ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਰਾਮੇਸ਼ਵਰਮ ਵਿੱਚ 8,300 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ


ਮੈਂ ਖ਼ੁਦ ਨੂੰ ਸ਼ੁਭਾਗਸ਼ਾਲੀ ਮੰਨਦਾ ਹਾਂ ਕਿ ਮੈਂ ਅੱਜ ਰਾਮਨਾਥਸੁਆਮੀ ਮੰਦਿਰ (Ramanathaswamy Temple) ਵਿੱਚ ਪ੍ਰਾਰਥਨਾ ਕਰ ਸਕਿਆ: ਪ੍ਰਧਾਨ ਮੰਤਰੀ

ਰਾਮੇਸ਼ਵਰਮ ਦੇ ਲਈ ਨਵਾਂ ਪੰਬਨ ਬਰਿਜ ਟੈਕਨੋਲੋਜੀ ਅਤੇ ਪਰੰਪਰਾ ਨੂੰ ਇਕੱਠੇ ਲਿਆਉਂਦਾ ਹੈ: ਪ੍ਰਧਾਨ ਮੰਤਰੀ

ਅੱਜ, ਪੂਰੇ ਦੇਸ਼ ਵਿੱਚ ਮੈਗਾ ਪ੍ਰੋਜੈਕਟ ਤੇਜ਼ੀ ਨਾਲ ਅੱਗੇ ਵਧ ਰਹੇ ਹਨ: ਪ੍ਰਧਾਨ ਮੰਤਰੀ

ਭਾਰਤ ਦਾ ਵਿਕਾਸ ਸਾਡੀ ਨੀਲੀ ਅਰਥਵਿਵਸਥਾ ਦੁਆਰਾ ਮਹੱਤਵਪੂਰਨ ਤੌਰ ‘ਤੇ ਸੰਚਾਲਿਤ ਹੋਵੇਗਾ ਅਤੇ ਦੁਨੀਆ ਇਸ ਖੇਤਰ ਵਿੱਚ ਤਮਿਲ ਨਾਡੂ ਦੀ ਤਾਕਤ ਦੇਖ ਸਕਦੀ ਹੈ: ਪ੍ਰਧਾਨ ਮੰਤਰੀ

ਸਾਡੀ ਸਰਕਾਰ ਇਹ ਸੁਨਿਸ਼ਚਿਤ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ ਕਿ ਤਮਿਲ ਭਾਸ਼ਾ ਅਤੇ ਵਿਰਾਸਤ ਦੁਨੀਆ ਦੇ ਹਰ ਕੋਣੇ ਤੱਕ ਪਹੁੰਚੇ: ਪ੍ਰਧਾਨ ਮੰਤਰੀ

Posted On: 06 APR 2025 4:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਨੇ ਰਾਮੇਸ਼ਵਰਮ ਵਿੱਚ 8,300 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਰੇਲ ਅਤੇ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਤੋਂ ਪਹਿਲੇ, ਉਨ੍ਹਾਂ ਨੇ ਭਾਰਤ ਦੇ ਪਹਿਲੇ ਵਰਟੀਕਲ ਲਿਫਟ ਸੀ ਬਰਿਜ (vertical lift sea bridge)- ਨਵੇਂ ਪੰਬਨ ਰੇਲ ਬਰਿਜ (Pamban Rail Bridge) ਦਾ ਉਦਘਾਟਨ ਕੀਤਾ ਅਤੇ ਸੜਕ ਪੁਲ਼ ਤੋਂ ਇੱਕ ਟ੍ਰੇਨ ਅਤੇ ਇੱਕ ਜਹਾਜ਼ ਨੂੰ ਹਰੀ ਝੰਡੀ ਦਿਖਾਈ ਅਤੇ ਪੁਲ਼ ਦਾ ਸੰਚਾਲਨ ਦੇਖਿਆ। ਉਨ੍ਹਾਂ ਨੇ ਰਾਮੇਸ਼ਵਰਮ ਵਿੱਚ ਰਾਮਨਾਥਸੁਆਮੀ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ (darshan and pooja) ਭੀ ਕੀਤੀ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਸ਼੍ਰੀ ਰਾਮ ਨੌਮੀ ਦਾ ਪਾਵਨ ਅਵਸਰ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹੀ ਅਯੁੱਧਿਆ ਵਿੱਚ ਸ਼ਾਨਦਾਰ ਰਾਮ ਮੰਦਿਰ (magnificent Ram Mandir in Ayodhya) ਵਿੱਚ ਸੂਰਜ ਦੀਆਂ ਦਿੱਬ ਕਿਰਨਾਂ ਨੇ ਰਾਮਲਲਾ ਨੂੰ ਸ਼ਾਨਦਾਰ ਤਿਲਕ (grand tilak) ਨਾਲ ਸੁਸ਼ੋਭਿਤ ਕੀਤਾ। ਉਨ੍ਹਾਂ ਨੇ ਕਿਹਾ, “ਭਗਵਾਨ ਸ਼੍ਰੀ ਰਾਮ ਦਾ ਜੀਵਨ ਅਤੇ ਉਨ੍ਹਾਂ ਦੇ ਸ਼ਾਸਨਕਾਲ ਤੋਂ ਮਿਲੀ ਸੁਸ਼ਾਸਨ ਨੂੰ ਪ੍ਰੇਰਣਾ ਦੇ ਲਈ ਮਹੱਤਵਪੂਰਨ ਅਧਾਰ ਦਾ ਕੰਮ ਕਰਦੀ ਹੈ।” ਉਨ੍ਹਾਂ ਨੇ ਕਿਹਾ ਕਿ ਤਮਿਲ ਨਾਡੂ ਦੇ ਸੰਗਮ ਯੁਗ ਦੇ ਸਾਹਿਤ (Tamil Nadu's Sangam-era literature) ਵਿੱਚ ਭੀ ਭਗਵਾਨ ਸ਼੍ਰੀ ਰਾਮ (Lord Shri Ram) ਦਾ ਉਲੇਖ ਹੈ, ਉਨ੍ਹਾਂ ਨੇ ਰਾਮੇਸ਼ਵਰਮ ਦੀ ਪਵਿੱਤਰ ਧਰਤੀ ਤੋਂ ਸ਼੍ਰੀ ਰਾਮ ਨੌਮੀ ਦੇ ਅਵਸਰ ‘ਤੇ ਸਾਰੇ ਨਾਗਰਿਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

ਸ਼੍ਰੀ ਮੋਦੀ ਨੇ ਕਿਹਾ, “ਮੈਂ ਅੱਜ ਰਾਮਨਾਥਸੁਆਮੀ ਮੰਦਿਰ ਵਿੱਚ ਪ੍ਰਾਰਥਨਾ ਕਰਕੇ ਧੰਨ ਮਹਿਸੂਸ ਕਰ ਰਿਹਾ ਹਾਂ।” ਉਨ੍ਹਾਂ ਨੇ ਕਿਹਾ ਕਿ ਇਸ਼ ਵਿਸ਼ੇਸ਼ ਦਿਨ ‘ਤੇ ਉਨ੍ਹਾਂ ਨੂੰ 8,300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਸੌਂਪਣ ਦਾ ਅਵਸਰ ਮਿਲਿਆ। ਉਨ੍ਹਾਂ ਨੇ ਬਲ ਦੇ ਕੇ ਕਿਹਾ ਕਿ ਰੇਲ ਅਤੇ ਸੜਕ ਪ੍ਰੋਜੈਕਟ ਤਮਿਲ ਨਾਡੂ ਵਿੱਚ ਕਨੈਕਟਿਵਿਟੀ ਨੂੰ ਮਹੱਤਵਪੂਰਨ ਤੌਰ ‘ਤੇ ਹੁਲਾਰਾ ਦੇਣਗੇ। ਉਨ੍ਹਾਂ ਨੇ ਇਨ੍ਹਾਂ ਪਰਿਵਰਤਨਕਾਰੀ ਪਹਿਲਾਂ ਦੇ ਲਈ ਤਮਿਲ ਨਾਡੂ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

 

ਇਹ ਦੇਖਦੇ ਹੋਏ ਕਿ ਰਾਮੇਸ਼ਵਰਮ ਭਾਰਤ ਰਤਨ ਡਾ. ਕਲਾਮ ਦੀ ਭੂਮੀ ਹੈ, ਜਿਨ੍ਹਾਂ ਦੇ ਜੀਵਨ ਨੇ ਦਿਖਾਇਆ ਕਿ ਵਿਗਿਆਨ ਅਤੇ ਅਧਿਆਤਮ ਇੱਕ ਦੂਸਰੇ ਦੇ ਪੂਰਕ ਹਨ, ਪ੍ਰਧਾਨ ਮੰਤਰੀ ਨੇ ਕਿਹਾ, “ਰਾਮੇਸ਼ਵਰਮ ਦੇ ਲਈ ਨਵਾਂ ਪੰਬਨ ਪੁਲ਼ ਟੈਕਨੋਲੋਜੀ ਅਤੇ ਪਰੰਪਰਾ ਦੇ ਮਿਲਨ ਦਾ ਪ੍ਰਤੀਕ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਹਜ਼ਾਰਾਂ ਸਾਲ ਪੁਰਾਣਾ ਇੱਕ ਸ਼ਹਿਰ ਹੁਣ 21ਵੀਂ ਸਦੀ ਦੇ ਇੰਜੀਨੀਅਰਿੰਗ ਚਮਤਕਾਰ ਨਾਲ ਜੁੜ ਗਿਆ ਹੈ। ਉਨ੍ਹਾਂ ਨੇ ਇੰਜੀਨੀਅਰਾਂ ਅਤੇ ਵਰਕਰਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਦੇ ਲਈ ਆਭਾਰ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪੁਲ਼ ਭਾਰਤ ਦਾ ਪਹਿਲਾ ਵਰਟੀਕਲ ਲਿਫਟ ਰੇਲਵੇ ਸਮੁੰਦਰੀ ਪੁਲ਼ ਹੈ, ਜੋ ਬੜੇ ਜਹਾਜ਼ਾਂ ਨੂੰ ਨੀਚੇ ਤੋਂ ਗੁਜਰਨ ਦੀ ਆਗਿਆ ਦਿੰਦਾ ਹੈ ਅਤੇ ਨਾਲ ਹੀ ਤੇਜ਼ ਟ੍ਰੇਨ ਯਾਤਰਾ ਨੂੰ ਸਮਰੱਥ ਬਣਾਉਂਦਾ ਹੈ। ਉਨ੍ਹਾਂ ਨੇ ਅੱਜ ਇੱਕ ਨਵੀਂ ਟ੍ਰੇਨ ਸੇਵਾ ਅਤੇ ਇੱਕ ਜਹਾਜ਼ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦਾ ਉਲੇਖ ਕੀਤਾ ਅਤੇ ਇਸ ਜ਼ਿਕਰਯੋਗ ਪ੍ਰੋਜੈਕਟ ਦੇ ਲਈ ਤਮਿਲ ਨਾਡੂ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

ਇਸ ਬਾਤ ਨੂੰ ਰੇਖਾਂਕਿਤ ਕਰਦੇ ਹੋਏ ਕਿ ਇਸ ਪੁਲ਼ ਦੀ ਮੰਗ ਕਈ ਦਹਾਕਿਆਂ ਤੋਂ ਚਲੀ ਆ ਰਹੀ ਸੀ, ਸ਼੍ਰੀ ਮੋਦੀ ਨੇ ਕਿਹਾ ਕਿ ਲੋਕਾਂ ਦੇ ਅਸ਼ੀਰਵਾਦ ਨਾਲ ਇਸ ਕਾਰਜ ਨੂੰ ਪੂਰਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਪੰਬਨ ਪੁਲ਼ ਵਪਾਰ ਕਰਨ ਵਿੱਚ ਅਸਾਨੀ ਅਤੇ ਯਾਤਰਾ ਵਿੱਚ ਅਸਾਨੀ ਦੋਹਾਂ ਦਾ ਸਮਰਥਨ ਕਰਦਾ ਹੈ, ਜਿਸ ਨਾਲ ਲੱਖਾਂ ਲੋਕਾਂ ਦੇ ਜੀਵਨ ‘ਤੇ ਸਕਾਰਾਤਮਕ ਪ੍ਰਭਾਅ ਪੈਂਦਾ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਨਵੀਂ ਟ੍ਰੇਨ ਸੇਵਾ ਰਾਮੇਸ਼ਵਰਮ ਤੋਂ ਚੇਨਈ ਅਤੇ ਦੇਸ਼ ਦੇ ਹੋਰ ਹਿੱਸਿਆਂ ਤੱਕ ਕਨੈਕਟਿਵਿਟੀ ਵਧਾਏਗੀ। ਉਨ੍ਹਾਂ ਨੇ ਕਿਹਾ ਕਿ ਇਸ ਵਿਕਾਸ ਨਾਲ ਤਮਿਲ ਨਾਡੂ ਵਿੱਚ ਵਪਾਰ ਅਤੇ ਟੂਰਿਜ਼ਮ ਨੂੰ ਲਾਭ ਹੋਵੇਗਾ, ਨਾਲ ਹੀ ਨੌਜਵਾਨਾਂ ਦੇ ਲਈ ਰੋਜ਼ਗਾਰ ਅਤੇ ਕਾਰੋਬਾਰ ਦੇ ਨਵੇਂ ਅਵਸਰ ਭੀ ਉਪਲਬਧ ਹੋਣਗੇ।

ਸ਼੍ਰੀ ਮੋਦੀ ਨੇ ਕਿਹਾ, “ਪਿਛਲੇ 10 ਵਰ੍ਹੇ ਵਿੱਚ ਭਾਰਤ ਦੀ ਅਰਥਵਿਵਸਥਾ ਦਾ ਆਕਾਰ ਦੁੱਗਣਾ ਹੋ ਗਿਆ ਹੈ।” ਉਨ੍ਹਾਂ ਨੇ ਇਹ ਕਿਹਾ ਕਿ ਇਸ ਤੀਬਰ ਵਾਧੇ ਦਾ ਇੱਕ ਪ੍ਰਮੁੱਖ ਕਾਰਨ ਦੇਸ਼ ਦਾ ਜ਼ਿਕਰਯੋਗ ਆਧੁਨਿਕ ਬੁਨਿਆਦੀ ਢਾਂਚਾ ਹੈ। ਉਨ੍ਹਾਂ ਨੇ ਬਲ ਦੇ ਕੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਰੇਲਵੇ, ਸੜਕ, ਹਵਾਈ ਅੱਡੇ, ਬੰਦਰਗਾਹ, ਬਿਜਲੀ, ਪਾਣੀ ਅਤੇ ਗੈਸ ਪਾਇਪਲਾਇਨ ਜਿਹੇ ਬੁਨਿਆਦੀ ਢਾਂਚੇ ਦੇ ਲਈ ਬਜਟ ਵਿੱਚ ਲਗਭਗ ਛੇ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ, “ਅੱਜ, ਦੇਸ਼ ਭਰ ਵਿੱਚ ਮੈਗਾ ਪ੍ਰੋਜੈਕਟ ਤੇਜ਼ੀ ਨਾਲ ਅੱਗੇ ਵਧ ਰਹੇ ਹਨ।” ਉਨ੍ਹਾਂ ਨੇ ਕਿਹਾ ਕਿ ਉੱਤਰ ਵਿੱਚ, ਜੰਮੂ ਅਤੇ ਕਸ਼ਮੀਰ ਵਿੱਚ ਚੇਨਾਬ ਬਰਿਜ ਦਾ ਨਿਰਮਾਣ ਕੀਤਾ ਗਿਆ ਹੈ, ਜੋ ਦੁਨੀਆ ਦੇ ਸਭ ਤੋਂ ਉੱਚੇ ਰੇਲ ਪੁਲ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਪੱਛਮ ਵਿੱਚ, ਮੁੰਬਈ ਹੁਣ ਦੇਸ਼ ਦੇ ਸਭ ਤੋਂ ਲੰਬੇ ਸਮੁੰਦਰੀ ਪੁਲ਼, ਅਟਲ ਸੇਤੂ ਦਾ ਘਰ ਹੈ। ਉਨ੍ਹਾਂ ਨੇ ਇਹ ਭੀ ਕਿਹਾ ਕਿ ਪੂਰਬ ਵਿੱਚ, ਅਸਾਮ ਵਿੱਚ ਬੋਗੀਬੀਲ ਬਰਿਜ ਪ੍ਰਗਤੀ ਦਾ ਪ੍ਰਮਾਣ ਹੈ, ਜਦਕਿ ਦੱਖਣ ਵਿੱਚ, ਦੁਨੀਆ ਦੇ ਕੁਝ ਵਰਟੀਕਲ ਲਿਫਟ ਪੁਲ਼ਾਂ ਵਿੱਚੋਂ ਇੱਕ, ਪੰਬਨ ਬਰਿਜ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ। ਪ੍ਰਧਾਨ ਮੰਤਰੀ ਨੇ ਇਹ ਭੀ ਦੱਸਿਆ ਕਿ ਪੂਰਬੀ ਅਤੇ ਪੱਛਮੀ ਸਮਰਪਿਤ ਮਾਲ ਢੁਆਈ ਗਲਿਆਰੇ ਪੂਰੇ ਹੋਣ ਵਾਲੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਦੇਸ਼ ਦੀ ਪਹਿਲੀ ਬੁਲਟ ਟ੍ਰੇਨ ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ, ਜਦਕਿ ਵੰਦੇ ਭਾਰਤ, ਅੰਮ੍ਰਿਤ ਭਾਰਤ ਅਤੇ ਨਮੋ ਭਾਰਤ (Vande Bharat, Amrit Bharat, and Namo Bharat) ਜਿਹੀਆਂ ਆਧੁਨਿਕ ਟ੍ਰੇਨਾਂ ਰੇਲ ਨੈੱਟਵਰਕ ਨੂੰ ਹੋਰ ਉੱਨਤ ਬਣਾ ਰਹੀਆਂ ਹਨ।

ਇਸ ਬਾਤ ‘ਤੇ ਬਲ ਦਿੰਦੇ ਹੋਏ ਕਿ ਜਦੋਂ ਭਾਰਤ ਦਾ ਹਰ ਖੇਤਰ ਇੱਕ-ਦੂਸਰੇ ਨਾਲ ਜੁੜਦਾ ਹੈ, ਤਾਂ ਵਿਕਸਿਤ ਰਾਸ਼ਟਰ ਬਣਨ ਦਾ ਮਾਰਗ ਮਜ਼ਬੂਤ ਹੁੰਦਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਭਰ ਦੇ ਹਰ ਵਿਕਸਿਤ ਦੇਸ਼ ਅਤੇ ਖੇਤਰ ਵਿੱਚ ਅਜਿਹਾ ਹੀ ਹੋਇਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਜਿਵੇਂ-ਜਿਵੇਂ ਭਾਰਤ ਦਾ ਹਰ ਰਾਜ ਜੁੜਦਾ ਹੈ, ਦੇਸ਼ ਦੀ ਪੂਰੀ ਸਮਰੱਥਾ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਨੈਕਟਿਵਿਟੀ ਨਾਲ ਤਮਿਲ ਨਾਡੂ ਸਹਿਤ ਦੇਸ਼ ਦੇ ਹਰ ਖੇਤਰ ਨੂੰ ਫਾਇਦਾ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੇ ਵਿਕਸਿਤ ਰਾਸ਼ਟਰ ਬਣਨ ਦੀ ਯਾਤਰਾ ਵਿੱਚ ਤਮਿਲ ਨਾਡੂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਜਿਵੇਂ-ਜਿਵੇਂ ਤਮਿਲ ਨਾਡੂ ਦੀ ਸਮਰੱਥਾ ਵਧਦੀ ਜਾਵੇਗੀ, ਭਾਰਤ ਦਾ ਵਿਕਾਸ ਹੋਰ ਭੀ ਤੇਜ਼ ਹੋਵੇਗਾ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਪਿਛਲੇ ਇੱਕ ਦਹਾਕੇ ਵਿੱਚ ਕੇਂਦਰ ਸਰਕਾਰ ਨੇ 2014 ਤੋਂ ਪਹਿਲੇ ਦੀ ਅਵਧੀ ਦੀ ਤੁਲਨਾ ਵਿੱਚ ਤਮਿਲ ਨਾਡੂ ਦੇ ਵਿਕਾਸ ਦੇ ਲਈ ਤਿੰਨ ਗੁਣਾ ਅਧਿਕ ਰਕਮ ਐਲੋਕੇਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਧੀ ਹੋਈ ਰਕਮ ਨੇ ਤਮਿਲ ਨਾਡੂ ਦੇ ਆਰਥਿਕ ਅਤੇ ਉਦਯੋਗਿਕ ਵਿਕਾਸ ਵਿੱਚ ਬਹੁਤ ਯੋਗਦਾਨ ਦਿੱਤਾ ਹੈ।

ਇਸ ਬਾਤ ‘ਤੇ ਬਲ ਦਿੰਦੇ ਹੋਏ ਕਿ ਤਮਿਲ ਨਾਡੂ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਭਾਰਤ ਸਰਕਾਰ ਦੀ ਪ੍ਰਾਥਮਿਕਤਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਤਮਿਲ ਨਾਡੂ ਦਾ ਰੇਲ ਬਜਟ ਸੱਤ ਗੁਣਾ ਤੋਂ ਅਧਿਕ ਵਧਿਆ ਹੈ। ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲੇ ਤਮਿਲ ਨਾਡੂ ਵਿੱਚ ਰੇਲ ਪ੍ਰੋਜੈਕਟਾਂ ਨੂੰ ਸਲਾਨਾ ਕੇਵਲ 900 ਕਰੋੜ ਰੁਪਏ ਮਿਲਦੇ ਸਨ, ਜਦਕਿ ਇਸ ਵਰ੍ਹੇ ਤਮਿਲ ਨਾਡੂ ਦਾ ਰੇਲ ਬਜਟ 6,000 ਕਰੋੜ ਰੁਪਏ ਤੋਂ ਅਧਿਕ ਹੈ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਭਾਰਤ ਸਰਕਾਰ ਰਾਜ ਦੇ 77 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਣ ਕਰ ਰਹੀ ਹੈ, ਜਿਸ ਵਿੱਚ ਰਾਮੇਸ਼ਵਰਮ ਸਟੇਸ਼ਨ ਭੀ ਸ਼ਾਮਲ ਹੈ।

ਪਿਛਲੇ ਦਸ ਵਰ੍ਹਿਆਂ ਵਿੱਚ ਗ੍ਰਾਮੀਣ ਸੜਕਾਂ ਅਤੇ ਰਾਜਮਾਰਗਾਂ ਦੇ ਵਿਕਾਸ ਵਿੱਚ ਹੋਈ ਜ਼ਿਕਰਯੋਗ ਪ੍ਰਗਤੀ ਦੀ ਤਰਫ਼ ਸੰਕੇਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ਦੀ ਜਾਣਕਾਰੀ ਦਿੱਤੀ ਕਿ 2014 ਤੋਂ, ਕੇਂਦਰ ਸਰਕਾਰ ਦੇ ਸਹਿਯੋਗ ਨਾਲ, ਤਮਿਲ ਨਾਡੂ ਵਿੱਚ 4,000 ਕਿਲੋਮੀਟਰ ਸੜਕਾਂ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਚੇਨਈ ਪੋਰਟ ਨੂੰ ਜੋੜਨ ਵਾਲਾ ਐਲੀਵੇਟਿਡ ਕੌਰੀਡੋਰ ਜ਼ਿਕਰਯੋਗ ਬੁਨਿਆਦੀ ਢਾਂਚੇ ਦੀ ਇੱਕ ਹੋਰ ਉਦਾਹਰਣ ਹੋਵੇਗਾ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਅੱਜ ਲਗਭਗ 8,000 ਕਰੋੜ ਰੁਪਏ ਦੇ ਲਾਗਤ ਵਾਲੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖੇ ਗਏ ਅਤੇ ਉਦਘਾਟਨ ਕੀਤੇ ਗਏ । ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਤਮਿਲ ਨਾਡੂ ਦੇ ਵਿਭਿੰਨ ਜ਼ਿਲ੍ਹਿਆਂ ਵਿੱਚ ਕਨੈਕਟਿਵਿਟੀ ਨੂੰ ਵਧਾਉਣਗੇ ਅਤੇ ਆਂਧਰ ਪ੍ਰਦੇਸ਼ ਦੇ ਨਾਲ ਸੰਪਰਕ ਵਿੱਚ ਭੀ ਸੁਧਾਰ ਕਰਨਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਚੇਨਈ ਮੈਟਰੋ ਜਿਹੇ ਮਾਡਰਨ ਪਬਲਿਕ ਟ੍ਰਾਂਸਪੋਰਟ ਸਿਸਟਮ ਤਮਿਲ ਨਾਡੂ ਵਿੱਚ ਯਾਤਰਾ ਨੂੰ ਅਸਾਨ ਬਣਾ ਰਹੇ ਹਨ, ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਵਿਆਪਕ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਵਿਭਿੰਨ ਖੇਤਰਾਂ ਵਿੱਚ ਨਵੀਆਂ ਨੌਕਰੀਆਂ ਦੀ ਸਿਰਜਣਾ ਹੁੰਦੀ ਹੈ।

ਪਿਛਲੇ ਦਹਾਕੇ ਦੇ  ਦੌਰਾਨ ਭਾਰਤ ਵਿੱਚ ਸਮਾਜਿਕ ਬੁਨਿਆਦੀ ਢਾਂਚੇ ਵਿੱਚ ਰਿਕਾਰਡ ਨਿਵੇਸ਼ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਤਮਿਲ ਨਾਡੂ ਵਿੱਚ ਕਰੋੜਾਂ ਪਰਿਵਾਰਾਂ ਨੂੰ ਇਨ੍ਹਾਂ ਪਹਿਲਾਂ ਤੋਂ ਲਾਭ ਮਿਲਿਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਪਿਛਲੇ 10 ਵਰ੍ਹੇ ਵਿੱਚ, ਦੇਸ਼ ਭਰ ਵਿੱਚ ਗ਼ਰੀਬ ਪਰਿਵਾਰਾਂ ਨੂੰ 4 ਕਰੋੜ ਤੋਂ ਅਧਿਕ ਪੱਕੇ ਮਕਾਨ (pucca houses) ਉਪਲਬਧ ਕਰਵਾਏ ਗਏ ਹਨ, ਜਿਨ੍ਹਾਂ ਵਿੱਚ ਪੀਐੱਮ ਆਵਾਸ ਯੋਜਨਾ (PM Awas Yojana) ਦੇ ਤਹਿਤ ਤਮਿਲ ਨਾਡੂ ਵਿੱਚ ਬਣਾਏ ਗਏ 12 ਲੱਖ ਤੋਂ ਅਧਿਕ ਪੱਕੇ ਮਕਾਨ (pucca houses) ਸ਼ਾਮਲ ਹਨ। ਉਨ੍ਹਾਂ ਨੇ ਇਹ ਭੀ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ, ਲਗਭਗ 12 ਕਰੋੜ ਗ੍ਰਾਮੀਣ ਪਰਿਵਾਰਾਂ ਨੂੰ ਪਹਿਲੀ ਵਾਰ ਪਾਇਪ ਤੋਂ ਪਾਣੀ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਤਮਿਲ ਨਾਡੂ ਦੇ 1 ਕਰੋੜ 11 ਲੱਖ ਪਰਿਵਾਰ ਸ਼ਾਮਲ ਹਨ, ਜਿਨ੍ਹਾਂ ਦੇ ਪਾਸ ਹੁਣ ਪਹਿਲੀ ਵਾਰ ਆਪਣੇ ਘਰਾਂ ਵਿੱਚ ਨਲ ਦਾ ਪਾਣੀ ਉਪਲਬਧ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਨਾਗਰਿਕਾਂ ਨੂੰ ਗੁਣਵੱਤਾਪੂਰਨ ਅਤੇ ਸਸਤੀ ਹੈਲਥਕੇਅਰ ਪ੍ਰਦਾਨ ਕਰਨਾ ਸਾਡੀ ਸਰਕਾਰ ਦੀ ਪ੍ਰਤੀਬੱਧਤਾ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਆਯੁਸ਼ਮਾਨ ਭਾਰਤ ਯੋਜਨਾ (Ayushman Bharat scheme) ਦੇ ਤਹਿਤ, ਤਮਿਲ ਨਾਡੂ ਵਿੱਚ 1 ਕਰੋੜ ਤੋਂ ਅਧਿਕ ਉਪਚਾਰ ਕੀਤੇ ਗਏ ਹਨ, ਜਿਸ ਨਾਲ ਰਾਜ ਦੇ ਪਰਿਵਾਰਾਂ ਦਾ 8,000 ਕਰੋੜ ਰੁਪਏ ਦਾ ਖਰਚ ਬਚਿਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਭੀ ਬਲ ਦਿੱਤਾ ਕਿ ਤਮਿਲ ਨਾਡੂ ਵਿੱਚ 1,400 ਤੋਂ ਅਧਿਕ ਜਨ ਔਸ਼ਧੀ ਕੇਂਦਰ (Jan Aushadhi Kendra) ਹਨ, ਜਿੱਥੇ 80% ਤੱਕ ਦੀ ਛੂਟ ‘ਤੇ ਦਵਾਈਆਂ ਉਪਲਬਧ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਸਤੀਆਂ ਦਵਾਈਆਂ ਦੇ ਕਾਰਨ ਲੋਕਾਂ ਨੂੰ 700 ਕਰੋੜ ਰੁਪਏ ਦੀ ਬੱਚਤ ਹੋਈ ਹੈ।

ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਰਕਾਰ ਇਹ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ ਕਿ ਯੁਵਾ ਭਾਰਤੀਆਂ ਨੂੰ ਡਾਕਟਰ ਬਣਨ ਦੇ ਲਈ ਵਿਦੇਸ਼ ਜਾਣ ਦੀ ਮਜਬੂਰੀ ਨਾ ਮਹਿਸੂਸ ਹੋਵੇ। ਉਨ੍ਹਾਂ ਨੇ ਇਸ ਬਾਤ ‘ਤੇ ਭੀ ਬਲ ਦਿੱਤਾ ਕਿ ਹਾਲ ਦੇ ਵਰ੍ਹਿਆਂ ਵਿੱਚ ਤਮਿਲ ਨਾਡੂ ਵਿੱਚ 11 ਨਵੇਂ ਮੈਡੀਕਲ ਕਾਲਜ ਖੁੱਲ੍ਹੇ ਹਨ। ਉਨ੍ਹਾਂ ਨੇ ਤਮਿਲ ਨਾਡੂ ਸਰਕਾਰ ਨੂੰ ਤਮਿਲ ਭਾਸ਼ਾ ਵਿੱਚ ਮੈਡੀਕਲ ਸਿੱਖਿਆ ਦੇ ਕੋਰਸ ਸ਼ੁਰੂ ਕਰਨ ਦਾ ਆਗਰਹਿ ਕੀਤਾ, ਜਿਸ ਨਾਲ ਗ਼ਰੀਬ ਪਰਿਵਾਰਾਂ ਦੇ ਕਈ ਬੱਚਿਆਂ ਨੂੰ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਕਿਹਾ, “ਸੁਸ਼ਾਸਨ ਸੁਨਿਸ਼ਚਿਤ ਕਰਦਾ ਹੈ ਕਿ ਟੈਕਸਪੇਅਰਸ ਦੁਆਰਾ ਦਿੱਤਾ ਗਿਆ ਹਰੇਕ ਰੁਪਇਆ ਸਭ ਤੋਂ ਗ਼ਰੀਬ ਨਾਗਰਿਕਾਂ ਨੂੰ ਭੀ ਲਾਭ ਪਹੁੰਚਾਵੇ।” ਉਨ੍ਹਾਂ ਨੇ ਕਿਹਾ ਕਿ ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi) ਦੇ ਤਹਿਤ ਤਮਿਲ ਨਾਡੂ ਦੇ ਛੋਟੇ ਕਿਸਾਨਾਂ ਨੂੰ ਲਗਭਗ 12,000 ਕਰੋੜ ਰੁਪਏ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਤਮਿਲ ਨਾਡੂ ਦੇ ਕਿਸਾਨਾਂ ਨੂੰ ਪੀਐੱਮ ਫਸਲ ਬੀਮਾ ਯੋਜਨਾ (PM Fasal Bima Yojana) ਤੋਂ ਭੀ ਲਾਭ ਮਿਲੇ ਹਨ, ਜਿਸ ਦੇ ਤਹਿਤ 14,800 ਕਰੋੜ ਰੁਪਏ ਦੇ ਦਾਅਵੇ ਕੀਤੇ ਗਏ ਹਨ।

ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦੀ ਨੀਲੀ ਅਰਥਵਿਵਸਥਾ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ ਅਤੇ ਇਸ ਖੇਤਰ ਵਿੱਚ ਤਮਿਲ ਨਾਡੂ ਦੀ ਤਾਕਤ ਨੂੰ ਆਲਮੀ ਪੱਧਰ ‘ਤੇ ਪਹਿਚਾਣਿਆ ਜਾਵੇਗਾ।” ਉਨ੍ਹਾਂ ਨੇ ਤਮਿਲ ਨਾਡੂ ਦੇ ਮੱਛੀ ਪਾਲਨ ਸਮੁਦਾਇ ਦੀ ਸਖ਼ਤ ਮਿਹਨਤ ਦੀ ਜਾਣਕਾਰੀ ਦਿੱਤੀ ਅਤੇ ਇਸ ਬਾਤ ‘ਤੇ ਬਲ ਦਿੱਤਾ ਕਿ ਕੇਂਦਰ ਸਰਕਾਰ ਰਾਜ ਦੇ ਮੱਛੀ ਪਾਲਨ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਸਾਰੀ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਜ ਵਰ੍ਹੇ ਵਿੱਚ ਤਮਿਲ ਨਾਡੂ ਨੂੰ ਪੀਐੱਮ ਮਤਸਯ ਸੰਪਦਾ ਯੋਜਨਾ (PM Matsya Sampada Yojana) ਦੇ ਤਹਿਤ ਕਾਫ਼ੀ ਫੰਡ (substantial funds) ਮਿਲੇ ਹਨ, ਜਿਸ ਨਾਲ ਮਛੁਆਰਿਆਂ ਦੇ ਲਈ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨ ਦੇ ਸਰਕਾਰ ਦੇ ਪ੍ਰਯਾਸਾਂ ‘ਤੇ ਬਲ ਦਿੱਤਾ ਜਾ ਰਿਹਾ ਹੈ। ਇਸ ਵਿੱਚ ਸਮੁੰਦਰੀ ਸ਼ੈਵਾਲ ਪਾਰਕ, ਮੱਛੀਆਂ ਪਕੜਣ ਦੇ ਬੰਦਰਗਾਹ ਅਤੇ ਲੈਂਡਿੰਗ ਕੇਂਦਰਾਂ ਵਿੱਚ ਸੈਂਕੜੋਂ ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ। ਸ਼੍ਰੀ ਮੋਦੀ ਨੇ ਮਛੁਆਰਿਆਂ ਦੀ ਸੁਰੱਖਿਆ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ‘ਤੇ ਬਲ ਦਿੱਤਾ ਅਤੇ ਦੱਸਿਆ ਕਿ ਪਿਛਲੇ ਇੱਕ ਦਹਾਕੇ ਵਿੱਚ ਸ੍ਰੀਲੰਕਾ ਤੋਂ 3,700 ਤੋਂ ਅਧਿਕ ਮਛੁਆਰਿਆਂ ਨੂੰ ਵਾਪਸ ਲਿਆਂਦਾ ਗਿਆ ਹੈ, ਜਿਨ੍ਹਾਂ ਵਿੱਚੋਂ 600 ਤੋਂ ਅਧਿਕ ਨੂੰ ਪਿਛਲੇ ਵਰ੍ਹੇ ਹੀ ਵਾਪਸ ਲਿਆਂਦਾ ਗਿਆ।

ਭਾਰਤ ਵਿੱਚ ਵਧਦੀ ਆਲਮੀ ਰੁਚੀ ਅਤੇ ਦੇਸ਼ ਬਾਰੇ ਜਾਣਨ ਅਤੇ ਸਮਝਣ ਦੇ ਲਈ ਉਤਸੁਕ ਲੋਕਾਂ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਆਕਰਸ਼ਣ ਵਿੱਚ ਭਾਰਤ ਦੇ ਸੱਭਿਆਚਾਰ ਅਤੇ ਸੌਫਟ ਪਾਵਰ ਦੀ ਮਹੱਤਵਪੂਰਨ ਭੂਮਿਕਾ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ, “ਸਰਕਾਰ ਇਹ ਸੁਨਿਸ਼ਚਿਤ ਕਰਨ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ ਕਿ ਤਮਿਲ ਭਾਸ਼ਾ ਅਤੇ ਵਿਰਾਸਤ ਦੁਨੀਆ ਦੇ ਹਰ ਕੋਣੇ ਤੱਕ ਪਹੁੰਚੇ।” ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ 21ਵੀਂ ਸਦੀ ਵਿੱਚ ਇਸ ਮਹਾਨ ਪਰੰਪਰਾ ਨੂੰ ਹੋਰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਰਾਮੇਸ਼ਵਰਮ ਅਤੇ ਤਮਿਲ ਨਾਡੂ ਦੀ ਪਵਿੱਤਰ ਭੂਮੀ ਰਾਸ਼ਟਰ ਨੂੰ ਪ੍ਰੇਰਿਤ ਅਤੇ ਊਰਜਾ ਪ੍ਰਦਾਨ ਕਰਦੀ ਰਹੇਗੀ।

ਅੱਜ ਭਾਰਤੀਯ ਜਨਤਾ ਪਾਰਟੀ (Bharatiya Janata Party) ਦੇ ਸਥਾਪਨਾ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਮਜ਼ਬੂਤ, ਸਮ੍ਰਿੱਧ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦਾ ਲਕਸ਼ ਹਰੇਕ ਭਾਜਪਾ ਵਰਕਰ ਦੇ ਅਣਥੱਕ ਪ੍ਰਯਾਸਾਂ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਦੇਸ਼ ਦੇ ਲੋਕ ਭਾਜਪਾ ਸਰਕਾਰਾਂ ਦੇ ਸੁਸ਼ਾਸਨ ਅਤੇ ਰਾਸ਼ਟਰ ਹਿਤ ਵਿੱਚ ਲਏ ਜਾ ਰਹੇ ਨਿਰਣਿਆਂ ਨੂੰ ਦੇਖ ਰਹੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਗਰਵ (ਮਾਣ) ਵਿਅਕਤ ਕੀਤਾ ਕਿ ਦੇਸ਼ ਦੇ ਹਰ ਰਾਜ ਅਤੇ ਕੋਣੇ ਵਿੱਚ ਭਾਜਪਾ ਵਰਕਰ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਹਨ ਅਤੇ ਗ਼ਰੀਬਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਭਾਜਪਾ ਦੇ ਲੱਖਾਂ ਵਰਕਰਾਂ(millions of BJP workers) ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਸਮਾਗਮ ਵਿੱਚ ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ. ਐੱਨ. ਰਵੀ, ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਰਾਜ ਮੰਤਰੀ ਡਾ. ਐੱਲ. ਮੁਰੂਗਨ ਸਹਿਤ ਹੋਰ ਲੋਗ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਨਵੇਂ ਪੰਬਨ ਰੇਲ ਪੁਲ਼ (New Pamban Rail Bridge) ਦਾ ਉਦਘਾਟਨ ਕੀਤਾ ਅਤੇ ਰਾਮੇਸ਼ਵਰਮ-ਤਾਂਬਰਮ (ਚੇਨਈ) ਨਵੀਂ ਟ੍ਰੇਨ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਪੁਲ਼ ਦਾ ਗਹਿਰਾ ਸੱਭਿਆਚਾਰਕ ਮਹੱਤਵ ਹੈ। ਰਾਮਾਇਣ ਦੇ ਅਨੁਸਾਰ, ਰਾਮ ਸੇਤੂ (Ram Setu) ਦਾ ਨਿਰਮਾਣ ਰਾਮੇਸ਼ਵਰਮ ਦੇ ਪਾਸ ਧਨੁਸ਼ਕੋਡੀ (Dhanushkodi) ਤੋਂ ਸ਼ੁਰੂ ਹੋਇਆ ਸੀ। ਰਾਮੇਸ਼ਵਰਮ ਨੂੰ ਮੁੱਖ ਭੂਮੀ ਨਾਲ ਜੋੜਨ ਵਾਲਾ ਇਹ ਪੁਲ਼, ਆਲਮੀ ਮੰਚ ‘ਤੇ ਭਾਰਤੀ ਇੰਜੀਨੀਅਰਿੰਗ ਦੀ ਜ਼ਿਕਰਯੋਗ ਉਪਲਬਧੀ ਦੇ ਰੂਪ ਵਿੱਚ ਖੜ੍ਹਾ ਹੈ। ਇਸ ਨੂੰ 700 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਦੀ ਲੰਬਾਈ 2.08 ਕਿਲੋਮੀਟਰ ਹੈ, ਇਸ ਵਿੱਚ 99 ਸਪੈਨ ਅਤੇ 72.5 ਮੀਟਰ ਦਾ ਵਰਟੀਕਲ ਲਿਫਟ ਸਪੈਨ ਹੈ ਜੋ 17 ਮੀਟਰ ਦੀ ਉਚਾਈ ਤੱਕ ਉੱਠਦਾ ਹੈ, ਜਿਸ ਨਾਲ  ਜਹਾਜ਼ਾਂ ਦੀ  ਸੁਚਾਰੂ ਆਵਾਜਾਈ ਦੀ ਸੁਵਿਧਾ ਮਿਲਦੀ ਹੈ ਅਤੇ ਨਿਰਵਿਘਨ ਟ੍ਰੇਨ ਸੰਚਾਲਨ ਸੁਨਿਸ਼ਚਿਤ ਹੁੰਦਾ ਹੈ। ਸਟੇਨਲੈੱਸ ਸਟੀਲ ਮਜ਼ਬੂਤੀਕਰਣ, ਉੱਚ ਸ਼੍ਰੇਣੀ ਦੇ ਸੁਰੱਖਿਆਤਮਕ ਪੇਂਟ ਅਤੇ ਪੂਰੀ ਤਰ੍ਹਾਂ ਨਾਲ ਵੈਲਡਿਡ ਜੋੜਾਂ ਦੇ ਨਾਲ ਨਿਰਮਿਤ, ਪੁਲ਼ ਵਿੱਚ ਅਧਿਕ ਸਥਿਰਤਾ ਅਤੇ ਘੱਟ ਰੱਖ-ਰਖਾਅ ਦੀ ਜ਼ਰੂਰਤ ਹੈ। ਇਸ ਨੂੰ ਭਵਿੱਖ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਦੋਹਰੀਆਂ ਰੇਲ ਪਟੜੀਆਂ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਵਿਸ਼ੇਸ਼ ਪੌਲੀਸਿਲੋਕਸੇਨ ਕੋਟਿੰਗ (special polysiloxane coating) ਇਸ ਨੂੰ ਜੰਗ ਤੋਂ ਬਚਾਉਂਦੀ ਹੈ, ਜਿਸ ਨਾਲ ਕਠੋਰ ਸਮੁੰਦਰੀ ਵਾਤਾਵਰਣ ਵਿੱਚ ਲੰਬੀ ਉਮਰ ਸੁਨਿਸ਼ਚਿਤ ਹੁੰਦੀ ਹੈ।

ਰੇਲ ਅਤੇ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਐੱਨਐੱਚ-40 ਦੇ 28 ਕਿਲੋਮੀਟਰ ਲੰਬੇ ਵਾਲਾਜਾਪੇਟ-ਰਾਣੀਪੇਟ (Walajapet-Ranipet) ਸੈਕਸ਼ਨ ਨੂੰ ਚਾਰ ਲੇਨ ਦਾ ਬਣਾਉਣ ਦੇ ਕਾਰਜ ਦਾ ਨੀਂਹ ਪੱਥਰ ਅਤੇ ਐੱਨਐੱਚ-332 ਦੇ 29 ਕਿਲੋਮੀਟਰ ਲੰਬੇ ਵਿਲੁੱਪੁਰਮ-ਪੁਡੂਚੇਰੀ (Viluppuram – Puducherry) ਸੈਕਸ਼ਨ ਨੂੰ ਚਾਰ ਲੇਨ ਬਣਾਉਣ ਦਾ ਕਾਰਜ, ਐੱਨਐੱਚ-32 ਦਾ 57 ਕਿਲੋਮੀਟਰ ਲੰਬਾ ਪੂੰਡਿਯਨਕੁੱਪਮ-ਸੱਤਨਾਥਪੁਰਮ (Poondiyankuppam – Sattanathapuram) ਸੈਕਸ਼ਨ ਅਤੇ ਐੱਨਐੱਚ-36 ਦਾ 48 ਕਿਲੋਮੀਟਰ ਲੰਬਾ ਚੋਲਾਪੁਰਮ-ਤੰਜਾਵੁਰ (Cholapuram – Thanjavur) ਸੈਕਸ਼ਨ ਸ਼ਾਮਲ ਹਨ। ਇਹ ਰਾਜਮਾਰਗ ਕਈ ਤੀਰਥ ਸਥਲਾਂ ਅਤੇ ਟੂਰਿਸਟ ਸਥਲਾਂ ਨੂੰ ਜੋੜਨਗੇ, ਸ਼ਹਿਰਾਂ ਦੇ ਦਰਮਿਆਨ ਦੀ ਦੂਰੀ ਘੱਟ ਕਰਨਗੇ ਅਤੇ ਮੈਡੀਕਲ ਕਾਲਜ ਅਤੇ ਹਸਪਤਾਲ, ਬੰਦਰਗਾਹਾਂ ਤੱਕ ਤੇਜ਼ ਪਹੁੰਚ ਸੁਨਿਸ਼ਚਿਤ ਕਰਨਗੇ। ਇਸ ਦੇ ਇਲਾਵਾ ਇਹ ਸਥਾਨਕ ਕਿਸਾਨਾਂ ਨੂੰ ਖੇਤੀਬਾੜੀ ਉਤਪਾਦਾਂ ਨੂੰ ਨਜ਼ਦੀਕੀ ਬਜ਼ਾਰਾਂ ਤੱਕ ਪਹੁੰਚਾਉਣ ਅਤੇ ਸਥਾਨਕ ਚਮੜਾ ਅਤੇ ਲਘੂ ਉਦਯੋਗਾਂ ਦੀ ਆਰਥਿਕ ਗਤੀਵਿਧੀ ਨੂੰ ਹੁਲਾਰਾ ਦੇਣ ਦੇ ਸਸ਼ਕਤ ਬਣਾਉਣਗੇ।

 

***

 

ਐੱਮਜੇਪੀਐੱਸ/ਐੱਸਆਰ


(Release ID: 2119759) Visitor Counter : 6