ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਵੇਵਸ ਬਜ਼ਾਰ


ਵਿਸ਼ਵ ਪੱਧਰ 'ਤੇ ਖੋਜ ਕਰੋ, ਜੁੜੋ ਅਤੇ ਵਪਾਰ ਕਰੋ

Posted On: 01 APR 2025 6:44PM by PIB Chandigarh

 

ਵਿਸ਼ਵ ਪੱਧਰ ‘ਤੇ ਖੋਜ ਕਰੋ, ਜੁੜੋ ਅਤੇ ਵਪਾਰ ਕਰੋ

 

 

ਜਾਣ ਪਹਿਚਾਣ

ਜਾਣ

ਵੇਵਸ ਬਜ਼ਾਰ ਇੱਕ ਇਨੋਵੇਟਿਵ ਔਨਲਾਈਨ ਬਜ਼ਾਰ ਹੈ ਜੋ ਗਲੋਬਲ ਮਨੋਰੰਜਨ ਉਦਯੋਗ ਦੇ ਪੇਸ਼ੇਵਰਾਂ, ਕਾਰੋਬਾਰਾਂ ਅਤੇ ਸਿਰਜਣਹਾਰਾਂ ਨੂੰ ਜੋੜਦਾ ਹੈ। ਇਸ ਨੂੰ ਅਧਿਕਾਰਤ ਤੌਰ 'ਤੇ ਨਵੀਂ ਦਿੱਲੀ ਦੇ ਨੈਸ਼ਨਲ ਮੀਡੀਆ ਸੈਂਟਰ ਵਿਖੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ, ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਣਵ ਅਤੇ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੁਆਰਾ 27 ਜਨਵਰੀ, 2025 ਨੂੰ ਲਾਂਚ ਕੀਤਾ ਗਿਆ ਸੀ।

ਵੇਵਸ ਬਜ਼ਾਰ ਵੇਵਸ ਸਮਿਟ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿਸ ਨੂੰ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਹ ਇੱਕ ਸਮਰਪਿਤ ਪਲੈਟਫਾਰਮ ਹੈ ਜਿੱਥੇ ਉਦਯੋਗ ਦੇ ਪੇਸ਼ੇਵਰ ਇਕੱਠੇ ਜੁੜਦੇ ਹਨ, ਸਹਿਯੋਗ ਕਰਦੇ ਹਨ ਅਤੇ ਨਵੇਂ ਵਪਾਰਕ ਮੌਕਿਆਂ ਦੀ ਖੋਜ ਕਰਦੇ ਹਨ। ਵੇਵਸ ਸਮਿਟ 1-4 ਮਈ, 2025 ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਅਤੇ ਜੀਓ ਵਰਲਡ ਗਾਰਡਨਜ਼ ਵਿਖੇ ਆਯੋਜਿਤ ਕੀਤਾ ਜਾਵੇਗਾ , ਜਿਸ ਨਾਲ ਵੇਵਸ ਬਜ਼ਾਰ ਗਲੋਬਲ ਮਨੋਰੰਜਨ ਐਕਸਚੇਂਜ ਲਈ ਇੱਕ ਮਹੱਤਵਪੂਰਨ ਕੇਂਦਰ ਬਣ ਜਾਵੇਗਾ।

ਵੇਵਸ ਬਜ਼ਾਰ: ਇੱਕ ਗਲਬੋਲ ਮਾਰਕੀਟਪਲੇਸ

ਵੇਵਸ ਬਜ਼ਾਰ ਇੱਕ ਵਿਲੱਖਣ ਈ-ਮਾਰਕੀਟਪਲੇਸ ਹੈ ਜੋ ਫਿਲਮ, ਟੈਲੀਵਿਜ਼ਨ, ਐਨੀਮੇਸ਼ਨ, ਗੇਮਿੰਗ, ਇਸ਼ਤਿਹਾਰਬਾਜ਼ੀ, ਐਕਸਆਰ, ਸੰਗੀਤ, ਸਾਊਂਡ ਡਿਜ਼ਾਈਨ, ਰੇਡੀਓ ਸਮੇਤ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਹਿਤਧਾਰਕਾਂ ਨੂੰ ਇਕੱਠਾ ਲਿਆਉਂਦਾ ਹੈ।

ਭਾਵੇਂ ਕੋਈ ਕੰਟੈਂਟ ਕ੍ਰਿਏਟਰ ਹੋਵੇ ਜੋ ਸਹਿਯੋਗੀਆਂ ਦੀ ਭਾਲ ਕਰ ਰਿਹਾ ਹੋਵੇ, ਕੋਈ ਕਾਰੋਬਾਰ, ਜੋ ਸਹੀ ਪਲੈਟਫਾਰਮ ਦੀ ਭਾਲ ਕਰ ਰਿਹਾ ਹੋਵੇ, ਕੋਈ ਡਿਵੈਲਪਰ ਨਿਵੇਸ਼ਕਾਂ ਦੀ ਭਾਲ ਕਰ ਰਿਹਾ ਹੋਵੇ, ਜਾਂ ਕੋਈ ਕਲਾਕਾਰ ਹੈ ਜੋ ਵਿਸ਼ਵਵਿਆਪੀ ਦਰਸ਼ਕਾਂ ਦੇ ਸਾਹਮਣੇ ਆਪਣਾ ਕੰਮ ਪ੍ਰਦਰਸ਼ਿਤ ਕਰਨਾ ਚਾਹੁੰਦਾ ਹੋਵੇ, ਵੇਵਸ ਬਜ਼ਾਰ ਉਦਯੋਗ ਦੇ ਪੇਸ਼ੇਵਰਾਂ ਨੂੰ ਨੈੱਟਵਰਕ ਬਣਾਉਣ, ਸਹਿਯੋਗ ਕਰਨ ਅਤੇ ਆਪਣੇ ਕਾਰੋਬਾਰਾਂ ਨੂੰ ਵਧਾਉਣ ਲਈ ਇੱਕ ਗਤੀਸ਼ੀਲ ਸਥਾਨ ਪ੍ਰਦਾਨ ਕਰਦਾ ਹੈ। ਲਾਂਚ ਦੇ ਬਾਅਦ ਤੋਂ, ਅੱਜ ਤੱਕ, ਐੱਮ ਐਂਡ ਈ ਸੈਕਟਰ ਦੇ ਵੱਖ-ਵੱਖ ਖੇਤਰਾਂ ਤੋਂ 5500 ਖਰੀਦਦਾਰ, 2000 ਤੋਂ ਵੱਧ ਵਿਕਰੇਤਾ ਅਤੇ ਲਗਭਗ 1000 ਪ੍ਰੋਜੈਕਟ ਪੋਰਟਲ 'ਤੇ ਰਜਿਸਟਰ ਹੋ ਚੁੱਕੇ ਹਨ ।


ey Features of WAVES Bazaa

ਵੇਵਸ ਬਜ਼ਾਰ ਦੇ ਵਰਟੀਕਲ

ਵੇਵਸ ਬਜ਼ਾਰ ਨੂੰ ਕਈ ਵਰਟੀਕਲਾਂ ਵਿੱਚ ਬਣਾਇਆ ਗਿਆ ਹੈ, ਜਿਨ੍ਹਾਂ ਵਿੱਚੋਂ  ਹਰੇਕ ਨੂੰ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਇੱਕ ਵਿਸ਼ੇਸ਼ ਸੈਗਮੈਂਟ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸ਼ਾਮਲ ਹਨ:

  • ਫਿਲਮ ਅਤੇ ਟੀਵੀ/ਵੈਬ ਸੀਰੀਜ਼: ਆਪਣੇ ਕੰਟੈਂਟ ਨੂੰ ਦਿਖਾਉਣ ਲਈ ਗਲੋਬਲ ਵਿਤਰਕਾਂ, ਓਟੀਟੀ ਪਲੈਟਫਾਰਮ ਅਤੇ ਫੈਸਟੀਵਲ ਪ੍ਰੋਗਰਾਮਰਾਂ ਨਾਲ ਜੁੜੋ।
  •  
  • ਗੇਮਿੰਗ ਅਤੇ ਈ-ਸਪੋਰਟਸ:ਨਿਵੇਸ਼ਕਾਂ, ਖਰੀਦਦਾਰਾਂ ਅਤੇ ਪ੍ਰਕਾਸ਼ਨ ਪਲੈਟਫਾਰਮ ਦੇ ਸਾਹਮਣੇ ਗੇਮ ਕੰਸੈਪਟ, ਆਈਪੀ ਅਤੇ ਐਸੇਟ੍ਸ ਪੇਸ਼ ਕਰੋ।
  • ਐਨੀਮੇਸ਼ਨ ਅਤੇ ਵੀਐੱਫਐਕਸ:  ਵਿਭਿੰਨ ਰਚਨਾਤਮਕ ਪ੍ਰੋਜੈਕਟਾਂ ਦੇ ਲਈ ਟੌਪ ਪੱਧਰੀ ਐਨੀਮੇਸ਼ਨ ਅਤੇ ਵੀਐੱਫਐਕਸ ਸੇਵਾਵਾਂ ਪ੍ਰਦਾਨ ਕਰੋ।
  • ਕੌਮਿਕਸ/ਈ-ਬੁੱਕਸ: ਵੱਡੇ ਪੱਧਰ ‘ਤੇ ਦਰਸ਼ਕਾਂ ਤੱਕ ਪਹੁੰਚਣ ਲਈ ਸਟੋਰੀਬੋਰਡ, ਪ੍ਰਕਾਸ਼ਨ ਅਤੇ ਸਮੱਗਰੀ ਨਿਰਮਾਣ ਦੀ ਮਾਰਕਿਟ ਕਰੋ।
  • ਰੇਡੀਓ ਅਤੇ ਪੋਡਕਾਸਟ: ਸੁਤੰਤਰ ਆਡੀਓ ਕ੍ਰਿਏਟਰਸ ਦੀਆਂ ਸਪਾਂਸਰਸ਼ਿਪਸ ਨੂੰ ਸੁਰੱਖਿਅਤ ਰੱਖਣ ਅਤੇ ਆਪਣੀ ਪਹੁੰਚ ਵਧਾਉਣ ਲਈ ਸਸ਼ਕਤ ਬਣਾਓ।
  • ਸੰਗੀਤ ਅਤੇ ਸਾਊਂਡ: ਲਾਇਸੈਂਸਿੰਗ ਦੇ ਮੌਕਿਆਂ ਨੂੰ ਵਧਾਓ ਅਤੇ ਸੰਗੀਤ ਉਤਪਾਦਨ, ਸਾਊਂਡ ਡਿਜ਼ਾਈਨ ਆਦਿ ‘ਤੇ ਸਹਿਯੋਗ ਕਰੋ।
  • ਲਾਈਵ ਇਵੈਂਟਸ ਅਤੇ ਇਨਫੂਲੈਂਸਰ ਮਾਰਕਟਿੰਗ: ਲਾਈਵ ਇਵੈਂਟ ਰਾਹੀਂ ਸਪਾਂਸਰਸ਼ਿਪਸ, ਬ੍ਰਾਂਡ ਸਾਂਝੇਦਾਰੀ ਅਤੇ ਦਰਸ਼ਕਾਂ ਦੀ ਸ਼ਮੂਲੀਅਤ ਵਧਾਓ।
  •  

ਵੇਵਸ ਬਜ਼ਾਰ ਵੈੱਬਸਾਈਟ 'ਤੇ ਵਿਜ਼ਿਟ ਕਰੋ : wavesbazaar.com 'ਤੇ ਵਿਜ਼ਿਟ ਕਰੋ ਅਤੇ ਪਲੈਟਫਾਰਮ ਨੂੰ ਐਕਸਪਲੋਰ ਕਰੋ।


ਸਾਈਨ ਅੱਪ ਕਰੋ ਅਤੇ ਆਪਣਾ ਪ੍ਰੋਫਾਈਲ ਬਣਾਓ : ਮੌਕਿਆਂ ਦੀ ਪੂਰੀ ਸ਼੍ਰੇਣੀ ਤੱਕ ਪਹੁੰਚਣ ਲਈ ਖਰੀਦਦਾਰ, ਵਿਕਰੇਤਾ, ਜਾਂ ਨਿਵੇਸ਼ਕ ਵਜੋਂ ਰਜਿਸਟਰ ਕਰੋ।

ਆਪਣੀਆਂ ਸੇਵਾਵਾਂ ਜਾਂ ਪ੍ਰੋਜੈਕਟ ਦੀਆਂ ਜ਼ਰੂਰਤਾਂ ਨੂੰ ਸੂਚੀਬੱਧ ਕਰੋ : ਆਪਣੇ ਕੰਮ ਨੂੰ ਪ੍ਰਦਰਸ਼ਿਤ ਕਰੋ ਜਾਂ ਆਪਣੇ ਕਾਰੋਬਾਰੀ ਹਿੱਤਾਂ ਦੇ ਅਨੁਸਾਰ ਉਪਲਬਧ ਲਿਸਟਿੰਗ ਦੇਖੋ।

ਜੁੜੋ ਅਤੇ ਸਹਿਯੋਗ ਕਰੋ : ਉਦਯੋਗ ਦੇ ਪੇਸ਼ੇਵਰਾਂ ਨਾਲ ਨੈੱਟਵਰਕ ਬਣਾਓ, ਮੀਟਿੰਗ ਸ਼ੈਡਿਊਲ ਕਰੋ ਅਤੇ ਸਫਲ ਸਹਿਯੋਗ ਸ਼ੁਰੂ ਕਰੋ।

ਆਪਣਾ ਕਾਰੋਬਾਰ ਵਧਾਓ : ਆਪਣੇ ਬਜ਼ਾਰ ਦਾ ਵਿਸਤਾਰ ਕਰੋ, ਨਵੇਂ ਰੈਵੇਨਿਊ ਸਰੋਤ ਲੱਭੋ ਅਤੇ ਲੰਬੇ ਸਮੇਂ ਦੀਆਂ ਸਾਂਝੇਦਾਰੀਆਂ ਸਥਾਪਿਤ ਕਰੋ।

ਯੋਗਤਾ: ਵੇਵਸ ਬਜ਼ਾਰ ਸੇਵਾਵਾਂ ਨੂੰ ਰਜਿਸਟਰ ਕਰਨ ਅਤੇ ਉਪਯੋਗ ਕਰਨ ਲਈ ਤੁਹਾਡੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ।

 

ਵਿਭਿੰਨ ਪੇਸ਼ੇਵਰਾਂ ਦੇ ਲਈ ਵੇਵਸ ਬਜ਼ਾਰ

ਵੇਵਸ ਬਜ਼ਾਰ ਰਚਨਾਤਮਕ ਉਦਯੋਗਾਂ ਦੇ ਅੰਦਰ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਦੋਵਾਂ ਲਈ ਖੁੱਲ੍ਹਾ ਹੈ। ਇਨੋਵੇਟਿਵ ਕੰਟੈਂਟ ਅਤੇ ਸੇਵਾਵਾਂ ਦੀ ਤਲਾਸ਼ ਕਰਨ ਵਾਲੇ ਕਾਰੋਬਾਰ ਅਤੇ ਵਿਅਕਤੀ ਇਨ੍ਹਾਂ ਸਿਰਜਣਹਾਰਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨਾਲ ਜੁੜਨ ਲਈ ਖਰੀਦਦਾਰਾਂ ਵਜੋਂ ਰਜਿਸਟਰ ਕਰ ਸਕਦੇ ਹਨ। ਵੇਵਸ ਬਜ਼ਾਰ ਵਿੱਚ ਸ਼ਾਮਲ ਹੋਣ ਲਈ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ।

 

ਵਿਕਰੇਤਾ ਦੇ ਲਈ ਦਿਸ਼ਾ-ਨਿਰਦੇਸ਼


ਸੈਲਰ ਦੇ ਰੂਪ ਵਿੱਚ ਰਜਿਸਟ੍ਰੇਸ਼ਨ ਕਰਨ ਲਈ, ਵੇਵਸ ਬਜ਼ਾਰ ਵੈੱਬਸਾਈਟ ‘ਤੇ ਵੇਵ ਸੈਲਰ ਸਾਈਨਅੱਪ ਪੇਜ਼ ‘ਤੇ ਜਾਓ। ਆਪਣੇ ਅਤੇ ਆਪਣੀਆਂ ਸੇਵਾਵਾਂ ਬਾਰੇ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਕੇ ਰਜਿਸਟ੍ਰੇਸ਼ਨ ਫਾਰਮ ਭਰੋ। ਰਜਿਸਟਰਡ ਹੋਣ ਤੋਂ ਬਾਅਦ, ਤੁਸੀਂ ਆਪਣੇ ਪ੍ਰੋਜੈਕਟ ਨੂੰ ਪ੍ਰਦਰਸ਼ਿਤ ਕਰਨ ਅਤੇ ਸੰਭਾਵਿਤ ਗ੍ਰਾਹਕਾਂ ਨਾਲ ਜੁੜਨ ਲਈ ਇੱਕ ਪ੍ਰੋਫਾਈਲ ਬਣਾ ਸਕਦੇ ਹੋ।

ਬਾਇਰ ਦੇ ਤੌਰ ‘ਤੇ ਵੇਵਸ ਬਜ਼ਾਰ ਨਾਲ  ਜੁੜੋ

ਖਰੀਦਦਾਰ ਦੇ ਰੂਪ ਵਿੱਚ ਰਜਿਸਟ੍ਰੇਸ਼ਨ ਕਰਨ ਲਈ, ਵੇਵਸ ਬਜ਼ਾਰ ਵੈੱਬਸਾਈਟ ‘ਤੇ ਵੇਵ ਬਾਇਰ ਸਾਈਨਅੱਪ ਪੇਜ਼ ‘ਤੇ ਜਾਓ। ਜ਼ਰੂਰੀ ਵੇਰਵੇ ਦੇ ਕੇ ਸਾਈਨ ਅੱਪ ਕਰੋ। ਰਜਿਸਟ੍ਰੇਸ਼ਨ ਤੋਂ ਬਾਅਦ, ਤੁਹਾਨੂੰ ਰਚਨਾਤਮਕ ਪ੍ਰੋਜੈਕਟ ਅਤੇ ਸੇਵਾਵਾਂ ਦੀ ਇੱਕ ਵਿਭਿੰਨ ਸ਼੍ਰੇਣੀ ਤੱਕ ਪਹੁੰਚ ਹਾਸਲ ਹੋਵੇਗੀ, ਜਿਸ ਨਾਲ ਤੁਸੀਂ ਵਿਕਰੇਤਾਵਾਂ ਨਾਲ ਸਿੱਧੇ ਜੁੜ ਸਕੋਗੇ।


ਵਿਊਇੰਗ ਰੂਮ ਅਤੇ ਮਾਰਕਿਟ ਸਕ੍ਰੀਨਿੰਗ

 

ਵੇਵਸ ਬਜ਼ਾਰ ਇੱਕ ਬਿਹਤਰ ਵਿਊਇੰਗ ਰੂਮ ਅਤੇ ਮਾਰਕਿਟ ਸਕ੍ਰੀਨਿੰਗ ਸੁਵਿਧਾ ਪ੍ਰਦਾਨ ਕਰਦਾ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਕਿਉਰੇਟਿਡ ਸਮੱਗਰੀ ਸਹੀ ਦਰਸ਼ਕਾਂ ਤੱਕ ਪਹੁੰਚੇ।

 

ਵਿਊਇੰਗ ਰੂਮ ਬਾਇਰ ਨੂੰ ਖਰੀਦਣ ਜਾਂ ਸਾਂਝੇਦਾਰੀ ਦੇ ਫ਼ੈਸਲੇ ਲੈਣ ਤੋਂ ਪਹਿਲਾਂ ਫਿਲਮਾਂ, ਐਨੀਮੇਸ਼ਨ ਅਤੇ ਗੇਮਿੰਗ ਆਈਪੀ ਦਾ ਪੂਰਵਦਰਸ਼ਨ ਕਰਨ ਲਈ ਇੱਕ ਸੁਰੱਖਿਅਤ ਡਿਜੀਟਲ ਸਥਾਨ ਪ੍ਰਦਾਨ ਕਰਦਾ ਹੈ।

ਮਾਰਕਿਟ ਸਕ੍ਰੀਨਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਨਿਜੀ ਅਤੇ ਵਰਚੁਅਲ ਸਕ੍ਰੀਨਿੰਗ ਸ਼ਾਮਲ ਹਨ , ਜੋ ਉੱਚੀਆਂ ਸੰਭਾਵਨਾਵਾਂ ਵਾਲੇ ਪ੍ਰੋਜੈਕਟ ਨੂੰ ਉਜਾਗਰ ਕਰਨ, ਨਿਵੇਸ਼ਕਾਂ ਅਤੇ ਵਿਤਰਕਾਂ ਨੂੰ ਆਕਰਸ਼ਿਤ ਕਰਨ ਲਈ ਡਿਜ਼ਾਈਨ ਕੀਤੀਆਂ ਗਈਆਂ ਹਨ।

 

ਸਿੱਟਾ

ਵੇਵਸ ਬਜ਼ਾਰ ਗਲੋਬਲ ਮੀਡੀਆ ਅਤੇ ਮਨੋਰੰਜਨ ਉਦਯੋਗ ਵਿੱਚ ਕ੍ਰਾਂਤੀ ਲਿਆ ਰਿਹਾ ਹੈ। ਇਹ ਪੇਸ਼ੇਵਰਾਂ, ਕਾਰੋਬਾਰਾਂ ਅਤੇ ਸਿਰਜਣਹਾਰਾਂ ਨੂੰ ਜੁੜਨ, ਸਹਿਯੋਗ ਕਰਨ ਅਤੇ ਅੱਗੇ ਵਧਣ ਲਈ ਇੱਕ ਗਤੀਸ਼ੀਲ ਡਿਜੀਟਲ ਮਾਰਕੀਟਪਲੇਸ ਪ੍ਰਦਾਨ ਕਰਦਾ ਹੈ। ਫਿਲਮ ਅਤੇ ਗੇਮਿੰਗ ਤੋਂ ਲੈ ਕੇ ਸੰਗੀਤ ਅਤੇ ਇਸ਼ਤਿਹਾਰਬਾਜ਼ੀ ਤੱਕ - ਵਿਭਿੰਨ ਖੇਤਰਾਂ ਵਿੱਚ ਮੌਕਿਆਂ ਦੇ ਨਾਲ-ਨਾਲ ਇਹ ਸਹਿਜ ਨੈੱਟਵਰਕਿੰਗ ਅਤੇ ਵਪਾਰਕ ਲੈਣ-ਦੇਣ ਨੂੰ ਸਮਰੱਥ ਬਣਾਉਂਦਾ ਹੈ। ਖਰੀਦਦਾਰਾਂ ਅਤੇ ਵਿਕਰੇਤਾਵਾਂ ਦੋਵਾਂ ਦੀ ਸੇਵਾ ਕਰਦੇ ਹੋਏ, ਵੇਵਸ ਬਜ਼ਾਰ ਗਲੋਬਲ ਮਨੋਰੰਜਨ ਐਕਸਚੇਂਜ ਅਤੇ ਰਚਨਾਤਮਕ ਸਹਿਯੋਗ ਦੇ ਇੱਕ ਨਵੇਂ ਯੁੱਗ ਲਈ ਮੰਚ ਤਿਆਰ ਕਰ ਰਿਹਾ ਹੈ।

ਸੰਦਰਭ

ਵੇਵਸ ਬਜ਼ਾਰ

******

ਸੰਤੋਸ਼ ਕੁਮਾਰ/ਰਿਤੂ ਕਟਾਰੀਆ/ਕਾਮਨਾ ਲਕਰੀਆ


(Release ID: 2118312) Visitor Counter : 4