ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵਕਾਰ ਮਹਾਮੰਤਰ ਦਿਵਸ (Navkar Mahamantra Divas) ਦਾ ਉਦਘਾਟਨ ਕੀਤਾ


ਨਵਕਾਰ ਮਹਾਮੰਤਰ (Navkar Mahamantra) ਸਿਰਫ਼ ਇੱਕ ਮੰਤਰ (mantra) ਨਹੀਂ ਹੈ, ਇਹ ਸਾਡੇ ਵਿਸ਼ਵਾਸ ਦਾ ਮੂਲ (core) ਹੈ: ਪ੍ਰਧਾਨ ਮੰਤਰੀ

ਨਵਕਾਰ ਮਹਾਮੰਤਰ (Navkar Mahamantra) ਨਿਮਰਤਾ, ਸ਼ਾਤੀ ਅਤੇ ਸਰਬਵਿਆਪਕ ਸਦਭਾਵ ਦਾ ਪ੍ਰਤੀਕ ਹੈ: ਪ੍ਰਧਾਨ ਮੰਤਰੀ

ਪੰਚ ਪਰਮੇਸ਼ਠੀ (Panch Parmeshthi) ਦੀ ਵੰਦਨਾ ਦੇ ਨਾਲ ਨਵਕਾਰ ਮਹਾਮੰਤਰ (Navkar Mahamantra) ਸਹੀ ਗਿਆਨ, ਧਾਰਨਾ ਤੇ ਆਚਰਣ, ਅਤੇ ਮੋਕਸ਼ ਦੀ ਤਰਫ਼ ਲੈ ਜਾਣ ਵਾਲੇ ਮਾਰਗ ਦਾ ਪ੍ਰਤੀਕ ਹੈ: ਪ੍ਰਧਾਨ ਮੰਤਰੀ

ਜੈਨ ਸਾਹਿਤ ਭਾਰਤ ਦੇ ਬੌਧਿਕ ਗੌਰਵ ਦਾ ਅਧਾਰ ਰਿਹਾ ਹੈ: ਪ੍ਰਧਾਨ ਮੰਤਰੀ

ਜਲਵਾਯੂ ਪਰਿਵਰਤਨ ਅੱਜ ਦਾ ਸਭ ਤੋਂ ਬੜਾ ਸੰਕਟ ਹੈ ਅਤੇ ਇਸ ਦਾ ਸਮਾਧਾਨ ਇੱਕ ਟਿਕਾਊ ਜੀਵਨ ਸ਼ੈਲੀ ਹੈ, ਜਿਸ ਦਾ ਜੈਨ ਸਮੁਦਾਇ ਸਦੀਆਂ ਤੋਂ ਪਾਲਨ ਕਰਦਾ ਆ ਰਿਹਾ ਹੈ ਅਤੇ ਇਹ ਭਾਰਤ ਦੇ ਮਿਸ਼ਨ ਲਾਇਫ (India's Mission LiFE) ਦੇ ਅਨੁਰੂਪ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਨਵਕਾਰ ਮਹਾਮੰਤਰ ਦਿਵਸ (Navkar Mahamantra Divas) ‘ਤੇ 9 ਸੰਕਲਪ ਪ੍ਰਸਤਾਵਿਤ ਕੀਤੇ

Posted On: 09 APR 2025 11:06AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿੱਖੇ ਨਵਕਾਰ ਮਹਾਮੰਤਰ ਦਿਵਸ (Navkar Mahamantra Divas) ਦਾ ਉਦਘਾਟਨ ਕੀਤਾ ਅਤੇ ਇਸ ਕਾਰਜਕ੍ਰਮ ਵਿੱਚ ਹਿੱਸਾ ਲਿਆ। ਇਸ ਅਵਸਰ ਤੇ ਉਪਸਥਿਤ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਵਕਾਰ ਮੰਤਰ(Navkar Mantra) ਦੇ ਗਹਿਨ ਅਧਿਆਤਮਿਕ ਅਨੁਭਵ ਸਾਂਝੇ ਕਰਦੇ ਹੋਏ ਮਨ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਦੀ ਇਸ ਸਮਰੱਥਾ ਤੇ ਚਰਚਾ ਕੀਤ। ਉਨ੍ਹਾਂ ਨੇ ਸ਼ਾਂਤੀ ਦੀ ਅਦੁੱਤੀ ਭਾਵਨਾ ਦਾ ਉਲੇਖ ਕਰਦੇ ਹੋਏ ਕਿਹਾ ਕਿ ਇਹ ਸ਼ਬਦਾਂ ਅਤੇ ਵਿਚਾਰਾਂ ਤੋਂ ਪਰੇ  ਹੈ ਅਤੇ ਮਨ ਤੇ ਚੇਤਨਾ ਦੇ ਅੰਦਰ ਗਹਿਰਾਈ ਨਾਲ ਗੂੰਜਦੀ ਹੈ। ਸ਼੍ਰੀ ਮੋਦੀ ਨੇ ਨਵਕਾਰ ਮੰਤਰ (Navkar Mantra) ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਇਸ ਦੇ ਪਵਿੱਤਰ ਛੰਦਾਂ (sacred verses) ਦਾ ਪਾਠ ਕਰਦੇ ਹੋਏ ਮੰਤਰ ਨੂੰ ਊਰਜਾ ਦਾ ਏਕੀਕ੍ਰਿਤ ਪ੍ਰਵਾਹ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਸਥਿਰਤਾ, ਸਮਭਾਵ ਅਤੇ ਚੇਤਨਾ ਤੇ ਅੰਦਰੂਨੀ ਪ੍ਰਕਾਸ਼ ਦੀ ਸੁਮੇਲ ਵਾਲੀ ਤਾਲ (ਲੈ) ਦਾ ਪ੍ਰਤੀਕ ਹੈ। ਆਪਣੇ ਵਿਅਕਤੀਗਤ ਅਨੁਭਵ ਤੇ ਵਿਚਾਰ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਉਹ ਆਪਣੇ ਅੰਦਰ ਨਵਕਾਰ ਮੰਤਰ (Navkar Mantra) ਦੀ ਅਧਿਆਤਮਿਕ ਸ਼ਕਤੀ ਨੂੰ ਮਹਿਸੂਸ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਕਈ ਵਰ੍ਹਿਆਂ ਪਹਿਲੇ ਬੰਗਲੁਰੂ ਵਿੱਚ ਇਸ ਤਰ੍ਹਾਂ ਦੇ ਸਮੂਹਿਕ ਜਾਪ ਸਮਾਗਮ ਦੀ ਯਾਦ ਨੂੰ ਸਾਂਝਾ ਕੀਤਾ ਜਿਸ ਨੇ ਉਨ੍ਹਾਂ ਦੇ ਜੀਵਨ ਤੇ ਇੱਕ ਅਮਿਟ ਛਾਪ ਛੱਡੀ। ਪ੍ਰਧਾਨ ਮੰਤਰੀ ਨੇ ਦੇਸ਼ ਅਤੇ ਵਿਦੇਸ਼ ਵਿੱਚ ਲੱਖਾਂ ਨੇਕ ਆਤਮਾਵਾਂ ਦੇ ਇੱਕ ਏਕੀਕ੍ਰਿਤ ਚੇਤਨਾ ਵਿੱਚ ਇਕੱਠਿਆਂ ਆਉਣ ਦੇ ਅਦੁੱਤੀ ਅਨੁਭਵ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਸਮੂਹਿਕ ਊਰਜਾ ਅਤੇ ਸਿੰਕ੍ਰੋਨਾਇਜ਼ਡ ਸ਼ਬਦਾਂ ਤੇ ਚਰਚਾ ਕਰਦੇ ਹੋਏ ਕਿਹਾ ਕਿ ਇਹ ਵਾਸਤਵ ਵਿੱਚ ਅਸਾਧਾਰਣ ਅਤੇ ਅਭੂਤਪੂਰਵ ਹੈ।

 

ਗੁਜਰਾਤ ਵਿੱਚ ਆਪਣੀ ਮਾਤਭੂਮੀ ਤੇ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਹਰ ਗਲੀ ਵਿੱਚ ਜੈਨ ਧਰਮ ਦਾ ਪ੍ਰਭਾਵ ਸਪਸ਼ਟ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਸ ਪ੍ਰਕਾਰ ਨਾਲ ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਜੈਨ ਆਚਾਰੀਆਂ (Jain Acharyas) ਦੀ ਸੰਗਤ ਵਿੱਚ ਰਹਿਣ ਦਾ ਸੁਭਾਗ ਮਿਲਿਆ। ਉਨ੍ਹਾਂ ਨੇ ਕਿਹਾ ਕਿ ਨਵਕਾਰ ਮੰਤਰ (Navkar Mantra) ਕੇਵਲ ਇੱਕ ਮੰਤਰ ਨਹੀਂ ਹੈ, ਬਲਕਿ  ਆਸਥਾ ਦਾ ਮੂਲ ਅਤੇ ਜੀਵਨ ਦਾ ਸਾਰ ਹੈ। ਉਨ੍ਹਾਂ ਨੇ ਇਸ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇਹ ਅਧਿਆਤਮਿਕਤਾ ਤੋਂ ਪਰੇ ਹੈ, ਵਿਅਕਤੀਆਂ ਅਤੇ ਸਮਾਜ ਦਾ ਸਮਾਨ ਰੂਪ ਨਾਲ ਮਾਰਗਦਰਸ਼ਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਨਵਕਾਰ ਮੰਤਰ (Navkar Mantra)  ਦਾ ਹਰ ਛੰਦ ਅਤੇ ਇੱਥੋਂ ਤਕ ਕਿ ਹਰ ਸ਼ਬਦਾਂਸ਼ (every syllable) ਸਾਰਥਕ ਭਾਵ ਰੱਖਦਾ ਹੈ। ਉਨ੍ਹਾਂ ਨੇ ਕਿਹਾ ਮੰਤਰ ਦਾ ਪਾਠ ਕਰਦੇ ਸਮੇਂ, ਵਿਅਕਤੀ ਪੰਚ ਪਰਮੇਸ਼ਠੀ (Panch Parmeshthi) ਨੂੰ ਨਮਨ ਕਰਦਾ ਹੈ ਅਤੇ ਇਸੇ ਵਿਸ਼ੇ ਤੇ ਵਿਸਤਾਰ ਨਾਲ ਚਰਚਾ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਅਰਿਹੰਤ (Arihants), ਜਿਨ੍ਹਾਂ ਨੇ ਕੇਵਲ ਗਿਆਨ (Keval Gyan) ਪ੍ਰਾਪਤ ਕੀਤਾ ਹੈ ਅਤੇ ਉਹ "ਭਵਯ ਜੀਵਾਂ," (Bhavya Jeevas) ਦਾ ਮਾਰਗ ਦਰਸ਼ਨ ਕਰਦੇ ਹਨ, 12 ਦਿੱਬ  ਗੁਣਾਂ ਨੂੰ ਧਾਰਨ ਕਰਦੇ ਹਨ, ਜਦਕਿ ਸਿੱਧਜਿਨ੍ਹਾਂ ਨੇ ਅੱਠ ਕਰਮਾਂ ਤੋਂ ਮੁਕਤ ਹੁੰਦੇ ਹੋਏ ਮੋਕਸ਼ ਪ੍ਰਾਪਤ ਕੀਤਾ ਹੈਅਤੇ ਉਹ ਅੱਠ ਸ਼ੁੱਧ ਗੁਣਾਂ ਨਾਲ ਸੰਪੰਨ ਹਨ। ਉਨ੍ਹਾਂ ਨੇ ਕਿਹਾ ਕਿ ਆਚਾਰੀਆ (Acharyas) ਮਹਾਵਰਤ (Mahavrat) ਦਾ ਪਾਲਨ ਕਰਦੇ ਹਨ ਅਤੇ ਪਥ ਪ੍ਰਦਰਸ਼ਕ ਦੇ ਰੂਪ ਵਿੱਚ ਕਾਰਜ ਕਰਦੇ ਹਨ, ਜੋ 36 ਗੁਣਾਂ ਨੂੰ ਅਪਣਾਉਂਦੇ ਹਨ, ਜਦਕਿ ਉਪਾਧਿਆਇ (Upadhyayas) ਮੋਕਸ਼ ਮਾਰਗ (ਮੋਕਸ਼ ਪਥ-Moksha path) ਦਾ ਗਿਆਨ ਦਿੰਦੇ ਹਨ, ਜੋ 25 ਗੁਣਾਂ ਨਾਲ ਸਮ੍ਰਿੱਧ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਧੂ ਤਪੱਸਿਆ ਦੇ ਜ਼ਰੀਏ ਆਪਣੇ ਆਪ ਨੂੰ ਸ਼ੁੱਧ ਕਰਦੇ ਹਨ ਅਤੇ ਮੋਕਸ਼ ਦੇ ਮਾਰਗ ਦੀ ਤਰਫ਼ ਅੱਗੇ ਵਧਦੇ ਹਨਜਿਸ ਵਿੱਚ 27 ਮਹਾਨ ਗੁਣ ਹੁੰਦੇ ਹਨ। ਉਨ੍ਹਾਂ ਨੇ ਇਨ੍ਹਾਂ ਸਾਰੇ ਪੂਜਣਯੋਗ ਪ੍ਰਾਣੀਆਂ ਨਾਲ ਜੁੜੀ ਅਧਿਆਤਮਿਕ ਗਹਿਰਾਈ ਅਤੇ ਗੁਣਾਂ ਬਾਰੇ ਭੀ ਚਰਚਾ ਕੀਤੀ।

 

ਸ਼੍ਰੀ ਮੋਦੀ ਨੇ ਕਿਹਾ ਕਿ ਨਵਕਾਰ ਮੰਤਰ ਦਾ ਪਾਠ ਕਰਦੇ ਸਮੇਂ 108 ਦਿੱਬ  ਗੁਣਾਂ ਨੂੰ ਨਮਨ ਕੀਤਾ ਜਾਂਦਾ ਹੈ ਅਤੇ ਮਾਨਵਤਾ ਦੇ ਕਲਿਆਣ ਨੂੰ ਯਾਦ ਕੀਤਾ ਜਾਂਦਾ ਹੈ( “One bows to the 108 divine qualities and remembers the welfare of humanity when reciting the Navkar Mantra”)। ਉਨ੍ਹਾਂ ਨੇ ਕਿਹਾ ਇਹ ਮੰਤਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਗਿਆਨ ਅਤੇ ਕਰਮ ਹੀ ਜੀਵਨ ਦੀਆਂ ਸੱਚੀਆਂ ਦਿਸ਼ਾਵਾਂ ਹਨ, ਗੁਰੂ ਮਾਰਗਦਰਸ਼ਕ ਪ੍ਰਕਾਸ਼ ਦੇ ਰੂਪ ਵਿੱਚ ਹੈ ਅਤੇ ਮਾਰਗ ਆਪਣੇ ਅੰਦਰ ਤੋਂ ਹੀ ਨਿਕਲਦਾ ਹੈ। ਉਨ੍ਹਾਂ ਨੇ ਨਵਕਾਰ ਮੰਤਰ (Navkar Mantra) ਦੀਆਂ ਸਿੱਖਿਆਵਾਂ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਆਤਮ-ਵਿਸ਼ਵਾਸ ਅਤੇ ਵਿਅਕਤੀ ਦੀ ਖ਼ੁਦ ਦੀ ਯਾਤਰਾ ਦੀ ਸ਼ੁਰੂਆਤ ਨੂੰ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸਲੀ ਦੁਸ਼ਮਣ ਖ਼ੁਦ ਦੇ ਅੰਦਰ ਹੈ ਇਸ ਲਈ ਨਕਾਰਾਤਮਕ ਵਿਚਾਰ, ਆਤਮਵਿਸ਼ਵਾਸ, ਦੁਸ਼ਮਣੀ ਅਤੇ ਸੁਆਰਥ ਇਨ੍ਹਾਂ ਸਭ 'ਤੇ ਜਿੱਤ ਪ੍ਰਾਪਤ ਕਰਨਾ ਹੀ ਵਾਸਤਵਿਕ ਜਿੱਤ ਹੈ ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜੈਨ ਧਰਮ ਵਿਅਕਤੀਆਂ ਨੂੰ ਬਾਹਰੀ ਦੁਨੀਆ ਦੀ ਬਜਾਏ ਖ਼ੁਦ ਤੇ ਜਿੱਤ ਪ੍ਰਾਪਤ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ ਉਨ੍ਹਾਂ ਨੇ ਕਿਹਾ ਕਿ ਆਤਮ-ਵਿਜੈ ਵਿਅਕਤੀ ਨੂੰ ਅਰਿਹੰਤ (Arihant) ਬਣਾਉਂਦੀ ਹੈ ਉਨ੍ਹਾਂ ਨੇ ਕਿਹਾ ਕਿ ਨਵਕਾਰ ਮੰਤਰ (Navkar Mantra) ਇੱਕ ਇੱਕ ਐਸਾ ਮਾਰਗ ਹੈ ਜੋ ਵਿਅਕਤੀ ਨੂੰ ਅੰਦਰੋਂ ਸ਼ੁੱਧ ਕਰਦਾ ਹੈ ਅਤੇ ਉਸ ਨੂੰ ਸਦਭਾਵ ਅਤੇ ਸਦਭਾਵਨਾ ਦੀ ਤਰਫ਼ ਲੈ ਜਾਂਦਾ ਹੈ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਕਾਰ ਮੰਤਰ (Navkar Mantra) ਵਾਸਤਵ ਵਿੱਚ ਮਾਨਵ ਧਿਆਨ, ਅਭਿਆਸ ਅਤੇ ਆਤਮ-ਸ਼ੁੱਧੀ ਦਾ ਮੰਤਰ ਹੈ (“Navkar Mantra is truly a mantra of human meditation, practice, and self-purification”,)। ਪੀੜ੍ਹੀਆਂ ਤੋਂ ਚਲੀਆਂ ਆ ਰਹੀਆਂ ਹੋਰ ਭਾਰਤੀ ਮੌਖਿਕ ਅਤੇ ਸ਼ਾਸਤਰੀ ਪਰੰਪਰਾਵਾਂ ਦੀ ਤਰ੍ਹਾਂ ਇਸ ਦੇ ਆਲਮੀ ਪਰਿਪੇਖ ਅਤੇ ਇਸ ਦੀ ਕਾਲ-ਅਤੀਤ ਪ੍ਰਕ੍ਰਿਤੀ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਪਹਿਲੇ ਮੌਖਿਕ ਰੂਪ ਨਾਲ ਫਿਰ ਸ਼ਿਲਾਲੇਖਾਂ ਦੇ ਜ਼ਰੀਏ ਅਤੇ ਅੰਤ ਵਿੱਚ ਪ੍ਰਾਕ੍ਰਿਤ ਪਾਂਡੂਲਿਪੀਆਂ (Prakrit manuscripts) ਦੇ ਜ਼ਰੀਏ ਅੱਜ ਭੀ ਮਾਨਵਤਾ ਦਾ ਮਾਰਗਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨਵਕਾਰ ਮੰਤਰ (Navkar Mantra), ਪੰਚ ਪਰਮੇਸ਼ਠੀ ਦੀ ਵੰਦਨਾ (venerating the Panch Parmeshthi) ਦੇ ਨਾਲ-ਨਾਲ ਸਹੀ ਗਿਆਨ, ਸਹੀ ਧਾਰਨਾ ਅਤੇ ਸਹੀ ਆਚਰਣ ਦਾ ਪ੍ਰਤੀਕ ਹੈ, ਜੋ ਮੁਕਤੀ ਦਾ ਮਾਰਗ ਹੈ। ਪੂਰਨਤਾ ਦੀ ਤਰਫ਼ ਲੈ ਜਾਣ ਵਾਲੇ ਜੀਵਨ ਦੇ ਨੌਂ ਤੱਤਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਮੋਦੀ ਨੇ ਭਾਰਤੀ ਸੱਭਿਆਚਾਰ ਵਿੱਚ ਨੌਂ (9) ਅੰਕ ਦੇ ਵਿਸ਼ੇਸ਼ ਮਹੱਤਵ ਦਾ ਉਲੇਖ ਕੀਤਾ ਉਨ੍ਹਾਂ ਨੇ ਜੈਨ ਧਰਮ ਵਿੱਚ ਨੌਂ(9) ਅੰਕ ਦੀ ਪ੍ਰਮੁੱਖਤਾ ਬਾਰੇ ਵਿਸਤਾਰ ਨਾਲ ਦੱਸਿਆ, ਨਵਕਾਰ ਮੰਤਰ, ਨੌਂ(9ਤੱਤਾਂ ਅਤੇ ਨੌਂ(9ਗੁਣਾਂ ਦਾ ਉਲੇਖ ਕੀਤਾ, ਨਾਲ ਹੀ ਹੋਰ ਪਰੰਪਰਾਵਾਂ ਜਿਵੇਂ ਕਿ ਨੌਂ(9ਖਜ਼ਾਨੇਨੌਂ(9 ਦਰਵਾਜ਼ੇਨੌਂ(9ਗ੍ਰਹਿ, ਦੁਰਗਾ ਦੇ ਨੌਂ(9ਰੂਪਾਂ (nine forms of Durga) ਅਤੇ ਨਵਧਾ ਭਗਤੀ (Navadha Bhakti) ਵਿੱਚ ਇਸ ਦੀ ਉਪਸਥਿਤੀ ਦਾ ਭੀ ਉਲੇਖ ਕੀਤਾ ਉਨ੍ਹਾਂ ਨੇ ਕਿਹਾ ਕਿ ਮੰਤਰਾਂ ਦਾ ਦੁਹਰਾਅ ਚਾਹੇ ਨੌਂ(9 ਵਾਰ ਹੋਵੇ ਜਾਂ ਨੌਂ(9 ਦੇ ਗੁਣਕਾਂ  ਵਿੱਚ ਜਿਵੇਂ 27,54 ਜਾਂ 108- ਸੰਖਿਆ ਨੌਂ(9 ਦੁਆਰਾ ਦਰਸਾਈ ਗਈ ਪੂਰਨਤਾ ਦਾ ਪ੍ਰਤੀਕ ਹੈ ਪ੍ਰਧਾਨ ਮੰਤਰੀ ਨੇ ਸਮਝਾਇਆ ਕਿ ਸੰਖਿਆ ਨੌਂ(9 ਸਿਰਫ਼ ਗਣਿਤ ਨਹੀਂ ਬਲਕਿ  ਇੱਕ ਦਰਸ਼ਨ ਹੈ, ਕਿਉਂਕਿ ਇਹ ਪੂਰਨਤਾ ਦੀ ਪ੍ਰਤੀਨਿਧਤਾ ਕਰਦੀ ਹੈ ਉਨ੍ਹਾਂ ਨੇ ਕਿਹਾ ਕਿ ਪੂਰਨਤਾ ਪ੍ਰਾਪਤ ਕਰਨ ਦੇ ਬਾਅਦ, ਮਨ ਅਤੇ ਬੁੱਧੀ ਸਥਿਰ ਹੋ ਜਾਂਦੀ ਹੈ ਅਤੇ ਹਰੇਕ ਇੱਛਾ ਤੋਂ ਮੁਕਤ ਹੋ ਕੇ ਉੱਪਰ ਉੱਠਦੀ ਹੈ ਉਨ੍ਹਾਂ ਨੇ ਕਿਹਾ ਕਿ ਪ੍ਰਗਤੀ ਦੇ ਬਾਅਦ ਭੀ, ਵਿਅਕਤੀ ਆਪਣੇ ਸਾਰ ਵਿੱਚ ਨਿਹਿਤ ਰਹਿੰਦਾ ਹੈ ਅਤੇ ਇਹੀ ਨਵਕਾਰ ਮੰਤਰ ਦਾ ਸਾਰ (essence of the Navkar Mantra) ਹੈ

 

ਨਵਕਾਰ ਮੰਤਰ ਦੇ ਦਰਸ਼ਨ (philosophy of the Navkar Mantra) ਦਾ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਤਾਲਮੇਲ ਰੱਖਣ ਦਾ ਉਲੇਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਆਪਣੇ ਬਿਆਨ ਨੂੰ ਦੁਹਰਾਇਆ, ਜਿਸ ਵਿੱਚ ਉਨ੍ਹਾਂ ਨੇ ਬਲ ਦਿੱਤਾ ਸੀ ਕਿ ਵਿਕਸਿਤ ਭਾਰਤ ਪ੍ਰਗਤੀ ਅਤੇ ਵਿਰਾਸਤ ਦੋਹਾਂ ਦਾ ਪ੍ਰਤੀਕ ਹੈ ਇੱਕ ਅਜਿਹਾ ਰਾਸ਼ਟਰ ਜੋ ਨਾ ਤਾਂ ਰੁਕੇਗਾ ਅਤੇ ਨਾ ਹੀ ਲੜਖੜਾਏਗਾ, ਨਵੀਆਂ ਉਚਾਈਆਂ ਨੂੰ ਛੂਹੇਗਾ, ਫਿਰ ਭੀ ਆਪਣੀਆਂ ਪਰੰਪਰਾਵਾਂ ਵਿੱਚ ਨਿਹਿਤ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇੱਕ ਵਿਕਸਿਤ ਭਾਰਤ ਆਪਣੇ ਸੱਭਿਆਚਾਰ ਤੇ ਗਰਵ (ਮਾਣ) ਕਰੇਗਾ। ਉਨ੍ਹਾਂ ਨੇ ਤੀਰਥੰਕਰਾਂ (Tirthankaras) ਦੀਆਂ ਸਿੱਖਿਆਵਾਂ ਦੀ ਸੰਭਾਲ਼ 'ਤੇ ਬਲ ਦਿੱਤਾ। ਭਗਵਾਨ ਮਹਾਵੀਰ ਦੇ 2550ਵੇਂ ਨਿਰਵਾਣ ਮਹੋਤਸਵ (2550th Nirvana Mahotsav of Lord Mahavir) ਦੇ ਦੇਸ਼ਵਿਆਪੀ ਉਤਸਵ ਦੀ ਯਾਦ ਕਰਦੇ ਹੋਏਸ਼੍ਰੀ ਮੋਦੀ ਨੇ ਵਿਦੇਸ਼ਾਂ ਤੋਂ ਤੀਰਥੰਕਰਾਂ (Tirthankaras) ਸਹਿਤ ਪ੍ਰਾਚੀਨ ਮੂਰਤੀਆਂ ਦੀ ਵਾਪਸੀ ਦਾ ਉਲੇਖ ਕੀਤਾ। ਉਨ੍ਹਾਂ ਨੇ ਗਰਵ (ਮਾਣ) ਦੇ ਨਾਲ ਸਾਂਝਾ ਕੀਤਾ ਕਿ ਹਾਲ ਦੇ ਵਰ੍ਹਿਆਂ ਵਿੱਚ 20 ਤੋਂ ਅਧਿਕ ਤੀਰਥੰਕਰਾਂ (Tirthankaras) ਦੀਆਂ ਮੂਰਤੀਆਂ ਭਾਰਤ ਵਾਪਸ ਲਿਆਂਦੀਆ ਗਈਆਂ ਹਨ। ਉਨ੍ਹਾਂ ਨੇ ਭਾਰਤ ਦੀ ਪਹਿਚਾਣ ਨੂੰ ਆਕਾਰ ਦੇਣ ਵਿੱਚ ਜੈਨ ਧਰਮ ਦੀ ਅਦੁੱਤੀ ਭੂਮਿਕਾ ਦਾ ਉਲੇਖ ਕਰਦੇ ਹੋਏ ਇਸ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਨਵੀਂ ਦਿੱਲੀ ਵਿੱਚ ਨਵੇ ਸੰਸਦ ਭਵਨ ਨੂੰ ਲੋਕਤੰਤਰ ਦੇ ਮੰਦਿਰ ਦੀ ਸੰਗਿਆ ਦਿੰਦੇ ਹੋਏ ਉਨ੍ਹਾਂ ਨੇ ਜੈਨ ਧਰਮ ਦੇ ਸਪਸ਼ਟ ਪ੍ਰਭਾਵ ਦੀ ਤਰਫ਼ ਸੰਕੇਤ ਕੀਤਾ। ਉਨ੍ਹਾਂ ਨੇ ਸ਼ਾਰਦੁਲ ਗੇਟ ਪ੍ਰਵੇਸ਼ ਦੁਆਰ (Shardul Gate entrance) 'ਤੇ ਆਰਕੀਟੈਕਚਰਲ ਗੈਲਰੀ ਵਿੱਚ ਸੰਮੇਦ ਸ਼ਿਖਰ (Sammed Shikhar) ਦੇ ਚਿੱਤਰਣਲੋਕ ਸਭਾ ਦੇ ਪ੍ਰਵੇਸ਼ ਦੁਆਰ 'ਤੇ ਆਸਟ੍ਰੇਲੀਆ ਤੋਂ ਵਾਪਸ ਲਿਆਂਦੀ ਗਈ  ਤੀਰਥੰਕਰ (Tirthankara) ਦੀ ਮੂਰਤੀ, ਸੰਵਿਧਾਨ ਗੈਲਰੀ ਦੀ ਛੱਤ 'ਤੇ ਭਗਵਾਨ ਮਹਾਵੀਰ ਦੀ ਸ਼ਾਨਦਾਰ ਪੇਂਟਿੰਗ ਅਤੇ ਦੱਖਣ ਭਵਨ ਦੀ ਦੀਵਾਰ 'ਤੇ ਸਾਰੇ 24 ਤੀਰਥੰਕਰਾਂ (Tirthankara) ਦੇ ਇਕੱਠੇ ਚਿੱਤਰਣ ਦਾ ਉਲੇਖ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਰਸ਼ਨ ਭਾਰਤ ਦੇ ਲੋਕਤੰਤਰ ਦਾ ਮਾਰਗਦਰਸ਼ਨ ਕਰਦੇ ਹਨ ਅਤੇ ਸਹੀ ਮਾਰਗ ਪੱਧਰਾ ਕਰਦੇ ਹਨ ਉਨ੍ਹਾਂ ਨੇ ਪ੍ਰਾਚੀਨ ਆਗਮ ਗ੍ਰੰਥਾਂ (Agama scriptures) ਵਿੱਚ ਸ਼ਾਮਲ ਜੈਨ ਧਰਮ ਦੀਆਂ ਗਹਿਨ ਪਰਿਭਾਸ਼ਾਵਾਂ ਜਿਵੇਂ ਕਿ "ਵਥੁ ਸਹਾਵੋ ਧੰਮੋ", "ਚਰਿੱਤਮ ਖਲੁ ਧੰਮੋ", ਅਤੇ "ਜੀਵਨ ਰੱਖਨਮ ਧੰਮੋ" ("Vatthu Sahavo Dhammo," "Charittam Khalu Dhammo," and "Jivana Rakkhanam Dhammo"-"वत्थु सहवो धम्मो," "चरितं खलु धम्मो," और "जीवना रक्खनम धम्मो") ਦਾ ਉਲੇਖ ਕੀਤਾ ਪ੍ਰਧਾਨ ਮੰਤਰੀ ਨੇ ਦੁਬਾਰਾ ਪੁਸ਼ਟੀ ਕੀਤੀ ਕਿ ਸਰਕਾਰ ਇਨ੍ਹਾਂ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੋ ਕੇ,"ਸਬਕਾ ਸਾਥ, ਸਬਕਾ ਵਿਕਾਸ" ("Sabka Saath, Sabka Vikas") ਦੇ ਮੰਤਰ ਨਾਲ ਅੱਗੇ ਵਧ ਰਹੀ ਹੈ

 

ਸ਼੍ਰੀ ਮੋਦੀ ਨੇ ਕਿਹਾ ਕਿ ਜੈਨ ਸਾਹਿਤ ਭਾਰਤ ਦੀ ਬੌਧਿਕ ਵਿਰਾਸਤ ਦਾ ਅਧਾਰ ਰਿਹਾ ਹੈ ਅਤੇ ਇਸ ਗਿਆਨ ਨੂੰ ਸੰਭਾਲਣਾ ਸਾਡਾ ਕਰਤੱਵ ਹੈ। ਉਨ੍ਹਾਂ ਨੇ ਪ੍ਰਾਕ੍ਰਿਤ ਅਤੇ ਪਾਲੀ (Prakrit and Pali) ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦੇਣ ਦੇ ਸਰਕਾਰ ਦੇ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਜੈਨ ਸਾਹਿਤ ‘ਤੇ ਹੋਰ ਅਧਿਕ ਖੋਜ ਹੋ ਸਕੇਗੀ। ਉਨ੍ਹਾਂ ਨੇ ਕਿਹਾ ਕਿ ਭਾਸ਼ਾ ਦੀ ਸੰਭਾਲ਼ ਕਰਨ ਨਾਲ ਗਿਆਨ ਦਾ ਅਸਤਿਤਵ ਬਣਿਆ ਰਹਿੰਦਾ ਹੈ ਅਤੇ ਭਾਸ਼ਾ ਦਾ ਵਿਸਤਾਰ ਕਰਨ ਨਾਲ ਗਿਆਨ ਦਾ ਵਿਕਾਸ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸਦੀਆਂ ਪੁਰਾਣੀਆਂ ਜੈਨ ਪਾਂਡੂਲਿਪੀਆਂ (old Jain manuscripts) ਦੇ ਅਸਤਿਤਵ ਦਾ ਉਲੇਖ ਕੀਤਾ ਅਤੇ ਹਰੇਕ ਪੰਨੇ ਨੂੰ ਇਤਿਹਾਸ ਦਾ ਦਰਪਣ ਅਤੇ ਗਿਆਨ ਦਾ ਸਾਗਰ ਦੱਸਦੇ ਹੋਏ ਗਹਿਨ ਜੈਨ ਸਿੱਖਿਆਵਾਂ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਕਈ ਮਹੱਤਵਪੂਰਨ ਗ੍ਰੰਥਾਂ ਦੇ ਧੀਰੇ-ਧੀਰੇ ਲੁਪਤ ਹੋਣ ‘ਤੇ ਚਿੰਤਾ ਵਿਅਕਤ ਕਰਦੇ ਹੋਏ ਇਸ ਵਰ੍ਹੇ ਦੇ ਬਜਟ ਵਿੱਚ ਐਲਾਨੇ “ਗਿਆਨ ਭਾਰਤਮ ਮਿਸ਼ਨ” ("Gyan Bharatam Mission"), ਦੀ ਸ਼ੁਰੂਆਤ ਦਾ ਉਲੇਖ ਕੀਤਾ। ਉਨ੍ਹਾਂ ਨੇ ਦੇਸ਼ ਭਰ ਵਿੱਚ ਲੱਖਾਂ ਪਾਂਡੂਲਿਪੀਆਂ ਦਾ ਸਰਵੇਖਣ ਕਰਨ ਅਤੇ ਪ੍ਰਾਚੀਨ ਵਿਰਾਸਤ ਨੂੰ ਡਿਜੀਟਲ ਬਣਾਉਣ ਦੀ ਯੋਜਨਾ ਸਾਂਝੀ ਕੀਤੀ, ਜਿਸ ਨਾਲ ਪ੍ਰਾਚੀਨਤਾ ਨੂੰ ਆਧੁਨਿਕਤਾ ਨਾਲ ਜੋੜਿਆ ਜਾ ਸਕੇ। ਉਨ੍ਹਾਂ ਨੇ ਇਸ ਪਹਿਲ ਨੂੰ ‘ਅੰਮ੍ਰਿਤ ਸੰਕਲਪ’ (‘Amrit Sankalp’) ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਭਾਰਤ ਅਧਿਆਤਮਿਕਤਾ ਦੇ ਨਾਲ ਵਿਸ਼ਵ ਦਾ ਮਾਰਗਦਰਸ਼ਨ ਕਰਦੇ ਹੋਏ ਏਆਈ ਦੇ ਜ਼ਰੀਏ (through AI) ਸੰਭਾਵਨਾਵਾਂ ਦੀ ਖੋਜ ਕਰੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੈਨ ਧਰਮ ਵਿਗਿਆਨਿਕ ਅਤੇ ਸੰਵੇਦਨਸ਼ੀਲ ਦੋਨੋਂ ਹੈ, ਜੋ ਆਪਣੇ ਮੂਲ ਸਿਧਾਂਤਾਂ ਦੇ ਜ਼ਰੀਏ ਯੁੱਧ, ਆਤੰਕਵਾਦ ਅਤੇ ਵਾਤਾਵਰਣ ਸਬੰਧੀ ਮੁੱਦਿਆਂ ਜਿਹੀਆਂ ਆਲਮੀ ਚੁਣੌਤੀਆਂ ਦਾ ਸਮਾਧਾਨ ਪ੍ਰਸਤੁਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੈਨ ਪਰੰਪਰਾ ਦਾ ਪ੍ਰਤੀਕ, ਜਿਸ ਵਿੱਚ ‘ਪਰਸਪਰੋਪਗ੍ਰਹੋ ਜੀਵਨਮ” ("परस्परोपग्रहो जीवनम्"-"Parasparopagraho Jivanam") ਕਿਹਾ ਜਾਂਦਾ ਹੈ, ਸਾਰੇ ਜੀਵਾਂ ਦੀ ਪਰਸਪਰ ਨਿਰਭਰਤਾ ‘ਤੇ ਜ਼ੋਰ ਦਿੰਦਾ ਹੈ। ਉਨ੍ਹਾਂ ਨੇ ਵਾਤਾਵਰਣ ਦੀ ਸੰਭਾਲ਼, ਆਪਸੀ ਸਦਭਾਵ ਅਤੇ ਸ਼ਾਂਤੀ ਦੇ ਗਹਿਨ ਸੰਦੇਸ਼ ਦੇ ਰੂਪ ਵਿੱਚ ਜੈਨ ਧਰਮ ਦੀ ਅਹਿੰਸਾ ਦੇ ਪ੍ਰਤੀ ਪ੍ਰਤੀਬੱਧਤਾ, ਚਾਹੇ ਉਹ ਸਭ ਤੋਂ ਸੂਖਮ ਪੱਧਰ ‘ਤੇ ਹੀ ਕਿਉਂ ਨਾ ਹੋਵੇ, ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਜੈਨ ਧਰਮ ਦੇ ਪੰਜ ਪ੍ਰਮੁੱਖ ਸਿਧਾਂਤਾਂ ਨੂੰ ਸਵੀਕਾਰ ਕਰਦੇ ਹੋਏ ਅੱਜ ਦੇ ਯੁਗ ਵਿੱਚ ਅਨੇਕਾਂਤਵਾਦ (Anekantavada) ਦੇ ਦਰਸ਼ਨ ਦੀ ਪ੍ਰਾਸੰਗਿਕਤਾ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਨੇਕਾਂਤਵਾਦ (Anekantavada) ਵਿੱਚ ਵਿਸ਼ਵਾਸ ਯੁੱਧ ਅਤੇ ਸੰਘਰਸ਼ ਦੀਆਂ ਸਥਿਤੀਆਂ ਨੂੰ ਰੋਕਦਾ ਹੈ, ਦੂਸਰਿਆਂ ਦੀਆਂ ਭਾਵਨਾਵਾਂ ਅਤੇ ਦ੍ਰਿਸ਼ਟੀਕੋਣਾਂ ਦੀ ਸਮਝ ਨੂੰ ਹੁਲਾਰਾ ਦਿੰਦਾ ਹੈ। ਉਨ੍ਹਾਂ ਨੇ ਦੁਨੀਆ ਨੂੰ ਅਨੇਕਾਂਤਵਾਦ (Anekantavada) ਦੇ ਦਰਸ਼ਨ ਨੂੰ ਅਪਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਭਾਰਤ ਵਿੱਚ ਦੁਨੀਆ ਦਾ ਭਰੋਸਾ ਗਹਿਰਾ ਰਿਹਾ ਹੈ, ਭਾਰਤ ਦੇ ਪ੍ਰਯਾਸ ਅਤੇ ਪਰਿਣਾਮ ਪ੍ਰੇਰਣਾ ਦਾ ਸਰੋਤ ਬਣ ਰਹੇ ਹਨ ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਆਲਮੀ ਸੰਸਥਾਵਾਂ ਹੁਣ ਭਾਰਤ ਦੀ ਤਰਫ਼ ਦੇਖ ਰਹੀਆਂ ਹਨ ਕਿਉਂਕਿ ਇਸ ਦੀ ਪ੍ਰਗਤੀ ਨੇ ਦੂਸਰਿਆਂ ਦੇ ਲਈ ਮਾਰਗ ਖੋਲ੍ਹੇ ਹਨ। ਉਨ੍ਹਾਂ ਨੇ ਇਸ ਨੂੰ ਜੈਨ ਦਰਸ਼ਨ “ਪਰਸਪਰੋਪਗ੍ਰਹੋ ਜੀਵਨਮ” ("परस्परोपग्रहो जीवनम्"-"Parasparopagraho Jivanam") ਨਾਲ ਜੋੜਿਆ, ਜਿਸ ਵਿੱਚ ਇਸ ਬਾਤ ‘ਤੇ ਜ਼ੋਰ ਦਿੱਤਾ ਗਿਆ ਕਿ ਜੀਵਨ ਪਰਸਪਰ ਸਹਿਯੋਗ ‘ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਨੇ ਭਾਰਤ ਤੋਂ ਆਲਮੀ ਉਮੀਦਾਂ ਵਧਾ ਦਿੱਤੀਆਂ ਹਨ ਅਤੇ ਰਾਸ਼ਟਰ ਨੇ ਆਪਣੇ ਪ੍ਰਯਾਸਾਂ ਨੂੰ ਤੇਜ਼ ਕਰ ਦਿੱਤਾ ਹੈ। ਜਲਵਾਯੂ ਪਰਿਵਰਤਨ ਦੇ ਚਲੰਤ ਮੁੱਦੇ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਵਿਵਸਥਿਤ ਜੀਵਨ ਸ਼ੈਲੀ ਨੂੰ ਸਮਾਧਾਨ ਦੇ ਰੂਪ ਵਿੱਚ ਪਹਿਚਾਣਿਆ ਅਤੇ ਭਾਰਤ ਦੁਆਰਾ ਮਿਸ਼ਨ ਲਾਇਫ  (Mission LiFE) ਦੀ ਸ਼ੁਰੂਆਤ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਜੈਨ ਸਮੁਦਾਇ  ਸਦੀਆਂ ਤੋਂ ਸਾਦਗੀ, ਸੰਜਮ ਅਤੇ ਸਥਿਰਤਾ ਦੇ ਸਿਧਾਂਤਾਂ ‘ਤੇ ਜੀ ਰਿਹਾ ਹੈ। ਜੈਨ ਅਪਰਿਗ੍ਰਹ ਦੇ ਸਿਧਾਂਤਾਂ (Jain principle of Aparigraha) ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਇਨ੍ਹਾਂ ਕਦਰਾਂ-ਕੀਮਤਾਂ ਨੂੰ ਵਿਆਪਕ ਤੌਰ ‘ਤੇ ਵਿਸਤਾਰਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਸਭ ਨੂੰ, ਚਾਹੇ ਉਹ ਕਿਸੇ ਭੀ ਸਥਾਨ ‘ਤੇ ਹੋਣ, ਮਿਸ਼ਨ ਲਾਇਫ (Mission LiFE)  ਦੇ ਝੰਡਾਬਰਦਾਰ (flag bearers) ਬਣਨ ਦਾ ਆਗਰਹਿ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਸੂਚਨਾ ਦੀ ਦੁਨੀਆ ਵਿੱਚ ਗਿਆਨ ਭਰਪੂਰ ਮਾਤਰਾ ਵਿੱਚ ਹੈ, ਲੇਕਿਨ ਗਿਆਨ ਦੇ ਬਿਨਾ ਇਸ ਵਿੱਚ ਗਹਿਰਾਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੈਨ ਧਰਮ ਸਹੀ ਮਾਰਗ ਤਲਾਸ਼ਣ ਦੇ ਲਈ ਗਿਆਨ ਅਤੇ ਬੁੱਧੀ ਦੇ ਦਰਮਿਆਨ ਸੰਤੁਲਨ ਸਿਖਾਉਂਦਾ ਹੈ। ਉਨ੍ਹਾਂ ਨੇ ਨੌਜਵਾਨਾਂ ਦੇ ਲਈ ਇਸ ਸੰਤੁਲਨ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ, ਜਿੱਥੇ ਟੈਕਨੋਲੋਜੀ ਨੂੰ ਮਾਨਵੀ ਸਪਰਸ਼ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਕੌਸ਼ਲ ਨੂੰ ਆਤਮਾ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨਵਕਾਰ ਮਹਾਮੰਤਰ (Navkar Mahamantra) ਨਵੀਂ ਪੀੜ੍ਹੀ ਦੇ ਲਈ ਗਿਆਨ ਅਤੇ ਦਿਸ਼ਾ ਦੇ ਸਰੋਤ ਦੇ ਰੂਪ ਵਿੱਚ ਕਾਰਜ ਕਰ ਸਕਦਾ ਹੈ।

 

 

ਸ਼੍ਰੀ ਮੋਦੀ ਨੇ ਸਮੂਹਿਕ ਨਵਕਾਰ ਮੰਤਰ (Navkar Mantra) ਦੇ ਜਾਪ ਦੇ ਬਾਅਦ ਸਾਰਿਆਂ ਨੂੰ ਨੌਂ ਸੰਕਲਪ (nine resolutions) ਲੈਣ ਦਾ ਆਗਰਹਿ ਕੀਤਾ। ਇਨ੍ਹਾਂ ਵਿੱਚ ਪਹਿਲਾ ਸੰਕਲਪ ‘ਜਲ ਸੰਭਾਲ਼’ ਸੀ। ਉਨ੍ਹਾਂ ਨੇ ਬੁੱਧੀ ਸਾਗਰ ਮਹਾਰਾਜ ਜੀ (Buddhi Sagar Maharaj Ji) ਦੇ ਸ਼ਬਦਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ 100 ਸਾਲ ਪਹਿਲੇ ਭਵਿੱਖਬਾਣੀ ਕੀਤੀ ਸੀ ਕੀ ਪਾਣੀ ਦੁਕਾਨਾਂ ‘ਤੇ ਵੇਚਿਆ ਜਾਵੇਗਾ। ਉਨ੍ਹਾਂ ਨੇ ਪਾਣੀ ਦੀ ਹਰ ਬੂੰਦ ਦਾ ਮਹੱਤਵ ਸਮਝਣ ਅਤੇ ਉਸ ਨੂੰ ਬਚਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਦੂਸਰਾ ਸੰਕਲਪ ‘ਏਕ ਪੇੜ ਮਾਂ ਕੇ ਨਾਮ ‘ਤੇ ਲਗਾਉਣ ’ (‘plant a tree in Mother’s Name’) ਦਾ ਹੈ। ਉਨ੍ਹਾਂ ਨੇ ਹਾਲ ਦੇ ਮਹੀਨਿਆਂ ਵਿੱਚ 100 ਕਰੋੜ ਤੋਂ ਅਧਿਕ ਪੇੜ ਲਗਾਏ ਜਾਣ ਦਾ ਉਲੇਖ ਕਰਦੇ ਹੋਏ ਸਾਰਿਆਂ ਨੂੰ ਆਪਣੀ ਮਾਂ ਦੇ ਨਾਮ ‘ਤੇ ਇੱਕ ਪੇੜ ਲਗਾਉਣ ਅਤੇ ਉਨ੍ਹਾਂ ਦੇ ਅਸ਼ੀਰਵਾਦ ਦੀ ਤਰ੍ਹਾਂ ਉਸ ਦਾ ਪਾਲਣ-ਪੋਸ਼ਣ ਕਰਨ ਦਾ ਆਗਰਹਿ ਕੀਤਾ। ਉਨ੍ਹਾਂ ਨੇ ਇਸ ਸਬੰਧ ਵਿੱਚ ਗੁਜਰਾਤ ਵਿੱਚ 24 ਤੀਰਥੰਕਰਾਂ (Tirthankaras) ਨਾਲ ਸਬੰਧਿਤ 24 ਪੇੜ ਲਗਾਉਣ ਦੇ ਆਪਣੇ ਪ੍ਰਯਾਸਾਂ ਨੂੰ ਭੀ ਯਾਦ ਕੀਤਾ, ਜੋ ਕੁਝ ਬਿਰਖਾਂ ਦੀ ਅਣ-ਉਪਲਬਧਤਾ ਦੇ ਕਾਰਨ ਪੂਰਨ ਨਹੀਂ ਹੋ ਸਕਿਆ। ਹਰ ਗਲੀ, ਮੁਹੱਲੇ ਅਤੇ ਸ਼ਹਿਰ ਵਿੱਚ ਸਵੱਛਤਾ ਦੇ ਮਹੱਤਵ ‘ਤੇ ਬਲ ਦਿੰਦੇ ਹੋਏ, ਸਾਰਿਆਂ ਨੂੰ ਇਸ ਮਿਸ਼ਨ ਵਿੱਚ ਯੋਗਦਾਨ ਦੇਣ ਦਾ ਆਗਰਹਿ ਕਰਦੇ ਹੋਏ, ਸ਼੍ਰੀ ਮੋਦੀ ਨੇ ਤੀਸਰੇ ਸੰਕਲਪ ਦੇ ਰੂਪ ਵਿੱਚ ‘ਸਵੱਛਤਾ ਮਿਸ਼ਨ’ ਦਾ ਉਲੇਖ ਕੀਤਾ। ‘ਵੋਕਲ ਫੌਰ ਲੋਕਲ’ (‘Vocal for Local’) ਚੌਥਾ ਸੰਕਲਪ ਹੈ, ਉਨ੍ਹਾਂ ਨੇ ਸਥਾਨਕ ਤੌਰ ‘ਤੇ ਨਿਰਮਿਤ ਉਤਪਾਦਾਂ ਨੂੰ ਹੁਲਾਰਾ ਦੇਣ, ਉਨ੍ਹਾਂ ਨੂੰ ਆਲਮੀ ਬਣਾਉਣ ਅਤੇ ਉਨ੍ਹਾਂ ਵਸਤੂਆਂ ਦਾ ਸਮਰਥਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ, ਜਿਨ੍ਹਾਂ ਵਿੱਚ ਭਾਰਤੀ ਮਿੱਟੀ (Indian soil) ਅਤੇ ਭਾਰਤੀ ਸ਼੍ਰਮਿਕਾਂ ਦੇ ਪਸੀਨੇ ਦੀ ਖੁਸ਼ਬੂ (sweat of Indian workers) ਹੈ। ਪੰਜਵਾਂ ਸੰਕਲਪ ‘ਭਾਰਤ ਦੀ ਖੋਜ’ (‘explore India’) ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਵਿਦੇਸ਼ ਯਾਤਰਾ ਕਰਨ ਤੋਂ ਪਹਿਲੇ ਭਾਰਤ ਦੇ ਵਿਵਿਧ ਰਾਜਾਂ, ਸੱਭਿਆਚਾਰਾਂ ਅਤੇ ਖੇਤਰਾਂ ਦਾ ਪਤਾ ਲਗਾਉਣ ਦਾ ਆਗਰਹਿ ਕੀਤਾ, ਦੇਸ਼ ਦੇ ਹਰ ਕੋਣੇ ਦੀ ਵਿਸ਼ਿਸ਼ਟਤਾ ਅਤੇ ਕਦਰਾਂ-ਕੀਮਤਾਂ ‘ਤੇ ਬਲ ਦਿੱਤਾ। ‘ਪ੍ਰਾਕ੍ਰਿਤਿਕ ਖੇਤੀ ਨੂੰ ਅਪਣਾਉਣਾ (‘Adopting Natural Farming’) ਛੇਵਾਂ ਸੰਕਲਪ ਹੈ, ਪ੍ਰਧਾਨ ਮੰਤਰੀ ਨੇ ਜੈਨ ਸਿਧਾਂਤ ਦਾ ਉਲੇਖ ਕੀਤਾ ਕਿ ਇੱਕ ਜੀਵ ਨੂੰ ਦੂਸਰੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਅਤੇ ਧਰਤੀ ਮਾਤਾ (Mother Earth) ਨੂੰ ਰਸਾਇਣਾਂ ਤੋਂ ਮੁਕਤ ਕਰਨ, ਕਿਸਾਨਾਂ ਦਾ ਸਮਰਥਨ ਕਰਨ ਅਤੇ ਪ੍ਰਾਕ੍ਰਿਤਿਕ ਖੇਤੀ ਨੂੰ ਹੁਲਾਰਾ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸੱਤਵੇਂ ਸੰਕਲਪ ਦੇ ਰੂਪ ਵਿੱਚ ‘ਤੰਦਰੁਸਤ ਜੀਵਨਸ਼ੈਲੀ’ (‘Healthy Lifestyle’) ਦਾ ਪ੍ਰਸਤਾਵ ਰੱਖਿਆ ਅਤੇ ਬਾਜਰਾ (millets- ਸ਼੍ਰੀ ਅੰਨ-Shri Anna), ਸਹਿਤ ਭਾਰਤੀ ਆਹਾਰ ਪਰੰਪਰਾਵਾਂ ਦੀ ਵਾਪਸੀ, ਤੇਲ ਦੀ ਖਪਤ ਨੂੰ 10% ਤੱਕ ਘੱਟ ਕਰਨ ਅਤੇ ਸੰਜਮ ਅਤੇ ਨਿਯਮ ਦੇ ਜ਼ਰੀਏ ਤੰਦਰੁਸਤ ਬਣਾਈ ਰੱਖਣ ਦਾ ਸਮਰਥਨ ਕੀਤਾ। ਉਨ੍ਹਾਂ ਨੇ ਅੱਠਵੇਂ ਸੰਕਲਪ ਦੇ ਰੂਪ ਵਿੱਚ ‘ਯੋਗ ਅਤੇ ਖੇਡਾਂ ਨੂੰ ਸ਼ਾਮਲ ਕਰਨਾ’ (‘Incorporating Yoga and Sports’) ਪ੍ਰਸਤਾਵਿਤ ਕੀਤਾ ਅਤੇ ਸਰੀਰਕ ਸਿਹਤ ਅਤੇ ਮਾਨਸਿਕ ਸ਼ਾਂਤੀ ਸੁਨਿਸ਼ਚਿਤ ਕਰਨ ਦੇ ਲਈ ਯੋਗ ਅਤੇ ਖੇਡਾਂ ਨੂੰ ਘਰ, ਕੰਮ, ਸਕੂਲ ਜਾਂ ਪਾਰਕ ਕਿਤੇ ਭੀ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ‘ਤੇ ਜ਼ੋਰ ਦਿੱਤਾ। ਹੱਥ ਪਕੜ ਕੇ ਜਾਂ ਥਾਲੀ ਭਰ ਕੇ ਜਿਵੇਂ ਭੀ ਹੋਵੇ ਵੰਚਿਤਾਂ ਦੀ ਸਹਾਇਤਾ ਕਰਨ ਦੇ ਮਹੱਤਵ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਸੇਵਾ ਦੇ ਸੱਚੇ ਸਾਰ ਦੇ ਰੂਪ ਵਿੱਚ ‘ਗ਼ਰੀਬਾਂ ਦੀ ਸਹਾਇਤਾ’ (‘Helping the Poor’) ਨੂੰ ਨੌਂਵੇਂ ਅਤੇ ਅੰਤਿਮ ਸੰਕਲਪ ਦੇ ਰੂਪ ਵਿੱਚ ਪ੍ਰਸਤਾਵਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸੰਕਲਪ ਜੈਨ ਧਰਮ ਦੇ ਸਿਧਾਂਤਾਂ ਅਤੇ ਇੱਕ ਸਥਾਈ ਅਤੇ ਸਦਭਾਵਨਾਪੂਰਨ ਭਵਿੱਖ ਦੇ ਦ੍ਰਿਸ਼ਟੀਕੋਣ ਨਾਲ ਤਾਲਮੇਲ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਨੌਂ ਸੰਕਲਪ ਵਿਅਕਤੀਆਂ ਵਿੱਚ ਨਵੀਂ ਊਰਜਾ ਭਰਨਗੇ ਅਤੇ ਯੁਵਾ ਪੀੜ੍ਹੀ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਨਗੇ। ਇਨ੍ਹਾਂ ਦੇ ਲਾਗੂਕਰਨ ਨਾਲ ਸਮਾਜ ਵਿੱਚ ਸ਼ਾਂਤੀ, ਸਦਭਾਵ ਅਤੇ ਕਰੁਣਾ ਨੂੰ ਹੁਲਾਰਾ ਮਿਲੇਗਾ।

 

ਜੈਨ ਧਰਮ ਦੇ ਸਿਧਾਂਤ, ਜਿਨ੍ਹਾਂ ਵਿੱਚ ਰਤਨਤ੍ਰਯ, ਦਸਲਕਸ਼ਣਸੋਲਹ ਕਰਣ (Ratnatraya, Daslakshan, Solah Karan), ਅਤੇ ਪਰਯੁਸ਼ਣ (Paryushan), ਜਿਹੇ ਤਿਉਹਾਰ ਸ਼ਾਮਲ ਹਨ, ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਤਮ-ਕਲਿਆਣ ਦਾ ਮਾਰਗ ਪੱਧਰਾ ਕਰਦੇ ਹਨ। ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਵਿਸ਼ਵ ਨਵਕਾਰ ਮੰਤਰ ਦਿਵਸ (World Navkar Mantra Day) ਆਲਮੀ ਪੱਧਰ ‘ਤੇ ਸੁਖ, ਸ਼ਾਂਤੀ ਅਤੇ ਸਮ੍ਰਿੱਧੀ ਨੂੰ ਨਿਰੰਤਰ ਵਧਾਏਗਾ। ਉਨ੍ਹਾਂ ਨੇ ਇਸ ਆਯੋਜਨ ਦੇ ਲਈ ਸਾਰੀਆਂ ਚਾਰ ਸੰਪ੍ਰਦਾਵਾਂ ਦੇ ਇਕੱਠਿਆਂ ਆਉਣ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ ਇਸ ਨੂੰ ਏਕਤਾ ਦਾ ਪ੍ਰਤੀਕ ਦੱਸਦੇ ਹੋਏ, ਪੂਰੇ ਦੇਸ਼ ਵਿੱਚ ਏਕਤਾ ਦੇ ਸੰਦੇਸ਼ ਨੂੰ ਫੈਲਾਉਣ ਦੇ ਮਹੱਤਵ ‘ਤੇ ਬਲ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਕੋਈ ਭੀ “ਭਾਰਤ ਮਾਤਾ ਕੀ ਜੈ” ("Bharat Mata Ki Jai") ਦਾ ਨਾਅਰਾ ਲਗਾਉਂਦਾ ਹੈ, ਉਸ ਨੂੰ ਗਲੇ ਲਗਾਉਣਾ ਚਾਹੀਦਾ ਹੈ ਅਤੇ ਉਸ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਇਹ ਊਰਜਾ ਇੱਕ ਵਿਕਸਿਤ ਭਾਰਤ ਦੀ ਅਧਾਰਸ਼ਿਲਾ ਨੂੰ ਮਜ਼ਬੂਤ ਕਰਦੀ ਹੈ।

 

ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ ਵਿਭਿੰਨ ਸਥਾਨਾਂ ‘ਤੇ ਪ੍ਰਾਪਤ ਹੋ ਰਹੇ ਗੁਰੂ ਭਗਵੰਤਾਂ (Guru Bhagwants) ਦੇ ਅਸ਼ੀਰਵਾਦ ਦੇ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਇਸ ਆਲਮੀ ਆਯੋਜਨ ਦੇ ਲਈ ਪੂਰੇ ਜੈਨ ਸਮੁਦਾਇ ਪ੍ਰਤੀ ਆਪਣਾ ਸਨਮਾਨ ਵਿਅਕਤ ਕੀਤਾ। ਉਨ੍ਹਾਂ ਨੇ ਅਚਾਰੀਆ ਭਗਵੰਤਾਂ (Acharya Bhagwants), ਮੁਨੀ ਮਹਾਰਾਜਾਂ (Muni Maharajs), ਸ਼੍ਰਾਵਕ-ਸ਼੍ਰਾਵਿਕਾਵਾਂ (Shravak-Shravikas) ਅਤੇ ਦੇਸ਼-ਵਿਦੇਸ਼ ਤੋਂ ਇਸ ਆਯੋਜਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਆਪਣਾ ਨਮਨ ਕੀਤਾ। ਉਨ੍ਹਾਂ ਨੇ ਇਸ ਇਤਿਹਾਸਿਕ ਆਯੋਜਨ ਦੇ ਲਈ ਜੇਆਈਟੀਓ (JITO)  ਨੂੰ ਉਨ੍ਹਾਂ ਦੇ ਪ੍ਰਯਾਸਾਂ ਦੇ ਲਈ ਵਧਾਈਆਂ ਦਿੱਤੀਆਂ ਅਤੇ ਗੁਜਰਾਤ ਦੇ ਗ੍ਰਹਿ ਮੰਤਰੀ ਸ਼੍ਰੀ ਹਰਸ਼ ਸੰਘਵੀ, ਜੇਆਈਟੀਓ ਅਪੈਕਸ ਚੇਅਰਮੈਨ ਸ਼੍ਰੀ ਪ੍ਰਿਥਵੀਰਾਜ ਕੋਠਾਰੀ, ਪ੍ਰਧਾਨ ਸ਼੍ਰੀ ਵਿਜੈ ਭੰਡਾਰੀ, ਹੋਰ ਜੇਆਈਟੀਓ ਅਧਿਕਾਰੀਆਂ (other JITO officials) ਅਤੇ ਦੁਨੀਆ ਭਰ ਤੋਂ ਆਏ ਪਤਵੰਤਿਆਂ ਦੀ ਉਪਸਥਿਤੀ ਨੂੰ ਸਵੀਕਾਰ ਕਰਦੇ ਹੋਏ ਇਸ ਜ਼ਿਕਰਯੋਗ ਆਯੋਜਨ ਦੀ ਸਫ਼ਲਤਾ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪਿਛੋਕੜ

ਨਵਕਾਰ ਮਹਾਮੰਤਰ ਦਿਵਸ (Navkar Mahamantra Divas) ਅਧਿਆਤਮਿਕ ਸਦਭਾਵ ਅਤੇ ਨੈਤਿਕ ਚੇਤਨਾ ਦਾ ਇੱਕ ਮਹੱਤਵਪੂਰਨ ਉਤਸਵ ਹੈ ਅਤੇ ਇਹ ਜੈਨ ਧਰਮ ਵਿੱਚ ਸਭ ਤੋਂ ਅਧਿਕ ਪੂਜਣਯੋਗ ਅਤੇ ਸਰਬਵਿਆਪਕ ਮੰਤਰ ਨਵਕਾਰ ਮਹਾਮੰਤਰ (Navkar Mahamantra) ਦੇ ਸਮੂਹਿਕ ਜਾਪ ਦੇ ਜ਼ਰੀਏ ਲੋਕਾਂ ਨੂੰ ਇਕਜੁੱਟ ਕਰਨ ਦਾ ਪ੍ਰਯਾਸ ਕਰਦਾ ਹੈ। ਅਹਿੰਸਾ, ਨਿਮਰਤਾ ਅਤੇ ਅਧਿਆਤਮਿਕ ਉਥਾਨ ਦੇ ਸਿਧਾਂਤਾਂ ‘ਤੇ ਅਧਾਰਿਤ ਇਹ ਮੰਤਰ ਪ੍ਰਬੁੱਧ ਵਿਅਕਤੀਆਂ ਦੇ ਗੁਣਾਂ ਨੂੰ ਸ਼ਰਧਾਂਜਲੀ ਦਿੰਦਾ ਹੈ ਅਤੇ ਅੰਦਰੂਨੀ ਪਰਿਵਰਤਨ ਨੂੰ ਪ੍ਰੇਰਿਤ ਕਰਦਾ ਹੈ। ਇਹ ਦਿਵਸ ਸਾਰੇ ਵਿਅਕਤੀਆਂ ਨੂੰ ਆਤਮ-ਸ਼ੁੱਧੀ, ਸਹਿਣਸ਼ੀਲਤਾ ਅਤੇ ਸਮੂਹਿਕ ਕਲਿਆਣ (self-purification, tolerance, and collective well-being) ਦੀਆਂ ਕਦਰਾਂ-ਕੀਮਤਾਂ ‘ਤੇ ਚਿੰਤਨ ਕਰਨ ਦੇ ਲਈ ਪ੍ਰੋਤਸਾਹਿਤ ਕਰਦਾ ਹੈ।

ਸ਼ਾਂਤੀ ਅਤੇ ਇਕਜੁੱਟਤਾ ਦੇ ਲਈ ਆਲਮੀ ਮੰਤਰਉਚਾਰਣ (global chant) ਵਿੱਚ 108 ਤੋਂ ਅਧਿਕ ਦੇਸ਼ਾਂ ਦੇ ਲੋਕ ਸ਼ਾਮਲ ਹੋਏ। ਉਨ੍ਹਾਂ ਨੇ ਪਵਿੱਤਰ ਜੈਨ ਮੰਤਰ (sacred Jain chant) ਦੇ ਜ਼ਰੀਏ ਸਾਂਤੀ, ਅਧਿਆਤਮਿਕ ਜਾਗਰਿਤੀ ਅਤੇ ਸਰਬਵਿਆਪਕ ਸਦਭਾਵ ਨੂੰ ਹੁਲਾਰਾ ਦੇਣ ਦੇ ਲਈ ਹਿੱਸਾ ਲਿਆ।

 ***********

ਐੱਮਜੇਪੀਐੱਸ/ਐੱਸਆਰ


(Release ID: 2120660) Visitor Counter : 16