾਜ ਨੂੰ ਵਾਪਸ ਕਰਨਾ ਚਾਹੁੰਦਾ ਹੈ। ਤੁਸੀਂ ਸਾਰੇ ਤਾਂ ਬਹੁਤ ਖੁਸ਼-ਕਿਸਮਤ ਹੋ, ਕਿ ਤੁਹਾਡੇ ਕੋਲ ਸਮਾਜ ਨੂੰ ਵਾਪਸ ਕਰਨ ਦਾ ਇੰਨਾ ਵੱਡਾ ਅਵਸਰ ਤੁਹਾਡੇ ਕੋਲ ਹੈ। ਤੁਹਾਨੂੰ ਦੇਸ਼ ਨੇ, ਸਮਾਜ ਨੇ ਬਹੁਤ ਵੱਡਾ ਮੌਕਾ ਦਿੱਤਾ ਹੈ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸਮਾਜ ਨੂੰ ਵਾਪਸ ਕਰੋ।

ਸਾਥੀਓ

ਇਹ ਵਕਤ, civil servants ਦੇ Reforms ਨੂੰ Re-imagine ਕਰਨ ਦਾ ਹੈ। ਸਾਨੂੰ Reforms ਦੀ Pace ਵਧਾਉਣੀ ਹੈ, scale ਵੀ ਵਧਾਉਣੀ ਹੈ। ਇਨਫ੍ਰਾਸਟ੍ਰਕਚਰ  ਹੋਵੇ, ਰੀਨਿਊਏਬਲ ਐਨਰਜੀ ਦੇ ਲਕਸ਼ ਹੋਣ, ਇੰਟਨਲ ਸੁਰੱਖਿਆ ਹੋਵੇ, ਕਰਪਸ਼ਨ ਖ਼ਤਮ ਕਰਨ ਦਾ ਸਾਡਾ ਲਕਸ਼ ਹੋਵੇ, ਸੋਸ਼ਲ ਵੈਲਫੇਅਰ ਸਕੀਮਸ ਹੋਣ, ਓਲੰਪਿਕ ਨਾਲ ਜੁੜੇ, ਸਪੋਰਟਸ ਨਾਲ ਜੁੜੇ ਟੀਚੇ ਹੋਣ, ਹਰ ਸੈਕਟਰ ਵਿੱਚ ਸਾਨੂੰ ਨਵੇਂ Reforms ਕਰਨੇ ਹਨ। ਅਸੀਂ ਹੁਣ ਤੱਕ ਜਿੰਨਾ achieve ਕੀਤਾ ਹੈ, ਹੁਣ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਹਾਸਲ ਕਰਕੇ ਦਿਖਾਉਣਾ ਹੈ। ਅਤੇ ਇਨ੍ਹਾਂ ਸਭ ਦੇ ਦਰਮਿਆਨ ਸਾਨੂੰ ਸਾਰਿਆਂ ਨੂੰ ਹਮੇਸ਼ਾ-ਹਮੇਸ਼ਾ ਇੱਕ ਗੱਲ ਯਾਦ ਰੱਖਣੀ ਹੈ, No matter how technology-driven the world becomes, we should never forget the importance of human judgement. 

ਸੰਵੇਦਨਸ਼ੀਲ ਰਹੋ, ਗ਼ਰੀਬ ਦੀ ਆਵਾਜ਼ ਸੁਣੋ, ਗ਼ਰੀਬ ਦੀ ਤਕਲੀਫ ਸਮਝੋ, ਉਨ੍ਹਾਂ ਦਾ ਸਮਾਧਾਨ ਕਰਨਾ ਆਪਣੀ ਪ੍ਰਾਥਮਿਕਤਾ ਬਣਾਓ, ਜਿਵੇਂ ਅਤਿਥੀ ਦੇਵੋ ਭਵ: ਹੁੰਦਾ ਹੈ, ਵੈਸੇ ਹੀ ਨਾਗਰਿਕ ਦੇਵੋ ਭਵ: ਇਸ ਮੰਤਰ ਨੂੰ ਲੈ  ਕੇ ਸਾਨੂੰ ਚਲਣਾ ਹੈ। ਤੁਹਾਨੂੰ ਸਿਰਫ਼ ਭਾਰਤ ਦੇ civil servants ਦੇ ਰੂਪ ਵਿੱਚ ਹੀ ਨਹੀਂ, ਵਿਕਸਿਤ ਭਾਰਤ ਦੇ ਸ਼ਿਲਪਕਾਰ ਦੇ ਰੂਪ ਵਿੱਚ ਆਪਣੀ ਜ਼ਿੰਮੇਵਾਰੀ ਲਈ ਤਿਆਰ ਕਰਨਾ ਹੈ।

ਉਹ ਇੱਕ ਵਕਤ ਸੀ, ਤੁਸੀਂ civil servants ਬਣੇ, civil servants ਦੇ ਰੂਪ ਵਿੱਚ ਅੱਗੇ ਵਧੇ ਅਤੇ ਅੱਜ ਵੀ civil servants ਦੇ ਰੂਪ ਵਿੱਚ ਸੇਵਾ ਕਰ ਰਹੇ ਹੋ। ਲੇਕਿਨ ਹੁਣ ਵਕਤ ਬਦਲ ਚੁੱਕਿਆ ਹੈ ਸਾਥੀਓ, ਮੈਂ ਜਿਸ ਰੂਪ ਵਿੱਚ ਆਉਣ ਵਾਲੇ ਭਾਰਤ ਨੂੰ ਦੇਖ ਰਿਹਾ ਹਾਂ, ਜਿਨ੍ਹਾਂ ਸੁਪਨਿਆਂ ਨੂੰ ਮੈਂ ਹਿੰਦੁਸਤਾਨ ਦੇ 140 ਕਰੋੜ ਦੇਸ਼ਵਾਸੀਆਂ ਦੀਆਂ ਅੱਖਾਂ ਵਿੱਚ ਦੇਖ ਰਿਹਾ ਹਾਂ ਅਤੇ ਇਸ ਲਈ ਮੈਂ ਹੁਣ ਕਹਿ ਰਿਹਾ ਹਾਂ ਕਿ ਤੁਸੀਂ ਸਿਰਫ਼ civil servants ਨਹੀਂ ਹੋ, ਤੁਸੀਂ ਨਵੇਂ ਭਾਰਤ ਦੇ ਸ਼ਿਲਪਕਾਰ ਹੋ।

ਸ਼ਿਲਪਕਾਰ ਦੀ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਅਸੀਂ ਖੁਦ ਨੂੰ ਸਮਰੱਥ ਬਣਾਈਏ, ਅਸੀਂ ਸਮੇਂ ਨੂੰ ਲਕਸ਼ ਦੇ ਲਈ ਸਮਰਪਿਤ ਕਰੀਏ, ਹਰ ਆਮ ਵਿਅਕਤੀ ਦੇ ਸੁਪਨੇ ਨੂੰ ਖੁਦ ਦੇ ਸੁਪਨੇ ਬਣਾ ਕੇ ਜੀਏ, ਤੁਸੀਂ ਦੇਖੋ ਵਿਕਸਿਤ ਭਾਰਤ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਸੀਂ ਦੇਖ ਪਾਓਗੇ। ਮੈਂ ਅੱਜ ਇਹ ਲੈਕਚਰ ਕਰ ਰਿਹਾ ਹਾਂ, ਤਦ ਮੇਰੀ ਨਜ਼ਰ ਇੱਕ ਛੋਟੀ ਜਿਹੀ ਗੁੜੀਆਂ ‘ਤੇ ਗਈ, ਉੱਥੇ ਬੈਠੀ ਹੈ, ਹੋ ਸਕਦਾ ਹੈ ਉਹ 2047 ਵਿੱਚ ਸ਼ਾਇਦ ਇੱਥੇ ਕਿਤੇ ਬੈਠੀ ਹੋਵੇਗੀ। ਇਹ ਸੁਪਨੇ ਸਾਡੇ ਹੋਣੇ ਚਾਹੀਦੇ ਹਨ, ਵਿਕਸਿਤ ਭਾਰਤ ਦਾ ਇਹੀ ਸਾਡਾ ਲਕਸ਼ ਹੋਣਾ ਚਾਹੀਦਾ ਹੈ। ਬਹੁਤ-ਬਹੁਤ ਸ਼ੁਭਕਾਮਨਾਵਾਂ । ਬਹੁਤ-ਬਹੁਤ ਧੰਨਵਾਦ!

 

 

************

ਐੱਮਜੇਪੀਐੱਸ/ਵੀਜੇ/ਏਵੀ


(Release ID: 2123315) Visitor Counter : 4