ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਹਰਿਆਣਾ ਦੇ ਯਮੁਨਾਨਗਰ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ / ਨੀਂਹ ਪੱਥਰ ਰੱਖਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 14 APR 2025 4:17PM by PIB Chandigarh

ਹਰਿਆਣਾ ਦੇ ਮਕਬੂਲ ਮੁੱਖ ਮੰਤਰੀ ਸ਼੍ਰੀਮਾਨ ਨਾਇਬ ਸਿੰਘ ਸੈਣੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਮਨੋਹਰ ਲਾਲ ਜੀ, ਰਾਓ ਇੰਦਰਜੀਤ ਸਿੰਘ ਜੀ, ਕ੍ਰਿਸ਼ਨਪਾਲ ਜੀ, ਹਰਿਆਣਾ ਸਰਕਾਰ  ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ। ਹਰਿਆਣਾ ਕੇ ਮੇਰੇ ਭਾਈ-ਬੇਹਣਾ ਨੇ ਮੋਦੀ ਦੀ ਰਾਮ-ਰਾਮ। (हरियाणा के मेरे भाई-बेहणा ने मोदी की राम-राम।)

ਸਾਥੀਓ,

ਅੱਜ ਮੈਂ ਉਸ ਧਰਤੀ ਨੂੰ ਪ੍ਰਣਾਮ ਕਰਦਾ ਹਾਂ, ਜਿੱਥੇ ਮਾਂ ਸਰਸਵਤੀ ਦਾ ਉਦਗਮ ਹੋਇਆ। ਜਿੱਥੇ ਮੰਤਰਾ ਦੇਵੀ ਵਿਰਾਜਦੇ ਹਨ, ਜਿੱਥੇ ਪੰਚਮੁਖੀ ਹਨੂੰਮਾਨ ਜੀ ਹਨ, ਜਿੱਥੇ ਕਪਾਲਮੋਚਨ ਸਾਹਬ ਦਾ ਅਸ਼ੀਰਵਾਦ ਹੈ, ਜਿੱਥੇ ਸੰਸਕ੍ਰਿਤੀ, ਸ਼ਰਧਾ ਅਤੇ ਸਮਰਪਣ ਦੀ ਤ੍ਰਿਵੇਣੀ ਵਹਿੰਦੀ ਹੈ। ਅੱਜ ਬਾਬਾਸਾਹੇਬ ਅੰਬੇਡਕਰ ਜੀ ਦੀ 135ਵੀਂ ਜਯੰਤੀ ਭੀ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਅੰਬੇਡਕਰ ਜਯੰਤੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ । ਬਾਬਾ ਸਾਹੇਬ ਦਾ ਵਿਜ਼ਨ, ਉਨ੍ਹਾਂ ਦੀ ਪ੍ਰੇਰਣਾ , ਨਿਰੰਤਰ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਸਾਨੂੰ ਦਿਸ਼ਾ ਦਿਖਾ ਰਹੀ ਹੈ । 

ਸਾਥੀਓ,

ਯਮੁਨਾਨਗਰ ਸਿਰਫ਼ ਇੱਕ ਸ਼ਹਿਰ ਨਹੀਂ, ਇਹ ਭਾਰਤ ਦੇ ਉਦਯੋਗਿਕ ਨਕਸ਼ੇ ਦਾ ਭੀ ਅਹਿਮ ਹਿੱਸਾ ਹੈ। ਪਲਾਈਵੁੱਡ ਤੋਂ ਲੈ ਕੇ ਪਿੱਤਲ ਅਤੇ ਸਟੀਲ ਤੱਕ, ਇਹ ਪੂਰਾ ਖੇਤਰ ਭਾਰਤ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਦਿੰਦਾ ਹੈ। ਕਪਾਲ ਮੋਚਨ ਮੇਲਾ, ਰਿਸ਼ੀ ਵੇਦਵਿਆਸ ਦੀ ਤਪੋਭੂਮੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਪ੍ਰਕਾਰ ਨਾਲ ਸ਼ਸਤਰ ਭੂਮੀ।

ਸਾਥੀਓ,

ਇਹ ਆਪਣੇ ਆਪ ਵਿੱਚ ਇੱਕ ਗਰਿਮਾ ਵਧਾਉਣ ਵਾਲੀ ਬਾਤ ਹੈ। ਅਤੇ ਯਮੁਨਾਨਗਰ ਦੇ ਨਾਲ ਤਾਂ, ਜਿਵੇਂ ਹੁਣੇ ਮਨੋਹਰ ਲਾਲ ਜੀ ਦੱਸ ਰਹੇ ਸਨ,  ਸੈਣੀ ਜੀ ਦੱਸ ਰਹੇ ਸਨ,  ਮੇਰੀਆਂ ਕਈ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਹਨ। ਜਦੋਂ ਮੈਂ ਹਰਿਆਣਾ ਦਾ ਪ੍ਰਭਾਰੀ ਸਾਂ,  ਤਾਂ ਪੰਚਕੂਲਾ ਤੋਂ ਇੱਥੇ ਆਉਣਾ-ਜਾਣਾ ਲਗਿਆ ਰਹਿੰਦਾ ਸੀ। ਇੱਥੇ ਕਾਫ਼ੀ ਸਾਰੇ ਪੁਰਾਣੇ ਕਾਰਯਕਰਤਾਵਾਂ ਦੇ ਨਾਲ ਮੈਨੂੰ ਕੰਮ ਕਰਨ ਦਾ ਅਵਸਰ ਮਿਲਿਆ ਹੈ। ਅਜਿਹੇ ਕਰਮਠ (ਮਿਹਨਤੀ) ਕਾਰਯਕਰਤਾਵਾਂ ਦੀ ਇਹ ਪਰੰਪਰਾ ਅੱਜ ਵੀ ਚਲ ਰਹੀ ਹੈ।

ਸਾਥੀਓ,

ਹਰਿਆਣਾ ਲਗਾਤਾਰ ਤੀਸਰੀ ਵਾਰ, ਡਬਲ ਇੰਜਣ ਸਰਕਾਰ ਦੇ ਵਿਕਾਸ ਦੀ ਡਬਲ ਰਫ਼ਤਾਰ ਨੂੰ ਦੇਖ ਰਿਹਾ ਹੈ। ਅਤੇ ਹੁਣ ਤਾਂ ਸੈਣੀ ਜੀ ਕਹਿ ਰਹੇ ਹਨ ਟ੍ਰਿਪਲ ਸਰਕਾਰ। ਵਿਕਸਿਤ ਭਾਰਤ ਦੇ ਲਈ ਵਿਕਸਿਤ ਹਰਿਆਣਾ, ਇਹ ਸਾਡਾ ਸੰਕਲਪ ਹੈ। ਇਸ ਸੰਕਲਪ ਕੀ ਸਿੱਧੀ ਦੇ ਲਈ, ਹਰਿਆਣਾ ਦੇ ਲੋਕਾਂ ਦੀ ਸੇਵਾ ਦੇ ਲਈ, ਇੱਥੋਂ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ, ਅਸੀ ਜ਼ਿਆਦਾ ਸਪੀਡ ਨਾਲ, ਜ਼ਿਆਦਾ ਬੜੇ ਸਕੇਲ ‘ਤੇ ਕੰਮ ਕਰਦੇ ਰਹਿੰਦੇ ਹਾਂ। ਅੱਜ ਇੱਥੇ ਸ਼ੁਰੂ ਹੋਈਆਂ ਵਿਕਾਸ ਪਰਿਯੋਜਨਾਵਾਂ, ਇਹ ਭੀ ਇਸੇ ਦੀਆਂ ਜਿਊਂਦੀਆਂ ਜਾਗਦੀਆਂ ਉਦਾਹਰਣਾਂ ਹਨ। ਮੈਂ ਹਰਿਆਣਾ ਦੇ ਲੋਕਾਂ ਨੂੰ ਇਨ੍ਹਾਂ ਵਿਕਾਸ ਪਰਿਯੋਜਨਾਵਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਮੈਨੂੰ  ਗਰਵ (ਮਾਣ) ਹੈ ਕਿ ਸਾਡੀ ਸਰਕਾਰ ਬਾਬਾ ਸਾਹੇਬ ਦੇ ਵਿਚਾਰਾਂ ਨੂੰ ਅੱਗੇ ਵਧਾਉਂਦੇ ਹੋਏ ਚਲ ਰਹੀ ਹੈ। ਬਾਬਾ ਸਾਹੇਬ ਅੰਬੇਡਕਰ ਨੇ ਉਦਯੋਗਾਂ ਦੇ ਵਿਕਾਸ ਨੂੰ ਸਮਾਜਿਕ ਨਿਆਂ ਦਾ ਮਾਰਗ ਦੱਸਿਆ ਸੀ। ਬਾਬਾ ਸਾਹੇਬ ਨੇ ਭਾਰਤ ਵਿੱਚ ਛੋਟੀਆਂ ਜੋਤਾਂ ਦੀ ਸਮੱਸਿਆ ਨੂੰ ਪਹਿਚਾਣਿਆ ਸੀ। ਬਾਬਾ ਸਾਹੇਬ ਕਹਿੰਦੇ ਸਨ ਕਿ, ਦਲਿਤਾਂ  ਦੇ ਪਾਸ ਖੇਤੀ ਦੇ ਲਈ ਕਾਫ਼ੀ ਜ਼ਮੀਨ ਨਹੀਂ ਹੈ,  ਇਸ ਲਈ ਦਲਿਤਾਂ ਨੂੰ ਉਦਯੋਗਾਂ ਤੋਂ ਸਭ ਨੂੰ ਜ਼ਿਆਦਾ ਫਾਇਦਾ ਹੋਵੇਗਾ। ਬਾਬਾ ਸਾਹੇਬ ਦਾ ਵਿਜ਼ਨ ਸੀ ਕਿ, ਉਦਯੋਗਾਂ ਨਾਲ ਦਲਿਤਾਂ ਨੂੰ ਜ਼ਿਆਦਾ ਰੋਜ਼ਗਾਰ ਮਿਲਣਗੇ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਪਰ ਉੱਠੇਗਾ।  ਭਾਰਤ ਵਿੱਚ ਉਦਯੋਗੀਕਰਣ ਦੀ ਦਿਸ਼ਾ ਵਿੱਚ ਬਾਬਾ ਸਾਹੇਬ ਨੇ ਦੇਸ਼ ਦੇ ਪਹਿਲੇ ਉਦਯੋਗ ਮੰਤਰੀ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਲ ਮਿਲ ਕੇ ਕੰਮ ਕੀਤਾ ਸੀ।

ਸਾਥੀਓ,

ਉਦਯੋਗੀਕਰਣ ਅਤੇ ਮੈਨੂਫੈਕਚਰਿੰਗ ਦੇ ਇਸ ਤਾਲਮੇਲ ਨੂੰ ਦੀਨਬੰਧੂ ਚੌਧਰੀ ਛੋਟੂ ਰਾਮ ਜੀ  ਨੇ ਭੀ ਪਿੰਡ ਦੀ ਸਮ੍ਰਿੱਧੀ ਦਾ ਅਧਾਰ ਮੰਨਿਆ ਸੀ।  ਉਹ ਕਹਿੰਦੇ ਸਨ- ਪਿੰਡਾਂ ਵਿੱਚ ਸੱਚੀ ਸਮ੍ਰਿੱਧੀ ਤਦ ਆਵੇਗੀ,  ਜਦੋਂ ਕਿਸਾਨ ਖੇਤੀ  ਦੇ ਨਾਲ-ਨਾਲ ਛੋਟੇ ਉਦਯੋਗਾਂ  ਦੇ ਮਾਧਿਅਮ ਨਾਲ ਭੀ ਆਪਣੀ ਆਮਦਨ ਵਧਾਏਗਾ। ਪਿੰਡ ਅਤੇ ਕਿਸਾਨ ਦੇ ਲਈ ਜੀਵਨ ਖਪਾਉਣ ਵਾਲੇ ਚੌਧਰੀ ਚਰਨ ਸਿੰਘ ਜੀ ਦੀ ਸੋਚ ਭੀ ਇਸ ਤੋਂ ਅਲੱਗ ਨਹੀਂ ਸੀ।  ਚੌਧਰੀ ਸਾਹਬ ਕਹਿੰਦੇ ਸਨ-  ਉਦਯੋਗਿਕ ਵਿਕਾਸ ਨੂੰ ਖੇਤੀਬਾੜੀ ਦਾ ਪੂਰਕ ਹੋਣਾ ਚਾਹੀਦਾ ਹੈ, ਦੋਨੋਂ ਸਾਡੀ ਅਰਥਵਿਵਸਥਾ ਦੇ ਥੰਮ੍ਹ ਹਨ।

ਸਾਥੀਓ,

ਮੇਕ ਇਨ ਇੰਡੀਆ ਦੇ, ਆਤਮਨਿਰਭਰ ਭਾਰਤ ਦੇ, ਮੂਲ ਵਿੱਚ ਭੀ ਇਹੀ ਭਾਵਨਾ ਹੈ, ਇਹੀ ਵਿਚਾਰ ਹੈ, ਇਹੀ ਪ੍ਰੇਰਣਾ ਹੈ। ਇਸ ਲਈ, ਸਾਡੀ ਸਰਕਾਰ ਭਾਰਤ ਵਿੱਚ ਮੈਨੂਫੈਕਚਰਿੰਗ ‘ਤੇ ਇਤਨਾ ਜ਼ੋਰ ਦੇ ਰਹੀ ਹੈ।  ਇਸ ਵਰ੍ਹੇ  ਦੇ ਬਜਟ ਵਿੱਚ ਅਸੀਂ, ਮਿਸ਼ਨ ਮੈਨੂਫੈਕਚਰਿੰਗ ਦਾ ਐਲਾਨ ਕੀਤਾ ਹੈ।  ਇਸ ਦਾ ਮਕਸਦ ਹੈ ਕਿ,  ਦਲਿਤ-ਪਿਛੜੇ- ਸ਼ੋਸ਼ਿਤ-ਵੰਚਿਤ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਮਿਲੇ,  ਨੌਜਵਾਨਾਂ ਨੂੰ ਜ਼ਰੂਰੀ ਟ੍ਰੇਨਿੰਗ ਮਿਲੇ ,  ਵਪਾਰ - ਕਾਰੋਬਾਰ ਦਾ ਖਰਚਾ ਘੱਟ ਹੋਵੇ,  MSME ਸੈਕਟਰ ਨੂੰ ਮਜ਼ਬੂਤੀ ਮਿਲੇ, ਉਦਯੋਗਾਂ ਨੂੰ ਟੈਕਨੋਲੋਜੀ ਦਾ ਲਾਭ ਮਿਲੇ ਅਤੇ ਸਾਡੇ ਉਤਪਾਦ ਦੁਨੀਆ ਵਿੱਚ ਸਭ ਤੋਂ ਬਿਹਤਰੀਨ ਹੋਣ। ਇਨ੍ਹਾਂ ਸਾਰੇ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਬਹੁਤ ਜ਼ਰੂਰੀ ਹੈ ਕਿ ਦੇਸ਼ ਵਿੱਚ ਬਿਜਲੀ ਦੀ ਕੋਈ ਕਮੀ ਨਾ ਹੋਵੇ।  ਸਾਨੂੰ ਐਨਰਜੀ ਵਿੱਚ ਭੀ ਆਤਮਨਿਰਭਰ ਹੋਣਾ ਹੀ ਹੋਵੇਗਾ।  ਇਸ ਲਈ ਅੱਜ ਦਾ ਇਹ ਕਾਰਜਕ੍ਰਮ ਬਹੁਤ ਅਹਿਮ ਹੈ।  ਅੱਜ ਦੀਨਬੰਧੂ ਚੌਧਰੀ  ਛੋਟੂ ਰਾਮ ਥਰਮਲ ਪਾਵਰ ਪਲਾਂਟ ਦੀ ਤੀਸਰੀ ਇਕਾਈ ਦਾ ਕੰਮ ਸ਼ੁਰੂ ਹੋਇਆ ਹੈ। ਇਸ ਦਾ ਫਾਇਦਾ ਯਮੁਨਾਨਗਰ ਨੂੰ ਹੋਵੇਗਾ, ਉਦਯੋਗਾਂ ਨੂੰ ਹੋਵੇਗਾ ਭਾਰਤ ਵਿੱਚ ਜਿਤਨਾ ਉਦਯੋਗਿਕ ਵਿਕਾਸ,  ਜਿਵੇਂ ਪਲਾਈਵੁੱਡ ਬਣਦਾ ਹੈ,  ਉਸ ਦਾ ਅੱਧਾ ਤਾਂ ਯਮੁਨਾਨਗਰ ਵਿੱਚ ਹੁੰਦਾ ਹੈ।  ਇੱਥੇ ਅਲਮੀਨੀਅਮ,  ਕੌਪਰ ਅਤੇ ਪਿੱਤਲ ਦੇ ਬਰਤਨਾਂ ਦੀ ਮੈਨੂਫੈਕਚਰਿੰਗ ਬੜੇ ਪੈਮਾਨੇ ‘ਤੇ ਹੁੰਦੀ ਹੈ।  ਇੱਥੋਂ ਹੀ ਪੈਟਰੋ-ਕੈਮੀਕਲ ਪਲਾਂਟ ਦੇ ਉਪਕਰਣ ਦੁਨੀਆ  ਦੇ ਕਈ ਦੇਸ਼ਾਂ ਵਿੱਚ ਭੇਜੇ ਜਾਂਦੇ ਹਨ।  ਬਿਜਲੀ ਦਾ ਉਤਪਾਦਨ ਵਧਣ ਨਾਲ ਇਨ੍ਹਾਂ ਸਾਰਿਆਂ ਨੂੰ ਫਾਇਦਾ ਹੋਵੇਗਾ, ਇੱਥੇ ਮਿਸ਼ਨ ਮੈਨੂਫੈਕਚਰਿੰਗ ਨੂੰ ਮਦਦ ਮਿਲੇਗੀ।

ਸਾਥੀਓ,

ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਬਿਜਲੀ ਦੀ ਬਹੁਤ ਬੜੀ ਭੂਮਿਕਾ ਹੋਣ ਵਾਲੀ ਹੈ। ਅਤੇ ਸਾਡੀ ਸਰਕਾਰ ਬਿਜਲੀ ਦੀ ਉਪਲਬਧਤਾ ਵਧਾਉਣ ਦੇ ਲਈ ਚੌ-ਤਰਫ਼ਾ ਕੰਮ ਕਰ ਰਹੀ ਹੈ। ਚਾਹੇ ਵੰਨ ਨੇਸ਼ਨ-ਵੰਨ ਗ੍ਰਿੱਡ ਹੋਵੇ, ਨਵੇਂ ਕੋਲ ਪਾਵਰ ਪਲਾਂਟ ਹੋਣ, ਸੋਲਰ ਐਨਰਜੀ ਹੋਵੇ, ਨਿਊਕਲੀਅਰ ਸੈਕਟਰ ਦਾ ਵਿਸਤਾਰ ਹੋਵੇ, ਸਾਡਾ ਪ੍ਰਯਾਸ ਹੈ ਕਿ, ਦੇਸ਼ ਵਿੱਚ ਬਿਜਲੀ ਦਾ ਉਤਪਾਦਨ ਵਧੇ, ਰਾਸ਼ਟਰ ਨਿਰਮਾਣ ਵਿੱਚ ਬਿਜਲੀ ਦੀ ਕਮੀ ਬਾਧਾ (ਰੁਕਾਵਟ) ਨਾ ਬਣੇ।

ਲੇਕਿਨ ਸਾਥੀਓ,

ਸਾਨੂੰ ਕਾਂਗਰਸ ਦੇ ਦਿਨਾਂ ਨੂੰ ਭੀ ਨਹੀਂ ਭੁੱਲਣਾ ਚਾਹੀਦਾ। ਅਸੀਂ 2014 ਤੋਂ ਪਹਿਲੇ ਜਦੋਂ ਕਾਂਗਰਸ ਦੀ ਸਰਕਾਰ ਸੀ, ਉਹ ਦਿਨ ਭੀ ਦੇਖੇ ਹਨ, ਜਦੋਂ ਪੂਰੇ ਦੇਸ਼ ਵਿੱਚ ਬਲੈਕਆਊਟ ਹੁੰਦੇ ਸਨ, ਬਿਜਲੀ ਗੁੱਲ ਹੋ ਜਾਂਦੀ ਸੀ। ਕਾਂਗਰਸ ਦੀ ਸਰਕਾਰ ਰਹਿੰਦੀ ਤਾਂ ਦੇਸ਼ ਨੂੰ ਅੱਜ ਭੀ ਐਸੇ ਹੀ ਬਲੈਕਆਊਟ ਤੋਂ ਗੁਜਰਨਾ ਪੈਂਦਾ। ਨਾ ਕਾਰਖਾਨੇ ਚਲ ਪਾਉਂਦੇ, ਨਾ ਰੇਲ ਚਲ ਪਾਉਂਦੀ, ਨਾ ਖੇਤਾਂ ਵਿੱਚ ਪਾਣੀ ਪਹੁੰਚ ਪਾਉਂਦਾ। ਯਾਨੀ ਕਾਂਗਰਸ ਦੀ ਸਰਕਾਰ ਰਹਿੰਦੀ ਤਾਂ, ਐਸੇ ਹੀ ਸੰਕਟ ਬਣਿਆ ਰਹਿੰਦਾ, ਵੰਡਿਆ ਰਹਿੰਦਾ। ਹੁਣ ਇਤਨੇ ਵਰ੍ਹਿਆਂ ਦੇ ਪ੍ਰਯਾਸਾਂ ਦੇ ਬਾਅਦ ਅੱਜ ਹਾਲਾਤ ਬਦਲ ਰਹੇ ਹਨ। ਬੀਤੇ ਇੱਕ ਦਹਾਕੇ ਵਿੱਚ ਭਾਰਤ ਨੇ ਬਿਜਲੀ ਉਤਪਾਦਨ ਦੀ ਸਮਰੱਥਾ ਨੂੰ ਕਰੀਬ-ਕਰੀਬ ਦੁੱਗਣਾ ਕੀਤਾ ਹੈ। ਅੱਜ ਭਾਰਤ ਆਪਣੀ ਜ਼ਰੂਰਤ ਨੂੰ ਪੂਰੀ ਕਰਨ ਦੇ ਨਾਲ-ਨਾਲ ਗੁਆਂਢੀ ਦੇਸ਼ਾਂ ਨੂੰ ਬਿਜਲੀ ਨਿਰਯਾਤ ਭੀ ਕਰਦਾ ਹੈ। ਬਿਜਲੀ ਉਤਪਾਦਨ ਇਸ ‘ਤੇ ਭਾਜਪਾ ਸਰਕਾਰ ਦੇ ਫੋਕਸ ਦਾ ਲਾਭ ਸਾਡੇ ਹਰਿਆਣਾ ਨੂੰ ਭੀ ਮਿਲਿਆ ਹੈ। ਅੱਜ ਹਰਿਆਣਾ ਵਿੱਚ 16 ਹਜ਼ਾਰ ਮੈਗਾਵਾਟ ਬਿਜਲੀ ਦਾ ਉਤਪਾਦਨ ਹੁੰਦਾ ਹੈ। ਅਸੀਂ ਆਉਣ ਵਾਲੇ ਕੁਝ ਸਾਲਾਂ ਵਿੱਚ ਇਹ ਸਮਰੱਥਾ, 24 ਹਜ਼ਾਰ ਮੈਗਾਵਾਟ ਤੱਕ ਪਹੁੰਚਾਉਣ ਦਾ ਲਕਸ਼ ਲੈ ਕੇ ਕੰਮ ਕਰ ਰਹੇ ਹਾਂ।

 

ਸਾਥੀਓ,

ਇੱਕ ਤਰਫ਼ ਅਸੀਂ ਥਰਮਲ ਪਾਵਰ ਪਲਾਂਟ ਵਿੱਚ ਨਿਵੇਸ਼ ਕਰ ਰਹੇ ਹਾਂ, ਤਾਂ ਦੂਸਰੀ ਤਰਫ਼  ਦੇਸ਼ ਦੇ ਲੋਕਾਂ ਨੂੰ ਪਾਵਰ ਜੈਨਰੇਟਰ ਬਣਾ ਰਹੇ ਹਾਂ। ਅਸੀਂ ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ ਸ਼ੁਰੂ ਕੀਤੀ ਹੈ। ਆਪਣੀ ਛੱਤ ‘ਤੇ ਸੋਲਰ ਪੈਨਲ ਲਗਾ ਕੇ ਆਪ ਆਪਣਾ ਬਿਲ ਜ਼ੀਰੋ ਕਰ ਸਕਦੇ ਹੋ। ਇਤਨਾ ਹੀ ਨਹੀਂ, ਜੋ ਅਤਿਰਿਕਤ ਬਿਜਲੀ ਦਾ ਉਤਪਾਦਨ ਹੋਵੇਗਾ, ਉਸ ਨੂੰ ਵੇਚ ਕੇ ਕਮਾਈ ਵੀ ਕਰ ਸਕਦੇ ਹੋ। ਹੁਣ ਤੱਕ ਦੇਸ਼ ਦੇ ਸਵਾ ਕਰੋੜ ਤੋਂ ਜ਼ਿਆਦਾ ਲੋਕ ਇਸ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਮੈਨੂੰ ਖੁਸ਼ੀ ਹੈ ਕਿ, ਹਰਿਆਣਾ ਦੇ ਭੀ ਲੱਖਾਂ ਲੋਕਾਂ ਨੇ ਇਸ ਨਾਲ ਜੁੜਨ ਦੇ ਲਈ ਅਪਲਾਈ ਕੀਤਾ ਹੈ। ਅਤੇ ਜਿਵੇਂ-ਜਿਵੇਂ ਇਸ ਯੋਜਨਾ ਦਾ ਵਿਸਤਾਰ ਹੋ ਰਿਹਾ ਹੈ, ਇਸ ਨਾਲ ਜੁੜਿਆ ਸਰਵਿਸ ਈਕੋਸਿਸਟਮ ਭੀ ਬੜਾ ਹੋ ਰਿਹਾ ਹੈ। ਸੋਲਰ ਸੈਕਟਰ ਵਿੱਚ ਨਵੇਂ ਸਕਿੱਲਸ ਬਣ ਰਹੇ ਹਨ। MSME ਦੇ ਲਈ ਨਵੇਂ ਮੌਕੇ ਬਣ ਰਹੇ ਹਨ ਅਤੇ ਨੌਜਵਾਨਾਂ ਦੇ ਲਈ ਅਨੇਕ ਅਵਸਰ ਤਿਆਰ ਹੋ ਰਹੇ ਹਨ।

 

ਸਾਥੀਓ,

ਸਾਡੇ ਛੋਟੇ-ਛੋਟੇ ਸ਼ਹਿਰਾਂ ਵਿੱਚ ਛੋਟੇ ਉਦਯੋਗਾਂ ਨੂੰ ਉਚਿਤ (ਕਾਫ਼ੀ) ਬਿਜਲੀ ਦੇਣ ਦੇ ਨਾਲ ਹੀ ਸਰਕਾਰ ਇਸ ਤਰਫ਼  ਭੀ ਧਿਆਨ ਦੇ ਰਹੀ ਹੈ ਕਿ, ਉਨ੍ਹਾਂ ਦੇ ਪਾਸ ਕਾਫ਼ੀ ਪੈਸੇ ਰਹਿਣ। ਕੋਰੋਨਾ ਕਾਲ ਵਿੱਚ MSME ਨੂੰ ਬਚਾਉਣ ਦੇ ਲਈ ਲੱਖਾਂ ਕਰੋੜ ਰੁਪਏ ਦੀ ਸਹਾਇਤਾ ਸਰਕਾਰ ਨੇ ਦਿੱਤੀ ਹੈ। ਛੋਟੇ ਉਦਯੋਗ ਭੀ ਆਪਣਾ ਵਿਸਤਾਰ ਕਰ ਸਕਣ, ਇਸ ਦੇ ਲਈ ਅਸੀਂ MSME ਦੀ ਪਰਿਭਾਸ਼ਾ ਬਦਲੀ ਹੈ। ਹੁਣ ਛੋਟੇ ਉਦਯੋਗਾਂ ਨੂੰ ਇਹ ਡਰ ਨਹੀਂ ਸਤਾਉਂਦਾ ਕਿ, ਜਿਵੇਂ ਹੀ ਉਹ ਅੱਗੇ ਵਧੇ, ਸਰਕਾਰੀ ਮਦਦ ਖੋਹ ਲਈ ਜਾਵੇਗੀ। ਹੁਣ ਸਰਕਾਰ, ਛੋਟੇ ਉਦਯੋਗਾਂ ਦੇ ਲਈ ਸਪੈਸ਼ਲ ਕ੍ਰੈਡਿਟ ਕਾਰਡ ਸੁਵਿਧਾ ਦੇਣ ਜਾ ਰਹੀ ਹੈ। ਕ੍ਰੈਡਿਟ ਗਰੰਟੀ ਕਵਰੇਜ ਨੂੰ ਭੀ ਵਧਾਇਆ ਜਾ ਰਿਹਾ ਹੈ। ਹੁਣੇ ਕੁਝ ਦਿਨ ਪਹਿਲੇ ਹੀ ਮੁਦਰਾ ਯੋਜਨਾ ਨੂੰ 10 ਸਾਲ ਪੂਰੇ ਹੋਏ ਹਨ। ਤੁਹਾਨੂੰ ਜਾਣ ਕੇ ਖੁਸ਼ੀ ਭੀ ਹੋਵੇਗੀ ਅਤੇ ਸੁਖਦ ਅਸਚਰਜਤਾ ਭੀ ਹੋਵੇਗੀ। ਮੁਦਰਾ ਯੋਜਨਾ ਵਿੱਚ ਪਿਛਲੇ 10 ਸਾਲ ਵਿੱਚ, ਦੇਸ਼ ਦੇ ਸਾਧਾਰਣ ਲੋਕ ਜੋ ਪਹਿਲੀ ਵਾਰ ਉਦਯੋਗ ਦੇ ਖੇਤਰ ਵਿੱਚ ਆ ਰਹੇ, ਕਾਰੋਬਾਰ ਦੇ ਖੇਤਰ ਵਿੱਚ ਆ ਰਹੇ ਸਨ, ਉਨ੍ਹਾਂ ਨੂੰ ਬਿਨਾ ਗਰੰਟੀ 33 ਲੱਖ ਕਰੋੜ ਰੁਪਏ, ਆਪ ਕਲਪਨਾ ਕਰੋ, 33 ਲੱਖ ਕਰੋੜ ਰੁਪਏ ਬਿਨਾ ਗਰੰਟੀ ਦੇ ਲੋਨ ਦੇ ਰੂਪ ਵਿੱਚ ਦਿੱਤੇ ਜਾ ਚੁੱਕੇ ਹਨ। ਇਸ ਯੋਜਨਾ ਦੇ 50 ਪਰਸੈਂਟ ਤੋਂ ਭੀ ਜ਼ਿਆਦਾ ਲਾਭਾਰਥੀ SC/ST/OBC ਪਰਿਵਾਰ ਦੇ ਹੀ ਸਾਥੀ ਹਨ। ਕੋਸ਼ਿਸ਼ ਇਹੀ ਹੈ ਕਿ, ਇਹ ਛੋਟੇ ਉਦਯੋਗ, ਸਾਡੇ ਨੌਜਵਾਨਾਂ ਦੇ ਬੜੇ ਸੁਪਨਿਆਂ ਨੂੰ ਪੂਰਾ ਕਰਨ।

ਸਾਥੀਓ,

ਹਰਿਆਣਾ ਦੇ ਸਾਡੇ ਕਿਸਾਨ ਭਾਈ-ਭੈਣਾਂ ਦੀ ਮਿਹਨਤ, ਹਰ ਭਾਰਤੀ ਦੀ ਥਾਲੀ ਵਿੱਚ ਨਜ਼ਰ ਆਉਂਦੀ ਹੈ। ਭਾਜਪਾ ਦੀ ਡਬਲ ਇੰਜਣ  ਦੀ ਸਰਕਾਰ ਕਿਸਾਨਾਂ ਦੇ ਦੁਖ-ਸੁਖ ਦੀ ਸਭ ਤੋਂ ਬੜੀ ਸਾਥੀ ਹੈ। ਸਾਡਾ ਪ੍ਰਯਾਸ ਹੈ ਕਿ ਹਰਿਆਣਾ ਦੇ ਕਿਸਾਨਾਂ ਦੀ ਸਮਰੱਥਾ ਵਧੇ। ਹਰਿਆਣਾ ਦੀ ਭਾਜਪਾ ਸਰਕਾਰ, ਹੁਣ ਰਾਜ ਦੀਆਂ 24 ਫਸਲਾਂ ਨੂੰ MSP ‘ਤੇ ਖਰੀਦਦੀ ਹੈ। ਹਰਿਆਣਾ ਦੇ ਲੱਖਾਂ ਕਿਸਾਨਾਂ ਨੂੰ ਪੀਐੱਮ ਫਸਲ ਬੀਮਾ ਯੋਜਨਾ ਦਾ ਲਾਭ ਭੀ ਮਿਲ ਰਿਹਾ ਹੈ। ਇਸ ਯੋਜਨਾ ਦੇ ਤਹਿਤ, ਲਗਭਗ ਨੌਂ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਕਲੇਮ ਦਿੱਤੇ ਗਏ ਹਨ। ਇਸੇ ਤਰ੍ਹਾਂ ਪੀਐੱਮ ਕਿਸਾਨ ਸਨਮਾਨ ਨਿਧੀ ਨਾਲ, ਸਾਢੇ 6 ਹਜ਼ਾਰ ਕਰੋੜ ਰੁਪਏ ਹਰਿਆਣਾ ਦੇ ਕਿਸਾਨਾਂ ਦੀ ਜੇਬ ਵਿੱਚ ਗਏ ਹਨ।

ਸਾਥੀਓ,

ਹਰਿਆਣਾ ਸਰਕਾਰ ਨੇ ਅੰਗ੍ਰੇਜ਼ਾਂ ਦੇ ਜ਼ਮਾਨੇ ਤੋਂ ਚਲੇ ਆ ਰਹੇ ਆਬਿਯਾਨਾ ਨੂੰ ਭੀ ਖ਼ਤਮ ਕਰ ਦਿੱਤਾ ਹੈ। ਹੁਣ ਤੁਹਾਨੂੰ ਨਹਿਰ ਦੇ ਪਾਣੀ ‘ਤੇ ਟੈਕਸ ਭੀ ਨਹੀਂ ਦੇਣਾ ਪਵੇਗਾ ਅਤੇ ਆਬਿਯਾਨੇ ਦਾ ਜੋ 130 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਸੀ, ਉਹ ਭੀ ਮਾਫ਼ ਹੋ ਗਿਆ ਹੈ।

ਸਾਥੀਓ,

ਡਬਲ ਇੰਜਣ  ਸਰਕਾਰ ਦੇ ਪ੍ਰਯਾਸਾਂ ਨਾਲ ਕਿਸਾਨਾਂ ਨੂੰਪਸ਼ੂਪਾਲਕਾਂ ਨੂੰਆਮਦਨ ਦੇ ਨਵੇਂ ਸਾਧਨ ਮਿਲ ਰਹੇ ਹਨ। ਗੋਬਰਧਨ ਯੋਜਨਾਇਸ ਨਾਲ ਕਿਸਾਨਾਂ ਦੇ ਕਚਰੇ ਦੇ ਨਿਪਟਾਰੇ ਅਤੇ ਉਸ ਤੋਂ ਆਮਦਨ ਦਾ ਅਵਸਰ ਮਿਲ ਰਿਹਾ ਹੈ। ਗੋਬਰ ਨਾਲ, ਖੇਤੀ ਦੇ ਅਵਸ਼ੇਸ਼ (ਦੀ ਰਹਿੰਦ-ਖੂੰਹਦ) ਨਾਲ, ਦੂਸਰੇ ਜੈਵਿਕ ਕਚਰੇ ਤੋਂ ਬਾਇਓਗੈਸ ਬਣਾਈ ਜਾ ਰਹੀ ਹੈ। ਇਸ ਵਰ੍ਹੇ ਦੇ ਬਜਟ ਵਿੱਚਦੇਸ਼ ਭਰ ਵਿੱਚ 500 ਗੋਬਰਧਨ ਪਲਾਂਟ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਅੱਜ ਯਮੁਨਾਨਗਰ ਵਿੱਚ ਭੀ ਨਵੇਂ ਗੋਬਰਧਨ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਨਾਲ ਨਗਰ ਨਿਗਮ ਦੇ ਭੀ ਹਰ ਸਾਲ 3 ਕਰੋੜ ਰੁਪਏ ਬਚਣਗੇ। ਗੋਬਰਧਨ ਯੋਜਨਾ, ਸਵੱਛ ਭਾਰਤ ਅਭਿਯਾਨ ਵਿੱਚ ਭੀ ਮਦਦ ਕਰ ਰਹੀ ਹੈ।

ਸਾਥੀਓ,

ਹਰਿਆਣਾ ਦੀ ਗੱਡੀ ਹੁਣ ਵਿਕਾਸ ਦੇ ਪਥ ਤੇ ਦੌੜ ਰਹੀ ਹੈ। ਇੱਥੇ ਆਉਣ ਤੋਂ ਪਹਿਲੇ ਮੈਨੂੰ ਹਿਸਾਰ ਵਿੱਚ ਲੋਕਾਂ ਦੇ ਦਰਮਿਆਨ ਜਾਣ ਦਾ ਅਵਸਰ ਮਿਲਿਆ। ਉੱਥੋਂ ਅਯੁੱਧਿਆ ਧਾਮ ਦੇ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਹੋਈ ਹੈ। ਅੱਜ ਰੇਵਾੜੀ ਦੇ ਲੋਕਾਂ ਨੂੰ ਬਾਈਪਾਸ ਦੀ ਸੁਗਾਤ ਭੀ ਮਿਲੀ ਹੈ। ਹੁਣ ਰੇਵਾੜੀ ਦੇ ਬਜ਼ਾਰਚੌਰਾਹਿਆਂ, ਰੇਲਵੇ ਫਾਟਕਾਂ ਤੇ ਲਗਣ ਵਾਲੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਛੁਟਕਾਰਾ ਮਿਲ ਜਾਵੇਗਾ। ਇਹ ਚਾਰ ਲੇਨ ਦਾ ਬਾਈਪਾਸ ਗੱਡੀਆਂ ਨੂੰ ਬੜੀ ਅਸਾਨੀ ਨਾਲ ਸ਼ਹਿਰ ਤੋਂ ਬਾਹਰ ਨਿਕਾਲ (ਕੱਢ) ਦੇਵੇਗਾ। ਦਿੱਲੀ ਤੋਂ ਨਾਰਨੌਲ ਦੀ ਯਾਤਰਾ ਵਿੱਚ ਇੱਕ ਘੰਟਾ ਘੱਟ ਸਮਾਂ ਲਗੇਗਾ। ਮੈਂ ਤੁਹਾਨੂੰ ਇਸ ਦੀ ਵਧਾਈ ਦਿੰਦਾ ਹਾਂ।

 

ਸਾਥੀਓ,

ਸਾਡੇ ਲਈ ਰਾਜਨੀਤੀ ਸੱਤਾ ਸੁਖ ਦਾ ਨਹੀਂਸੇਵਾ ਦਾ ਮਾਧਿਅਮ ਹੈਜਨਤਾ ਦੀ ਭੀ ਸੇਵਾ ਦਾ ਮਾਧਿਅਮ ਅਤੇ ਦੇਸ਼ ਦੀ ਸੇਵਾ ਦਾ ਭੀ ਮਾਧਿਅਮ। ਇਸ ਲਈ ਭਾਜਪਾ ਜੋ ਕਹਿੰਦੀ ਹੈਉਸ ਨੂੰ ਡੰਕੇ ਦੀ ਚੋਟ ਤੇ ਕਰਦੀ ਭੀ ਹੈ। ਹਰਿਆਣਾ ਵਿੱਚ ਤੀਸਰੀ ਵਾਰ ਸਰਕਾਰ ਬਣਨ ਦੇ ਬਾਅਦ ਅਸੀਂ ਲਗਾਤਾਰ ਤੁਹਾਡੇ ਨਾਲ ਕੀਤੇ ਵਾਅਦੇ ਪੂਰੇ ਕਰ ਰਹੇ ਹਾਂ। ਲੇਕਿਨਕਾਂਗਰਸ-ਸ਼ਾਸਿਤ ਰਾਜਾਂ ਵਿੱਚ ਕੀ ਹੋ ਰਿਹਾ ਹੈਜਨਤਾ ਨਾਲ ਪੂਰਾ ਵਿਸ਼ਵਾਸਘਾਤ। ਗੁਆਂਢ ਵਿੱਚ ਦੇਖੋ ਹਿਮਾਚਲ ਵਿੱਚਜਨਤਾ ਕਿਤਨੀ ਪਰੇਸ਼ਾਨ ਹੈ। ਵਿਕਾਸ ਦੇਜਨਕਲਿਆਣ ਦੇ ਸਾਰੇ ਕੰਮ ਠੱਪ ਪਏ ਹਨ। ਕਰਨਾਟਕਾ ਵਿੱਚ ਬਿਜਲੀ ਤੋਂ ਲੈ ਕੇ ਦੁੱਧ ਤੱਕਬੱਸ ਕਿਰਾਏ ਤੋਂ ਲੈ ਕੇ ਬੀਜ ਤੱਕ- ਹਰ ਚੀਜ਼ ਮਹਿੰਗੀ ਹੋ ਰਹੀ ਹੈ। ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸਾਂਕਰਨਾਟਕਾ ਵਿੱਚ ਕਾਂਗਰਸ ਸਰਕਾਰ ਨੇ ਜੋ ਮਹਿੰਗਾਈ ਵਧਾਈ ਹੈ.ਭਾਂਤ-ਭਾਂਤ ਦੇ ਟੈਕਸ ਲਗਾਏ ਹਨ। ਸੋਸ਼ਲ ਮੀਡੀਆ ਵਿੱਚ ਇਨ੍ਹਾਂ ਲੋਕਾਂ ਨੇ ਬੜਾ articulate ਕੀਤਾ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਅਤੇ A  ਟੂ Z, ਪੂਰੀ ABCD, ਅਤੇ ਹਰ ਅੱਖਰ ਦੇ ਨਾਲ ਕਿਵੇਂ-ਕਿਵੇਂ ਉਨ੍ਹਾਂ ਨੇ ਟੈਕਸ ਵਧਾਏਉਸ ਦੀ A  ਟੂ ਪੂਰੀ ਲਿਸਟ ਬਣਾ ਕੇ ਇਹ ਕਰਨਾਟਕ ਦੀ ਕਾਂਗਰਸ ਸਰਕਾਰ ਦੀ ਪੋਲ ਖੋਲ੍ਹ ਕੇ ਰੱਖੀ ਹੈ। ਖ਼ੁਦ ਉੱਥੋਂ ਦੇ ਮੁੱਖ ਮੰਤਰੀ ਦੇ ਕਰੀਬੀ ਕਹਿੰਦੇ ਹਨ ਕਿ, ਕਾਂਗਰਸ ਨੇ ਕਰਨਾਟਕ ਨੂੰ ਕਰਪਸ਼ਨ ਵਿੱਚ ਨੰਬਰ ਵੰਨ ਬਣਾ ਦਿੱਤਾ ਹੈ।

ਸਾਥੀਓ,

ਤੇਲੰਗਾਨਾ ਦੀ ਕਾਂਗਰਸ ਸਰਕਾਰ ਭੀ ਜਨਤਾ ਨਾਲ ਕੀਤੇ ਵਾਅਦੇ ਭੁੱਲ ਗਈ ਹੈਉੱਥੇ ਕਾਂਗਰਸਉੱਥੋਂ ਦੀ ਸਰਕਾਰ ਜੰਗਲਾਂ ਤੇ ਬੁਲਡੋਜ਼ਰ ਚਲਵਾਉਣ ਵਿੱਚ ਵਿਅਸਤ ਹੈ। ਪ੍ਰਕ੍ਰਿਤੀ ਨੂੰ ਨੁਕਸਾਨਜਾਨਵਰਾਂ ਨੂੰ ਖ਼ਤਰਾਇਹੀ ਹੈ ਕਾਂਗਰਸ ਦੀ ਕਾਰਜਸ਼ੈਲੀ! ਅਸੀਂ ਇੱਥੇ ਕਚਰੇ ਤੋਂ ਗੋਬਰਧਨ ਬਣਾਉਣ ਦੇ ਲਈ ਮਿਹਨਤ ਕਰ ਰਹੇ ਹਾਂ ਅਤੇ ਬਣੇ ਬਣਾਏ ਜੰਗਲਾਂ ਨੂੰ ਉਜਾੜ ਰਹੇ ਹਾਂ। ਯਾਨੀ ਸਰਕਾਰ ਚਲਾਉਣ ਦੇ ਦੋ ਮਾਡਲ ਤੁਹਾਡੇ ਸਾਹਮਣੇ ਹਨ। ਇੱਕ ਤਰਫ਼  ਕਾਂਗਰਸ ਦਾ ਮਾਡਲ ਹੈਜੋ ਪੂਰੀ ਤਰ੍ਹਾਂ ਝੂਠ ਸਾਬਤ ਹੋ ਚੁੱਕਿਆ ਹੈਜਿਸ ਵਿੱਚ ਸਿਰਫ਼ ਕੁਰਸੀ ਬਾਰੇ ਸੋਚਿਆ ਜਾਂਦਾ ਹੈ। ਦੂਸਰਾ ਮਾਡਲ ਬੀਜੇਪੀ ਦਾ ਹੈਜੋ ਸੱਚ ਦੇ ਅਧਾਰ ਤੇ ਚਲ ਰਿਹਾ ਹੈਬਾਬਾ ਸਾਹੇਬ ਅੰਬੇਡਕਰ ਨੇ ਦਿੱਤੀ ਹੋਈ ਦਿਸ਼ਾ ਤੇ ਚਲ ਰਿਹਾ ਹੈਸੰਵਿਧਾਨ ਦੀਆਂ ਮਰਯਾਦਾਵਾਂ ਨੂੰ ਸਿਰ ਅੱਖਾਂ ਤੇ  ਚੜ੍ਹਾ (ਰੱਖ) ਕੇ ਚਲ ਰਿਹਾ ਹੈ। ਅਤੇ ਸੁਪਨਾ ਹੈ ਵਿਕਸਿਤ ਭਾਰਤ ਬਣਾਉਣ ਦੇ ਲਈ ਪ੍ਰਯਾਸ ਕਰਨਾ। ਅੱਜ ਇੱਥੇ ਯਮੁਨਾਨਗਰ ਵਿੱਚ ਭੀ ਅਸੀਂ ਇਸੇ ਪ੍ਰਯਾਸ ਨੂੰ ਅੱਗੇ ਵਧਦਾ ਦੇਖਦੇ ਹਾਂ।

ਸਾਥੀਓ,

ਮੈਂ ਤੁਹਾਡੇ ਨਾਲ ਇੱਕ ਹੋਰ ਅਹਿਮ ਵਿਸ਼ੇ ਦੀ ਚਰਚਾ ਕਰਨਾ ਚਾਹੁੰਦਾ ਹਾਂ। ਕੱਲ੍ਹ ਦੇਸ਼ ਨੇ ਬੈਸਾਖੀ ਦਾ ਪੁਰਬ ਮਨਾਇਆ ਹੈ। ਕੱਲ੍ਹ ਹੀ ਜਲਿਆਂਵਾਲਾ ਬਾਗ਼ ਹੱਤਿਆਕਾਂਡ  ਦੇ ਵੀ 106 ਵਰ੍ਹੇ ਹੋਏ ਹਨ। ਇਸ ਹੱਤਿਆਕਾਂਡ  ਵਿੱਚ ਆਪਣੀ ਜਾਨ ਗੁਆਉਣ ਵਾਲਿਆਂ ਦੀਆਂ ਯਾਦਾਂ ਅੱਜ ਭੀ ਸਾਡੇ ਨਾਲ ਹਨ। ਜਲਿਆਂਵਾਲਾ ਬਾਗ਼ ਹੱਤਿਆਕਾਂਡ  ਵਿੱਚ ਸ਼ਹੀਦ ਹੋਏ ਦੇਸ਼ਭਗਤਾਂ ਅਤੇ ਅੰਗ੍ਰੇਜ਼ਾਂ ਦੀ ਕਰੂਰਤਾ ਦੇ ਇਲਾਵਾ ਇੱਕ ਹੋਰ ਪਹਿਲੂ ਹੈਜਿਸ ਨੂੰ ਪੂਰੀ ਤਰ੍ਹਾਂ ਅੰਧੇਰੇ (ਹਨੇਰੇ) ਵਿੱਚ ਪਾ ਦਿੱਤਾ ਗਿਆ ਸੀ। ਇਹ ਪਹਿਲੂਮਾਨਵਤਾ ਦੇ ਨਾਲਦੇਸ਼ ਦੇ ਨਾਲ ਖੜ੍ਹੇ ਹੋਣ ਦੇ ਬੁਲੰਦ ਜਜ਼ਬੇ ਦਾ ਹੈ। ਇਸ ਜਜ਼ਬੇ ਦਾ ਨਾਮ-ਸ਼ੰਕਰਨ ਨਾਇਰ ਸੀਤੁਸੀਂ ਕਿਸੇ ਨੇ ਨਹੀਂ ਸੁਣਿਆ ਹੋਵੇਗਾ। ਸ਼ੰਕਰਨ ਨਾਇਰ ਦਾ ਨਾਮ ਨਹੀਂ ਸੁਣਿਆ ਹੋਵੇਗਾਲੇਕਿਨ ਅੱਜਕਲ੍ਹ ਇਨ੍ਹਾਂ ਦੀ ਬਹੁਤ ਚਰਚਾ ਹੋ ਰਹੀ ਹੈ। ਸ਼ੰਕਰਨ ਨਾਇਰ ਜੀਇੱਕ ਪ੍ਰਸਿੱਧ ਵਕੀਲ ਸਨ ਅਤੇ ਉਸ ਜ਼ਮਾਨੇ  ਵਿੱਚ 100 ਸਾਲ ਪਹਿਲੇ ਅੰਗ੍ਰੇਜ਼ੀ ਸਰਕਾਰ ਵਿੱਚ ਬਹੁਤ ਬੜੇ ਪਦ ਤੇ ਬਿਰਾਜਮਾਨ ਸਨ। ਉਹ ਸੱਤਾ ਦੇ ਨਾਲ ਰਹਿਣ ਦਾ ਸੁਖਚੈਨਮੌਜਸਭ ਕੁਝ ਕਮਾ ਸਕਦੇ ਸਨ ਲੇਕਿਨ, ਉਨ੍ਹਾਂ ਨੇ ਵਿਦੇਸ਼ੀ ਸ਼ਾਸਨ ਦੀ ਕਰੂਰਤਾ ਦੇ ਵਿਰੁੱਧਜਲਿਆਂਵਾਲਾ ਬਾਗ਼ ਦੀ ਘਟਨਾ ਤੋਂ ਪ੍ਰਭਾਵਿਤ ਹੋ ਕੇਮੈਦਾਨ ਵਿੱਚ ਉਤਰ ਉੱਠੇਉਨ੍ਹਾਂ ਨੇ ਅੰਗ੍ਰੇਜ਼ਾਂ ਦੇ ਵਿਰੁੱਧ ਆਵਾਜ਼ ਉਠਾਈਉਨ੍ਹਾਂ ਨੇ ਉਸ ਬੜੇ ਪਦ ਨੂੰ ਲੱਤ ਮਾਰ ਕੇ ਉਸ ਨੂੰ ਛੱਡ ਦਿੱਤਾਕੇਰਲ ਦੇ ਸਨਘਟਨਾ ਪੰਜਾਬ ਵਿੱਚ ਘਟੀ ਸੀਉਨ੍ਹਾਂ ਨੇ ਜਲਿਆਂਵਾਲਾ ਬਾਗ਼ ਹੱਤਿਆਕਾਂਡ ਦਾ ਕੇਸ ਲੜਨ ਦਾ ਖ਼ੁਦ ਨੇ ਫ਼ੈਸਲਾ ਕੀਤਾ। ਉਹ ਆਪਣੇ ਦਮ ਤੇ ਲੜੇਅੰਗ੍ਰੇਜ਼ੀ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ। ਜਿਸ ਅੰਗ੍ਰੇਜ਼ੀ ਸਾਮਰਾਜ ਦਾ ਸੂਰਜ, ਜਿਨ੍ਹਾਂ ਦਾ ਸੂਰਜ ਕਦੇ ਅਸਤ (ਛੁਪਦਾ) ਨਹੀਂ ਹੁੰਦਾ ਸੀਉਸ ਨੂੰ ਸ਼ੰਕਰਨ ਨਾਇਰ ਜੀ ਨੇ ਜਲਿਆਂਵਾਲਾ ਹੱਤਿਆਕਾਂਡ ਦੇ ਲਈ ਕੋਰਟ ਵਿੱਚ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ।

ਸਾਥੀਓ,

ਇਹ ਸਿਰਫ਼ ਮਾਨਵਤਾ ਦੇ ਨਾਲ ਖੜ੍ਹੇ ਹੋਣ ਦਾ ਹੀ ਮਾਮਲਾ ਭਰ ਨਹੀਂ ਸੀ। ਇਹ ਏਕ ਭਾਰਤਸ਼੍ਰੇਸ਼ਠ ਭਾਰਤ ਦੀ ਭੀ ਬਹੁਤ ਉੱਤਮ ਉਦਾਹਰਣ ਸੀ। ਕਿਵੇਂ ਦੂਰ-ਸੁਦੂਰ ਦੱਖਣ ਵਿੱਚ ਕੇਰਲਾ ਦਾ ਇੱਕ ਵਿਅਕਤੀਪੰਜਾਬ ਵਿੱਚ ਹੋਏ ਹੱਤਿਆਕਾਂਡ ਦੇ ਲਈ ਅੰਗ੍ਰੇਜ਼ੀ ਸੱਤਾ ਨਾਲ ਟਕਰਾ ਗਿਆ। ਇਹੀ ਸਪਿਰਿਟ ਸਾਡੀ ਆਜ਼ਾਦੀ ਦੀ ਲੜਾਈ ਦੀ ਅਸਲੀ ਪ੍ਰੇਰਣਾ ਹੈ। ਇਹੀ ਪ੍ਰੇਰਣਾਅੱਜ ਭੀ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਸਾਡੀ ਬਹੁਤ ਬੜੀ ਤਾਕਤ ਹੈ। ਸਾਨੂੰ ਕੇਰਲ ਦੇ ਸ਼ੰਕਰਨ ਨਾਇਰ ਜੀ ਦੇ ਯੋਗਦਾਨ ਦੇ ਬਾਰੇ ਜ਼ਰੂਰ ਜਾਣਨਾ ਚਾਹੀਦਾ ਹੈ ਅਤੇ ਪੰਜਾਬਹਰਿਆਣਾਹਿਮਾਚਲ, ਇੱਥੋਂ ਦੇ ਇੱਕ-ਇੱਕ ਬੱਚੇ ਨੂੰ ਜਾਣਨਾ ਚਾਹੀਦਾ ਹੈ।

ਸਾਥੀਓ,

ਗ਼ਰੀਬਕਿਸਾਨਨੌਜਵਾਨ ਅਤੇ ਨਾਰੀਸ਼ਕਤੀ- ਇਨ੍ਹਾਂ ਚਾਰ ਥੰਮ੍ਹਾਂ ਨੂੰ ਸਸ਼ਕਤ ਕਰਨ ਦੇ ਲਈ ਡਬਲ ਇੰਜਣ ਸਰਕਾਰ ਨਿਰੰਤਰ ਕੰਮ ਕਰ ਰਹੀ ਹੈ। ਸਾਡੇ ਸਭ ਦੇ ਪ੍ਰਯਾਸਾਂ ਨਾਲਹਰਿਆਣਾ ਜ਼ਰੂਰ ਵਿਕਸਿਤ ਹੋਵੇਗਾਮੈਂ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਹਾਂਹਰਿਆਣਾ ਫਲੇਗਾਫੁੱਲੇਗਾਦੇਸ਼ ਦਾ ਨਾਮ ਰੋਸ਼ਨ ਕਰੇਗਾ। ਆਪ ਸਭ ਨੂੰ ਇਨ੍ਹਾਂ ਅਨੇਕ ਵਿਕਾਸ ਕਾਰਜਾਂ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ। ਦੋਨੋਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

ਬਹੁਤ-ਬਹੁਤ ਧੰਨਵਾਦ।

*****

 

ਐੱਮਜੇਪੀਐੱਸ/ਵੀਜੇ/ਡੀਕੇ


(Release ID: 2121715) Visitor Counter : 9