ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਵੇਵਸ 2025 ਤੋਂ ਪਹਿਲਾਂ ਨਿਊਜ਼ ਮੀਡੀਆ ਸੰਗਠਨਾਂ ਨਾਲ ਸਲਾਹ-ਮਸ਼ਵਰਾ ਕੀਤਾ
ਵੇਵਸ ਉਦਯੋਗ ਦੁਆਰਾ ਸੰਚਾਲਿਤ; ਸਰਕਾਰ ਪ੍ਰੇਰਕ ਦੇ ਰੂਪ ਵਿੱਚ ਹੈ- ਸ਼੍ਰੀ ਅਸ਼ਵਿਨੀ ਵੈਸ਼ਣਵ
ਭਾਰਤ ਦੀ ਰਚਨਾਤਮਕ ਆਰਥਿਕਤਾ ਨੂੰ ਵੱਡਾ ਹੁੰਗਾਰਾ: 1 ਲੱਖ ਤੋਂ ਵੱਧ ਰਜਿਸਟ੍ਰੇਸ਼ਨਾਂ, 750 ਉੱਚ-ਪੱਧਰੀ ਸਿਰਜਣਹਾਰ ਆਪਣੇ ਕੰਮ ਦਾ ਪ੍ਰਦਰਸ਼ਨ ਕਰਨਗੇ
ਵੇਵਜ਼ ਸਕੇਲੇਬਲ ਰਚਨਾਤਮਕ ਸਮਾਧਾਨਾਂ ਲਈ ਸਿਰਜਣਹਾਰਾਂ, ਖਰੀਦਦਾਰਾਂ ਅਤੇ ਬਜ਼ਾਰਾਂ ਵਿਚਾਲੇ ਇੱਕ ਗਲੋਬਲ ਕਨੈਕਟਰ ਵਜੋਂ ਉੱਭਰ ਰਿਹਾ ਹੈ: ਕੇਂਦਰੀ ਮੰਤਰੀ
Posted On:
19 APR 2025 7:03PM
|
Location:
PIB Chandigarh
ਸਿਰਜਣਹਾਰਾਂ ਦੀ ਦੁਨੀਆ ਅਤੇ ਉਨ੍ਹਾਂ ਦੀ ਆਰਥਿਕਤਾ ਇੱਕ ਬੁਨਿਆਦੀ ਤਬਦੀਲੀ ਵਿੱਚੋਂ ਗੁਜ਼ਰ ਰਹੀ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਮੁੰਬਈ ਵਿੱਚ 1 ਤੋਂ 4 ਮਈ ਤੱਕ ਹੋਣ ਵਾਲੇ ਪਹਿਲੇ ਵਿਸ਼ਵ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸੰਮੇਲਨ ਤੋਂ ਪਹਿਲਾਂ ਨਿਊਜ਼ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ। ਇਸ ਗੱਲਬਾਤ ਵਿੱਚ ਰਾਸ਼ਟਰੀ ਅਤੇ ਖੇਤਰੀ ਨਿਊਜ਼ ਮੀਡੀਆ ਦੇ ਲਗਭਗ 20 ਮੀਡੀਆ ਹਾਊਸ ਸ਼ਾਮਲ ਹੋਏ। ਚੁਣੌਤੀਆਂ 'ਤੇ ਗੱਲ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਦੇ ਆਗਮਨ ਨਾਲ, ਨਵੇਂ ਮਾਡਲ ਪੁਰਾਣੇ ਮਾਡਲਾਂ ਦੀ ਥਾਂ ਲੈ ਰਹੇ ਹਨ, ਜਿਸ ਨਾਲ ਮੌਕਿਆਂ ਦੇ ਨਾਲ - ਨਾਲ ਚੁਣੌਤੀਆਂ ਵੀ ਪੈਦਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੀਡੀਆ ਜਗਤ ਦਾ ਚਿਹਰਾ ਬਦਲ ਰਿਹਾ ਹੈ ਅਤੇ ਰਾਸ਼ਟਰ ਨੂੰ ਨਵੇਂ ਮਾਡਲ ਪ੍ਰਤੀ ਹੁੰਗਾਰਾ ਦੇਣ ਦੀ ਸਮੂਹਿਕ ਜ਼ਰੂਰਤ 'ਤੇ ਜ਼ੋਰ ਦਿੱਤਾ।ਇੱਕ ਉਦਾਹਰਣ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਉਹ ਦਿਨ ਚਲੇ ਗਏ ਜਦੋਂ ਸਮੱਗਰੀ ਬਣਾਉਣ ਲਈ ਇੱਕ ਵੱਡੇ ਸਟੂਡੀਓ ਦੀ ਲੋੜ ਹੁੰਦੀ ਸੀ। ਅੱਜ ਝਾਰਖੰਡ ਜਾਂ ਕੇਰਲ ਦੇ ਇੱਕ ਦੂਰ-ਦੁਰਾਡੇ ਪਿੰਡ ਦਾ ਇੱਕ ਸਿਰਜਣਹਾਰ ਚੰਗੀ ਗੁਣਵੱਤਾ ਸਮੱਗਰੀ ਬਣਾ ਸਕਦਾ ਹੈ ਅਤੇ ਲੱਖਾਂ ਵਿਯੂਜ਼ ਪ੍ਰਾਪਤ ਕਰ ਸਕਦਾ ਹੈ।

ਉਨ੍ਹਾਂ ਜ਼ਿਕਰ ਕੀਤਾ ਕਿ ਸਿਰਜਣਹਾਰ ਆਰਥਿਕਤਾ ਤੇਜ਼ੀ ਨਾਲ ਵਧ ਰਹੀ ਹੈ। ਮੰਤਰੀ ਨੇ ਕਿਹਾ ਕਿ ਸਾਡੇ ਦੂਰਦਰਸ਼ੀ ਪ੍ਰਧਾਨ ਮੰਤਰੀ ਨੇ ਭਾਰਤ ਦੀ ਸੌਫਟ ਪਾਵਰ ਨੂੰ ਵਿਸ਼ਵ ਪੱਧਰ 'ਤੇ ਉਤਸ਼ਾਹਿਤ ਕਰਕੇ ਸਿਰਜਣਹਾਰਾਂ ਦੇ ਕੰਮ ਅਤੇ ਅਰਥਵਿਵਸਥਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਪ੍ਰਮਾਣਿਤ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਵੇਵਸ ਮੀਡੀਆ ਅਤੇ ਮਨੋਰੰਜਨ ਲਈ ਇੱਕ ਗਲੋਬਲ ਪਲੈਟਫਾਰਮ ਵਜੋਂ ਆਪਣੇ ਆਪ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਵੇਂ ਕਿ ਦਾਵੋਸ ਆਰਥਿਕ ਨੀਤੀਆਂ ਲਈ ਇੱਕ ਗਲੋਬਲ ਪਲੈਟਫਾਰਮ ਵਜੋਂ ਕੰਮ ਕਰਦਾ ਹੈ।
ਵੇਵਸ 2025 ਲਈ 1 ਲੱਖ ਤੋਂ ਵੱਧ ਰਜਿਸਟ੍ਰੇਸ਼ਨਾਂ ਹੋਈਆਂ ਹਨ ਜਿਸ ਨਾਲ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਨੂੰ ਵੱਡਾ ਹੁਲਾਰਾ ਮਿਲਿਆ ਹੈ। ਉੱਭਰ ਰਹੇ ਗਲੋਬਲ ਮੀਡੀਆ ਅਤੇ ਮਨੋਰੰਜਨ ਦ੍ਰਿਸ਼ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਜਸ਼ਨ ਮਨਾਉਂਦੇ ਹੋਏ, ਚੋਟੀ ਦੇ ਇਨੋਵੇਟਰਾਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਸ਼੍ਰੀ ਵੈਸ਼ਣਵ ਨੇ ਕਿਹਾ, ਅਸੀਂ ਦੁਨੀਆ ਨੂੰ ਆਪਣੇ ਸਿਰਜਣਹਾਰਾਂ ਨਾਲ ਜੋੜਨ ਦਾ ਇੱਕ ਤਰੀਕਾ ਲੱਭ ਰਹੇ ਹਾਂ। ਮੰਤਰੀ ਨੇ ਕਿਹਾ ਕਿ ਵੇਵਸ ਸਿਰਜਣਹਾਰਾਂ, ਖਰੀਦਦਾਰਾਂ ਅਤੇ ਬਜ਼ਾਰਾਂ ਵਿਚਾਲੇ ਸਕੇਲੇਬਲ ਰਚਨਾਤਮਕ ਹੱਲਾਂ ਲਈ ਇੱਕ ਗਲੋਬਲ ਕਨੈਕਟਰ ਵਜੋਂ ਉੱਭਰ ਰਿਹਾ ਹੈ। ਵੇਵਸ ਰਾਹੀਂ, ਖਰੀਦਦਾਰਾਂ ਅਤੇ ਵਿਕਰੇਤਾਵਾਂ ਨੂੰ ਇੱਕ ਪਲੇਟਫਾਰਮ ਮਿਲ ਰਿਹਾ ਹੈ, ਜਿੱਥੇ ਸਿਰਜਣਹਾਰ ਆਪਣੀ ਸਮੱਗਰੀ ਪੇਸ਼ ਕਰ ਸਕਦੇ ਹਨ ਅਤੇ ਫਰਮਾਂ ਗੁਣਵੱਤਾ ਵਾਲੇ ਰਚਨਾਤਮਕ ਕੰਮ ਦਾ ਸਰੋਤ ਪ੍ਰਾਪਤ ਕਰ ਸਕਦੀਆਂ ਹਨ।
ਗੱਲਬਾਤ ਵਿੱਚ ਹਿੱਸਾ ਲੈਂਦੇ ਹੋਏ, ਵੱਖ-ਵੱਖ ਮੀਡੀਆ ਸੰਗਠਨਾਂ ਦੇ ਮੁਖੀਆਂ ਨੇ ਸਰਕਾਰ ਨੂੰ ਵੇਵਸ ਦੇ ਰੂਪ ਵਿੱਚ ਇੱਕ ਨਵੀਂ ਧਾਰਨਾ ਦੀ ਕਲਪਨਾ ਲਈ ਵਧਾਈ ਦਿੱਤੀ ਤਾਂ ਜੋ ਨੀਤੀ ਨਿਰਮਾਤਾਵਾਂ, ਸਿਰਜਣਹਾਰਾਂ, ਉਦਯੋਗ ਦੇ ਦਿੱਗਜਾਂ, ਤਕਨੀਕੀ ਦਿੱਗਜਾਂ ਅਤੇ ਐੱਮ ਅਤੇ ਈ ਖੇਤਰ ਵਿੱਚ ਸਟਾਰਟ ਅੱਪਸ ਨੂੰ ਇੱਕ ਮੰਚ 'ਤੇ ਲਿਆਂਦਾ ਜਾ ਸਕੇ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੇ ਜਾਜੂ ਨੇ ਸਾਰੇ ਭਾਗੀਦਾਰਾਂ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਮੀਡੀਆ ਲੈਂਡਸਕੇਪ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਸਮੂਹਿਕ ਸੰਵਾਦ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਪਲੈਟਫਾਰਮਾਂ 'ਤੇ ਹਿਤਧਾਰਕਾਂ ਨਾਲ ਜੁੜਨ ਲਈ ਮੰਤਰਾਲੇ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ ਅਤੇ ਵੇਵਸ 2025 ਦੀ ਅਗਵਾਈ ਵਿੱਚ ਮੀਡੀਆ ਸੰਗਠਨਾਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ।
*****
ਧਰਮੇਂਦਰ ਤਿਵਾਰੀ/ਵਿਰਾਟ ਮਜਬੂਰ/ਨਵੀਨ ਸ੍ਰੀਜਿਥ
Release ID:
(Release ID: 2122996)
| Visitor Counter:
31
Read this release in:
Odia
,
English
,
Gujarati
,
Urdu
,
Marathi
,
Hindi
,
Nepali
,
Assamese
,
Tamil
,
Telugu
,
Kannada
,
Malayalam