ਵਿੱਤ ਮੰਤਰਾਲਾ
ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ (ਪੀਐੱਮਐੱਮਵਾਈ) – ਲਘੂ ਅਤੇ ਸੂਖਮ ਉੱਦਮੀਆਂ ਦੇ ਸਸ਼ਕਤੀਕਰਣ ਦੇ 10 ਸ਼ਾਨਦਾਰ ਸਾਲ ਪੂਰੇ
"ਫੰਡਿੰਗ ਨਾ ਮਿਲਣ ਵਾਲਿਆਂ ਨੂੰ ਫੰਡਿੰਗ" ਦੇ ਪ੍ਰਧਾਨ ਮੰਤਰੀ ਦੇ ਨਜ਼ਰੀਏ ਨਾਲ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਉਨ੍ਹਾਂ ਛੋਟੇ ਉੱਦਮਾਂ ਨੂੰ ਬਿਨਾ ਕਿਸੇ ਜ਼ਮਾਨਤ ਦੇ ਕਰਜ਼ਾ ਪ੍ਰਦਾਨ ਕਰਦੀ ਹੈ, ਜਿਨ੍ਹਾਂ ਨੂੰ ਰਸਮੀ ਸੰਸਥਾਗਤ ਲੋਨ ਹਾਸਲ ਕਰਨ ਵਿੱਚ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ: ਕੇਂਦਰੀ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ
ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਸ਼ਵ ਪੱਧਰ 'ਤੇ ਵੀ ਸਭ ਤੋਂ ਮਹੱਤਵਪੂਰਨ ਪਹਿਲਕਦਮੀਆਂ ਵਿੱਚੋਂ ਇੱਕ ਹੈ, ਜਿਸ ਦਾ ਉਦੇਸ਼ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਹੈ: ਰਾਜ ਮੰਤਰੀ, ਸ਼੍ਰੀ ਪੰਕਜ ਚੌਧਰੀ
ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਨੋਨ-ਕਾਰਪੋਰੇਟ ਅਤੇ ਨੋਨ ਫਾਰਮ ਆਮਦਨ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਦੇ ਲਈ ਅਸਾਨੀ ਨਾਲ ਬਿਨਾ ਕਿਸੇ ਜ਼ਮਾਨਤ ਦੇ 20 ਲੱਖ ਰੁਪਏ ਤੱਕ ਦੇ ਕਰਜ਼ੇ ਪ੍ਰਦਾਨ ਕਰਦੀ ਹੈ
ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਨੂੰ 52.37 ਕਰੋੜ ਕਰਜ਼ਿਆਂ ਰਾਹੀਂ 33.65 ਲੱਖ ਕਰੋੜ ਰੁਪਏ ਤੋਂ ਵੱਧ ਤੱਕ ਵਧਾਇਆ ਗਿਆ ਹੈ, ਜਿਸ ਨਾਲ ਕਰਜ਼ਦਾਰਾਂ ਵਿੱਚ ਵਿਸ਼ਵਾਸ ਦੀ ਨਵੀਂ ਭਾਵਨਾ ਪੈਦਾ ਹੋਈ ਹੈ
Posted On:
08 APR 2025 11:27AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 8 ਅਪ੍ਰੈਲ 2015 ਨੂੰ ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ (ਪੀਐੱਮਐੱਮਵਾਈ) ਦੀ ਸ਼ੁਰੂਆਤ ਕੀਤੀ ਸੀ। ਇਸ ਯੋਜਨਾ ਨਾਲ ਪੂਰੇ ਭਾਰਤ ਵਿੱਚ ਛੋਟੇ ਅਤੇ ਸੂਖਮ ਉੱਦਮੀਆਂ ਨੂੰ ਸਸ਼ਕਤ ਬਣਾਉਣ ਦੇ 10 ਸ਼ਾਨਦਾਰ ਸਾਲ ਪੂਰੇ ਹੋਏ ਹਨ। ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨੋਨ-ਕਾਰਪੋਰੇਟ ਅਤੇ ਨੋਨ ਫਾਰਮ ਆਮਦਨ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਦੇ ਲਈ ਅਸਾਨੀ ਨਾਲ ਅਤੇ ਬਿਨਾ ਕਿਸੇ ਜ਼ਮਾਨਤ ਦੇ 10 ਲੱਖ ਰੁਪਏ ਤੱਕ ਦੇ ਕਰਜ਼ੇ ਪ੍ਰਦਾਨ ਕਰਦੀ ਹੈ। ਵਿੱਤ ਮੰਤਰੀ ਨੇ ਇੱਛੁਕ ਉੱਦਮੀਆਂ ਨੂੰ ਮਜ਼ਬੂਤੀ ਨਾਲ ਸਹਿਯੋਗ ਦੇਣ ਦੇ ਲਈ 23 ਜੁਲਾਈ, 2024 ਨੂੰ ਕੇਂਦਰੀ ਬਜਟ 2024-25 ਵਿੱਚ ਇਸ ਕਰਜ਼ੇ ਦੀ ਸੀਮਾ ਵਧਾ ਕੇ 20 ਲੱਖ ਰੁਪਏ ਕਰਨ ਦਾ ਐਲਾਨ ਕੀਤਾ। ਇਹ ਨਵੀਂ ਸੀਮਾ 24 ਅਕਤੂਬਰ, 2024 ਨੂੰ ਲਾਗੂ ਹੋਈ। ਇਹ ਕਰਜ਼ੇ ਬੈਂਕਾਂ, ਗੈਰ-ਬੈਂਕਿੰਗ ਵਿੱਤੀ ਸੰਸਥਾਵਾਂ (ਐੱਨਬੀਐੱਫਸੀ), ਐੱਮਐੱਫਆਈ ਅਤੇ ਹੋਰ ਵਿੱਤੀ ਸੰਸਥਾਵਾਂ ਦੁਆਰਾ ਦਿੱਤੇ ਜਾਂਦੇ ਹਨ।
ਇਸ ਦੇ ਤਹਿਤ ਤਰੁਣ ਪਲੱਸ ਦੇ ਨਾਮ ਤੋਂ ਨਵੀਂ ਕਰਜ਼ਾ ਸ਼੍ਰੇਣੀ ਦਾ ਐਲਾਨ ਕੀਤਾ ਗਿਆ ਹੈ ਜੋ ਵਿਸ਼ੇਸ਼ ਤੌਰ 'ਤੇ ਉਨ੍ਹਾਂ ਲੋਕਾਂ ਦੇ ਲਈ ਡਿਜਾਇਨ ਕੀਤਾ ਗਿਆ ਹੈ, ਜਿਨ੍ਹਾਂ ਨੇ ਪਹਿਲਾਂ ਤਰੁਣ ਸ਼੍ਰੇਣੀ ਦੇ ਅਧੀਨ ਕਰਜ਼ਾ ਲਿਆ ਹੈ ਅਤੇ ਉਸ ਦਾ ਸਫ਼ਲਤਾਪੂਰਵਕ ਭੁਗਤਾਨ ਕੀਤਾ ਗਿਆ ਹੈ। ਇਸ ਨਾਲ ਉਨ੍ਹਾਂ ਨੂੰ 10 ਲੱਖ ਤੋਂ 20 ਲੱਖ ਰੁਪਏ ਦੇ ਦਰਮਿਆਨ ਫੰਡਿੰਗ ਪ੍ਰਾਪਤ ਕਰਨ ਦੀ ਮਨਜ਼ੂਰੀ ਮਿਲਦੀ ਹੈ। ਇਸ ਤੋਂ ਇਲਾਵਾ, ਮਾਈਕ੍ਰੋ ਯੂਨਿਟਾਂ ਦੇ ਲਈ ਕ੍ਰੈਡਿਟ ਗਰੰਟੀ ਫੰਡ (ਸੀਜੀਐੱਫਐੱਮਯੂ) ਹੁਣ ਇਨ੍ਹਾਂ ਵਧੇ ਹੋਏ ਕਰਜ਼ਿਆਂ ਦੇ ਲਈ ਗਰੰਟੀ ਕਵਰੇਜ਼ ਪ੍ਰਦਾਨ ਕਰੇਗਾ। ਇਹ ਭਾਰਤ ਵਿੱਚ ਮਜ਼ਬੂਤ ਉੱਦਮਤਾ ਲਈ ਈਕੋਸਿਸਟਮ ਦਾ ਪਾਲਣ ਪੋਸ਼ਣ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ।
ਵੱਡੇ ਉਦਯੋਗਾਂ ਦੇ ਪੂਰਕ ਦੇ ਤੌਰ ’ਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਸਹਾਇਕ ਇਕਾਈਆਂ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਦੇਸ਼ ਦੇ ਸਮਾਵੇਸ਼ੀ ਉਦਯੋਗਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ। ਇਹ ਉੱਦਮ ਅਰਥਵਿਵਸਥਾ ਦੇ ਵਿਭਿੰਨ ਖੇਤਰਾਂ ਵਿੱਚ ਆਪਣੀ ਮੌਜੂਦਗੀ ਦਾ ਲਗਾਤਾਰ ਵਿਸਤਾਰ ਕਰ ਰਹੇ ਹਨ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਉਤਪਾਦਾਂ ਅਤੇ ਸੇਵਾਵਾਂ ਦੀ ਵਿਭਿੰਨਤਾ ਪੂਰਨ ਪੇਸ਼ਕਸ਼ ਕਰ ਰਹੇ ਹਨ।
ਐੱਮਐੱਸਐੱਮਈ ਦੇ ਲਈ ਕਰਜ਼ੇ ਦੀ ਉਪਲਬਧਤਾ ਵਿੱਚ ਲਗਾਤਾਰ ਵਾਧਾ ਦੇਖਿਆ ਗਿਆ ਹੈ। ਇਹ ਵਾਧਾ ਕਰਜ਼ ਦੇਣ ਦੇ ਲਈ ਟੈਕਨੋਲੋਜੀ ਅਤੇ ਡੇਟਾ-ਸੰਚਾਲਿਤ ਅਭਿਆਸਾਂ ਵਿੱਚ ਤਰੱਕੀ ਤੋਂ ਪ੍ਰੇਰਿਤ ਹੈ। ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਇੱਕ ਜ਼ਿਕਰਯੋਗ ਸਰਕਾਰੀ ਪਹਿਲਕਦਮੀ ਹੈ ਜੋ ਐੱਮਐੱਸਐੱਮਈ ਨੂੰ ਕਰਜ਼ਾ ਪ੍ਰਾਪਤ ਕਰਨ ਵਿੱਚ ਸਹਿਯੋਗ ਕਰਦੀ ਹੈ। ਇਸ ਨੂੰ "ਫੰਡਿੰਗ ਨਾ ਮਿਲਣ ਵਾਲਿਆਂ ਨੂੰ ਫੰਡਿੰਗ" ਦੇ ਲਈ ਸਮਰਪਿਤ ਯੋਜਨਾ ਵਜੋਂ ਪੇਸ਼ ਕੀਤਾ ਗਿਆ ਹੈ।
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ (ਪੀਐੱਮਐੱਮਵਾਈ) ਦੀ ਸਫ਼ਲਤਾ ਦੇ 10 ਸਾਲ ਪੂਰੇ ਹੋਣ ਦੇ ਮੌਕੇ 'ਤੇ ਕਿਹਾ, "ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ (ਪੀਐੱਮਐੱਮਵਾਈ) ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੀਤੀ ਸੀ, ਜਿਸਦਾ ਉਦੇਸ਼ ਮਿਹਨਤੀ ਸੂਖਮ ਉੱਦਮਾਂ ਅਤੇ ਪਹਿਲੀ ਪੀੜ੍ਹੀ ਦੇ ਉੱਦਮੀਆਂ ਨੂੰ ਸਸ਼ਕਤ ਬਣਾਉਣਾ ਹੈ। ਪ੍ਰਧਾਨ ਮੰਤਰੀ ਦੇ "ਫੰਡਿੰਗ ਨਾ ਮਿਲਣ ਵਾਲਿਆਂ ਨੂੰ ਫੰਡਿੰਗ" ਦੇ ਨਜ਼ਰੀਏ ਤੋਂ ਪ੍ਰੇਰਿਤ ਹੋ ਕੇ ਇਸ ਯੋਜਨਾ ਦੇ ਮਾਧਿਅਮ ਰਾਹੀਂ ਸਮੇਂ ਸਿਰ ਅਤੇ ਕਿਫ਼ਾਇਤੀ ਫੰਡਿੰਗ ਵਿੱਚ ਪਾੜੇ ਨੂੰ ਭਰਨ ਦੇ ਲਈ ਉਨ੍ਹਾਂ ਛੋਟੇ ਉਦਯੋਗਾਂ ਨੂੰ ਬਿਨਾ ਕਿਸੇ ਜ਼ਮਾਨਤ ਦੇ ਕਰਜ਼ੇ ਪ੍ਰਦਾਨ ਕੀਤੇ ਗਏ ਜਿਨ੍ਹਾਂ ਨੂੰ ਰਸਮੀ ਸੰਸਥਾਗਤ ਕਰਜ਼ੇ ਲੈਣ ਵਿੱਚ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।"
ਕੇਂਦਰੀ ਵਿੱਤ ਮੰਤਰੀ ਨੇ ਲੱਖਾਂ ਲੋਕਾਂ ਨੂੰ ਸਸ਼ਕਤ ਬਣਾਉਣ ਅਤੇ ਸਮਾਵੇਸ਼ੀ ਵਿਕਾਸ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਪੀਐੱਮਐੱਮਵਾਈ ਦੀ ਭੂਮਿਕਾ ’ਤੇ ਚਾਨਣਾ ਪਾਉਂਦੇ ਹੋਏ ਕਿਹਾ, “52 ਕਰੋੜ ਤੋਂ ਵੱਧ ਮੁਦ੍ਰਾ ਕਰਜ਼ ਖਾਤਿਆਂ ਦੇ ਲਈ 33.65 ਲੱਖ ਕਰੋੜ ਰੁਪਏ ਤੋਂ ਵੱਧ ਦੀ ਮਨਜ਼ੂਰੀ ਦੇ ਨਾਲ ਇਹ ਯੋਜਨਾ ਕਰੋੜਾਂ ਉੱਦਮੀਆਂ, ਖਾਸ ਕਰਕੇ ਸਮਾਜ ਦੇ ਹਾਸ਼ੀਏ ’ਤੇ ਰਹਿਣ ਵਾਲੇ ਵਰਗਾਂ ਦੀਆਂ ਇੱਛਾਵਾਂ ਨੂੰ ਖੰਭ ਲਗਾਉਣ ਵਿੱਚ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਈ ਹੈ।
ਇਸ ਦੇ ਤਹਿਤ, 2015 ਤੋਂ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀ ਅਤੇ ਹੋਰ ਪੱਛੜੇ ਵਰਗਾਂ ਨਾਲ ਸਬੰਧਿਤ ਵਿਭਿੰਨ ਹਾਸ਼ੀਏ ਦੇ ਭਾਈਚਾਰਿਆਂ ਨੂੰ 11.58 ਲੱਖ ਕਰੋੜ ਰੁਪਏ ਦੇ ਮੁਦ੍ਰਾ ਕਰਜ਼ੇ ਮਨਜ਼ੂਰ ਕੀਤੇ ਗਏ ਹਨ। ਇਸ ਦੇ ਜ਼ਰੀਏ ਪ੍ਰਧਾਨ ਮੰਤਰੀ ਦੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ’ ਦੇ ਮੰਤਰ ਨੂੰ ਵਾਸਤਵਿਕਤਾ ਵਿੱਚ ਅਮਲ ਵਿੱਚ ਲਿਆਂਦਾ ਗਿਆ ਹੈ।
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਮੁਦ੍ਰਾ: ਮਹਿਲਾ ਉੱਦਮਤਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ ਦੇ ਪ੍ਰਭਾਵ ਦੀ ਸ਼ਲਾਘਾ ਕਰਦੇ ਹੋਏ ਕਿਹਾ, “ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਕੁੱਲ ਮੁਦ੍ਰਾ ਕਰਜ਼ ਖਾਤਿਆਂ ਵਿੱਚੋਂ ਲਗਭਗ 68 ਪ੍ਰਤੀਸ਼ਤ ਮਹਿਲਾਵਾਂ ਨੂੰ ਮਨਜ਼ੂਰ ਕੀਤੇ ਗਏ ਹਨ, ਜੋ ਮਹਿਲਾਵਾਂ ਨੂੰ ਰਾਸ਼ਟਰੀ ਆਰਥਿਕ ਵਿਕਾਸ ਵਿੱਚ ਸਸ਼ਕਤ ਅਤੇ ਸਮਰੱਥ ਬਣਾਉਣ ਦਾ ਇੱਕ ਸਾਧਨ ਬਣ ਗਿਆ ਹੈ ਅਤੇ ਮਹਿਲਾ ਉੱਦਮੀਆਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰ ਰਿਹਾ ਹੈ।
2024-25 ਦੇ ਬਜਟ ਐਲਾਨ ਦੇ ਅਨੁਸਾਰ, ਪਿਛਲੇ ਸਾਲ ਤਰੁਣ-ਪਲੱਸ ਸ਼੍ਰੇਣੀ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਕਰਜ਼ਾ ਸੀਮਾ ਵਧਾ ਕੇ ₹20 ਲੱਖ ਕਰ ਦਿੱਤੀ ਗਈ ਹੈ। ਇਸ ਨਾਲ ਸਫ਼ਲ ਉੱਦਮੀਆਂ ਨੂੰ ਆਪਣੇ ਕਾਰਜ ਦਾ ਵਿਸਥਾਰ ਕਰਨ ਅਤੇ ਆਪਣੀ ਪੂਰੀ ਸਮਰੱਥਾ ਨੂੰ ਉਜਾਗਰ ਕਰਨ ਵਿੱਚ ਮਦਦ ਮਿਲੇਗੀ।”
ਇਸ ਮੌਕੇ 'ਤੇ ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਕਿਹਾ, "ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ (ਪੀਐੱਮਐੱਮਵਾਈ) ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਸ਼ਵ ਪੱਧਰ 'ਤੇ ਵੀ ਅਜਿਹੀਆਂ ਸਭ ਤੋਂ ਮਹੱਤਵਪੂਰਨ ਪਹਿਲਕਦਮੀਆਂ ਵਿੱਚੋਂ ਇੱਕ ਹੈ, ਜਿਸ ਦਾ ਉਦੇਸ਼ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਹੈ। ਵਿੱਤੀ ਸਮਾਵੇਸ਼ ਸਰਕਾਰ ਦੀਆਂ ਸਰਵਉੱਚ ਤਰਜੀਹਾਂ ਵਿੱਚੋਂ ਇੱਕ ਹੈ, ਕਿਉਂਕਿ ਇਹ ਸਮਾਵੇਸ਼ੀ ਵਿਕਾਸ ਨੂੰ ਹਾਸਲ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਪੀਐੱਮਐੱਮਵਾਈ ਛੋਟੇ ਉੱਦਮੀਆਂ ਨੂੰ ਬੈਂਕਾਂ, ਐੱਨਬੀਐੱਫਸੀ ਅਤੇ ਐੱਮਐੱਫਆਈ ਤੋਂ ਲੋਨ ਸਹਾਇਤਾ ਪ੍ਰਾਪਤ ਕਰਨ ਦੇ ਲਈ ਪਲੈਟਫਾਰਮ ਪ੍ਰਦਾਨ ਕਰਦਾ ਹੈ।"
“ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਛੋਟੇ ਉੱਦਮੀਆਂ ਨੂੰ ਸਮਰਥਨ ਦੇਣਾ ਭਾਰਤੀ ਅਰਥਵਿਵਸਥਾ ਨੂੰ ਵਧਣ-ਫੁੱਲਣ ਅਤੇ ਸਮ੍ਰਿੱਧ ਬਣਾਉਣ ਵਿੱਚ ਮਦਦ ਕਰਨ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਹੈ। ਇਸ ਯੋਜਨਾ ਨੇ ਵੱਡੀ ਗਿਣਤੀ ਵਿੱਚ ਉੱਦਮੀਆਂ ਨੂੰ ਮਹੱਤਵਪੂਰਨ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣਾ ਕਾਰੋਬਾਰ ਸਥਾਪਤ ਕਰਨ ਅਤੇ ਸੰਚਾਲਿਤ ਕਰਨ ਵਿੱਚ ਮਦਦ ਮਿਲੀ ਹੈ ਅਤੇ ਉਨ੍ਹਾਂ ਵਿੱਚ ਆਰਥਿਕ ਸੁਰੱਖਿਆ ਦੀ ਭਾਵਨਾ ਪੈਦਾ ਹੋਈ ਹੈ।
ਇਸ ਨੇ ਦੇਸ਼ ਭਰ ਵਿੱਚ ਵਿਸ਼ੇਸ਼ ਤੌਰ 'ਤੇ ਅਨੁਸੂਚਿਤ ਜਾਤੀ/ ਅਨੁਸੂਚਿਤ ਜਨਜਾਤੀ, ਹੋਰ ਪਿਛੜੇ ਵਰਗ (ਕਰਜ਼ਾ ਲਾਭਪਾਤਰੀਆਂ ਦਾ 50 ਪ੍ਰਤੀਸ਼ਤ) ਅਤੇ ਮਹਿਲਾਵਾਂ (ਕਰਜ਼ਾ ਲਾਭਪਾਤਰੀਆਂ ਦਾ 68 ਪ੍ਰਤੀਸ਼ਤ) ਸਮੇਤ ਸਮਾਜ ਦੇ ਹਾਸ਼ੀਏ 'ਤੇ ਪਏ ਵਰਗਾਂ ਦੇ ਲਈ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ।”
ਮੁਦ੍ਰਾ ਯੋਜਨਾ ਦੇ ਪ੍ਰਭਾਵ 'ਤੇ ਜ਼ੋਰ ਦਿੰਦੇ ਹੋਏ ਰਾਜ ਮੰਤਰੀ ਨੇ ਕਿਹਾ, "ਮੁਦ੍ਰਾ ਯੋਜਨਾ ਦਾ ਮੁੱਖ ਉਦੇਸ਼ "ਫੰਡਿੰਗ ਨਾ ਮਿਲਣ ਵਾਲਿਆਂ ਨੂੰ ਫੰਡਿੰਗ" ਪ੍ਰਦਾਨ ਕਰਨਾ ਹੈ। ਇਸ ਯੋਜਨਾ ਨੇ ਗੈਰ-ਰਸਮੀ ਕਰਜ਼ਦਾਰਾਂ ਦੇ ਵੱਲੋਂ ਭਾਰਤ ਦੇ ਛੋਟੇ ਉੱਦਮੀਆਂ ਦੇ ਸ਼ੋਸ਼ਣ ਨੂੰ ਸਫ਼ਲਤਾਪੂਰਵਕ ਸਮਾਪਤ ਕਰ ਦਿੱਤਾ ਹੈ। ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ, ਇਸ ਨੇ 52.37 ਕਰੋੜ ਕਰਜ਼ਿਆਂ ਦੇ ਮਾਧਿਅਮ ਰਾਹੀਂ 33.65 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਪ੍ਰਦਾਨ ਕੀਤੀ ਗਈ ਹੈ, ਜਿਸ ਨਾਲ ਉਧਾਰ ਲੈਣ ਵਾਲਿਆਂ ਵਿੱਚ ਆਤਮ-ਵਿਸ਼ਵਾਸ ਦੀ ਨਵੀਂ ਭਾਵਨਾ ਪੈਦਾ ਹੋਈ ਹੈ। ਇਹ ਸਪਸ਼ਟ ਰੂਪ ਨਾਲ ਉਨ੍ਹਾਂ ਦੇ ਯਤਨਾਂ ਵਿੱਚ ਸਹਿਯੋਗ ਦੇ ਲਈ ਸਰਕਾਰ ਦੀ ਦ੍ਰਿੜ ਵਚਨਬੱਧਤਾ ਅਤੇ ਵਿੱਤੀ ਸਮਾਵੇਸ਼ ਨਾਲ ਸਮਰੱਥ ਸਮਾਵੇਸ਼ੀ ਵਿਕਾਸ ਦੇ ਜ਼ਰੀਏ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਇਸ ਦੀ ਦ੍ਰਿੜ੍ਹ ਯਾਤਰਾ ਨੂੰ ਦਰਸਾਉਂਦਾ ਹੈ।"
ਅਸੀਂ ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ (ਪੀਐੱਮਐੱਮਵਾਈ) ਦੇ ਥੰਮਾਂ ਦੇ ਮਾਧਿਅਮ ਰਾਹੀਂ ਵਿੱਤੀ ਸਮਾਵੇਸ਼ ਪ੍ਰਦਾਨ ਕਰਨ ਦੇ ਸ਼ਾਨਦਾਰ 10 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ, ਤਾਂ ਆਓ ਇਸ ਯੋਜਨਾ ਦੀਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ ਅਤੇ ਉਪਲਬਧੀਆਂ ’ਤੇ ਨਜ਼ਰ ਪਾਉਂਦੇ ਹਾਂ:
ਦੇਸ਼ ਵਿੱਚ ਵਿੱਤੀ ਸਮਾਵੇਸ਼ ਪ੍ਰੋਗਰਾਮ ਨੂੰ ਲਾਗੂ ਕਰਨਾ ਤਿੰਨ ਥੰਮ੍ਹਾਂ ਉੱਤੇ ਅਧਾਰਿਤ ਹੈ, ਅਰਥਾਤ,
1. ਬੈਂਕਿੰਗ ਸਹੂਲਤਾਂ ਤੋਂ ਵਾਂਝੇ ਲੋਕਾਂ ਨੂੰ ਬੈਂਕਿੰਗ ਸਹੂਲਤਾਂ
2. ਗੈਰ-ਸੁਰੱਖਿਅਤਾਂ ਦੀ ਸੁਰੱਖਿਆ
3. ਗੈਰ-ਫੰਡਿਗ ਪਾਉਣ ਵਾਲੇ ਲੋਕਾਂ ਨੂੰ ਫੰਡ ਕਰਨਾ
ਟੈਕਨੋਲੋਜੀ ਦਾ ਲਾਭ ਚੁੱਕ ਕੇ ਅਤੇ ਬਹੁਤ ਸਾਰੇ ਹਿਤਧਾਰਕਾਂ ਦੇ ਸਹਿਯੋਗ ਦੇ ਦ੍ਰਿਸ਼ਟੀਕੋਣ ਨੂੰ ਅਪਣਾ ਕੇ, ਉੱਪਰ ਦੱਸੇ ਗਏ ਤਿੰਨਾਂ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਜਾ ਰਿਹਾ ਹੈ, ਨਾਲ ਹੀ ਵਾਂਝਿਆਂ ਅਤੇ ਘੱਟ ਸਹੂਲਤ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਵੀ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ।
ਵਿੱਤੀ ਸਮਾਵੇਸ਼ ਦੇ ਤਿੰਨ ਥੰਮ੍ਹਾਂ ਵਿੱਚੋਂ ਇੱਕ - "ਫੰਡਿੰਗ ਨਾ ਮਿਲਣ ਵਾਲਿਆਂ ਨੂੰ ਫੰਡਿੰਗ" ਪ੍ਰਦਾਨ ਕਰਨਾ, ਜਿਸਦੀ ਝਲਕ ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ (ਪੀਐੱਮਐੱਮਵਾਈ) ਦੇ ਮਾਧਿਅਮ ਰਾਹੀਂ ਵਿੱਤੀ ਸਮਾਵੇਸ਼ ਦੇ ਤੰਤਰ ਵਿੱਚ ਮਿਲਦੀ ਹੈ। ਇਸ ਨੂੰ ਛੋਟੇ/ ਸੂਖਮ ਉੱਦਮੀਆਂ ਨੂੰ ਜ਼ਮਾਨਤ ਦੇ ਬਗੈਰ ਕਰਜ਼ੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਪੀਐੱਮਐੱਮਵਾਈ ਦੀਆਂ ਮੁੱਖ ਵਿਸ਼ੇਸ਼ਤਾਵਾਂ:
1. ਮੁਦ੍ਰਾ ਕਰਜ਼ੇ ਹੁਣ ਚਾਰ ਸ਼੍ਰੇਣੀਆਂ ਵਿੱਚ ਪ੍ਰਦਾਨ ਕੀਤੇ ਜਾਣਗੇ, ਅਰਥਾਤ 'ਸ਼ਿਸ਼ੂ', 'ਕਿਸ਼ੋਰ', 'ਤਰੁਣ' ਅਤੇ ਨਵੀਂ ਜੋੜੀ ਗਈ ਸ਼੍ਰੇਣੀ 'ਤਰੁਣ ਪਲੱਸ', ਜੋ ਕਰਜ਼ਦਾਰਾਂ ਦੀ ਸਥਿਤੀ ਵਿੱਚ ਵਾਧਾ ਜਾਂ ਵਿਕਾਸ ਦੇ ਪੜਾਅ ਅਤੇ ਉਨ੍ਹਾਂ ਦੀਆਂ ਫੰਡਿੰਗ ਦੀਆਂ ਜ਼ਰੂਰਤਾਂ ਨੂੰ ਦਰਸਾਉਂਦੀ ਹੈ:-
• ਸ਼ਿਸ਼ੂ: 50,000/- ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਂਦੇ ਹਨ
• ਕਿਸ਼ੋਰ: 50,000/- ਰੁਪਏ ਤੋਂ ਵੱਧ ਅਤੇ 5 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਦਿੱਤੇ ਜਾਂਦੇ ਹਨ
• ਤਰੁਣ: 5 ਲੱਖ ਰੁਪਏ ਤੋਂ ਵੱਧ ਅਤੇ 10 ਲੱਖ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਂਦੇ ਹਨ
• ਤਰੁਣ ਪਲੱਸ: 10 ਲੱਖ ਰੁਪਏ ਤੋਂ 20 ਲੱਖ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਂਦੇ ਹਨ
2. ਇਹ ਕਰਜ਼ੇ ਮੈਨੂਫੈਕਚਰਿੰਗ, ਕਾਰੋਬਾਰ ਅਤੇ ਸੇਵਾ ਖੇਤਰਾਂ ਵਿੱਚ ਟਰਮ ਫਾਇਨਾਂਸਿੰਗ ਅਤੇ ਕਾਰਜਸ਼ੀਲ ਪੂੰਜੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ, ਜਿਸ ਵਿੱਚ ਮੁਰਗੀਪਾਲਣ, ਡੇਅਰੀ ਅਤੇ ਮਧੂ ਮੱਖੀ ਪਾਲਣ ਆਦਿ ਜਿਹੀਆਂ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਸ਼ਾਮਲ ਹਨ।
3. ਇਸ ਦੀ ਵਿਆਜ ਦਰ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੁਆਰਾ ਨਿਯੰਤ੍ਰਿਤ ਹੁੰਦੀ ਹੈ, ਜਿਸ ਵਿੱਚ ਕਾਰਜਸ਼ੀਲ ਪੂੰਜੀ ਸਹੂਲਤਾਂ ਦੇ ਲਈ ਲਚਕਦਾਰ ਮੁੜ-ਭੁਗਤਾਨ ਦੀਆਂ ਸ਼ਰਤਾਂ ਸ਼ਾਮਲ ਹਨ।
ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ (ਪੀਐੱਮਐੱਮਵਾਈ) ਦੇ ਤਹਿਤ 21.03.2025 ਤੱਕ ਦੀਆਂ ਉਪਲਬਧੀਆਂ


-
ਨਵੇਂ ਉੱਦਮੀ/ ਖਾਤੇ:
-
ਸ਼ਿਸ਼ੂ ਸ਼੍ਰੇਣੀ: 8.21 ਕਰੋੜ ਖਾਤੇ ਜਿਨ੍ਹਾਂ ਵਿੱਚ ਮਨਜ਼ੂਰ ਰਕਮ 2.24 ਲੱਖ ਕਰੋੜ ਰੁਪਏ ਅਤੇ ਵੰਡੀ ਗਈ ਰਕਮ 2.20 ਲੱਖ ਕਰੋੜ ਰੁਪਏ ਹੈ।
-
ਕਿਸ਼ੋਰ ਸ਼੍ਰੇਣੀ: 2.05 ਕਰੋੜ ਖਾਤੇ ਜਿਨ੍ਹਾਂ ਵਿੱਚ 4.09 ਲੱਖ ਕਰੋੜ ਰੁਪਏ ਮਨਜ਼ੂਰ ਕੀਤੇ ਗਏ ਅਤੇ 3.89 ਲੱਖ ਕਰੋੜ ਰੁਪਏ ਅਦਾ ਕੀਤੇ ਗਏ ਹਨ।
-
ਤਰੁਣ ਸ਼੍ਰੇਣੀ: 45 ਲੱਖ ਖਾਤੇ ਜਿਨ੍ਹਾਂ ਵਿੱਚ ਮਨਜ਼ੂਰ ਰਕਮ 3.96 ਲੱਖ ਕਰੋੜ ਰੁਪਏ ਅਤੇ ਵੰਡੀ ਗਈ ਰਕਮ 3.83 ਲੱਖ ਕਰੋੜ ਰੁਪਏ ਹੈ।

ਸ਼੍ਰੇਣੀ-ਵਾਰ ਵੇਰਵੇ:- (ਕਰਜ਼ਿਆਂ ਦੀ ਗਿਣਤੀ ਅਤੇ ਮਨਜ਼ੂਰ ਕੀਤੀ ਰਕਮ)
ਸ਼੍ਰੇਣੀ
|
ਕਰਜ਼ਿਆਂ ਦੀ ਗਿਣਤੀ ਦੇ ਅਨੁਸਾਰ ਪ੍ਰਤੀਸ਼ਤਤਾ
|
ਮਨਜ਼ੂਰ ਕੀਤੀ ਰਕਮ ਦੇ ਅਨੁਸਾਰ ਪ੍ਰਤੀਸ਼ਤਤਾ
|
ਸ਼ਿਸ਼ੂ
|
78%
|
35%
|
ਕਿਸ਼ੋਰ
|
20%
|
40%
|
ਤਰੁਣ
|
2%
|
25%
|
ਤਰੁਣ ਪਲੱਸ
|
0%
|
0%
|
ਕੁੱਲ
|
100%
|
100%
|



ਕੋਵਿਡ-19 ਮਹਾਮਾਰੀ ਦੇ ਕਾਰਨ ਵਿੱਤ ਵਰ੍ਹੇ 2020-21 ਨੂੰ ਛੱਡ ਕੇ, ਯੋਜਨਾ ਦੀ ਸ਼ੁਰੂਆਤ ਤੋਂ ਹੀ ਸਾਰੇ ਟੀਚੇ ਹਾਸਲ ਕੀਤੇ ਗਏ ਹਨ।
ਸਾਲ-ਵਾਰ ਮਨਜ਼ੂਰੀ ਦੀ ਰਕਮ ਹੇਠ ਲਿਖੇ ਅਨੁਸਾਰ ਹੈ:-
ਵਿੱਤ ਵਰ੍ਹਾ
|
ਮਨਜ਼ੂਰ ਕੀਤੇ ਕਰਜ਼ਿਆਂ ਦੀ ਗਿਣਤੀ
(ਕਰੋੜਾਂ ਵਿੱਚ)
|
ਮਨਜ਼ੂਰ ਕੀਤੀ ਰਕਮ
(ਲੱਖ ਕਰੋੜ ਰੁਪਏ ਵਿੱਚ)
|
2015-16
|
3.49
|
1.37
|
2016-17
|
3.97
|
1.80
|
2017-18
|
4.81
|
2.54
|
2018-19
|
5.98
|
3.22
|
2019-20
|
6.23
|
3.37
|
2020-21
|
5.07
|
3.22
|
2021-22
|
5.38
|
3.39
|
2022-23
|
6.24
|
4.56
|
2023-24
|
6.67
|
5.41
|
2024-25
(21.03.2025 ਤੱਕ) *
|
4.53
|
4.77
|
ਕੁੱਲ
|
52.37
|
33.65
|

ਵਿਸ਼ੇਸ਼ ਪਹਿਲਕਦਮੀਆਂ:
-
ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਦੇ ਤਹਿਤ 2016 ਵਿੱਚ ਸੂਖਮ ਇਕਾਈਆਂ ਦੀ ਕਰਜ਼ ਸੁਰੱਖਿਆ ਦੇ ਲਈ ਕਰਜ਼ ਗਰੰਟੀ ਫੰਡ (ਸੀਜੀਐੱਫਐੱਮਯੂ) ਦੀ ਸਥਾਪਨਾ ਕੀਤੀ ਗਈ ਸੀ।
-
ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਵਿੱਤ ਵਰ੍ਹੇ 2020-21 ਦੇ ਦੌਰਾਨ ਸ਼ਿਸ਼ੂ ਕਰਜ਼ਿਆਂ 'ਤੇ ਵਿਆਜ ਵਿੱਚ 2% ਦੀ ਛੋਟ ਪ੍ਰਦਾਨ ਕੀਤੀ ਗਈ ਸੀ, ਜਿਸ ਨਾਲ ਯੋਗ ਉਧਾਰ ਲੈਣ ਵਾਲਿਆਂ ਲਈ ਕਰਜ਼ਿਆਂ ਦੀ ਲਾਗਤ ਘੱਟ ਹੋ ਗਈ।
ਭਾਰਤ ਵਿੱਚ ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਦੇ 10 ਸ਼ਾਨਦਾਰ ਵਰ੍ਹਿਆਂ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਇਹ "ਬੈਂਕਿੰਗ ਰਹਿਤ ਲੋਕਾਂ ਨੂੰ ਬੈਂਕਿੰਗ", "ਅਸੁਰੱਖਿਅਤ ਲੋਕਾਂ ਨੂੰ ਸੁਰੱਖਿਅਤ ਕਰਨ" ਅਤੇ "ਫੰਡਿੰਗ ਨਾ ਮਿਲਣ ਵਾਲਿਆਂ ਨੂੰ ਫੰਡਿੰਗ ਕਰਨ" ਦੇ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ, ਜਿਸ ਨਾਲ ਵਿੱਤੀ ਸਮਾਵੇਸ਼ ਨੂੰ ਹੁਲਾਰਾ ਮਿਲਦਾ ਹੈ ਅਤੇ ਉੱਦਮਤਾ ਦੇ ਸੁਪਨਿਆਂ ਨੂੰ ਸਹਾਇਤਾ ਮਿਲਦੀ ਹੈ।
**********
ਐੱਨਬੀ/ ਏਡੀ/ ਐੱਸਜੇ
(Release ID: 2122360)