ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਬਿਮਸਟੈੱਕ ਦੇਸ਼ਾਂ (BIMSTEC nations) ਦੇ ਦਰਮਿਆਨ ਸਹਿਯੋਗ ਦੇ ਵਿਭਿੰਨ ਪਹਿਲੂਆਂ ਨੂੰ ਸ਼ਾਮਲ ਕਰਦੇ ਹੋਏ 21-ਨੁਕਾਤੀ ਕਾਰਜ ਯੋਜਨਾ (21-point Action Plan) ਦਾ ਪ੍ਰਸਤਾਵ ਰੱਖਿਆ

Posted On: 04 APR 2025 12:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਲੈਂਡ ਦੇ ਬੈਂਕਾਕ ਵਿੱਚ ਆਯੋਜਿਤ ਛੇਵੇਂ ਬਿਮਸਟੈੱਕ ਸਮਿਟ ਵਿੱਚ ਬਿਮਸਟੈੱਕ ਦੇਸ਼ਾਂ ਦੇ ਦਰਮਿਆਨ ਸਹਿਯੋਗ ਦੇ ਵਿਭਿੰਨ ਪਹਿਲੂਆਂ ਨੂੰ ਸ਼ਾਮਲ ਕਰਦੇ ਹੋਏ ਇੱਕ 21-ਨੁਕਾਤੀ ਕਾਰਜ ਯੋਜਨਾ (21-point Action Plan)  ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਬਿਮਸਟੈੱਕ ਦੇਸ਼ਾਂ (BIMSTEC nations)   ਦੇ ਦਰਮਿਆਨ ਵਪਾਰ ਨੂੰ ਹੁਲਾਰਾ ਦੇਣ ਅਤੇ ਆਈਟੀ ਖੇਤਰ (IT sector) ਦੀ ਸਮ੍ਰਿੱਧ ਸਮਰੱਥਾ ਦਾ ਲਾਭ ਉਠਾਉਣ ਦਾ ਆਗਰਹਿ ਕੀਤਾ। ਉਨ੍ਹਾਂ ਨੇ ਮਿਆਂਮਾਰ ਅਤੇ ਥਾਈਲੈਂਡ ਵਿੱਚ ਹਾਲ ਹੀ ਵਿੱਚ ਆਏ ਭੁਚਾਲ ਦੇ ਮੱਦੇਨਜ਼ਰ ਆਪਦਾ ਪ੍ਰਬੰਧਨ (disaster management) ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਤੇ ਭੀ ਬਲ ਦਿੱਤਾ। ਸ਼੍ਰੀ ਮੋਦੀ ਨੇ ਪੁਲਾੜ ਦੀ ਦੁਨੀਆ ਵਿੱਚ ਕੰਮ ਕਰਨ ਅਤੇ ਸੁਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਬਿਮਸਟੈੱਕ (BIMSTEC) ਨੂੰ ਸਮੂਹਿਕ ਤੌਰ ਤੇ ਊਰਜਾਵਾਨ ਬਣਾਉਣ ਅਤੇ ਅਗਵਾਈ ਕਰਨ ਵਾਲੇ ਨੌਜਵਾਨਾਂ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਨੇ ਉਮੀਦ ਜਤਾਈ ਕਿ ਸੱਭਿਆਚਾਰਕ ਸਬੰਧ ਬਿਮਸਟੈੱਕ ਦੇਸ਼ਾਂ (BIMSTEC nations)  ਨੂੰ ਹੋਰ ਕਰੀਬ ਲਿਆਉਣਗੇ।

 

 ਐਕਸ (X) ‘ਤੇ ਇੱਕ ਥ੍ਰੈੱਡ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ:

ਆਲਮੀ ਭਲਾਈ ਨੂੰ ਨਿਰੰਤਰਤਾ ਦੇਣ ਦੇ ਲਈ ਬਿਮਸਟੈੱਕ (BIMSTEC) ਇੱਕ ਮਹੱਤਵਪੂਰਨ ਮੰਚ (forum) ਹੈ। ਇਹ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਮਜ਼ਬੂਤ ਕਰੀਏ ਅਤੇ ਆਪਣੇ ਜੁੜਾਅ ਨੂੰ ਹੋਰ ਗਹਿਰਾ ਕਰੀਏ। ਇਸ ਸੰਦਰਭ ਵਿੱਚ, ਮੈਂ ਸਾਡੇ ਸਹਿਯੋਗ ਦੇ ਵਿਭਿੰਨ ਪਹਿਲੂਆਂ ਨੂੰ ਸ਼ਾਮਲ ਕਰਦੇ ਹੋਏ 21-ਨੁਕਾਤੀ ਕਾਰਜ ਯੋਜਨਾ (21-point Action Plan) ਪ੍ਰਸਤਾਵਿਤ ਕੀਤੀ ਹੈ।

ਹੁਣ ਬਿਮਸਟੈੱਕ ਦੇਸ਼ਾਂ (BIMSTEC nations) ਵਿੱਚ ਕਾਰੋਬਾਰ (business) ਨੂੰ ਹੁਲਾਰਾ ਦੇਣ ਦਾ ਸਮਾਂ ਆ ਗਿਆ ਹੈ!”

 

 

ਆਓ, ਆਈਟੀ ਖੇਤਰ (IT sector) ਦੀ ਸਮ੍ਰਿੱਧ ਸਮਰੱਥਾ ਦਾ ਲਾਭ ਉਠਾ ਕੇ ਬਿਮਸਟੈੱਕ (BIMSTEC)  ਨੂੰ ਤਕਨੀਕੀ ਤੌਰ ਤੇ ਅਧਿਕ ਮਜ਼ਬੂਤ ਬਣਾਈਏ।

ਮਿਆਂਮਾਰ ਅਤੇ ਥਾਈਲੈਂਡ ਵਿੱਚ ਹਾਲ ਹੀ ਵਿੱਚ ਆਏ ਭੁਚਾਲ ਨੇ ਆਪਦਾ ਪ੍ਰਬੰਧਨ (disaster management) ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਹੈ।

ਆਓ ਅਸੀਂ ਆਪਣੇ ਸਹਿਯੋਗ ਨੂੰ ਪੁਲਾੜ ਦੀ ਦੁਨੀਆ (world of space) ਤੱਕ ਲੈ ਜਾਈਏ। ਆਓ ਅਸੀਂ ਆਪਣੇ ਸੁਰੱਖਿਆ ਤੰਤਰ (security apparatus) ਨੂੰ ਭੀ ਹੋਰ ਅਧਿਕ ਮਜ਼ਬੂਤ ਬਣਾਈਏ।

ਬਿਮਸਟੈੱਕ (BIMSTEC) ਵਿੱਚ ਸਮਰੱਥਾ ਨਿਰਮਾਣ ਢਾਂਚੇ ਦੀ ਇੱਕ ਸ਼ਾਨਦਾਰ ਉਦਾਹਰਣ ਬਣਨ ਦੀ ਸਮਰੱਥਾ ਹੈ। ਅਸੀਂ ਸਾਰੇ ਇੱਕ-ਦੂਸਰੇ ਤੋਂ ਸਿੱਖਾਂਗੇ ਅਤੇ ਅੱਗੇ ਵਧਾਂਗੇ!”

ਅਸੀਂ ਸਮੂਹਿਕ ਤੌਰ ਤੇ ਬਿਮਸਟੈੱਕ (BIMSTEC) ਨੂੰ ਊਰਜਾਵਾਨ ਬਣਾਵਾਂਗੇ ਅਤੇ ਸਾਡੇ ਯੁਵਾ ਹੀ ਇਸ ਦੀ ਅਗਵਾਈ ਕਰਨਗੇ।

ਸੱਭਿਆਚਾਰ ਦੀ ਤਰ੍ਹਾਂ ਕੁਝ ਹੀ ਚੀਜ਼ਾਂ ਆਪਸ ਵਿੱਚ ਜੋੜਦੀਆਂ ਹਨ! ਉਮੀਦ ਹੈ ਕਿ ਸੱਭਿਆਚਾਰਕ ਸਬੰਧ ਬਿਮਸਟੈੱਕ (BIMSTEC) ਨੂੰ ਹੋਰ ਭੀ ਕਰੀਬ ਲਿਆਉਣਗੇ।

************

ਐੱਮਜੇਪੀਐੱਸ/ਐੱਸਆਰ


(Release ID: 2118947) Visitor Counter : 9