ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੁਦਰਾ ਯੋਜਨਾ (Mudra Yojana) ਦੇ ਲਾਭਾਰਥੀਆਂ ਨਾਲ ਬਾਤਚੀਤ ਕੀਤੀ
ਮੁਦਰਾ ਯੋਜਨਾ (Mudra Yojana) ਕਿਸੇ ਵਿਸ਼ੇਸ਼ ਸਮੂਹ ਤੱਕ ਸੀਮਿਤ ਨਹੀਂ ਹੈ, ਇਸ ਦਾ ਉਦੇਸ਼ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਦੇ ਲਈ ਸਸ਼ਕਤ ਬਣਾਉਣਾ ਹੈ: ਪ੍ਰਧਾਨ ਮੰਤਰੀ
ਉੱਦਮਸ਼ੀਲਤਾ ਅਤੇ ਆਤਮਨਿਰਭਰਤਾ ਨੂੰ ਹੁਲਾਰਾ ਦੇਣ ਵਿੱਚ ਮੁਦਰਾ ਯੋਜਨਾ ਦਾ ਪਰਿਵਰਤਨਕਾਰੀ ਪ੍ਰਭਾਵ ਹੈ: ਪ੍ਰਧਾਨ ਮੰਤਰੀ
ਮੁਦਰਾ ਯੋਜਨਾ ਨੇ ਉੱਦਮਸ਼ੀਲਤਾ ਬਾਰੇ ਸਮਾਜਿਕ ਦ੍ਰਿਸ਼ਟੀਕੋਣ ਵਿੱਚ ਬਦਲਾਅ ਦੇ ਨਾਲ ਇੱਕ ਮੌਨ ਕ੍ਰਾਂਤੀ ਲਿਆ ਦਿੱਤੀ ਹੈ: ਪ੍ਰਧਾਨ ਮੰਤਰੀ
ਮੁਦਰਾ ਯੋਜਨਾ ਦੇ ਸਭ ਤੋਂ ਅਧਿਕ ਲਾਭਾਰਥੀਆਂ ਵਿੱਚ ਮਹਿਲਾਵਾਂ ਸ਼ਾਮਲ ਹਨ: ਪ੍ਰਧਾਨ ਮੰਤਰੀ
ਇਸ ਯੋਜਨਾ ਦੇ ਤਹਿਤ 52 ਕਰੋੜ ਲੋਨਸ (ਰਿਣ) ਵੰਡੇ ਗਏ ਹਨ, ਜੋ ਵਿਸ਼ਵ ਪੱਧਰ ‘ਤੇ ਅਦੁੱਤੀ ਉਪਲਬਧੀ ਹੈ: ਪ੍ਰਧਾਨ ਮੰਤਰੀ
Posted On:
08 APR 2025 12:03PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ 7, ਲੋਕ ਕਲਿਆਣ ਮਾਰਗ ‘ਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ (Pradhan Mantri Mudra Yojana) ਦੇ 10 ਵਰ੍ਹੇ ਪੂਰੇ ਹੋਣ ਦੇ ਅਵਸਰ ‘ਤੇ ਮੁਦਰਾ ਯੋਜਨਾ ਦੇ ਲਾਭਾਰਥੀਆਂ ਨਾਲ ਬਾਤਚੀਤ ਕੀਤੀ। ਉਨ੍ਹਾਂ ਨੇ ਸਾਰੇ ਉਪਸਥਿਤ ਲੋਕਾਂ ਦੇ ਪ੍ਰਤੀ ਹਾਰਦਿਕ ਆਭਾਰ ਵਿਅਕਤ ਕੀਤਾ ਅਤੇ ਮਹਿਮਾਨਾਂ ਦੇ ਸੁਆਗਤ ਦੇ ਸੱਭਿਆਚਾਰਕ ਮਹੱਤਵ ਦਾ ਉਲੇਖ ਭੀ ਕੀਤਾ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਆਪਣੇ ਅਨੁਭਵ ਸਾਂਝੇ ਕਰਨ ਦੇ ਲਈ ਸੱਦਾ ਦਿੱਤਾ। ਸ਼੍ਰੀ ਮੋਦੀ ਨੇ, ਪਾਲਤੂ ਪਸ਼ੂਆਂ ਦੀ ਸਪਲਾਈ, ਦਵਾਈਆਂ ਅਤੇ ਸੇਵਾਵਾਂ ਦੇ ਉੱਦਮੀ ਬਣੇ ਇੱਕ ਲਾਭਾਰਥੀ ਨਾਲ ਬਾਤਚੀਤ ਕਰਦੇ ਹੋਏ, ਚੁਣੌਤੀਪੂਰਨ ਸਮੇਂ ਦੇ ਦੌਰਾਨ ਕਿਸੇ ਦੀ ਸਮਰੱਥਾ ‘ਤੇ ਵਿਸ਼ਵਾਸ ਕਰਨ ਵਾਲਿਆਂ ਦੇ ਪ੍ਰਤੀ ਆਭਾਰ ਵਿਅਕਤ ਕਰਨ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਲਾਭਾਰਥੀ ਨੂੰ ਲੋਨ ਸਵੀਕ੍ਰਿਤ ਕਰਨ ਵਾਲੇ ਬੈਂਕ ਅਧਿਕਾਰੀਆਂ ਨੂੰ ਸੱਦਾ ਦੇਣ ਅਤੇ ਲੋਨ ਦੇ ਕਾਰਨ ਹੋਈ ਪ੍ਰਗਤੀ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਕਿਹਾ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਨਾ ਕੇਵਲ ਉਨ੍ਹਾਂ ਦੇ ਵਿਸ਼ਵਾਸ ਨੂੰ ਮਾਨਤਾ ਮਿਲੇਗੀ ਬਲਕਿ ਬੜੇ ਸੁਪਨੇ ਦੇਖਣ ਦੀ ਹਿੰਮਤ ਰੱਖਣ ਵਾਲੇ ਵਿਅਕਤੀਆਂ ਦਾ ਸਮਰਥਨ ਕਰਨ ਦੇ ਉਨ੍ਹਾਂ ਦੇ ਨਿਰਣੇ ਵਿੱਚ ਆਤਮਵਿਸ਼ਵਾਸ ਭੀ ਵਧੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਸਮਰਥਨ ਦੇ ਪਰਿਣਾਮਾਂ ਨੂੰ ਪ੍ਰਦਰਸ਼ਿਤ ਕਰਨ ਨਾਲ ਨਿਰਸੰਦੇਹ ਉਨ੍ਹਾਂ ਨੂੰ ਵਿਕਾਸ ਅਤੇ ਸਫ਼ਲਤਾ ਨੂੰ ਹੁਲਾਰਾ ਦੇਣ ਵਿੱਚ ਆਪਣੇ ਯੋਗਦਾਨ ‘ਤੇ ਗਰਵ (ਮਾਣ) ਮਹਿਸੂਸ ਹੋਵੇਗਾ।
ਕੇਰਲ ਦੇ ਇੱਕ ਉੱਦਮੀ ਸ਼੍ਰੀ ਗੋਪੀ ਕ੍ਰਿਸ਼ਨ ਨਾਲ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ (Pradhan Mantri Mudra Yojana) ਦੇ ਪਰਿਵਰਤਨਕਾਰੀ ਪ੍ਰਭਾਵ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸੇ ਯੋਜਨਾ ਨੇ ਉਨ੍ਹਾਂ ਨੂੰ ਇੱਕ ਸਫ਼ਲ ਉੱਦਮੀ ਬਣਨ ਦੇ ਸਮਰੱਥ ਬਣਾਇਆ ਅਤੇ ਘਰਾਂ ਅਤੇ ਦਫ਼ਤਰਾਂ ਦੇ ਲਈ ਅਖੁੱਟ ਊਰਜਾ ਸਮਾਧਾਨਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਰੋਜ਼ਗਾਰ ਦੇ ਅਵਸਰ ਪੈਦਾ ਕੀਤੇ। ਪ੍ਰਧਾਨ ਮੰਤਰੀ ਨੇ ਮੁਦਰਾ ਲੋਨ ਬਾਰੇ ਜਾਣਨ ਦੇ ਬਾਅਦ ਦੁਬਈ ਵਿੱਚ ਆਪਣੀ ਕੰਪਨੀ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕਰਨ ਵਾਲੇ ਲਾਭਾਰਥੀ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਪੀਐੱਮ ਸੂਰਯ ਘਰ ਪਹਿਲ (PM Surya Ghar initiative) ਦੇ ਤਹਿਤ ਸੌਰ ਊਰਜਾ ਦੀ ਸਥਾਪਨਾ, ਦੋ ਦਿਨਾਂ ਦੇ ਅੰਦਰ ਪੂਰੀ ਹੋ ਗਈ। ਉਨ੍ਹਾਂ ਨੇ ਪੀਐੱਮ ਸੂਰਯ ਘਰ ਪਹਿਲ (PM Surya Ghar initiative) ਦੇ ਲਾਭਾਰਥੀਆਂ ਦੀਆਂ ਪ੍ਰਤੀਕਿਰਿਆਵਾਂ ਬਾਰੇ ਭੀ ਸੁਣਿਆ। ਉਨ੍ਹਾਂ ਨੇ ਕਿਹਾ ਕਿ ਕੇਰਲ ਵਿੱਚ ਹੁਣ ਭਾਰੀ ਵਰਖਾ ਅਤੇ ਸੰਘਣੇ ਪੇੜਾਂ (ਰੁੱਖਾਂ) ਜਿਹੀਆਂ ਚੁਣੌਤੀਆਂ ਦੇ ਬਾਵਜੂਦ ਘਰਾਂ ਵਿੱਚ ਮੁਫ਼ਤ ਬਿਜਲੀ ਮਿਲ ਰਹੀ ਹੈ। ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਬਿਜਲੀ ਦਾ ਬਿਲ, ਜੋ ਪਹਿਲੇ ਲਗਭਗ 3,000 ਰੁਪਏ ਸੀ, ਹੁਣ ਘਟ ਕੇ 240-250 ਰੁਪਏ ਹੋ ਗਿਆ ਹੈ, ਜਦਕਿ ਉਨ੍ਹਾਂ ਦੀ ਮਾਸਿਕ ਆਮਦਨ 2.5 ਲੱਖ ਰੁਪਏ ਅਤੇ ਉਸ ਤੋਂ ਅਧਿਕ ਹੋ ਗਈ ਹੈ।
ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਰਾਏਪੁਰ ਦੀ ਇੱਕ ਮਹਿਲਾ ਉੱਦਮੀ ਅਤੇ ‘ਹਾਊਸ ਆਵ੍ ਪੁਚਕਾ’ (House of Puchka) ਦੀ ਸੰਸਥਾਪਕ ਨਾਲ ਬਾਤਚੀਤ ਕੀਤੀ। ਮਹਿਲਾ ਉੱਦਮੀ ਨੇ ਘਰ ‘ਤੇ ਖਾਣਾ ਬਣਾਉਣ ਤੋਂ ਲੈ ਕੇ ਇੱਕ ਸਫ਼ਲ ਕੈਫੇ ਕਾਰੋਬਾਰ ਸਥਾਪਿਤ ਕਰਨ ਤੱਕ ਦੀ ਆਪਣੀ ਪ੍ਰੇਰਕ ਯਾਤਰਾ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਲਾਭ ਮਾਰਜਿਨ ਅਤੇ ਖੁਰਾਕ ਲਾਗਤ ਪ੍ਰਬੰਧਨ ਵਿੱਚ ਖੋਜ ਨੇ ਇਸ ਉੱਦਮਸ਼ੀਲਤਾ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਅੱਗੇ ਕਿਹਾ ਕਿ ਨੌਜਵਾਨਾਂ ਦੇ ਮਨ ਵਿੱਚ ਡਰ ਹੈ ਅਤੇ ਕਈ ਲੋਕ ਜੋਖਮ ਲੈਣ ਦੀ ਬਜਾਏ ਨੌਕਰੀ ਕਰਨਾ ਪਸੰਦ ਕਰਦੇ ਹਨ। ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਜੋਖਮ ਲੈਣ ਦੀ ਸਮਰੱਥਾ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ ਅਤੇ ਦੱਸਿਆ ਕਿ ਹਾਊਸ ਆਵ੍ ਪੁਚਕਾ ਦੀ ਸੰਸਥਾਪਕ ਨੇ 23 ਸਾਲ ਦੀ ਉਮਰ ਵਿੱਚ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਦੇ ਲਈ ਜੋਖਮ ਲੈਣ ਦੀ ਆਪਣੀ ਸਮਰੱਥਾ ਅਤੇ ਆਪਣੇ ਸਮੇਂ ਦਾ ਪ੍ਰਭਾਵੀ ਢੰਗ ਨਾਲ ਉਪਯੋਗ ਕੀਤਾ। ਲਾਭਾਰਥੀ ਨੇ ਰਾਏਪੁਰ ਦੇ ਦੋਸਤਾਂ, ਕਾਰਪੋਰੇਟ ਜਗਤ ਅਤੇ ਵਿਦਿਆਰਥੀਆਂ ਦੇ ਦਰਮਿਆਨ ਚਰਚਾਵਾਂ ‘ਤੇ ਟਿੱਪਣੀ ਕੀਤੀ ਜਿਸ ਵਿੱਚ ਉੱਦਮਤਾ ਬਾਰੇ ਉਨ੍ਹਾਂ ਦੀ ਜਗਿਆਸਾ ਅਤੇ ਸਵਾਲਾਂ ਨੂੰ ਜਾਣਿਆ। ਉਨ੍ਹਾਂ ਨੇ ਨੌਜਵਾਨਾਂ ਵਿੱਚ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ ਦੀ ਕਮੀ ਬਾਰੇ ਭੀ ਬਾਤ ਕੀਤੀ ਅਤੇ ਕਿਹਾ ਕਿ ਇਹ ਯੋਜਨਾਵਾਂ ਬਿਨਾ ਕਿਸੇ ਜ਼ਮਾਨਤ ਦੇ ਧਨ ਮੁਹੱਈਆ ਕਰਵਾਉਂਦੀਆਂ ਹਨ। ਉਨ੍ਹਾਂ ਨੇ ਆਭਾਰ ਵਿਅਕਤ ਕੀਤਾ ਕਿ ਮੁਦਰਾ ਲੋਨ ਅਤੇ ਪੀਐੱਮਈਜੀਪੀ ਲੋਨ (Mudra Loan and PMEGP Loan) ਜਿਹੀਆਂ ਯੋਜਨਾਵਾਂ ਸਮਰੱਥਾਵਾਨ ਲੋਕਾਂ ਦੇ ਲਈ ਮਹੱਵਤਪੂਰਨ ਅਵਸਰ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਇਨ੍ਹਾਂ ਯੋਜਨਾਵਾਂ ‘ਤੇ ਖੋਜ ਕਰਨ ਅਤੇ ਸਾਹਸੀ ਕਦਮ ਉਠਾਉਣ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਅੱਗੇ ਵਧਣਾ ਅਤੇ ਸਫ਼ਲ ਹੋਣਾ ਚਾਹੁੰਦੇ ਹਨ, ਉਨ੍ਹਾਂ ਦੇ ਲਈ ਕੋਈ ਸੀਮਾ ਨਹੀਂ ਹੈ।
ਇੱਕ ਹੋਰ ਲਾਭਾਰਥੀ, ਸ਼੍ਰੀ ਮੁਦੱਸਿਰ ਨਕਸ਼ਬੰਦੀ (Shri Mudassir Naqshbandi), ਜੋ ਕਸ਼ਮੀਰ ਦੇ ਬਾਰਾਮੂਲਾ ਵਿੱਚ ‘ਬੇਕ ਮਾਈ ਕੇਕ’ (Bake My Cake in Baramulla) ਦੇ ਮਾਲਕ ਹਨ, ਨੇ ਨੌਕਰੀ ਚਾਹੁਣ ਵਾਲੇ ਤੋਂ ਨੌਕਰੀ ਦੇਣ ਵਾਲੇ ਬਣਨ ਦੀ ਆਪਣੀ ਸਫ਼ਲਤਾ ਦੀ ਕਹਾਣੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਬਾਰਾਮੂਲਾ ਦੇ ਦੂਰ-ਦਰਾਜ ਦੇ ਇਲਾਕਿਆਂ ਦੇ 42 ਵਿਅਕਤੀਆਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਮੁਦਰਾ ਲੋਨ (MUDRA loan) ਪ੍ਰਾਪਤ ਕਰਨ ਤੋਂ ਪਹਿਲੇ ਉਨ੍ਹਾਂ ਦੀ ਆਮਦਨ ਬਾਰੇ ਪੁੱਛਿਆ, ਜਿਸ ‘ਤੇ ਮੁਦੱਸਿਰ ਨੇ ਜਵਾਬ ਦਿੱਤਾ ਕਿ ਉਨਾਂ ਦੀ ਆਮਦਨ ਹਜ਼ਾਰਾਂ ਵਿੱਚ ਸੀ ਲੇਕਿਨ ਉਨ੍ਹਾਂ ਦੀ ਉੱਦਮਸ਼ੀਲਤਾ ਦੀ ਯਾਤਰਾ ਨੇ ਹੁਣ ਉਨ੍ਹਾਂ ਨੂੰ ਲੱਖਾਂ ਅਤੇ ਕਰੋੜਾਂ ਵਿੱਚ ਪਹੁੰਚਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਮੁਦੱਸਿਰ ਦੇ ਕਾਰੋਬਾਰ ਸੰਚਾਲਨ ਵਿੱਚ ਯੂਪੀਆਈ (UPI) ਦੇ ਵਿਆਪਕ ਉਪਯੋਗ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਮੁਦੱਸਿਰ (Mudassir) ਦੇ ਵਿਚਾਰ ‘ਤੇ ਧਿਆਨ ਦਿੱਤਾ ਕਿ 90 ਪ੍ਰਤੀਸ਼ਤ ਲੈਣ-ਦੇਣ ਯੂਪੀਆਈ (UPI) ਦੇ ਜ਼ਰੀਏ ਕੀਤੇ ਜਾਂਦੇ ਹਨ ਜਿਸ ਨਾਲ ਹੱਥ ਵਿੱਚ ਕੇਵਲ 10 ਪ੍ਰਤੀਸ਼ਤ ਨਕਦ ਬਚਦਾ ਹੈ।
ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਸ਼੍ਰੀ ਸੁਰੇਸ਼ ਦੀ ਪ੍ਰੇਰਕ ਕਹਾਣੀ ਸੁਣੀ, ਜਿਨ੍ਹਾਂ ਨੇ ਵਾਪੀ (Vapi) ਵਿੱਚ ਨੌਕਰੀ ਤੋਂ ਸਿਲਵਾਸਾ (Silvassa) ਵਿੱਚ ਇੱਕ ਸਫ਼ਲ ਉੱਦਮੀ ਬਣਨ ਤੱਕ ਦਾ ਸਫ਼ਰ ਤੈ ਕੀਤਾ। ਸੁਰੇਸ਼ ਨੇ ਕਿਹਾ ਕਿ 2022 ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਿਰਫ਼ ਨੌਕਰੀ ਹੀ ਕਾਫ਼ੀ ਨਹੀਂ ਹੈ ਅਤੇ ਉਨ੍ਹਾਂ ਨੇ ਆਪਣਾ ਖ਼ੁਦ ਦਾ ਕਾਰੋਬਾਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਦੇ ਨਾਲ, ਕੁਝ ਦੋਸਤ ਹੁਣ ਆਪਣਾ ਖ਼ੁਦ ਦਾ ਉੱਦਮ ਸ਼ੁਰੂ ਕਰਨ ਦੇ ਲਈ ਮੁਦਰਾ ਲੋਨਸ (Mudra Loans) ਦੇ ਲਈ ਆਵੇਦਨ ਕਰਨ ‘ਤੇ ਵਿਚਾਰ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅਜਿਹੀਆਂ ਸਫ਼ਲਤਾ ਦੀਆਂ ਕਹਾਣੀਆਂ ਦਾ ਦੂਸਰਿਆਂ ਨੂੰ ਉੱਦਮਤਾ ਦੀ ਤਰਫ਼ ਸਾਹਸਿਕ ਕਦਮ ਉਠਾਉਣ ਦੇ ਲਈ ਪ੍ਰੇਰਿਤ ਕਰਨ ਵਿੱਚ ਪ੍ਰਭਾਵ ਪੈਂਦਾ ਹੈ।
ਰਾਏਬਰੇਲੀ (Raebareli) ਦੀ ਇੱਕ ਮਹਿਲਾ ਉੱਦਮੀ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਐੱਮਐੱਸਐੱਮਈਜ਼ (MSMEs) ਨੂੰ ਦਿੱਤੀ ਗਈ ਸਹਾਇਤਾ ਦੇ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਲਾਇਸੈਂਸ ਅਤੇ ਫੰਡਿੰਗ ਅਸਾਨੀ ਨਾਲ ਉਪਲਬਧ ਹੋ ਜਾਂਦੀ ਹੈ ਜਦਕਿ ਇਹ ਪਹਿਲੇ ਕਾਫ਼ੀ ਚੁਣੌਤੀਪੂਰਨ ਸੀ। ਇਸੇ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਦਾ ਸੰਕਲਪ ਲਿਆ। ਪ੍ਰਧਾਨ ਮੰਤਰੀ ਨੇ 2.5 ਲੱਖ ਤੋਂ 3 ਲੱਖ ਰੁਪਏ ਦੇ ਮਾਸਿਕ ਕਾਰੋਬਾਰ ਦੇ ਨਾਲ ਬੇਕਰੀ ਕਾਰੋਬਾਰ (bakery business) ਚਲਾਉਣ ਵਿੱਚ ਉਨ੍ਹਾਂ ਦੀ ਸਫ਼ਲਤਾ ਦਾ ਉਲੇਖ ਕੀਤਾ ਜਿਸ ਨਾਲ ਸੱਤ ਤੋਂ ਅੱਠ ਵਿਅਕਤੀਆਂ ਨੂੰ ਰੋਜ਼ਗਾਰ ਮਿਲਿਆ।
ਮੱਧ ਪ੍ਰਦੇਸ਼ ਦੇ ਭੋਪਾਲ ਦੇ ਸ਼੍ਰੀ ਲਵਕੁਸ਼ ਮਹਿਰਾ ਨੇ 2021 ਵਿੱਚ 5 ਲੱਖ ਰੁਪਏ ਦੇ ਸ਼ੁਰੂਆਤੀ ਲੋਨ ਦੇ ਨਾਲ ਆਪਣਾ ਦਵਾਈ ਦਾ ਕਾਰੋਬਾਰ (pharmaceutical business) ਸ਼ੁਰੂ ਕੀਤਾ। ਸ਼ੁਰੂਆਤੀ ਖ਼ਦਸ਼ਿਆਂ ਦੇ ਬਾਵਜੂਦ, ਉਨ੍ਹਾਂ ਨੇ ਆਪਣੇ ਲੋਨ ਨੂੰ 9.5 ਲੱਖ ਰੁਪਏ ਤੱਕ ਵਧਾਇਆ ਅਤੇ ਪਹਿਲੇ ਵਰ੍ਹੇ ਦੇ 12 ਲੱਖ ਰੁਪਏ ਤੋਂ ਵਧ ਕੇ 50 ਲੱਖ ਰੁਪਏ ਤੋਂ ਅਧਿਕ ਦਾ ਕਾਰੋਬਾਰ ਹਾਸਲ ਕੀਤਾ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਮੁਦਰਾ ਯੋਜਨਾ ਕਿਸੇ ਖਾਸ ਸਮੂਹ ਤੱਕ ਸੀਮਿਤ ਨਹੀਂ ਹੈ, ਬਲਕਿ ਇਸ ਦਾ ਉਦੇਸ਼ ਨੌਜਵਾਨਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਦੇ ਲਈ ਸਸ਼ਕਤ ਬਣਾਉਣਾ ਹੈ। ਉਨ੍ਹਾਂ ਨੇ 34 ਲੱਖ ਰੁਪਏ ਦਾ ਘਰ ਖਰੀਦਣਾ ਅਤੇ ਹਰ ਮਹੀਨੇ 1.5 ਲੱਖ ਰੁਪਏ ਤੋਂ ਅਧਿਕ ਦੀ ਕਮਾਈ ਸਹਿਤ ਲਵਕੁਸ਼ ਦੀਆਂ ਹਾਲੀਆ ਉਪਲਬਧੀਆਂ ਦਾ ਉਲੇਖ ਕੀਤਾ ਜਦਕਿ ਉਨ੍ਹਾਂ ਦੀ ਪਿਛਲੀ ਨੌਕਰੀ ਤੋਂ ਉਨ੍ਹਾਂ ਨੂੰ 60,000 ਤੋਂ 70,000 ਰੁਪਏ ਤੱਕ ਦੀ ਹੀ ਕਮਾਈ ਹੁੰਦੀ ਸੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸਫ਼ਲਤਾ ਪ੍ਰਾਪਤ ਕਰਨ ਵਿੱਚ ਸਖ਼ਤ ਮਿਹਨਤ ਦੀ ਭੂਮਿਕਾ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਲਾਭਾਰਥੀਆਂ ਨੂੰ ਮੁਦਰਾ ਲੋਨ ਅਤੇ ਇਸ ਦੇ ਲਾਭਾਂ ਬਾਰੇ ਲੋਕਾਂ ਨੂੰ ਦੱਸਣ ਦਾ ਭੀ ਆਗਰਹਿ ਕੀਤਾ।
ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਭਾਵਨਗਰ ਦੇ ਇੱਕ ਯੁਵਾ ਉੱਦਮੀ ਦੀ ਪ੍ਰੇਰਕ ਯਾਤਰਾ ਬਾਰੇ ਸੁਣਿਆ ਜਿਨ੍ਹਾਂ ਨੇ 21 ਸਾਲ ਦੀ ਉਮਰ ਵਿੱਚ ਆਦਿਤਿਆ ਲੈਬ (Aditya Lab) ਦੀ ਸਥਾਪਨਾ ਕੀਤੀ। ਇਹ ਉੱਦਮੀ ਮੈਕਟ੍ਰੋਨਿਕਸ ਦੇ ਅੰਤਿਮ ਵਰ੍ਹੇ ਦਾ ਵਿਦਿਆਰਥੀ ਹੈ ਜਿਨ੍ਹਾਂ ਨੇ 3ਡੀ ਪ੍ਰਿਟਿੰਗ, ਰਿਵਰਸ ਇੰਜੀਨੀਅਰਿੰਗ, ਰੈਪਿਡ ਪ੍ਰੋਟੋਟਾਇਪਿੰਗ ਅਤੇ ਰੋਬੋਟਿਕਸ ਵਿੱਚ ਕਾਰੋਬਾਰ ਸ਼ੁਰੂ ਕਰਨ ਦੇ ਲਈ ਕਿਸ਼ੋਰ ਸ਼੍ਰੇਣੀ ਦੇ ਤਹਿਤ 2 ਲੱਖ ਰੁਪਏ ਦੇ ਮੁਦਰਾ ਲੋਨ ਦਾ ਸਫ਼ਲਤਾਪੂਰਵਕ ਉਪਯੋਗ ਕੀਤਾ। ਪ੍ਰਧਾਨ ਮੰਤਰੀ ਨੇ ਉੱਦਮੀ ਦੇ ਸਮਰਪਣ ਦੀ ਸ਼ਲਾਘਾ ਕੀਤੀ ਜੋ ਸਪਤਾਹ ਦੇ ਦਿਨਾਂ ਵਿੱਚ ਕਾਲਜ ਅਤੇ ਵੀਕਐਂਡ 'ਤੇ ਕਾਰੋਬਾਰ ਸੰਚਾਲਨ ਦੇ ਦਰਮਿਆਨ ਸੰਤੁਲਨ ਬਣਾ ਕੇ ਪਰਿਵਾਰ ਦੇ ਸਮਰਥਨ ਨਾਲ ਦੂਰ ਤੋਂ ਕੰਮ ਕਰਦੇ ਹੋਏ 30,000 ਤੋਂ 35,000 ਰੁਪਏ ਮਹੀਨਾ ਕਮਾਉਂਦਾ ਹੈ।
ਮਨਾਲੀ ਦੀ ਇੱਕ ਮਹਿਲਾ ਉੱਦਮੀ ਨੇ ਸਬਜ਼ੀ ਮੰਡੀ ਵਿੱਚ ਕੰਮ ਕਰਨ ਤੋਂ ਲੈ ਕੇ ਸਫ਼ਲ ਕਾਰੋਬਾਰ ਚਲਾਉਣ ਤੱਕ ਦੀ ਆਪਣੀ ਕਹਾਣੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 2015-16 ਵਿੱਚ 2.5 ਲੱਖ ਰੁਪਏ ਦੇ ਮੁਦਰਾ ਲੋਨ ਨਾਲ ਸ਼ੁਰੂਆਤ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਢਾਈ ਵਰ੍ਹਿਆਂ ਵਿੱਚ ਚੁਕਾ ਦਿੱਤਾ। ਇਸ ਦੇ ਬਾਅਦ 5 ਲੱਖ ਰੁਪਏ, 10 ਲੱਖ ਰੁਪਏ ਅਤੇ 15 ਲੱਖ ਰੁਪਏ ਦੇ ਲੋਨ ਦੇ ਨਾਲ ਉਨ੍ਹਾਂ ਨੇ ਆਪਣਾ ਕਾਰੋਬਾਰ ਸਬਜ਼ੀ ਦੀ ਦੁਕਾਨ ਤੋਂ ਰਾਸ਼ਨ ਦੀ ਦੁਕਾਨ ਤੱਕ ਵਧਾਇਆ ਅਤੇ 10 ਤੋਂ 15 ਲੱਖ ਰੁਪਏ ਦੀ ਵਾਰਸ਼ਿਕ ਆਮਦਨ ਹਾਸਲ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ਅਤੇ ਦੇਸ਼ ਭਰ ਵਿੱਚ ਉੱਦਮੀਆਂ ਨੂੰ ਸਸ਼ਕਤ ਬਣਾਉਣ ਵਿੱਚ ਮੁਦਰਾ ਯੋਜਨਾ ਦੇ ਸਕਾਰਾਤਮਕ ਪ੍ਰਭਾਵ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੀ ਇੱਕ ਮਹਿਲਾ ਉੱਦਮੀ ਦੀ ਪ੍ਰੇਰਕ ਯਾਤਰਾ ਬਾਰੇ ਸੁਣਿਆ, ਜੋ ਇੱਕ ਗ੍ਰਹਿਣੀ ਤੋਂ ਜੂਟ ਦੇ ਬੈਗ ਦਾ ਸਫ਼ਲ ਕਾਰੋਬਾਰ ਚਲਾਉਣ ਲਗੇ। ਉਨ੍ਹਾਂ ਨੇ ਦੱਸਿਆ ਕਿ 2019 ਵਿੱਚ ਗ੍ਰਾਮੀਣ ਸਵੈ-ਰੋਜ਼ਗਾਰ ਟ੍ਰੇਨਿੰਗ ਸੰਸਥਾਨ ਵਿੱਚ ਟ੍ਰੇਨਿੰਗ ਪ੍ਰਾਪਤ ਕਰਨ ਦੇ ਬਾਅਦ, ਉਨ੍ਹਾਂ ਨੇ ਬਿਨਾ ਕਿਸੇ ਜ਼ਮਾਨਤ ਦੇ ਕੇਨਰਾ ਬੈਂਕ ਤੋਂ 2 ਲੱਖ ਰੁਪਏ ਦਾ ਮੁਦਰਾ ਲੋਨ ਪ੍ਰਾਪਤ ਕੀਤਾ। ਉਨ੍ਹਾਂ ਦੇ ਉਤਕ੍ਰਿਸ਼ਟ ਲੋਨ ਅਦਾਇਗੀ ਇਤਿਹਾਸ ਦੇ ਕਾਰਨ, ਉਨ੍ਹਾਂ ਨੂੰ 2022 ਵਿੱਚ ਅਤਿਰਿਕਤ 9.5 ਲੱਖ ਰੁਪਏ ਸਵੀਕ੍ਰਿਤ ਕੀਤੇ ਗਏ, ਜੋ ਯੋਜਨਾ ਦੀ ਸਕੇਲੇਬਿਲਿਟੀ ਅਤੇ ਵਿਕਾਸ ਦੇ ਲਈ ਸਮਰਥਨ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ਅਤੇ ਉਨ੍ਹਾਂ ਦੀ ਸਮਰੱਥਾ ਵਿੱਚ ਬੈਂਕ ਦੇ ਭਰੋਸੇ ਨੂੰ ਨੋਟ ਕੀਤਾ ਅਤੇ ਜੂਟ ਫੈਕਲਟੀ ਮੈਂਬਰ ਅਤੇ ਉੱਦਮੀ ਦੇ ਰੂਪ ਵਿੱਚ ਉਨ੍ਹਾਂ ਦੀ ਦੋਹਰੀ ਭੂਮਿਕਾ ਨੂੰ ਸਵੀਕਾਰ ਕੀਤਾ, ਰੋਜ਼ਗਾਰ ਅਤੇ ਕੌਸ਼ਲ ਵਿਕਾਸ ਦੇ ਜ਼ਰੀਏ ਗ੍ਰਾਮੀਣ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਵਿੱਚ ਉਨ੍ਹਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਉੱਦਮਤਾ ਅਤੇ ਆਤਮਨਿਰਭਰਤਾ ਨੂੰ ਹੁਲਾਰਾ ਦੇਣ ਵਿੱਚ ਮੁਦਰਾ ਯੋਜਨਾ ਦੇ ਪਰਿਵਰਤਨਕਾਰੀ ਪ੍ਰਭਾਵ ‘ਤੇ ਟਿੱਪਣੀ ਕੀਤੀ।
ਬਿਹਾਰ ਦੀ ਸ਼੍ਰੀਮਤੀ ਪੂਨਮ ਕੁਮਾਰੀ, ਜਿਨ੍ਹਾਂ ਨੇ ਮੁਦਰਾ ਯੋਜਨਾ ਦੀ ਸਹਾਇਤਾ ਨਾਲ ਅਤਿਅਧਿਕ ਵਿੱਤੀ ਕਠਿਨਾਈਆਂ ਨੂੰ ਪਾਰ ਕਰਕੇ ਇੱਕ ਸਫ਼ਲ ਉੱਦਮੀ ਬਣਨ ਦੀ ਆਪਣੀ ਕਹਾਣੀ ਸਾਂਝੀ ਕੀਤੀ। ਉਹ ਇੱਕ ਕਿਸਾਨ ਪਰਿਵਾਰ ਦੇ ਮੈਂਬਰ ਹਨ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਵਿਚਾਰ-ਵਟਾਂਦਰੇ ਦੇ ਬਾਅਦ ਕਾਰੋਬਾਰ ਸ਼ੁਰੂ ਕਰਨ ਦਾ ਨਿਰਣਾ ਲਿਆ। ਉਨ੍ਹਾਂ ਨੂੰ ਮੁਦਰਾ ਯੋਜਨਾ ਦੇ ਤਹਿਤ ਬਿਨਾ ਕਿਸੇ ਵਿਆਪਕ ਦਸਤਾਵੇਜ਼ ਦੀ ਜ਼ਰੂਰਤ ਦੇ 8 ਲੱਖ ਰੁਪਏ ਦਾ ਲੋਨ ਮਿਲਿਆ। ਇਸ ਸਹਾਇਤਾ ਨਾਲ, ਉਨ੍ਹਾਂ ਨੇ 2024 ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ, ਜਿਸ ਵਿੱਚ ਬੀਜਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਦਕਿ ਉਨ੍ਹਾਂ ਦੇ ਪਤੀ ਨੇ ਮਾਰਕਿਟਿੰਗ ਪਹਿਲੂਆਂ ਦਾ ਪ੍ਰਬੰਧਨ ਕੀਤਾ। ਸ਼੍ਰੀ ਮੋਦੀ ਨੇ ਪੂਨਮ ਕੁਮਾਰੀ ਦੀ ਵਿੱਤੀ ਪ੍ਰਗਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮਾਸਿਕ ਆਮਦਨ ₹60,000 ਤੱਕ ਪਹੁੰਚ ਗਈ ਹੈ, ਜਿਸ ਨਾਲ ਉਹ ਆਤਮਨਿਰਭਰ ਬਣ ਗਏ ਹਨ ਅਤੇ ਆਪਣੇ ਪਰਿਵਾਰ ਦਾ ਵਿਸ਼ਵਾਸ ਜਿੱਤ ਪਾਏ ਹਨ। ਉਨ੍ਹਾਂ ਨੇ ਸਮੇਂ ‘ਤੇ ਲੋਨ ਚੁਕਾਉਣ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਅਤੇ ਅਧਿਕ ਸਫ਼ਲਤਾ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਵਿਸ਼ਵਾਸ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਪੂਨਮ ਕੁਮਾਰੀ ਜਿਹੇ ਵਿਅਕਤੀਆਂ ‘ਤੇ ਮੁਦਰਾ ਯੋਜਨਾ ਦੇ ਪਰਿਵਰਤਨਕਾਰੀ ਪ੍ਰਭਾਵ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਸਮਾਜ ਵਿੱਚ ਯੋਗਦਾਨ ਦੇਣ ਦੇ ਲਈ ਇਸ ਯੋਜਨਾ ਦਾ ਉਪਯੋਗ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਨਾਗਰਿਕਾਂ, ਵਿਸ਼ੇਸ਼ ਕਰਕੇ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਅਤੇ ਪੂਰੇ ਭਾਰਤ ਵਿੱਚ ਉੱਦਮਤਾ ਨੂੰ ਹੁਲਾਰਾ ਦੇਣ ‘ਤੇ ਮੁਦਰਾ ਯੋਜਨਾ ਦੇ ਪਰਿਵਰਤਨਕਾਰੀ ਪ੍ਰਭਾਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕਿਵੇਂ ਇਸ ਯੋਜਨਾ ਨੇ ਹਾਸ਼ੀਏ ‘ਤੇ ਪਏ ਅਤੇ ਆਰਥਿਕ ਤੌਰ ‘ਤੇ ਵੰਚਿਤ ਪਿਛੋਕੜ ਦੇ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਨਾਲ ਉਨ੍ਹਾਂ ਨੂੰ ਬਿਨਾ ਕਿਸੇ ਗਰੰਟੀ ਜਾਂ ਵਿਆਪਕ ਕਾਗ਼ਜ਼ੀ ਕਾਰਵਾਈ ਦੇ ਆਪਣਾ ਖ਼ੁਦ ਦਾ ਕਾਰੋਬਾਰ ਸ਼ੁਰੂ ਕਰਨ ਦੇ ਸਮਰੱਥ ਬਣਾਇਆ ਗਿਆ ਹੈ। ਸ਼੍ਰੀ ਮੋਦੀ ਨੇ ਉੱਦਮਤਾ ਦੇ ਪ੍ਰਤੀ ਸਮਾਜਿਕ ਦ੍ਰਿਸ਼ਟੀਕੋਣ ਵਿੱਚ ਮਹੱਤਵਪੂਰਨ ਬਦਲਾਅ ਨੂੰ ਦੇਖਦੇ ਹੋਏ ਮੁਦਰਾ ਯੋਜਨਾ ਦੁਆਰਾ ਲਿਆਂਦੀ ਗਈ ਮੌਨ ਕ੍ਰਾਂਤੀ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਯੋਜਨਾ ਨੇ ਨਾ ਕੇਵਲ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਮਹਿਲਾਵਾਂ ਨੂੰ ਸਸ਼ਕਤ ਬਣਾਇਆ ਹੈ, ਬਲਕਿ ਉਨ੍ਹਾਂ ਦੇ ਲਈ ਆਪਣੇ ਕਾਰੋਬਾਰਾਂ ਦੀ ਅਗਵਾਈ ਕਰਨ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਦੇ ਅਵਸਰ ਭੀ ਪੈਦਾ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਦੇ ਸਭ ਤੋਂ ਅਧਿਕ ਲਾਭਾਰਥੀਆਂ ਵਿੱਚ ਮਹਿਲਾਵਾਂ ਹਨ, ਜੋ ਲੋਨ ਐਪਲੀਕੇਸ਼ਨਾਂ, ਪ੍ਰਵਾਨਗੀਆਂ ਅਤੇ ਤੇਜ਼ੀ ਨਾਲ ਪੁਨਰਭੁਗਤਾਨਾਂ ਵਿੱਚ ਮੋਹਰੀ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੁਦਰਾ ਲੋਨਸ ਦੇ ਜ਼ਿੰਮੇਦਾਰੀਪੂਰਨ ਉਪਯੋਗ ਦੇ ਜ਼ਰੀਏ ਵਿਅਕਤੀਆਂ ਵਿੱਚ ਪੈਦਾ ਹੋਏ ਅਨੁਸ਼ਾਸਨ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਫੰਡਾਂ ਦੀ ਦੁਰਵਰਤੋਂ ਜਾਂ ਨਾਕਾਮ ਪ੍ਰਯਾਸਾਂ ਨੂੰ ਨਿਰਉਤਸ਼ਾਹਿਤ ਕਰਦੇ ਹੋਏ ਜੀਵਨ ਅਤੇ ਕਰੀਅਰ ਬਣਾਉਣ ਦਾ ਅਵਸਰ ਪ੍ਰਦਾਨ ਕਰਦੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੁਦਰਾ ਯੋਜਨ ਦੇ ਤਹਿਤ ਭਾਰਤ ਦੇ ਨਾਗਰਿਕਾਂ ਨੂੰ ਬਿਨਾ ਕਿਸੇ ਗਰੰਟੀ ਦੇ 33 ਲੱਖ ਕਰੋੜ ਰੁਪਏ ਵੰਡੇ ਗਏ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਹ ਰਕਮ ਅਭੂਤਪੂਰਵ ਹੈ ਅਤੇ ਸਮੂਹਿਕ ਤੌਰ ‘ਤੇ ਧਨੀ ਵਿਅਕਤੀਆਂ ਨੂੰ ਦਿੱਤੀ ਗਈ ਕਿਸੇ ਭੀ ਵਿੱਤੀ ਸਹਾਇਤਾ ਤੋਂ ਕਿਤੇ ਅਧਿਕ ਹੈ। ਉਨ੍ਹਾਂ ਨੇ ਦੇਸ਼ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ‘ਤੇ ਆਪਣਾ ਭਰੋਸਾ ਜਤਾਇਆ ਜਿਨ੍ਹਾਂ ਨੇ ਰੋਜ਼ਗਾਰ ਪੈਦਾ ਕਰਨ ਅਤੇ ਅਰਥਵਿਵਸਥਾ ਨੂੰ ਗਤੀ ਦੇਣ ਦੇ ਲਈ ਫੰਡਾਂ ਦਾ ਪ੍ਰਭਾਵੀ ਢੰਗ ਨਾਲ ਉਪਯੋਗ ਕੀਤਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਮੁਦਰਾ ਯੋਜਨਾ ਦੇ ਜ਼ਰੀਏ ਰੋਜ਼ਗਾਰ ਸਿਰਜਣਾ ਨੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਨਾਗਰਿਕਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਉਹ ਆਪਣੇ ਜੀਵਨ ਪੱਧਰ ਨੂੰ ਬਿਹਤਰ ਬਣਾ ਸਕਦੇ ਹਨ ਅਤੇ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਨਿਵੇਸ਼ ਕਰ ਸਕਦੇ ਹਨ। ਉਨ੍ਹਾਂ ਨੇ ਇਸ ਯੋਜਨਾ ਨਾਲ ਹੋਣ ਵਾਲੇ ਸਮਾਜਿਕ ਲਾਭਾਂ ਨੂੰ ਭੀ ਸਵੀਕਾਰ ਕੀਤਾ।
ਸਰਕਾਰ ਦੀ ਪ੍ਰਤੀਬੱਧਤਾ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰੰਪਰਾਗਤ ਤਰੀਕਿਆਂ ਦੇ ਉਲਟ, ਉਨ੍ਹਾਂ ਦਾ ਪ੍ਰਸ਼ਾਸਨ ਯੋਜਨਾ ਦੇ ਲਾਗੂਕਰਨ ਦੇ 10 ਵਰ੍ਹਿਆਂ ਦੇ ਬਾਅਦ ਸਰਗਰਮ ਤੌਰ ‘ਤੇ ਫੀਡਬੈਕ ਮੰਗ ਰਿਹਾ ਹੈ। ਉਨ੍ਹਾਂ ਨੇ ਰਾਸ਼ਟਰ ਭਰ ਵਿੱਚ ਲਾਭਾਰਥੀਆਂ ਅਤੇ ਸਮੂਹਾਂ ਨਾਲ ਸਲਾਹ-ਮਸ਼ਵਰਾ ਕਰਕੇ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕਰਨ, ਸੁਧਾਰ ਦੇ ਅਵਸਰਾਂ ਦੀ ਪਹਿਚਾਣ ਕਰਨ ਅਤੇ ਅੱਗੇ ਦੀ ਸਫ਼ਲਤਾ ਦੇ ਲਈ ਜ਼ਰੂਰੀ ਸੁਧਾਰਾਂ ਨੂੰ ਲਾਗੂ ਕਰਨ ਦੇ ਮਹੱਤਵ ‘ਤੇ ਬਲ ਦਿੱਤਾ।
ਮੁਦਰਾ ਲੋਨਸ ਦਾ ਦਾਇਰਾ ਵਧਾਉਣ ਵਿੱਚ ਸਰਕਾਰ ਦੁਆਰਾ ਪ੍ਰਦਰਸ਼ਿਤ ਜ਼ਿਕਰਯੋਗ ਵਿਸ਼ਵਾਸ ‘ਤੇ ਪ੍ਰਕਾਸ਼ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸ਼ੁਰੂ ਵਿੱਚ 50,000 ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦੇ ਲੋਨ ਦਾ ਦਾਇਰਾ ਵਧਾ ਕੇ ਹੁਣ 20 ਲੱਖ ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਸਤਾਰ ਭਾਰਤ ਦੇ ਨਾਗਰਿਕਾਂ ਦੀ ਉੱਦਮਸ਼ੀਲਤਾ ਦੀ ਭਾਵਨਾ ਅਤੇ ਸਮਰੱਥਾਵਾਂ ਵਿੱਚ ਵਿਅਕਤ ਵਿਸ਼ਵਾਸ ਨੂੰ ਦਰਸਾਉਂਦਾ ਹੈ, ਜੋ ਯੋਜਨਾ ਦੇ ਸਫ਼ਲ ਲਾਗੂਕਰਨ ਨਾਲ ਹੋਰ ਮਜ਼ਬੂਤ ਹੋਇਆ ਹੈ।
ਮੁਦਰਾ ਯੋਜਨਾ ਦਾ ਲਾਭ ਉਠਾਉਣ ਅਤੇ ਆਪਣਾ ਖ਼ੁਦ ਦਾ ਉੱਦਮ ਸ਼ੁਰੂ ਕਰਨ ਦੇ ਲਈ ਦੂਸਰਿਆਂ ਨੂੰ ਪ੍ਰੇਤਸਾਹਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਲੋਕਾਂ ਨੂੰ ਘੱਟ ਤੋਂ ਘੱਟ ਪੰਜ ਤੋਂ 10 ਹੋਰ ਲੋਕਾਂ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਦਾ ਸਮਰਥਨ ਕਰਨ, ਉਨ੍ਹਾਂ ਵਿੱਚ ਆਤਮਵਿਸ਼ਵਾਸ ਅਤੇ ਆਤਮਨਿਰਭਰਤਾ ਵਧਾਉਣ ਦਾ ਆਗਰਹਿ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ 52 ਕਰੋੜ ਲੋਨਸ ਵੰਡ ਗਏ ਹਨ, ਜੋ ਵਿਸ਼ਵ ਪੱਧਰ ‘ਤੇ ਇੱਕ ਅਦੁੱਤੀ ਉਪਲਬਧੀ ਹੈ।
ਗੁਜਰਾਤ ਵਿੱਚ ਆਪਣੇ ਕਾਰਜਕਾਲ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ “ਗ਼ਰੀਬ ਕਲਿਆਣ ਮੇਲਾ”( "Garib Kalyan Mela") ਦਾ ਉਲੇਖ ਕੀਤਾ, ਜਿਸ ਵਿੱਚ ਪ੍ਰੇਰਕ ਨੁੱਕੜ ਨਾਟਕਾਂ ਨੇ ਲੋਕਾਂ ਨੂੰ ਗ਼ਰੀਬੀ ਦੂਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿੱਤੀ ਸੁਤੰਤਰਤਾ ਪ੍ਰਾਪਤ ਕਰਨ ਦੇ ਬਾਅਦ ਸਰਕਾਰੀ ਲਾਭਾਂ ਨੂੰ ਤਿਆਗਣ ਵਾਲੇ ਵਿਅਕਤੀਆਂ ਬਾਰੇ ਇੱਕ ਕਿੱਸਾ ਸਾਂਝਾ ਕੀਤਾ। ਉਨ੍ਹਾਂ ਨੇ ਗੁਜਰਾਤ ਦੇ ਇੱਕ ਆਦਿਵਾਸੀ ਸਮੂਹ ਦੀ ਇੱਕ ਪ੍ਰੇਰਕ ਕਹਾਣੀ ਸੁਣਾਈ, ਜਿਸ ਨੇ ਇੱਕ ਛੋਟੇ ਜਿਹੇ ਲੋਨ ਦੇ ਨਾਲ, ਪਰੰਪਰਾਗਤ ਸੰਗੀਤ ਪ੍ਰਦਰਸ਼ਨ ਤੋਂ ਪੇਸ਼ੇਵਰ ਬੈਂਡ ਬਣਾਉਣ ਦੇ ਲਈ ਬਦਲਾਅ ਦਾ ਮਾਰਗ ਚੁਣਿਆ। ਇਸ ਪਹਿਲ ਨੇ ਨਾ ਕੇਵਲ ਉਨ੍ਹਾਂ ਦੀ ਵਿੱਤੀ ਸਥਿਤੀ ਵਿੱਚ ਸੁਧਾਰ ਕੀਤਾ, ਬਲਕਿ ਇਹ ਭੀ ਦਿਖਾਇਆ ਕਿ ਕਿਵੇਂ ਛੋਟੇ ਪ੍ਰਯਾਸ ਮਹੱਤਵਪੂਰਨ ਬਦਲਾਅ ਲਿਆ ਸਕਦੇ ਹਨ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਪਰਿਵਰਤਨ ਦੀਆਂ ਅਜਿਹੀਆਂ ਕਹਾਣੀਆਂ ਉਨ੍ਹਾਂ ਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਰਾਸ਼ਟਰ ਨਿਰਮਾਣ ਵਿੱਚ ਸਮੂਹਿਕ ਪ੍ਰਯਾਸਾਂ ਦੀ ਸਮਰੱਥਾ ਨੂੰ ਦਰਸਾਉਂਦੀਆਂ ਹਨ।
ਸ਼੍ਰੀ ਮੋਦੀ ਨੇ ਮੁਦਰਾ ਯੋਜਨਾ (Mudra Yojana) ਵਿੱਚ ਆਪਣੇ ਵਿਸ਼ਵਾਸ ਨੂੰ ਦੁਹਰਾਇਆ ਅਤੇ ਕਿਹਾ ਕਿ ਇਹ ਲੋਕਾਂ ਦੀਆਂ ਆਕਾਂਖਿਆਵਾਂ ਅਤੇ ਪਰਿਸਥਿਤੀਆਂ ਦਾ ਅਧਿਐਨ ਕਰਨ ਅਤੇ ਉਨ੍ਹਾਂ ਦੇ ਸਮਾਧਾਨ ਦਾ ਇੱਕ ਸਾਧਨ ਹੈ। ਉਨ੍ਹਾਂ ਨੇ ਯੋਜਨਾ ਦੀ ਸਫ਼ਲਤਾ ‘ਤੇ ਵਿਸ਼ਵਾਸ ਵਿਅਕਤ ਕੀਤਾ ਅਤੇ ਸਮੁਦਾਇ ਵਿੱਚ ਯੋਗਦਾਨ ਦੇਣ ਨਾਲ ਮਿਲਣ ਵਾਲੀ ਸੰਤੁਸ਼ਟੀ ਦਾ ਉਲੇਖ ਕਰਦੇ ਹੋਏ ਲਾਭਾਰਥੀਆਂ ਨੂੰ ਸਮਾਜ ਨੂੰ ਕੁਝ ਦੇਣ ਦਾ ਆਗਰਹਿ ਕੀਤਾ।
ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਭੀ ਇਸ ਬਾਤਚੀਤ ਦੇ ਦੌਰਾਨ ਉਪਸਥਿਤ ਸਨ।
***
ਐੱਮਜੇਪੀਐੱਸ/ਐੱਸਆਰ
(Release ID: 2120258)
Visitor Counter : 13
Read this release in:
Odia
,
English
,
Urdu
,
Marathi
,
Hindi
,
Manipuri
,
Bengali
,
Gujarati
,
Tamil
,
Telugu
,
Kannada
,
Malayalam