ਪ੍ਰਧਾਨ ਮੰਤਰੀ ਦਫਤਰ
ਹਰਿਆਣਾ ਦੇ ਹਿਸਾਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
14 APR 2025 12:58PM by PIB Chandigarh
Text of PM’s address at the laying of foundation stone of new terminal building of Hisar airport, Haryana
ਹਰਿਆਣਾ ਦੇ ਹਿਸਾਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
ਮੈਂ ਕਹਾਂਗਾ ਬਾਬਾਸਾਹੇਬ ਅੰਬੇਡਕਰ, ਆਪ ਸਭ ਦੋ ਵਾਰ ਬੋਲੋ, ਅਮਰ ਰਹੇ! ਅਮਰ ਰਹੇ!
ਬਾਬਾਸਾਹੇਬ ਅੰਬੇਡਕਰ, ਅਮਰ ਰਹੇ! ਅਮਰ ਰਹੇ!
ਬਾਬਾਸਾਹੇਬ ਅੰਬੇਡਕਰ, ਅਮਰ ਰਹੇ! ਅਮਰ ਰਹੇ!
ਬਾਬਾਸਾਹੇਬ ਅੰਬੇਡਕਰ, ਅਮਰ ਰਹੇ! ਅਮਰ ਰਹੇ!
ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀਮਾਨ ਨਾਇਬ ਸਿੰਘ ਸੈਣੀ ਜੀ, ਕੇਂਦਰੀ ਮੰਤਰੀ ਮੰਡਲ (ਕੈਬਨਿਟ) ਦੇ ਮੇਰੇ ਸਾਥੀ ਸ਼੍ਰੀਮਾਨ ਮੁਰਲੀਧਰ ਮੋਹੋਲ ਜੀ, ਹਰਿਆਣਾ ਸਰਕਾਰ ਦੇ ਸਾਰੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,
ਮ੍ਹਾਰੇ ਹਰਿਆਣੇ ਦੇ ਧਾਕੜ ਲੋਕਾਂ ਨੇ ਰਾਮ ਰਾਮ! (म्हारे हरयाणे के धाकड़ लोगां ने राम राम!)
ਠਾਡੇ ਜਵਾਨ, ਠਾਡੇ ਖਿਲਾੜੀ ਔਰ ਠਾਡਾ ਭਾਈਚਾਰਾ, ਯੋ ਸੈ ਹਰਿਆਣੇ ਕੀ ਪਹਚਾਨ!( ठाडे जवान, ठाडे खिलाड़ी और ठाडा भाईचारा, यो सै हरयाणे की पहचान!)
ਲਾਵਣੀ ਦੇ ਇਸ ਅਤਿ ਵਿਅਸਤ ਸਮੇਂ ਵਿੱਚ ਆਪ ਇਤਨੀ ਵਿਸ਼ਾਲ ਸੰਖਿਆ ਵਿੱਚ ਸਾਨੂੰ ਅਸ਼ੀਰਵਾਦ ਦੇਣ ਪਹੁੰਚੇ ਹੋ। ਮੈਂ ਆਪ ਸਭ ਜਨਤਾ ਜਨਾਰਦਨ ਦਾ ਅਭਿਨੰਦਨ ਕਰਦਾ ਹਾਂ। ਗੁਰੂ ਜੰਭੇਸ਼ਵਰ, ਮਹਾਰਾਜਾ ਅਗਰਸੇਨ ਅਤੇ ਅਗ੍ਰੋਹਾ ਧਾਮ ਨੂੰ ਭੀ ਸ਼ਰਧਾਪੂਰਵਕ ਨਮਨ ਕਰਦਾ ਹਾਂ। (लावणी के इस अति व्यस्त समय में आप इतनी विशाल संख्या में हमें आशीर्वाद देने पहुंचे हैं। मैं आप सभी जनता जनार्दन का अभिनंदन करता हूं। गुरु जंभेश्वर, महाराजा अग्रसेन और अग्रोहा धाम को भी श्रद्धापूर्वक नमन करता हूं।)
ਸਾਥੀਓ,
ਹਰਿਆਣਾ ਨਾਲ ਹਿਸਾਰ ਨਾਲ ਮੇਰੀਆਂ ਕਿਤਨੀ ਹੀ ਯਾਦਾਂ ਜੁੜੀਆਂ ਹੋਈਆਂ ਹਨ। ਜਦੋਂ ਭਾਰਤੀਯ ਜਨਤਾ ਪਾਰਟੀ ਨੇ ਮੈਨੂੰ ਹਰਿਆਣਾ ਦੀ ਜ਼ਿੰਮੇਦਾਰੀ ਦਿੱਤੀ ਸੀ, ਤਾਂ ਇੱਥੇ ਅਨੇਕ ਸਾਥੀਆਂ ਦੇ ਨਾਲ ਮੈਂ ਲੰਬੇ ਸਮੇਂ ਤੱਕ ਮਿਲ ਕੇ ਕੰਮ ਕੀਤਾ ਸੀ। ਇਨ੍ਹਾਂ ਸਾਰੇ ਸਾਥੀਆਂ ਦੇ ਪਰਿਸ਼੍ਰਮ ( ਦੀ ਮਿਹਨਤ) ਨੇ ਭਾਰਤੀਯ ਜਨਤਾ ਪਾਰਟੀ ਦੀ ਹਰਿਆਣਾ ਵਿੱਚ ਨੀਂਹ ਨੂੰ ਮਜ਼ਬੂਤ ਕੀਤਾ ਹੈ। ਅਤੇ ਅੱਜ ਮੈਨੂੰ ਇਹ ਦੇਖ ਕੇ ਗਰਵ(ਮਾਣ) ਹੁੰਦਾ ਹੈ ਕਿ ਭਾਜਪਾ ਵਿਕਸਿਤ ਹਰਿਆਣਾ, ਵਿਕਸਿਤ ਭਾਰਤ ਦੇ ਲਕਸ਼ ਨੂੰ ਲੈ ਕੇ ਪੂਰੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ।
ਸਾਥੀਓ,
ਅੱਜ ਦਾ ਦਿਨ ਸਾਡੇ ਸਭ ਦੇ ਲਈ, ਪੂਰੇ ਦੇਸ਼ ਦੇ ਲਈ ਅਤੇ ਖਾਸ ਕਰਕੇ ਦਲਿਤ, ਪੀੜਿਤ, ਵੰਚਿਤ, ਸ਼ੋਸ਼ਿਤ, ਉਨ੍ਹਾਂ ਸਭ ਦੇ ਲਈ ਬਹੁਤ ਮਹੱਤਵਪੂਨ ਦਿਵਸ ਹੈ। ਉਨ੍ਹਾਂ ਦੇ ਜੀਵਨ ਵਿੱਚ ਤਾਂ ਇਹ ਦੂਸਰੀ ਦੀਵਾਲੀ ਹੁੰਦੀ ਹੈ। ਅੱਜ ਸੰਵਿਧਾਨ ਨਿਰਮਾਤਾ ਬਾਬਾਸਾਹੇਬ ਅੰਬੇਡਕਰ ਦੀ ਜਯੰਤੀ ਹੈ। ਉਨ੍ਹਾਂ ਦਾ ਜੀਵਨ, ਉਨ੍ਹਾਂ ਦਾ ਸੰਘਰਸ਼, ਉਨ੍ਹਾਂ ਦਾ ਜੀਵਨ ਸੰਦੇਸ਼, ਸਾਡੀ ਸਰਕਾਰ ਦੀ ਗਿਆਰਾਂ ਸਾਲ ਦੀ ਯਾਤਰਾ ਦਾ ਪ੍ਰੇਰਣਾ ਥੰਮ੍ਹ ਬਣਿਆ ਹੈ। ਹਰ ਦਿਨ, ਹਰ ਫ਼ੈਸਲਾ, ਹਰ ਨੀਤੀ, ਬਾਬਾਸਾਹੇਬ ਅੰਬੇਡਕਰ ਨੂੰ ਸਮਰਪਿਤ ਹੈ। ਵੰਚਿਤ, ਪੀੜਿਤ, ਸ਼ੋਸ਼ਿਤ, ਗ਼ਰੀਬ, ਆਦਿਵਾਸੀ, ਮਹਿਲਾਵਾਂ, ਇਨ੍ਹਾਂ ਦੇ ਜੀਵਨ ਵਿੱਚ ਬਦਲਾਅ ਲਿਆਉਣਾ, ਇਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ, ਇਹ ਸਾਡਾ ਮਕਸਦ ਹੈ। ਇਸ ਦੇ ਲਈ ਨਿਰੰਤਰ ਵਿਕਾਸ, ਤੇਜ਼ ਵਿਕਾਸ ਅਤੇ ਇਹੀ ਭਾਜਪਾ ਸਰਕਾਰ ਦਾ ਮੰਤਰ ਹੈ।
ਸਾਥੀਓ,
ਇਸੇ ਮੰਤਰ ְ‘ਤੇ ਚਲਦੇ ਹੋਏ ਅੱਜ ਹਰਿਆਣਾ ਤੋਂ ਅਯੁੱਧਿਆ ਧਾਮ ਲਈ ਫਲਾਇਟ ਸ਼ੁਰੂ ਹੋਈ ਹੈ। ਯਾਨੀ ਹੁਣ ਸ਼੍ਰੀਕ੍ਰਿਸ਼ਨ ਜੀ ਦੀ ਪਾਵਨ ਭੂਮੀ, ਪ੍ਰਭੂ ਰਾਮ ਦੀ ਨਗਰੀ ਨਾਲ ਸਿੱਧੇ ਜੁੜ ਗਈ ਹੈ। ਅਗਰਸੇਨ ਹਵਾਈ ਅੱਡੇ ਤੋਂ ਵਾਲਮੀਕਿ ਹਵਾਈ ਅੱਡੇ, ਹੁਣ ਸਿੱਧੀ ਉਡਾਣ ਭਰੀ ਜਾ ਰਹੀ ਹੈ।
ਬਹੁਤ ਜਲਦੀ ਇੱਥੋਂ ਦੂਸਰੇ ਸ਼ਹਿਰਾਂ ਦੇ ਲਈ ਭੀ ਉਡਾਣਾਂ ਸ਼ੁਰੂ ਹੋਣਗੀਆਂ। ਅੱਜ ਹਿਸਾਰ ਏਅਰਪੋਰਟ ਦੀ ਨਵੀਂ ਟਰਮੀਨਲ ਬਿਲਡਿੰਗ ਦਾ ਨੀਂਹ ਪੱਥਰ ਭੀ ਰੱਖਿਆ ਹੈ। ਇਹ ਸ਼ੁਰੂਆਤ ਹਰਿਆਣਾ ਦੀਆਂ ਆਕਾਂਖਿਆਵਾਂ ਨੂੰ ਇੱਕ ਨਵੀਂ ਉਚਾਈ ‘ਤੇ ਪਹੁੰਚਾਉਣ ਦੀ ਉਡਾਣ ਹੈ। ਮੈਂ ਹਰਿਆਣਾ ਦੇ ਲੋਕਾਂ ਨੂੰ ਇਸ ਨਵੀਂ ਸ਼ੁਰੂਆਤ ਦੇ ਲਈ ਢੇਰ ਸਾਰੀਆਂ ਵਧਾਈਆਂ ਦਿੰਦਾ ਹਾਂ।
ਸਾਥੀਓ,
ਮੇਰਾ ਤੁਹਾਡੇ ਨਾਲ ਵਾਅਦਾ ਰਿਹਾ ਹੈ, ਹਵਾਈ ਚੱਪਲ ਪਹਿਨਣ ਵਾਲਾ ਭੀ ਹਵਾਈ ਜਹਾਜ਼ ਵਿੱਚ ਉਡੇਗਾ ਅਤੇ ਇਹ ਵਾਅਦਾ ਅਸੀਂ ਦੇਸ਼ ਵਿੱਚ ਚਾਰੋਂ ਤਰਫ਼ ਪੂਰਾ ਹੁੰਦਾ ਦੇਖ ਰਹੇ ਹਾਂ। ਬੀਤੇ ਦਸ ਸਾਲਾਂ ਵਿੱਚ ਕਰੋੜਾਂ ਭਾਰਤੀਆਂ ਨੇ ਜੀਵਨ ਵਿੱਚ ਪਹਿਲੀ ਵਾਰ ਹਵਾਈ ਸਫ਼ਰ ਕੀਤਾ ਹੈ। ਅਸੀਂ ਉੱਥੇ ਭੀ ਨਵੇਂ ਏਅਰ ਪੋਰਟ ਬਣਾਏ, ਜਿੱਥੇ ਕਦੇ ਅੱਛੇ ਰੇਲਵੇ ਸਟੇਸ਼ਨ ਤੱਕ ਨਹੀਂ ਸਨ। 2014 ਤੋਂ ਪਹਿਲੇ ਦੇਸ਼ ਵਿੱਚ 74 ਏਅਰਪੋਰਟ ਸਨ। ਸੋਚੋ, 70 ਸਾਲ ਵਿੱਚ 74, ਅੱਜ ਦੇਸ਼ ਵਿੱਚ ਏਅਰਪੋਰਟਸ ਦੀ ਸੰਖਿਆ 150 ਦੇ ਪਾਰ ਹੋ ਗਈ ਹੈ। ਦੇਸ਼ ਦੇ ਕਰੀਬ 90 ਏਅਰੋਡ੍ਰਮ ਉਡਾਨ ਯੋਜਨਾ ਨਾਲ ਜੁੜ ਚੁੱਕੇ ਹਨ। 600 ਤੋਂ ਅਧਿਕ ਰੂਟਸ ‘ਤੇ ਉਡਾਨ ਯੋਜਨਾ ਦੇ ਤਹਿਤ ਹਵਾਈ ਸੇਵਾ ਚਲ ਰਹੀ ਹੈ। ਇਨ੍ਹਾਂ ਵਿੱਚ ਬਹੁਤ ਘੱਟ ਪੈਸਿਆਂ ਵਿੱਚ ਲੋਕ ਹਵਾਈ ਯਾਤਰਾ ਕਰ ਰਹੇ ਹਨ ਅਤੇ ਇਸ ਲਈ ਅੱਜ ਹਰ ਸਾਲ ਹਵਾਈ ਯਾਤਰਾ ਕਰਨ ਵਾਲਿਆਂ ਦਾ ਨਵਾਂ ਰਿਕਾਰਡ ਬਣ ਰਿਹਾ ਹੈ। ਸਾਡੀਆਂ ਏਅਰਲਾਇਨ ਕੰਪਨੀਆਂ ਨੇ ਭੀ ਰਿਕਾਰਡ ਸੰਖਿਆ ਵਿੱਚ ਦੋ ਹਜ਼ਾਰ ਨਵੇਂ ਜਹਾਜ਼ਾਂ ਦਾ, ਹਵਾਈ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਅਤੇ ਜਿਤਨੇ ਨਵੇਂ ਜਹਾਜ਼ ਆਉਣਗੇ, ਉਤਨੀਆਂ ਹੀ ਜ਼ਿਆਦਾ ਨੌਕਰੀਆਂ, ਪਾਇਲਟ ਦੇ ਰੂਪ ਵਿੱਚ ਹੋਣ, ਏਅਰ ਹੋਸਟੈਸ ਦੇ ਰੂਪ ਵਿੱਚ ਹੋਣ, ਸੈਕੜੋਂ ਨਵੀਆਂ ਸੇਵਾਵਾਂ ਭੀ ਹੁੰਦੀਆਂ ਹਨ, ਇੱਕ ਹਵਾਈ ਜਹਾਜ਼ ਜਦੋਂ ਚਲਦਾ ਹੈ ਤਦ, ਗ੍ਰਾਊਂਡ ਸਟਾਫ਼ ਹੁੰਦਾ ਹੈ, ਨਾ ਜਾਣੇ ਕਿਤਨੇ ਕੰਮ ਹੁੰਦੇ ਹਨ। ਐਸੀਆਂ ਅਨੇਕ ਸੇਵਾਵਾਂ ਦੇ ਲਈ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮਿਲਣਗੇ। ਇਤਨਾ ਹੀ ਨਹੀਂ, ਹਵਾਈ ਜਹਾਜ਼ ਦੇ ਮੇਂਟੇਨੈਂਸ ਨਾਲ ਜੁੜਿਆ ਇੱਕ ਬੜਾ ਸੈਕਟਰ ਭੀ ਅਣਗਿਣਤ ਰੋਜ਼ਗਾਰ ਬਣਾਵੇਗਾ। ਹਿਸਾਰ ਦਾ ਇਹ ਏਅਰਪੋਰਟ ਭੀ ਹਰਿਆਣਾ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਨਵੀਂ ਉਚਾਈ ਦੇਵੇਗਾ।
ਸਾਥੀਓ,
ਸਾਡੀ ਸਰਕਾਰ ਇੱਕ ਤਰਫ਼ ਕਨੈਕਟਿਵਿਟੀ ‘ਤੇ ਬਲ ਦੇ ਰਹੀ ਹੈ, ਦੂਸਰੀ ਤਰਫ਼ ਗ਼ਰੀਬ ਕਲਿਆਣ ਅਤੇ ਸਮਾਜਿਕ ਨਿਆਂ ਭੀ ਸੁਨਿਸ਼ਚਿਤ ਕਰ ਰਹੀ ਹੈ ਅਤੇ ਇਹੀ ਤਾਂ ਬਾਬਾਸਾਹੇਬ ਅੰਬੇਡਕਰ ਦਾ ਸੁਪਨਾ ਸੀ। ਸਾਡੇ ਸੰਵਿਧਾਨ ਨਿਰਮਾਤਾਵਾਂ ਦੀ ਇਹੀ ਆਕਾਂਖਿਆ ਸੀ। ਦੇਸ਼ ਦੇ ਲਈ ਮਰਨ-ਮਿਟਣ ਵਾਲਿਆਂ ਦਾ ਭੀ ਇਹੀ ਸੁਪਨਾ ਸੀ, ਲੇਕਿਨ ਸਾਨੂੰ ਇਹ ਕਦੇ ਭੁੱਲਣਾ ਨਹੀਂ ਹੈ ਕਿ ਕਾਂਗਰਸ ਨੇ ਬਾਬਾਸਾਹੇਬ ਅੰਬੇਡਕਰ ਦੇ ਨਾਲ ਕੀ ਕੀਤਾ। ਜਦੋਂ ਤੱਕ ਬਾਬਾਸਾਹੇਬ ਜੀਵਿਤ ਸਨ, ਕਾਂਗਰਸ ਨੇ ਉਨ੍ਹਾਂ ਨੂੰ ਅਪਮਾਨਿਤ ਕੀਤਾ। ਦੋ-ਦੋ ਵਾਰ ਉਨ੍ਹਾਂ ਨੂੰ ਚੋਣਾਂ ਹਰਵਾਈਆਂ, ਕਾਂਗਰਸ ਦੀ ਪੂਰੀ ਸਰਕਾਰ ਉਨ੍ਹਾਂ ਨੂੰ ਉਖਾੜ ਫੈਂਕਣ ਵਿੱਚ ਲਗੀ ਸੀ। ਉਨ੍ਹਾਂ ਨੂੰ ਸਿਸਟਮ ਤੋਂ ਬਾਹਰ ਰੱਖਣ ਦੀ ਸਾਜ਼ਿਸ਼ ਕੀਤੀ ਗਈ। ਜਦੋਂ ਬਾਬਾਸਾਹੇਬ ਸਾਡੇ ਦਰਮਿਆਨ ਨਹੀਂ ਰਹੇ, ਤਾਂ ਕਾਂਗਰਸ ਨੇ ਉਨ੍ਹਾਂ ਦੀ ਯਾਦ ਤੱਕ ਮਿਟਾਉਣ ਦੀ ਕੋਸ਼ਿਸ਼ ਕੀਤੀ। ਕਾਂਗਰਸ ਨੇ ਬਾਬਾਸਾਹੇਬ ਦੇ ਵਿਚਾਰਾਂ ਨੂੰ ਭੀ ਹਮੇਸ਼ਾ ਦੇ ਲਈ ਖ਼ਤਮ ਕਰ ਦੇਣਾ ਚਾਹਿਆ। ਡਾਕਟਰ ਅੰਬੇਡਕਰ ਸੰਵਿਧਾਨ ਦੇ ਰੱਖਿਅਕ(ਗਾਰਡੀਅਨ) ਸਨ। ਕਾਂਗਰਸ ਸੰਵਿਧਾਨ ਦੀ ਭਖਕ ਬਣ ਗਈ ਹੈ। ਡਾਕਟਰ ਅੰਬੇਡਕਰ ਸਮਾਨਤਾ ਲਿਆਉਣਾ ਚਾਹੁੰਦੇ ਸਨ, ਲੇਕਿਨ ਕਾਂਗਰਸ ਨੇ ਦੇਸ਼ ਵਿੱਚ ਵੋਟ ਬੈਂਕ ਦਾ ਵਾਇਰਸ ਫੈਲਾ ਦਿੱਤਾ।
ਸਾਥੀਓ,
ਬਾਬਾਸਾਹੇਬ ਚਾਹੁੰਦੇ ਸਨ ਕਿ ਹਰ ਗ਼ਰੀਬ, ਹਰ ਵੰਚਿਤ, ਗਰਿਮਾ ਨਾਲ ਜੀ ਸਕੇ, ਸਿਰ ਉੱਚਾ ਕਰਕੇ ਜੀਵੇ, ਉਹ ਭੀ ਸੁਪਨੇ ਦੇਖੇ, ਆਪਣੇ ਸੁਪਨੇ ਪੂਰੇ ਕਰ ਸਕੇ। ਲੇਕਿਨ ਕਾਂਗਰਸ ਨੇ ਐੱਸਸੀ, ਐੱਸਟੀ, ਓਬੀਸੀ ਨੂੰ ਸੈਂਕਡ ਕਲਾਸ ਸਿਟੀਜ਼ਨ ਬਣਾ ਦਿੱਤਾ। ਕਾਂਗਰਸ ਦੇ ਲੰਬੇ ਸ਼ਾਸਨ ਕਾਲ ਵਿੱਚ, ਕਾਂਗਰਸ ਨੇ ਨੇਤਾਵਾਂ ਦੇ ਘਰ ਵਿੱਚ ਸਵਿਮਿੰਗ ਪੂਲ ਤੱਕ ਪਾਣੀ ਪਹੁੰਚ ਗਿਆ, ਲੇਕਿਨ ਪਿੰਡ ਵਿੱਚ ਨਲ ਸੇ ਜਲ ਨਹੀਂ ਪਹੁੰਚਿਆ। ਆਜ਼ਾਦੀ ਦੇ 70 ਸਾਲ ਬਾਅਦ ਭੀ ਪਿੰਡਾਂ ਵਿੱਚ ਸਿਰਫ਼ 16 ਪ੍ਰਤੀਸ਼ਤ ਘਰਾਂ ਵਿੱਚ ਨਲ ਸੇ ਜਲ ਆਉਂਦਾ ਸੀ। ਸੋਚੋ,100 ਘਰਾਂ ਵਿੱਚੋਂ 16 ਘਰ ਵਿੱਚ! ਇਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੌਣ ਸੀ? ਇਸ ਨਾਲ ਐੱਸਸੀ, ਐੱਸਟੀ, ਓਬੀਸੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਸਨ। ਅਰੇ ਉਨ੍ਹਾਂ ਦੀ ਇਤਨੀ ਹੀ ਚਿੰਤਾ ਸੀ, ਅੱਜ ਜੋ ਗਲੀ-ਗਲੀ ਵਿੱਚ ਜਾ ਕੇ ਭਾਸ਼ਣ ਝਾੜ ਰਹੇ ਹਨ, ਅਰੇ ਘੱਟ ਤੋਂ ਘੱਟ ਮੇਰੇ ਐੱਸਸੀ, ਐੱਸਟੀ, ਓਬੀਸੀ ਭਾਈਆਂ ਦੇ ਘਰ ਤੱਕ ਅਰੇ ਪਾਣੀ ਤਾਂ ਪਹੁੰਚਾ ਦਿੰਦੇ। ਸਾਡੀ ਸਰਕਾਰ ਨੇ 6-7 ਸਾਲ ਵਿੱਚ 12 ਕਰੋੜ ਤੋਂ ਜ਼ਿਆਦਾ ਗ੍ਰਾਮੀਣ ਘਰਾਂ ਵਿੱਚ ਨਲ ਕਨੈਕਸ਼ਨ ਦਿੱਤੇ ਹਨ। ਅੱਜ ਪਿੰਡ ਦੇ 80 ਪ੍ਰਤੀਸ਼ਤ ਘਰਾਂ ਵਿੱਚ ਯਾਨੀ ਪਹਿਲੇ 100 ਵਿੱਚੋਂ 16, ਅੱਜ 100 ਵਿੱਚੋਂ 80 ਘਰਾਂ ਵਿੱਚ ਨਲ ਸੇ ਜਲ ਆਉਂਦਾ ਹੈ। ਅਤੇ ਬਾਬਾਸਾਹੇਬ ਦਾ ਅਸ਼ੀਰਵਾਦ ਹੈ, ਅਸੀਂ ਹਰ ਘਰ ਤੱਕ ਨਲ ਸੇ ਜਲ ਪਹੁੰਚਾਵਾਂਗੇ। ਸ਼ੌਚਾਲਯ (ਪਖਾਨੇ) ਦੇ ਅਭਾਵ ਵਿੱਚ ਭੀ ਸਭ ਤੋਂ ਬੁਰੀ ਸਥਿਤੀ ਐੱਸਸੀ, ਐੱਸਟੀ, ਓਬੀਸੀ ਸਮਾਜ ਦੀ ਹੀ ਸੀ। ਸਾਡੀ ਸਰਕਾਰ ਨੇ 11 ਕਰੋੜ ਤੋਂ ਜ਼ਿਆਦਾ ਸ਼ੌਚਾਲਯ (ਪਖਾਨੇ ਬਣਵਾ ਕੇ, ਵੰਚਿਤਾਂ ਨੂੰ ਗਰਿਮਾ ਦਾ ਜੀਵਨ ਦਿੱਤਾ।
ਸਾਥੀਓ,
ਕਾਂਗਰਸ ਦੇ ਜ਼ਮਾਨੇ ਵਿੱਚ ਐੱਸਸੀ, ਐੱਸਟੀ, ਓਬੀਸੀ ਦੇ ਲਈ ਬੈਂਕ ਦਾ ਦਰਵਾਜ਼ਾ ਤੱਕ ਨਹੀਂ ਖੁੱਲ੍ਹਦਾ ਸੀ। ਬੀਮਾ, ਲੋਨ, ਮਦਦ, ਇਹ ਸਾਰੀਆਂ ਬਾਤਾਂ, ਸਭ ਸੁਪਨਾ ਸੀ। ਲੇਕਿਨ ਹੁਣ, ਜਨਧਨ ਖਾਤਿਆਂ ਦੇ ਸਭ ਤੋਂ ਬੜੇ ਲਾਭਾਰਥੀ ਮੇਰੇ ਐੱਸਸੀ, ਐੱਸਟੀ, ਓਬੀਸੀ ਦੇ ਭਾਈ-ਭੈਣ ਹਨ। ਸਾਡੇ ਐੱਸਸੀ, ਐੱਸਟੀ, ਓਬੀਸੀ ਭਾਈ-ਭੈਣ ਅੱਜ ਗਰਵ (ਮਾਣ) ਨਾਲ ਜੇਬ ਵਿੱਚੋਂ ਰੁਪੇ ਕਾਰਡ ਕੱਢ ਕੇ ਦਿਖਾਉਂਦੇ ਹਨ। ਜੋ ਅਮੀਰਾਂ ਦੀਆਂ ਜੇਬਾਂ ਵਿੱਚ ਕਦੇ ਰੁਪੇ ਕਾਰਡ ਹੋਇਆ ਕਰਦੇ ਸਨ, ਉਹ ਰੁਪੇ ਕਾਰਡ ਅੱਜ ਮੇਰਾ ਗ਼ਰੀਬ ਦਿਖਾ ਰਿਹਾ ਹੈ।
ਸਾਥੀਓ,
ਕਾਂਗਰਸ ਨੇ ਸਾਡੇ ਪਵਿੱਤਰ ਸੰਵਿਧਾਨ ਨੂੰ, ਸੱਤਾ ਹਾਸਲ ਕਰਨ ਦਾ ਇੱਕ ਹਥਿਆਰ ਬਣਾ ਦਿੱਤਾ। ਜਦੋਂ-ਜਦੋਂ ਕਾਂਗਰਸ ਨੂੰ ਸੱਤਾ ਦਾ ਸੰਕਟ ਦਿਖਿਆ, ਉਨ੍ਹਾਂ ਨੇ ਸੰਵਿਧਾਨ ਨੂੰ ਕੁਚਲ ਦਿੱਤਾ। ਕਾਂਗਰਸ ਨੇ ਐਮਰਜੈਂਸੀ ਵਿੱਚ ਸੰਵਿਧਾਨ ਦੀ ਸਪਿਰਿਟ ਨੂੰ ਕੁਚਲਿਆ, ਤਾਕਿ ਜਿਵੇਂ-ਤਿਵੇਂ ਸੱਤਾ ਬਣੀ ਰਹੇ। ਸੰਵਿਧਾਨ ਦੀ ਭਾਵਨਾ ਹੈ ਕਿ ਸਭ ਦੇ ਲਈ ਇੱਕ ਜਿਹੀ ਨਾਗਰਿਕ ਸੰਹਿਤਾ ਹੋਵੇ, ਜਿਸ ਨੂੰ ਮੈਂ ਕਹਿੰਦਾ ਹਾਂ ਸੈਕੂਲਰ ਸਿਵਲ ਕੋਡ, ਲੇਕਿਨ ਕਾਂਗਰਸ ਨੇ ਇਸ ਨੂੰ ਕਦੇ ਲਾਗੂ ਨਹੀਂ ਕੀਤਾ। ਉੱਤਰਾਖੰਡ ਵਿੱਚ, ਭਾਜਪਾ ਸਰਕਾਰ ਆਉਣ ਦੇ ਬਾਅਦ ਸੈਕੂਲਰ ਸਿਵਲ ਕੋਡ, ਸਮਾਨ ਨਾਗਰਿਕ ਸੰਹਿਤਾ, ਇਹ ਲਾਗੂ ਹੋਈ, ਡੰਕੇ ਦੀ ਚੋਟ ‘ਤੇ ਲਾਗੂ ਹੋਈ ਅਤੇ ਦੇਸ਼ ਦਾ ਦੁਰਭਾਗ ਦੇਖੋ, ਸੰਵਿਧਾਨ ਨੂੰ ਜੇਬ ਵਿੱਚ ਲੈ ਕੇ ਬੈਠੇ ਹੋਏ ਲੋਕ, ਸੰਵਿਧਾਨ ‘ਤੇ ਬੈਠ ਗਏ ਹੋਏ ਲੋਕ, ਇਹ ਕਾਂਗਰਸ ਦੇ ਲੋਕ ਉਸ ਦਾ ਭੀ ਵਿਰੋਧ ਕਰ ਰਹੇ ਹਨ।
ਸਾਥੀਓ,
ਸਾਡੇ ਸੰਵਿਧਾਨ ਨੇ ਐੱਸਸੀ, ਐੱਸਟੀ, ਓਬੀਸੀ ਦੇ ਦੇ ਲਈ ਰਾਖਵਾਂਕਰਣ ਦਾ ਪ੍ਰਾਵਧਾਨ ਕੀਤਾ। ਲੇਕਿਨ ਕਾਂਗਰਸ ਨੇ ਉਨ੍ਹਾਂ ਨੂੰ ਰਾਖਵਾਂਕਰਣ ਪਹੁੰਚਿਆ ਕਿ ਨਹੀਂ ਪਹੁੰਚਿਆ, ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਦੇ ਲਈ ਸੁਵਿਧਾ ਪ੍ਰਾਰੰਭ ਮਿਲਣਾ ਸ਼ੁਰੂ ਹੋਇਆ ਕਿ ਨਹੀਂ ਹੋਇਆ, ਐੱਸਸੀ, ਐੱਸਟੀ, ਓਬੀਸੀ ਦੇ ਕੋਈ ਵਿਅਕਤੀ ਅਧਿਕਾਰ ਤੋਂ ਵੰਚਿਤ ਤਾਂ ਨਹੀਂ ਰਹਿ ਗਏ, ਉਸ ਦੀ ਕਦੇ ਪਰਵਾਹ ਨਹੀਂ ਕੀਤੀ, ਲੇਕਿਨ ਰਾਜਨੀਤਕ ਖੇਲ ਖੇਲਣ ਦੇ ਲਈ ਕਾਂਗਰਸ ਨੇ ਬਾਬਾਸਾਹੇਬ ਅੰਬੇਡਕਰ ਨੇ ਜੋ ਸੁਪਨਾ ਦੇਖਿਆ ਸੀ, ਸਮਾਜਿਕ ਨਿਆਂ ਦੇ ਲਈ ਸੰਵਿਧਾਨ ਵਿੱਚ ਜੋ ਵਿਵਸਥਾ ਕੀਤੀ ਸੀ, ਉਸ ਨੂੰ ਭੀ ਪਿੱਠ ਵਿੱਚ ਛੁਰਾ ਮਾਰ ਕੇ ਉਸ ਸੰਵਿਧਾਨ ਦੇ ਉਸ ਪ੍ਰਾਵਧਾਨ ਨੂੰ ਤੁਸ਼ਟੀਕਰਣ ਦਾ ਮਾਧਿਅਮ ਬਣਾ ਦਿੱਤਾ। ਹੁਣੇ ਤੁਸੀਂ ਭੀ ਸਮਾਚਾਰਾਂ ਵਿੱਚ ਸੁਣਿਆ ਹੋਵੇਗਾ, ਕਰਨਾਟਕ ਦੀ ਕਾਂਗਰਸ ਸਰਕਾਰ ਨੇ ਟੈਂਡਰ ਵਿੱਚ ਹੁਣ ਐੱਸਸੀ, ਐੱਸਟੀ, ਓਬੀਸੀ ਦੇ ਅਧਿਕਾਰ ਖੋਹ ਕੇ ਧਰਮ ਦੇ ਅਧਾਰ ‘ਤੇ ਰਿਜ਼ਰਵੇਸ਼ਨ ਦੇ ਦਿੱਤੀ। ਜਦ ਕਿ ਸੰਵਿਧਾਨ ਵਿੱਚ ਬਾਬਾਸਾਹੇਬ ਅੰਬੇਡਕਰ ਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਚਰਚਾ ਵਿੱਚ ਕਿਹਾ ਸੀ ਕਿ ਇਸ ਸੰਵਿਧਾਨ ਵਿੱਚ ਕਤਈ ਧਰਮ ਦੇ ਅਧਾਰ ‘ਤੇ ਰਿਜ਼ਰਵੇਸ਼ਨ ਦੀ ਵਿਵਸਥਾ ਨਹੀਂ ਕੀਤੀ ਜਾਵੇਗੀ ਅਤੇ ਸਾਡੇ ਸੰਵਿਧਾਨ ਨੇ ਧਰਮ ਦੇ ਅਧਾਰ ‘ਤੇ ਰਿਜ਼ਰਵੇਸ਼ਨ ਦੇ ਲਈ ਪ੍ਰਤੀਬੰਧ ਲਗਾਇਆ ਹੋਇਆ (ਪਾਬੰਦੀ ਲਗਾਈ ਹੋਈ) ਹੈ।
ਸਾਥੀਓ,
ਕਾਂਗਰਸ ਦੀ ਤੁਸ਼ਟੀਕਰਣ ਦੀ ਇਸ ਨੀਤੀ ਦਾ ਬਹੁਤ ਬੜਾ ਨੁਕਸਾਨ ਮੁਸਲਿਮ ਸਮਾਜ ਨੂੰ ਭੀ ਹੋਇਆ ਹੈ। ਕਾਂਗਰਸ ਨੇ ਸਿਰਫ਼ ਕੁਝ ਕੱਟੜਪੰਥੀਆਂ ਨੂੰ ਹੀ ਖੁਸ਼ ਕੀਤਾ। ਬਾਕੀ ਸਮਾਜ, ਬੇਹਾਲ ਰਿਹਾ ਅਸਿੱਖਿਅਤ(ਅਨਪੜ੍ਹ) ਰਿਹਾ, ਗ਼ਰੀਬ ਰਿਹਾ। ਕਾਂਗਰਸ ਦੀ ਇਸ ਕੁਨੀਤੀ ਦਾ ਸਭ ਤੋਂ ਬੜਾ ਪ੍ਰਮਾਣ, ਵਕਫ਼ ਕਾਨੂੰਨ ਹੈ। ਦੇਸ਼ ਆਜ਼ਾਦ ਹੋਣ ਦੇ ਬਾਅਦ, 2013 ਤੱਕ ਵਕਫ਼ ਦਾ ਕਾਨੂੰਨ ਚਲਦਾ ਸੀ, ਲੇਕਿਨ ਚੋਣਾਂ ਦੇ ਜਿੱਤਣ ਲਈ ਤੁਸ਼ਟੀਕਰਣ ਦੀ ਰਾਜਨੀਤੀ ਦੇ ਲਈ, ਵੋਟਬੈਂਕ ਦੀ ਰਾਜਨੀਤੀ ਦੇ ਲਈ, 2013 ਦੇ ਅਖੀਰ ਵਿੱਚ, ਆਖਰੀ ਸੈਸ਼ਨ ਵਿੱਚ ਕਾਂਗਰਸ ਨੇ ਇਤਨੇ ਸਾਲਾਂ ਤੱਕ ਚਲ ਰਹੇ ਵਕਫ਼ ਕਾਨੂੰਨ ਵਿੱਚ ਆਨਨ-ਫਾਨਨ (ਜਲਦਬਾਜ਼ੀ ਵਿੱਚ) ਸੰਸ਼ੋਧਨ ਕਰ ਦਿੱਤਾ, ਤਾਕਿ ਚੋਣਾਂ ਵਿੱਚ ਵੋਟ ਪਾ ਸਕਣ। ਵੋਟ ਬੈਂਕ ਨੂੰ ਖੁਸ਼ ਕਰਨ ਦੇ ਲਈ, ਇਸ ਕਾਨੂੰਨ ਨੂੰ ਐਸਾ ਬਣਾ ਦਿੱਤਾ ਕਿ ਬਾਬਾਸਾਹੇਬ ਅੰਬੇਡਕਰ ਦੇ ਸੰਵਿਧਾਨ ਦੀ ਐਸੀ ਕੀ ਤੈਸੀ (ऐसी की तैसी), ਸੰਵਿਧਾਨ ਤੋਂ ਉੱਪਰ ਕਰ ਦਿੱਤਾ। ਇਹ ਬਾਬਾਸਾਹੇਬ ਦਾ ਸਭ ਤੋਂ ਬੜਾ ਅਪਮਾਨ ਦਾ ਕੰਮ ਸੀ।
ਸਾਥੀਓ,
ਇਹ ਕਹਿੰਦੇ ਹਨ ਕਿ ਇਨ੍ਹਾਂ ਨੇ ਇਹ ਮੁਸਲਮਾਨਾਂ ਦੇ ਹਿਤ ਵਿੱਚ ਕੀਤਾ। ਮੈਂ ਜ਼ਰਾ ਐਸੇ ਸਭ ਨੂੰ ਪੁੱਛਣਾ ਚਾਹੁੰਦਾ ਹਾਂ, ਵੋਟ ਬੈਂਕ ਦੇ ਭੁੱਖੇ ਇਨ੍ਹਾਂ ਰਾਜਨੇਤਾਵਾਂ ਨੂੰ ਕਹਿਣਾ ਚਾਹੁੰਦਾ ਹਾਂ, ਅਗਰ ਸੱਚੇ ਅਰਥ ਤੋਂ ਤੁਹਾਡੇ ਦਿਲ ਵਿੱਚ ਮੁਸਲਮਾਨਾਂ ਦੇ ਲਈ ਥੋੜ੍ਹੀ ਭੀ ਹਮਦਰਦੀ ਹੈ, ਤਾਂ ਕਾਂਗਰਸ ਪਾਰਟੀ ਆਪਣੇ ਪਾਰਟੀ ਦੇ ਪ੍ਰਧਾਨ ਮੁਸਲਮਾਨ ਨੂੰ ਬਣਾਵੇ, ਕਿਉਂ ਨਹੀਂ ਬਣਾਉਂਦੇ ਭਈ? ਸੰਸਦ ਵਿੱਚ ਟਿਕਟ ਦਿੰਦੇ ਹਨ, 50 ਪਰਸੈਂਟ ਮੁਸਲਮਾਨਾਂ ਨੂੰ ਦਿਓ। ਜਿੱਤ ਕੇ ਆਉਣਗੇ ਤਾਂ ਆਪਣੀ ਬਾਤ ਦੱਸਣਗੇ। ਲੇਕਿਨ ਇਹ ਨਹੀਂ ਕਰਨਾ ਹੈ, ਕਾਂਗਰਸ ਵਿੱਚ ਤਾਂ ਕੁਝ ਨਹੀਂ ਦੇਣਾ ਹੈ। ਦੇਸ਼ ਦੀ, ਦੇਸ਼ ਦੇ ਨਾਗਰਿਕਾਂ ਦੇ ਅਧਿਕਾਰਾਂ ਨੂੰ ਖੋਹਣਾ ਅਤੇ ਦੇਣਾ, ਇਨ੍ਹਾਂ ਦੀ ਨੀਅਤ ਕਿਸੇ ਦਾ ਭੀ ਭਲਾ ਕਰਨ ਦੀ ਕਦੇ ਨਹੀਂ ਰਹੀ, ਮੁਸਲਮਾਨਾਂ ਦਾ ਭਲਾ ਕਰਨ ਦੀ ਭੀ ਨਹੀਂ ਰਹੀ। ਮੁਸਲਮਾਨਾਂ ਦਾ ਭਲਾ ਕਰਨ ਦੀ ਭੀ ਨਹੀਂ ਰਹੀ। ਇਹੀ ਕਾਂਗਰਸ ਦੀ ਅੱਛੀ ਸਚਾਈ ਹੈ।
ਸਾਥੀਓ,
ਵਕਫ਼ ਦੇ ਨਾਮ ‘ਤੇ ਲੱਖਾਂ ਹੈਕਟੇਅਰ ਜ਼ਮੀਨ ਪੂਰੇ ਦੇਸ਼ ਵਿੱਚ ਹੈ। ਇਸ ਜ਼ਮੀਨ, ਇਸ ਪ੍ਰਾਪਰਟੀ ਨਾਲ ਗ਼ਰੀਬ ਦਾ, ਬੇਸਹਾਰਾ ਮਹਿਲਾਵਾਂ-ਬੱਚਿਆਂ ਦਾ ਭਲਾ ਹੋਣਾ ਚਾਹੀਦਾ ਸੀ ਅਤੇ ਅੱਜ ਇਮਾਨਦਾਰੀ ਨਾਲ ਉਸ ਦਾ ਉਪਯੋਗ ਹੋਇਆ ਹੁੰਦਾ, ਤਾਂ ਮੇਰੇ ਮੁਸਲਮਾਨ ਨੌਜਵਾਨਾਂ ਨੂੰ ਸਾਇਕਲ ਦੇ ਪੰਕਚਰ ਬਣਾ ਕੇ ਜ਼ਿੰਦਗੀ ਨਹੀਂ ਗੁਜਾਰਨੀ ਪੈਂਦੀ। ਲੇਕਿਨ ਇਸ ਨਾਲ ਮੁੱਠੀ ਭਰ ਭੂ-ਮਾਫੀਆ ਦਾ ਹੀ ਕੁਝ ਭਲਾ ਹੋਇਆ। ਪਸਮਾਂਦਾ ਮੁਸਲਿਮ, ਇਸ ਸਮਾਜ ਨੂੰ ਕੋਈ ਫਾਇਦਾ ਨਹੀਂ ਹੋਇਆ। ਅਤੇ ਇਹ ਭੂਮਾਫੀਆ, ਕਿਸ ਦੀ ਜ਼ਮੀਨ ਲੁੱਟ ਰਹੇ ਸਨ? ਇਹ ਦਲਿਤ ਦੀ ਜ਼ਮੀਨ ਲੁੱਟ ਰਹੇ ਸਨ, ਪਿਛੜੇ ਦੀ ਜ਼ਮੀਨ ਲੁੱਟ ਰਹੇ ਸਨ, ਆਦਿਵਾਸੀ ਦੀ ਜ਼ਮੀਨ ਲੁੱਟ ਰਹੇ ਸਨ, ਵਿਧਵਾ ਮਹਿਲਾਵਾਂ ਦੀ ਸੰਪਤੀ ਜ਼ਮੀਨ ਲੁੱਟ ਰਹੇ ਸਨ। ਸੈਂਕੜੋਂ ਵਿਧਵਾ ਮੁਸਲਿਮ ਮਹਿਲਾਵਾਂ ਨੇ ਭਾਰਤ ਸਰਕਾਰ ਨੂੰ ਚਿੱਠੀਆਂ ਲਿਖੀਆਂ, ਤਦ ਜਾ ਕੇ ਇਹ ਕਾਨੂੰਨ ਦੀ ਚਰਚਾ ਆਈ ਹੈ। ਵਕਫ਼ ਕਾਨੂੰਨ ਵਿੱਚ ਬਦਲਾਅ ਦੇ ਬਾਅਦ ਹੁਣ ਇਹ ਗ਼ਰੀਬਾਂ ਤੋਂ ਜੋ ਲੁੱਟਿਆ ਜਾ ਰਿਹਾ ਹੈ, ਉਹ ਬੰਦ ਹੋਣ ਵਾਲਾ ਹੈ। ਅਤੇ ਸਭ ਤੋਂ ਬੜੀ ਬਾਤ, ਅਸੀਂ ਇੱਕ ਬਹੁਤ ਬੜਾ ਜ਼ਿੰਮੇਦਾਰੀ ਪੂਰਨ, ਮਹੱਤਵਪੂਰਨ ਕੰਮ ਕੀਤਾ ਹੈ। ਅਸੀਂ ਇਸ ਵਕਫ਼ ਕਾਨੂੰਨ ਵਿੱਚ ਇੱਕ ਹੋਰ ਪ੍ਰਾਵਧਾਨ ਕਰ ਦਿੱਤਾ ਹੈ। ਹੁਣ ਨਵੇਂ ਕਾਨੂੰਨ ਦੇ ਤਹਿਤ, ਵਕਫ਼ ਦੇ ਕਾਨੂੰਨ ਦੇ ਤਹਿਤ, ਕਿਸੇ ਭੀ ਆਦਿਵਾਸੀ ਦੀ ਜ਼ਮੀਨ ਨੂੰ ਹਿੰਦੁਸਤਾਨ ਦੇ ਕਿਸੇ ਭੀ ਕੋਣੇ ਵਿੱਚ, ਆਦਿਵਾਸੀ ਦੀ ਜ਼ਮੀਨ ਨੂੰ, ਉਸ ਦੇ ਘਰ ਨੂੰ, ਉਸ ਦੀ ਸੰਪਤੀ ਨੂੰ ਇਹ ਵਕਫ਼ ਬੋਰਡ ਹੱਥ ਭੀ ਨਹੀਂ ਲਗਾ ਪਾਵੇਗਾ। ਇਹ ਆਦਿਵਾਸੀ ਦੇ ਹਿਤਾਂ ਦੀ ਰੱਖਿਆ ਕਰਨਾ ਦਾ, ਸੰਵਿਧਾਨ ਦੀਆਂ ਮਰਯਾਦਾਵਾਂ ਦਾ ਪਾਲਨ ਕਰਨ ਦਾ ਅਸੀਂ ਬਹੁਤ ਬੜਾ ਕੰਮ ਕੀਤਾ ਹੈ। ਮੈਂ ਇਨ੍ਹਾਂ ਪ੍ਰਾਵਧਾਨਾਂ ਨਾਲ ਵਕਫ਼ ਦੀ ਭੀ ਪਵਿੱਤਰ ਭਾਵਨਾ ਦਾ ਸਨਮਾਨ ਹੋਵੇਗਾ। ਮੁਸਲਿਮ ਸਮਾਜ ਦੇ ਗ਼ਰੀਬ ਅਤੇ ਪਸਮਾਂਦਾ ਪਰਿਵਾਰਾਂ, ਮੁਸਲਿਮ ਮਹਿਲਾਵਾਂ ਖਾਸ ਕਰਕੇ ਮੁਸਲਿਮ ਵਿਧਵਾਵਾਂ ਨੂੰ, ਮੁਸਲਿਮ ਬੱਚਿਆਂ ਨੂੰ ਉਨ੍ਹਾਂ ਦਾ ਹੱਕ ਭੀ ਮਿਲੇਗਾ ਅਤੇ ਭਵਿੱਖ ਵਿੱਚ ਉਨ੍ਹਾਂ ਦਾ ਹੱਕ ਸੁਰੱਖਿਅਤ ਰਹੇਗਾ। ਅਤੇ ਇਹੀ ਤਾਂ ਬਾਬਾਸਾਹੇਬ ਅੰਬੇਡਕਰ ਨੇ ਸੰਵਿਧਾਨ ਦੀ ਸਪਿਰਿਟ ਵਿੱਚ ਸਾਨੂੰ ਕੰਮ ਦਿੱਤਾ ਹੋਇਆ ਹੈ। ਇਹੀ ਅਸਲ ਸਪਿਰਿਟ ਹੈ, ਇਹੀ ਅਸਲੀ ਸਮਾਜਿਕ ਨਿਆਂ ਹੈ।
ਸਾਥੀਓ,
ਸਾਡੀ ਸਰਕਾਰ ਨੇ 2014 ਦੇ ਬਾਅਦ, ਬਾਬਾਸਾਹੇਬ ਅੰਬੇਡਕਰ ਦੀ ਪ੍ਰੇਰਣਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਲਈ ਅਨੇਕ ਮਹੱਤਵਪੂਰਨ ਕਦਮ ਉਠਾਏ। ਬਾਬਾਸਾਹੇਬ ਦੇਸ਼ ਅਤੇ ਦੁਨੀਆ ਵਿੱਚ ਜਿੱਥੇ-ਜਿੱਥੇ ਰਹੇ, ਉਹ ਸਾਰੇ ਸਥਾਨ ਉਪੇਖਿਅਤ (ਅਣਗੌਲੇ) ਸਨ। ਜੋ ਸੰਵਿਧਾਨ ਦੇ ਨਾਮ ‘ਤੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਦੇ ਲਈ ਨਿਕਲੇ ਹਨ, ਉਨ੍ਹਾਂ ਨੇ ਬਾਬਾਸਾਹੇਬ ਨਾਲ ਜੁੜੇ ਹੋਏ ਹਰ ਸਥਾਨ ਦਾ ਅਪਮਾਨ ਕੀਤਾ, ਇਸ ਨੂੰ ਇਤਿਹਾਸ ਤੋਂ ਮਿਟਾਉਣ ਦਾ ਪ੍ਰਯਾਸ ਕੀਤਾ। ਸਥਿਤੀ ਇਹ ਸੀ ਕਿ ਮੁੰਬਈ ਦੇ ਇੰਦੁ ਮਿੱਲ ਵਿੱਚ ਬਾਬਾਸਾਹੇਬ ਅੰਬੇਡਕਰ ਦਾ ਸਮਾਰਕ ਬਣਾਉਣ ਦੇ ਲਈ ਭੀ ਦੇਸ਼ ਭਰ ਵਿੱਚ ਲੋਕਾਂ ਨੂੰ ਅੰਦੋਲਨ ਕਰਨਾ ਪਏ। ਸਾਡੀ ਸਰਕਾਰ ਨੇ ਆਉਂਦੇ ਹੀ ਇੰਦੁ ਮਿੱਲ ਦੇ ਨਾਲ-ਨਾਲ, ਬਾਬਾਸਾਹੇਬ ਅੰਬੇਡਕਰ ਦੀ ਮਹੂ ਦੀ ਜਨਮਭੂਮੀ ਹੋਵੇ, ਬਾਬਾਸਾਹੇਬ ਅੰਬੇਡਕਰ ਜੀ ਦੀ ਲੰਦਨ ਦੀ ਸਿੱਖਿਆਭੂਮੀ ਹੋਵੇ, ਦਿੱਲੀ ਵਿੱਚ ਉਨ੍ਹਾਂ ਦੀ ਮਹਾਪਰਿਨਿਰਵਾਣ ਸਥਲੀ ਹੋਵੇ ਜਾਂ ਫਿਰ ਨਾਗਪੁਰ ਦੀ ਦੀਕਸ਼ਾਭੂਮੀ ਹੋਵੇ, ਅਸੀਂ ਸਭ ਦਾ ਵਿਕਾਸ ਕੀਤਾ। ਇਨ੍ਹਾਂ ਨੂੰ ਪੰਚਤੀਰਥ ਦੇ ਰੂਪ ਵਿੱਚ ਵਿਕਸਿਤ ਕੀਤਾ ਹੈ। ਮੇਰਾ ਸੁਭਾਗ ਹੈ ਕਿ ਕੁਝ ਦਿਨ ਪਹਿਲੇ ਹੀ ਮੈਨੂੰ ਦੀਕਸ਼ਾਭੂਮੀ ਵਿੱਚ ਜਾ ਕੇ, ਨਾਗਪੁਰ ਜਾ ਕੇ ਬਾਬਾਸਾਹੇਬ ਨੂੰ ਨਮਨ ਕਰਨ ਦਾ ਅਵਸਰ ਮਿਲਿਆ।
ਸਾਥੀਓ,
ਕਾਂਗਰਸ ਦੇ ਲੋਕ ਸਮਾਜਿਕ ਨਿਆਂ ਦੀਆਂ ਬੜੀਆਂ-ਬੜੀਆਂ ਬਾਤਾਂ ਕਰਦੇ ਹਨ, ਲੇਕਿਨ ਸਾਨੂੰ ਇਹ ਭੀ ਯਾਦ ਰੱਖਣਾ ਹੈ ਕਿ ਕਾਂਗਰਸ ਨੇ ਬਾਬਾਸਾਹੇਬ ਅੰਬੇਡਕਰ ਅਤੇ ਚੌਧਰੀ ਚਰਨ ਸਿੰਘ ਜੀ, ਇਨ੍ਹਾਂ ਦੋਨਾਂ ਮਹਾਨ ਸਪੂਤਾਂ ਨੂੰ ਭਾਰਤ ਰਤਨ ਨਹੀਂ ਦਿੱਤਾ ਸੀ। ਬਾਬਾਸਾਹੇਬ ਅੰਬੇਡਕਰ ਨੂੰ ਭਾਰਤ ਰਤਨ ਤਦ ਮਿਲਿਆ, ਜਦੋਂ ਕੇਂਦਰ ਵਿੱਚ ਭਾਜਪਾ ਦੇ ਸਮਰਥਨ ਵਾਲੀ ਸਰਕਾਰ ਬਣੀ। ਉੱਥੇ ਹੀ ਸਾਨੂੰ ਗਰਵ(ਮਾਣ) ਹੈ ਕਿ ਭਾਜਪਾ ਦੀ ਹੀ ਸਰਕਾਰ ਨੇ ਚੌਧਰੀ ਚਰਨ ਸਿੰਘ ਜੀ ਨੂੰ ਭੀ ਭਾਰਤ ਰਤਨ ਦਿੱਤਾ ਹੈ।
ਸਾਥੀਓ,
ਸਮਾਜਿਕ ਨਿਆਂ ਦੇ, ਗ਼ਰੀਬ ਕਲਿਆਣ ਦੇ ਪਥ ਨੂੰ, ਹਰਿਆਣਾ ਦੀ ਭਾਜਪਾ ਸਰਕਾਰ ਭੀ ਨਿਰੰਤਰ ਸਸ਼ਕਤ ਕਰ ਰਹੀ ਹੈ। ਸਰਕਾਰੀ ਨੌਕਰੀਆਂ ਦੀ ਭੀ ਹਰਿਆਣਾ ਵਿੱਚ ਕੀ ਹਾਲਤ ਸੀ, ਆਪ ਸਭ ਨੂੰ ਪਤਾ ਹੈ। ਯੂੰ ਕਿਯਾ ਕਰਤੇ, ਜੇ ਨੌਕਰੀ ਲਾਗਣਿ ਹੈ, ਤੋ ਕਿਸੀ ਨੇਤ ਕੇ ਗੈਲ ਹੋ ਲੇ ਔਰ ਨਿ ਤੋ ਰੁਪਯਾ ਲੇ ਆ। (यूं किया करते, जे नौकरी लागणि है, तो किसी नेता के गैल हो ले और नि तो रुपया ले आ।) ਬਾਪੂ ਦੀ ਜ਼ਮੀਨ ਅਤੇ ਮਾਂ ਦੇ ਤਾਂ ਜੇਵਰ ਭੀ ਵਿਕ ਜਾਇਆ ਕਰਦੇ। ਮੈਨੂੰ ਖੁਸ਼ੀ ਹੈ ਕਿ ਨਾਇਬ ਸਿੰਘ ਸੈਣੀ ਜੀ ਦੀ ਸਰਕਾਰ ਨੇ ਕਾਂਗਰਸ ਦੀ ਇਸ ਬਿਮਾਰੀ ਦਾ ਇਲਾਜ ਕਰ ਦਿੱਤਾ ਹੈ। ਬਿਨਾ ਖਰਚੀ-ਬਿਨਾ ਪਰਚੀ ਦੇ ਨੌਕਰੀਆਂ ਦੇਣ ਦਾ ਜੋ ਟ੍ਰੈਕ ਰਿਕਾਰਡ ਹਰਿਆਣਾ ਦਾ ਹੈ, ਉਹ ਅਦਭੁਤ ਹੈ। ਅਤੇ ਮੈਨੂੰ ਗਰਵ (ਮਾਣ) ਹੈ ਕਿ ਮੈਨੂੰ ਐਸੇ ਸਾਥੀ ਮਿਲੇ ਹਨ, ਐਸੀ ਸਾਥੀ-ਸਰਕਾਰ ਮਿਲੀ ਹੈ। ਇੱਥੋਂ ਦੇ 25 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਨਾ ਮਿਲੇ, ਇਸ ਦੇ ਲਈ ਕਾਂਗਰਸ ਨੇ ਅੱਡੀ-ਚੋਟੀ ਦਾ ਜ਼ੋਰ ਲਗਾ ਦਿੱਤਾ ਸੀ। ਲੇਕਿਨ ਇੱਧਰ ਮੁੱਖ ਮੰਤਰੀ ਨਾਇਬ ਸੈਣੀ ਜੀ ਨੇ ਸ਼ਪਥ ਲਈ (ਸਹੁੰ ਚੁੱਕੀ), ਉੱਧਰ ਹਜ਼ਾਰਾਂ ਨੌਜਵਾਨਾਂ ਨੂੰ ਨਿਯੁਕਤੀ-ਪੱਤਰ ਜਾਰੀ ਕਰ ਦਿੱਤੇ ਗਏ! ਇਹ ਹੈ, ਭਾਜਪਾ ਦਾ , ਸਰਕਾਰ ਦਾ ਸੁਸ਼ਾਸਨ। ਹੋਰ ਅੱਛਾ ਇਹ ਹੈ ਕਿ ਨਾਇਬ ਸਿੰਘ ਸੈਣੀ ਜੀ ਦੀ ਸਰਕਾਰ ਆਉਣ ਵਾਲੇ ਵਰ੍ਹਿਆਂ ਵਿੱਚ ਹਜ਼ਾਰਾਂ ਨਵੀਆਂ ਨੌਕਰੀਆਂ ਦਾ ਰੋਡਮੈਪ ਬਣਾ ਕੇ ਚਲ ਰਹੀ ਹੈ।
ਸਾਥੀਓ,
ਹਰਿਆਣਾ ਉਹ ਪ੍ਰਦੇਸ਼ ਹੈ, ਜਿੱਥੇ ਬਹੁਤ ਬੜੀ ਸੰਖਿਆ ਵਿੱਚ ਯੁਵਾ ਸੈਨਾ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਦੇ ਹਨ। ਕਾਂਗਰਸ ਨੇ ਤਾਂ ਵੰਨ ਰੈਂਕ ਵੰਨ ਪੈਨਸ਼ਨ ਨੂੰ ਲੈ ਕੇ ਭੀ ਦਹਾਕਿਆਂ ਤੱਕ ਧੋਖਾ ਹੀ ਦਿੱਤਾ। ਇਹ ਸਾਡੀ ਸਰਕਾਰ ਹੈ ਜਿਸ ਨੇ ਵੰਨ ਰੈਂਕ ਵੰਨ ਪੈਨਸ਼ਨ ਯੋਜਨਾ ਲਾਗੂ ਕੀਤੀ। ਹੁਣ ਤੱਕ ਹਰਿਆਣਾ ਦੇ ਸਾਬਕਾ ਫ਼ੌਜੀਆਂ ਨੂੰ ਭੀ OROP ਦੇ, ਵੰਨ ਰੈਂਕ ਵੰਨ ਪੈਨਸ਼ਨ ਦੇ 13 ਹਜ਼ਾਰ 500 ਕਰੋੜ ਰੁਪਏ, 13 ਹਜ਼ਾਰ 500 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਤੁਹਾਨੂੰ ਯਾਦ ਹੋਵੇਗਾ, ਇਸੇ ਯੋਜਨਾ ‘ਤੇ ਝੂਠ ਬੋਲਦੇ ਹੋਏ ਕਾਂਗਰਸ ਸਰਕਾਰ ਨੇ ਪੂਰੇ ਦੇਸ਼ ਦੇ ਫ਼ੌਜੀਆਂ ਦੇ ਲਈ ਸਿਰਫ਼ 500 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਸੀ। ਹੁਣ ਤੁਸੀਂ ਸੋਚੋ, ਅਖਿਲ (ਸਾਰੇ) ਹਰਿਆਣਾ ਵਿੱਚ, 13 ਹਜ਼ਾਰ 500 ਕਰੋੜ ਅਤੇ ਕਿੱਥੇ 500 ਕਰੋੜ, ਕੈਸੀ ਅੱਖਾਂ ਵਿੱਚ ਧੂੜ ਪਾਉਣ ਦੀ ਪ੍ਰਵਿਰਤੀ ਸੀ। ਕਾਂਗਰਸ ਕਿਸੇ ਦੀ ਸਕੀ ਨਹੀਂ ਹੈ, ਉਹ ਸਿਰਫ਼ ਸੱਤਾ ਦੀ ਸਕੀ ਹੈ। ਉਹ ਨਾ ਦਲਿਤਾਂ ਦੀ ਸਕੀ ਹੈ, ਨਾ ਪਿਛੜਿਆਂ ਦੀ ਸਕੀ ਹੈ, ਨਾ ਮੇਰੇ ਦੀਸ਼ ਦੀਆਂ ਮਾਤਾਵਾਂ, ਭੈਣਾਂ, ਬੇਟੀਆਂ ਦੀ ਸਕੀ ਹੈ, ਨਾ ਹੀ ਉਹ ਮੇਰੇ ਫ਼ੌਜੀਆਂ ਦੀ ਸਕੀ ਹੈ।
ਸਾਥੀਓ,
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹਰਿਆਣਾ, ਵਿਕਸਿਤ ਭਾਰਤ ਦੇ ਸੰਕਲਪ ਨੂੰ ਮਜ਼ਬੂਤੀ ਦੇਵੇਗਾ। ਖੇਡਾਂ ਹੋਣ ਜਾਂ ਫਿਰ ਖੇਤ, ਹਰਿਆਣਾ ਦੀ ਮਿੱਟੀ ਦੀ ਖੁਸ਼ਬੂ ਦੁਨੀਆ ਭਰ ਵਿੱਚ ਮਹਿਕ ਬਿਖੇਰਦੀ ਰਹੇਗੀ। ਮੈਨੂੰ ਹਰਿਆਣਾ ਦੇ ਆਪਣੇ ਬੇਟੇ-ਬੇਟੀਆਂ ‘ਤੇ ਬਹੁਤ ਭਰੋਸਾ ਹੈ। ਇਹ ਨਵਾਂ ਏਅਰਪੋਰਟ, ਇਹ ਨਵੀਂ ਉਡਾਣ, ਹਰਿਆਣਾ ਨੂੰ ਪੂਰਾ, ਹਰਿਆਣਾ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਪ੍ਰੇਰਣਾ ਬਣੇ ਅਤੇ ਇਤਨੀ ਵਿਸ਼ਾਲ ਸੰਖਿਆ ਵਿੱਚ ਆਪ ਅਸ਼ੀਰਵਾਦ ਦੇਣ ਆਏ, ਇਹ ਮੇਰਾ ਸੁਭਾਗ ਹੈ, ਮੈਂ ਤੁਹਾਨੂੰ ਸਿਰ ਝੁਕਾ ਕੇ ਨਮਨ ਕਰਦਾ ਹਾਂ। ਅਤੇ ਅਨੇਕ ਸਫ਼ਲਤਾਵਾਂ ਦੇ ਲਈ, ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ!
ਬਹੁਤ-ਬਹੁਤ ਧੰਨਵਾਦ!
*****
ਐੱਮਜੇਪੀਐੱਸ/ਵੀਜੇ/ਏਵੀ
(Release ID: 2121659)
Visitor Counter : 10